ਮੇਰਾ ਨਾਮ ਗੁਰਮੀਤ ਸਿੰਘ ਹੈ ਮੇਰੇ ਭਾਈ ਦਾ ਨਾਮ ਹਰਜਿੰਦਰ ਸਿੰਘ ਸੀ ਪਰ ਜੋ ਪੁਲਿਸ ਨੇ ਫੜ ਕੇ, ਇਹਦਾ ਮੁੜਕੇ ਝੂਠਾ ਮੁਕਾਬਲਾ ਬਣਾ ਕੇ ਕੁਝ ਵੀ ਕੰਮ ਵਿੱਚ ਨਹੀਂ ਹੈਗਾ ਸੀ ਇਹ ਘਰ ਉਥੇ ਬੈਠੇ ਨੂੰ ਮਾਰ ਕੇ, ਤੇ ਇਹਦੀ ਕੋਈ ਲਾਸ਼ ਨੀ ਦਿਖਾਈ ਕੋਈ ਨਿਸ਼ਾਨੀ ਨੀ ਸਾਨੂੰ ਦਿਖਾਈ ਸਾਡੇ ਨਾਲ ਬਹੁਤ ਜਿਆਦਾ ਇਨਸਾਫ ਕੀਤਾ ਇਸਨੂੰ ਬੰਨ ਕੇ ਬਾਹਾਂ ਬੰਨਕੇ ਕੇ ਲੱਤਾਂ ਬੰਨ ਕੇ, ਜੂੜ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਗੱਡੀ ਮਗਰ ਪਾ ਪਾ ਕੇ ਧੂਇਆ ਸੀ ਮੁੜਕੇ ਇਹਨਾਂ ਨੇ ਬੰਨਕੇ ਮੁਕਾਬਲਾ ਬਣਾਕੇ ਮਾਰਤਾ ਸਾਨੂੰ ਕੁਝ ਨਹੀਂ ਇਹਦੇ ਬਾਰੇ ਦੱਸਿਆ ਉਹਨਾਂ ਨੇ ਪਹਿਲਾਂ ਅਸੀਂ ਠੱਕਰ ਸਿੰਘ ਦੇ ਰਹਿਣ ਵਾਲੇ ਹਾਂ ਮੇਰਾ ਨਾਂ ਗੁਰਮੀਤ ਸਿੰਘ ਹੈ ਮੇਰਾ ਭਾਈ ਹਰਜਿੰਦਰ ਸਿੰਘ ਜਿੰਦਾ ਸੀ ਪਹਿਲਾਂ ਬਚਪਨ ਦੇ ਉਤੋਂ ਹੀ, ਸਿੱਖੀ ਨਾਲ ਬਹੁਤ ਜਿਆਦਾ ਪਿਆਰ ਸੀ ਜਦੋਂ ਪੰਜਾਂ ਸਾਲਾਂ ਦੇ ਜਦੋਂ ਅੰਮ੍ਰਿਤਧਾਰੀ ਹੋ ਗਏ ਸੀ ਮੁੜਕੇ ਕਦੇ ਖਿਡਾਰੀ, ਅਖੰਡ ਪਾਠੀ ਸਾਰੇ ਖੇਡਾਂ ਦੇ ਵਿੱਚ ਕਬੱਡੀ ਦੇ ਪਲੇਅਰ ਹਰ ਇੱਕ ਗੱਲ ਵਿੱਚ ਪੂਰੇ ਸੀ। ਕੁਝ ਸਮੇਂ ਤੋਂ ਬਾਅਦ ਜਦੋਂ ਲਹਿਰ ਚਲਣ ਲੱਗੀ ਆ, ਉਸ ਵੇਲੇ ਸਾਡੇ ਪਿੰਡ ਵਿੱਚ ਬੀਐਸਐਫ ਆਣ ਕੇ ਬੈਠ ਗਈ। ਅਸੀਂ ਦੋ ਦਾ ਟਾਈਮ ਅਸੀਂ ਜਿਸ ਵੇਲੇ ਕੱਦੂ ਕਰਕੇ ਹਲਾ ਦੇ ਨਾਲ ਤੇ ਅਸੀਂ ਆਏ ਹਾਂ। ਅਸੀਂ ਇੱਥੇ ਲੰਮੇ ਪਏ ਹਾਂ, ਸੱਤ ਅੱਠ ਵੱਜੇ ਸੀ ਬੀਐਸਐਫ ਆਕੇ ਆਲੇ-ਦੁਆਲੇ ਘੇਰਾ ਪਾ ਲਿਆ ਪਿੰਡ ਦੇ, ਤੁਹਾਡੇ ਪਿੰਡ ਵਿੱਚ ਇੱਥੇ ਮੁੰਡੇ ਆ ਤੇ ਉਹਨਾਂ ਬਾਰੇ ਦੱਸੋ ਅਸੀਂ ਆਖਿਆ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ। ਉਹ ਮੁੰਡੇ ਬਾਰੇ ਇੱਥੇ ਤੁਹਾਡੇ ਪਿੰਡ ਇੱਕ ਮੁੰਡਾ ਹੈਗਾ, ਨਿੰਮਾ, ਉਹ ਅੱਤਵਾਦੀ ਆ।