ਮੇਰਾ ਨਾਮ ਰਵਿੰਦਰ ਕੌਰ
ਮੇਰੇ ਪਤੀ ਸੀ ਉਹ
ਬਸ ਏਨਾ ਹੀ ਦੱਸਿਆ ਜਿਨ੍ਹਾਂ ਨੇ ਰਿਸ਼ਤਾ ਕਰਵਾਇਆ
ਵਿਆਹ ਕੀਤਾ ਭੈਣ ਜੀ ਦਾ ਵਿਆਹ ਕੀਤਾ, ਰਿਸ਼ਤਾ ਕੀਤਾ
ਉਹਨਾਂ ਨੇ ਇਹੀ ਦੱਸਿਆ, ਕਿ ਮੁੰਡੇ ਦੀਆਂ ਦੁਕਾਨਾਂ ਨੇ
ਵਰਕਸ਼ਾਪ ਚਲਾਉਂਦਾ
ਵਰਕਸ਼ਾਪ ਆ ਘਰ ਦੇ ਅੱਗੇ
ਅੱਗੇ ਦੁਕਾਨ ਆ ਪਿੱਛੇ ਮਕਾਨ
ਮਕਾਨ ਕਰਾਏ ਤੇ ਦਿੱਤਾ ਸੀ
ਵਰਕਸ਼ਾਪ ਚਲਾਉਂਦਾ
ਪਾਸਪੋਰਟ ਬਣਿਆ ਹੋਇਆ
ਉਹਨਾਂ ਦੇ ਸਾਰੇ ਬਾਹਰ ਰਹਿੰਦੇ ਆ
ਉਹਨੇ ਵੀ ਬਾਹਰ ਚਲਿਆ ਜਾਣਾ,
ਸਾਨੂੰ ਤਾ ਇਹ ਦੱਸਿਆ ਏਹਨੇ ਵੀ ਬਾਹਰ ਚਲਿਆ ਜਾਣਾ
ਘਰ ਵਿੱਚ ਕਿਸੇ ਗੱਲ ਦੀ ਤੰਗੀ ਨਹੀਂ,
ਸਭ ਕੁਝ ਵਧੀਆ ਜ਼ਮੀਨ ਵੀ ਹੈਗੀ
ਕਾਰੋਬਾਰ ਵੀ ਮੁੰਡੇ ਦਾ ਠੀਕ ਹੈ
ਇਹ ਸਾਨੂੰ ਦੱਸਿਆ ਹੀ ਨਹੀਂ
ਇਹ ਕੋਈ ਕਿਸੇ ਕੰਮ ਚ ਹੈ ਜਾ ਨਹੀਂ
ਇਹੋ ਜਿਹੀ ਕੋਈ ਗੱਲ ਨਹੀਂ
15-20 ਦਿਨ ਹੀ ਹੋਏ ਸੀ ਵਿਆਹ ਨੂੰ
ਸਾਡੀ ਹਵੇਲੀ ਹੈ ਉੱਥੇ, ਉੱਥੇ ਸੁੱਤੇ ਸੀ ਆਪਾ
ਮੈਂ ਬਾਥਰੂਮ ਆਈ ਸਵੇਰ ਦੇ ਟਾਈਮ ਤੇ
ਬਾਹਰ ਦੇਖਿਆ ਪੁਲਿਸ ਹੀ ਪੁਲਿਸ ਸੀ
ਉਹਨਾਂ ਮੈਨੂੰ ਪੁੱਛਿਆ ਕਿ ਤੁਹਾਡੇ ਤੁਹਾਡੇ ਪਤੀ ਕਿੱਥੇ ਹਨ
ਮੈਂ ਕਿਹਾ ਉਹ ਅੰਦਰ ਸੁੱਤੇ ਹਨ
ਫਿਰ ਮੈਂ ਕਿਹਾ ਤੁਸੀਂ ਨਾ ਆਵੋ, ਮੈਂ ਉਠਾ ਕੇ ਲਿਆਉਣੀ ਆ
ਜਦੋਂ ਮੈਂ ਉਠਾਣ ਗਈ ਤਾਂ,
ਪੁਲਿਸ ਵਾਲੇ ਮੇਰੇ ਮਗਰ ਹੀ ਆ ਗਏ
ਉੱਥੋਂ ਹੀ ਉਹਨੂੰ ਫੜ ਕੇ ਲੈ ਗਏ
ਮੈਨੂੰ ਏਨਾ ਪਤਾ ਨਹੀਂ ਸੀ,
ਕਿਉਂ ਫੜ ਕੇ ਲੈ ਕੇ ਗਏ ਨੇ ਤੇ ਕਿਉਂ ਨਹੀਂ
ਮੈਂ ਪੁੱਛਦੀ ਹੀ ਰਹਿ ਗਈ, ਗੱਡੀ ਚ ਬਿਠਾ ਕੇ ਲੈ ਗਏ
ਕੱਪੜੇ ਵੀ ਨਹੀਂ ਪਾਉਣ ਦਿੱਤੇ
ਕਛਹਿਰਾ ਤੇ ਬਨੈਣ ਪਾਈ ਹੋਈ ਸੀ, ਸਿਰਫ ਉਹਨਾਂ ਦੇ
ਬਟਾਲੇ ਦੀ ਪੁਲਿਸ ਸੀ
ਗੋਬਿੰਦ ਰਾਮ ਐਸ ਐਸ ਪੀ ਸੀ ਉਦੋਂ
ਉਹ ਵਾਲੀ ਪੁਲਿਸ ਫੜ ਕੇ ਲੈ ਗਈ
ਗੱਡੀ ਵਿੱਚ ਹੋਰ ਵੀ ਕਾਫੀ ਬੰਦੇ ਫੜਕੇ,
ਬਿਠਾਏ ਹੋਏ ਸੀ ਉਹਨਾਂ ਨੇ
ਪੰਜ ਛੇ ਦਿਨ ਪੁਲਿਸ ਵਾਲਿਆਂ ਨੇ ਉਹਨੂੰ ਨਹੀਂ ਸੀ ਛੱਡਿਆ
ਫਿਰ ਪੰਜ ਛੇ ਦਿਨਾਂ ਬਾਅਦ,
ਫਿਰ ਮੈਂ ਆਪਣੇ ਡੈਡੀ ਨੂੰ ਜਾ ਕੇ ਦੱਸਿਆ
ਉਹਨਾਂ ਦਾ ਇੱਕ ਫਰੈਂਡ ਹੈ, ਸਰਪੰਚ ਰਜਿੰਦਰ ਸਿੰਘ
ਉਹ ਉਹਨਾਂ ਨੂੰ ਨਾਲ ਲੈ ਕੇ ਆਏ
ਫਿਰ ਸਾਰੀ ਦੌੜ ਭੱਜ ਕੀਤੀ
ਕਿਸੇ ਨੂੰ ਮਿਲ ਮਿਲਾ ਕੇ,
ਫਿਰ ਉਹਨਾਂ ਨੂੰ ਉਥੋਂ ਫਿਰ ਛੁਡਾਇਆ
ਜਦੋਂ ਲੈ ਕੇ ਆਏ ਤਾਂ ਬਹੁਤ ਮਾਰਿਆ ਸੀ ਉਹਨਾਂ ਨੂੰ
ਤੁਰਿਆ ਵੀ ਨਹੀਂ ਸੀ ਜਾਂਦਾ ਉਹਨਾਂ ਕੋਲੋਂ
ਬਹੁਤ ਸੱਟਾਂ ਮਾਰੀਆਂ
ਜਿਹੜੇ ਮੁੰਡੇ ਫੜ ਕੇ ਲੈ ਗਏ ਸੀ
ਕਹਿੰਦੇ ਉਹਨਾਂ ਨੇ ਦੱਸਿਆ ਸੀ ਕਿ
ਇਸ ਦਾ ਵੀ ਨਾਮ ਵਿੱਚ ਸੀ
ਜੋ ਅੱਤਵਾਦੀ ਫੜੇ ਸੀ
ਉਹਨਾਂ ਨੇ ਇਸ ਦਾ ਵੀ ਨਾਮ ਲਿਆ ਸੀ
ਉਦੋਂ ਐਸ ਐਸ ਪੀ ਗੋਬਿੰਦ ਰਾਮ
ਐਵੇਂ ਹੀ ਫੜ ਫੜ ਕੇ ਲਿਜਾ ਰਿਹਾ ਸੀ
ਜਦੋ ਇਹਨਾਂ ਨੂੰ ਪੁਲਿਸ ਨੇ ਫੜਿਆ
ਦੂਸਰੇ ਦਿਨ ਫਿਰ ਅਸੀਂ ਰਾਤ ਨੂੰ ਹਵੇਲੀ ਵਿੱਚ ਸੁੱਤੇ ਸੀ
ਉਹਨਾਂ ਦੇ ਤਾਇਆ ਜੀ
ਪੁਲਿਸ ਰਾਤ ਆਈ ਤੇ ਉਹਨਾਂ ਨੂੰ ਫੜ ਕੇ ਲੈ ਗਈ
ਘਰ ਉਹਨਾਂ ਨੂੰ ਦੱਸਣ ਦਾ ਮੌਕਾ ਹੀ ਨਹੀਂ ਦਿੱਤਾ
ਮੈ ਘਰ ਜਾਕੇ ਦੱਸਾ, ਉਹ ਹਵੇਲੀ ਸੁੱਤੇ ਸੀ
ਆਪਾ ਘਰ ਜਾਕੇ ਦੱਸ ਦਇਏ, ਪੁਲਿਸ ਵਾਲਿਆਂ ਨੂੰ ਕਿਹਾ
ਉਹ ਮੰਨੇ ਨਹੀਂ
ਸਾਨੂੰ ਕੋਈ ਪਤਾ ਨਹੀਂ ਉਹ ਫੜਕੇ ਲੈ ਗਈ ਪੁਲਿਸ
ਸਵੇਰੇ ਉੱਠ ਕੇ ਸਾਰੇ ਦੇਖਦੇ ਰਹੇ ਆਏ ਨਹੀਂ
ਅਸੀਂ ਸੋਚਿਆ ਕਿ ਖੇਤਾਂ ਚ ਗਏ ਨੇ
ਜਦੋ ਸਾਨੂੰ ਪਿੰਡ ਦੇ ਲੋਕਾਂ ਨੇ ਦੱਸਿਆ,
ਉਹ ਸ਼ਾਇਦ ਰਾਤ ਪੁਲਿਸ ਦੀਆਂ ਗੱਡੀਆਂ ਘੁੰਮਦੀਆਂ ਸੀ
ਕਿਤੇ ਫੜਕੇ ਤਾ ਨਹੀਂ ਲੈ ਗਏ
ਅਸੀਂ ਪਤਾ ਕੀਤਾ
ਸਾਨੂੰ ਪਤਾ ਲੱਗਾ ਕਿ ਪੁਲਿਸ ਫੜ ਕੇ ਲੈ ਗਈ
ਵੱਡੇ ਭਾਈ ਸਾਹਿਬ ਨੂੰ
ਫਿਰ ਦੋਨਾਂ ਨੂੰ ਫੜਕੇ ਉੱਥੇ ਉਹਨਾਂ ਨੂੰ ਵੀ ਮਾਰਿਆ
ਦੋਨੇ ਭਰਾਵਾਂ ਨੂੰ ਪੁਲਿਸ ਨੇ ਬਹੁਤ ਮਾਰਿਆ
ਵੱਡੇ ਭਾਈ ਸਾਹਿਬ ਨੂੰ ਛੱਡ ਦਿੱਤਾ, ਚਾਰ ਕੁ ਦਿਨਾਂ ਬਾਅਦ
ਪਰ ਇਹਨਾਂ ਨੂੰ ਨਹੀਂ ਛੱਡਿਆ ਉਹਨਾਂ ਨੇ
ਇਹਨਾਂ ਨੂੰ ਦੂਸਰੇ-ਤੀਸਰੇ ਦਿਨ ਛੱਡਿਆ
ਬਹੁਤ ਹਾਲਤ ਮਾੜੀ ਸੀ, ਬਹੁਤ ਮਾਰਿਆ ਉਹਨਾਂ ਨੂੰ
ਉਹਨਾਂ ਦੀਆਂ ਲੱਤਾਂ ਤੇ ਮੈਂ ਹੱਥ ਵੀ ਲਾਉਂਦੀ ਸੀ
ਕਹਿੰਦੇ ਸੀ ਲੱਤਾਂ ਤੇ ਹੱਥ ਨਾ ਲਾ
ਪਤਾ ਨਹੀਂ ਕੀ ਫੇਰਿਆ ਸੀ ਲੱਤਾਂ ਤੇ
ਹੱਥ ਵੀ ਨਹੀਂ ਸੀ ਲੱਗਦਾ ਉਹਨਾਂ ਤੇ
ਉਸ ਤੋਂ ਬਾਅਦ ਵੀ ਪੁਲਿਸ ਨੇ ਫਿਰ ਕਿੰਨੇ ਵਾਰੀ ਫੜਿਆ
ਪੰਜ ਛੇ ਮਹੀਨੇ ਬਾਅਦ ਫੜ ਕੇ ਲੈ ਜਾਂਦੇ ਸੀ ਪੁਲਿਸ ਉਹਨਾਂ ਨੂੰ
ਪਰ ਛਡਾ ਲੈਂਦੇ ਸੀ ਆਪਾਂ
ਫਿਰ ਇੱਕ ਵਾਰੀ ਮੇਰੀ ਭੈਣ ਦੀ ਮੈਰਿਜ ਸੀ ਛੋਟੀ ਦੀ
ਮੇਰੇ ਤੋਂ ਵੱਡੀ ਵੈਸੇ, ਮੈਰਿਜ ਉਹਨਾਂ ਦੀ ਬਾਅਦ ਚ ਹੋਈ ਆ।
ਫਿਰ ਆਪਾਂ ਘਰ ਸੁੱਤੇ ਸੀ ਰਾਤ ਦੋਨੇ ਜਾਣੇ
ਘਰ ਦੇ ਬਾਕੀ ਪਰਿਵਾਰ ਵੀ ਸਾਰੇ ਸੁੱਤੇ
ਉੱਥੇ ਨਾ ਰਾਤ ਗੇਟ ਖੜਕਿਆ ਸਾਡਾ
ਬਾਰਿਸ਼ ਬਹੁਤ ਆ ਰਹੀ ਉਸ ਦਿਨ
ਰਾਤ ਜਦੋਂ ਮੈਂ ਸੋਚਿਆ ਕਿ ਬਾਹਰ ਬਿਜਲੀ ਖੜਕੀ
ਬੜੀ ਜ਼ੋਰ ਦੀ ਖੜਾਕਾ ਜਿਹਾ ਹੋਇਆ ਬਾਹਰ
ਮੈਂ ਇਹਨਾਂ ਨੂੰ ਕਿਹਾ ਬਾਹਰ ਜਾ ਕੇ ਦੇਖੋ
ਇਹ ਦੇਖਣ ਲੱਗੇ ਤੇ ਬਾਹਰ ਪੁਲਿਸ ਹੀ ਪੁਲਿਸ ਸੀ ਸਾਡੇ
ਬਾਹਰੋ ਉਸੇ ਵੇਲੇ ਉਹਨਾਂ ਨੂੰ ਨਾਲ ਫੜ ਕੇ ਲੈ ਗਏ ਰਾਤ
ਸਾਨੂੰ ਉਹਨਾਂ ਨੇ ਦੱਸਿਆ ਕਹਿੰਦੇ ਵੈਸੇ ਹੀ ਅਸੀਂ ਖੜਨਾ,
ਕੋਈ ਗੱਲ ਨਹੀਂ ਛੱਡ ਦਵਾਂਗੇ ਕੋਈ ਗੱਲ ਨਹੀਂ
ਫਿਕਰ ਨਾ ਕਰੋ, ਬਸ ਸਾਨੂੰ ਇਸ ਤਰਾਂ ਕਹਿੰਦੇ ਰਹੇ
ਅਗਲੇ ਦਿਨ ਅਸੀਂ ਪਤਾ ਕੀਤਾ ਕਾਨੂੰਵਨ ਥਾਣੇ ਵਿੱਚ
ਕਹਿੰਦੇ ਇਥੇ ਨੀ ਲੈਕੇ ਆਏ
ਫਿਰ ਪਤਾ ਕੀਤਾ ਕਹਿੰਦੇ ਗੁਰਦਾਸਪੁਰ ਥਾਣੇ ਵਿੱਚ
ਫੇਰ ਬਾਅਦ ਚ ਪੁਲਿਸ ਸਾਡੇ ਘਰ ਆਈ ਦੂਸਰੇ ਤੀਸਰੇ ਦਿਨ
ਇਹਨਾਂ ਨੂੰ ਨਹੀਂ ਛੱਡਿਆ
ਇਹਨਾਂ ਨੂੰ ਤਾਂ ਪੁਲਿਸ ਨੇ ਬਹੁਤ ਮਾਰਿਆ ਉਥੇ
ਸਾਨੂੰ ਕਿਸੇ ਨੇ ਆ ਕੇ ਦੱਸਿਆ ਪੁਲਿਸ ਵਾਲੇ ਨੇ
ਤੁਹਾਨੂੰ ਉਹਦਾ ਸੁਨੇਹਾ ਕਿ ਪੁਲਿਸ ਨੇ ਮੈਨੂੰ ਮਾਰ ਦੇਣਾ
ਮੈਨੂੰ ਛਡਵਾ ਲਓ ਅੱਜ ਕਿਸੇ ਤਰ੍ਹਾਂ ਵੀ
ਸਾਡੇ ਇੱਕ ਤਾਇਆ ਜੀ ਆ ਉਹਨਾਂ ਦਾ ਬੇਟਾ ਵੀ
ਐਸਐਚਓ ਸਰਦਾਰ ਨੋਕ ਸਿੰਘ
ਉਹ ਤਰਨ ਤਾਰਨ ਥਾਣੇ ਵਾਲੇ ਲੱਗੇ ਸੀ ਉਦੋਂ
ਮੇਰੇ ਜਿਹੜੇ ਸੋਹਰਾ ਸਾਹਿਬ ਆ
ਉਹ ਉਹਨਾਂ ਨੂੰ ਮਿਲਣ ਵਾਸਤੇ ਗਏ
ਕਿਸੇ ਵੀ ਤਰ੍ਹਾਂ ਸਾਨੂੰ ਮੁੰਡੇ ਨੂੰ ਛਡਾ ਦਓ
ਲੇਕਿਨ ਉਸ ਟਾਈਮ ਤੇ ਪੁਲਿਸ ਸੁਣਦੀ ਨਹੀਂ ਸੀ
ਕੋਈ ਵੀ ਰਿਸ਼ਤੇਦਾਰ ਵੀ ਨਹੀਂ ਸੁਣਦਾ ਆਪਣੀ
ਫਿਰ ਸਾਡੇ ਘਰ ਰਾਤ ਪੁਲਿਸ ਆਈ
ਉਹ ਇਦਾਂ ਸਾਡੇ ਘਰ ਦਾ ਨਕਸ਼ਾ ਬਣਾ ਕੇ ਲੈ ਗਏ
ਆਪਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਆਏ
ਉਹ ਕਹਿੰਦੇ ਵੈਸੇ ਅਸੀਂ ਨਕਸ਼ਾ ਬਣਾ ਕੇ ਖੜਨਾ
ਏਦਾਂ ਹੀ ਨਕਸ਼ਾ ਬਣਾ ਕੇ ਘਰ ਦਾ ਲੈ ਗਏ
ਫਿਰ ਉਹਨਾਂ ਨੇ ਦੂਸਰੇ ਤੀਸਰੇ ਦਿਨ
ਉਹਨਾਂ ਤੇ ਕੇਸ ਬਣਾਤਾ
ਉਹਨਾਂ ਨੇ ਕੇਸ ਇਹ ਬਣਾ ਬਣਾਇਆ ਵੀ ਆਪਾਂ
ਇਹਨਾਂ ਦੇ ਘਰ ਵਿੱਚ ਛਾਪਾ ਮਾਰਿਆ,
ਇਹਨਾਂ ਦੇ ਘਰ ਵਿੱਚ ਮੁੰਡੇ ਬੈਠੇ ਸੀ
ਅੱਤਵਾਦੀ ਬੈਠੇ ਸੀ ਤੇ ਮੀਟਿੰਗ ਕਰਦੇ ਪਏ ਸੀ ਝੂਠ ਹੀ
ਆਪਾਂ ਜਦੋਂ ਘਰ ਆਏ ਆ ਐਂਟਰੀ ਕੀਤੀ
ਬਾਕੀ ਮੁੰਡੇ ਭੱਜ ਗਏ ਤੇ ਇਹਨੂੰ ਅਸੀਂ ਫੜ ਲਿਆ
ਝੂਠ ਹੀ ਪਰਚਾ ਕੇਸ ਬਣਾਤਾ
ਫਿਰ ਇਹਨਾਂ ਨੂੰ ਮੁੜਕੇ ਜੇਲ ਭੇਜ ਦਿੱਤਾ
ਇੱਕ ਮਹੀਨਾ ਇਹ ਜੇਲ ਚ ਰਹੇ ਗੁਰਦਾਸਪੁਰ
ਫਿਰ ਉਥੋਂ ਛਡਵਾ ਕੇ ਲਿਆਂਦਾ
ਇਕ ਮਹੀਨੇ ਬਾਅਦ ਇਹਨਾਂ ਦੀ ਜਮਾਨਤ ਕਰਾ ਕੇ ਲਿਆਂਦੀ
ਕੇਸ ਚਲਦਾ ਰਿਹਾ ਜ਼ਮਾਨਤ ਕਰਾ ਕੇ ਘਰ ਲਿਆਂਦਾ
ਇਕ ਮਹੀਨੇ ਬਾਅਦ ਛੱਡਿਆ ਉਹਨਾਂ ਨੂੰ
ਉਸ ਤੋਂ ਬਾਅਦ ਫਿਰ ਇਲੈਕਸ਼ਨ ਤੇ ਖੜੇ ਹੋਏ
1991 ਦੀਆਂ ਇਲੈਕਸ਼ਨ ਹੋਈਆਂ ਜਦੋਂ
ਇਲੈਕਸ਼ਨ ਵਿੱਚ ਵੀ ਬਾਅਦ ਚ ਦੌੜ ਭੱਜ ਕਰਦੇ ਰਹੇ
ਬਾਅਦ ਵਿੱਚ ਪੋਸਟਮੋਨ ਹੋ ਗਈਆਂ ਇਲੈਕਸ਼ਨਾਂ
ਫਿਰ ਵੀ ਪੁਲਿਸ ਵਾਲੇ ਸਾਰੇ ਕਹਿਣ ਲੱਗੇ ਕਿ
ਉਹਨਾਂ ਨੂੰ ਫਿਰ ਪੁਲਿਸ ਨੇ ਫੜ ਲਿਆ
ਇਹ ਇਲੈਕਸ਼ਨ ਤੇ ਖੜਾ,
ਮੁੰਡੇ ਅੱਤਵਾਦੀ ਦੀ ਮਦਦ ਕਰਦੇ ਸੀ
ਇਸ ਤਰ੍ਹਾਂ ਹੀ ਉਹਨਾਂ ਨੂੰ ਤੰਗ ਕਰਨ ਲੱਗ ਗਏ
ਘਰ ਦਿਆਂ ਨੂੰ ਪੇਸ਼ ਕਰਾਓ, ਆਪਾਂ ਦਿੱਲੀ ਚਲੇ ਗਏ
ਦਿੱਲੀ ਚਲੇ ਗਏ ਤੇ ਇੱਥੇ ਪੁਲਿਸ ਨੇ ਰੋਜ਼ ਕਹਿਣਾ
ਉਹਨੂੰ ਪੇਸ਼ ਕਰੋ ਪੇਸ਼ ਕਰੋ, ਆਪਾਂ ਪੇਸ਼ ਕਰ ਦਿੱਤਾ
ਬਾਅਦ ਚ 15 ਕੁ ਦਿਨਾਂ ਬਾਅਦ ਪੇਸ਼ ਕੀਤਾ ਉਹਨਾਂ ਨੂੰ
ਇੱਥੇ ਕਾਨਵਨ ਥਾਣੇ 'ਚ ਪੇਸ਼ ਕੀਤਾ
ਉਸ ਤੋਂ ਬਾਅਦ ਫਿਰ ਉਹਨਾਂ ਨੇ ਝੂਠਾ ਹੀ ਕੇਸ ਬਣਾ ਕੇ
ਫਿਰ ਉਹਨਾਂ ਨੂੰ ਜੇਲ ਭੇਜ ਦਿੱਤਾ
ਏਦਾਂ ਹੀ ਕੇਸ ਬਣਾਇਆ ਕਿ
ਅਸੀਂ ਅੱਤਵਾਦੀ ਇਹਨਾਂ ਦੇ ਘਰ ਵਿੱਚ ਆਏ
ਆਪਾਂ ਛਾਪਾ ਮਾਰਿਆ ਤੇ ਅੱਤਵਾਦੀ ਦੌੜ ਗਏ
ਇਹਨੂੰ ਅਸੀਂ ਫੜ ਲਿਆ
ਇੱਕ ਪਿੰਡ ਦਾ ਮੁੰਡਾ ਹੋਰ ਹੈ
ਨਰਿੰਦਰ ਸਿੰਘ ਸਾਡੇ ਪਿੰਡ ਦਾ
ਉਹਨੂੰ ਵੀ ਫੜ ਲਿਆ ਪੁਲਿਸ ਨੇ
ਇਹਨਾਂ ਦੋਨਾਂ ਦੇ ਉੱਤੇ ਕੇਸ ਬਣਾਤਾ
ਫਿਰ ਇਹਨਾਂ ਨੂੰ ਅੰਮ੍ਰਿਤਸਰ ਜੇਲ ਭੇਜ ਦਿੱਤਾ
ਉਦੋਂ ਛੋਟਾ ਬੱਚਾ ਮੇਰਾ ਹੋਣ ਵਾਲਾ ਸੀ
ਉਦੋਂ ਵੀ ਇਹਨਾਂ ਨੂੰ ਪੁਲਿਸ ਨੇ ਬਹੁਤ ਜ਼ਿਆਦਾ ਮਾਰਿਆ
ਮਾਰ ਕੇ ਫਿਰ ਹੀ ਕੇਸ ਪਾਇਆ ਬਾਅਦ ਚ
ਫਿਰ ਅੰਮ੍ਰਿਤਸਰ ਜੇਲ ਚ ਰਹੇ
ਫਿਰ ਬੇਟਾ ਹੋਇਆ ਬਾਅਦ ਵਿੱਚ
ਉਦੋਂ ਵੀ ਇਹ ਜੇਲ੍ਹ ਵਿੱਚ ਹੀ ਜਦੋਂ ਬੇਟਾ ਹੋਇਆ
ਮੈਂ ਬੇਟੇ ਨੂੰ ਇੱਕ ਮਹੀਨੇ ਦੇ ਨੂੰ ਹੀ
ਜਦੋਂ ਕੇਸ ਤਰੀਕ ਤੇ ਆਉਂਦੇ ਸੀ ਗੁਰਦਾਸਪੁਰ
ਫਿਰ ਮੈਂ ਇਹਨਾਂ ਨੂੰ ਮਿਲਾਣ ਆਉਂਦੀ ਸੀ
ਕਚਹਿਰੀ ਵਿੱਚ ਬੱਚੇ ਨੂੰ
ਉਸ ਤੋਂ ਬਾਅਦ ਫਿਰ ਜੇਲ ਵਿੱਚ ਵੀ
ਇਸ ਤਰਾਂ ਦੀਆਂ ਗੱਲਾਂ ਹੋਣ ਲੱਗ ਗਈਆਂ ਕਿ
ਜਦੋਂ ਗੁਰਦਾਸਪੁਰ ਤਰੀਕ ਤੇ ਲੈ ਕੇ ਆਂਦੇ ਸੀ
ਏਦਾਂ ਕਹਿੰਦੇ ਸੀ ਕਿ ਤੁਹਾਨੂੰ ਗੱਡੀ ਵਿੱਚ ਮਾਰ ਦੇਣਾ
ਜਿਦਾ ਮੁਕਾਬਲਾ ਬਣਾ ਦੇਣਾ
ਤੁਸੀਂ ਗੱਡੀ ਚ ਦੋੜੇ ਹੋ
ਦੌੜਨ ਦੀ ਕੋਸ਼ਿਸ਼ ਕੀਤੀ ਆਪਾਂ ਗੋਲੀ ਚਲਾ ਦਿੱਤੀ
ਇਹਨਾਂ ਨੂੰ ਡਰ ਲੱਗਿਆ ਕਿ ਸਾਨੂੰ ਤਰੀਖ ਤੇ ਖੜਨਾ
ਰਸਤੇ ਚ ਮਾਰ ਦੇਣਾ
ਇਹ ਫਿਰ ਬਹਾਨੇ ਨਾਲ ਉਥੇ ਐਡਮਿਟ ਹੋ ਗਏ ਹੋਸਪਿਟਲ ਚ
ਜੇਲ ਚ ਹੋਸਪਿਟਲ ਹੁੰਦੇ ਆ
ਉਥੇ ਪੇਟ ਦਰਦ, ਲੂਜ ਮੋਸ਼ਨ ਦੇ ਨਾਲ,
ਮਤਲਬ ਬਹਾਨਾ ਬਣਾ ਕੇ ਐਡਮਿਟ ਹੋ ਗਏ
ਫਿਰ ਮੈਂ ਇਹਨਾਂ ਨੂੰ ਅੰਮ੍ਰਿਤਸਰ ਮਿਲਾ ਕੇ ਲਿਆਈ ਬੇਟੇ ਨੂੰ
ਉਹਨਾਂ ਨੇ ਸੁਨੇਹਾ ਭੇਜਿਆ ਕਿ,
ਮੈਨੂੰ ਬੱਚੇ ਨੂੰ ਮਿਲਾ ਦਿਓ ਏਥੇ
ਮੈਂ ਤਰੀਕ ਤੇ ਨਹੀਂ ਆਉਣਾ
ਦੋ ਤਿੰਨ ਤਰੀਕਾਂ ਤੇ ਨਹੀਂ ਆਏ
ਫਿਰ ਉਸ ਤੋਂ ਬਾਅਦ
ਫਿਰ ਬਾਜਵਾ ਸਾਡੇ ਇਲਾਕੇ ਦਾ ਮੰਤਰੀ
ਪ੍ਰਤਾਪ ਸਿੰਘ ਬਾਜਵਾ
ਉਹਨੂੰ ਆਪਾਂ ਕਿਹਾ ਤੇ ਫਿਰ ਉਹਨੇ ਜਮਾਨਤ ਕਰਾਈ
ਉਹ ਆਪਣੀ ਗੱਡੀ ਚ ਲੈ ਕੇ ਆਇਆ ਉਥੋਂ
ਜਮਾਨਤ ਕਰਾ ਕੇ ਆਪਣੇ ਕੋਲੋਂ ਰੱਖਿਆ
ਫਿਰ ਉਸ ਤੋਂ ਬਾਅਦ ਆਪਾਂ ਦਿੱਲੀ ਚੱਲ ਗਏ
ਇੱਥੇ ਆਪਾਂ ਰਹੇ ਹੀ ਨਹੀਂ ਲਾਧੂਪੁਰ
ਫਿਰ ਅਸੀਂ ਦਿੱਲੀ ਚੱਲ ਗਏ