WEBVTT 00:00:00.518 --> 00:00:01.938 ਮੇਰਾ ਨਾਮ ਰਵਿੰਦਰ ਕੌਰ 00:00:03.438 --> 00:00:04.508 ਮੇਰੇ ਪਤੀ ਸੀ ਉਹ 00:00:05.155 --> 00:00:07.635 ਬਸ ਏਨਾ ਹੀ ਦੱਸਿਆ ਜਿਨ੍ਹਾਂ ਨੇ ਰਿਸ਼ਤਾ ਕਰਵਾਇਆ 00:00:07.938 --> 00:00:10.588 ਵਿਆਹ ਕੀਤਾ ਭੈਣ ਜੀ ਦਾ ਵਿਆਹ ਕੀਤਾ, ਰਿਸ਼ਤਾ ਕੀਤਾ 00:00:10.588 --> 00:00:13.370 ਉਹਨਾਂ ਨੇ ਇਹੀ ਦੱਸਿਆ, ਕਿ ਮੁੰਡੇ ਦੀਆਂ ਦੁਕਾਨਾਂ ਨੇ 00:00:13.500 --> 00:00:14.400 ਵਰਕਸ਼ਾਪ ਚਲਾਉਂਦਾ 00:00:15.512 --> 00:00:17.520 ਵਰਕਸ਼ਾਪ ਆ ਘਰ ਦੇ ਅੱਗੇ 00:00:18.476 --> 00:00:20.286 ਅੱਗੇ ਦੁਕਾਨ ਆ ਪਿੱਛੇ ਮਕਾਨ 00:00:20.286 --> 00:00:21.916 ਮਕਾਨ ਕਰਾਏ ਤੇ ਦਿੱਤਾ ਸੀ 00:00:22.185 --> 00:00:23.395 ਵਰਕਸ਼ਾਪ ਚਲਾਉਂਦਾ 00:00:23.921 --> 00:00:25.671 ਪਾਸਪੋਰਟ ਬਣਿਆ ਹੋਇਆ 00:00:26.311 --> 00:00:27.921 ਉਹਨਾਂ ਦੇ ਸਾਰੇ ਬਾਹਰ ਰਹਿੰਦੇ ਆ 00:00:27.955 --> 00:00:29.674 ਉਹਨੇ ਵੀ ਬਾਹਰ ਚਲਿਆ ਜਾਣਾ, 00:00:29.674 --> 00:00:32.281 ਸਾਨੂੰ ਤਾ ਇਹ ਦੱਸਿਆ ਏਹਨੇ ਵੀ ਬਾਹਰ ਚਲਿਆ ਜਾਣਾ 00:00:32.281 --> 00:00:33.738 ਘਰ ਵਿੱਚ ਕਿਸੇ ਗੱਲ ਦੀ ਤੰਗੀ ਨਹੀਂ, 00:00:33.738 --> 00:00:35.313 ਸਭ ਕੁਝ ਵਧੀਆ ਜ਼ਮੀਨ ਵੀ ਹੈਗੀ 00:00:36.131 --> 00:00:37.771 ਕਾਰੋਬਾਰ ਵੀ ਮੁੰਡੇ ਦਾ ਠੀਕ ਹੈ 00:00:38.549 --> 00:00:39.931 ਇਹ ਸਾਨੂੰ ਦੱਸਿਆ ਹੀ ਨਹੀਂ 00:00:39.931 --> 00:00:41.691 ਇਹ ਕੋਈ ਕਿਸੇ ਕੰਮ ਚ ਹੈ ਜਾ ਨਹੀਂ 00:00:41.691 --> 00:00:43.801 ਇਹੋ ਜਿਹੀ ਕੋਈ ਗੱਲ ਨਹੀਂ 00:00:44.296 --> 00:00:46.346 15-20 ਦਿਨ ਹੀ ਹੋਏ ਸੀ ਵਿਆਹ ਨੂੰ 00:00:47.395 --> 00:00:50.625 ਸਾਡੀ ਹਵੇਲੀ ਹੈ ਉੱਥੇ, ਉੱਥੇ ਸੁੱਤੇ ਸੀ ਆਪਾ 00:00:52.222 --> 00:00:54.443 ਮੈਂ ਬਾਥਰੂਮ ਆਈ ਸਵੇਰ ਦੇ ਟਾਈਮ ਤੇ 00:00:55.612 --> 00:00:58.302 ਬਾਹਰ ਦੇਖਿਆ ਪੁਲਿਸ ਹੀ ਪੁਲਿਸ ਸੀ 00:00:58.800 --> 00:01:01.100 ਉਹਨਾਂ ਮੈਨੂੰ ਪੁੱਛਿਆ ਕਿ ਤੁਹਾਡੇ ਤੁਹਾਡੇ ਪਤੀ ਕਿੱਥੇ ਹਨ 00:01:01.100 --> 00:01:02.610 ਮੈਂ ਕਿਹਾ ਉਹ ਅੰਦਰ ਸੁੱਤੇ ਹਨ 00:01:03.392 --> 00:01:06.186 ਫਿਰ ਮੈਂ ਕਿਹਾ ਤੁਸੀਂ ਨਾ ਆਵੋ, ਮੈਂ ਉਠਾ ਕੇ ਲਿਆਉਣੀ ਆ 00:01:07.230 --> 00:01:09.193 ਜਦੋਂ ਮੈਂ ਉਠਾਣ ਗਈ ਤਾਂ, 00:01:09.193 --> 00:01:11.143 ਪੁਲਿਸ ਵਾਲੇ ਮੇਰੇ ਮਗਰ ਹੀ ਆ ਗਏ 00:01:11.143 --> 00:01:13.930 ਉੱਥੋਂ ਹੀ ਉਹਨੂੰ ਫੜ ਕੇ ਲੈ ਗਏ 00:01:14.270 --> 00:01:15.590 ਮੈਨੂੰ ਏਨਾ ਪਤਾ ਨਹੀਂ ਸੀ, 00:01:15.590 --> 00:01:17.723 ਕਿਉਂ ਫੜ ਕੇ ਲੈ ਕੇ ਗਏ ਨੇ ਤੇ ਕਿਉਂ ਨਹੀਂ 00:01:17.723 --> 00:01:20.523 ਮੈਂ ਪੁੱਛਦੀ ਹੀ ਰਹਿ ਗਈ, ਗੱਡੀ ਚ ਬਿਠਾ ਕੇ ਲੈ ਗਏ 00:01:20.523 --> 00:01:21.789 ਕੱਪੜੇ ਵੀ ਨਹੀਂ ਪਾਉਣ ਦਿੱਤੇ 00:01:21.789 --> 00:01:24.228 ਕਛਹਿਰਾ ਤੇ ਬਨੈਣ ਪਾਈ ਹੋਈ ਸੀ, ਸਿਰਫ ਉਹਨਾਂ ਦੇ 00:01:25.300 --> 00:01:26.253 ਬਟਾਲੇ ਦੀ ਪੁਲਿਸ ਸੀ 00:01:26.712 --> 00:01:28.962 ਗੋਬਿੰਦ ਰਾਮ ਐਸ ਐਸ ਪੀ ਸੀ ਉਦੋਂ 00:01:29.383 --> 00:01:30.797 ਉਹ ਵਾਲੀ ਪੁਲਿਸ ਫੜ ਕੇ ਲੈ ਗਈ 00:01:30.797 --> 00:01:32.700 ਗੱਡੀ ਵਿੱਚ ਹੋਰ ਵੀ ਕਾਫੀ ਬੰਦੇ ਫੜਕੇ, 00:01:32.700 --> 00:01:33.277 ਬਿਠਾਏ ਹੋਏ ਸੀ ਉਹਨਾਂ ਨੇ 00:01:34.328 --> 00:01:37.848 ਪੰਜ ਛੇ ਦਿਨ ਪੁਲਿਸ ਵਾਲਿਆਂ ਨੇ ਉਹਨੂੰ ਨਹੀਂ ਸੀ ਛੱਡਿਆ 00:01:37.992 --> 00:01:39.522 ਫਿਰ ਪੰਜ ਛੇ ਦਿਨਾਂ ਬਾਅਦ, 00:01:39.522 --> 00:01:41.242 ਫਿਰ ਮੈਂ ਆਪਣੇ ਡੈਡੀ ਨੂੰ ਜਾ ਕੇ ਦੱਸਿਆ 00:01:42.935 --> 00:01:46.285 ਉਹਨਾਂ ਦਾ ਇੱਕ ਫਰੈਂਡ ਹੈ, ਸਰਪੰਚ ਰਜਿੰਦਰ ਸਿੰਘ 00:01:46.775 --> 00:01:48.425 ਉਹ ਉਹਨਾਂ ਨੂੰ ਨਾਲ ਲੈ ਕੇ ਆਏ 00:01:48.959 --> 00:01:50.850 ਫਿਰ ਸਾਰੀ ਦੌੜ ਭੱਜ ਕੀਤੀ 00:01:50.878 --> 00:01:52.170 ਕਿਸੇ ਨੂੰ ਮਿਲ ਮਿਲਾ ਕੇ, 00:01:52.170 --> 00:01:53.807 ਫਿਰ ਉਹਨਾਂ ਨੂੰ ਉਥੋਂ ਫਿਰ ਛੁਡਾਇਆ 00:01:55.490 --> 00:01:57.489 ਜਦੋਂ ਲੈ ਕੇ ਆਏ ਤਾਂ ਬਹੁਤ ਮਾਰਿਆ ਸੀ ਉਹਨਾਂ ਨੂੰ 00:01:57.489 --> 00:02:00.169 ਤੁਰਿਆ ਵੀ ਨਹੀਂ ਸੀ ਜਾਂਦਾ ਉਹਨਾਂ ਕੋਲੋਂ 00:02:00.169 --> 00:02:01.879 ਬਹੁਤ ਸੱਟਾਂ ਮਾਰੀਆਂ 00:02:02.738 --> 00:02:04.548 ਜਿਹੜੇ ਮੁੰਡੇ ਫੜ ਕੇ ਲੈ ਗਏ ਸੀ 00:02:04.548 --> 00:02:06.333 ਕਹਿੰਦੇ ਉਹਨਾਂ ਨੇ ਦੱਸਿਆ ਸੀ ਕਿ 00:02:06.333 --> 00:02:07.793 ਇਸ ਦਾ ਵੀ ਨਾਮ ਵਿੱਚ ਸੀ 00:02:07.793 --> 00:02:09.503 ਜੋ ਅੱਤਵਾਦੀ ਫੜੇ ਸੀ 00:02:09.845 --> 00:02:13.015 ਉਹਨਾਂ ਨੇ ਇਸ ਦਾ ਵੀ ਨਾਮ ਲਿਆ ਸੀ 00:02:13.607 --> 00:02:15.467 ਉਦੋਂ ਐਸ ਐਸ ਪੀ ਗੋਬਿੰਦ ਰਾਮ 00:02:15.477 --> 00:02:18.800 ਐਵੇਂ ਹੀ ਫੜ ਫੜ ਕੇ ਲਿਜਾ ਰਿਹਾ ਸੀ 00:02:19.854 --> 00:02:21.816 ਜਦੋ ਇਹਨਾਂ ਨੂੰ ਪੁਲਿਸ ਨੇ ਫੜਿਆ 00:02:23.495 --> 00:02:27.775 ਦੂਸਰੇ ਦਿਨ ਫਿਰ ਅਸੀਂ ਰਾਤ ਨੂੰ ਹਵੇਲੀ ਵਿੱਚ ਸੁੱਤੇ ਸੀ 00:02:28.105 --> 00:02:29.465 ਉਹਨਾਂ ਦੇ ਤਾਇਆ ਜੀ 00:02:32.800 --> 00:02:34.659 ਪੁਲਿਸ ਰਾਤ ਆਈ ਤੇ ਉਹਨਾਂ ਨੂੰ ਫੜ ਕੇ ਲੈ ਗਈ 00:02:35.164 --> 00:02:36.827 ਘਰ ਉਹਨਾਂ ਨੂੰ ਦੱਸਣ ਦਾ ਮੌਕਾ ਹੀ ਨਹੀਂ ਦਿੱਤਾ 00:02:36.906 --> 00:02:38.866 ਮੈ ਘਰ ਜਾਕੇ ਦੱਸਾ, ਉਹ ਹਵੇਲੀ ਸੁੱਤੇ ਸੀ 00:02:40.255 --> 00:02:43.375 ਆਪਾ ਘਰ ਜਾਕੇ ਦੱਸ ਦਇਏ, ਪੁਲਿਸ ਵਾਲਿਆਂ ਨੂੰ ਕਿਹਾ 00:02:44.105 --> 00:02:45.450 ਉਹ ਮੰਨੇ ਨਹੀਂ 00:02:45.355 --> 00:02:48.350 ਸਾਨੂੰ ਕੋਈ ਪਤਾ ਨਹੀਂ ਉਹ ਫੜਕੇ ਲੈ ਗਈ ਪੁਲਿਸ 00:02:50.730 --> 00:02:53.182 ਸਵੇਰੇ ਉੱਠ ਕੇ ਸਾਰੇ ਦੇਖਦੇ ਰਹੇ ਆਏ ਨਹੀਂ 00:02:53.182 --> 00:02:55.600 ਅਸੀਂ ਸੋਚਿਆ ਕਿ ਖੇਤਾਂ ਚ ਗਏ ਨੇ 00:02:55.281 --> 00:02:57.310 ਜਦੋ ਸਾਨੂੰ ਪਿੰਡ ਦੇ ਲੋਕਾਂ ਨੇ ਦੱਸਿਆ, 00:02:57.176 --> 00:02:59.630 ਉਹ ਸ਼ਾਇਦ ਰਾਤ ਪੁਲਿਸ ਦੀਆਂ ਗੱਡੀਆਂ ਘੁੰਮਦੀਆਂ ਸੀ 00:02:59.630 --> 00:03:01.780 ਕਿਤੇ ਫੜਕੇ ਤਾ ਨਹੀਂ ਲੈ ਗਏ 00:03:01.368 --> 00:03:02.488 ਅਸੀਂ ਪਤਾ ਕੀਤਾ 00:03:02.680 --> 00:03:05.780 ਸਾਨੂੰ ਪਤਾ ਲੱਗਾ ਕਿ ਪੁਲਿਸ ਫੜ ਕੇ ਲੈ ਗਈ 00:03:05.870 --> 00:03:06.467 ਵੱਡੇ ਭਾਈ ਸਾਹਿਬ ਨੂੰ 00:03:08.381 --> 00:03:11.174 ਫਿਰ ਦੋਨਾਂ ਨੂੰ ਫੜਕੇ ਉੱਥੇ ਉਹਨਾਂ ਨੂੰ ਵੀ ਮਾਰਿਆ 00:03:11.504 --> 00:03:14.464 ਦੋਨੇ ਭਰਾਵਾਂ ਨੂੰ ਪੁਲਿਸ ਨੇ ਬਹੁਤ ਮਾਰਿਆ 00:03:15.707 --> 00:03:18.457 ਵੱਡੇ ਭਾਈ ਸਾਹਿਬ ਨੂੰ ਛੱਡ ਦਿੱਤਾ, ਚਾਰ ਕੁ ਦਿਨਾਂ ਬਾਅਦ 00:03:18.552 --> 00:03:20.812 ਪਰ ਇਹਨਾਂ ਨੂੰ ਨਹੀਂ ਛੱਡਿਆ ਉਹਨਾਂ ਨੇ 00:03:20.939 --> 00:03:23.197 ਇਹਨਾਂ ਨੂੰ ਦੂਸਰੇ-ਤੀਸਰੇ ਦਿਨ ਛੱਡਿਆ 00:03:23.556 --> 00:03:26.286 ਬਹੁਤ ਹਾਲਤ ਮਾੜੀ ਸੀ, ਬਹੁਤ ਮਾਰਿਆ ਉਹਨਾਂ ਨੂੰ 00:03:27.173 --> 00:03:29.283 ਉਹਨਾਂ ਦੀਆਂ ਲੱਤਾਂ ਤੇ ਮੈਂ ਹੱਥ ਵੀ ਲਾਉਂਦੀ ਸੀ 00:03:29.283 --> 00:03:30.981 ਕਹਿੰਦੇ ਸੀ ਲੱਤਾਂ ਤੇ ਹੱਥ ਨਾ ਲਾ 00:03:33.620 --> 00:03:35.422 ਪਤਾ ਨਹੀਂ ਕੀ ਫੇਰਿਆ ਸੀ ਲੱਤਾਂ ਤੇ 00:03:35.714 --> 00:03:37.764 ਹੱਥ ਵੀ ਨਹੀਂ ਸੀ ਲੱਗਦਾ ਉਹਨਾਂ ਤੇ 00:03:38.488 --> 00:03:41.448 ਉਸ ਤੋਂ ਬਾਅਦ ਵੀ ਪੁਲਿਸ ਨੇ ਫਿਰ ਕਿੰਨੇ ਵਾਰੀ ਫੜਿਆ 00:03:42.172 --> 00:03:45.520 ਪੰਜ ਛੇ ਮਹੀਨੇ ਬਾਅਦ ਫੜ ਕੇ ਲੈ ਜਾਂਦੇ ਸੀ ਪੁਲਿਸ ਉਹਨਾਂ ਨੂੰ 00:03:45.520 --> 00:03:46.270 ਪਰ ਛਡਾ ਲੈਂਦੇ ਸੀ ਆਪਾਂ 00:03:46.270 --> 00:03:49.295 ਫਿਰ ਇੱਕ ਵਾਰੀ ਮੇਰੀ ਭੈਣ ਦੀ ਮੈਰਿਜ ਸੀ ਛੋਟੀ ਦੀ 00:03:49.623 --> 00:03:52.213 ਮੇਰੇ ਤੋਂ ਵੱਡੀ ਵੈਸੇ, ਮੈਰਿਜ ਉਹਨਾਂ ਦੀ ਬਾਅਦ ਚ ਹੋਈ ਆ। 00:03:52.780 --> 00:03:56.331 ਫਿਰ ਆਪਾਂ ਘਰ ਸੁੱਤੇ ਸੀ ਰਾਤ ਦੋਨੇ ਜਾਣੇ 00:03:56.331 --> 00:03:58.878 ਘਰ ਦੇ ਬਾਕੀ ਪਰਿਵਾਰ ਵੀ ਸਾਰੇ ਸੁੱਤੇ 00:03:58.878 --> 00:04:01.417 ਉੱਥੇ ਨਾ ਰਾਤ ਗੇਟ ਖੜਕਿਆ ਸਾਡਾ 00:04:01.417 --> 00:04:03.120 ਬਾਰਿਸ਼ ਬਹੁਤ ਆ ਰਹੀ ਉਸ ਦਿਨ 00:04:03.414 --> 00:04:05.946 ਰਾਤ ਜਦੋਂ ਮੈਂ ਸੋਚਿਆ ਕਿ ਬਾਹਰ ਬਿਜਲੀ ਖੜਕੀ 00:04:05.946 --> 00:04:07.936 ਬੜੀ ਜ਼ੋਰ ਦੀ ਖੜਾਕਾ ਜਿਹਾ ਹੋਇਆ ਬਾਹਰ 00:04:09.163 --> 00:04:11.590 ਮੈਂ ਇਹਨਾਂ ਨੂੰ ਕਿਹਾ ਬਾਹਰ ਜਾ ਕੇ ਦੇਖੋ 00:04:11.590 --> 00:04:13.784 ਇਹ ਦੇਖਣ ਲੱਗੇ ਤੇ ਬਾਹਰ ਪੁਲਿਸ ਹੀ ਪੁਲਿਸ ਸੀ ਸਾਡੇ 00:04:14.105 --> 00:04:16.697 ਬਾਹਰੋ ਉਸੇ ਵੇਲੇ ਉਹਨਾਂ ਨੂੰ ਨਾਲ ਫੜ ਕੇ ਲੈ ਗਏ ਰਾਤ 00:04:16.697 --> 00:04:18.760 ਸਾਨੂੰ ਉਹਨਾਂ ਨੇ ਦੱਸਿਆ ਕਹਿੰਦੇ ਵੈਸੇ ਹੀ ਅਸੀਂ ਖੜਨਾ, 00:04:18.760 --> 00:04:20.820 ਕੋਈ ਗੱਲ ਨਹੀਂ ਛੱਡ ਦਵਾਂਗੇ ਕੋਈ ਗੱਲ ਨਹੀਂ 00:04:20.820 --> 00:04:23.267 ਫਿਕਰ ਨਾ ਕਰੋ, ਬਸ ਸਾਨੂੰ ਇਸ ਤਰਾਂ ਕਹਿੰਦੇ ਰਹੇ 00:04:23.289 --> 00:04:25.523 ਅਗਲੇ ਦਿਨ ਅਸੀਂ ਪਤਾ ਕੀਤਾ ਕਾਨੂੰਵਨ ਥਾਣੇ ਵਿੱਚ 00:04:25.523 --> 00:04:26.922 ਕਹਿੰਦੇ ਇਥੇ ਨੀ ਲੈਕੇ ਆਏ 00:04:27.200 --> 00:04:29.280 ਫਿਰ ਪਤਾ ਕੀਤਾ ਕਹਿੰਦੇ ਗੁਰਦਾਸਪੁਰ ਥਾਣੇ ਵਿੱਚ 00:04:31.420 --> 00:04:34.911 ਫੇਰ ਬਾਅਦ ਚ ਪੁਲਿਸ ਸਾਡੇ ਘਰ ਆਈ ਦੂਸਰੇ ਤੀਸਰੇ ਦਿਨ 00:04:34.921 --> 00:04:36.111 ਇਹਨਾਂ ਨੂੰ ਨਹੀਂ ਛੱਡਿਆ 00:04:36.675 --> 00:04:38.565 ਇਹਨਾਂ ਨੂੰ ਤਾਂ ਪੁਲਿਸ ਨੇ ਬਹੁਤ ਮਾਰਿਆ ਉਥੇ 00:04:39.430 --> 00:04:41.853 ਸਾਨੂੰ ਕਿਸੇ ਨੇ ਆ ਕੇ ਦੱਸਿਆ ਪੁਲਿਸ ਵਾਲੇ ਨੇ 00:04:44.890 --> 00:04:48.330 ਤੁਹਾਨੂੰ ਉਹਦਾ ਸੁਨੇਹਾ ਕਿ ਪੁਲਿਸ ਨੇ ਮੈਨੂੰ ਮਾਰ ਦੇਣਾ 00:04:48.330 --> 00:04:50.550 ਮੈਨੂੰ ਛਡਵਾ ਲਓ ਅੱਜ ਕਿਸੇ ਤਰ੍ਹਾਂ ਵੀ 00:04:51.930 --> 00:04:55.186 ਸਾਡੇ ਇੱਕ ਤਾਇਆ ਜੀ ਆ ਉਹਨਾਂ ਦਾ ਬੇਟਾ ਵੀ 00:04:55.186 --> 00:04:57.262 ਐਸਐਚਓ ਸਰਦਾਰ ਨੋਕ ਸਿੰਘ 00:04:57.750 --> 00:05:00.970 ਉਹ ਤਰਨ ਤਾਰਨ ਥਾਣੇ ਵਾਲੇ ਲੱਗੇ ਸੀ ਉਦੋਂ 00:05:01.284 --> 00:05:02.934 ਮੇਰੇ ਜਿਹੜੇ ਸੋਹਰਾ ਸਾਹਿਬ ਆ 00:05:03.237 --> 00:05:05.177 ਉਹ ਉਹਨਾਂ ਨੂੰ ਮਿਲਣ ਵਾਸਤੇ ਗਏ 00:05:06.298 --> 00:05:08.128 ਕਿਸੇ ਵੀ ਤਰ੍ਹਾਂ ਸਾਨੂੰ ਮੁੰਡੇ ਨੂੰ ਛਡਾ ਦਓ 00:05:08.671 --> 00:05:10.281 ਲੇਕਿਨ ਉਸ ਟਾਈਮ ਤੇ ਪੁਲਿਸ ਸੁਣਦੀ ਨਹੀਂ ਸੀ 00:05:10.281 --> 00:05:12.229 ਕੋਈ ਵੀ ਰਿਸ਼ਤੇਦਾਰ ਵੀ ਨਹੀਂ ਸੁਣਦਾ ਆਪਣੀ 00:05:14.173 --> 00:05:15.643 ਫਿਰ ਸਾਡੇ ਘਰ ਰਾਤ ਪੁਲਿਸ ਆਈ 00:05:15.643 --> 00:05:18.130 ਉਹ ਇਦਾਂ ਸਾਡੇ ਘਰ ਦਾ ਨਕਸ਼ਾ ਬਣਾ ਕੇ ਲੈ ਗਏ 00:05:18.211 --> 00:05:20.361 ਆਪਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਆਏ 00:05:20.361 --> 00:05:22.780 ਉਹ ਕਹਿੰਦੇ ਵੈਸੇ ਅਸੀਂ ਨਕਸ਼ਾ ਬਣਾ ਕੇ ਖੜਨਾ 00:05:22.432 --> 00:05:24.450 ਏਦਾਂ ਹੀ ਨਕਸ਼ਾ ਬਣਾ ਕੇ ਘਰ ਦਾ ਲੈ ਗਏ 00:05:24.633 --> 00:05:26.560 ਫਿਰ ਉਹਨਾਂ ਨੇ ਦੂਸਰੇ ਤੀਸਰੇ ਦਿਨ 00:05:26.560 --> 00:05:27.897 ਉਹਨਾਂ ਤੇ ਕੇਸ ਬਣਾਤਾ 00:05:29.151 --> 00:05:30.841 ਉਹਨਾਂ ਨੇ ਕੇਸ ਇਹ ਬਣਾ ਬਣਾਇਆ ਵੀ ਆਪਾਂ 00:05:30.841 --> 00:05:32.341 ਇਹਨਾਂ ਦੇ ਘਰ ਵਿੱਚ ਛਾਪਾ ਮਾਰਿਆ, 00:05:32.341 --> 00:05:34.165 ਇਹਨਾਂ ਦੇ ਘਰ ਵਿੱਚ ਮੁੰਡੇ ਬੈਠੇ ਸੀ 00:05:34.520 --> 00:05:37.893 ਅੱਤਵਾਦੀ ਬੈਠੇ ਸੀ ਤੇ ਮੀਟਿੰਗ ਕਰਦੇ ਪਏ ਸੀ ਝੂਠ ਹੀ 00:05:38.868 --> 00:05:40.944 ਆਪਾਂ ਜਦੋਂ ਘਰ ਆਏ ਆ ਐਂਟਰੀ ਕੀਤੀ 00:05:40.944 --> 00:05:43.124 ਬਾਕੀ ਮੁੰਡੇ ਭੱਜ ਗਏ ਤੇ ਇਹਨੂੰ ਅਸੀਂ ਫੜ ਲਿਆ 00:05:43.414 --> 00:05:45.754 ਝੂਠ ਹੀ ਪਰਚਾ ਕੇਸ ਬਣਾਤਾ 00:05:45.976 --> 00:05:47.558 ਫਿਰ ਇਹਨਾਂ ਨੂੰ ਮੁੜਕੇ ਜੇਲ ਭੇਜ ਦਿੱਤਾ 00:05:47.558 --> 00:05:50.180 ਇੱਕ ਮਹੀਨਾ ਇਹ ਜੇਲ ਚ ਰਹੇ ਗੁਰਦਾਸਪੁਰ 00:05:51.453 --> 00:05:53.903 ਫਿਰ ਉਥੋਂ ਛਡਵਾ ਕੇ ਲਿਆਂਦਾ 00:05:54.197 --> 00:05:56.590 ਇਕ ਮਹੀਨੇ ਬਾਅਦ ਇਹਨਾਂ ਦੀ ਜਮਾਨਤ ਕਰਾ ਕੇ ਲਿਆਂਦੀ 00:05:56.321 --> 00:05:58.221 ਕੇਸ ਚਲਦਾ ਰਿਹਾ ਜ਼ਮਾਨਤ ਕਰਾ ਕੇ ਘਰ ਲਿਆਂਦਾ 00:05:58.221 --> 00:06:00.151 ਇਕ ਮਹੀਨੇ ਬਾਅਦ ਛੱਡਿਆ ਉਹਨਾਂ ਨੂੰ 00:06:00.794 --> 00:06:06.740 ਉਸ ਤੋਂ ਬਾਅਦ ਫਿਰ ਇਲੈਕਸ਼ਨ ਤੇ ਖੜੇ ਹੋਏ 00:06:09.949 --> 00:06:11.949 1991 ਦੀਆਂ ਇਲੈਕਸ਼ਨ ਹੋਈਆਂ ਜਦੋਂ 00:06:12.441 --> 00:06:16.551 ਇਲੈਕਸ਼ਨ ਵਿੱਚ ਵੀ ਬਾਅਦ ਚ ਦੌੜ ਭੱਜ ਕਰਦੇ ਰਹੇ 00:06:16.551 --> 00:06:18.573 ਬਾਅਦ ਵਿੱਚ ਪੋਸਟਮੋਨ ਹੋ ਗਈਆਂ ਇਲੈਕਸ਼ਨਾਂ 00:06:19.782 --> 00:06:22.173 ਫਿਰ ਵੀ ਪੁਲਿਸ ਵਾਲੇ ਸਾਰੇ ਕਹਿਣ ਲੱਗੇ ਕਿ 00:06:23.204 --> 00:06:25.104 ਉਹਨਾਂ ਨੂੰ ਫਿਰ ਪੁਲਿਸ ਨੇ ਫੜ ਲਿਆ 00:06:25.104 --> 00:06:25.873 ਇਹ ਇਲੈਕਸ਼ਨ ਤੇ ਖੜਾ, 00:06:25.873 --> 00:06:27.943 ਮੁੰਡੇ ਅੱਤਵਾਦੀ ਦੀ ਮਦਦ ਕਰਦੇ ਸੀ 00:06:28.486 --> 00:06:30.654 ਇਸ ਤਰ੍ਹਾਂ ਹੀ ਉਹਨਾਂ ਨੂੰ ਤੰਗ ਕਰਨ ਲੱਗ ਗਏ 00:06:30.654 --> 00:06:32.955 ਘਰ ਦਿਆਂ ਨੂੰ ਪੇਸ਼ ਕਰਾਓ, ਆਪਾਂ ਦਿੱਲੀ ਚਲੇ ਗਏ 00:06:33.668 --> 00:06:36.753 ਦਿੱਲੀ ਚਲੇ ਗਏ ਤੇ ਇੱਥੇ ਪੁਲਿਸ ਨੇ ਰੋਜ਼ ਕਹਿਣਾ 00:06:36.753 --> 00:06:39.963 ਉਹਨੂੰ ਪੇਸ਼ ਕਰੋ ਪੇਸ਼ ਕਰੋ, ਆਪਾਂ ਪੇਸ਼ ਕਰ ਦਿੱਤਾ 00:06:40.760 --> 00:06:42.516 ਬਾਅਦ ਚ 15 ਕੁ ਦਿਨਾਂ ਬਾਅਦ ਪੇਸ਼ ਕੀਤਾ ਉਹਨਾਂ ਨੂੰ 00:06:42.786 --> 00:06:45.260 ਇੱਥੇ ਕਾਨਵਨ ਥਾਣੇ 'ਚ ਪੇਸ਼ ਕੀਤਾ 00:06:45.628 --> 00:06:48.444 ਉਸ ਤੋਂ ਬਾਅਦ ਫਿਰ ਉਹਨਾਂ ਨੇ ਝੂਠਾ ਹੀ ਕੇਸ ਬਣਾ ਕੇ 00:06:48.884 --> 00:06:50.504 ਫਿਰ ਉਹਨਾਂ ਨੂੰ ਜੇਲ ਭੇਜ ਦਿੱਤਾ 00:06:50.807 --> 00:06:51.728 ਏਦਾਂ ਹੀ ਕੇਸ ਬਣਾਇਆ ਕਿ 00:06:51.728 --> 00:06:53.223 ਅਸੀਂ ਅੱਤਵਾਦੀ ਇਹਨਾਂ ਦੇ ਘਰ ਵਿੱਚ ਆਏ 00:06:54.892 --> 00:06:57.471 ਆਪਾਂ ਛਾਪਾ ਮਾਰਿਆ ਤੇ ਅੱਤਵਾਦੀ ਦੌੜ ਗਏ 00:06:59.832 --> 00:07:01.362 ਇਹਨੂੰ ਅਸੀਂ ਫੜ ਲਿਆ 00:07:01.362 --> 00:07:02.472 ਇੱਕ ਪਿੰਡ ਦਾ ਮੁੰਡਾ ਹੋਰ ਹੈ 00:07:02.472 --> 00:07:04.720 ਨਰਿੰਦਰ ਸਿੰਘ ਸਾਡੇ ਪਿੰਡ ਦਾ 00:07:04.382 --> 00:07:06.820 ਉਹਨੂੰ ਵੀ ਫੜ ਲਿਆ ਪੁਲਿਸ ਨੇ 00:07:06.187 --> 00:07:08.670 ਇਹਨਾਂ ਦੋਨਾਂ ਦੇ ਉੱਤੇ ਕੇਸ ਬਣਾਤਾ 00:07:08.670 --> 00:07:10.347 ਫਿਰ ਇਹਨਾਂ ਨੂੰ ਅੰਮ੍ਰਿਤਸਰ ਜੇਲ ਭੇਜ ਦਿੱਤਾ 00:07:11.105 --> 00:07:14.441 ਉਦੋਂ ਛੋਟਾ ਬੱਚਾ ਮੇਰਾ ਹੋਣ ਵਾਲਾ ਸੀ 00:07:16.181 --> 00:07:18.231 ਉਦੋਂ ਵੀ ਇਹਨਾਂ ਨੂੰ ਪੁਲਿਸ ਨੇ ਬਹੁਤ ਜ਼ਿਆਦਾ ਮਾਰਿਆ 00:07:18.231 --> 00:07:19.871 ਮਾਰ ਕੇ ਫਿਰ ਹੀ ਕੇਸ ਪਾਇਆ ਬਾਅਦ ਚ 00:07:19.871 --> 00:07:21.441 ਫਿਰ ਅੰਮ੍ਰਿਤਸਰ ਜੇਲ ਚ ਰਹੇ 00:07:25.147 --> 00:07:26.467 ਫਿਰ ਬੇਟਾ ਹੋਇਆ ਬਾਅਦ ਵਿੱਚ 00:07:26.467 --> 00:07:28.727 ਉਦੋਂ ਵੀ ਇਹ ਜੇਲ੍ਹ ਵਿੱਚ ਹੀ ਜਦੋਂ ਬੇਟਾ ਹੋਇਆ 00:07:30.285 --> 00:07:31.905 ਮੈਂ ਬੇਟੇ ਨੂੰ ਇੱਕ ਮਹੀਨੇ ਦੇ ਨੂੰ ਹੀ 00:07:32.115 --> 00:07:34.315 ਜਦੋਂ ਕੇਸ ਤਰੀਕ ਤੇ ਆਉਂਦੇ ਸੀ ਗੁਰਦਾਸਪੁਰ 00:07:34.447 --> 00:07:35.481 ਫਿਰ ਮੈਂ ਇਹਨਾਂ ਨੂੰ ਮਿਲਾਣ ਆਉਂਦੀ ਸੀ 00:07:35.481 --> 00:07:37.360 ਕਚਹਿਰੀ ਵਿੱਚ ਬੱਚੇ ਨੂੰ 00:07:38.195 --> 00:07:41.820 ਉਸ ਤੋਂ ਬਾਅਦ ਫਿਰ ਜੇਲ ਵਿੱਚ ਵੀ 00:07:41.820 --> 00:07:42.835 ਇਸ ਤਰਾਂ ਦੀਆਂ ਗੱਲਾਂ ਹੋਣ ਲੱਗ ਗਈਆਂ ਕਿ 00:07:42.835 --> 00:07:44.875 ਜਦੋਂ ਗੁਰਦਾਸਪੁਰ ਤਰੀਕ ਤੇ ਲੈ ਕੇ ਆਂਦੇ ਸੀ 00:07:45.451 --> 00:07:48.261 ਏਦਾਂ ਕਹਿੰਦੇ ਸੀ ਕਿ ਤੁਹਾਨੂੰ ਗੱਡੀ ਵਿੱਚ ਮਾਰ ਦੇਣਾ 00:07:48.261 --> 00:07:50.210 ਜਿਦਾ ਮੁਕਾਬਲਾ ਬਣਾ ਦੇਣਾ 00:07:50.890 --> 00:07:51.509 ਤੁਸੀਂ ਗੱਡੀ ਚ ਦੋੜੇ ਹੋ 00:07:51.852 --> 00:07:54.172 ਦੌੜਨ ਦੀ ਕੋਸ਼ਿਸ਼ ਕੀਤੀ ਆਪਾਂ ਗੋਲੀ ਚਲਾ ਦਿੱਤੀ 00:07:55.152 --> 00:07:57.923 ਇਹਨਾਂ ਨੂੰ ਡਰ ਲੱਗਿਆ ਕਿ ਸਾਨੂੰ ਤਰੀਖ ਤੇ ਖੜਨਾ 00:07:57.923 --> 00:07:59.462 ਰਸਤੇ ਚ ਮਾਰ ਦੇਣਾ 00:08:00.505 --> 00:08:02.788 ਇਹ ਫਿਰ ਬਹਾਨੇ ਨਾਲ ਉਥੇ ਐਡਮਿਟ ਹੋ ਗਏ ਹੋਸਪਿਟਲ ਚ 00:08:02.810 --> 00:08:04.838 ਜੇਲ ਚ ਹੋਸਪਿਟਲ ਹੁੰਦੇ ਆ 00:08:05.261 --> 00:08:07.281 ਉਥੇ ਪੇਟ ਦਰਦ, ਲੂਜ ਮੋਸ਼ਨ ਦੇ ਨਾਲ, 00:08:07.281 --> 00:08:10.720 ਮਤਲਬ ਬਹਾਨਾ ਬਣਾ ਕੇ ਐਡਮਿਟ ਹੋ ਗਏ 00:08:10.720 --> 00:08:12.665 ਫਿਰ ਮੈਂ ਇਹਨਾਂ ਨੂੰ ਅੰਮ੍ਰਿਤਸਰ ਮਿਲਾ ਕੇ ਲਿਆਈ ਬੇਟੇ ਨੂੰ 00:08:13.409 --> 00:08:14.919 ਉਹਨਾਂ ਨੇ ਸੁਨੇਹਾ ਭੇਜਿਆ ਕਿ, 00:08:14.919 --> 00:08:16.789 ਮੈਨੂੰ ਬੱਚੇ ਨੂੰ ਮਿਲਾ ਦਿਓ ਏਥੇ 00:08:17.670 --> 00:08:17.997 ਮੈਂ ਤਰੀਕ ਤੇ ਨਹੀਂ ਆਉਣਾ 00:08:17.997 --> 00:08:19.387 ਦੋ ਤਿੰਨ ਤਰੀਕਾਂ ਤੇ ਨਹੀਂ ਆਏ 00:08:20.322 --> 00:08:21.817 ਫਿਰ ਉਸ ਤੋਂ ਬਾਅਦ 00:08:22.184 --> 00:08:24.774 ਫਿਰ ਬਾਜਵਾ ਸਾਡੇ ਇਲਾਕੇ ਦਾ ਮੰਤਰੀ 00:08:25.264 --> 00:08:26.794 ਪ੍ਰਤਾਪ ਸਿੰਘ ਬਾਜਵਾ 00:08:27.392 --> 00:08:30.384 ਉਹਨੂੰ ਆਪਾਂ ਕਿਹਾ ਤੇ ਫਿਰ ਉਹਨੇ ਜਮਾਨਤ ਕਰਾਈ 00:08:32.617 --> 00:08:34.751 ਉਹ ਆਪਣੀ ਗੱਡੀ ਚ ਲੈ ਕੇ ਆਇਆ ਉਥੋਂ 00:08:35.106 --> 00:08:36.603 ਜਮਾਨਤ ਕਰਾ ਕੇ ਆਪਣੇ ਕੋਲੋਂ ਰੱਖਿਆ 00:08:36.603 --> 00:08:37.893 ਫਿਰ ਉਸ ਤੋਂ ਬਾਅਦ ਆਪਾਂ ਦਿੱਲੀ ਚੱਲ ਗਏ 00:08:39.210 --> 00:08:40.889 ਇੱਥੇ ਆਪਾਂ ਰਹੇ ਹੀ ਨਹੀਂ ਲਾਧੂਪੁਰ 00:08:41.812 --> 00:08:43.203 ਫਿਰ ਅਸੀਂ ਦਿੱਲੀ ਚੱਲ ਗਏ 00:08:44.274 --> 00:08:45.854 ਅਸੀਂ ਦਿੱਲੀ ਸੀ ਤੇ ਮਗਰੋਂ 00:08:46.320 --> 00:08:50.730 ਸਾਡੇ ਪਿੰਡ ਵਿੱਚ ਕੋਈ ਮੁੰਡੇ ਅੱਤਵਾਦੀ ਆ 00:08:50.891 --> 00:08:53.121 ਸਾਡੇ ਪਿੰਡ ਦਾ ਥਾਣੇਦਾਰ ਸ਼ਿੰਗਾਰਾ ਸਿੰਘ 00:08:53.586 --> 00:08:55.696 ਉਹਨੂੰ ਮੁੰਡਿਆਂ ਨੇ ਮਾਰਿਆ 00:08:56.273 --> 00:08:59.121 ਤੂੰ ਟਾਊਟ ਕਰਦਾ ਤੂੰ ਸਾਡੀਆਂ ਸੂਹ ਦਿੰਨਾ ਪੁਲਿਸ ਨੂੰ 00:09:01.200 --> 00:09:03.040 ਮੁੰਡਿਆਂ ਨੇ ਜਾ ਕੇ ਉਹਨੂੰ ਦਬਕੇ ਮਾਰੇ 00:09:03.941 --> 00:09:06.015 ਤੂੰ ਇਦਾਂ ਸੂਹ ਨਹੀਂ ਸਾਡੀ ਦੇਣੀ ਹੈਗੀ 00:09:06.831 --> 00:09:09.581 ਉਹਨੂੰ ਮੁੰਡਿਆਂ ਨੇ ਮਾਰਿਆ ਵੀ ਥੱਪੜ ਥੁੱਪੜ ਮਾਰੇ 00:09:10.513 --> 00:09:12.297 ਸਾਡੀ ਉਹਨਾਂ ਨਾਲ ਓਪੋਜੀਸ਼ਨ ਸੀ 00:09:13.666 --> 00:09:16.076 ਮੇਰੇ ਜੇਠ ਜਿਹੜੇ ਪਿੰਡ ਰਹਿੰਦੇ ਆ ਸੈਕਟਰੀ ਸਾਹਿਬ 00:09:16.076 --> 00:09:18.053 ਉਹਨਾਂ ਨਾਲ ਓਪੋਜੀਸ਼ਨ ਸੀ ਉਹਨਾਂ ਦੀ 00:09:18.053 --> 00:09:21.783 ਉਹਨਾਂ ਨੇ ਕਿਹਾ ਤੁਹਾਡੇ ਅੱਤਵਾਦੀਆਂ ਨਾਲ ਲਿੰਕ ਨੇ 00:09:21.783 --> 00:09:23.529 ਤੁਸੀਂ ਸਾਨੂੰ ਜਾਣ ਕੇ ਚਪੇੜਾਂ ਮਰਾਈਆਂ 00:09:23.853 --> 00:09:25.733 ਮੁੰਡਿਆਂ ਕੋਲੋਂ ਅੱਤਵਾਦੀਆਂ ਕੋਲੋਂ 00:09:25.818 --> 00:09:27.648 ਉਸ ਤੋਂ ਬਾਅਦ ਸਾਡੀ ਦੁਸ਼ਮਣੀ ਪੈ ਗਈ 00:09:27.648 --> 00:09:29.168 ਬਹੁਤ ਜਿਆਦਾ ਉਹਨਾਂ ਨਾਲ 00:09:34.929 --> 00:09:37.255 ਇਹਨਾਂ ਨੂੰ ਝੂਠ ਹੀ ਕਾਗਜ ਪੱਤਰ ਬਣਾ ਦਿੱਤੇ 00:09:37.255 --> 00:09:39.258 ਸਰਬਨ ਸਿੰਘ ਜਿਹੜਾ ਉਹ ਭਗੋੜਾ ਆ 00:09:39.258 --> 00:09:40.828 ਕਾਗਜ਼ਾਂ ਪੱਤਰਾਂ ਵਿੱਚ ਭਗੋੜਾ ਕਰਾਤਾ ਉਹਨੂੰ 00:09:43.176 --> 00:09:46.046 ਇਹਨਾਂ ਨੂੰ ਇਹ ਫਸੇਗਾ ਤੇ ਸਾਰਾ ਪਰਿਵਾਰ ਫਸੇਗਾ 00:09:46.046 --> 00:09:48.040 ਉਹਨੇ ਇਸ ਤਰ੍ਹਾਂ ਕਾਰਵਾਈ ਸ਼ੁਰੂ ਕਰਤੀ 00:09:50.443 --> 00:09:52.057 ਉਹਨੂੰ ਜਦੋਂ ਚਪੇੜਾਂ ਮਾਰੀਆਂ ਮੁੰਡਿਆਂ ਨੇ 00:09:52.057 --> 00:09:52.979 ਇਹ ਦਿੱਲੀ ਸੀ 00:09:52.979 --> 00:09:55.223 ਉਹਨੇ ਸਾਡੇ ਤੇ ਕੇਸ ਨਾਲ ਲਿਖਾ ਦਿੱਤਾ 00:09:55.223 --> 00:09:57.688 ਮੈਨੂੰ ਸਰਵਨ ਸਿੰਘ ਨੇ ਵੀ ਨਾਲ ਚਪੇੜਾਂ ਮਾਰੀਆਂ 00:09:57.731 --> 00:09:58.931 ਅਸੀਂ ਦਿੱਲੀ ਸੀ 00:09:58.931 --> 00:10:00.231 ਸਾਨੂੰ ਉੱਥੇ ਪਤਾ ਪਤਾ ਲੱਗਾ ਕਿ, 00:10:00.231 --> 00:10:01.291 ਤੁਸੀਂ ਤਾਂ ਦਿੱਲੀ ਬੈਠੇ ਹੋ 00:10:01.291 --> 00:10:03.151 ਤਾਂ ਵੀ ਤੁਹਾਡਾ ਨਾਮ ਪਿੰਡ ਲੱਗਦਾ ਪਿਆ ਆ 00:10:04.020 --> 00:10:05.730 ਫਿਰ ਇੱਥੇ ਮੰਡੀ ਦੇ ਦਿਨ ਸੀ 00:10:05.730 --> 00:10:08.916 ਉਹਨਾਂ ਕੋਲ ਟਰੱਕ ਸੀ ਦਿੱਲੀ 00:10:08.916 --> 00:10:10.356 ਟਰੱਕ ਚਲਾਉਣ ਲੱਗ ਗਏ 00:10:11.276 --> 00:10:12.966 ਇੱਥੇ ਕਣਕ ਦੀ ਮੰਡੀ ਸੀ 00:10:13.567 --> 00:10:15.748 ਮੰਡੀ ਦੇ ਵਿੱਚ ਕਹਿੰਦੇ ਟਰੱਕ ਲਗਾਉਣਾ ਹੈ 00:10:15.748 --> 00:10:18.148 ਮੰਡੀ 'ਚ ਕੰਮ ਕਰਨ ਵਾਸਤੇ ਲਿਆਣਾ ਟਰੱਕ ਇੱਥੇ 00:10:18.931 --> 00:10:20.436 ਫਿਰ ਇਹ ਟਰੱਕ ਲੈ ਕੇ ਆਏ 00:10:20.436 --> 00:10:22.828 ਜਦੋਂ ਇਹ ਇੱਥੇ ਆਏ ਤੇ ਫਿਰ ਇਹਨਾਂ ਨੂੰ ਪਤਾ ਲੱਗਾ 00:10:24.806 --> 00:10:26.408 ਜਦੋਂ ਇਹ ਦਿੱਲੀਓਂ ਚੱਲੇ ਆ 00:10:26.431 --> 00:10:29.021 ਉਸ ਤੋਂ ਇੱਕ ਦਿਨ ਪਹਿਲਾਂ ਹੀ ਉਹ ਸ਼ਿੰਗਾਰਾ ਸਿੰਘ ਨੂੰ 00:10:29.087 --> 00:10:31.007 ਅੱਤਵਾਦੀਆਂ ਨੇ ਮਾਰਤਾ ਉਹਨੂੰ ਘਰ ਹੀ 00:10:31.483 --> 00:10:33.493 ਇਹ ਦਿੱਲੀਓਂ ਆ ਰਹੇ ਸੀ ਉਸ ਟਾਈਮ 00:10:33.753 --> 00:10:36.320 ਜਦੋਂ ਇਹ ਪਿੰਡ ਦੇ ਲਾਗੇ ਸਠਿਆਲੀ ਪੁੱਜੇ 00:10:36.610 --> 00:10:39.023 ਇਹਨਾਂ ਨੂੰ ਪਤਾ ਲੱਗਾ ਕਿ ਉਹ ਮੁੰਡਿਆਂ ਨੇ ਮਾਰ ਦਿੱਤਾ 00:10:39.050 --> 00:10:40.980 ਲੇਕਿਨ ਨਾਮ ਤੁਹਾਡਾ ਲੱਗਦਾ ਪਿਆ ਉਥੇ 00:10:41.380 --> 00:10:43.760 ਇਹ ਉਥੇ ਟਰੱਕ ਛੱਡ ਕੇ ਤੇ ਆਪ ਫਿਰ ਲੁੱਕ ਗਏ 00:10:43.976 --> 00:10:45.786 ਲੁਕ ਛਿਪ ਕੇ ਰਹਿਣ ਲੱਗ ਪਏ 00:10:47.538 --> 00:10:50.146 ਮੇਰੇ ਦਿੱਲੀ ਵਾਲੇ ਜੇਠ ਜਿਹੜੇ ਉਹਨਾਂ ਦਾ ਬੇਟਾ ਨਾਲ ਸੀ 00:10:50.276 --> 00:10:52.728 ਉਹ ਟਰੱਕ ਲੈ ਕੇ ਕਾਨਵਾਨ ਓਹਨੇ ਟਰੱਕ ਖੜਾ ਕੀਤਾ 00:10:53.344 --> 00:10:55.374 ਆਪ ਉਹ ਪਿੰਡ ਚਲ ਗਿਆ ਲਾਧੂਪੁਰ 00:10:56.714 --> 00:10:58.994 ਉਸੇ ਵੇਲੇ ਟਰੱਕ ਜਿਹੜਾ ਸਾਡਾ ਪੁਲਿਸ ਫੜ ਕੇ ਲੈ ਗਈ 00:11:00.706 --> 00:11:02.734 ਫਿਰ ਮੁੰਡੇ ਨੂੰ ਵੀ ਪੁਲਿਸ ਫੜ ਕੇ ਲੈ ਗਈ 00:11:02.734 --> 00:11:04.984 ਪਿੰਡ ਚਲੇ ਗਏ ਉਥੇ ਮੁੰਡੇ ਨੂੰ ਵੀ ਫੜ ਕੇ ਲੈ ਆਂਦਾ 00:11:04.984 --> 00:11:06.431 ਉਹਨੂੰ ਵੀ ਪੁਲਿਸ ਨੇ ਬਹੁਤ ਮਾਰਿਆ 00:11:06.431 --> 00:11:10.801 15-16 ਦਿਨ ਥਾਣੇ ਵਿੱਚ ਗੁਰਦਾਸਪੁਰ 00:11:12.117 --> 00:11:13.121 ਫਿਰ ਇਹ ਲੁੱਕ ਛਿਪ ਗਏ 00:11:13.121 --> 00:11:15.892 ਫਿਰ ਸਾਡੀ ਪੁਲਿਸ ਸਾਨੂੰ ਸਾਰਿਆਂ ਨੂੰ ਤੰਗ ਕਰਨ ਲੱਗ ਗਈ 00:11:16.254 --> 00:11:17.804 ਫਿਰ ਆਪਾਂ ਸਾਰੇ ਲੁੱਕ ਛਿਪ ਗਏ 00:11:17.804 --> 00:11:20.146 ਮੇਰੇ ਡੈਡੀ ਆ ਉੱਥੇ ਉਹਨਾਂ ਨੂੰ ਵੀ ਫੜ ਕੇ ਲੈ ਆਏ 00:11:20.146 --> 00:11:21.616 ਅੱਠ ਨੌ ਦਿਨ ਕੰਨਵਨ ਥਾਣੇ ਵਿੱਚ 00:11:21.616 --> 00:11:23.456 ਉਹਨਾਂ ਨੂੰ ਵੀ ਰੱਖਿਆ ਤੇ ਬਹੁਤ ਮਾਰਿਆ 00:11:25.186 --> 00:11:28.390 ਇਧਰੋਂ ਮੇਰੇ ਸੋਹਰਾ ਸਾਹਿਬ ਨੂੰ ਵੀ ਬਹੁਤ ਮਾਰਦੀ ਰਹੀ ਪੁਲਿਸ 00:11:28.437 --> 00:11:30.590 ਉਹਨਾਂ ਨੂੰ ਵੀ ਫੜ ਕੇ ਥਾਣੇ ਵਿੱਚ ਹੀ ਰੱਖਿਆ 00:11:30.667 --> 00:11:32.935 ਸਾਡੀਆਂ ਫਿਰ ਫਸਲਾਂ ਵੱਢਣੀਆਂ ਸ਼ੁਰੂ ਕਰਤੀਆਂ 00:11:33.265 --> 00:11:35.898 ਸਾਡੇ ਘਰ ਕੋਈ ਰਿਸ਼ਤੇਦਾਰ ਵੀ ਨਹੀਂ ਆ ਸਕਦਾ 00:11:35.898 --> 00:11:37.258 ਜਿਹੜਾ ਕੋਈ ਰਿਸ਼ਤੇਦਾਰ ਵੀ ਆਉਂਦਾ ਸੀ, 00:11:37.258 --> 00:11:39.238 ਉਹਨੂੰ ਵੀ ਪੁਲਿਸ ਆਪ ਫੜ ਲੈਂਦੀ ਸੀ 00:11:40.603 --> 00:11:41.801 ਫਸਲਾਂ ਵੱਢ ਲਈਆਂ 00:11:42.238 --> 00:11:45.670 ਜਦੋਂ ਇਹ ਟਰੱਕ ਲੈ ਕੇ ਦਿੱਲੀਓਂ ਆਏ 00:11:47.060 --> 00:11:48.859 ਮੇਰੇ ਸੋਹਰਾ ਸਾਹਿਬ ਦਿੱਲੀ ਸੀ ਉਦੋਂ 00:11:50.047 --> 00:11:53.557 ਮੈਂ ਤੇ ਮੇਰੇ ਸੋਹਰਾ ਸਾਹਿਬ ਅਸੀਂ ਦਿੱਲੀਓਂ ਬੱਸ ਚ ਆਏ 00:11:53.686 --> 00:11:54.725 ਇਹ ਟਰੱਕ ਲੈ ਕੇ ਆ ਗਏ 00:11:54.725 --> 00:11:56.417 ਇੱਕ ਦਿਨ ਪਹਿਲਾਂ ਚੱਲੇ ਸਾਡੇ ਤੋਂ 00:11:56.542 --> 00:11:58.699 ਸਾਨੂੰ ਪਤਾ ਨਹੀਂ ਸੀ ਕਿ ਪਿੰਡ ਵਿੱਚ ਆਹ ਕੁਛ ਹੋ ਗਿਆ 00:11:59.457 --> 00:12:01.137 ਮੈਂ ਵੀ ਉੱਥੋਂ ਬੱਚੇ ਲੈ ਕੇ ਆਪਣੇ ਆ ਗਈ 00:12:01.137 --> 00:12:02.287 ਸੋਹਰਾ ਸਾਹਿਬ ਦੇ ਨਾਲ 00:12:02.884 --> 00:12:05.653 ਜਦੋਂ ਮੈਂ ਕਾਨਵਣ ਆਈ, ਇੱਥੇ ਆ ਕੇ ਮੈਨੂੰ ਪਤਾ ਚੱਲਿਆ 00:12:06.380 --> 00:12:08.191 ਇੱਥੇ ਸਾਡੇ ਚਾਚਾ ਜੀ ਆ 00:12:08.561 --> 00:12:09.973 ਉਹਨਾਂ ਦੇ ਘਰ ਮੈਂ ਬੈਠ ਗਈ 00:12:10.096 --> 00:12:11.776 ਉੱਥੇ ਮੈਨੂੰ ਆ ਕੇ ਪਤਾ ਚੱਲਿਆ ਤੁਹਾਡੇ ਪਿੰਡ ਵਿੱਚ 00:12:12.506 --> 00:12:14.454 ਸ਼ਿੰਗਾਰਾ ਸਿੰਘ ਨੂੰ ਮਾਰ ਦਿੱਤਾ ਮੁੰਡਿਆਂ ਨੇ 00:12:14.454 --> 00:12:16.694 ਤੁਹਾਡਾ ਨਾਮ ਲੱਗਦਾ ਤੇ ਤੁਹਾਨੂੰ ਵੀ ਪੁਲਿਸ ਨੇ ਫੜਨਾ 00:12:17.464 --> 00:12:20.064 ਤੁਹਾਡੇ ਜੇ ਆਦਮੀਆਂ ਨੂੰ ਫੜਨਾ ਤੇ ਤੁਹਾਨੂੰ ਵੀ ਫੜਨਾ 00:12:21.951 --> 00:12:23.501 ਮੇਰੇ ਸੋਹਰਾ ਸਾਹਿਬ ਤੇ ਤੁਰ ਕੇ ਚਲੇ ਗਏ 00:12:23.501 --> 00:12:24.941 ਮੈਂ ਰਿਕਸ਼ਾ ਕਰਕੇ ਗਈ 00:12:25.945 --> 00:12:29.435 ਜਦੋਂ ਮੈਂ ਗਈ ਤੇ ਅੱਗੇ ਪਿੰਡ ਦੇ ਲਾਗੇ ਪਹੁੰਚੀ 00:12:29.668 --> 00:12:31.688 ਉਥੇ ਸ਼ਿੰਗਾਰੇ ਦਾ ਸੰਸਕਾਰ ਕਰਦੇ ਪਏ ਸੀ 00:12:32.342 --> 00:12:35.232 ਸਾਰੇ ਪਿੰਡ ਦੇ ਉੱਥੇ ਲੋਕੀ ਆਏ ਸੀ ਸੜਕ ਤੇ 00:12:35.481 --> 00:12:37.979 ਉਹਨਾਂ ਨੇ ਸਾਰਿਆਂ ਨੇ ਮੈਨੂੰ ਦੇਖ ਲਿਆ ਕਿ ਆਈ ਹੈ 00:12:38.202 --> 00:12:41.112 ਜਦੋਂ ਮੈਂ ਘਰ ਆਈ 00:12:41.412 --> 00:12:43.875 ਉਸੇ ਵੇਲੇ ਸਾਡੇ ਤਾਇਆ ਜੀ ਨੂੰ ਕਿਸੇ ਨੇ ਦੱਸਿਆ ਕਿ 00:12:44.178 --> 00:12:45.588 ਕੁੜੀ ਘਰ ਆ ਗਈ ਹੈ 00:12:45.811 --> 00:12:47.771 ਉਸੇ ਵੇਲੇ ਮੈਨੂੰ ਆ ਕੇ ਕਹਿਣ ਲੱਗੇ ਕੁੜੀਏ, 00:12:47.771 --> 00:12:49.081 ਤੂੰ ਘਰ ਵਿੱਚ ਨਾ ਰਹਿ 00:12:49.226 --> 00:12:51.529 ਉਹ ਕਹਿੰਦੇ ਅਸੀਂ ਹੁਣੇ ਲੇਡੀ ਪੁਲਿਸ ਲਿਆਉਣ ਲੱਗੇ ਆ 00:12:51.529 --> 00:12:54.144 ਤੈਨੂੰ ਫੜ ਕੇ ਲੈ ਜਾਣਾ, ਤੂੰ ਚਲ ਜਾ ਇੱਥੋਂ 00:12:54.833 --> 00:12:57.003 ਮੈਨੂੰ ਇਸ ਪਿੰਡਾਂ ਬਾਰੇ ਏਨਾ ਪਤਾ ਵੀ ਨਹੀਂ ਸੀ 00:12:57.734 --> 00:12:59.284 ਫਿਰ ਮੈਨੂੰ ਸਮਝ ਨਾ ਆਵੇ ਮੈਂ ਜਾਵਾਂ ਕਿੱਥੇ 00:12:59.418 --> 00:13:01.438 ਮੈਂ ਆਪਣੇ ਤਾਏ ਦੇ ਘਰ ਹੀ ਪਹਿਲਾਂ ਗਈ 00:13:01.438 --> 00:13:05.038 ਉਹਨਾਂ ਨੇ ਵੀ ਮੈਨੂੰ ਕਿਹਾ ਤੂੰ ਇੱਥੇ ਨਹੀਂ ਰਹਿ ਸਕਦੀ 00:13:05.038 --> 00:13:06.880 ਕਿਉਂਕਿ ਸਾਡਾ ਨੇੜੇ ਦਾ ਰਿਸ਼ਤਾ ਹੈ 00:13:06.880 --> 00:13:08.780 ਪੁਲਿਸ ਸਾਨੂੰ ਵੀ ਤੰਗ ਕਰ ਸਕਦੀ ਹੈ 00:13:09.215 --> 00:13:11.535 ਸਾਡੇ ਇੱਕ ਪਿੰਡ ਵਿੱਚ ਹੋਰ ਚਾਚਾ ਲੱਗਦੇ ਆ 00:13:11.713 --> 00:13:13.853 ਉਹ ਰਿਟਾਇਰ ਥਾਣੇਦਾਰ ਸੀ 00:13:15.321 --> 00:13:17.431 ਮੈਂ ਕਿਹਾ ਉਹਨਾਂ ਦੇ ਘਰ ਚਲੀ ਜਾਨੀ ਆ 00:13:17.611 --> 00:13:20.153 ਉਹਨਾਂ ਦੇ ਘਰ ਗਈ ਉਹਨਾਂ ਨੇ ਵੀ ਕਹਿ ਦਿੱਤਾ ਕਿ 00:13:20.153 --> 00:13:22.053 ਸਾਡੇ ਘਰ ਨਹੀਂ ਰਹਿਣਾ ਸਾਡਾ ਨੇੜੇ ਦਾ ਰਿਸ਼ਤਾ 00:13:22.053 --> 00:13:23.803 ਸਾਨੂੰ ਵੀ ਤੰਗ ਕਰ ਸਕਦੀ ਆ ਪੁਲਿਸ 00:13:24.022 --> 00:13:26.192 ਮੈਂ ਫਿਰ ਆਪਣੇ ਘਰ ਆ ਗਈ ਬੱਚੇ ਲੈ ਕੇ 00:13:26.752 --> 00:13:28.182 ਫਿਰ ਮੇਰੀ ਜੇਠਾਣੀ ਕਹਿੰਦੀ 00:13:28.516 --> 00:13:30.916 ਮੇਰੀ ਜੇਠਾਣੀ ਦੀ ਭੈਣ ਲਾਗੇ ਪਿੰਡ ਕੀੜੀ 00:13:32.094 --> 00:13:34.044 ਉਹ ਕਹਿੰਦੇ ਤੂੰ ਉਹਨਾਂ ਦੇ ਘਰ ਚਲ ਜਾ 00:13:35.310 --> 00:13:36.887 ਮੈਂ ਉਹਨਾਂ ਦੇ ਘਰ ਚੱਲੀ ਤੇ ਰਸਤੇ ਚ 00:13:36.887 --> 00:13:39.347 ਇੱਕ ਸਾਡੇ ਪਿੰਡ ਚ ਤਾਏ ਦਾ ਮੁੰਡਾ ਜੇਠ 00:13:40.847 --> 00:13:43.467 ਉਹਨਾਂ ਦੇ ਘਰ ਗਈ ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਕਿ 00:13:43.680 --> 00:13:45.490 ਤੂੰ ਸਾਡੇ ਘਰ ਨਾ ਰਹਿ ਇੱਥੋਂ ਚੱਲ ਜਾ 00:13:45.798 --> 00:13:47.258 ਮੈਂ ਫਿਰ ਬੱਚੇ ਲੈ ਕੇ ਆਪਣੀ ਜਠਾਣੀ ਦੀ 00:13:47.258 --> 00:13:48.778 ਭੈਣ ਦੇ ਘਰ ਚਲੀ ਗਈ 00:13:48.947 --> 00:13:50.047 ਰਾਤ ਮੈਂ ਉੱਥੇ ਰਹੀ 00:13:50.389 --> 00:13:51.841 ਸਵੇਰੇ ਉਹ ਵੀ ਮੈਨੂੰ ਕਹਿਣ ਲੱਗੇ ਕਿ 00:13:51.841 --> 00:13:53.690 ਤੂੰ ਤਿਆਰ ਹੋ ਤੈਨੂੰ ਅਸੀਂ ਕਿਸੇ ਹੋਰ ਰਿਸ਼ਤੇਦਾਰ ਦੇ 00:13:53.690 --> 00:13:55.150 ਛੱਡ ਆਉਣੇ ਹਾਂ 00:13:56.139 --> 00:13:57.643 ਇੱਥੇ ਸਾਨੂੰ ਵੀ ਨੁਕਸਾਨ ਹੋ ਸਕਦਾ 00:13:57.855 --> 00:13:59.205 ਮੈਂ ਫਿਰ ਉਹਨਾਂ ਨੂੰ ਕਿਹਾ ਕਿ 00:13:59.205 --> 00:14:01.345 ਤੁਸੀਂ ਮੈਨੂੰ ਕਿਸੇ ਤਰ੍ਹਾਂ ਬੱਸ ਚ ਬਿਠਾ ਦੋ ਪਠਾਨਕੋਟ 00:14:01.345 --> 00:14:03.095 ਮੈਂ ਚਲੀ ਜਾਣਾ ਮੇਰੇ ਪੇਕੇ ਆ ਉੱਥੇ 00:14:03.233 --> 00:14:05.413 ਮੈਨੂੰ ਉਸ ਟਾਈਮ ਨਹੀਂ ਪਤਾ ਸੀ ਕਿ 00:14:05.413 --> 00:14:07.579 ਮੇਰੇ ਡੈਡੀ ਨੂੰ ਫੜ ਲਿਆ ਪੁਲਿਸ ਨੇ 00:14:08.002 --> 00:14:09.732 ਉਹਨਾਂ ਨੂੰ ਵੀ ਤੰਗ ਕਰਦੇ ਪਏ ਸੀ 00:14:09.732 --> 00:14:11.035 ਮੈਨੂੰ ਕੁਝ ਨਹੀਂ ਸੀ ਪਤਾ 00:14:12.509 --> 00:14:14.499 ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਪਿੰਡਾਂ ਵਿੱਚੋਂ 00:14:14.499 --> 00:14:16.414 ਮੇਰੇ ਜੇਠਾਣੀ ਦਾ ਜਿਹੜਾ ਜੀਜਾ ਆ 00:14:17.542 --> 00:14:18.862 ਮੈਨੂੰ ਸਾਈਕਲ ਤੇ ਛੱਡ ਕੇ ਆਇਆ 00:14:18.862 --> 00:14:19.592 ਰੋਡ ਤੇ ਚੜ੍ਹਾ ਕੇ 00:14:19.592 --> 00:14:21.952 ਉੱਥੇ ਮੈਨੂੰ ਬੱਸ ਤੇ ਬਿਠਾਇਆ ਗੁਰਦਾਸਪੁਰ ਦੀ ਬੱਸ ਤੇ 00:14:22.392 --> 00:14:24.422 ਗੁਰਦਾਸਪੁਰ ਤੋਂ ਫਿਰ ਮੈਂ ਪਠਾਨਕੋਟ ਗਈ 00:14:24.525 --> 00:14:26.081 ਪਠਾਨਕੋਟ ਮੇਰੇ ਮਾਮੇ ਆ 00:14:26.463 --> 00:14:28.123 ਮੈਂ ਆਪਣੇ ਮਾਮਿਆਂ ਦੇ ਘਰ ਚਲੀ ਗਈ 00:14:28.338 --> 00:14:29.652 ਉੱਥੇ ਮੇਰੀ ਮਾਮੀ ਨੇ ਦੱਸਿਆ 00:14:29.652 --> 00:14:32.122 ਇਸ ਤਰ੍ਹਾਂ ਰਾਤ ਤੇਰੇ ਡੈਡੀ ਨੂੰ ਵੀ ਫੜ ਕੇ ਲੈ ਗਏ 00:14:34.578 --> 00:14:36.078 ਮੈਂ ਫਿਰ ਪਿੰਡ ਗਈ ਨਹੀਂ ਆਪਣੇ, 00:14:36.078 --> 00:14:38.588 ਫਿਰ ਮਾਮਿਆਂ ਕੋਲ ਹੀ ਰਹੀ 00:14:39.456 --> 00:14:41.486 ਉੱਥੇ ਫਿਰ ਮੈਂ ਕਦੀ ਪੇਕੇ ਚੱਲ ਜਾਣਾ 00:14:41.486 --> 00:14:43.166 ਕਦੀ ਫਿਰ ਮਾਮਿਆਂ ਦੇ ਆ ਜਾਣਾ 00:14:43.166 --> 00:14:43.996 ਏਦਾਂ ਟਾਈਮ ਪਾਸ ਕੀਤਾ 00:14:43.996 --> 00:14:46.386 ਜਦੋਂ ਪੁਲਿਸ ਨੂੰ ਪਤਾ ਲੱਗਦਾ ਪਿੰਡ ਉਥੇ ਪੁਲਿਸ ਪੈਂਦੀ 00:14:46.386 --> 00:14:47.566 ਫਿਰ ਮੈਂ ਉਥੇ ਬਹੁਤ ਘੱਟ ਜਾਂਦੀ 00:14:47.566 --> 00:14:49.726 ਕਦੀ ਕਦੀ ਇੱਕ ਦਿਨ ਜਾਣਾ ਤੇ ਆ ਜਾਣਾ ਵਾਪਸ 00:14:50.201 --> 00:14:54.428 ਫਿਰ ਮੈਂ ਮਾਮਿਆਂ ਦੇ ਤਿੰਨ ਮਹੀਨੇ ਰਹੀ 00:14:56.015 --> 00:14:59.135 ਫਿਰ ਮਾਮਿਆਂ ਦੇ ਉਥੇ ਮੈਂ ਇਕ ਕਮਰਾ ਲੈ ਲਿਆ ਕਰਾਏ ਤੇ 00:14:59.980 --> 00:15:02.251 ਮੈਂ ਕਿਹਾ ਉਥੇ ਰਹਿ ਲਉਗੀ 00:15:03.920 --> 00:15:06.650 ਉਥੇ ਵੀ ਜਿਹੜਾ ਸ਼ਿੰਗਾਰਾ ਸਿੰਘ 00:15:06.650 --> 00:15:08.210 ਸਾਡੇ ਪਿੰਡ ਦਾ ਥਾਣੇਦਾਰ ਮਾਰਿਆ ਸੀ 00:15:08.210 --> 00:15:10.380 ਉਹਦੀ ਭੂਆ ਉਥੇ ਰਹਿੰਦੀ ਸੀ ਪਠਾਨਕੋਟ 00:15:10.625 --> 00:15:13.205 ਉਹ ਮੇਰੇ ਨਾਨਕਿਆਂ ਦੇ ਘਰ ਦੇ ਲਾਗੇ ਘਰ ਸੀ ਉਹਨਾਂ ਦਾ 00:15:14.384 --> 00:15:16.206 ਇੱਕ ਮੇਰੀ ਮਾਸੀ ਦੀ ਕੁੜੀ ਵਿਆਹੀ ਆ ਉੱਥੇ 00:15:16.745 --> 00:15:19.464 ਉਹਦੀ ਵੀ ਮਾਮੀ ਸੱਸ ਲੱਗਦੀ ਆ ਉਹ 00:15:20.304 --> 00:15:21.808 ਉਹਦੀ ਸੱਸ ਨੂੰ ਜਾ ਕੇ ਕਹਿੰਦੀ ਮੈਨੂੰ ਪਤਾ 00:15:21.808 --> 00:15:23.148 ਉਹ ਕੁੜੀ ਇੱਥੇ ਰਹਿੰਦੀ ਆ 00:15:23.148 --> 00:15:24.828 ਮੈਂ ਪੁਲਿਸ ਨੂੰ ਫੜਾ ਦੇਣਾ ਉਹਨੂੰ 00:15:26.348 --> 00:15:28.298 ਮਾਸੀ ਦੀ ਕੁੜੀ ਦੀ ਸੱਸ ਨੇ ਮੈਨੂੰ ਦੱਸਿਆ 00:15:29.168 --> 00:15:31.538 ਮੈਂ ਉਸੇ ਵੇਲੇ ਫਿਰ ਮੈਂ ਚਲੀ ਗਈ 00:15:32.085 --> 00:15:34.465 ਫਿਰ ਮੈਂ ਚਲੀ ਗਈ ਆਪਣੀ ਮਾਸੀ ਕੋਲ ਲੁਧਿਆਣੇ 00:15:34.951 --> 00:15:36.341 ਉੱਥੇ ਮੈਂ ਥੋੜੇ ਦਿਨ ਰਹੀ 00:15:36.403 --> 00:15:38.653 ਉੱਥੋਂ ਫਿਰ ਆਪਾਂ ਹਜ਼ੂਰ ਸਾਹਿਬ ਚਲੇ ਗਏ 00:15:39.053 --> 00:15:40.343 ਹਜ਼ੂਰ ਸਾਹਿਬ ਪ੍ਰੋਗਰਾਮ ਬਣਾਇਆ 00:15:40.388 --> 00:15:41.648 ਹਜ਼ੂਰ ਸਾਹਿਬ ਚਲੇ ਗਏ 00:15:41.648 --> 00:15:43.358 ਉੱਥੇ ਇਹ ਵੀ ਆ ਗਏ 00:15:43.383 --> 00:15:45.763 ਆਪਾਂ ਉੱਥੇ ਮਹੀਨਾ ਇੱਕ ਹਜ਼ੂਰ ਸਾਹਿਬ ਹੀ ਰਹੇ 00:15:46.429 --> 00:15:47.689 ਫਿਰ ਲੁੱਕ ਗਏ ਉੱਥੇ 00:15:47.689 --> 00:15:49.379 ਫਿਰ ਮਹੀਨੇ ਤੋਂ ਵੱਧ ਉੱਥੇ ਰਹਿ ਨਹੀਂ ਸਕਦੇ 00:15:50.240 --> 00:15:54.120 ਜਦੋਂ ਆਪਾਂ ਵਾਪਸ ਆਏ, ਇਹ ਦਿੱਲੀ ਉੱਤਰ ਗਏ 00:15:54.309 --> 00:15:57.529 ਮੈਂ ਆਪਣੇ ਮੰਮੀ ਦੇ ਨਾਲ, ਮੇਰੇ ਮੰਮੀ ਵੀ ਨਾਲ ਗਏ 00:15:57.804 --> 00:15:59.634 ਬੱਚਿਆਂ ਨੂੰ ਸੰਭਾਲਣੇ ਦੀ ਤੰਗੀ 00:15:59.634 --> 00:16:01.187 ਫਿਰ ਮੰਮੀ ਨੂੰ ਵੀ ਨਾਲ ਲੈ ਗਈ 00:16:01.226 --> 00:16:03.466 ਇੱਕ ਮੇਰੇ ਚਾਚਾ ਜੀ ਦਾ ਬੇਟਾ ਉਹ ਨਾਲ ਚਲ ਗਿਆ 00:16:04.017 --> 00:16:07.297 ਜਦੋਂ ਵਾਪਸ ਆਈ ਤੇ ਮੈਂ ਪਿੰਡ ਗਈ 00:16:07.815 --> 00:16:09.868 ਮੈਂ ਆਪਣੇ ਮੰਮੀ ਨੂੰ ਰਸਤੇ ਚ ਹੀ ਕਿਹਾ 00:16:09.868 --> 00:16:13.668 ਮੰਮੀ ਜੇ ਮੈਨੂੰ ਹੁਣ ਕਿਤੇ ਰਹਿਣ ਦਾ ਥਾਂ ਨਾ ਮਿਲਿਆ 00:16:13.754 --> 00:16:15.734 ਮੈਂ ਤਾਂ ਕਿਤੇ ਨਹਿਰ 'ਚ ਪੈ ਕੇ ਮਰ ਜਾਣਾ 00:16:16.354 --> 00:16:17.221 ਬੱਚੇ ਲੈ ਕੇ 00:16:17.506 --> 00:16:19.982 ਜਦੋਂ ਮੈਂ ਪਿੰਡ ਗਈ ਉੱਥੇ ਫਿਰ ਸਾਨੂੰ ਕਿਸੇ ਨੇ 00:16:19.982 --> 00:16:22.579 ਮੇਰੇ ਡੈਡੀ ਨੂੰ ਪਹਿਲਾਂ ਹੀ ਦੱਸ ਦਿੱਤਾ 00:16:22.579 --> 00:16:25.369 ਤੁਹਾਡੇ ਪੁਲਿਸ ਨੇ ਬਹੁਤ ਰੇਡ ਕਰਨਾ 00:16:26.731 --> 00:16:28.361 ਤੁਹਾਨੂੰ ਸਾਰਿਆਂ ਨੂੰ ਫੜ ਕੇ ਲੈ ਜਾਣਾ 00:16:31.336 --> 00:16:32.746 ਮੇਰੇ ਉੱਥੇ ਇੱਕ ਸਹੇਲੀ ਆ 00:16:32.877 --> 00:16:34.337 ਫਿਰ ਮੈਂ ਉਹਦੇ ਨਾਲ ਗੱਲ ਕੀਤੀ 00:16:34.642 --> 00:16:36.262 ਉਹਦੇ ਡੈਡੀ ਦਿੱਲੀ ਰਹਿੰਦੇ ਆ 00:16:36.348 --> 00:16:38.848 ਮੈਂ ਉਹਨਾਂ ਕੋਲ ਫਿਰ ਦੁਬਾਰਾ ਦਿੱਲੀ ਚਲੀ ਗਈ 00:16:42.380 --> 00:16:43.850 ਮੇਰੇ ਦਿੱਲੀ ਵਾਲੇ ਜੇਠ ਨੇ 00:16:43.850 --> 00:16:45.730 ਉਹਨਾਂ ਦਾ ਇੱਕ ਪਲਾਟ ਆ ਛੋਟਾ ਜਿਹਾ 00:16:45.730 --> 00:16:47.930 ਉਹਨਾਂ ਨੇ ਇੱਕ ਕਮਰਾ ਬਣਾ ਕੇ ਦਿੱਤਾ ਮੈਨੂੰ 00:16:47.930 --> 00:16:49.710 ਫਿਰ ਮੈਂ ਉੱਥੇ ਦਸ ਕੁ ਦਿਨ ਰਹੀ 00:16:50.481 --> 00:16:52.921 ਇਕੱਲੀ ਸੀ ਬੇਟਾ ਮੈਂ ਆਪਣੀ ਮੰਮੀ ਕੋਲ ਛੱਡ ਗਈ 00:16:54.568 --> 00:16:56.398 ਇਕੱਲੀ ਫਿਰ ਦਸ ਕੁ ਦਿਨ ਰਹੀ 00:16:56.717 --> 00:16:58.971 ਨਾ ਉੱਥੇ ਲਾਈਟ, ਨਾ ਪਾਣੀ ਕੁਛ ਨਹੀਂ 00:16:59.219 --> 00:17:00.619 ਇਕੱਲੀ ਹੀ ਰਹਿੰਦੀ ਸੀ 00:17:00.619 --> 00:17:02.789 ਘਰ ਦੇ ਲਾਗੇ ਕੋਈ ਘਰ ਨਹੀਂ ਸੀ ਹੈਗਾ 00:17:03.026 --> 00:17:04.507 ਕੋਈ ਦੋ ਤਿੰਨ ਕਿਲੋਮੀਟਰ ਦੂਰ ਜਾ ਕੇ 00:17:04.507 --> 00:17:06.791 ਮੈਂ ਇੱਕ ਬਾਲਟੀ 'ਚ ਪਾਣੀ ਲੈ ਕੇ ਆਉਂਦੀ ਪੀਣ ਵਾਸਤੇ 00:17:09.253 --> 00:17:11.113 ਮੈਂ ਦਸ ਕੁ ਦਿਨ ਰਹੀ ਫਿਰ ਉਸ ਤੋਂ ਬਾਅਦ 00:17:12.604 --> 00:17:14.084 ਮੈਂ ਇੱਥੇ ਆਪਣੇ ਜੇਠ ਨੂੰ ਕਿਹਾ 00:17:14.084 --> 00:17:16.264 ਮੇਰੇ ਜੇਠ ਲੁੱਕ ਛਿਪ ਕੇ ਰਾਤ ਨੂੰ ਮਿਲਣ ਆਉਂਦੇ ਸੀ 00:17:16.264 --> 00:17:17.744 ਕੋਈ ਚੀਜ਼ ਦੀ ਲੋੜ ਹੈ ਤੇ ਦੱਸ 00:17:18.292 --> 00:17:20.491 ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਥੇ ਨਹੀਂ ਰਹਿਣਾ 00:17:21.065 --> 00:17:23.015 ਮੈਨੂੰ ਕਿਤੇ ਹੋਰ ਛੱਡ ਦਿਓ 00:17:23.922 --> 00:17:25.622 ਉਹ ਥਾਣੇ ਵਿੱਚ ਲੱਗੇ ਸੀ ਉੱਥੇ 00:17:25.690 --> 00:17:27.069 ਉਹਨਾਂ ਨੇ ਉੱਥੇ ਐਪਲੀਕੇਸ਼ਨ ਦਿੱਤੀ 00:17:27.277 --> 00:17:28.787 ਇਸ ਤਰ੍ਹਾਂ ਉਹਦੇ ਬੱਚੇ ਆ 00:17:29.086 --> 00:17:31.236 ਮੈਂ ਆਪਣੇ ਕੋਲ ਲਿਆਉਣਾ ਚਾਹੁੰਦਾ ਹਾਂ 00:17:33.298 --> 00:17:35.198 ਫਿਰ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ 00:17:35.198 --> 00:17:36.928 ਫਿਰ ਮੈਂ ਆਪਣੇ ਜੇਠ ਕੋਲ ਚਲੀ ਗਈ 00:17:37.076 --> 00:17:38.806 ਮੈਂ ਉੱਥੇ ਹੀ ਸ਼ਮਾ ਕੱਢਿਆ 00:17:39.538 --> 00:17:42.582 ਫਿਰ ਉਹਨਾਂ ਨੇ ਕਿਸੇ ਨਾਲ ਮਿਲ ਮੁਲ ਕੇ 00:17:45.531 --> 00:17:47.701 ਉਹਨੂੰ ਕਿਹਾ ਪੇਸ਼ ਕਰਾ ਦੇਵੋ ਪੁਲਿਸ ਵਾਲਿਆਂ ਨੂੰ 00:17:47.812 --> 00:17:49.372 ਜੀਹਦੇ ਕਿਸੇ ਨਾਲ ਗੱਲ ਕੀਤੀ 00:17:49.372 --> 00:17:50.592 ਉਹਨਾਂ ਕਿਹਾ ਪੇਸ਼ ਕਰਾ ਦਓ 00:17:54.685 --> 00:17:57.232 ਸਰਵਨ ਸਿੰਘ ਨੂੰ ਪੇਸ਼ ਕਰਾ ਦਓ 00:17:57.232 --> 00:17:58.902 ਫਿਰ ਪੁਲਿਸ ਤੁਹਾਨੂੰ ਤੰਗ ਨਹੀਂ ਕਰੇਗੀ 00:17:59.526 --> 00:18:01.356 ਉਹਨਾਂ ਨੇ ਫਿਰ ਇੱਕ ਆਪਣੇ ਯਾਰ ਦੋਸਤਾਂ ਨੂੰ 00:18:01.356 --> 00:18:03.546 ਕਿਸੇ ਨੂੰ ਮਿਲ ਕੇ ਇੱਥੇ ਗੱਲ ਕੀਤੀ 00:18:03.546 --> 00:18:06.217 ਅੰਮ੍ਰਿਤਸਰ ਡੀਆਰ ਭੱਟੀ ਤਿੰਨ ਜ਼ਿਲ੍ਹਿਆਂ ਦਾ ਆਈ ਜੀ 00:18:06.923 --> 00:18:10.342 ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਕੋਈ ਗੱਲ ਨਹੀਂ 00:18:10.652 --> 00:18:12.632 ਵੱਧ ਤੋਂ ਵੱਧ ਕੇਸ ਹੀ ਇਹਦੇ ਤੇ ਪਾ ਦਵਾਂਗੇ 00:18:12.995 --> 00:18:14.565 ਇਹਨੂੰ ਤੁਸੀਂ ਪੇਸ਼ ਕਰਾ ਦਓ 00:18:15.934 --> 00:18:18.104 ਕੋਈ ਵੀ ਜਾਨੀ ਨੁਕਸਾਨ ਇਹਦਾ ਨਹੀਂ ਹੋਏਗਾ 00:18:20.860 --> 00:18:22.500 ਫਿਰ ਮੈਂ ਪਿੰਡ ਆਈ 00:18:22.500 --> 00:18:24.946 ਇਥੋਂ ਆਪਾਂ ਪਿੰਡ ਦੇ ਇਕ ਸਰਪੰਚ ਨੂੰ 00:18:24.946 --> 00:18:26.546 ਇਕ ਮੈਂਬਰ ਸੀ ਪਿੰਡ ਦਾ 00:18:26.546 --> 00:18:29.683 ਸੋਹਰਾ ਸਾਹਬ ਮੇਰੇ, ਇਕ ਮੇਰਾ ਦਿੱਲੀ ਵਾਲਾ ਜੇਠ 00:18:30.260 --> 00:18:32.750 ਆਪਾਂ ਸਾਰੇ ਉਥੇ ਉਹਨਾਂ ਨੂੰ ਪੇਸ਼ ਕਰਾਉਣ ਗਏ 00:18:32.750 --> 00:18:34.080 ਮੈਂ ਵੀ ਨਾਲ ਗਈ 00:18:34.128 --> 00:18:35.888 ਉਥੇ ਪੇਸ਼ ਕਰਵਾਇਆ ਪੁਲਿਸ ਨੂੰ 00:18:36.031 --> 00:18:38.087 ਉਹਨਾਂ ਨੇ ਕਿਹਾ ਕੋਈ ਗੱਲ ਨਹੀਂ 00:18:38.087 --> 00:18:40.898 ਉਹਨਾਂ ਨੂੰ ਉੱਥੇ ਰੱਖ ਲਿਆ ਤੇ ਤੁਸੀਂ ਜਾਓ ਏਥੋਂ 00:18:41.280 --> 00:18:43.210 ਕੱਲ ਤੁਸੀਂ ਗੁਰਦਾਸਪੁਰ ਮਿਲ ਲਿਓ ਜਾ ਕੇ 00:18:45.453 --> 00:18:46.670 ਫਿਰ ਗੁਰਦਾਸਪੁਰ ਆਏ 00:18:47.131 --> 00:18:49.071 ਅਗਲੇ ਦਿਨ ਆਪਾਂ ਵਾਪਿਸ ਆ ਗਏ ਤੇ, 00:18:49.227 --> 00:18:50.767 ਅਗਲੇ ਦਿਨ ਗੁਰਦਾਸਪੁਰ ਮਿਲਣ ਗਏ ਉਹਨਾਂ ਨੂੰ 00:18:55.342 --> 00:18:57.992 ਉੱਥੇ ਇੱਕ ਥਾਣਾ ਸੀ, ਮੈਨੂੰ ਹੁਣ ਪਤਾ ਨਹੀਂ ਕਿੱਥੇ ਆ 00:18:58.310 --> 00:19:01.370 ਮੈਂ ਆਪਣੇ ਸੋਹਰਾ ਸਾਹਿਬ ਨਾਲ ਗਈ ਸੀ 00:19:03.616 --> 00:19:04.956 ਜਦੋਂ ਅੰਦਰ ਮਿਲਣ ਗਏ 00:19:04.957 --> 00:19:06.797 ਅੰਦਰ ਤੇ ਜਾਣ ਹੀ ਨਹੀਂ ਦਿੰਦੇ ਸੀ ਪਹਿਲਾਂ 00:19:10.625 --> 00:19:12.265 ਮੇਰੇ ਜੇਠ ਪੁਲਿਸ ਵਿੱਚ ਹੀ ਸੀ 00:19:12.265 --> 00:19:14.385 ਉਹਨਾਂ ਨੇ ਪਰਮਿਸ਼ਨ ਲਈ ਤੇ ਆਪਾਂ ਵੀ ਨਾਲ ਗਏ 00:19:15.394 --> 00:19:17.414 ਇਹਨਾਂ ਨੂੰ ਉਥੇ ਹਵਾਲਾਤ ਚ ਬੰਦ ਕੀਤਾ ਸੀ 00:19:19.303 --> 00:19:23.263 ਉਹ ਕਹਿੰਦੇ ਕਿ ਮੇਰੇ ਕੋਲ ਤੁਰਿਆ ਨਹੀਂ ਜਾਂਦਾ 00:19:23.263 --> 00:19:24.863 ਮੈਨੂੰ ਬਹੁਤ ਮਾਰਿਆ ਪੁਲਿਸ ਨੇ 99:59:59.999 --> 99:59:59.999 ਮੇਰੇ ਕੋਲੋਂ ਨੀ ਚਲਿਆ ਜਾਂਦਾ ਮੈਨੂੰ ਇਹਨਾਂ ਨੇ ਮਾਰ ਦੇਣਾ