< Return to Video

LDH 7 61 Teja Singh

  • 0:00 - 0:02
    ਮੇਰਾ ਨਾਮ ਚਰਨਜੀਤ ਕੌਰ,
  • 0:02 - 0:03
    ਪਤੀ ਦਾ ਨਾਮ ਤੇਜਾ ਸਿੰਘ।
  • 0:04 - 0:06
    ਪਿੰਡ ਫਤਿਹਗੜ੍ਹ ਸਿਬੀਆਂ, ਤਹਿਸੀਲ ਜਗਰਾਉਂ,
  • 0:06 - 0:08
    ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਾਂ।
  • 0:09 - 0:12
    ਸੁਭਾਅ ਤਾਂ ਬਹੁਤ ਵਧੀਆ ਸੀਗਾ ਤੇ ਪਾਠ ਕਰਦੇ ਸੀਗੇ।
  • 0:16 - 0:18
    ਸਾਡੇ ਚਾਰ ਲੜਕੇ, ਦੋ ਲੜਕੀਆਂ ਸੀਗੀਆਂ।
  • 0:19 - 0:21
    ਛੋਟਾ ਲੜਕਾ ਤਾਂ ਸਾਲ ਦਾ ਹੀ ਸੀਗਾ
  • 0:21 - 0:23
    ਜਦੋਂ ਇਹ ਗੱਲ ਸਾਡੇ ਨਾਲ ਹੋ ਗਈ।
  • 0:24 - 0:27
    ਇੰਨੇ ਛੋਟੇ ਸੀਗੇ ਜਿਹੜੇ ਹੁਣ ਤੱਕ
  • 0:27 - 0:29
    20-21 ਸਾਲ ਹੋ ਗਏ ਆ,
  • 0:31 - 0:34
    ਹੁਣ ਤੱਕ ਆਪਣਾ ਟਾਈਮ ਪਤਾ ਨੀ ਕਿਵੇਂ ਲੰਘਾ ਹੁੰਦਾ
  • 0:34 - 0:38
    ਉਹ ਤਾਂ ਸਾਰਿਆਂ ਨੂੰ ਪਤਾ ਵੀ ਕਿੰਨਾ ਮੁਸ਼ਕਲ ਹੋ ਜਾਂਦਾ।
  • 0:40 - 0:42
    ਉਹ ਤਾਂ ਪਹਿਲਾਂ ਏਥੋਂ ਸਾਡੇ ਪਿੰਡ ਦਾ,
  • 0:42 - 0:46
    ਪੰਜਾਬ ਸਿੰਘ ਖਾਲਸਾ ਜਿਹੜਾ ਉਹ ਸੀਗਾ।
  • 0:46 - 0:48
    ਉਹਦੇ ਨਾਲ ਚੰਗੀ ਬੋਲਬਾਣੀ ਸੀਗੀ।
  • 0:49 - 0:54
    ਉੱਥੇ ਜਦੋਂ ਉਹ ਕਿਸੇ ਨਾਲ ਸਾਂਝੀ ਰਲਿਆ ਹੋਇਆ ਸੀ
  • 0:54 - 0:56
    ਤੇ ਸਾਡਾ ਉੱਥੇ ਖੇਤ ਸੀਗਾ ਨਾਲ।
  • 0:57 - 0:59
    ਉਹਨੇ ਪਾਣੀ ਪੂਣੀ ਵੀ ਕੱਸੀ ਦਾ ਆਪ ਹੀ ਲਾ ਦੇਣਾ
  • 0:59 - 1:01
    ਕਹਿਣਾ ਤੂੰ ਇਕੱਲਾ ਔਖਾ ਹੋਵੇਂਗਾ,
  • 1:01 - 1:03
    ਜਾਨੀ ਏਨੀ ਲਿਹਾਜ਼ ਸੀਗੀ ਉਹਦੇ ਨਾਲ।
  • 1:03 - 1:06
    ਪੰਜਾਬ ਸਿੰਘ ਖਾਲਸਾ ਲਿਬਰੇਸ਼ਨ ਫੋਰਸ ਦਾ ਮੈਂਬਰ ਸੀਗਾ।
  • 1:07 - 1:11
    ਉਹਦੇ ਨਾਲ ਹੀ ਉਹ ਸਾਡੇ ਆਉਂਦਾ ਜਾਂਦਾ ਸੀਗਾ।
  • 1:11 - 1:14
    ਉਹਦੇ ਨਾਲ ਹੋਰ ਵੀ ਮੁੰਡੇ ਆ ਜਾਂਦੇ ਸੀਗੇ।
  • 1:14 - 1:17
    ਕਈ ਵਾਰ ਬਾਹਰ ਖੇਤ ਵਿੱਚ ਵੀ ਮਿਲ ਲੈਂਦੇ ਸੀਗੇ
  • 1:17 - 1:19
    ਜਾਂ ਚਾਹ ਪਾਣੀ ਪੀਂਦੇ ਸੀ।
  • 1:19 - 1:21
    ਜੇ ਕਿਸੇ ਨੇ ਰੋਟੀ ਖਾਣੀ ਹੁੰਦੀ ਸੀ,
  • 1:21 - 1:23
    ਰੋਟੀ ਖਾ ਲੈਂਦੇ ਸੀਗੇ।
  • 1:26 - 1:31
    ਕੀਤਾ ਤਾ ਜੇ ਪੁਲਿਸ ਵਾਲਿਆਂ ਨੂੰ ਉਹ ਆਉਣਗੇ ਪਤਾ ਲੱਗੂ
  • 1:31 - 1:34
    ਆਉਂਦੇ ਆ ਸਾਨੂੰ ਫੜ ਲੈ ਕੇ ਗਏ ਆ।
  • 1:34 - 1:36
    ਹੁਣ ਜੇ ਇਹਨਾਂ ਨੂੰ ਜਵਾਬ ਦਿੰਦੇ ਸੀ
  • 1:36 - 1:37
    ਚਾਹ ਪਾਣੀ ਜਾਂ ਰੋਟੀ ਪਾਣੀ ਤੋਂ,
  • 1:37 - 1:40
    ਇਹ ਉਦੋਂ ਅਗਲਾ ਪਤਾ ਵੀ ਗੋਲੀਆਂ ਨਿਘਾ ਦਿੰਦੇ ਸੀਗੇ।
  • 1:40 - 1:42
    ਬਾਕੀ ਸਿੱਖ ਹੋਣ ਦੇ ਨਾਤੇ
  • 1:42 - 1:45
    ਫਿਰ ਇਹਨਾਂ ਨੂੰ ਜਵਾਬ ਵੀ ਨਹੀਂ ਦੇ ਸਕਦੇ ਸੀ।
  • 1:45 - 1:47
    ਕੋਈ ਵੀ ਨਹੀਂ ਦੇ ਸਕਦਾ ਸੀਗਾ।
  • 1:47 - 1:49
    ਉਦੋਂ ਫਿਰ ਦੇਣੀ ਪੈਂਦੀ ਸੀ ਚਾਹ ਪਾਣੀ।
  • 1:49 - 1:52
    ਏਸੇ ਕੰਮ ਦੇ ਵਿੱਚ ਪੁਲਿਸ ਵਾਲਿਆਂ ਨੇ ਚੱਕ ਲਿਆ ਸੀਗਾ।
Title:
LDH 7 61 Teja Singh
Video Language:
Punjabi
Duration:
27:19
Gurdeep Dhaliwal edited Punjabi subtitles for LDH 7 61 Teja Singh

Show all

Punjabi subtitles

Incomplete

Revisions Compare revisions