WEBVTT 00:00:00.960 --> 00:00:02.370 ਜਦ ਮੈਂ ਗਿਆਰਾਂ ਸਾਲਾਂ ਦੀ ਸੀ 00:00:02.400 --> 00:00:06.970 ਮੈਨੂੰ ਯਾਦ ਹੈ ਮੈਂ ਆਪਣੇ ਘਰ ਵਿੱਚ ਇੱਕ ਸਵੇਰ ਕਿਸੇ ਠਹਾਕੇ ਦੀ ਆਵਾਜ਼ ਨਾਲ ਉੱਠੀ। 00:00:06.970 --> 00:00:09.440 ਮੇਰੇ ਵਾਲਿਦ ਬੀਬੀਸੀ ਦੀਆਂ ਖ਼ਬਰਾਂ ਸੁਣ ਰਹੇ ਸੀ 00:00:09.440 --> 00:00:13.610 ਆਪਣੇ ਸਲੇਟੀ ਰੰਗ ਦੇ ਛੋਟੇ ਜਿਹੇ ਰੇਡੀਓ ਉੱਪਰ। 00:00:13.610 --> 00:00:16.480 ਉਹਨਾਂ ਦੇ ਚਿਹਰੇ ਉੱਪਰ ਮੁਸਕਾਨ ਸੀ ਜੋ ਉਸ ਵਕਤ ਅਜੀਬ ਸੀ 00:00:16.490 --> 00:00:20.460 ਕਿਉਂਕਿ ਉਹਨਾਂ ਨੂੰ ਖ਼ਬਰਾਂ ਹਮੇਸ਼ਾ ਪਰੇਸ਼ਾਨ ਕਰਦੀਆਂ ਹੁੰਦੀਆਂ ਸਨ 00:00:20.470 --> 00:00:25.340 "ਤਾਲਿਬਾਨ ਖਤਮ ਹੋ ਗਿਆ" ਮੇਰੇ ਵਾਲਿਦ ਚਿੱਲਾਏ 00:00:25.340 --> 00:00:27.930 ਮੈਨੂੰ ਇਸਦਾ ਮਤਲਬ ਨਹੀਂ ਸੀ ਪਤਾ 00:00:27.930 --> 00:00:33.120 ਪਰ ਮੈਂ ਦੇਖ ਸਕਦੀ ਸੀ ਮੇਰੇ ਵਾਲਿਦ ਬਹੁਤ ਹੀ ਜ਼ਿਆਦਾ ਖ਼ੁਸ਼ ਸੀ 00:00:33.120 --> 00:00:41.630 "ਤੂੰ ਹੁਣ ਬਾਕਾਇਦਾ ਢੰਗ ਨਾਲ ਸਕੂਲ ਜਾ ਸਕਦੀ ਏਂ", ਉਨ੍ਹਾਂ ਨੇ ਕਿਹਾ 00:00:41.630 --> 00:00:46.800 ਉਹ ਸਵੇਰ ਮੈਂ ਕਦੇ ਨਹੀਂ ਭੁੱਲਦੀ 00:00:46.800 --> 00:00:51.970 "ਬਾਕਾੲਿਦਾ ਢੰਗ ਨਾਲ ਸਕੂਲ" 00:00:51.970 --> 00:00:55.070 ਦੇਖੋ, ਮੈਂ ਛੇ ਸਾਲ ਦੀ ਸੀ ਜਦ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਉੱਪਰ ਕਬਜ਼ਾ ਕੀਤਾ 00:00:55.070 --> 00:00:58.600 ਅਤੇ ਕੁੜੀਆਂ ਦਾ ਸਕੂਲ ਜਾਣਾ ਗ਼ੈਰ-ਕਾਨੂੰਨੀ ਕਰਾਰ ਕਰ ਦਿੱਤਾ 00:00:58.600 --> 00:01:01.700 ਇਸ ਲਈ ਅਗਲੇ ਪੰਜ ਸਾਲਾਂ ਤੱਕ ਮੈਨੂੰ ਮੁੰਡਿਆਂ ਵਾਲੇ ਕਪੜੇ ਪਹਿਨਣੇ ਪੲੇ 00:01:01.700 --> 00:01:04.220 ਆਪਣੀ ਵੱਡੀ ਭੈਣ ਲੲੀ ਜਿਸਨੂੰ ਬਿਲਕੁਲ ਵੀ ਇਜ਼ਾਜ਼ਤ ਨਹੀਂ ਸੀ 00:01:04.220 --> 00:01:09.630 ਘਰੋਂ ਬਾਹਰ ਨਿਕਲਣ ਦੀ ਇੱਕ ਖੂਫੀਆ ਸਕੂਲ ਜਾਣ ਤੱਕ ਵੀ 00:01:09.630 --> 00:01:14.250 ਇਹੀ ਇੱਕੋ-ਇੱਕ ਤਰੀਕਾ ਸੀ ਕਿ ਅਸੀਂ ਦੋਵੇਂ ਤਾਲੀਮ ਕਰ ਸਕਦੇ 00:01:14.250 --> 00:01:17.490 ਹਰ ਦਿਨ, ਅਸੀਂ ਰਾਸਤਾ ਬਦਲ ਕੇ ਜਾਂਦੇ 00:01:17.490 --> 00:01:21.510 ਤਾਂ ਕਿ ਕੋਈ ਸਾਡੇ ਉੱਪਰ ਸ਼ੱਕ ਨਾ ਕਰੇ ਕਿ ਅਸੀਂ ਕਿੱਥੇ ਚੱਲੇ ਆ 00:01:21.510 --> 00:01:23.710 ਅਸੀਂ ਲਿਫਾਫਿਆਂ ਵਿੱਚ ਕਿਤਾਬਾਂ ਲੁਕੋ ਲੈਂਦੇ 00:01:23.710 --> 00:01:29.840 ਤਾਂ ਕਿ ਲੱਗੇ ਕਿ ਅਸੀਂ ਸਮਾਨ ਖਰੀਦਣ ਚੱਲੇ ਆ 00:01:29.840 --> 00:01:32.220 ਸਕੂਲ ਇੱਕ ਘਰ ਵਿੱਚ ਸੀ 00:01:32.220 --> 00:01:37.870 ਅਸੀਂ 100 ਤੋਂ ਵੱਧ ਇੱਕ ਨਿੱਕੂ ਜਿਹੇ ਕਮਰੇ ਵਿੱਚ ਹੁੰਦੀਆਂ 00:01:37.880 --> 00:01:43.730 ਠੰਡ ਵਿੱਚ ਤਾਂ ਇਹ ਨਿੱਘ ਦਿੰਦਾ ਪਰ ਗਰਮੀਆਂ ਵਿੱਚ ਇਹ ਤਪ ਜਾਂਦਾ 00:01:43.730 --> 00:01:46.250 ਸਾਨੂੰ ਪਤਾ ਸੀ ਸਾਡੀ ਜ਼ਿੰਦਗੀ ਦਾਅ ਉੱਤੇ ਸੀ 00:01:46.250 --> 00:01:50.600 ਅਧਿਆਪਕ, ਵਿਦਿਆਰਥੀ ਤੇ ਸਾਡੇ ਵਾਲਦੈਨ 00:01:50.600 --> 00:01:52.979 ਕਦੇ ਕਦੇ ਸਕੂਲ ਵਿੱਚ ਅਚਾਨਕ ਸਾਨੂੰ ਛੁੱਟੀ ਕਰ ਦਿੱਤੀ ਜਾਂਦੀ 00:01:52.979 --> 00:01:56.890 ਕਈ ਵਾਰ ਹਫਤੇ ਲਈ ਵੀ, ਕਿਉਂਕਿ ਤਾਲਿਬਾਨ ਨੂੰ ਸ਼ੱਕ ਹੋ ਜਾਂਦਾ 00:01:56.890 --> 00:01:59.670 ਅਸੀਂ ਅਕਸਰ ਸੋਚਿਆ ਕਰਦੇ ਕਿ ਉਹ ਸਾਡੇ ਬਾਰੇ ਕੀ ਜਾਣਦੇ ਹਨ 00:01:59.670 --> 00:02:02.710 ਕੀ ਉਹ ਸਾਡਾ ਪਿੱਛਾ ਕਰ ਰਹੇ ਹਨ? 00:02:02.710 --> 00:02:06.240 ਕੀ ਉਹਨਾਂ ਨੂੰ ਸਾਡੀ ਰਿਹਾਇਸ਼ ਦਾ ਪਤਾ ਹੈ? 00:02:06.240 --> 00:02:08.900 ਅਸੀਂ ਖ਼ੌਫ਼ਜ਼ਦਾ ਹੁੰਦੇ ਸੀ 00:02:08.900 --> 00:02:15.820 ਪਰ ਫਿਰ ਵੀ ਅਸੀਂ ਸਕੂਲ ਵਿੱਚ ਹੋਣਾ ਚਾਹੁੰਦੇ ਸੀ 00:02:15.820 --> 00:02:19.560 ਮੈਂ ਕਾਫ਼ੀ ਖੁਸ਼ਕਿਸਮਤ ਹਾਂ ਕਿ ਮੈਨੂੰ ਐਸਾ ਪਰਿਵਾਰ ਮਿਲਿਆ 00:02:19.560 --> 00:02:25.810 ਜਿੱਥੇ ਪੜਾਈ ਦੀ ਕਦਰ ਹੁੰਦੀ ਸੀ ਅਤੇ ਧੀਆਂ ਖਜ਼ਾਨਾ ਸਨ 00:02:25.810 --> 00:02:30.960 ਮੇਰਾ ਨਾਨਾ ਆਪਣੇ ਸਮਿਆਂ ਦਾ ਕਮਾਲ ਬੰਦਾ ਸੀ 00:02:30.960 --> 00:02:34.440 ਅਫ਼ਗ਼ਾਨਿਸਤਾਨ ਦੇ ਇੱਕ ਦੂਰ ਦਰਾਜ਼ ਸੂਬੇ ਦਾ ਇੱਕ ਪੂਰਾ ਰਵਾਇਤੀ ਬੰਦਾ 00:02:34.440 --> 00:02:37.940 ਉਹਨੇ ਅਾਪਣੀ ਧੀ - ਮੇਰੀ ਅੰਮੀ ਨੂੰ ਜ਼ਬਰਨ 00:02:37.940 --> 00:02:44.350 ਸਕੂਲ ਭੇਜਿਆ ਅਤੇ ਪੜਨਾਨੇ ਨੇ ਨਾਨੇ ਨੂੰ ਬਦਖਲ ਕਰ ਦਿੱਤਾ 00:02:44.350 --> 00:02:47.860 ਪਰ ਪੜਾਈ ਤੋਂ ਬਾਅਦ ਮੇਰੀ ਮਾਂ ਅਧਿਆਪਕ ਲੱਗ ਗਈ 00:02:47.860 --> 00:02:50.882 ਇਹ ਹੈ ਉਹ 00:02:50.882 --> 00:02:53.552 ਦੋ ਸਾਲ ਪਹਿਲਾਂ ਉਹ ਰਿਟਾਇਰ ਹੋ ਗਈ, ਪਰ ਸਿਰਫ ਘਰ ਨੂੰ 00:02:53.552 --> 00:02:58.932 ਗੁਆਂਢ ਦੀਆਂ ਕੁੜੀਆਂ ਤੇ ਔਰਤਾਂ ਲਈ ਸਕੂ਼ਲ ਬਣਾਉਣ ਲਈ 00:02:58.932 --> 00:03:03.322 ਅਤੇ ਮੇਰੇ ਅੱਬਾ - ਇਹ ਰਹੇ 00:03:03.322 --> 00:03:09.762 ਉਹ ਸਾਡੇ ਪਰਿਵਾਰ ਵਿੱਚੋਂ ਪਹਿਲੇ ਸਨ ਜਿਨ੍ਹਾਂ ਨੂੰ ਸਿੱਖਿਆ ਮਿਲੀ 00:03:09.762 --> 00:03:12.332 ਇਹ ਸਵਾਲ ਤਾਂ ਪੈਦਾ ਹੀ ਨਹੀਂ ਹੋ ਸਕਦਾ ਸੀ ਕਿ ਉਹਨਾਂ ਦੇ ਬੱਚਿਆਂ 00:03:12.332 --> 00:03:17.422 ਅਤੇ ਧੀਆਂ ਨੂੰ ਸਿੱਖਿਆ ਨਾ ਮਿਲਦੀ 00:03:17.422 --> 00:03:21.843 ਸਾਰੇ ਜ਼ੋਖਿਮਾਂ ਦੇ ਬਾਵਜੂਦ ਤਾਲਿਬਾਨੀ ਦਹਿਸ਼ਤ ਦੇ ਬਾਵਜੂਦ 00:03:21.843 --> 00:03:30.183 ਉਹਨਾਂ ਲਈ ਵੱਡਾ ਜ਼ੋਖਿਮ ਸਾਡਾ ਅਨਪੜ ਨਾ ਰਹਿ ਜਾਣਾ ਸੀ 00:03:30.183 --> 00:03:33.313 ਤਾਲਿਬਾਨ ਦੇ ਦਿਨਾਂ ਬਾਰੇ ਮੈਨੂੰ ਯਾਦ ਹੈ 00:03:33.313 --> 00:03:38.403 ਬਹੁਤ ਵਾਰੀ ਮੈਂ ਜ਼ਿੰਦਗੀਆਂ ਦੀਆਂ ਇਹਨਾਂ ਤਲਖੀਆਂ ਤੋਂ ਤੰਗ ਆ ਜਾਂਦੀ ਸੀ 00:03:38.403 --> 00:03:42.363 ਅਤੇ ਏਨਾ ਡਰ ਜਾਂਦੀ ਸੀ ਕਿ ਅੱਗੇ ਕੁਛ ਨਹੀਂ ਦਿਖਦਾ ਹੁੰਦਾ ਸੀ 00:03:42.363 --> 00:03:45.413 ਮੈਂ ਸਭ ਛੱਡ ਦੇਣਾ ਚਾਹੁੰਦੀ ਸੀ 00:03:45.413 --> 00:03:48.553 ਪਰ ਮੇਰੇ ਪਿਤਾ 00:03:48.553 --> 00:03:51.053 ਉਹ ਕਿਹਾ ਕਰਦੇ 00:03:51.053 --> 00:03:53.163 ਸੁਣ ਧੀਏ 00:03:53.163 --> 00:03:56.483 ਤੂੰ ਆਪਣੀ ਜ਼ਿੰਦਗੀ ਵਿੱਚ ਆਪਣਾ ਸਭ ਕੁਝ ਗੁਆ ਸਕਦੀ ਹੈ 00:03:56.483 --> 00:04:00.683 ਤੇਰੇ ਪੈਸੇ ਚੋਰੀ ਹੋ ਸਕਦੇ ਹਨ। ਲਾਮ ਵੇਲੇ ਤੈਨੂੰ ਘਰ ਛੱਡਣਾ ਪੈ ਸਕਦਾ ਹੈ। 00:04:00.683 --> 00:04:03.463 ਪਰ ਇੱਕ ਚੀਜ ਤਾਂ ਵੀ ਹਮੇਸ਼ਾ ਤੇਰੇ ਨਾਲ ਰਹੇਗੀ 00:04:03.463 --> 00:04:06.773 ਤੇ ਉਹ ਇੱਥੇ ਹੈ 00:04:06.773 --> 00:04:11.693 ਅਤੇ ਜੇਕਰ ਸਾਨੂੰ ਆਪਣਾ ਖੂਨ ਵੇਚ ਕੇ ਵੀ ਤੁਹਾਨੂੰ ਪੜਾਉਣਾ ਪਿਆ 00:04:11.693 --> 00:04:14.913 ਅਸੀਂ ਪੜਾਵਾਂਗੇ 00:04:14.913 --> 00:04:19.993 ਇਸਲਈ, "ਕੀ ਤੂੰ ਹੁਣ ਵੀ ਨਹੀਂ ਪੜਨਾ ਚਾਹੁੰਦੀ ?" 00:04:19.993 --> 00:04:23.123 ਅੱਜ ਮੈਂ 22 ਸਾਲਾਂ ਦੀ ਹਾਂ 00:04:23.123 --> 00:04:25.893 ਮੈਂ ਇੱਕ ਅਜਿਹੇ ਦੇਸ਼ ਤੋਂ ਹਾਂ ਜੋ ਖਤਮ ਹੋ ਗਿਆ ਸੀ 00:04:25.893 --> 00:04:29.063 ਕਈ ਦਹਾਕਿਆਂ ਦੇ ਯੁੱਧ ਨਾਲ। 00:04:29.063 --> 00:04:34.203 ਮੇਰੀ ਉਮਰ ਤੱਕ ਦੀਆਂ 6% ਕੁੜੀਆਂ ਵੀ ਹਾਈ ਸਕੂਲ ਤੱਕ ਨਹੀਂ ਪਹੁੰਚਦੀਆਂ 00:04:34.203 --> 00:04:36.661 ਤੇ ਜੇਕਰ ਮੇਰਾ ਪਰਿਵਾਰ ਵੀ ਬਹੁਤਾ ਪ੍ਰਤੀਬੱਧ ਨਾ ਹੁੰਦਾ 00:04:36.661 --> 00:04:39.271 ਤਾਂ ਮੈਂ ਵੀ ਉਹਨਾਂ ਵਿੱਚੋਂ ਇੱਕ ਹੁੰਦੀ 00:04:39.271 --> 00:04:44.581 ਸਗੋਂ, ਹੁਣ ਅੱਜ ਇੱਥੇ ਮਿਡਲਬਰਗ ਕਾਲਜ ਦੀ ਇਕ ਪੋਸਟ-ਗ੍ਰੈਜੁਏਟ ਖੜੀ ਹੈ 00:04:44.581 --> 00:04:54.591 (ਤਾੜੀਆਂ) 00:04:54.591 --> 00:04:57.541 ਜਦ ਮੈਂ ਅਫ਼ਗ਼ਾਨਿਸਤਾਨ, ਆਪਣੇ ਨਾਨੇ ਕੋਲ ਵਾਪਿਸ ਆਈ 00:04:57.541 --> 00:05:02.124 ਜਿਸਨੂੰ ਆਪਣੀਆਂ ਧੀਆਂ ਨੂੰ ਪੜਾਉਣ ਕਾਰਨ ਬਦਖਲ ਕਰ ਦਿੱਤਾ ਗਿਆ ਸੀ 00:05:02.124 --> 00:05:05.623 ਉਸਨੇ ਸਭ ਤੋਂ ਪਹਿਲਾਂ ਆ ਕੇ ਮੈਨੂੰ ਵਧਾਈ ਦਿੱਤੀ। 00:05:05.623 --> 00:05:08.246 ਉਹ ਮੇਰੀ ਡਿਗਰੀ ਦੀਆਂ ਤਾਂ ਤਾਰੀਫਾਂ ਕਰਦੇ ਹੀ ਹਨ 00:05:08.246 --> 00:05:10.446 ਸਗੋਂ ਇਹ ਵੀ ਦੱਸਦੇ ਹਨ ਕਿ ਮੈਂ ਪਹਿਲੀ ਔਰਤ ਹਾਂ 00:05:10.446 --> 00:05:12.176 ਮੈਂ ਪਹਿਲੀ ਔਰਤ ਹਾਂ 00:05:12.176 --> 00:05:15.680 ਜਿਸਨੇ ਉਸਨੂੰ ਕਾਬੁਲ ਦੀਆਂ ਗਲੀਆਂ ਦੀ ਸੈਰ ਕਰਵਾਈ। 00:05:15.680 --> 00:05:21.040 (ਤਾੜੀਆਂ) 00:05:21.040 --> 00:05:23.690 ਮੇਰੇ ਪਰਿਵਾਰ ਨੂੰ ਮੇਰੇ ਉੱਤੇ ਯਕੀਨ ਹੈ 00:05:23.690 --> 00:05:28.640 ਮੇਰੇ ਖੁਆਬ ਵੱਡੇ ਹਨ ਪਰ ਵਾਲਦੈਨ ਦੇ ਖੁਆਬ ਉਸ ਤੋਂ ਵੀ ਵੱਡੇ ਹਨ 00:05:28.640 --> 00:05:33.110 ਇਸੇ ਕਾਰਨ ਮੈਂ 10X10 ਦੀ ਗਲੋਬਲ ਅਬੈਂਸਡਰ ਹਾਂ 00:05:33.110 --> 00:05:35.870 ਜੋ ਔਰਤ-ਸਿੱਖਿਆ ਦੀ ਇੱਕ ਗਲੋਬਲ ਮੁਹਿੰਮ ਹੈ 00:05:35.870 --> 00:05:38.450 ਇਸ ਕਰਕੇ ਮੈਂ ਸੋਲਾ (SOLA) ਦੀ ਨੀਂਹ ਰੱਖੀ 00:05:38.450 --> 00:05:40.920 ਜੋ ਪਹਿਲਾ , ਸ਼ਾਇਦ ਪਹਿਲਾ ਰਿਹਾਇਸ਼ੀ ਸਕੂਲ ਹੈ 00:05:40.920 --> 00:05:42.650 ਅਫ਼ਗ਼ਾਨਿਸਤਾਨ ਵਿੱਚ ਕੁੜੀਆਂ ਲਈ। 00:05:42.650 --> 00:05:48.275 ਇਕ ਦੇਸ਼ ਜਿਸ ਵਿੱਚ ਕੁੜੀਆਂ ਦੀ ਸਿੱਖਿਆ ਹਾਲੇ ਵੀ ਜ਼ੋਖਿਮ ਭਰੀ ਹੈ 00:05:48.275 --> 00:05:52.053 ਮੈਨੂੰ ਬੜਾ ਦਿਲਚਸਪ ਲੱਗਦੈ ਜਦ ਮੈਂ ਆਪਣੇ ਸਕੂ਼ਲ ਵਿੱਚ ਤਾਲਿਬਾਂ ਨੂੰ ਦੇਖਦੀ ਹਾਂ 00:05:52.053 --> 00:05:57.683 ਕਾਮਯਾਬੀ ਲਈ ਜ਼ਨੂੰਨ ਭਾਲਦੇ ਹੋਏ 00:05:57.683 --> 00:06:00.596 ਅਤੇ ਉਹਨਾਂ ਦੇ ਵਾਲਦੈਨ ਨੂੰ 00:06:00.596 --> 00:06:05.179 ਜੋ ਮੇਰੇ ਵਾਲਦੈਨ ਵਾਂਗ ਹੀ ਉਹਨਾਂ ਲਈ ਲੜ ਰਹੇ ਹਨ 00:06:05.179 --> 00:06:14.106 ਖ਼ਤਰਨਾਕ ਬਗਾਵਤ ਦੇ ਬਾਵਜੂਦ। 00:06:14.106 --> 00:06:16.816 ਅਹਿਮਦ ਵਾਂਗ, (ਇਹ ਉਸਦਾ ਅਸਲੀ ਨਾਂ ਨਹੀਂ ਹੈ) 00:06:16.816 --> 00:06:19.450 ਤੇ ਮੈਂ ਤੁਹਾਨੂੰ ਉਸਦਾ ਅਸਲੀ ਚਿਹਰਾ ਨਹੀਂ ਦਿਖਾ ਸਕਦੀ 00:06:19.450 --> 00:06:23.090 ਪਰ ਅਹਿਮਦ ਮੇਰੇ ਤਾਲਿਬਾਂ ਵਿੱਚੋਂ ਇੱਕ ਦਾ ਵਾਲਿਦ ਹੈ। 00:06:23.090 --> 00:06:26.930 ਮਹੀਨੇ ਕੁ ਪਹਿਲਾਂ, ਉਹ ਤੇ ਉਸਦੀ ਧੀ 00:06:26.930 --> 00:06:30.260 SOLA ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ ਸਨ 00:06:30.260 --> 00:06:36.750 ਉਹ ਕਤਲ ਹੁੰਦੇ-ਹੁੰਦੇ ਬਚੇ 00:06:36.750 --> 00:06:41.540 ਸੜਕ ਉੱਪਰ ਹੋਏ ਬੰਬ-ਹਮਲਿਆਂ ਤੋਂ। 00:06:41.540 --> 00:06:44.944 ਜਦ ਉਹ ਘਰ ਪਹੁੰਚਿਆ ਤਾਂ ਫੋਨ ਵੱਜਿਆ 00:06:44.944 --> 00:06:47.634 ਕੋਈ ਚੇਤਾਵਨੀ ਭਰੀ ਆਵਾਜ਼ ਵਿੱਚ ਬੋਲਿਆ 00:06:47.634 --> 00:06:51.034 ਕਿ ਜੇ ਉਸਨੇ ਆਪਣੀ ਧੀ ਨੂੰ ਦੁਬਾਰਾ ਸਕੂਲ ਭੇਜਿਆ 00:06:51.034 --> 00:06:53.814 ਤਾਂ ਉਹ ਦੁਬਾਰਾ ਕੋਸ਼ਿਸ਼ ਕਰਨਗੇ। 00:06:53.814 --> 00:06:57.714 "ਜੇ ਤੂੰ ਚਾਹੁੰਦੈ, ਮੈਨੂੰ ਹੁਣੇ ਮਾਰ ਦੇ। 00:06:57.714 --> 00:07:01.604 ਪਰ ਮੈਂ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦਿਆਂਗਾ 00:07:01.604 --> 00:07:06.434 ਤੁਹਾਡੇ ਪੁਰਾਣੇ ਅਤੇ ਪੱਛੜੇ ਵਿਚਾਰਾਂ ਲਈ।" 00:07:06.434 --> 00:07:08.804 ਮੈਂ ਅਫ਼ਗ਼ਾਨਿਸਤਾਨ ਬਾਰੇ ਜੋ ਕੁਝ ਸਮਝਿਆ ਹੈ 00:07:08.804 --> 00:07:12.322 ਅਤੇ ਉਹ ਕੁਛ ਇਹ ਕਿ ਜਿਸਨੂੰ ਪੱਛਮ ਨੇ ਖਾਰਿਜ ਹੀ ਕੀਤਾ ਹੈ 00:07:12.322 --> 00:07:15.552 ਅਤੇ ਜੋ ਸਾਡੇ ਵਿੱਚੋਂ ਬਹੁਤੀਆਂ ਸਫਲ ਕੁੜੀਆਂ ਪਿੱਛੇ ਹੈ 00:07:15.552 --> 00:07:22.912 ੲਿੱਕ ਪਿਤਾ ਹੈ ਜੋ ਆਪਣੀ ਧੀ ਦੀ ਕਦਰ ਕਰਦਾ ਹੈ 00:07:22.912 --> 00:07:27.542 ਅਤੇ ਜੋ ਉਸਦੀ ਕਾਮਯਾਬੀ ਵਿੱਚ ਆਪਣੀ ਕਾਮਯਾਬੀ ਦੇਖਦਾ ਹੈ 00:07:27.542 --> 00:07:31.472 ਮੈਂ ਇਹ ਨਹੀਂ ਕਹਿੰਦੀ ਕਿ ਮਾਵਾਂ ਸਫਲਤਾ ਲਈ ਮਦਦ ਨਹੀਂ ਕਰਦੀਆਂ 00:07:31.472 --> 00:07:36.012 ਸਗੋਂ ਉਹ ਤਾਂ ਸ਼ੁਰੂਅਾਤੀ ਤੇ ਭਰੋਸੇਮੰਦ ਮਾਰਗਦਰਸ਼ਕ ਹੈ 00:07:36.012 --> 00:07:39.352 ਆਪਣੀਆਂ ਧੀਆਂ ਦੇ ਰੌਸ਼ਨ ਭਵਿੱਖ ਲਈ। 00:07:39.352 --> 00:07:42.762 ਪਰ ਅਫ਼ਗ਼ਾਨਿਸਤਾਨ ਵਿਚਲੇ ਮਾਹੌਲ ਦੇ ਪ੍ਰਸੰਗ ਵਿੱਚ 00:07:42.762 --> 00:07:46.182 ਸਾਨੂੰ ਮਰਦਾਂ ਦੇ ਸਮਰਥਨ ਦੀ ਲੋੜ ਹੈ। 00:07:46.182 --> 00:07:49.732 ਤਾਲਿਬਾਨ ਰਾਜ ਵਿੱਚ ਜਦ ਕੁੜੀਆਂ ਸਕੂਲ ਜਾਂਦੀਆਂ ਸਨ 00:07:49.732 --> 00:07:51.522 100 ਦੇ ਕਰੀਬ 00:07:51.522 --> 00:07:53.862 ਯਾਦ ਰਹੇ ਕਿ ਇਸ ਵਕਤ ਇਹ ਗ਼ੈਰਕਾਨੂੰਨੀ ਸੀ। 00:07:53.862 --> 00:07:59.347 ਪਰ ਅੱਜ, ਅਫ਼ਗ਼ਾਨਿਸਤਾਨ ਵਿੱਚ ਤੀਹ ਲੱਖ ਤੋਂ ਜ਼ਿਆਦਾ ਕੁੜੀਆਂ ਸਕੂਲ ਜਾਂਦੀਆਂ ਹਨ। 00:07:59.347 --> 00:08:06.597 (ਤਾੜੀਆਂ) 00:08:06.597 --> 00:08:12.750 ਇੱਥੋਂ ਅਮਰੀਕਾ ਤੋਂ ਅਫ਼ਗ਼ਾਨਿਸਤਾਨ ਬਹੁਤ ਵੱਖਰੇ ਕਿਸਮ ਦਾ ਲੱਗਦਾ ਹੈ 00:08:12.750 --> 00:08:17.719 ਮੈਂ ਦੇਖਿਆ ਹੈ ਕਿ ਅਮਰੀਕੀ ਬਦਲਾਅ ਨੂੰ ਬੜਾ ਸਹਿਜ/ਸਥਾਈ ਮੰਨਦੇ ਹਨ 00:08:17.719 --> 00:08:20.770 ਪਰ ਮੈਨੂੰ ਡਰ ਹੈ ਕਿ ਇਸ ਬਦਲਾਅ ਨਾਲ ਤਾਂ ਵੀ ਕੁਝ ਨਹੀਂ ਵਾਪਰਨਾ 00:08:20.770 --> 00:08:25.270 ਅਮਰੀਕੀ ਫੌਜਾਂ ਦੇ ਮੁੜ ਪਰਤਣ ਮਗਰੋਂ ਵੀ। 00:08:25.270 --> 00:08:28.922 ਪਰ ਹੁਣ ਜਦ ਮੈਂ ਅਫ਼ਗ਼ਾਨਿਸਤਾਨ ਵਾਪਸ ਜਾਂਦੀ ਹਾਂ 00:08:28.922 --> 00:08:33.699 ਜਦ ਮੈਂ ਆਪਣੇ ਸਕੂਲ ਵਿੱਚ ਤਾਲਿਬਾਂ ਨੂੰ ਦੇਖਦੀ ਹਾਂ 00:08:33.699 --> 00:08:36.339 ਅਤੇ ਉਹਨਾਂ ਦੇ ਵਾਲਦੈਨ ਜੋ ਉਹਨਾਂ ਲਈ ਲੜਦੇ ਹਨ 00:08:36.339 --> 00:08:40.809 ਅਤੇ ਉਹਨਾਂ ਨੂੰ ਹੌਂਸਲਾ ਦਿੰਦੇ ਹਨ, ਮੈਨੂੰ ਭਵਿੱਖ ਬਹੁਤ ਵਧੀਆ ਦਿਖਦਾ ਹੈ 00:08:40.809 --> 00:08:44.109 ਅਤੇ ਇੱਕ ਸਥਾਈ ਬਦਲਾਅ। 00:08:44.109 --> 00:08:52.579 ਮੇਰੇ ਲਈ ਅਫ਼ਗ਼ਾਨਿਸਤਾਨ ਇੱਕ ਉਮੀਦ ਤੇ ਸੰਭਾਵਨਾ ਨਾਲ ਭਰਿਆ ਦੇਸ਼ ਹੈ 00:08:52.579 --> 00:08:55.989 ਅਤੇ ਹਰ ਇੱਕ ਦਿਨ 00:08:55.989 --> 00:08:59.399 SOLA ਦੀਆਂ ਕੁੜੀਆਂ ਮੈਨੂੰ ਇਹ ਮਹਿਸੂਸ ਕਰਾਉਂਦੀਆਂ ਹਨ। 00:08:59.399 --> 00:09:02.599 ਮੇਰੇ ਵਾਂਗ ਉਹ ਵੀ ਵੱਡੇ ਸੁਪਨੇ ਲੈਂਦੀਆਂ ਹਨ। 00:09:02.599 --> 00:09:04.319 ਧੰਨਵਾਦ। 00:09:04.319 --> 00:09:30.719 (ਤਾੜੀਆਂ)