-
ਪਿੰਡ ਨਵਾਂ ਗਾਉਂ
-
ਬਲਕਾਰ ਸਿੰਘ ਪੁੱਤਰ
-
ਸ੍ਰ. ਪੇੜਾ ਸਿੰਘ ਪਿਤਾ ਜੀ ਦਾ ਨਾਮ।
-
ਵੱਡਾ ਭਰਾ ਕੁਲਵੰਤ ਸਿੰਘ,
-
ਉਸ ਤੋਂ ਛੋਟਾ ਜਸਵੰਤ ਸਿੰਘ,
-
ਉਸ ਤੋਂ ਛੋਟਾ ਮੈਂ ਸਤਨਾਮ ਸਿੰਘ,
-
ਮੇਰੇ ਤੋਂ ਛੋਟਾ ਸੁਖਵਿੰਦਰ ਸਿੰਘ,
-
ਚਾਰ ਭਾਈ ਅਸੀਂ, ਤਿੰਨ ਭੈਣਾਂ, ਪਿੰਡ ਨਵਾਂ ਗਾਉਂ।
-
ਮਤਲਬ ਬੜਾ ਵਧੀਆ ਹੱਸਦਾ ਖੇਡਦਾ ਪਰਿਵਾਰ ਸੀ ਸਾਡਾ।
-
ਵੱਡਾ ਭਰਾ ਕੁਲਵੰਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ,
-
ਅਸੀਂ ਪੜ੍ਹਦੇ ਸੀ, ਉਹ ਖੇਤੀ ਦਾ ਕੰਮ ਕਰਦਾ ਸੀ,
-
ਹਰ ਵੇਲੇ ਕੰਮ ਕਰਦਾ ਸੀ।
-
ਹੌਲੀ-ਹੌਲੀ ਉਹਨੇ ਅੰਮ੍ਰਿਤ ਛਕ ਲਿਆ,
-
ਮਤਲਬ ਸਿੰਘ ਸਜ ਗਏ,
-
ਬਹੁਤ ਰੁਚੀ ਰੱਖਦੇ ਸੀ ਗੁਰਮਤਿ ਦੇ ਨਾਲ।
-
ਬਸ ਜੀ, ਏਥੇ ਲਾਗ-ਡਾਟ ਹੋਣ ਦੇ ਕਾਰਨ
-
ਪੁਲਿਸ ਗੇੜੇ ਮਾਰਨ ਲੱਗ ਪਈ ਕਿ
-
ਤੁਹਾਡੇ ਘਰ ਬੰਦੇ ਆਉਂਦੇ ਐ,
-
ਰੋਟੀ ਖਾਣ ਤੇ ਚਾਹ ਪੀਣ।
-
ਐਸੀ ਗੱਲ ਹੈ ਨਹੀਂ ਸੀ,
-
ਐਵੇਂ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
-
ਕੁਲਵੰਤ ਸਿੰਘ ਸਾਡੇ ਤੋਂ ਵੱਡੇ ਸੀ,
-
ਬਚਪਨ ਵਿੱਚ ਹੀ ਉਹਨੂੰ ਸਕੂਲ ਤੋਂ ਹਟਾਉਣਾ ਪਿਆ।
-
ਹੌਲੀ-ਹੌਲੀ ਖੇਤੀ ਦਾ ਕੰਮ ਕਰਦੇ,
-
ਹਲ ਵਾਹੁੰਦੇ, ਖੇਤੀ ਬਾਰੇ ਕਾਫੀ ਨਾਲੇਜ ਹੋ ਗਈ।
-
ਫੇਰ ਉਹਨੂੰ ਪੁਲਿਸ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ।
-
ਪੁਲਿਸ ਨੇ ਕਾਫੀ ਇੰਟੈਰੋਗੇਟ ਕੀਤਾ,
-
ਘੱਟੋ-ਘੱਟ ਪੰਦਰਾਂ ਦਿਨ ਰੱਖਿਆ।
-
ਡਰਦਾ ਈ ਸੀ ਕਿ ਪੁਲਿਸ ਨੇ ਉਹਨੂੰ ਛੱਡਣਾ ਨਹੀਂ,
-
ਮਤਲਬ ਕਿ ਮਾਰ ਦੇਣਾ ਹੈ।
-
ਫੇਰ ਉਹ ਘਰੋਂ ਚਲਿਆ ਗਿਆ।
-
ਫੇਰ ਸਾਡੇ ਕੋਲ ਪੰਦਰਾਂ-ਵੀਹ ਡੰਗਰ ਸੀ,
-
ਸਾਨੂੰ ਖੇਤੀ ਦਾ ਕੰਮ ਛੱਡਣਾ ਪਿਆ।
-
ਫੇਰ ਸਾਨੂੰ ਘਰ ਵੀ ਛੱਡਣਾ ਪਿਆ
-
ਕਿਉਂਕਿ ਪੁਲਿਸ ਰੋਜ਼ ਈ ਆ ਕੇ ਤੰਗ ਕਰਦੀ ਸੀ।
-
ਦੋ-ਤਿੰਨ ਸਾਲ ਇਹ ਚੱਕਰ ਚਲਦਾ ਈ ਰਿਹਾ।
-
ਕੁਲਵੰਤ ਸਿੰਘ ਤਾਂ ਘਰੋਂ ਪੱਕਾ ਚਲਿਆ ਗਿਆ,
-
ਕਹਿੰਦਾ ਮੈਂ ਤਾਂ ਆਉਣਾ ਈ ਨਹੀਂ ਘਰ।
-
ਘਰ ਰਹਿ ਕੇ ਕਰਨਾ ਵੀ ਕੀ ਸੀ,
-
ਪੁਲਿਸ ਰਹਿਣ ਈ ਨਹੀਂ ਦਿੰਦੀ ਸੀ,
-
ਰੋਜ਼ ਗੇੜੇ ਮਾਰਦੀ ਸੀ, ਕੰਮ ਈ ਨਹੀਂ ਕਰਨ ਦਿੰਦੀ ਸੀ।
-
ਪਿੱਛੇ ਪਰਿਵਾਰ ਸੀ, ਤਿੰਨ ਬੱਚੇ ਸੀ ਉਹਦੇ।
-
ਉਹਦੀ ਘਰਵਾਲੀ ਵੀ ਕਾਫੀ ਮਿਹਨਤੀ ਸੀ,
-
ਕੰਮ ਬਹੁਤ ਕਰਦੀ ਸੀ।
-
ਬਸ ਫੇਰ ਹਾਲਾਤ ਈ ਏਦਾਂ ਦੇ ਹੋ ਗਏ,
-
ਪਾਤੜਾਂ ਸ਼ਹਿਰ ਵਿੱਚ ਕੰਮ ਕਰਾਉਣ ਗਏ ਸੀ ਕੁਲਵੰਤ ਸਿੰਘ,
-
ਖਰਾਦ ਦਾ ਕੰਮ।
-
ਉੱਥੇ ਕੰਮ ਕਰਵਾ ਰਹੇ ਸੀ ਕਿ ਸਮਾਣਾ
-
ਸੀ.ਏ ਸਟਾਫ ਵਿੱਚ ਸੰਤ ਕੁਮਾਰ ਧਾਂਦਲੀ
-
ਇੰਸਪੈਕਟਰ ਸੀ ਉਸ ਵਕਤ।
-
ਉਹਨੇ ਵੈਨ ਵਿੱਚ ਸੁੱਟ ਲਿਆ।
-
ਉੱਥੇ ਬੰਦੇ ਜਾਣਕਾਰ ਸੀ ਆਪਣੇ,
-
ਉਹਨਾਂ ਗੱਡੀ ਦਾ ਨੰਬਰ ਨੋਟ ਕਰ ਲਿਆ।
-
ਗੱਡੀ ਦਾ ਨੰਬਰ ਨੋਟ ਕਰ ਲਿਆ ਤੇ ਅਸੀਂ
-
ਗੱਡੀ ਮਗਰ ਲਾ ਲਈ।
-
ਸਮਾਣਾ ਬੱਸ ਸਟੈਂਡ ਤੇ ਨੰਬਰ ਨੋਟ ਹੋ ਗਿਆ ਸੀ,
-
ਅਸੀਂ ਉਹ ਨੰਬਰ ਵਾਲੀ ਗੱਡੀ ਪਛਾਣ ਲਈ ਤੇ
-
ਉਹਨਾਂ ਨੂੰ ਪੁੱਛਿਆ ਕਿ ਸਾਡਾ ਬੰਦਾ ਚੁੱਕ ਕੇ
-
ਲਿਆਈ ਇਸ ਗੱਡੀ ਵਿੱਚ।
-
ਫੇਰ ਪਤਾ ਲੱਗਿਆ ਕਿ ਇੱਥੇ ਈ ਐ,
-
ਸੀ.ਏ ਸਟਾਫ ਸਮਾਣਾ ਵਿੱਚ।
-
ਅਸੀਂ ਫੇਰ ਸਾਰਾ ਜ਼ੋਰ ਉੱਥੇ ਈ ਲਾਇਆ।
-
ਪੰਦਰਾਂ-ਵੀਹ ਦਿਨ ਮਾਰਦੇ ਕੁੱਟਦੇ ਰਹੇ,
-
ਤਫਤੀਸ਼ ਕਰਦੇ ਰਹੇ, ਬਹੁਤ ਤਕੜੀ ਤਫਤੀਸ਼ ਹੋਈ।
-
ਫੇਰ ਬਾਈਵੇਂ ਦਿਨ ਅਸੀਂ ਬੰਦੇ-ਬੁੰਦੇ ਪਾ ਕੇ ਛੁਡਾਇਆ।
-
ਪੰਜ-ਸੱਤ ਦਿਨਾਂ ਬਾਅਦ ਫੇਰ ਪੁਲਿਸ ਨੇ
-
ਆਉਣਾ ਸ਼ੁਰੂ ਕਰ ਦਿੱਤਾ।
-
ਬਾਈਵੇਂ ਦਿਨ ਜਦੋਂ ਆਏ ਤਾਂ ਆਹ
-
ਲੱਤਾਂ ਖਿੱਚ-ਖਿੱਚ ਕੇ ਇਥੋਂ ਗਾਲ ਦਿੱਤੀਆਂ ਸੀ।
-
ਸਿਰ ਵਿੱਚ ਇੱਟਾਂ ਮਾਰ-ਮਾਰ ਕੇ ਆਹ
-
ਸਾਰੇ ਵਾਲ ਖਿੱਲਰੇ ਹੋਏ ਸੀ,
-
ਜੀਭ ਤੇ ਕਰੰਟ ਲਾ-ਲਾ ਕੇ ਜੀਭ ਗਾਲ ਦਿੱਤੀ ਸੀ।
-
ਗੱਲ ਵੀ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਸੀ।
-
ਬਾਈਵੇਂ ਦਿਨ ਜਦੋਂ ਲਿਆਂਦਾ, ਹੱਡੀਆਂ ਟੁੱਟੀਆਂ ਹੋਈਆਂ ਸੀ।
-
ਜਦੋਂ ਲਿਆ ਕੇ ਮੰਜੇ ਉੱਤੇ ਪਾਇਆ ਤਾਂ
-
ਪੰਦਰਾਂ-ਵੀਹ ਦਿਨਾਂ ਬਾਅਦ ਤੁਰਨ-ਫਿਰਨ ਲੱਗਿਆ।
-
ਦਵਾਈ-ਦਵੂਈ ਕਰਾਈ, ਟੀਕੇ-ਟੂਕੇ ਲਵਾਏ,
-
ਮਾਲਿਸ਼-ਮੂਲਿਸ਼ ਕੀਤੀ, ਵੀਹ ਦਿਨਾਂ ਬਾਅਦ ਮਸਾਂ
-
ਤੁਰਨ-ਫਿਰਨ ਲੱਗਿਆ।
-
ਬਹੁਤ ਤਸ਼ੱਦਦ ਹੋਇਆ ਸੀ।
-
ਪੁਲਿਸ ਦਾ ਇਰਾਦਾ ਤਾਂ ਮਾਰਨ ਦਾ ਸੀ।
-
ਇਹ ਤਾਂ ਕੁਦਰਤ ਨੇ ਬਚਾ ਕੇ ਰੱਖਿਆ ਹੋਇਆ ਸੀ,
-
ਪਤਾ ਨਹੀਂ ਕਿਸ ਤਰ੍ਹਾਂ।
-
ਇੱਕ-ਦੋ ਵਾਰ ਦੱਸ-ਦੱਸ ਜਣੇ ਲੈ ਗਏ ਸੀ,
-
ਕਾਲੇ ਕੱਪੜੇ ਪੁਆ ਕੇ ਮਾਰਨ ਵਾਸਤੇ।
-
ਬਾਕੀ ਪੁਲਿਸ ਦਾ ਇਰਾਦਾ ਤਾਂ ਮਾਰਨ ਦਾ ਸੀ,
-
ਮਤਲਬ ਛੱਡਣਾ ਨਹੀਂ, ਮਾਰ ਦੇਣਾ ਹੈ
-
ਇਹ ਗੱਲ ਘਰ ਕਰ ਗਈ ਉਹਦੇ ਅੰਦਰ।
-
ਫੇਰ ਉਹ ਘਰ ਟਿਕਿਆ ਈ ਨਹੀਂ,
-
ਫੇਰ ਉਹਨੇ ਬਾਹਰ ਰਾਬਤਾ ਕਾਇਮ ਕੀਤਾ ਬੰਦਿਆਂ ਨਾਲ।
-
ਫੇਰ ਸਾਡੇ ਕੋਲ ਤਾਂ ਟਾਈਮ ਨਹੀਂ ਸੀ,
-
ਅਸੀਂ ਕੰਮ-ਕਾਰ ਕਰਦੇ ਸੀ।
-
ਵੱਡਾ ਭਰਾ ਪੜ੍ਹਦਾ ਸੀ ਸਮਾਣੇ,
-
ਥੋੜ੍ਹੀ ਜਿਹੀ ਜਗ੍ਹਾ ਲੈ ਕੇ ਉੱਥੇ ਰਹਿਣ ਲੱਗ ਪਿਆ ਕਿ
-
ਇੱਥੇ ਤਾਂ ਪੁਲਿਸ ਰਹਿਣ ਨਹੀਂ ਦਿੰਦੀ,
-
ਰੋਜ਼ ਤੰਗ ਕਰੇਗੀ, ਕਦੇ ਕਿੱਧਰ ਲੈ ਜਾਂਦੀ ਏ,ਕਦੇ ਕਿੱਧਰ।
-
ਉਹਨੇ ਸਮਾਣੇ ਥੋੜ੍ਹੀ ਜਿਹੀ ਜਗ੍ਹਾ ਲੈ ਕੇ
-
ਉੱਥੇ ਈ ਰਹਿਣ ਲੱਗ ਪਿਆ।
-
ਨਿੱਕਾ ਭਰਾ ਖਰਾਦ ਦਾ ਕੰਮ ਸਿੱਖਦਾ ਸੀ,
-
ਵੈਲਡਿੰਗ ਦਾ, ਸਮਾਣੇ, ਉਹ ਸ਼ਹਿਰ ਚਲਿਆ ਜਾਂਦਾ ਸੀ।
-
ਘਰ ਮੈਂ ਇਕੱਲਾ ਈ ਹੁੰਦਾ ਸੀ।
-
ਦੋ ਭੈਣਾਂ ਅਸੀਂ ਵਿਆਹ ਤੀਆਂ ਸੀ,
-
ਮਤਲਬ ਜਲਦੀ ਹੀ ਅਸੀਂ ਵਿਆਹ ਤੀਆਂ।
-
ਫੇਰ ਵੀਹ ਕੁ ਦਿਨਾਂ ਬਾਅਦ ਪੁਲਿਸ ਨੇ ਘਰ ਆ ਕੇ
-
ਸਾਰਾ ਸਮਾਨ ਭੰਨ-ਤੋੜ ਦਿੱਤਾ ਤੇ ਮਾਤਾ ਬਜ਼ੁਰਗ ਤੇ
-
ਉਹਦੀ ਘਰਵਾਲੀ ਨੂੰ ਫੜਕੇ ਲੈ ਗਏ।