-
ਮੇਰਾ ਨਾਮ ਚਰਨਜੀਤ ਕੌਰ,
-
ਪਤੀ ਦਾ ਨਾਮ ਤੇਜਾ ਸਿੰਘ।
-
ਪਿੰਡ ਫਤਿਹਗੜ੍ਹ ਸਿਬੀਆਂ, ਤਹਿਸੀਲ ਜਗਰਾਉਂ,
-
ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਾਂ।
-
ਸੁਭਾਅ ਤਾਂ ਬਹੁਤ ਵਧੀਆ ਸੀਗਾ ਤੇ ਪਾਠ ਕਰਦੇ ਸੀਗੇ।
-
ਸਾਡੇ ਚਾਰ ਲੜਕੇ, ਦੋ ਲੜਕੀਆਂ ਸੀਗੀਆਂ।
-
ਛੋਟਾ ਲੜਕਾ ਤਾਂ ਸਾਲ ਦਾ ਹੀ ਸੀਗਾ
-
ਜਦੋਂ ਇਹ ਗੱਲ ਸਾਡੇ ਨਾਲ ਹੋ ਗਈ।
-
ਇੰਨੇ ਛੋਟੇ ਸੀਗੇ ਜਿਹੜੇ ਹੁਣ ਤੱਕ
-
20-21 ਸਾਲ ਹੋ ਗਏ ਆ,
-
ਹੁਣ ਤੱਕ ਆਪਣਾ ਟਾਈਮ ਪਤਾ ਨੀ ਕਿਵੇਂ ਲੰਘਾ ਹੁੰਦਾ
-
ਉਹ ਤਾਂ ਸਾਰਿਆਂ ਨੂੰ ਪਤਾ ਵੀ ਕਿੰਨਾ ਮੁਸ਼ਕਲ ਹੋ ਜਾਂਦਾ।
-
ਉਹ ਤਾਂ ਪਹਿਲਾਂ ਏਥੋਂ ਸਾਡੇ ਪਿੰਡ ਦਾ,
-
ਪੰਜਾਬ ਸਿੰਘ ਖਾਲਸਾ ਜਿਹੜਾ ਉਹ ਸੀਗਾ।
-
ਉਹਦੇ ਨਾਲ ਚੰਗੀ ਬੋਲਬਾਣੀ ਸੀਗੀ।
-
ਉੱਥੇ ਜਦੋਂ ਉਹ ਕਿਸੇ ਨਾਲ ਸਾਂਝੀ ਰਲਿਆ ਹੋਇਆ ਸੀ
-
ਤੇ ਸਾਡਾ ਉੱਥੇ ਖੇਤ ਸੀਗਾ ਨਾਲ।
-
ਉਹਨੇ ਪਾਣੀ ਪੂਣੀ ਵੀ ਕੱਸੀ ਦਾ ਆਪ ਹੀ ਲਾ ਦੇਣਾ
-
ਕਹਿਣਾ ਤੂੰ ਇਕੱਲਾ ਔਖਾ ਹੋਵੇਂਗਾ,
-
ਜਾਨੀ ਏਨੀ ਲਿਹਾਜ਼ ਸੀਗੀ ਉਹਦੇ ਨਾਲ।
-
ਪੰਜਾਬ ਸਿੰਘ ਖਾਲਸਾ ਲਿਬਰੇਸ਼ਨ ਫੋਰਸ ਦਾ ਮੈਂਬਰ ਸੀਗਾ।
-
ਉਹਦੇ ਨਾਲ ਹੀ ਉਹ ਸਾਡੇ ਆਉਂਦਾ ਜਾਂਦਾ ਸੀਗਾ।
-
ਉਹਦੇ ਨਾਲ ਹੋਰ ਵੀ ਮੁੰਡੇ ਆ ਜਾਂਦੇ ਸੀਗੇ।
-
ਕਈ ਵਾਰ ਬਾਹਰ ਖੇਤ ਵਿੱਚ ਵੀ ਮਿਲ ਲੈਂਦੇ ਸੀਗੇ
-
ਜਾਂ ਚਾਹ ਪਾਣੀ ਪੀਂਦੇ ਸੀ।
-
ਜੇ ਕਿਸੇ ਨੇ ਰੋਟੀ ਖਾਣੀ ਹੁੰਦੀ ਸੀ,
-
ਰੋਟੀ ਖਾ ਲੈਂਦੇ ਸੀਗੇ।
-
ਕੀਤਾ ਤਾ ਜੇ ਪੁਲਿਸ ਵਾਲਿਆਂ ਨੂੰ ਉਹ ਆਉਣਗੇ ਪਤਾ ਲੱਗੂ
-
ਆਉਂਦੇ ਆ ਸਾਨੂੰ ਫੜ ਲੈ ਕੇ ਗਏ ਆ।
-
ਹੁਣ ਜੇ ਇਹਨਾਂ ਨੂੰ ਜਵਾਬ ਦਿੰਦੇ ਸੀ
-
ਚਾਹ ਪਾਣੀ ਜਾਂ ਰੋਟੀ ਪਾਣੀ ਤੋਂ,
-
ਇਹ ਉਦੋਂ ਅਗਲਾ ਪਤਾ ਵੀ ਗੋਲੀਆਂ ਨਿਘਾ ਦਿੰਦੇ ਸੀਗੇ।
-
ਬਾਕੀ ਸਿੱਖ ਹੋਣ ਦੇ ਨਾਤੇ
-
ਫਿਰ ਇਹਨਾਂ ਨੂੰ ਜਵਾਬ ਵੀ ਨਹੀਂ ਦੇ ਸਕਦੇ ਸੀ।
-
ਕੋਈ ਵੀ ਨਹੀਂ ਦੇ ਸਕਦਾ ਸੀਗਾ।
-
ਉਦੋਂ ਫਿਰ ਦੇਣੀ ਪੈਂਦੀ ਸੀ ਚਾਹ ਪਾਣੀ।
-
ਏਸੇ ਕੰਮ ਦੇ ਵਿੱਚ ਪੁਲਿਸ ਵਾਲਿਆਂ ਨੇ ਚੱਕ ਲਿਆ ਸੀਗਾ।
-
ਪਹਿਲਾਂ ਤਾਂ ਇੱਕ ਵਾਰੀ ਚੱਕ ਕੇ ਜੇਲ ਵਿੱਚ
-
ਦੋ ਕੁ ਸਾਲ ਰਹੇ ਸੀਗੇ।
-
ਫਿਰ ਉਦੋਂ ਮਗਰੋਂ ਜਦੋਂ ਜਮਾਨਤ ਕਰਾ ਕੇ ਲਿਆਂਦੀ,
-
ਕੇਸ ਬਾਅਦ ਵਿੱਚ ਖਤਮ ਹੋਇਆ।
-
ਇਹ ਪਨਾਹ ਦਾ ਕੇਸ ਪਾਤਾ ਵੀ ਤੁਸੀਂ ਚਾਹ ਪਾਣੀ ਦਿੰਨੇ ਆ।
-
ਤਾਂ ਫਿਰ ਹਾਲੇ ਥੋੜੇ ਦਿਨ ਹੋਏ ਸੀ,
-
ਦੁਬਾਰਾ ਫਿਰ ਲੈ ਗਏ, ਉੱਥੋਂ ਜੇਲ ਚੋਂ ਲਿਆਂਦਿਆਂ ਨੂੰ।
-
ਫਿਰ ਉਹਨਾਂ ਨੇ ਕੁੱਟ ਮਾਰ ਕੇ,
-
ਫਿਰ ਜਾਣੀ ਕੋਈ ਕਹਿ ਕੂਹ ਕੇ
-
ਕਿਸੇ ਅਫਸਰ ਨੂੰ ਘਰੇ ਲੈ ਆਂਦਾ।
-
ਘਰੇ ਲਿਆਣ ਕੇ ਫਿਰ ਹਫਤਾ ਵੀ ਨਹੀਂ ਸੀ ਹੋਇਆ,
-
ਫਿਰ ਨਹੀਂ ਮੁੜ ਕੇ ਸਾਨੂੰ ਦੁਬਾਰਾ ਦਿਖਾਇਆ।
-
ਫਿਰ ਜਦੋ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ
-
ਉਹ ਜਥੇਦਾਰ ਸੀ,
-
ਇਸ ਫੋਰਸ ਦਾ ਉਹ ਮਾਰਿਆ ਗਿਆ,
-
ਲੁਧਿਆਣੇ ਘੇਰਿਆ ਗਿਆ ਸੀ।
-
ਬਾਅਦ ਵਿੱਚ ਫਿਰ ਤਾਂ ਉਦੋਂ ਬਹੁਤ ਜਿਆਦਾ ਮਾਰਦੇ ਸੀ।
-
ਬੇਅੰਤ ਸਿੰਘ ਨੇ ਇਹ ਕੰਮ ਕਰਵਾਇਆ ਸੀਗਾ।
-
ਜਿਹੜਾ ਕੋਈ ਚਾਹ ਪਾਣੀ ਵੀ ਦਿੰਦਾ ਆ,
-
ਉਹਨਾਂ ਨੂੰ ਵੀ ਚੱਕ ਲਓ।
-
ਕੁੱਟਮਾਰ ਤਾਂ ਹੁਣ ਜਿੱਦਾਂ ਪੁਲਿਸ ਵਾਲੇ ਕੁੱਟਦੇ
-
ਉਵੇਂ ਹੀ ਕੁੱਟਿਆ ਸੀ,
-
ਤੁਰਨ ਜੋਗਾ ਨਹੀਂ ਛੱਡਦੇ ਬੰਦੇ ਨੂੰ।
-
ਉਦਾਂ ਕੰਧ ਫੜ ਕੇ ਖੜੇ ਹੋਵੋ ਤਾਂ
-
ਤਾਂਵੀ ਨਹੀਂ ਖੜਿਆ ਜਾਂਦਾ ਸੀਗਾ।
-
ਜਦੋਂ ਬੈਠਣਾ ਤੇ ਉਦੋਂ ਬੈਠ ਨਹੀਂ ਸੀ ਹੁੰਦਾ।
-
ਉੱਥੇ ਮੈਨੂੰ ਵੀ ਤਾਂ ਇਦਾਂ ਹੀ ਕੁੱਟਿਆ।
-
ਮੈਨੂੰ ਆਏ ਨੀ ਪਤਾ ਉੱਥੇ ਠਾਣੇਦਾਰ ਉਹ ਮਰ ਗਿਆ,
-
ਲੀਹਾਂ ਦਾ ਸੀ।
-
ਉਹ ਬਹੁਤ ਅੜਬ ਸੀਗਾ।
-
ਨਾਲੇ ਪਹਿਲਾਂ ਕੁੱਟ ਲਿਆ,
-
ਛਪੈਣਾਂ ਜਿਹੀਆਂ ਹੁੰਦੀਆਂ ਦੋ ਜਾਣੀਆ ਉਹ ਵੀ ਸੀਗੀਆਂ।
-
ਉਹਨਾਂ ਨੇ ਜੋਰ ਨਾਲ ਸਿਰ ਚ ਹੱਥ ਮਾਰ ਕੇ
-
ਮੇਰੇ ਅੱਖਾਂ ਦਾ ਖੂਨ ਵੀ,
-
ਸਾਰਾ ਮੂੰਹ ਹੀ ਨੀਲਾ ਹੋ ਗਿਆ ਸੀ।
-
ਮੂੰਹ ਤੇ ਕੁਝ ਨਹੀਂ ਸੀ ਮਾਰਿਆ,
-
ਸਿਰ ਵਿੱਚ ਮਾਰਿਆ
-
ਸਿਰ ਦੀ ਸੱਟ ਨਾਲ ਹੀ ਆਏ ਹੋ ਗਿਆ ਸੀਗਾ।
-
ਪਹਿਲਾਂ ਤਾਂ ਫੜ ਕੇ ਲੈ ਕੇ ਜਾਂਦੇ ਸੀ ਜਦੋ ਕੁੱਟਕੇ ਤੇ
-
ਫਿਰ ਮਗਰੋਂ ਜਦੋਂ ਬਹਿ ਜਾਓ ਫਿਰ ਕਿੰਨਾ ਚਿਰ,
-
ਅੰਗ ਤਾਂ ਮੁੜਦੇ ਨਹੀਂ ਸੀ ਆਪਦੀਆਂ ਲੱਤਾਂ ਬਾਹਾਂ ਤਾ।
-
ਫਿਰ ਜਦੋਂ ਦੂਜੀਆਂ ਨਾਲ ਦੀਆਂ ਹੋਰ ਬੀਬੀਆਂ ਸੀਗੀਆਂ,
-
ਉਹਨਾਂ ਨੇ ਫੜ ਕੇ ਬਿਠਾਉਣਾ ਤੇ ਇੱਕਦਮ ਡਿੱਗਣਾ,
-
ਗੋਡੇ ਗਾਡੇ ਮੁੜਨੇ ਨਾ ਉਦੋਂ।
-
ਫਿਰ ਮਗਰੋਂ ਉਹਨਾਂ ਨੇ ਗੋਲੀਆਂ ਗਾਲੀਆਂ ਲੈ ਕੇ ਆਉਣੀਆਂ
-
ਮਾੜੀਆਂ ਮੋਟੀਆਂ, ਰੋਟੀ ਖਾਓ, ਰੋਟੀ ਕਿੱਥੇ ਲੰਘਦੀ ਆ।
-
ਉਹਨਾਂ ਨੇ ਕਹਿਣਾ ਤੁਸੀਂ ਰੋਟੀ ਜਿਆਦਾ,
-
ਅੱਧੀ ਰੋਟੀ ਖਾ ਲੈਣੀ
-
ਤਿੰਨ ਚਾਰ ਦਿਨ ਮੈਨੂੰ ਉੱਥੇ ਕੁੱਟਦੇ ਰਹੇ ਸੀ।
-
ਅੱਧੀ ਰੋਟੀ ਖਾ ਲੈਣੀ ਤੇ ਮੁੜ ਕੇ ਕਹਿਣਾ ਹੋਰ ਖਾਓ।
-
ਫਿਰ ਉਹ ਕਿੱਥੋਂ ਲੰਘਦੀ ਆ ਰੋਟੀ,
-
ਕਹਿਣਾ ਤੁਸੀਂ ਛੇਤੀ-ਛੇਤੀ ਦੀ ਰੋਟੀ ਖਾਓ
-
ਜ਼ਿਆਦੇ ਖਾਵੋ ਰੋਟੀਆਂ,
-
ਤੁਹਾਡਾ ਇੱਥੋਂ ਅੰਨ ਜਲ ਖਤਮ ਹੋਵੇ।
-
ਮੈ ਕਿਹਾ ਤੁਸੀਂ ਲੈ ਕੇ ਕਾਹਤੋਂ ਆਏ ਹੋ ਸਾਨੂੰ,
-
ਸਾਡਾ ਕਸੂਰ ਕੀ ਆ।