1 00:00:32,123 --> 00:00:34,793 ਮੈਂ ਅਮਰਜੀਤ ਸਿੰਘ, ਪਿਤਾ ਦਾ ਨਾਮ ਪਿਆਰਾ ਸਿੰਘ। 2 00:00:35,820 --> 00:00:37,400 ਪਿੰਡ ਕੌੜੇ ਦਾ ਰਹਿਣ ਵਾਲਾ ਹਾਂ। 3 00:00:37,561 --> 00:00:38,801 ਜ਼ਿਲ੍ਹਾ ਗੁਰਦਾਸਪੁਰ, 4 00:00:41,462 --> 00:00:42,752 ਕੌਮ ਲੁਹਾਰ। 5 00:00:45,460 --> 00:00:48,379 ਅਸੀਂ ਗੁਰਦੇਵ ਸਿੰਘ ਬਾਰੇ ਗੱਲਬਾਤ ਕਰ ਰਹੇ ਹਾਂ। 6 00:00:50,453 --> 00:00:52,804 ਗੁਰਦੇਵ ਸਿੰਘ ਬਹੁਤ, ਮਤਲਬ 7 00:00:55,017 --> 00:00:57,207 ਗੁਰਬਾਣੀ ਪੜ੍ਹਨ ਵਾਲਾ ਤੇ ਸੁਣਨ ਵਾਲਾ ਸੀ। 8 00:00:58,735 --> 00:01:02,026 ਸ਼ੁਰੂ ਦੇ ਵਿੱਚ ਉਹਨਾਂ ਨੇ ਪਿੰਡ ਕੌੜੇ ਤੋਂ 9 00:01:02,026 --> 00:01:04,956 ਵਿੱਦਿਆ ਪ੍ਰਾਪਤ ਕੀਤੀ ਪੰਜਵੀਂ ਕਲਾਸ ਤੱਕ। 10 00:01:05,987 --> 00:01:08,016 ਉਸ ਤੋਂ ਬਾਅਦ ਘੁਮਾਣ ਵਿੱਚ, 11 00:01:08,536 --> 00:01:10,037 ਸਰਕਾਰੀ ਹਾਈ ਸਕੂਲ ਘੁਮਾਣ, 12 00:01:10,850 --> 00:01:12,370 ਉੱਥੇ ਸਕੂਲ ਜਾਂਦੇ ਸੀ। 13 00:01:12,370 --> 00:01:13,910 ਦਸ ਜਮਾਤਾਂ ਉੱਥੇ ਕੀਤੀਆਂ ਇਹਨਾਂ ਨੇ। 14 00:01:16,766 --> 00:01:19,153 ਗੁਰਬਾਣੀ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ। 15 00:01:20,616 --> 00:01:22,296 ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ। 16 00:01:23,263 --> 00:01:26,043 ਦੋਨੋ ਟਾਈਮ ਗੁਰਬਾਣੀ ਸੁਣਦੇ ਸੀ, ਪੜ੍ਹਦੇ ਸੀ। 17 00:01:28,509 --> 00:01:30,665 ਛੋਟੇ-ਛੋਟੇ ਬੱਚਿਆਂ ਨੂੰ ਗੁਰਬਾਣੀ ਸਿਖਾਲਦੇ ਸੀ। 18 00:01:32,635 --> 00:01:35,507 ਕੁਝ ਇਹੋ ਜਿਹੀ ਘਟਨਾ ਸਾਡੇ ਨਾਲ ਵਾਪਰੀ 19 00:01:36,837 --> 00:01:38,420 ਕਿ ਖਾੜਕੂ ਲਹਿਰ ਤੁਰ ਪਈ। 20 00:01:40,060 --> 00:01:41,851 ਖਾੜਕੂ ਲਹਿਰ ਦੇ ਤੁਰਨ ਦੇ ਨਾਲ ਹੀ 21 00:01:41,851 --> 00:01:43,241 ਆਪਣੀ ਖੇਤੀਬਾੜੀ ਕਰਦੇ ਸੀ। 22 00:01:43,425 --> 00:01:45,425 ਨਾਲ ਗੁਰਦੇਵ ਸਿੰਘ ਖੇਤੀਬਾੜੀ ਕਰਦਾ ਸੀ ਸਾਡੇ ਨਾਲ। 23 00:01:46,707 --> 00:01:47,617 ਅਸੀਂ ਤਿੰਨ ਭਰਾ ਸੀ, 24 00:01:47,617 --> 00:01:50,182 ਸਤਨਾਮ ਸਿੰਘ, ਗੁਰਦੇਵ ਸਿੰਘ ਤੇ ਅਮਰਜੀਤ ਸਿੰਘ। 25 00:02:03,786 --> 00:02:05,056 ਸਾਡੇ ਬੱਚੇ ਤਿੰਨ ਸੀ। 26 00:02:05,717 --> 00:02:12,887 ਅਸੀਂ ਬੜੇ ਮਿਹਨਤ-ਮਜ਼ਦੂਰੀ ਕਰਕੇ ਉਹਨਾਂ ਨੂੰ ਪੜ੍ਹਾਇਆ। 27 00:02:14,786 --> 00:02:16,423 ਜਿੱਥੇ ਉਹਨਾਂ ਨੂੰ ਪੜ੍ਹਾਇਆ, 28 00:02:16,423 --> 00:02:18,195 ਆਹਿਸਤੇ-ਆਹਿਸਤੇ ਸਾਡੇ ਨਾਲ ਖੇਤੀਬਾੜੀ 29 00:02:18,195 --> 00:02:19,282 ਦਾ ਕੰਮ ਡੇਹ ਪੈ ਕਰਨ। 30 00:02:19,282 --> 00:02:21,455 ਪੜ੍ਹਾਈ ਵੀ ਜਾਂਦੇ ਰਹੇ ਆ ਤੇ ਖੇਤੀਬਾੜੀ ਦਾ ਵੀ 31 00:02:21,455 --> 00:02:23,305 ਉਹ ਸਾਡੇ ਨਾਲ ਕੰਮ ਕਰਦੇ ਰਹੇ ਆ। 32 00:02:23,825 --> 00:02:25,395 ਗੁਰਦੇਵ ਸਿੰਘ ਜਿਹੜਾ ਸੀ, 33 00:02:25,815 --> 00:02:28,185 ਉਹ ਲੜਕਾ ਸਾਡਾ ਬੜਾ ਕਮਾਊ ਸੀ। 34 00:02:28,864 --> 00:02:30,394 ਸਾਡੇ ਨਾਲ ਕੰਮ ਕਰਦਾ ਸੀ, 35 00:02:30,718 --> 00:02:32,074 ਪੜ੍ਹਾਈ ਵੀ ਕਰਦਾ ਸੀ, 36 00:02:32,733 --> 00:02:33,979 ਕੰਮ ਵੀ ਕਰਦਾ ਸੀ। 37 00:02:33,979 --> 00:02:37,406 ਪੂਰੀ ਉਹ ਸਾਡੇ ਨਾਲ ਹੱਥ ਪਲੱਥੀ ਪਵਾ ਕੇ 38 00:02:37,530 --> 00:02:39,246 ਸਾਨੂੰ ਭੋਜਨ-ਪਾਣੀ ਛਕਾਉਂਦਾ ਸੀ, 39 00:02:39,483 --> 00:02:41,543 ਜਵਾਨ ਅਸੀਂ ਕਰਲੇ, ਤਕੜੇ ਹੋਗੇ ਸੀ। 40 00:02:43,334 --> 00:02:45,144 ਕੁਝ ਇਹੋ ਜਿਹਾ ਸਮਾਂ ਆ ਗਿਆ ਜਿਹਦੇ ਵਿੱਚ 41 00:02:47,040 --> 00:02:48,750 ਖਾੜਕੂ ਲਹਿਰ ਤੁਰ ਪਈ। 42 00:02:49,848 --> 00:02:51,266 ਖਾੜਕੂ ਜਿਹੜੇ ਸਾਡੇ 43 00:02:52,564 --> 00:02:54,854 ਮੋਟਰ ਦੇ ਲਾਗੋਂ ਦੀ ਰੋਜ਼ ਲੰਘਦੇ ਸੀ। 44 00:02:55,646 --> 00:02:59,016 ਤੇ ਪੁਲਿਸ ਦੇ ਮੁਖਬਰਾਂ ਨੇ ਸਾਡੇ ਤੇ ਸ਼ਿਕਾਇਤ ਕੀਤੀ, 45 00:02:59,931 --> 00:03:01,530 ਇਹਨਾਂ ਦੇ ਕੋਲ ਖਾੜਕੂ ਆਉਂਦੇ ਆ।