-
ਮੇਰਾ ਨਾਮ ਰਵਿੰਦਰ ਕੌਰ
-
ਮੇਰੇ ਪਤੀ ਸੀ ਉਹ
-
ਬਸ ਏਨਾ ਹੀ ਦੱਸਿਆ ਜਿਨ੍ਹਾਂ ਨੇ ਰਿਸ਼ਤਾ ਕਰਵਾਇਆ
-
ਵਿਆਹ ਕੀਤਾ ਭੈਣ ਜੀ ਦਾ ਵਿਆਹ ਕੀਤਾ, ਰਿਸ਼ਤਾ ਕੀਤਾ
-
ਉਹਨਾਂ ਨੇ ਇਹੀ ਦੱਸਿਆ, ਕਿ ਮੁੰਡੇ ਦੀਆਂ ਦੁਕਾਨਾਂ ਨੇ
-
ਵਰਕਸ਼ਾਪ ਚਲਾਉਂਦਾ
-
ਵਰਕਸ਼ਾਪ ਆ ਘਰ ਦੇ ਅੱਗੇ
-
ਅੱਗੇ ਦੁਕਾਨ ਆ ਪਿੱਛੇ ਮਕਾਨ
-
ਮਕਾਨ ਕਰਾਏ ਤੇ ਦਿੱਤਾ ਸੀ
-
ਵਰਕਸ਼ਾਪ ਚਲਾਉਂਦਾ
-
ਪਾਸਪੋਰਟ ਬਣਿਆ ਹੋਇਆ
-
ਉਹਨਾਂ ਦੇ ਸਾਰੇ ਬਾਹਰ ਰਹਿੰਦੇ ਆ
-
ਉਹਨੇ ਵੀ ਬਾਹਰ ਚਲਿਆ ਜਾਣਾ,
-
ਸਾਨੂੰ ਤਾ ਇਹ ਦੱਸਿਆ ਏਹਨੇ ਵੀ ਬਾਹਰ ਚਲਿਆ ਜਾਣਾ
-
ਘਰ ਵਿੱਚ ਕਿਸੇ ਗੱਲ ਦੀ ਤੰਗੀ ਨਹੀਂ,
-
ਸਭ ਕੁਝ ਵਧੀਆ ਜ਼ਮੀਨ ਵੀ ਹੈਗੀ
-
ਕਾਰੋਬਾਰ ਵੀ ਮੁੰਡੇ ਦਾ ਠੀਕ ਹੈ
-
ਇਹ ਸਾਨੂੰ ਦੱਸਿਆ ਹੀ ਨਹੀਂ
-
ਇਹ ਕੋਈ ਕਿਸੇ ਕੰਮ ਚ ਹੈ ਜਾ ਨਹੀਂ
-
ਇਹੋ ਜਿਹੀ ਕੋਈ ਗੱਲ ਨਹੀਂ
-
15-20 ਦਿਨ ਹੀ ਹੋਏ ਸੀ ਵਿਆਹ ਨੂੰ
-
ਸਾਡੀ ਹਵੇਲੀ ਹੈ ਉੱਥੇ, ਉੱਥੇ ਸੁੱਤੇ ਸੀ ਆਪਾ
-
ਮੈਂ ਬਾਥਰੂਮ ਆਈ ਸਵੇਰ ਦੇ ਟਾਈਮ ਤੇ
-
ਬਾਹਰ ਦੇਖਿਆ ਪੁਲਿਸ ਹੀ ਪੁਲਿਸ ਸੀ
-
ਉਹਨਾਂ ਮੈਨੂੰ ਪੁੱਛਿਆ ਕਿ ਤੁਹਾਡੇ ਤੁਹਾਡੇ ਪਤੀ ਕਿੱਥੇ ਹਨ
-
ਮੈਂ ਕਿਹਾ ਉਹ ਅੰਦਰ ਸੁੱਤੇ ਹਨ
-
ਫਿਰ ਮੈਂ ਕਿਹਾ ਤੁਸੀਂ ਨਾ ਆਵੋ, ਮੈਂ ਉਠਾ ਕੇ ਲਿਆਉਣੀ ਆ
-
ਜਦੋਂ ਮੈਂ ਉਠਾਣ ਗਈ ਤਾਂ,
-
ਪੁਲਿਸ ਵਾਲੇ ਮੇਰੇ ਮਗਰ ਹੀ ਆ ਗਏ
-
ਉੱਥੋਂ ਹੀ ਉਹਨੂੰ ਫੜ ਕੇ ਲੈ ਗਏ
-
ਮੈਨੂੰ ਏਨਾ ਪਤਾ ਨਹੀਂ ਸੀ,
-
ਕਿਉਂ ਫੜ ਕੇ ਲੈ ਕੇ ਗਏ ਨੇ ਤੇ ਕਿਉਂ ਨਹੀਂ
-
ਮੈਂ ਪੁੱਛਦੀ ਹੀ ਰਹਿ ਗਈ, ਗੱਡੀ ਚ ਬਿਠਾ ਕੇ ਲੈ ਗਏ
-
ਕੱਪੜੇ ਵੀ ਨਹੀਂ ਪਾਉਣ ਦਿੱਤੇ
-
ਕਛਹਿਰਾ ਤੇ ਬਨੈਣ ਪਾਈ ਹੋਈ ਸੀ, ਸਿਰਫ ਉਹਨਾਂ ਦੇ
-
ਬਟਾਲੇ ਦੀ ਪੁਲਿਸ ਸੀ
-
ਗੋਬਿੰਦ ਰਾਮ ਐਸ ਐਸ ਪੀ ਸੀ ਉਦੋਂ
-
ਉਹ ਵਾਲੀ ਪੁਲਿਸ ਫੜ ਕੇ ਲੈ ਗਈ
-
ਗੱਡੀ ਵਿੱਚ ਹੋਰ ਵੀ ਕਾਫੀ ਬੰਦੇ ਫੜਕੇ,
-
ਬਿਠਾਏ ਹੋਏ ਸੀ ਉਹਨਾਂ ਨੇ
-
ਪੰਜ ਛੇ ਦਿਨ ਪੁਲਿਸ ਵਾਲਿਆਂ ਨੇ ਉਹਨੂੰ ਨਹੀਂ ਸੀ ਛੱਡਿਆ
-
ਫਿਰ ਪੰਜ ਛੇ ਦਿਨਾਂ ਬਾਅਦ,
-
ਫਿਰ ਮੈਂ ਆਪਣੇ ਡੈਡੀ ਨੂੰ ਜਾ ਕੇ ਦੱਸਿਆ
-
ਉਹਨਾਂ ਦਾ ਇੱਕ ਫਰੈਂਡ ਹੈ, ਸਰਪੰਚ ਰਜਿੰਦਰ ਸਿੰਘ
-
ਉਹ ਉਹਨਾਂ ਨੂੰ ਨਾਲ ਲੈ ਕੇ ਆਏ
-
ਫਿਰ ਸਾਰੀ ਦੌੜ ਭੱਜ ਕੀਤੀ
-
ਕਿਸੇ ਨੂੰ ਮਿਲ ਮਿਲਾ ਕੇ,
-
ਫਿਰ ਉਹਨਾਂ ਨੂੰ ਉਥੋਂ ਫਿਰ ਛੁਡਾਇਆ
-
ਜਦੋਂ ਲੈ ਕੇ ਆਏ ਤਾਂ ਬਹੁਤ ਮਾਰਿਆ ਸੀ ਉਹਨਾਂ ਨੂੰ
-
ਤੁਰਿਆ ਵੀ ਨਹੀਂ ਸੀ ਜਾਂਦਾ ਉਹਨਾਂ ਕੋਲੋਂ
-
ਬਹੁਤ ਸੱਟਾਂ ਮਾਰੀਆਂ
-
ਬਸ ਇਹੀ ਕਹਿੰਦੇ ਆ ਮੁੰਡੇ ਫੜੇ ਨੇ ਕੋਈ,
-
ਉਹਨਾਂ ਨੇ ਤੁਹਾਡਾ ਨਾਮ ਲਿਆ, ਉਹ ਵੀ ਸਾਡੇ ਨਾਲ ਹੈ
-
ਉਹਨਾਂ ਦਾ ਵੀ ਹੱਥ ਨਾਲ ਹੈਗਾ, ਅੱਤਵਾਦੀ ਫੜੇ ਜਿਹੜੇ ਕੋਈ
-
ਬਸ ਇਹੀ ਕਹਿਣਾ ਉਹਨਾਂ ਨੇ ਤੁਹਾਡਾ ਨਾਮ ਲਿਆ
-
ਐਸ ਐਸ ਪੀ ਗੋਬਿੰਦ ਰਾਮ
-
ਬਹੁਤ ਸਾਰੇ ਲੋਕਾਂ ਨੂੰ ਇਸ ਤਰਾਂ ਹੀ ਫੜੀ ਗਿਆ
-
ਜਦੋ ਇਹਨਾਂ ਨੂੰ ਪੁਲਿਸ ਨੇ ਫੜਿਆ
-
ਦੂਸਰੇ ਦਿਨ ਫਿਰ ਅਸੀਂ ਰਾਤ ਨੂੰ ਹਵੇਲੀ ਵਿੱਚ ਸੁੱਤੇ ਸੀ
-
ਉਹਨਾਂ ਦੇ ਤਾਇਆ ਜੀ
-
ਪੁਲਿਸ ਰਾਤ ਆਈ ਤੇ ਉਹਨਾਂ ਨੂੰ ਫੜ ਕੇ ਲੈ ਗਈ
-
ਘਰ ਉਹਨਾਂ ਨੂੰ ਦੱਸਣ ਦਾ ਮੌਕਾ ਹੀ ਨਹੀਂ ਦਿੱਤਾ
-
ਮੈ ਘਰ ਜਾਕੇ ਦੱਸਾ, ਉਹ ਹਵੇਲੀ ਸੁੱਤੇ ਸੀ
-
ਆਪਾ ਘਰ ਜਾਕੇ ਦੱਸ ਦਇਏ, ਪੁਲਿਸ ਵਾਲਿਆਂ ਨੂੰ ਕਿਹਾ
-
ਉਹ ਮੰਨੇ ਨਹੀਂ
-
ਸਾਨੂੰ ਕੋਈ ਪਤਾ ਨਹੀਂ ਉਹ ਫੜਕੇ ਲੈ ਗਈ ਪੁਲਿਸ
-
ਸਵੇਰੇ ਉੱਠ ਕੇ ਸਾਰੇ ਦੇਖਦੇ ਰਹੇ ਆਏ ਨਹੀਂ
-
ਅਸੀਂ ਸੋਚਿਆ ਕਿ ਖੇਤਾਂ ਚ ਗਏ ਨੇ
-
ਜਦੋ ਸਾਨੂੰ ਪਿੰਡ ਦੇ ਲੋਕਾਂ ਨੇ ਦੱਸਿਆ,
-
ਰਾਤ ਪੁਲਿਸ ਦੀਆਂ ਗੱਡੀਆਂ ਘੁੰਮਦੀਆਂ ਸੀ
-
ਕਿਤੇ ਫੜਕੇ ਤਾ ਨਹੀਂ ਲੈ ਗਏ
-
ਅਸੀਂ ਪਤਾ ਕੀਤਾ
-
ਸਾਨੂੰ ਪਤਾ ਲੱਗਾ ਕਿ ਪੁਲਿਸ ਫੜ ਕੇ ਲੈ ਗਈ
-
ਵੱਡੇ ਭਾਈ ਸਾਹਿਬ ਨੂੰ
-
ਫਿਰ ਦੋਨਾਂ ਨੂੰ ਫੜਕੇ ਮਾਰਿਆ
-
ਦੋਨੇ ਭਰਾਵਾਂ ਨੂੰ ਪੁਲਿਸ ਨੇ ਬਹੁਤ ਮਾਰਿਆ
-
ਵੱਡੇ ਭਾਈ ਸਾਹਿਬ ਨੂੰ ਛੱਡ ਦਿੱਤਾ ਚਾਰ ਕੁ ਦਿਨਾਂ ਬਾਅਦ
-
ਪਰ ਇਹਨਾਂ ਨੂੰ ਨਹੀਂ ਛੱਡਿਆ ਉਹਨਾਂ ਨੇ
-
ਇਹਨਾਂ ਨੂੰ ਤੀਸਰੇ ਦਿਨ ਛੱਡਿਆ
-
ਬਹੁਤ ਹਾਲਤ ਮਾੜੀ ਸੀ, ਬਹੁਤ ਮਾਰਿਆ ਉਹਨਾਂ ਨੂੰ
-
ਉਹਨਾਂ ਦੀਆਂ ਲੱਤਾਂ ਤੇ ਮੈਂ ਹੱਥ ਵੀ ਲਾਉਂਦੀ ਸੀ
-
ਕਹਿੰਦੇ ਸੀ, ਲੱਤਾਂ ਤੇ ਹੱਥ ਨਾ ਲਾ
-
ਪਤਾ ਨਹੀਂ ਕੀ ਫੇਰਿਆ ਸੀ ਲੱਤਾਂ ਤੇ
-
ਹੱਥ ਵੀ ਨਹੀਂ ਸੀ ਲੱਗਦਾ ਉਹਨਾਂ ਤੇ