ਜਦ ਮੈਂ ਗਿਆਰਾਂ ਸਾਲਾਂ ਦੀ ਸੀ ਮੈਨੂੰ ਯਾਦ ਹੈ ਮੈਂ ਆਪਣੇ ਘਰ ਵਿੱਚ ਇੱਕ ਸਵੇਰ ਕਿਸੇ ਠਹਾਕੇ ਦੀ ਆਵਾਜ਼ ਨਾਲ ਉੱਠੀ। ਮੇਰੇ ਵਾਲਿਦ ਬੀਬੀਸੀ ਦੀਆਂ ਖ਼ਬਰਾਂ ਸੁਣ ਰਹੇ ਸੀ ਆਪਣੇ ਸਲੇਟੀ ਰੰਗ ਦੇ ਛੋਟੇ ਜਿਹੇ ਰੇਡੀਓ ਉੱਪਰ। ਉਹਨਾਂ ਦੇ ਚਿਹਰੇ ਉੱਪਰ ਮੁਸਕਾਨ ਸੀ ਜੋ ਉਸ ਵਕਤ ਅਜੀਬ ਸੀ ਕਿਉਂਕਿ ਉਹਨਾਂ ਨੂੰ ਖ਼ਬਰਾਂ ਹਮੇਸ਼ਾ ਪਰੇਸ਼ਾਨ ਕਰਦੀਆਂ ਹੁੰਦੀਆਂ ਸਨ "ਤਾਲਿਬਾਨ ਖਤਮ ਹੋ ਗਿਆ" ਮੇਰੇ ਵਾਲਿਦ ਚਿੱਲਾਏ ਮੈਨੂੰ ਇਸਦਾ ਮਤਲਬ ਨਹੀਂ ਸੀ ਪਤਾ ਪਰ ਮੈਂ ਦੇਖ ਸਕਦੀ ਸੀ ਮੇਰੇ ਵਾਲਿਦ ਬਹੁਤ ਹੀ ਜ਼ਿਆਦਾ ਖ਼ੁਸ਼ ਸੀ "ਤੂੰ ਹੁਣ ਬਾਕਾਇਦਾ ਢੰਗ ਨਾਲ ਸਕੂਲ ਜਾ ਸਕਦੀ ਏਂ", ਉਨ੍ਹਾਂ ਨੇ ਕਿਹਾ ਉਹ ਸਵੇਰ ਮੈਂ ਕਦੇ ਨਹੀਂ ਭੁੱਲਦੀ "ਬਾਕਾੲਿਦਾ ਢੰਗ ਨਾਲ ਸਕੂਲ" ਦੇਖੋ, ਮੈਂ ਛੇ ਸਾਲ ਦੀ ਸੀ ਜਦ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਉੱਪਰ ਕਬਜ਼ਾ ਕੀਤਾ ਅਤੇ ਕੁੜੀਆਂ ਦਾ ਸਕੂਲ ਜਾਣਾ ਗ਼ੈਰ-ਕਾਨੂੰਨੀ ਕਰਾਰ ਕਰ ਦਿੱਤਾ ਇਸ ਲਈ ਅਗਲੇ ਪੰਜ ਸਾਲਾਂ ਤੱਕ ਮੈਨੂੰ ਮੁੰਡਿਆਂ ਵਾਲੇ ਕਪੜੇ ਪਹਿਨਣੇ ਪੲੇ ਆਪਣੀ ਵੱਡੀ ਭੈਣ ਲੲੀ ਜਿਸਨੂੰ ਬਿਲਕੁਲ ਵੀ ਇਜ਼ਾਜ਼ਤ ਨਹੀਂ ਸੀ ਘਰੋਂ ਬਾਹਰ ਨਿਕਲਣ ਦੀ ਇੱਕ ਖੂਫੀਆ ਸਕੂਲ ਜਾਣ ਤੱਕ ਵੀ ਇਹੀ ਇੱਕੋ-ਇੱਕ ਤਰੀਕਾ ਸੀ ਕਿ ਅਸੀਂ ਦੋਵੇਂ ਤਾਲੀਮ ਕਰ ਸਕਦੇ ਹਰ ਦਿਨ, ਅਸੀਂ ਰਾਸਤਾ ਬਦਲ ਕੇ ਜਾਂਦੇ ਤਾਂ ਕਿ ਕੋਈ ਸਾਡੇ ਉੱਪਰ ਸ਼ੱਕ ਨਾ ਕਰੇ ਕਿ ਅਸੀਂ ਕਿੱਥੇ ਚੱਲੇ ਆ ਅਸੀਂ ਲਿਫਾਫਿਆਂ ਵਿੱਚ ਕਿਤਾਬਾਂ ਲੁਕੋ ਲੈਂਦੇ ਤਾਂ ਕਿ ਲੱਗੇ ਕਿ ਅਸੀਂ ਸਮਾਨ ਖਰੀਦਣ ਚੱਲੇ ਆ ਸਕੂਲ ਇੱਕ ਘਰ ਵਿੱਚ ਸੀ ਅਸੀਂ 100 ਤੋਂ ਵੱਧ ਇੱਕ ਨਿੱਕੂ ਜਿਹੇ ਕਮਰੇ ਵਿੱਚ ਹੁੰਦੀਆਂ ਠੰਡ ਵਿੱਚ ਤਾਂ ਇਹ ਨਿੱਘ ਦਿੰਦਾ ਪਰ ਗਰਮੀਆਂ ਵਿੱਚ ਇਹ ਤਪ ਜਾਂਦਾ ਸਾਨੂੰ ਪਤਾ ਸੀ ਸਾਡੀ ਜ਼ਿੰਦਗੀ ਦਾਅ ਉੱਤੇ ਸੀ ਅਧਿਆਪਕ, ਵਿਦਿਆਰਥੀ ਤੇ ਸਾਡੇ ਵਾਲਦੈਨ ਕਦੇ ਕਦੇ ਸਕੂਲ ਵਿੱਚ ਅਚਾਨਕ ਸਾਨੂੰ ਛੁੱਟੀ ਕਰ ਦਿੱਤੀ ਜਾਂਦੀ ਕਈ ਵਾਰ ਹਫਤੇ ਲਈ ਵੀ, ਕਿਉਂਕਿ ਤਾਲਿਬਾਨ ਨੂੰ ਸ਼ੱਕ ਹੋ ਜਾਂਦਾ ਅਸੀਂ ਅਕਸਰ ਸੋਚਿਆ ਕਰਦੇ ਕਿ ਉਹ ਸਾਡੇ ਬਾਰੇ ਕੀ ਜਾਣਦੇ ਹਨ ਕੀ ਉਹ ਸਾਡਾ ਪਿੱਛਾ ਕਰ ਰਹੇ ਹਨ? ਕੀ ਉਹਨਾਂ ਨੂੰ ਸਾਡੀ ਰਿਹਾਇਸ਼ ਦਾ ਪਤਾ ਹੈ? ਅਸੀਂ ਖ਼ੌਫ਼ਜ਼ਦਾ ਹੁੰਦੇ ਸੀ ਪਰ ਫਿਰ ਵੀ ਅਸੀਂ ਸਕੂਲ ਵਿੱਚ ਹੋਣਾ ਚਾਹੁੰਦੇ ਸੀ ਮੈਂ ਕਾਫ਼ੀ ਖੁਸ਼ਕਿਸਮਤ ਹਾਂ ਕਿ ਮੈਨੂੰ ਐਸਾ ਪਰਿਵਾਰ ਮਿਲਿਆ ਜਿੱਥੇ ਪੜਾਈ ਦੀ ਕਦਰ ਹੁੰਦੀ ਸੀ ਅਤੇ ਧੀਆਂ ਖਜ਼ਾਨਾ ਸਨ ਮੇਰਾ ਨਾਨਾ ਆਪਣੇ ਸਮਿਆਂ ਦਾ ਕਮਾਲ ਬੰਦਾ ਸੀ ਅਫ਼ਗ਼ਾਨਿਸਤਾਨ ਦੇ ਇੱਕ ਦੂਰ ਦਰਾਜ਼ ਸੂਬੇ ਦਾ ਇੱਕ ਪੂਰਾ ਰਵਾਇਤੀ ਬੰਦਾ ਉਹਨੇ ਅਾਪਣੀ ਧੀ - ਮੇਰੀ ਅੰਮੀ ਨੂੰ ਜ਼ਬਰਨ ਸਕੂਲ ਭੇਜਿਆ ਅਤੇ ਪੜਨਾਨੇ ਨੇ ਨਾਨੇ ਨੂੰ ਬਦਖਲ ਕਰ ਦਿੱਤਾ ਪਰ ਪੜਾਈ ਤੋਂ ਬਾਅਦ ਮੇਰੀ ਮਾਂ ਅਧਿਆਪਕ ਲੱਗ ਗਈ ਇਹ ਹੈ ਉਹ ਦੋ ਸਾਲ ਪਹਿਲਾਂ ਉਹ ਰਿਟਾਇਰ ਹੋ ਗਈ, ਪਰ ਸਿਰਫ ਘਰ ਨੂੰ ਗੁਆਂਢ ਦੀਆਂ ਕੁੜੀਆਂ ਤੇ ਔਰਤਾਂ ਲਈ ਸਕੂ਼ਲ ਬਣਾਉਣ ਲਈ ਅਤੇ ਮੇਰੇ ਅੱਬਾ - ਇਹ ਰਹੇ ਉਹ ਸਾਡੇ ਪਰਿਵਾਰ ਵਿੱਚੋਂ ਪਹਿਲੇ ਸਨ ਜਿਨ੍ਹਾਂ ਨੂੰ ਸਿੱਖਿਆ ਮਿਲੀ ਇਹ ਸਵਾਲ ਤਾਂ ਪੈਦਾ ਹੀ ਨਹੀਂ ਹੋ ਸਕਦਾ ਸੀ ਕਿ ਉਹਨਾਂ ਦੇ ਬੱਚਿਆਂ ਅਤੇ ਧੀਆਂ ਨੂੰ ਸਿੱਖਿਆ ਨਾ ਮਿਲਦੀ ਸਾਰੇ ਜ਼ੋਖਿਮਾਂ ਦੇ ਬਾਵਜੂਦ ਤਾਲਿਬਾਨੀ ਦਹਿਸ਼ਤ ਦੇ ਬਾਵਜੂਦ ਉਹਨਾਂ ਲਈ ਵੱਡਾ ਜ਼ੋਖਿਮ ਸਾਡਾ ਅਨਪੜ ਨਾ ਰਹਿ ਜਾਣਾ ਸੀ ਤਾਲਿਬਾਨ ਦੇ ਦਿਨਾਂ ਬਾਰੇ ਮੈਨੂੰ ਯਾਦ ਹੈ ਬਹੁਤ ਵਾਰੀ ਮੈਂ ਜ਼ਿੰਦਗੀਆਂ ਦੀਆਂ ਇਹਨਾਂ ਤਲਖੀਆਂ ਤੋਂ ਤੰਗ ਆ ਜਾਂਦੀ ਸੀ ਅਤੇ ਏਨਾ ਡਰ ਜਾਂਦੀ ਸੀ ਕਿ ਅੱਗੇ ਕੁਛ ਨਹੀਂ ਦਿਖਦਾ ਹੁੰਦਾ ਸੀ ਮੈਂ ਸਭ ਛੱਡ ਦੇਣਾ ਚਾਹੁੰਦੀ ਸੀ ਪਰ ਮੇਰੇ ਪਿਤਾ ਉਹ ਕਿਹਾ ਕਰਦੇ ਸੁਣ ਧੀਏ ਤੂੰ ਆਪਣੀ ਜ਼ਿੰਦਗੀ ਵਿੱਚ ਆਪਣਾ ਸਭ ਕੁਝ ਗੁਆ ਸਕਦੀ ਹੈ ਤੇਰੇ ਪੈਸੇ ਚੋਰੀ ਹੋ ਸਕਦੇ ਹਨ। ਲਾਮ ਵੇਲੇ ਤੈਨੂੰ ਘਰ ਛੱਡਣਾ ਪੈ ਸਕਦਾ ਹੈ। ਪਰ ਇੱਕ ਚੀਜ ਤਾਂ ਵੀ ਹਮੇਸ਼ਾ ਤੇਰੇ ਨਾਲ ਰਹੇਗੀ ਤੇ ਉਹ ਇੱਥੇ ਹੈ ਅਤੇ ਜੇਕਰ ਸਾਨੂੰ ਆਪਣਾ ਖੂਨ ਵੇਚ ਕੇ ਵੀ ਤੁਹਾਨੂੰ ਪੜਾਉਣਾ ਪਿਆ ਅਸੀਂ ਪੜਾਵਾਂਗੇ ਇਸਲਈ, "ਕੀ ਤੂੰ ਹੁਣ ਵੀ ਨਹੀਂ ਪੜਨਾ ਚਾਹੁੰਦੀ ?" ਅੱਜ ਮੈਂ 22 ਸਾਲਾਂ ਦੀ ਹਾਂ ਮੈਂ ਇੱਕ ਅਜਿਹੇ ਦੇਸ਼ ਤੋਂ ਹਾਂ ਜੋ ਖਤਮ ਹੋ ਗਿਆ ਸੀ ਕਈ ਦਹਾਕਿਆਂ ਦੇ ਯੁੱਧ ਨਾਲ। ਮੇਰੀ ਉਮਰ ਤੱਕ ਦੀਆਂ 6% ਕੁੜੀਆਂ ਵੀ ਹਾਈ ਸਕੂਲ ਤੱਕ ਨਹੀਂ ਪਹੁੰਚਦੀਆਂ ਤੇ ਜੇਕਰ ਮੇਰਾ ਪਰਿਵਾਰ ਵੀ ਬਹੁਤਾ ਪ੍ਰਤੀਬੱਧ ਨਾ ਹੁੰਦਾ ਤਾਂ ਮੈਂ ਵੀ ਉਹਨਾਂ ਵਿੱਚੋਂ ਇੱਕ ਹੁੰਦੀ ਸਗੋਂ, ਹੁਣ ਅੱਜ ਇੱਥੇ ਮਿਡਲਬਰਗ ਕਾਲਜ ਦੀ ਇਕ ਪੋਸਟ-ਗ੍ਰੈਜੁਏਟ ਖੜੀ ਹੈ (ਤਾੜੀਆਂ) ਜਦ ਮੈਂ ਅਫ਼ਗ਼ਾਨਿਸਤਾਨ, ਆਪਣੇ ਨਾਨੇ ਕੋਲ ਵਾਪਿਸ ਆਈ ਜਿਸਨੂੰ ਆਪਣੀਆਂ ਧੀਆਂ ਨੂੰ ਪੜਾਉਣ ਕਾਰਨ ਬਦਖਲ ਕਰ ਦਿੱਤਾ ਗਿਆ ਸੀ ਉਸਨੇ ਸਭ ਤੋਂ ਪਹਿਲਾਂ ਆ ਕੇ ਮੈਨੂੰ ਵਧਾਈ ਦਿੱਤੀ। ਉਹ ਮੇਰੀ ਡਿਗਰੀ ਦੀਆਂ ਤਾਂ ਤਾਰੀਫਾਂ ਕਰਦੇ ਹੀ ਹਨ ਸਗੋਂ ਇਹ ਵੀ ਦੱਸਦੇ ਹਨ ਕਿ ਮੈਂ ਪਹਿਲੀ ਔਰਤ ਹਾਂ ਮੈਂ ਪਹਿਲੀ ਔਰਤ ਹਾਂ ਜਿਸਨੇ ਉਸਨੂੰ ਕਾਬੁਲ ਦੀਆਂ ਗਲੀਆਂ ਦੀ ਸੈਰ ਕਰਵਾਈ। (ਤਾੜੀਆਂ) ਮੇਰੇ ਪਰਿਵਾਰ ਨੂੰ ਮੇਰੇ ਉੱਤੇ ਯਕੀਨ ਹੈ ਮੇਰੇ ਖੁਆਬ ਵੱਡੇ ਹਨ ਪਰ ਵਾਲਦੈਨ ਦੇ ਖੁਆਬ ਉਸ ਤੋਂ ਵੀ ਵੱਡੇ ਹਨ ਇਸੇ ਕਾਰਨ ਮੈਂ 10X10 ਦੀ ਗਲੋਬਲ ਅਬੈਂਸਡਰ ਹਾਂ ਜੋ ਔਰਤ-ਸਿੱਖਿਆ ਦੀ ਇੱਕ ਗਲੋਬਲ ਮੁਹਿੰਮ ਹੈ ਇਸ ਕਰਕੇ ਮੈਂ ਸੋਲਾ (SOLA) ਦੀ ਨੀਂਹ ਰੱਖੀ ਜੋ ਪਹਿਲਾ , ਸ਼ਾਇਦ ਪਹਿਲਾ ਰਿਹਾਇਸ਼ੀ ਸਕੂਲ ਹੈ ਅਫ਼ਗ਼ਾਨਿਸਤਾਨ ਵਿੱਚ ਕੁੜੀਆਂ ਲਈ। ਇਕ ਦੇਸ਼ ਜਿਸ ਵਿੱਚ ਕੁੜੀਆਂ ਦੀ ਸਿੱਖਿਆ ਹਾਲੇ ਵੀ ਜ਼ੋਖਿਮ ਭਰੀ ਹੈ ਮੈਨੂੰ ਬੜਾ ਦਿਲਚਸਪ ਲੱਗਦੈ ਜਦ ਮੈਂ ਆਪਣੇ ਸਕੂ਼ਲ ਵਿੱਚ ਤਾਲਿਬਾਂ ਨੂੰ ਦੇਖਦੀ ਹਾਂ ਕਾਮਯਾਬੀ ਲਈ ਜ਼ਨੂੰਨ ਭਾਲਦੇ ਹੋਏ ਅਤੇ ਉਹਨਾਂ ਦੇ ਵਾਲਦੈਨ ਨੂੰ ਜੋ ਮੇਰੇ ਵਾਲਦੈਨ ਵਾਂਗ ਹੀ ਉਹਨਾਂ ਲਈ ਲੜ ਰਹੇ ਹਨ ਖ਼ਤਰਨਾਕ ਬਗਾਵਤ ਦੇ ਬਾਵਜੂਦ। ਅਹਿਮਦ ਵਾਂਗ, (ਇਹ ਉਸਦਾ ਅਸਲੀ ਨਾਂ ਨਹੀਂ ਹੈ) ਤੇ ਮੈਂ ਤੁਹਾਨੂੰ ਉਸਦਾ ਅਸਲੀ ਚਿਹਰਾ ਨਹੀਂ ਦਿਖਾ ਸਕਦੀ ਪਰ ਅਹਿਮਦ ਮੇਰੇ ਤਾਲਿਬਾਂ ਵਿੱਚੋਂ ਇੱਕ ਦਾ ਵਾਲਿਦ ਹੈ। ਮਹੀਨੇ ਕੁ ਪਹਿਲਾਂ, ਉਹ ਤੇ ਉਸਦੀ ਧੀ SOLA ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ ਸਨ ਉਹ ਕਤਲ ਹੁੰਦੇ-ਹੁੰਦੇ ਬਚੇ ਸੜਕ ਉੱਪਰ ਹੋਏ ਬੰਬ-ਹਮਲਿਆਂ ਤੋਂ। ਜਦ ਉਹ ਘਰ ਪਹੁੰਚਿਆ ਤਾਂ ਫੋਨ ਵੱਜਿਆ ਕੋਈ ਚੇਤਾਵਨੀ ਭਰੀ ਆਵਾਜ਼ ਵਿੱਚ ਬੋਲਿਆ ਕਿ ਜੇ ਉਸਨੇ ਆਪਣੀ ਧੀ ਨੂੰ ਦੁਬਾਰਾ ਸਕੂਲ ਭੇਜਿਆ ਤਾਂ ਉਹ ਦੁਬਾਰਾ ਕੋਸ਼ਿਸ਼ ਕਰਨਗੇ। "ਜੇ ਤੂੰ ਚਾਹੁੰਦੈ, ਮੈਨੂੰ ਹੁਣੇ ਮਾਰ ਦੇ। ਪਰ ਮੈਂ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦਿਆਂਗਾ ਤੁਹਾਡੇ ਪੁਰਾਣੇ ਅਤੇ ਪੱਛੜੇ ਵਿਚਾਰਾਂ ਲਈ।" ਮੈਂ ਅਫ਼ਗ਼ਾਨਿਸਤਾਨ ਬਾਰੇ ਜੋ ਕੁਝ ਸਮਝਿਆ ਹੈ ਅਤੇ ਉਹ ਕੁਛ ਇਹ ਕਿ ਜਿਸਨੂੰ ਪੱਛਮ ਨੇ ਖਾਰਿਜ ਹੀ ਕੀਤਾ ਹੈ ਅਤੇ ਜੋ ਸਾਡੇ ਵਿੱਚੋਂ ਬਹੁਤੀਆਂ ਸਫਲ ਕੁੜੀਆਂ ਪਿੱਛੇ ਹੈ ੲਿੱਕ ਪਿਤਾ ਹੈ ਜੋ ਆਪਣੀ ਧੀ ਦੀ ਕਦਰ ਕਰਦਾ ਹੈ ਅਤੇ ਜੋ ਉਸਦੀ ਕਾਮਯਾਬੀ ਵਿੱਚ ਆਪਣੀ ਕਾਮਯਾਬੀ ਦੇਖਦਾ ਹੈ ਮੈਂ ਇਹ ਨਹੀਂ ਕਹਿੰਦੀ ਕਿ ਮਾਵਾਂ ਸਫਲਤਾ ਲਈ ਮਦਦ ਨਹੀਂ ਕਰਦੀਆਂ ਸਗੋਂ ਉਹ ਤਾਂ ਸ਼ੁਰੂਅਾਤੀ ਤੇ ਭਰੋਸੇਮੰਦ ਮਾਰਗਦਰਸ਼ਕ ਹੈ ਆਪਣੀਆਂ ਧੀਆਂ ਦੇ ਰੌਸ਼ਨ ਭਵਿੱਖ ਲਈ। ਪਰ ਅਫ਼ਗ਼ਾਨਿਸਤਾਨ ਵਿਚਲੇ ਮਾਹੌਲ ਦੇ ਪ੍ਰਸੰਗ ਵਿੱਚ ਸਾਨੂੰ ਮਰਦਾਂ ਦੇ ਸਮਰਥਨ ਦੀ ਲੋੜ ਹੈ। ਤਾਲਿਬਾਨ ਰਾਜ ਵਿੱਚ ਜਦ ਕੁੜੀਆਂ ਸਕੂਲ ਜਾਂਦੀਆਂ ਸਨ 100 ਦੇ ਕਰੀਬ ਯਾਦ ਰਹੇ ਕਿ ਇਸ ਵਕਤ ਇਹ ਗ਼ੈਰਕਾਨੂੰਨੀ ਸੀ। ਪਰ ਅੱਜ, ਅਫ਼ਗ਼ਾਨਿਸਤਾਨ ਵਿੱਚ ਤੀਹ ਲੱਖ ਤੋਂ ਜ਼ਿਆਦਾ ਕੁੜੀਆਂ ਸਕੂਲ ਜਾਂਦੀਆਂ ਹਨ। (ਤਾੜੀਆਂ) ਇੱਥੋਂ ਅਮਰੀਕਾ ਤੋਂ ਅਫ਼ਗ਼ਾਨਿਸਤਾਨ ਬਹੁਤ ਵੱਖਰੇ ਕਿਸਮ ਦਾ ਲੱਗਦਾ ਹੈ ਮੈਂ ਦੇਖਿਆ ਹੈ ਕਿ ਅਮਰੀਕੀ ਬਦਲਾਅ ਨੂੰ ਬੜਾ ਸਹਿਜ/ਸਥਾਈ ਮੰਨਦੇ ਹਨ ਪਰ ਮੈਨੂੰ ਡਰ ਹੈ ਕਿ ਇਸ ਬਦਲਾਅ ਨਾਲ ਤਾਂ ਵੀ ਕੁਝ ਨਹੀਂ ਵਾਪਰਨਾ ਅਮਰੀਕੀ ਫੌਜਾਂ ਦੇ ਮੁੜ ਪਰਤਣ ਮਗਰੋਂ ਵੀ। ਪਰ ਹੁਣ ਜਦ ਮੈਂ ਅਫ਼ਗ਼ਾਨਿਸਤਾਨ ਵਾਪਸ ਜਾਂਦੀ ਹਾਂ ਜਦ ਮੈਂ ਆਪਣੇ ਸਕੂਲ ਵਿੱਚ ਤਾਲਿਬਾਂ ਨੂੰ ਦੇਖਦੀ ਹਾਂ ਅਤੇ ਉਹਨਾਂ ਦੇ ਵਾਲਦੈਨ ਜੋ ਉਹਨਾਂ ਲਈ ਲੜਦੇ ਹਨ ਅਤੇ ਉਹਨਾਂ ਨੂੰ ਹੌਂਸਲਾ ਦਿੰਦੇ ਹਨ, ਮੈਨੂੰ ਭਵਿੱਖ ਬਹੁਤ ਵਧੀਆ ਦਿਖਦਾ ਹੈ ਅਤੇ ਇੱਕ ਸਥਾਈ ਬਦਲਾਅ। ਮੇਰੇ ਲਈ ਅਫ਼ਗ਼ਾਨਿਸਤਾਨ ਇੱਕ ਉਮੀਦ ਤੇ ਸੰਭਾਵਨਾ ਨਾਲ ਭਰਿਆ ਦੇਸ਼ ਹੈ ਅਤੇ ਹਰ ਇੱਕ ਦਿਨ SOLA ਦੀਆਂ ਕੁੜੀਆਂ ਮੈਨੂੰ ਇਹ ਮਹਿਸੂਸ ਕਰਾਉਂਦੀਆਂ ਹਨ। ਮੇਰੇ ਵਾਂਗ ਉਹ ਵੀ ਵੱਡੇ ਸੁਪਨੇ ਲੈਂਦੀਆਂ ਹਨ। ਧੰਨਵਾਦ। (ਤਾੜੀਆਂ)