ਮੇਰਾ ਨਾਮ ਗੁਰਮੀਤ ਸਿੰਘ ਹੈ ਮੇਰੇ ਭਾਈ ਦਾ ਨਾਮ ਹਰਜਿੰਦਰ ਸਿੰਘ ਸੀ ਪਰ ਜੋ ਪੁਲਿਸ ਨੇ ਫੜ ਕੇ, ਇਹਦਾ ਮੁੜਕੇ ਝੂਠਾ ਮੁਕਾਬਲਾ ਬਣਾ ਕੇ ਕੁਝ ਵੀ ਕੰਮ ਵਿੱਚ ਨਹੀਂ ਹੈਗਾ ਸੀ ਇਹ ਘਰ ਉਥੇ ਬੈਠੇ ਨੂੰ ਮਾਰ ਕੇ, ਤੇ ਇਹਦੀ ਕੋਈ ਲਾਸ਼ ਨੀ ਦਿਖਾਈ ਕੋਈ ਨਿਸ਼ਾਨੀ ਨੀ ਸਾਨੂੰ ਦਿਖਾਈ ਸਾਡੇ ਨਾਲ ਬਹੁਤ ਜਿਆਦਾ ਇਨਸਾਫ ਕੀਤਾ ਇਸਨੂੰ ਬੰਨ ਕੇ ਬਾਹਾਂ ਬੰਨਕੇ ਕੇ ਲੱਤਾਂ ਬੰਨ ਕੇ, ਜੂੜ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਗੱਡੀ ਮਗਰ ਪਾ ਪਾ ਕੇ ਧੂਇਆ ਸੀ ਮੁੜਕੇ ਇਹਨਾਂ ਨੇ ਬੰਨਕੇ ਮੁਕਾਬਲਾ ਬਣਾਕੇ ਮਾਰਤਾ ਸਾਨੂੰ ਕੁਝ ਨਹੀਂ ਇਹਦੇ ਬਾਰੇ ਦੱਸਿਆ ਉਹਨਾਂ ਨੇ ਪਹਿਲਾਂ ਅਸੀਂ ਠੱਕਰ ਸਿੰਘ ਦੇ ਰਹਿਣ ਵਾਲੇ ਹਾਂ ਮੇਰਾ ਨਾਂ ਗੁਰਮੀਤ ਸਿੰਘ ਹੈ ਮੇਰਾ ਭਾਈ ਹਰਜਿੰਦਰ ਸਿੰਘ ਜਿੰਦਾ ਸੀ ਪਹਿਲਾਂ ਬਚਪਨ ਦੇ ਉਤੋਂ ਹੀ, ਸਿੱਖੀ ਨਾਲ ਬਹੁਤ ਜਿਆਦਾ ਪਿਆਰ ਸੀ ਜਦੋਂ ਪੰਜਾਂ ਸਾਲਾਂ ਦੇ ਜਦੋਂ ਅੰਮ੍ਰਿਤਧਾਰੀ ਹੋ ਗਏ ਸੀ ਮੁੜਕੇ ਕਦੇ ਖਿਡਾਰੀ, ਅਖੰਡ ਪਾਠੀ ਸਾਰੇ ਖੇਡਾਂ ਦੇ ਵਿੱਚ ਕਬੱਡੀ ਦੇ ਪਲੇਅਰ ਹਰ ਇੱਕ ਗੱਲ ਵਿੱਚ ਪੂਰੇ ਸੀ। ਕੁਝ ਸਮੇਂ ਤੋਂ ਬਾਅਦ ਜਦੋਂ ਲਹਿਰ ਚਲਣ ਲੱਗੀ ਆ, ਉਸ ਵੇਲੇ ਸਾਡੇ ਪਿੰਡ ਵਿੱਚ ਬੀਐਸਐਫ ਆਣ ਕੇ ਬੈਠ ਗਈ। ਅਸੀਂ ਦੋ ਦਾ ਟਾਈਮ ਅਸੀਂ ਜਿਸ ਵੇਲੇ ਕੱਦੂ ਕਰਕੇ ਹਲਾ ਦੇ ਨਾਲ ਤੇ ਅਸੀਂ ਆਏ ਹਾਂ। ਅਸੀਂ ਇੱਥੇ ਲੰਮੇ ਪਏ ਹਾਂ, ਸੱਤ ਅੱਠ ਵੱਜੇ ਸੀ ਬੀਐਸਐਫ ਆਕੇ ਆਲੇ-ਦੁਆਲੇ ਘੇਰਾ ਪਾ ਲਿਆ ਪਿੰਡ ਦੇ, ਤੁਹਾਡੇ ਪਿੰਡ ਵਿੱਚ ਇੱਥੇ ਮੁੰਡੇ ਆ ਤੇ ਉਹਨਾਂ ਬਾਰੇ ਦੱਸੋ ਅਸੀਂ ਆਖਿਆ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ। ਉਹ ਮੁੰਡੇ ਬਾਰੇ ਇੱਥੇ ਤੁਹਾਡੇ ਪਿੰਡ ਇੱਕ ਮੁੰਡਾ ਹੈਗਾ, ਨਿੰਮਾ, ਉਹ ਅੱਤਵਾਦੀ ਆ। ਇੱਥੇ ਪਿੰਡ ਰਹਿੰਦਾ ਸੀ ਤੇ ਅਸੀਂ ਨਹੀਂ ਦੱਸ ਸਕਦੇ ਹੈਗੇ ਉਹਨੂੰ ਤੁਸੀਂ ਫੜਾਓ ਇੱਥੋਂ ਲੈ ਗਏ ਸਾਨੂੰ ਫੜ ਕੇ, ਨਾਲ ਹੀ ਸਾਡਾ ਬਾਪ ਹੀ ਸਾਡੇ ਤਾਏ ਦੇ ਦੇ ਪੁੱਤ ਸੀ ਇਹਨਾਂ ਨੂੰ ਨਾਲ ਲੈ ਗਏ ਉਥੇ ਜਾ ਕੇ ਬਿਠਾ ਛੱਡਿਆ ਸ਼ਾਮ ਤੱਕ ਸ਼ਾਮ ਨੂੰ ਫਿਰ ਮੈਨੂੰ ਕਹਿਣ ਲੱਗੇ ਕਿ ਤੁਸੀਂ ਉਹ ਬੰਦੇ ਨੂੰ ਆਵਾਜ਼ ਮਾਰ ਕੇ ਉਹਨੂੰ ਫੜਾ ਮੈਂ ਕਿਹਾ ਮੈਂ ਆਪਣਾ ਪਰਿਵਾਰ ਨਹੀਂ ਮਰਵਾਉਣਾ ਉਹਦੇ ਕੋਲੋਂ ਫੇਰ ਸ਼ਾਮ ਨੂੰ ਸਾਨੂੰ ਉਹਨਾਂ ਨੇ ਇੱਕ ਵਾਰ ਛੱਡ ਦਿੱਤਾ ਮੁੜ ਕੇ ਕਹਿੰਦੇ ਵੀ ਤੁਸੀਂ ਹੁਣ ਜਾਓ, ਦੋ ਦਿਨ ਤੋਂ ਬਾਅਦ ਮੁੜ ਕੇ ਉਹਨਾਂ ਨੇ ਫੇਰਾ ਮਾਰਨਾ ਛੱਡ ਕੇ ਫਿਰ ਸ਼ੁਰੂ ਕਰ ਦਿੱਤਾ ਤੁਹਾਡਾ ਬੰਦਾ ਹਰਜਿੰਦਰ ਸਿੰਘ ਜਿਹੜਾ, ਇਹ ਵੀ ਮੁੰਡਿਆਂ ਨਾਲ ਪੇਸ਼ ਕਰਾ ਦਿਓ ਫਿਰ ਇੱਕ ਮਹੀਨਾ ਪੂਰਾ ਮੈਨੂੰ ਸੱਦਦੇ ਰਹੇ ਆ, ਸਵੇਰੇ ਆਉਣਾ ਤੇ ਦੱਸ ਕੇ ਹਾਜ਼ਰੀ ਲਵਾ ਕੇ ਜਾਓ ਸ਼ਾਮਾਂ ਨੂੰ ਦੱਸ ਕੇ ਜਾਓ ਕਿੱਧਰ ਕਿੱਧਰ ਤੂੰ ਪਤਾ ਕਰਕੇ ਆਇਆ। ਫੇਰ ਉਹਨਾਂ ਕੋਲ ਮੈਂ ਟਾਈਮ ਮੰਗਿਆ ਵੀ ਮੈਂ ਤੁਹਾਨੂੰ, ਇੱਥੇ ਲਾਗੇ ਸ਼ਾਗੇ ਮੈਨੂੰ ਨਹੀਂ ਕਿ ਮਿਲਿਆ ਹੈਗਾ। ਜਦੋਂ ਫਿਰ ਉਹ ਪੜ੍ਹਾਈ ਸ਼ੁਰੂ ਕਰ ਦਿੱਤੀ, ਇੱਥੇ ਠੀਕਰੀ ਆਲੇ ਤੋਂ ਮੁੰਡਾ ਫੜਿਆ ਸੀ ਉਹਨੂੰ ਕੁੱਟ ਮਾਰ ਬਹੁਤ ਜਿਆਦਾ ਕੀਤੀ ਸੀ। ਉਹ ਮਿਲਿਆ ਕਹਿੰਦਾ ਇਹਨਾਂ ਨੇ ਕਾਬੂ ਨਾ ਆਏ, ਇਹ ਡੰਗਰਾਂ ਵਾਂਗੂੰ ਕੁੱਟਦੇ ਆ ਮੇਰੇ ਹੱਡ ਜਿਹੜੇ ਤੋੜਤੇ ਮਾਰ ਮਾਰ ਕੇ। ਫਿਰ ਮੈਨੂੰ ਉਹਨਾਂ ਨੇ ਇਹ ਸਜਾ ਦਿੱਤੀ, ਤੂੰ ਹਰ ਰੋਜ ਪਤਾ ਕਰਕੇ ਆ ਕਿੱਥੋਂ ਆਇਆ, ਆਣ ਕੇ ਸਾਨੂੰ ਦੱਸਣਾ ਤੇ ਫਿਰ ਤੂੰ ਘਰ ਜਾਣਾ। ਮੈਂ ਵਿੱਚ ਰਾਜ ਮਿਸਤਰੀ ਦਾ ਕੰਮ ਕਰਦਾ। ਦੋ ਦਿਨ ਮੈਂ ਗਿਆ ਕੰਮ ਤੇ ਤੇ ਮੈਨੂੰ ਫਿਰ ਇਹਨਾਂ ਨੇ ਰਾਹ ਵਿੱਚ ਖੜਾਇਆ। ਇਹ ਕੰਮ ਨਹੀਂ ਹੋਣਾ ਜਿਹੜਾ ਤੂੰ ਕਰ ਰਿਹਾ ਆ। ਚਾਹੇ ਪਹਿਲਾਂ ਪੇਸ਼ ਕਰਾਓ ਜਿੱਥੇ ਮਰਜ਼ੀ, ਨਹੀਂ ਤੇ ਮਿੱਠੇ ਜਹਿਰ ਵਾਂਗੂੰ, ਤੁਹਾਨੂੰ ਚੰਬੜਿਆ ਇਦਾਂ ਖਾ ਜਾਵਾਂਗੇ ਵਿੱਚੇ ਵਿੱਚ ਹੀ। ਉਸ ਤੋਂ ਬਾਅਦ ਅਸੀਂ ਇਸ ਗੱਲ ਦੀ ਭਾਲ 'ਚ ਲੱਗੇ ਹਾਂ। ਇਹ ਕਿਤੇ ਸੋਹਰੇ ਆਇਆ ਤਲਵੰਡੀ, ਉੱਥੇ ਅਸੀਂ ਉਸ ਦਿਨ ਵੀ ਪਤਾ ਕਰਨ ਗਏ ਸੀ। ਕਿਤੇ ਟੱਕਰਦਾ ਚੱਲ ਇਹਨੂੰ ਪੇਸ਼ ਕਰਾ ਦਿੰਦੇ ਆ। ਉਸ ਵੇਲੇ ਇਹਨਾਂ ਨੇ ਫੜ ਕੇ ਤੇ ਇਹਨੂੰ ਲਿਆਂਦਾ। ਇਹ ਫਿਰ ਮੁੜ ਕੇ ਇਹਨਾਂ ਦੇ ਘਰ ਦੇ ਸੀ ਨਾਲ, ਇਹ ਫਿਰ ਪਿੰਡ ਪਹੁੰਚੇ ਆ। ਇਹਨਾਂ ਆ ਕੇ ਦੱਸਿਆ ਅਸੀਂ ਬਹੁਤ ਜ਼ਿਆਦਾ ਕੀਤਾ ਨੱਠ ਭੱਜ ਕੇ ਮਗਰ, ਫਿਰ ਮੈਂ ਕਾਦੀਆਂ ਗਿਆ ਤੇ ਉਹ ਡੀਐਸ ਦਾ ਇੰਸਪੈਕਟਰ ਸੀਗਾ ਸ਼ਰਮਾ, ਉਹ ਫਿਰ ਮੈਨੂੰ ਚੌਂਕ ਵਿੱਚ ਮਿਲਿਆ। ਕਹਿੰਦਾ ਵੀ ਤੂੰ ਨੱਠਣਾ ਨੀ ਨੱਠ ਲਾ। ਮੈਂ ਕਿਹਾ ਮੈਂ ਕਿਉਂ ਦੌੜਨਾ ਮੈਂ ਅੱਗੇ ਤੁਹਾਡੇ ਕੋਲ ਇੱਕ ਮਹੀਨਾ ਨਹੀਂ ਦੌੜਿਆ। ਮੈਨੂੰ ਕੀ ਲੋੜ ਆ ਦੌੜਨ ਦੀ ਹੁਣ। ਬੰਦਾ, ਮੈਂ ਕਿਹਾ ਤੁਸੀ ਫੜ ਹੀ ਲਿਆ। ਅਸੀਂ ਹੁਣ ਤੇ ਅਸੀਂ ਫੜ ਲਿਆ ਇਹਨੂੰ। ਫੇਰ ਇਹਨਾਂ ਨੇ ਕੁੱਟ ਮਾਰ ਇੰਨੀ ਜ਼ਿਆਦਾ ਕੀਤੀ ਆ, ਦਿੱਲੀ ਤੱਕ ਫੌਜ ਇਹਦੇ ਮਗਰ ਪੁਲਿਸ ਆਈ ਆ ਹਰਜਿੰਦਰ ਸਿੰਘ ਝਿੰਦਾ ਦਿੱਲੀ ਵਾਲਾ ਫੜਿਆ ਗਿਆ। ਖਲੋਣਾ ਵੀ ਇਹਨੂੰ ਬਹੁਤ ਮੁਸ਼ਕਿਲ ਹੋ ਗਿਆ ਕਿ ਏਹਨਾਂ ਮਾਰਿਆ ਸ਼ੱਕਤ ਕਰਕੇ। ਫਿਰ ਸਾਡਾ ਛੋਟਾ ਭਾਈ ਬਾਪ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਮਾਰਿਆ ਵੀ ਤੁਸੀਂ ਝੂਠ ਬੋਲਿਆ। ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਕਿੱਥੋਂ ਫੜਾ ਦਿੰਦੇ ਸੀ। ਇਹਨਾਂ ਨੂੰ ਕੁੱਟ ਮਾਰ ਕਰਕੇ ਫੇਰ ਇੱਕ ਵਾਰ ਲੈ ਗਏ ਜਾ ਕੇ ਕੇਸ ਪਾਤੇ ਏਹਦੇ ਤੇ ਕੋਈ ਚੀਜ਼ ਨਹੀਂ ਫੜੀ। ਫਿਰ ਇੱਧਰ ਸਾਡੇ ਨਿਆਰੇ ਲਈ ਫਿਰਦੇ ਰਹੇ, ਤੁਸੀਂ ਇੱਥੇ ਸਮਾਨ ਦਿੱਤਾ। ਕੋਈ ਚੀਜ਼ ਨਹੀਂ ਲੱਭੀ ਉਹਨਾਂ ਨੂੰ। ਉਹ ਕੱਲੂਛੋਲ ਲਾਗੇ ਜਾ ਕੇ ਸ਼ੋਅ ਕੀਤਾ, ਉਧਰੋਂ ਕੋਈ ਚੀਜ਼ ਲੱਭੀ ਆ। ਕੋਈ ਚੀਜ਼ ਨਹੀਂ ਮਿਲੇ ਖਾਲੀ ਆਏ ਆ। ਫਿਰ ਉਹ ਵੀ ਬੰਦਾ ਇੱਕ ਵਿਚਾਰਾ ਮਰ ਚੁੱਕਿਆ। ਉਹਨੂੰ ਨਾਲ ਲੈ ਗਏ ਉਹਦੀ ਪੈਲੀ ਆਈ ਉਹਦੀ ਪੈਲੀ ਆ ਇਹ, ਉਹਦੇ ਤੇ ਸ਼ੱਕਤ ਬੜਾ ਹੋਇਆ। ਉਹ ਤੋਂ ਬਾਅਦ ਮੁੜ ਕੇ ਫਿਰ ਇਹਦੇ ਤੇ ਕੇਸ ਪਾ ਦਿੱਤੇ। ਗੁਰਦਾਸਪੁਰ ਰਿਹਾ ਗੁਰਦਾਸਪੁਰ ਤੋਂ ਫਿਰ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਮੁੜਕੇ ਇਹਨਾਂ ਨੂੰ ਲੈ ਗਏ। ਸੰਗਰੂਰ ਲੈ ਗਏ ਆ ਫਿਰ ਨਾਭੇ ਰਿਹਾ। ਚਾਰ ਚਾਰ ਜੇਲ੍ਹਾਂ ਵਿੱਚ ਧੱਕੇ ਖਾਦੀ ਇਹਨਾਂ ਨੇ ਚੋਵਾਂ ਸਾਲਾਂ ਤੋਂ ਬਾਅਦ ਮੁੜ ਕੇ, ਇਹਨੂੰ ਲਿਆਂਦਾ ਉੱਥੋਂ ਕੱਢਾ ਕੇ। ਜਮਾਨਤ ਕਰਾਈ ਤੇ ਜਮਾਨਤ ਕਰਾ ਕੇ ਫਿਰ ਲਿਆਂਦਾ। ਫੇਰ ਇੱਥੇ ਥੋੜਾ ਚਿਰ ਰਿਹਾ। ਹਰ ਰੋਜ਼ ਇਹਦੀ ਲੱਗਦੀ ਹੁੰਦੀ ਡਿਊਟੀ, ਸ਼ਾਮਾਂ ਨੂੰ ਹਾਜ਼ਰੀ ਲੱਗਣੀ ਬੀਐਸਐਫ ਕੋਲ। ਇਹਦੇ ਨਾਲ ਮੈਂ ਜਾਂਦਾ ਰਿਹਾ ਹਰ ਰੋਜ਼। ਉਹਦੀ ਡਿਊਟੀ ਉੱਥੇ ਹਾਜ਼ਰੀ ਲਾ ਕੇ ਤੇ ਫੇਰ ਅਸੀਂ ਆਉਂਦੇ ਰਹੇ ਰਾਤ। ਉਸ ਤੋਂ ਬਾਅਦ ਫੇਰ ਇੱਕ ਵਾਰਦਾਤ ਹੋ ਗਈ। ਓਦਣ ਇਹਨੇ ਅਖੰਡ ਪਾਠ ਰੱਖਿਆ ਸੀ ਪਿੰਡ, ਜਿੱਦਣ ਇਹ ਵਾਰਦਾਤ ਹੋਈ ਆ ਉਸ ਟਾਈਮ ਤੇ। ਉਸ ਵੇਲੇ ਵਾਰਦਾਤ ਪੁਲਿਸ ਗਾੜੀ ਆਈ ਤੇ ਪੁਲਿਸ ਨੂੰ ਇਹ ਦੂਰੀ ਤੋਂ ਉੱਠਿਆ ਸਾਨੂੰ ਰਾਹੇ ਪਾਇਆ, ਇਹ ਅਗਾਂਹ ਚ ਸਕੂਲ ਲੰਘਾ ਕੇ ਆਇਆ। ਸਵੇਰੇ ਫੇਰ ਸੱਦਿਆ ਸਾਨੂੰ ਸ਼ੱਕ ਪਿਆ। ਨਾਲ ਲੈ ਕੇ ਗਏ ਬੰਦੇ ਦੋ ਤਿੰਨ ਪਿੰਡ ਦੇ ਨਾਲ ਸਰਪੰਚ ਵੀ ਗਿਆ। ਕਹਿੰਦੇ ਅੱਜ ਦੀ ਦਿਹਾੜੀ ਰਹਿਣ ਦਿਓ, ਸਵੇਰੇ ਇਹਨੂੰ ਲੈ ਜਾਓ ਤੁਸੀਂ ਆਣ ਕੇ। ਸਵੇਰੇ ਗਏ ਆ ਤੇ ਸਵੇਰੇ ਇਹਨਾਂ ਨੇ ਕਿਹਾ ਇਹ ਬੰਦਾ ਸਮਾਨ ਦੇ ਦਿੱਤਾ। ਸਾਡੇ ਬਜੁਰਗਾਂ ਨੇ ਕਿਹਾ ਵੀ ਸਮਾਨ ਜੋ ਤੁਸੀਂ ਨਾਲ ਲੈ ਕੇ ਆਏ ਸੀ, ਸਰਪੰਚਾ ਨੇ ਕਿਹਾ ਸੀ ਸਰਦਾਰ ਤੇ ਨਹੀਂ ਤੂੰ ਕਹਿੰਦਾ ਹੈ। ਤੂੰ ਸਮਾਨ ਨਾਲ ਲੈ ਕੇ ਆਇਆ ਜੋ ਪੇਸ਼ ਕਰਾ ਕੇ ਗਿਆ ਸੀ। ਸਰਦਾਰ ਕਹਿੰਦਾ ਹੈ ਇਸ ਗੱਲ ਦੇ ਉੱਤੇ ਉਹਨਾਂ ਨੇ ਮੁੜਕੇ, ਫਿਰ ਉਹ ਕੇਸ ਭੇਟ ਪਾਠ ਕਰਤਾ। ਫਿਰ ਉਤੇ ਕੋਈ ਗਵਾਹੀ ਨਹੀਂ ਹੋਈ, ਉਹ ਜਿਹੜਾ ਕੇਸ ਸੀਗਾ ਉਹ ਬੰਦਾ ਫਿਰ ਬਰੀ ਹੋਇਆ। ਫੇਰ ਮੁੜਕੇ ਮਹਿਤਾ ਸਾਹਿਬ ਚਲ ਗਿਆ, ਉਸਤੋਂ ਬਾਅਦ ਇਹ ਪਿੰਡ ਨਹੀਂ ਆਇਆ। ਉੱਥੇ ਤਿੰਨ ਚਾਰ ਸਾਲ ਮਹਿਤੇ ਰਹੇ ਬਾਬਿਆਂ ਦੇ ਕੋਲ ਹੀ। ਉੱਥੇ ਮੁੜ ਮੁੜ ਆਉਂਦੇ ਰਹੇ ਆ, ਫਿਰ ਜਾਂਦੇ ਰਹੇ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਫਿਰ ਮੁੜਕੇ ਸੇਵਾ ਕਰਾਉਂਦੇ ਹੁੰਦੇ ਸੀ, ਉੱਥੇ ਅਕਾਲ ਤਖਤ ਦੀ। ਉਸ ਤੋਂ ਬਾਅਦ ਜਦੋਂ ਆਏ ਆ ਉੱਥੇ ਇਹਨਾਂ ਨੇ ਨੰਗਲ ਲਾਗੇ ਨਾਕਾ ਲਾਇਆ ਸੀ। ਉੱਥੋਂ ਇਹਨਾਂ ਨੇ ਫੜਿਆ ਇਹਨੂੰ ਮੁੜ ਕੇ, ਫੜ ਕੇ ਤੇ ਗੱਡੀ ਚੋਂ ਲਾ ਲਿਆ। ਇਹਨੇ ਨਾਮ ਵੀ ਆਪਣਾ ਹੋਰ ਜਗਿੰਦਰ ਸਿੰਘ ਦੱਸਿਆ ਸੀ। ਖੈਰ ਇਹ ਮੈਨੂੰ ਛੱਡ ਦੇਣਗੇ। ਪਰ ਇੱਕ ਵਾਰ ਉਹਨਾਂ ਨੇ ਲਾ ਕੇ ਤੇ ਮੁੜ ਕੇ ਫੇਰ ਉਹਨਾਂ ਨੇ ਆਖਿਆ ਵੀ ਇਹੋ ਹੀ ਆ ਬੰਦਾ। ਇਹਨੂੰ ਛੱਡਿਆ ਕਿਉਂ ਆ ਫਿਰ ਜਿਉਂ ਫੜਿਆ ਉਹਨਾਂ ਨੇ ਛੱਡਿਆ ਵੀ ਨਹੀਂ। ਅਸੀਂ ਸਵੇਰੇ ਸਵੇਰੇ ਅਗਲੇ ਦਿਨ ਗਏ ਆ ਇੱਥੋਂ, ਪਤਾ ਲੈਣ ਵਾਸਤੇ ਮਿਲ ਕੇ ਆਉਣੇ ਆ ਇਹ ਜਾਂਦਿਆਂ ਨੂੰ ਉੱਥੇ ਪਤਾ ਲੱਗਿਆ ਉਹ ਕੱਲ ਦਾ ਫੜਿਆ। ਇਹਨੂੰ ਆਖਿਆ ਸਾਨੂੰ ਕਿਉਂ ਨਹੀਂ ਪਤਾ ਬੰਦਾ ਸਾਡਾ ਫੜਿਆ। ਉਹ ਕਹਿੰਦੇ ਬਾਬੇ ਗਏ ਆ ਚਾਰਾ ਕਰਨ। ਡੀਆਈਜੀ ਅੰਮ੍ਰਿਤਸਰ ਨਾਲ ਗੱਲ ਹੋਈ ਆ, ਉਹਨੇ ਕਿਹਾ ਬੰਦੇ ਤੁਹਾਡੇ ਦੀ ਪੁੱਛ ਗਿੱਛ ਹੋਊ ਬੰਦੇ ਤੁਹਾਡੇ ਨੂੰ ਕੁਝ ਨਹੀਂ ਹੁੰਦਾ ਮਾਰਦੇ ਨਹੀਂ ਹੈਗੇ। ਜਦੋਂ ਅਗਲਾ ਦਿਨ ਰਾਤ ਲੰਗਿਆ ਦੌੜ ਭੱਜ ਬੜੀ ਕੀਤੀ, ਉਦੋਂ ਸਰਪੰਚਾਂ ਦੀ ਇਲੈਕਸ਼ਨ ਸੀਗੀ। ਰਾਤ ਉਹਨਾਂ ਨੇ ਰੱਖਿਆ, ਸਵੇਰ ਨੂੰ ਉਹਨਾ ਨੇ ਮੁਕਾਬਲਾ ਬਣਾ ਤਾ 26 ਜਨਵਰੀ ਦੀ ਰਾਤ ਨੂੰ। ਇਹਨੇ ਗੁਰਦਾਸਪੁਰ ਬੰਬ ਧਮਾਕਾ ਕਰਨਾ ਸੀਗਾ। ਤਾਂ ਕਰਕੇ ਇਹਨੂੰ ਫੜ ਕੇ ਸ਼ਹੀਦ ਕੀਤਾ ਗਿਆ। ਡੇਰੀਵਾਲ ਤੇ ਜੱਫਰਵਾਰ ਦੀ ਹੱਦ ਵਿੱਚ ਸਵਰਨ ਸਿੰਘ ਐਸਐਚਓ ਸੀ, ਉਹਨੇ ਜਿੰਮੇਵਾਰੀ ਲਈ ਮੈਂ ਸ਼ਹੀਦ ਕੀਤਾ ਫੜਿਆ ਇਹਨੂੰ। ਨਾਕੇ ਤੇ ਫੜ ਕੇ ਸ਼ਹੀਦ ਕਰਤਾ ਇਹਨੂੰ। ਸਾਨੂੰ ਕੁਝ ਨਹੀਂ ਦੱਸਿਆ ਨਾ ਉਹਦੀ ਲਾਸ਼ ਦੱਸੀ ਆ, ਨਾ ਕੋਈ ਉਹਦੀ ਨਿਸ਼ਾਨੀ ਦਿੱਤੀ ਆ। ਜਦੋਂ ਪਿੰਡ ਲਾਗੋਂ ਪਹਿਲਾਂ ਖਿਲਾਰਿਆ ਉਹਨਾਂ ਨੇ ਇੱਥੋਂ ਅਸੀਂ ਬੰਬੀ ਤੋਂ ਜਾ ਰਹੇ ਆ ਪਿੰਡ ਨੂੰ ਤੇ ਗੱਡੀਆਂ ਖਲੋਤੀਆਂ ਤੇ ਮੈਂ ਥੋੜਾ ਅਗਾਂਹ ਲੰਘ ਗਿਆ। ਪਤਾ ਨੀ ਹੁੰਦਾ ਮਾਹੌਲ ਦਾ ਦਿਨੇ ਗੱਡੀਆਂ ਖਲੋਤੀਆਂ, ਰਾਤ ਕਿਨੂੰ ਲੈ ਜਾਣ ਚੁੱਕ ਕੇ। ਇਹਨਾਂ ਨੇ ਗੱਡੀ ਖਿਲਾਰ ਕੇ ਦੋ ਕੁ ਮਿੰਟ ਉੱਥੇ, ਨਾਨਕ ਸਿਓ ਦੇ ਲਾਗੇ ਘਰ ਸੀਗਾ। ਉੱਥੋਂ ਇਹ ਖਿਲਾਰ ਕੇ ਤੇ ਫਿਰ ਗੱਡੀਆਂ ਅਗਾਂਹ ਲੈ ਗਏ ਉਦਾਂ ਧੂਹ ਧਾਹ ਕੇ ਖੜਕੇ ਤੇ ਉੱਥੇ ਫਿਰ ਇਹਨਾਂ ਨੇ ਛੱਡ ਕੇ ਗੋਲੀਆਂ ਤੇ ਮੁਕਾਬਲਾ ਕਰ ਦਿੱਤਾ। ਉੱਥੇ ਅਸੀਂ ਇੱਕ ਦੰਦ ਪਏ ਵੇਖਿਆ ਹੋਰ ਸਾਨੂੰ ਉੱਥੇ ਕੋਈ ਚੀਜ਼ ਨਹੀਂ ਲੱਭੀ। ਖੂਨ ਇੱਧਰ ਨੂੰ ਡੁੱਲਾ ਆਇਆ ਸੀਗਾ। ਭਾਵੇਂ ਗੁਰਦਾਸਪੁਰ ਨੂੰ ਡੁੱਲਾ ਖੂਨ ਡੁਲਦਾ ਡੁਲਦਾ ਗਿਆ। ਅਸੀਂ ਚਾਹੁੰਦੇ ਆ ਸਾਨੂੰ ਇੱਥੇ ਜਿੱਦਾਂ ਪੰਜਾਬ ਚ ਲੋਕਾਂ ਨੂੰ ਪਤਾ ਲੱਗਾ, ਏਦਾਂ ਬਾਹਰ ਵੀ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ। ਸਾਰੇ ਦੇਸ਼ਾਂ ਵਿੱਚ ਵੀ ਜੋ ਸਾਡੇ ਨਾਲ ਵਜੀਕੀ ਹੋ ਰਹੀ ਆ ਇਹਦਾ ਕੋਈ ਸਾਨੂੰ ਫੈਸਲਾ ਦੇਣਾ ਚਾਹੀਦਾ ਹੈ। ਸਭ ਪਤਾ ਲੱਗਣਾ ਚਾਹੀਦਾ, ਕਿਉਂ ਹੋਈ ਸਾਡੀ ਵਜੀਕੀ ਇਹ। ਝੂਠੇ ਮੁਕਾਬਲੇ ਬਣੇ ਜਿਹੜੇ ਮਨਾ ਦੇ ਝੂਠੇ ਹੀ ਆ ਕੋਈ ਮੁਕਾਬਲੇ ਤੇ ਜਦੋਂ ਮਰਿਆ ਗਿਆ। ਜਿੱਦਾਂ ਝੂਠੇ ਫੜ ਕੇ ਲੋਕਾਂ ਦੇ ਘਰਾਂ ਨੂੰ ਮਾਰ ਦਿੱਤੇ ਆ। ਮੁੜ ਕੇ ਪੁਲਿਸ ਨੇ ਮੁਕਾਬਲਾ ਕਰਨਾ ਮੁਕਾਬਲੇ ਫੜੇ ਗਏ ਆ, ਬਣਿਆ ਏਦਾਂ ਹੀ ਸਾਰੇ, ਕੋਟ ਮਰਜੀ ਇਦਾਂ ਕਰਦੀ ਸੀ ਬੰਦੇ ਦੀਆਂ ਲੱਤਾਂ ਬੰਨ ਲੈਂਦੇ ਸੀ ਬਾਵਾਂ ਬੰਨ ਲੈਂਦੇ ਪੁੱਠਾ ਟੰਗਦੇ ਸੀ। ਮਾਰ ਮਾਰ ਕੇ ਲੱਤਾਂ ਫੜ ਕੇ, ਬੰਦੇ ਦੀਆਂ ਲੱਤਾਂ ਚੀਰ ਦਿੰਦੇ ਸੀ ਫੜਕੇ। ਲੱਤਾਂ ਤੇ ਪੱਟਾਂ ਤੇ ਲੂਣ ਪਾਉਂਦੇ ਸੀ ਮਿਰਚਾਂ ਦਿੰਦੇ ਸੀ। ਇਹੋ ਜਿਹੀ ਸਜ਼ਾ ਦੇ ਰਹੇ ਸੀ, ਮੁੰਡਿਆਂ ਨੂੰ ਉਸ ਟਾਈਮ ਦੇ ਉੱਤੇ। ਉਬਲਦੇ ਪਾਣੀ ਵਿੱਚ ਵੀ ਛੁੱਟ ਦਿੰਦੇ ਸੀ ਗੋਤੇ ਖਾਊਗਾ ਤੇ ਫਿਰ ਕੁਝ ਨਾ ਕੁਝ ਬਕੂਗਾ। ਪਰ ਉਦੋਂ ਦੀ ਪੁਲਿਸ ਵੀ ਬਹੁਤ ਵਧੀਕੀ ਕਰ ਰਹੀ ਸੀ। ਸਰਕਾਰ ਵੀ ਇਹ ਗੱਲ ਵੱਲ ਬਹੁਤ ਧਿਆਨ ਰੱਖਿਆ ਸੀ, ਸਿੱਖਾਂ ਦਾ ਜਿਹੜਾ ਨਾਸ਼ ਕਰਨਾ ਅਸੀਂ। ਸਾਨੂੰ ਇੰਨਸਾਫ ਚਾਹੀਦਾ ਜਿੱਦਾਂ ਸਾਡੇ ਨਾਲ ਵਧੀਕੀ ਕੀਤੀ ਆ ਇਹੋ ਜਿਹੇ ਅਫਸਰਾਂ ਨਾਲ ਵੀ ਹੋਣੀ ਚਾਹੀਦੀ ਹੈ। ਇਹ ਸਾਡਾ ਮਾਂ ਬਾਪ ਆ, ਸਾਡੀ ਭਰਜਾਈ ਆ, ਧੀ ਆ ਇਹ ਹੁਣ ਕੀ ਖਾਣਗੇ ਵਿਚਾਰੇ ਕੋਈ ਇਹਨਾਂ ਦਾ ਵੀ ਸੋਚਣਾ ਚਾਹੀਦਾ। ਕੋਈ ਸਰਕਾਰ ਇਹਨਾਂ ਨੂੰ ਕੋਈ ਮੁਆਵਜਾ ਦੇਵੇ, ਕੋਈ ਇਹਨਾਂ ਦੀ ਪੈਨਸ਼ਨ ਲਾਵੇ। ਇਹ ਕਾਹਦੇ ਨਾਲ ਗੁਜ਼ਾਰਾ ਕਰਨਗੇ ਆਪਣਾ ਇਹ ਕੰਮ ਕਰਨ ਜੋਗੇ ਨਹੀਂ ਹੈਗੇ। ਮੇਰਾ ਨਾਮ ਚਰਨਜੀਤ ਕੌਰ ਪਿੰਡ ਠੱਕਰ ਸੰਧੂ। ਆਪਣੇ ਸਿੰਘ ਦਾ ਨਾਮ ਹਰਜਿੰਦਰ ਸਿੰਘ ਜਿੰਦਾ ਜੇਠਕ ਸੰਧੂ ਦੇ ਰਹਿਣ ਵਾਲੇ ਹਾਂ। ਕੌਮ ਦੀ ਜੋ ਸੇਵਾ ਕਰ ਰਹੇ ਸੀ, ਉਹ ਚਾਹੁੰਦੇ ਸੀ ਸਿੱਖੀ ਕੌਮ ਦੇ ਉੱਤੇ ਚਲਦੀ ਰਹੇ। ਫਿਰ ਇਕ ਸਿੱਖੀ ਕਾਇਮ ਕਰਨ ਵਾਸਤੇ ਸਿੰਘਾਂ ਨੇ ਇਹ ਮੋਰਚਾ ਫਤਿਹ ਲਾਇਆ ਸੀ। ਦਰਬਾਰ ਸਾਹਿਬ ਦੇ ਸੋਆਂ ਖਾਧੀਆਂ ਸੀ ਉਹਨਾਂ ਨੇ ਚਲੋ ਆਪਾਂ ਕੋਈ ਉਹਨਾਂ ਨੂੰ, ਮਾੜਾ ਚੰਗਾ ਨਹੀਂ ਸੀ ਬੋਲਿਆ ਕਦੀ। ਤਿੰਨ ਚਾਰ ਮਹੀਨੇ ਹੋਏ ਸੀ ਸ਼ਾਦੀ ਹੋਇਆ ਨੂੰ ਜਦੋਂ ਫੜੇ ਗਏ ਸੀ। ਫੜੋ ਫੜੀ ਹੋਣ ਲੱਗ ਪਈ ਆਪਣੇ ਪਿੰਡ ਦੇ ਸਰਪੰਚ ਨੇ ਕਹਿੰਦਾ ਸੀ ਇਹ ਅੱਤਵਾਦੀ ਹੈ। ਅੱਤਵਾਦੀ ਦੇ ਨਾਲ ਹੀ ਹੋਰ ਅੱਤਵਾਦੀ ਨਾਲ ਆਉਂਦੇ ਆ ਮੈਨੂੰ ਖਤਰਾ ਇਸ ਸਿੰਘ ਦਾ। ਜੋ ਮੁੜਕੇ ਹੋਰ ਸਿੰਘਾਂ ਨੇ ਆਣ ਕੇ ਉਹਨਾਂ ਘਰ ਦੀ ਗੋਲੀ ਨਾਲ ਮਾਰਿਆ ਸਰਪੰਚ ਦੀ ਘਰਵਾਲੀ ਨੂੰ। ਜੋ ਵੀ ਕਰਨਾ ਇਹਨਾਂ ਦੇ ਉੱਤੇ ਦਿੰਦੇ ਰਹੇ ਹਰਜਿੰਦਰ ਸਿੰਘ ਨੂੰ ਜੋ ਕੀਤਾ ਇਹਨੇ ਕੀਤਾ, ਸਿੰਘ ਘਰ ਆਉਂਦੇ ਸੀ। ਇਹ ਪੱਕਾ ਅੱਤਵਾਦੀ ਆ ਤੇ ਲੋਕ ਲੁਕਦੇ ਰਹੇ, ਮਹਿਤੇ ਵੀ ਜਾਂਦੇ ਰਹੇ ਆ ਜਿੱਦਾਂ ਮੇਰੀ ਜਾਨ ਸ਼ਾਇਦ ਬਚੀ ਰਹੇ। ਪਰ ਇਹ ਪੁਲਿਸ ਵਾਲਿਆਂ ਨੇ ਕੋਈ ਘਾਟ ਨਹੀਂ ਮਗਰ ਮੇਰੇ ਪਹੁੰਚੇ। ਮੈਂ ਨਾਲ ਹੀ ਮਹਿਤੇ ਰਹਿੰਦੀ ਹੁੰਦੀ ਸੀ, ਬਾਬਾ ਜੀ ਨਾਲ, ਬਾਬਾ ਜੀ ਕੋਲ ਸੇਵਾ ਕਰਦੀ, ਬਾਟਿਆ ਸੇਵਾ ਕਰਦੀ ਕਸ਼ਹਿਰਿਆਂ ਸੇਵਾ ਕਰਦੀ। ਤਿੰਨ ਚਾਰ ਸਾਲ ਆਪਾਂ ਉੱਥੇ ਰਹੇ ਹਾਂ। ਬਾਅਦ ਚ ਬੇਟੀ ਹੋਈ ਉਹ ਵੀ ਆਪਾਂ ਇਥੇ ਘਰ ਛੱਡ ਜਾਣਾ। ਕੋਈ ਆਖੀ ਜਾਣਾ ਬੇਟੀ ਕੋਲ ਰੱਖਦੇ ਜਾਂ ਇਨਾ ਘਰ ਰਹਿੰਦੀ ਤੇ ਸਿੰਘ ਘਰ ਆਉਂਦਾ। ਇੱਥੋਂ ਤੱਕ ਵੀ ਆਪਾਂ ਲੁੱਕ ਲਕਾਈ ਕੀਤੀ ਹੈ। ਫਿਰ ਫੜੇ ਵੀ ਗਏ ਆ ਨਾਭੇ, ਪਟਿਆਲੇ ਮੈਂ ਜਾਂਦੀ ਰਹੀ ਹਾਂ, ਮੁਲਾਕਾਤ ਕਰਨ ਵਾਸਤੇ। ਪਟਿਆਲੇ ਗਏ ਉੱਥੇ ਸਾਨੂੰ ਫੋਰਸ ਨੇ ਇੱਕ ਵਾਰੀ ਫੜਿਆ ਸੀ। ਉੱਥੇ ਸਿੰਘ ਬਾਵਾ ਇਕੱਠੇ ਹੋਏ ਸੀ, ਜਾਣਾ ਸੀ ਮੁਲਾਕਾਤ ਕਰਨ ਵਾਸਤੇ ਸਵੇਰੇ। ਉੱਥੇ ਫੋਰਸ ਆ ਗਈ ਤੇ ਉਹਨਾਂ ਨੂੰ ਬਜ਼ੁਰਗ ਸੀ ਨਾਲ ਸਹੁਰਾ ਮੇਰਾ ਪਾਪਾ ਜੀ ਇਹਨਾਂ ਨੂੰ ਫੜ ਕੇ ਹੇਠਾਂ ਲਿਆਂਦਾ ਉਹਨਾਂ ਨੇ, ਇਹਨਾਂ ਬਿਆਨ ਲਿਆ ਤੁਸੀਂ ਕਾਹਦੇ ਵਾਸਤੇ ਆਏ। ਇਹਨਾਂ ਕਿਹਾ ਮੇਰਾ ਬੇਟਾ ਫੜਿਆ ਗਿਆ ਉਹਦੀ ਆਪਾਂ ਮੁਲਾਕਾਤ ਕਰਨ ਜਾਣਾ। ਇਹਨਾਂ ਕੋਲ ਬਿਆਨ ਅੱਡ ਲਏ, ਮੇਰੇ ਤੋਂ ਬਿਆਨ ਅੱਡ ਲਏ। ਤੁਸੀਂ ਕੀ ਕਰਨ ਆਏ, ਕਿੱਥੋਂ ਆਏ, ਕਾਹਦੇ ਵਾਸਤੇ ਆਏ। ਮੇਰਾ ਸਿੰਘ ਫੜਿਆ ਜੇਲ 'ਚ ਮੈਂ ਮੁਲਾਕਾਤ ਕਰਨ ਵਾਸਤੇ ਆਈ ਆ। ਨਾਲ ਕੌਣ ਹੈ, ਮੈਂ ਕਿਹਾ ਮੇਰਾ ਸਹੁਰਾ ਹੈ ਆਹ ਮੇਰੀ ਛੋਟੀ ਬੇਟੀ ਹੈ। ਇਹਨਾਂ ਕੋਈ ਬਿਆਨ ਲਿਆ ਤੂੰ ਕੀ ਲੱਗਦੀ, ਉਹਨਾਂ ਕਿਹਾ ਮੇਰੀ ਨੂੰਹ ਲੱਗਦੀ ਆ। ਉਹਨਾਂ ਉਸੇ ਵੇਲੇ ਉੱਥੇ ਭੇਜ ਤਾ ਗੁਰਦੁਆਰੇ ਸਾਹਿਬ ਘੋੜੇ ਵਾਂਗ ਗੁਰਦੁਆਰਾ ਉੱਥੇ ਪਟਿਆਲੇ ਵਿੱਚ। ਫਿਰ ਉੱਥੇ ਵਾਪਸ ਆਏ ਇਹ। ਫਿਰ ਅਗਲੇ ਦਿਨ ਜਾ ਕੇ ਉਹਨਾਂ ਨੂੰ ਸਾਡਾ ਸਮਾਨ ਹੀ ਉੱਪਰ ਰਹਿ ਗਿਆ, ਫਿਰ ਪੌੜੀ ਲਾ ਕੇ ਸਿੰਘਾਂ ਨੇ ਗੁਰਦੁਆਰੇ ਗ੍ਰੰਥੀਆਂ ਨੇ ਸਾਡਾ ਸਮਾਨ ਲਾ ਕੇ ਫਿਰ ਹੇਠਾਂ ਦਿੱਤਾ ਸੀ। ਫਿਰ ਅਸੀਂ ਸਵੇਰੇ ਅਗਲੇ ਦਿਨ ਜਾ ਕੇ ਮੁਲਾਕਾਤ ਪਾਈ ਫਿਰ ਸਿੰਘ ਨੂੰ ਦੱਸਿਆ। ਸਹੁਰੇ ਬਹੁਤ ਪਰੇਸ਼ਾਨ ਹੋਏ ਇਦਾਂ ਕਿਉਂ ਹੋਈ ਸਾਡੇ ਨਾਲ। ਚਲੋ ਉਹਨਾਂ ਨੂੰ ਜਮਾਨਤ ਤੇ ਲਿਆਂਦਾ। ਮੈ ਇਥੇ ਰਹਿਣਾ, ਬਾਅਦ ਚੋ ਫੜ ਕੇ ਫੇਰ ਲਿਆਂਦਾ ਉਹਨਾਂ ਨੇ ਦੱਸਿਆ ਨੀ ਸਾਨੂੰ ਕੁਝ ਵੀ ਕਹਿੰਦੇ ਉਥੇ ਆ ਉਥੇ ਆ ਬਾਅਦ 'ਚ ਪਤਾ ਲੱਗਾ ਜਦੋਂ ਸ਼ਹੀਦ ਕੀਤਾ। ਸ਼ਹੀਦ ਕਰਕੇ ਉਹਨਾਂ ਨੂੰ ਲਾਸ਼ ਵੀ ਨੀ ਮਿਲੀ ਹੈਗੀ ਦਰਸ਼ਨ ਨੀ ਉਹਨਾਂ ਨੇ ਕਰਾਏ ਹੈਗੇ। ਪਰ ਮੇਰੀ ਬੇਟੀ ਤਰਲੇ ਲੈਂਦੀ ਆਈ ਸਕੂਲੋਂ ਮੰਮੀ ਡੈਡੀ ਕਿਥੇ ਮੈ ਡੈਡੀ ਨੂੰ ਮਿਲਣਾ ਚਾਹੁੰਦੀ ਆ। ਸਰਕਾਰ ਨੇ ਤਾ ਉਹਨਾਂ ਦੀ ਸੁਣਨੀ ਸਾਡੇ ਗਰੀਬਾਂ ਦੀ ਕਿੱਥੇ ਸਰਕਾਰ ਨੇ ਸੁਣਨੀ ਹੈਗੀ ਆ। ਉਹ ਜੋ ਕਰਨਾ ਸਰਕਾਰ ਨੇ ਆਪ ਹੀ ਕਰਨਾ ਸੀ। ਉਦੋਂ ਸਰਪੰਚ ਕਰਾ ਸਕਦਾ ਜੋ ਕਰਾਉਣਾ। ਉਹ ਕਹਿੰਦਾ ਸੀ ਇਹ ਅੱਤਵਾਦੀ ਹੈ ਇਹ ਖਤਮ ਹੋਏ। ਮੇਰੇ ਫਿਰ ਪੈਰ ਥੱਲੇ ਰੋੜਾ ਜਿਹਾ ਨਿਕਲਦਾ ਸੀ, ਸਰਪੰਚ ਨੇ ਇਨੀ ਆਹ ਗੱਲ ਕਹੀ ਸੀ। ਇਹ ਮੇਰੇ ਪੈਰ ਥੱਲੇ ਰੋੜਾ ਏ ਉਹਨੇ ਜਦੋਂ ਸੁਣ ਲਿਆ ਆਣ ਕੇ ਸਰਪੰਚ ਨੇ ਘਰ ਵਿੱਚ ਭੰਗੜਾ ਹੀ ਪਾਇਆ ਸੀ। ਕਹਿੰਦੇ ਲੱਡੂ ਹੀ ਵੰਡੇ ਉਹਨੇ ਸਰਪੰਚ ਨੇ। ਮੇਰੇ ਪੈਰ ਥੱਲੋ ਰੋੜਾ ਨਿਕਲਿਆ ਜਿੰਦਾ, ਸ਼ਹੀਦ ਕੀਤਾ ਗਿਆ। ਹੋਰ ਬੇਟੀ ਆ ਇੱਕੋ ਇੱਕ ਬੇਟੀ ਮੈਂ ਉਹ ਘਰ ਮੱਝ ਇਕ ਰੱਖ ਕੇ, ਵੇਚ ਕੇ ਦੁੱਧ ਫਿਰ ਬੱਚੀ ਨੂੰ ਪੜਾਇਆ। ਹੁਣ ਮੈਂ ਉਸ ਵਿਆਹ ਦੇ ਬਾਰੇ ਸੋਚਦੀ ਆ ਮੈਂ ਕੀ ਕਰਾ, ਕਿਸ ਤਰਾਂ ਵਿਆਵਾਂਗੀ ਕੱਲੀ ਕਹਿਰੀ। ਮੇਰੇ ਕੋਲ ਕੋਈ ਸਾਧਨ ਨੀ ਹੈਗਾ। ਜੇ ਸਾਧਸੰਗਤ ਦਾ ਆਸਰਾ ਹੋਵੇ ਤੇ ਬੱਚੀ ਦਾ ਕੁਝ ਸੋਚਿਆ ਜਾਵੇ। ਮੈਂ ਥੋੜਾ ਬਹੁਤਾ ਆਪਣੇ ਸਿਰ ਤੋਂ ਭਾਰ ਲਾ ਲਵਾਂ। ਮੇਰਾ ਨਾਮ ਭਜਨ ਸਿੰਘ। ਮੇਰਾ ਬੇਟਾ ਹਰਜਿੰਦਰ ਸਿੰਘ। ਠਾਕਰ ਸਿੰਘ ਦਾ ਰਹਿਣ ਵਾਲਾ। ਉਹਨੂੰ ਫੜ ਕੇ ਮੁਕਾਬਲਾ ਬਣਾ ਕੇ ਪੁਲਿਸ ਨੇ ਸ਼ਹੀਦ ਕਰਤਾ। ਪਿੰਡ 'ਚ ਕੋਈ ਮਾੜਾ ਨਹੀਂ ਕੋਈ ਗੱਲ ਨਹੀਂ ਬਾਤ ਨੀ। ਪਿੰਡ ਦੇ ਇਦਾਂ ਦਾ ਕੋਈ ਕਹਿੰਦੇ ਸੀ ਜਿਦਾਂ ਦਾ ਇਹ ਬੰਦਾ ਇਦਾਂ ਦਾ ਸਾਨੂੰ ਬੰਦਾ ਕੋਈ ਨਜ਼ਰ ਚ ਨਹੀਂ ਆਉਂਦਾ, ਹਰ ਇਕ ਦਾ ਭਲਾ ਕਰਨਾ। ਹਰਜਿੰਦਰ ਸਿੰਘ ਫੜ ਕੇ ਲਿਆਂਦਾ ਸਹੁਰਿਆਂ ਤੋਂ ਤੇ ਫਿਰ ਸਾਨੂੰ ਲੈ ਗਏ ਫੜਕੇ ਉਥੇ ਬਠਾ ਲਿਆ ਪੁੱਛਦੇ ਉਹਨੂੰ ਪਹਿਲਾਂ ਰਹੇ, ਪੁੱਛ ਗਿੱਛ ਤੇ ਫੇਰ ਮਾਰਨਾ ਸ਼ੁਰੂ ਕਰਤਾ। ਮੁੰਡੇ ਨੂੰ ਮਾਰਿਆ ਨਾਲ ਮੈਨੂੰ ਮਾਰਿਆ। ਮਾਰ ਕੇ ਤੇ ਫਿਰ ਉਹ ਕਹਿੰਦਾ ਮੈਂ ਟੱਟੀ ਫਿਰਨੀ ਆ, ਚਲੋ ਨਹਿਰੇ ਚਲੇ ਗਏ ਉਹ ਭਾਵੇਂ ਕਿਸ ਢੰਗ ਦੇ ਨਾਲ ਹੀ ਖਿਸਕ ਗਿਆ। ਪਿਓ ਪੁੱਤਾਂ ਨੇ ਸਾਨੂੰ ਅਖਰੀਲੀ ਵਾਰੀ ਗੱਡੀ ਦੇ ਉੱਤੇ ਕਾਦੀ ਲੈ ਗਏ। ਕਾਦੀ ਸੀਓ ਕੋਲ ਜਾ ਕੇ ਪੇਸ਼ ਕੀਤਾ। ਸੀਓ ਨੇ ਫਿਰ ਇਹ ਜਵਾਬ ਦਿੱਤਾ, ਮੈਨੂੰ ਤੇ ਮੁੰਡੇ ਚ ਵੀ ਕਸੂਰ ਨਹੀਂ ਜਾਪਦਾ, ਆ ਬੁੱਢਾ ਪੱਠੇ ਪਾਉਣ ਵਾਲਾ ਕਿੱਥੋਂ ਲਿਆਂਦਾ ਤੂੰ। ਕਹਿੰਦਾ ਓਏ ਹੈਗਾ ਤੇ ਤੂੰ ਅਫਸਰ ਨਾ ਅਸੀਂ ਤੇ ਦੂਰੋਂ ਵੇਖ ਲੈਨੇ ਆ ਇਹ ਪੱਠੇ ਪਾਉਣ ਵਾਲਾ, ਤੂੰ ਲਿਆ ਕੇ ਇਹਨਾਂ ਨੂੰ ਨਾਲੇ ਮਾਰਿਆ ਕੁੱਟਿਆ, ਇਹਦੇ ਵਿੱਚੋਂ ਕੱਢਿਆ ਕੀ। ਉਹ ਕਹਿੰਦਾ ਦੱਸ, ਮੈਂ ਕਿਹਾ ਦੱਸਾ ਕੀ ਜਦੋਂ ਮੈਂ ਵੇਖਿਆ ਕੱਖ ਨੀ ਤੇ ਮੈਂ ਦੱਸਾ ਕੀ। ਕਹਿੰਦਾ ਬੰਦੇ ਆਉਂਦੇ ਰਹੇ, ਮੈ ਕੋਈ ਬੰਦਾ ਨੀ ਦੇਖਿਆ। ਇਹੋ ਜਿਹੀਆਂ ਗੱਲਾਂ ਪੁੱਛਦੇ ਰਹੇ ਮੈਨੂੰ ਆਖਣ ਰੋਟੀ ਖਾਲਾ ਮੈ ਕਿਹਾ ਭੁੱਖ ਨੀ। ਬਦੋ ਬਦੀ ਉਹਨਾਂ ਕੋਈ ਨਾ ਕੋਈ ਰੂਹਾ ਲੱਭਣਾ। ਚੰਗੇ ਹੋਣ ਦੂਰੇ ਹਰ ਹਰ ਪਾ ਕੇ ਬਾਟੀ ਵਿੱਚ ਰਸਤੇ ਮੈਂ ਕਿਹਾ ਮੈਂ ਨੀ ਖਾਣੇ ਇਹ ਖਾਣੇ ਪੈਣੇ। ਫਿਰ ਲਿਆ ਕੇ ਸਾਨੂੰ ਕੋਈ ਭੇਤ ਨਹੀਂ ਲੱਗਾ ਉਥੋਂ ਲੈ ਆਏ, ਪਤਾ ਨਹੀਂ ਸ੍ਰੀ ਗੋਬਿੰਦਪੁਰੇ ਲੈ ਗਏ ਕਿੱਥੇ ਲੈ ਗਿਆ ਕਿੱਥੇ ਨਹੀਂ ਲੈ ਗਿਆ। ਮਗਰ ਭੱਜ ਨੱਠ ਬੜੀ ਕਰਦੇ ਰਹੇ ਹਾਂ ਗੱਡੀ ਦੇ ਉੱਤੇ ਨਹੀਂ ਭੇਤ ਲੱਗਾ। ਉਹਨੂੰ ਉਥੋਂ ਲਿਆ ਕੇ ਕੁੱਟ ਮਾਰ ਕਰਕੇ ਤੇ ਇੱਥੇ ਪਿੰਡ ਕਿਤੇ ਲਿਆਂਦਾ। ਪਿੰਡ ਲਿਆ ਕੇ ਤੇ ਇਥੇ ਅੱਡੇ ਲਾਗੇ, ਕਿਸੇ ਕੰਧ ਨਾਲ ਲੰਮਾ ਪਿਆ। ਲਿਆ ਕੇ ਤੇ ਇੱਥੋਂ ਗੱਡੀ ਮਗਰ ਪਾ ਕੇ ਧੂਹ ਕੇ ਖੜਿਆ। ਕਿੱਥੇ ਖੜਿਆ ਕੀ ਹੋਇਆ ? ਡੱਫਰ ਵਾਲੇ ਉੱਥੇ ਫਿਰ ਜਾ ਕੇ ਕੀ ਕੀਤਾ ? ਉੱਥੇ ਮੁਕਾਬਲਾ ਬਣਾਇਆ। ਰਾਤ ਦਾ ਮੌਕਾ ਸੀ, ਰਾਤ ਹੁਣ ਕਿਹੜਾ ਵੇਖਦਾ ਦਿਨ ਹੁੰਦਾ ਤੇ ਹਰ ਇੱਕ ਵੇਖਦਾ। ਏਦਾਂ ਚਾਹੀਦਾ ਨਹੀਂ ਸੀ। ਪਰ ਜਦੋਂ ਕਿਸੇ ਦੇ ਹੱਥ ਆ ਜਾਵੇ ਬੰਦਾ, ਸਰਕਾਰ ਕੋਲੋਂ ਜਨਾਬ ਸਾਨੂੰ ਕੁਝ ਚਾਹੀਦਾ, ਆਪਾ ਜਿਹੜਾ ਕੁੜੀ ਵਿਆਹ ਲਈਏ। ਅਸੀਂ ਇਹੋ ਚਾਹੁੰਦੇ ਆ, ਜਿੱਦਾਂ ਸਾਡੇ ਨਾਲ ਸਜ਼ਾ ਹੋਈ ਆ ਏਦਾਂ ਇਹਨੂੰ ਮਿਲਣੀ ਚਾਹੀਦੀ ਹੈ। ਮੰਗਦੇ ਆ ਸਾਨੂੰ ਕੁਝ ਨਾ ਕੁਝ ਮਿਲੇ ਤੇ ਬੇਟੀ ਵਿਆਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਰਿੰਦਰ ਕੌਰ ਹੈ। ਪਿੰਡ ਠੱਕਾ ਸੰਧੂ ਦੇ ਰਹਿਣ ਵਾਲੀ ਹਾਂ। ਬੇਟੇ ਮੇਰਾ ਦਾ ਨਾਮ ਰਜਿੰਦਰ ਸਿੰਘ ਸੀ। ਛੋਟੇ ਹੁੰਦਿਆਂ ਤੋਂ ਸਿੱਖੀ ਦੇ ਨਾਲ ਪ੍ਰੇਮ ਸੀ ਉਹਦਾ। ਪਾਠ ਕਰਦਾ ਹੁੰਦਾ ਸੀ। ਵਿੱਚੋਂ ਹੀ ਇਹਨਾਂ ਦੇ ਗਦਾਰਾਂ ਨੇ ਨਾਮ ਲਾਤਾ ਉਹਦਾ ਕੌਣ ਇਹਦੇ ਕੋਲ ਆਉਂਦਾ ਤੇ ਕੌਣ ਜਾਂਦਾ, ਪਾਠੀ ਏਹਦੇ ਕੋਲ ਆਉਂਦੇ ਸੀ। ਉਥੋਂ ਹੀ ਕੰਮ ਸ਼ੁਰੂ ਹੋ ਗਿਆ ਘਰ ਦੀ ਇੱਥ ਬੈ ਗਈ ਆ ਕੇ। ਉਹ ਸਾਨੂੰ ਤੰਗ ਕਰਦੇ ਰਹੇ ਬੜੇ ਆ ਕੇ। ਆਪਣੇ ਲੁਕ ਲੁਕ ਜਾਨ ਕੱਢਦੇ ਰਹੇ ਤੇ ਬਚਾਉਂਦੇ ਰਹੇ। ਆਕੇ ਡਰਦੇ ਉਹ ਬਾਬੇ ਠਾਕੁਰ ਸਿੰਘ ਦੇ ਮਹੀਤੇ ਚਲੇ ਗਏ, ਨਹੀਂ ਟਿਕਣ ਦਿੰਦੇ ਉਥੇ ਚਲ ਜਾਂਦੇ ਹਾਂ। ਉਥੋਂ ਹਰਮੰਦਿਰ ਸਾਹਿਬ ਜਾਂਦਾ ਸੀ ਅਕਾਲ ਤਖਤ ਦੀ ਸੇਵਾ ਕਰਾਉਣ। ਉਥੋਂ ਆਉਂਦਾ ਗੱਡੀ ਵਿਚੋ ਲਾ ਲਿਆ। ਉਥੋਂ ਲੈ ਗਏ ਪਤਾ ਨਹੀਂ ਲੱਗਾ ਸਾਨੂੰ ਕਿੱਧਰ ਲੈ ਗਏ ਤੇ ਕਿੱਧਰ ਨਹੀਂ ਲੈ ਗਏ। ਕੋਈ ਦੱਸਦਾ ਸੀ ਮਹਿਤੇਚੌਂਕ ਲੈ ਗਏ ਤੇ ਕੋਈ ਕਹਿੰਦਾ ਸਰੀਕੇ ਬੰਦਪੁਰੇ ਲੈ ਗਏ ਆ। ਸਾਨੂੰ ਤਾ ਉਹਦੀ ਲਾਸ ਵੀ ਨਹੀਂ ਵਿਖਾਈ ਲਾਸ ਹੀ ਵਿਖਾ ਦਿੰਦੇ। ਕਿੱਦਾਂ ਉਹਨਾਂ ਦੀ ਪਾਲਣਾ ਕੀਤੀ, 20 ਸਾਲ ਹੋ ਗਏ ਮੈਨੂੰ ਏਦਾਂ ਹੋਏ ਨੂੰ। ਹੁਣ ਲੜਕੀ ਜਵਾਨ ਹੋਈ ਆ ਵਿਆਉਣ ਵਾਲੀ ਨਾ ਅਸੀਂ ਕਰਨ ਜੋਗੇ ਆ ਨਾ ਛੱਡਣ ਜੋਗੇ ਹੁਣ। ਦੂਜੀ ਵਾਰੀ ਫੜਿਆ ਸੀ ਪਹਿਲੀ ਵਾਰੀ ਛਡਾ ਕੇ ਲਿਆਂਦਾ ਬਰੀ ਹੋ ਕੇ ਆ ਗਿਆ ਸੀ। ਪੁੱਠੇ ਕਰਕੇ ਟੰਗਦੇ ਰਹੇ ਆ ਇਹਦੇ ਭਾਪਿਆਂ ਨੂੰ ਬੜਾ ਮਾਰਿਆ। ਲਾਗੇ ਛੋਟਾ ਕਾਕਾ ਸੀ ਇਹਨੂੰ ਉਹ ਲੈ ਕੇ ਫੜ ਕੇ ਉਹਨੂੰ ਵੀ ਮਾਰਦੇ ਰਹੇ ਆ। ਇਹਨੂੰ ਵੀ ਲੈ ਜਾਂਦੇ ਰਹੇ , ਸਾਰਿਆਂ ਨੂੰ ਟਿਕਣ ਨਹੀਂ ਦਿੰਦੇ ਸੀ ਸਾਰੇ ਟੱਬਰ ਨੂੰ ਨਹੀਂ ਟਿਕਣ ਦਿੰਦੇ।