< Return to Video

LDH 7 61 Teja Singh

  • 0:00 - 0:02
    ਮੇਰਾ ਨਾਮ ਚਰਨਜੀਤ ਕੌਰ,
  • 0:02 - 0:03
    ਪਤੀ ਦਾ ਨਾਮ ਤੇਜਾ ਸਿੰਘ।
  • 0:04 - 0:06
    ਪਿੰਡ ਫਤਿਹਗੜ੍ਹ ਸਿਬੀਆਂ, ਤਹਿਸੀਲ ਜਗਰਾਉਂ,
  • 0:06 - 0:08
    ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਾਂ।
  • 0:09 - 0:12
    ਸੁਭਾਅ ਤਾਂ ਬਹੁਤ ਵਧੀਆ ਸੀਗਾ ਤੇ ਪਾਠ ਕਰਦੇ ਸੀਗੇ।
  • 0:16 - 0:18
    ਸਾਡੇ ਚਾਰ ਲੜਕੇ, ਦੋ ਲੜਕੀਆਂ ਸੀਗੀਆਂ।
  • 0:19 - 0:21
    ਛੋਟਾ ਲੜਕਾ ਤਾਂ ਸਾਲ ਦਾ ਹੀ ਸੀਗਾ
  • 0:21 - 0:23
    ਜਦੋਂ ਇਹ ਗੱਲ ਸਾਡੇ ਨਾਲ ਹੋ ਗਈ।
  • 0:24 - 0:27
    ਇੰਨੇ ਛੋਟੇ ਸੀਗੇ ਜਿਹੜੇ ਹੁਣ ਤੱਕ
  • 0:27 - 0:29
    20-21 ਸਾਲ ਹੋ ਗਏ ਆ,
  • 0:31 - 0:34
    ਹੁਣ ਤੱਕ ਆਪਣਾ ਟਾਈਮ ਪਤਾ ਨੀ ਕਿਵੇਂ ਲੰਘਾ ਹੁੰਦਾ
  • 0:34 - 0:38
    ਉਹ ਤਾਂ ਸਾਰਿਆਂ ਨੂੰ ਪਤਾ ਵੀ ਕਿੰਨਾ ਮੁਸ਼ਕਲ ਹੋ ਜਾਂਦਾ।
  • 0:40 - 0:42
    ਉਹ ਤਾਂ ਪਹਿਲਾਂ ਏਥੋਂ ਸਾਡੇ ਪਿੰਡ ਦਾ,
  • 0:42 - 0:46
    ਪੰਜਾਬ ਸਿੰਘ ਖਾਲਸਾ ਜਿਹੜਾ ਉਹ ਸੀਗਾ।
  • 0:46 - 0:48
    ਉਹਦੇ ਨਾਲ ਚੰਗੀ ਬੋਲਬਾਣੀ ਸੀਗੀ।
  • 0:49 - 0:54
    ਉੱਥੇ ਜਦੋਂ ਉਹ ਕਿਸੇ ਨਾਲ ਸਾਂਝੀ ਰਲਿਆ ਹੋਇਆ ਸੀ
  • 0:54 - 0:56
    ਤੇ ਸਾਡਾ ਉੱਥੇ ਖੇਤ ਸੀਗਾ ਨਾਲ।
  • 0:57 - 0:59
    ਉਹਨੇ ਪਾਣੀ ਪੂਣੀ ਵੀ ਕੱਸੀ ਦਾ ਆਪ ਹੀ ਲਾ ਦੇਣਾ
  • 0:59 - 1:01
    ਕਹਿਣਾ ਤੂੰ ਇਕੱਲਾ ਔਖਾ ਹੋਵੇਂਗਾ,
  • 1:01 - 1:03
    ਜਾਨੀ ਏਨੀ ਲਿਹਾਜ਼ ਸੀਗੀ ਉਹਦੇ ਨਾਲ।
  • 1:03 - 1:06
    ਪੰਜਾਬ ਸਿੰਘ ਖਾਲਸਾ ਲਿਬਰੇਸ਼ਨ ਫੋਰਸ ਦਾ ਮੈਂਬਰ ਸੀਗਾ।
  • 1:07 - 1:11
    ਉਹਦੇ ਨਾਲ ਹੀ ਉਹ ਸਾਡੇ ਆਉਂਦਾ ਜਾਂਦਾ ਸੀਗਾ।
  • 1:11 - 1:14
    ਉਹਦੇ ਨਾਲ ਹੋਰ ਵੀ ਮੁੰਡੇ ਆ ਜਾਂਦੇ ਸੀਗੇ।
  • 1:14 - 1:17
    ਕਈ ਵਾਰ ਬਾਹਰ ਖੇਤ ਵਿੱਚ ਵੀ ਮਿਲ ਲੈਂਦੇ ਸੀਗੇ
  • 1:17 - 1:19
    ਜਾਂ ਚਾਹ ਪਾਣੀ ਪੀਂਦੇ ਸੀ।
  • 1:19 - 1:21
    ਜੇ ਕਿਸੇ ਨੇ ਰੋਟੀ ਖਾਣੀ ਹੁੰਦੀ ਸੀ,
  • 1:21 - 1:23
    ਰੋਟੀ ਖਾ ਲੈਂਦੇ ਸੀਗੇ।
  • 1:26 - 1:31
    ਕੀਤਾ ਤਾ ਜੇ ਪੁਲਿਸ ਵਾਲਿਆਂ ਨੂੰ ਉਹ ਆਉਣਗੇ ਪਤਾ ਲੱਗੂ
  • 1:31 - 1:34
    ਆਉਂਦੇ ਆ ਸਾਨੂੰ ਫੜ ਲੈ ਕੇ ਗਏ ਆ।
  • 1:34 - 1:36
    ਹੁਣ ਜੇ ਇਹਨਾਂ ਨੂੰ ਜਵਾਬ ਦਿੰਦੇ ਸੀ
  • 1:36 - 1:37
    ਚਾਹ ਪਾਣੀ ਜਾਂ ਰੋਟੀ ਪਾਣੀ ਤੋਂ,
  • 1:37 - 1:40
    ਇਹ ਉਦੋਂ ਅਗਲਾ ਪਤਾ ਵੀ ਗੋਲੀਆਂ ਨਿਘਾ ਦਿੰਦੇ ਸੀਗੇ।
  • 1:40 - 1:42
    ਬਾਕੀ ਸਿੱਖ ਹੋਣ ਦੇ ਨਾਤੇ
  • 1:42 - 1:45
    ਫਿਰ ਇਹਨਾਂ ਨੂੰ ਜਵਾਬ ਵੀ ਨਹੀਂ ਦੇ ਸਕਦੇ ਸੀ।
  • 1:45 - 1:47
    ਕੋਈ ਵੀ ਨਹੀਂ ਦੇ ਸਕਦਾ ਸੀਗਾ।
  • 1:47 - 1:49
    ਉਦੋਂ ਫਿਰ ਦੇਣੀ ਪੈਂਦੀ ਸੀ ਚਾਹ ਪਾਣੀ।
  • 1:49 - 1:52
    ਏਸੇ ਕੰਮ ਦੇ ਵਿੱਚ ਪੁਲਿਸ ਵਾਲਿਆਂ ਨੇ ਚੱਕ ਲਿਆ ਸੀਗਾ।
  • 1:52 - 1:55
    ਪਹਿਲਾਂ ਤਾਂ ਇੱਕ ਵਾਰੀ ਚੱਕ ਕੇ ਜੇਲ ਵਿੱਚ
  • 1:55 - 1:57
    ਦੋ ਕੁ ਸਾਲ ਰਹੇ ਸੀਗੇ।
  • 1:57 - 2:00
    ਫਿਰ ਉਦੋਂ ਮਗਰੋਂ ਜਦੋਂ ਜਮਾਨਤ ਕਰਾ ਕੇ ਲਿਆਂਦੀ,
  • 2:00 - 2:01
    ਕੇਸ ਬਾਅਦ ਵਿੱਚ ਖਤਮ ਹੋਇਆ।
  • 2:02 - 2:04
    ਇਹ ਪਨਾਹ ਦਾ ਕੇਸ ਪਾਤਾ ਵੀ ਤੁਸੀਂ ਚਾਹ ਪਾਣੀ ਦਿੰਨੇ ਆ।
  • 2:05 - 2:07
    ਤਾਂ ਫਿਰ ਹਾਲੇ ਥੋੜੇ ਦਿਨ ਹੋਏ ਸੀ,
  • 2:07 - 2:10
    ਦੁਬਾਰਾ ਫਿਰ ਲੈ ਗਏ, ਉੱਥੋਂ ਜੇਲ ਚੋਂ ਲਿਆਂਦਿਆਂ ਨੂੰ।
  • 2:11 - 2:13
    ਫਿਰ ਉਹਨਾਂ ਨੇ ਕੁੱਟ ਮਾਰ ਕੇ,
  • 2:13 - 2:15
    ਫਿਰ ਜਾਣੀ ਕੋਈ ਕਹਿ ਕੂਹ ਕੇ
  • 2:15 - 2:17
    ਕਿਸੇ ਅਫਸਰ ਨੂੰ ਘਰੇ ਲੈ ਆਂਦਾ।
  • 2:18 - 2:20
    ਘਰੇ ਲਿਆਣ ਕੇ ਫਿਰ ਹਫਤਾ ਵੀ ਨਹੀਂ ਸੀ ਹੋਇਆ,
  • 2:20 - 2:23
    ਫਿਰ ਨਹੀਂ ਮੁੜ ਕੇ ਸਾਨੂੰ ਦੁਬਾਰਾ ਦਿਖਾਇਆ।
  • 2:24 - 2:26
    ਫਿਰ ਜਦੋ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ
  • 2:26 - 2:27
    ਉਹ ਜਥੇਦਾਰ ਸੀ,
  • 2:27 - 2:31
    ਇਸ ਫੋਰਸ ਦਾ ਉਹ ਮਾਰਿਆ ਗਿਆ,
  • 2:31 - 2:32
    ਲੁਧਿਆਣੇ ਘੇਰਿਆ ਗਿਆ ਸੀ।
  • 2:32 - 2:35
    ਬਾਅਦ ਵਿੱਚ ਫਿਰ ਤਾਂ ਉਦੋਂ ਬਹੁਤ ਜਿਆਦਾ ਮਾਰਦੇ ਸੀ।
  • 2:35 - 2:37
    ਬੇਅੰਤ ਸਿੰਘ ਨੇ ਇਹ ਕੰਮ ਕਰਵਾਇਆ ਸੀਗਾ।
  • 2:38 - 2:40
    ਜਿਹੜਾ ਕੋਈ ਚਾਹ ਪਾਣੀ ਵੀ ਦਿੰਦਾ ਆ,
  • 2:40 - 2:42
    ਉਹਨਾਂ ਨੂੰ ਵੀ ਚੱਕ ਲਓ।
  • 2:43 - 2:45
    ਕੁੱਟਮਾਰ ਤਾਂ ਹੁਣ ਜਿੱਦਾਂ ਪੁਲਿਸ ਵਾਲੇ ਕੁੱਟਦੇ
  • 2:45 - 2:46
    ਉਵੇਂ ਹੀ ਕੁੱਟਿਆ ਸੀ,
  • 2:46 - 2:48
    ਤੁਰਨ ਜੋਗਾ ਨਹੀਂ ਛੱਡਦੇ ਬੰਦੇ ਨੂੰ।
  • 2:49 - 2:52
    ਉਦਾਂ ਕੰਧ ਫੜ ਕੇ ਖੜੇ ਹੋਵੋ ਤਾਂ
  • 2:52 - 2:53
    ਤਾਂਵੀ ਨਹੀਂ ਖੜਿਆ ਜਾਂਦਾ ਸੀਗਾ।
  • 2:54 - 2:56
    ਜਦੋਂ ਬੈਠਣਾ ਤੇ ਉਦੋਂ ਬੈਠ ਨਹੀਂ ਸੀ ਹੁੰਦਾ।
  • 2:56 - 2:58
    ਉੱਥੇ ਮੈਨੂੰ ਵੀ ਤਾਂ ਇਦਾਂ ਹੀ ਕੁੱਟਿਆ।
  • 2:58 - 3:01
    ਮੈਨੂੰ ਆਏ ਨੀ ਪਤਾ ਉੱਥੇ ਠਾਣੇਦਾਰ ਉਹ ਮਰ ਗਿਆ,
  • 3:02 - 3:03
    ਲੀਹਾਂ ਦਾ ਸੀ।
  • 3:04 - 3:05
    ਉਹ ਬਹੁਤ ਅੜਬ ਸੀਗਾ।
  • 3:05 - 3:07
    ਨਾਲੇ ਪਹਿਲਾਂ ਕੁੱਟ ਲਿਆ,
  • 3:07 - 3:09
    ਛਪੈਣਾਂ ਜਿਹੀਆਂ ਹੁੰਦੀਆਂ ਦੋ ਜਾਣੀਆ ਉਹ ਵੀ ਸੀਗੀਆਂ।
  • 3:10 - 3:12
    ਉਹਨਾਂ ਨੇ ਜੋਰ ਨਾਲ ਸਿਰ ਚ ਹੱਥ ਮਾਰ ਕੇ
  • 3:12 - 3:15
    ਮੇਰੇ ਅੱਖਾਂ ਦਾ ਖੂਨ ਵੀ,
  • 3:15 - 3:17
    ਸਾਰਾ ਮੂੰਹ ਹੀ ਨੀਲਾ ਹੋ ਗਿਆ ਸੀ।
  • 3:17 - 3:18
    ਮੂੰਹ ਤੇ ਕੁਝ ਨਹੀਂ ਸੀ ਮਾਰਿਆ,
  • 3:18 - 3:19
    ਸਿਰ ਵਿੱਚ ਮਾਰਿਆ
  • 3:19 - 3:21
    ਸਿਰ ਦੀ ਸੱਟ ਨਾਲ ਹੀ ਆਏ ਹੋ ਗਿਆ ਸੀਗਾ।
  • 3:24 - 3:27
    ਪਹਿਲਾਂ ਤਾਂ ਫੜ ਕੇ ਲੈ ਕੇ ਜਾਂਦੇ ਸੀ ਜਦੋ ਕੁੱਟਕੇ ਤੇ
  • 3:27 - 3:30
    ਫਿਰ ਮਗਰੋਂ ਜਦੋਂ ਬਹਿ ਜਾਓ ਫਿਰ ਕਿੰਨਾ ਚਿਰ,
  • 3:30 - 3:33
    ਅੰਗ ਤਾਂ ਮੁੜਦੇ ਨਹੀਂ ਸੀ ਆਪਦੀਆਂ ਲੱਤਾਂ ਬਾਹਾਂ ਤਾ।
  • 3:33 - 3:36
    ਫਿਰ ਜਦੋਂ ਦੂਜੀਆਂ ਨਾਲ ਦੀਆਂ ਹੋਰ ਬੀਬੀਆਂ ਸੀਗੀਆਂ,
  • 3:36 - 3:40
    ਉਹਨਾਂ ਨੇ ਫੜ ਕੇ ਬਿਠਾਉਣਾ ਤੇ ਇੱਕਦਮ ਡਿੱਗਣਾ,
  • 3:40 - 3:42
    ਗੋਡੇ ਗਾਡੇ ਮੁੜਨੇ ਨਾ ਉਦੋਂ।
  • 3:43 - 3:45
    ਫਿਰ ਮਗਰੋਂ ਉਹਨਾਂ ਨੇ ਗੋਲੀਆਂ ਗਾਲੀਆਂ ਲੈ ਕੇ ਆਉਣੀਆਂ
  • 3:45 - 3:47
    ਮਾੜੀਆਂ ਮੋਟੀਆਂ, ਰੋਟੀ ਖਾਓ, ਰੋਟੀ ਕਿੱਥੇ ਲੰਘਦੀ ਆ।
  • 3:48 - 3:50
    ਉਹਨਾਂ ਨੇ ਕਹਿਣਾ ਤੁਸੀਂ ਰੋਟੀ ਜਿਆਦਾ,
  • 3:50 - 3:52
    ਅੱਧੀ ਰੋਟੀ ਖਾ ਲੈਣੀ
  • 3:52 - 3:54
    ਤਿੰਨ ਚਾਰ ਦਿਨ ਮੈਨੂੰ ਉੱਥੇ ਕੁੱਟਦੇ ਰਹੇ ਸੀ।
  • 3:54 - 3:56
    ਅੱਧੀ ਰੋਟੀ ਖਾ ਲੈਣੀ ਤੇ ਮੁੜ ਕੇ ਕਹਿਣਾ ਹੋਰ ਖਾਓ।
  • 3:56 - 3:58
    ਫਿਰ ਉਹ ਕਿੱਥੋਂ ਲੰਘਦੀ ਆ ਰੋਟੀ,
  • 3:58 - 3:59
    ਕਹਿਣਾ ਤੁਸੀਂ ਛੇਤੀ-ਛੇਤੀ ਦੀ ਰੋਟੀ ਖਾਓ
  • 3:59 - 4:00
    ਜ਼ਿਆਦੇ ਖਾਵੋ ਰੋਟੀਆਂ,
  • 4:00 - 4:02
    ਤੁਹਾਡਾ ਇੱਥੋਂ ਅੰਨ ਜਲ ਖਤਮ ਹੋਵੇ।
  • 4:03 - 4:05
    ਮੈ ਕਿਹਾ ਤੁਸੀਂ ਲੈ ਕੇ ਕਾਹਤੋਂ ਆਏ ਹੋ ਸਾਨੂੰ,
  • 4:05 - 4:07
    ਸਾਡਾ ਕਸੂਰ ਕੀ ਆ।
  • 4:09 - 4:13
    ਇੱਕ ਸਾਲ ਪਹਿਲਾਂ ਇਹਨਾਂ ਨੂੰ ਖਤਮ ਵੀ ਕਰਤਾ ਸੀਗਾ।
  • 4:13 - 4:14
    ਫਿਰ ਬਾਅਦ ਵਿੱਚ ਲੈ ਕੇ ਗਏ ਆ,
  • 4:14 - 4:17
    ਸ਼ੱਕ ਕੱਢਦੇ ਸੀ ਕਿ ਹੁਣ ਵੀ ਕੋਈ
  • 4:17 - 4:18
    ਇਹਨਾਂ ਕੋਲੇ ਆਉਂਦਾ ਆ।
  • 4:19 - 4:22
    ਪੁੱਛਦੇ ਵੀ ਸੀਗੇ ਕਿ ਕੁਲਦੀਪ ਸਿੰਘ ਸ਼ੇਖਪੁਰੇ ਵਾਲਾ ਕੀਪਾ
  • 4:23 - 4:26
    ਉਹ ਤੁਹਾਡੇ ਕੋਲੇ ਆਉਂਦਾ ਆ।
  • 4:26 - 4:28
    ਮੈਂ ਕਿਹਾ, ਮੈਂ ਤਾਂ ਉਹ ਦੇਖਿਆ ਵੀ ਨਹੀਂ।
  • 4:28 - 4:30
    ਹੁਣ ਉਹਨੇ ਸਾਡੇ ਕੋਲੇ ਕੀ ਕਰਨ ਆਉਣਾ।
  • 4:32 - 4:34
    ਸੱਚ ਨਹੀਂ ਸੀ ਮੰਨਦੇ ਉਹ।
  • 4:35 - 4:38
    ਕਿਸੇ ਟਾਈਮ ਕੋਈ ਹੋਰ ਨਾਲ ਦੀਆਂ ਬੁੜੀਆਂ ਵੀ ਸੀਗੀਆਂ।
  • 4:39 - 4:40
    ਜੇ ਉਹਨਾਂ ਨੂੰ ਸ਼ੱਕ ਪੈ ਜਾਂਦੀ ਸੀ
  • 4:40 - 4:44
    ਉਹਨਾਂ ਨੂੰ ਕਦੇ ਡੇਲੋ ਠਾਣੇ ਉਥੇ ਲਜਾ ਕੇ ਕੁੱਟਦੇ ਸੀ,
  • 4:44 - 4:47
    ਕਦੇ ਸੁਧਾਰ ਲੈ ਜਾਣਾ ਤੇ ਕਿਤੇ ਜਗਰਾਉਂ।
  • 4:48 - 4:51
    ਮੈਂ ਕਹਿੰਦੀ ਸੀ ਕਿਤੇ ਮੈਨੂੰ ਵੀ ਨਾ ਆਏ ਲਈ ਫਿਰਨ,
  • 4:51 - 4:53
    ਇੰਨੀ ਕੁੱਟ ਕਿੱਥੋਂ ਖਾਧੀ ਜਾਂਦੀ ਆ।
  • 4:54 - 4:58
    ਮੈਨੂੰ ਤਾਂ ਇੱਥੇ ਜਗਰਾਉਂ ਚ ਹੀ ਰੱਖਿਆ ਸਟਾਫ ਵਿੱਚ।
  • 4:59 - 5:02
    ਫਿਰ ਤੀਜੇ ਦਿਨ ਇਕ ਇਥੋਂ ਦਾ ਡੀਐਸਪੀ
  • 5:02 - 5:03
    ਉਹ ਰਿਟਾਇਰ ਹੋਇਆ ਸੀਗਾ,
  • 5:04 - 5:08
    ਉਹਨੇ ਜਾ ਕੇ ਫਿਰ ਤੀਜੇ ਦਿਨ ਛਡਾ ਕੇ ਲਿਆਇਆ ਸੀਗਾ
  • 5:08 - 5:11
    ਕਹਿੰਦਾ ਕਿ ਇਹ ਕੋਈ ਨਹੀਂ ਹੈਗੀ ਗੱਲ ਇਨਾਂ ਦੇ ਵਿੱਚ,
  • 5:11 - 5:12
    ਉਹਨਾਂ ਨੂੰ ਤੁਸੀਂ ਮਾਰਤਾ,
  • 5:12 - 5:15
    ਹੁਣ ਇਹਨਾਂ ਨੂੰ ਕਾਹਤੋਂ ਤੰਗ ਕਰਦੇ ਹੋ।
  • 5:15 - 5:17
    ਇਹ ਬੀਬੀ ਕਿਹੜਾ ਉਹਨਾਂ ਦੇ ਨਾਲ ਜਾਂਦੀ ਆ,
  • 5:17 - 5:19
    ਘਰੇ ਰਹਿੰਦੀ ਆ ਆਪਦੇ ਬੱਚੇ ਪਾਲਣ ਦਿਓ।
  • 5:19 - 5:21
    ਉਹ ਹੁੰਦਾ ਚਾਰ ਜਣੇ ਉੱਪਰ ਚੜ ਕੇ
  • 5:21 - 5:24
    ਮੂਦਾ ਪਾ ਕੇ ਬੰਦੇ ਨੂੰ ਅੰਗੂਠੇ ਬੰਨ ਕੇ
  • 5:24 - 5:27
    ਉਧਰੋਂ ਮੇਰੀਆਂ ਬਾਹਾਂ ਬੰਨ ਲਈਆਂ ਮੇਰੀ ਚੁੰਨੀ ਦੇ ਨਾਲ
  • 5:28 - 5:31
    ਫਿਰ ਉੱਪਰ ਆਏ ਜਾ ਕੇ ਇੱਥੋਂ ਤੱਕ ਲਿਜਾਂਦੇ ਸੀਗੇ
  • 5:32 - 5:34
    ਉਹ ਜਾਣੀ ਮੈਨੂੰ ਵੀ ਆਏ ਸਰਕਦਾ ਖੂਨ ਪਾਣੀ,
  • 5:34 - 5:37
    ਜਿੱਦਾਂ ਅਗਾਂਹ ਕੁਝ ਤੁਰਦਾ ਹੁੰਦਾ ਐਵੇ ਲੱਗਦਾ ਸੀ।
  • 5:37 - 5:39
    ਫੇਰ ਉਹਨਾਂ ਦੇ ਨਾਲ ਹੀ ਲੱਤਾਂ ਲੁੱਤਾਂ 'ਚ ਜਾਨ,
  • 5:42 - 5:44
    ਖੂਨ ਪਾਣੀ ਇੱਕ ਬਣ ਜਾਂਦਾ।
  • 5:45 - 5:46
    ਫਿਰ ਬਾਅਦ ਵਿੱਚ ਕਰੰਟ ਵੀ ਲਾਇਆ।
  • 5:48 - 5:49
    ਉਹ ਪਟੇ ਜਿਹੇ ਵੀ ਮਾਰਦੇ ਸੀ।
  • 5:49 - 5:51
    ਪਾਣੀ 'ਚ ਵੀ ਡਬੋਇਆ ਸੀ ਮੈਨੂੰ।
  • 5:53 - 5:56
    ਫਿਰ ਆਣ ਕੇ ਮਹੀਨਾ ਭਰ ਮੇਰਾ ਸਿਰ ਨਹੀਂ ਵਾਹ ਹੋਇਆ।
  • 5:56 - 5:58
    ਹੌਲੀ ਹੌਲੀ ਇੱਕ ਸਾਡੇ ਉਹਦੇ ਵੀ ਭਰਾ ਨੂੰ
  • 5:58 - 5:59
    ਐਵੇ ਗੱਲ ਹੋਈ ਸੀਗੀ
  • 5:59 - 6:03
    ਉਹਨੇ ਮਸਾ ਮੇਰਾ ਬਾਲ ਸਿੱਧੇ ਕੀਤੇ ਸੀਗੇ,
  • 6:03 - 6:05
    ਨਲਾ ਕੇ ਮੈਨੂੰ।
  • 6:05 - 6:07
    ਜਦੋਂ ਘਰੇ ਲੈ ਕੇ ਆਂਦਾ ਛੁਡਾ ਕੇ
  • 6:07 - 6:09
    ਉਦੋਂ ਸਾਰੇ ਲੋਕ ਆਲੇ ਦੁਆਲ ਦੇਖਣ,
  • 6:09 - 6:13
    ਕਹਿੰਦੇ ਨਹੀਂ ਸੀ ਬਚ ਜਾਊਗੀ, ਆਏ ਹੋਇਆ ਕਿਵੇਂ ਦੇਖੀਏ।
  • 6:16 - 6:18
    ਦਵਾਈ ਬੂਟੀ ਮਾੜੀ ਮੋਟੀ ਲੈਂਦੇ ਰਹੇ,
  • 6:18 - 6:20
    ਹੋਰ ਮਦਦ ਸਾਡੀ ਕਿਹਨੇ ਕਰਨੀ ਸੀ।
  • 6:20 - 6:22
    ਡੇਢ ਮਹੀਨਾ ਮੇਰੇ ਤੋਂ ਹਿੱਲ ਨਹੀਂ ਹੋਇਆ ਮੰਜੇ ਤੋਂ।
  • 6:23 - 6:25
    ਉਦੋਂ ਮਗਰੋ ਬਾਅਦ ਵਿੱਚ ਮੈਂ ਦਵਾਈ ਲੈਣ ਗਈ ਸੀ ਤਾਂ
  • 6:25 - 6:28
    ਮੇਰਾ ਐਕਸੀਡੈਂਟ ਹੋ ਗਿਆ ਇੱਕ ਮੇਰੀ ਗੁਆਂਢ ਸੀ ਨਾਲ।
  • 6:28 - 6:30
    ਉਦੋਂ ਵੀ ਮੇਰੇ ਉੱਪਰ ਟਰੈਕਟਰ ਚੜ ਗਿਆ ਸੀ।
  • 6:32 - 6:34
    ਜਦੋਂ ਦਾ ਕੁੱਟਿਆ ਮਾਰਿਆ ਉਦੋਂ ਦੇ ਦਵਾਈਆਂ ਚ ਪਏ।
  • 6:34 - 6:36
    ਮੈਂ ਕਦੇ ਸਿਰ ਦੁਖਦੇ ਦੀ ਗੋਲੀ ਵੀ
  • 6:36 - 6:37
    ਨਹੀਂ ਸੀ ਪਹਿਲਾਂ ਤਾਂ ਖਾਦੀ।
  • 6:40 - 6:42
    ਹੁਣ ਕੰਮ ਤਾਂ ਮੇਰੇ ਕੋਲੋਂ ਕੋਈ ਨਹੀਂ ਹੁੰਦਾ ਹੈਗਾ।
  • 6:43 - 6:47
    ਬਸ ਮਾੜਾ ਮੋਟਾ ਤੁਰੀ ਫਿਰਦੀ ਆ, ਜੀਂਦੀ ਆ ਜਾਣੀ।
  • 6:47 - 6:50
    ਆਹੀ ਦੋ ਉਹਨਾਂ ਨੇ ਐਲਬਮਾਂ ਜਿਹੀਆਂ ਰੱਖਤੀਆਂ,
  • 6:51 - 6:53
    ਜਿਹੜਾ ਉਹ ਐਸਐਸਪੀ ਸ਼ਾਇਦ ਚਾਹਲ ਸੀਗਾ ਉਦੋਂ।
  • 6:54 - 6:58
    ਉਹਨੇ ਰੱਖਤੀਆਂ ਕਹਿੰਦਾ ਕਿ ਪਛਾਣ ਇਹਨਾਂ ਚੋਂ
  • 6:58 - 7:00
    ਜਦੋਂ ਮੈਨੂੰ ਲੈ ਕੇ ਗਏ ਘਰੋਂ
  • 7:00 - 7:03
    ਤਾਂ ਮੈਂ ਉਹ ਦੇਖੀ ਗਈ।
  • 7:04 - 7:06
    ਮੁੜਕੇ ਫਿਰ ਮਗਰੋਂ ਕਹਿੰਦਾ ਤੇਰੀ
  • 7:06 - 7:07
    ਨਿਗਹਾ ਤਾਂ ਨਹੀਂ ਥੋੜੀ।
  • 7:08 - 7:11
    ਤੂੰ ਕੁਝ ਦੱਸਦੀ ਨਹੀਂ ਆਹ ਮੁੰਡੇ ਨੂੰ ਮੈਂ ਜਾਣਦੀ ਆ।
  • 7:11 - 7:13
    ਮੈਂ ਕਿਹਾ ਨਿਗ੍ਹਾ ਤਾਂ ਮੇਰੀ ਹੈਗੀ ਬਹੁਤ
  • 7:13 - 7:15
    ਅੱਜ ਤੋਂ 20-21 ਸਾਲ ਪਹਿਲਾਂ ਦੀ ਤਾਂ ਗੱਲ ਆ।
  • 7:15 - 7:17
    ਮੈਂ ਕਿਹਾ ਨਿਗਹਾ ਤਾਂ ਮੇਰੀ ਹੈਗੀ ਆ,
  • 7:17 - 7:20
    ਮੈਂ ਇਹਨਾਂ ਨੂੰ ਜਾਣਦੀ ਨਹੀਂ ਕਿਸੇ ਨੂੰ,
  • 7:20 - 7:24
    ਤਾ ਫਿਰ ਦੁਬਾਰਾ ਦੇਖ ਐਲਬਮ ਤੇ ਕੁਰਸੀ ਤੇ ਬਿਠਾ ਲਿਆ ਮੈਨੂੰ।
  • 7:24 - 7:26
    ਪਹਿਲਾਂ ਮੈਂ ਖੜੀ ਸੀ, ਮੈਂ ਡਰਦੀ ਸੀ
  • 7:26 - 7:28
    ਮੈਂ ਕਿਹਾ ਵੀ ਐਵੇਂ ਕਹੀ ਜਾਂਦੇ ਕੁਰਸੀ ਤੇ ਬਹਿ ਜਾ,
  • 7:28 - 7:30
    ਮੈਂ ਬੈਠੀ ਫਿਰ ਮੈਨੂੰ ਕੁੱਟਣਗੇ।
  • 7:30 - 7:32
    ਮੈਂ ਖੜੀ ਰਹੀ, ਕਹਿੰਦਾ ਬਹਿ ਜਾ ਤੂੰ ਕੁਰਸੀ ਤੇ
  • 7:32 - 7:34
    ਫਿਰ ਉੱਥੇ ਮੇਜ ਤੇ ਮੂਹਰੇ ਐਲਬਮਾਂ ਦੋ ਰੱਖਤੀਆਂ।
  • 7:35 - 7:36
    ਫਿਰ ਮੈਂ ਉਹ ਦੇਖਦੀ ਰਹੀ,
  • 7:36 - 7:39
    ਦੁਬਾਰਾ ਫਿਰ ਆਖੇ ਦੇਖ ਇਹਨਾਂ ਚੋਂ ਪਛਾਣ
  • 7:39 - 7:40
    ਕਿਹਨੂੰ ਤੂੰ ਜਾਣਦੀ ਆ।
  • 7:40 - 7:42
    ਮੈਂ ਕਿਹਾ ਮੈਂ ਇਹਨਾਂ ਚੋਂ ਕਿਸੇ ਨੂੰ ਨਹੀਂ ਜਾਣਦੀ
  • 7:42 - 7:43
    ਫਿਰ ਕਹਿੰਦੇ ਲੈਜੋ।
  • 7:44 - 7:46
    ਫਿਰ ਮੈਨੂੰ ਪਾਣੀ 'ਚ ਡਬੋਣ ਲੱਗ ਗਈਆਂ।
  • 7:48 - 7:50
    ਪਹਿਲਾਂ ਰਾਤ ਨੂੰ ਉਹਨਾਂ ਨੇ ਪਾਣੀ 'ਚ ਡਬੋਇਆ
  • 7:50 - 7:52
    ਲਿਜਾਣ ਸਾਰ ਹੀ ਅੱਥਣੇ ਦਿਨ ਛਿਪੇ ਹਨੇਰੇ ਜਿਹੇ ਹੋਏ
  • 7:52 - 7:55
    ਆਏ 7:00 ਵਜੇ ਤੋਂ ਬਾਅਦ ਆਏ ਸੀ।
  • 7:56 - 7:58
    ਫਿਰ ਮਗਰੋਂ ਸਵੇਰ ਨੂੰ ਫਿਰ ਸੱਦ ਲਿਆ।
  • 7:59 - 8:01
    ਪਾਣੀ ਦੀ ਬਾਲਟੀ ਭਰੀ ਹੁੰਦੀ ਸੀ
  • 8:01 - 8:05
    ਫਿਰ ਵਿੱਚ ਡਬੋਕੇ ਤੇ ਕੁਝ ਟਾਈਮ
  • 8:05 - 8:08
    ਬੋਲਿਆ ਨਹੀਂ ਗਿਆ ਮੇਰੇ ਕੋਲੋਂ, ਮੈਂ ਬੋਲੀ ਨਹੀਂ।
  • 8:08 - 8:10
    ਮੁੜਕੇ ਉਹ ਖਬਰੇ ਡਰ ਗਏ।
  • 8:12 - 8:14
    ਗਾਲ ਗੂਲ ਨਹੀਂ ਮੈਨੂੰ ਕੋਈ ਵੀ ਕੱਢੀ
  • 8:14 - 8:15
    ਨਾਮ ਲੈ ਕੇ ਬੁਲਾਉਂਦੇ ਸੀਗੇ।
  • 8:16 - 8:20
    ਚਰਨਜੀਤ ਸਾਡੇ ਵੱਲੋਂ ਝਾਕ ਉਹ ਕਹੀ ਜਾਂਦਾ ਸੀਗਾ,
  • 8:22 - 8:24
    ਜੇ ਤਾਂ ਅੱਖਾਂ ਵਿੱਚ ਪਤਾ ਨਹੀਂ ਕਿਹੜੀ ਕੋਈ ਲਕੀਰ
  • 8:24 - 8:25
    ਲਕੂਰ ਦੀ ਨਿਸ਼ਾਨੀ ਫੇਰ ਤਾਂ ਆਖੇ ਠੀਕ ਆ,
  • 8:25 - 8:27
    ਨਹੀਂ ਅਖੇ ਬਸ ਇਹ ਗਈ।
  • 8:27 - 8:33
    ਤਾਂ ਫਿਰ ਮੈਂ ਮੁੜ ਕੇ ਪੰਜ ਸੱਤ ਮਿੰਟ ਤਾ ਬੈਠੀ ਰਹੀ
  • 8:33 - 8:35
    ਜਦੋਂ ਆਏ ਜਿਹੇ ਹੋ ਕੇ।
  • 8:35 - 8:37
    ਫਿਰ ਮਗਰੋਂ ਮੈਨੂੰ ਕਹਿੰਦੇ ਕਿ ਅੱਖਾਂ ਖੋਲ,
  • 8:37 - 8:41
    ਮੈਂ ਸਾਹ ਜਿਹਾ ਲੈ ਕੇ ਮੁੜ ਕੇ ਅੱਖਾਂ ਖੋਲੀਆਂ
  • 8:41 - 8:43
    ਫੇਰ ਕਹਿੰਦੇ ਠੀਕ ਹੈ, ਫਿਰ ਮੈਨੂੰ ਛੱਡ ਤਾ।
  • 8:44 - 8:47
    ਉਦੋਂ ਬਾਅਦ ਜਦੋਂ ਤੀਜੇ ਦਿਨ ਸਾਨੂੰ
  • 8:47 - 8:49
    ਦੋ ਦੋ ਵਾਰੀ ਕੁੱਟਦੇ ਸੀ ਆਥਣ ਸਵੇਰ,
  • 8:50 - 8:51
    ਜਦੋਂ ਤੀਜੇ ਦਿਨ ਛੱਡਿਆ ਤੇ ਉਦੋਂ ਮੇਰੇ
  • 8:51 - 8:54
    ਕੰਨਾਂ ਵਿੱਚੋਂ ਖੂਨ ਨਿਕਲਦਾ ਸੀਗਾ।
  • 8:55 - 8:57
    ਮੁੱਲਾਪੁਰ ਡਾਕਟਰ ਕੋਲ ਗਏ ਕੰਨਾਂ ਵਾਲੇ ਕੋਲ
  • 8:57 - 9:00
    ਉਹ ਕਹਿੰਦਾ ਆਏ ਕਿਵੇਂ ਹੋਇਆ ਤੁਹਾਡੇ ਨਾਲ,
  • 9:00 - 9:03
    ਫਿਰ ਜਦੋਂ ਦੱਸਿਆ ਪੁਲਿਸ ਦੇ ਕੁੱਟੇ ਹੋਏ ਆ,
  • 9:05 - 9:07
    ਕਹਿੰਦੇ ਤੁਸੀਂ ਵੀ ਸਿੱਖ ਆ।
  • 9:08 - 9:10
    ਫਿਰ ਉਹ ਡਾਕਟਰ ਕਹਿੰਦਾ ਮੈਂ ਦਵਾਈ ਦੇਊਂਗਾ,
  • 9:10 - 9:13
    ਫਰੀ ਇਲਾਜ ਕਰੂੰਗਾ ਪੈਸਾ ਕੋਈ ਨਹੀਂ ਲੈਣਾ।
  • 9:13 - 9:15
    ਫਿਰ ਸਾਡੇ ਕੋਲੋ ਪੈਸਾ ਕੋਈ ਨਹੀਂ ਲਿਆ ਸੀ,
  • 9:15 - 9:18
    ਫਿਰ ਉਹਦੇ ਨਾਲ ਮੇਰੇ ਕੰਨ ਠੀਕ ਹੋ ਗਏ ਸੀਗੇ।
  • 9:19 - 9:21
    ਉਹ ਸਕੂਟਰ ਸਟਾਰਟ ਕਰਕੇ,
  • 9:22 - 9:25
    ਉਹਦੇ ਵਿੱਚ ਤਾਰਾਂ ਜਿਹੀਆਂ ਇੱਥੇ ਧੌਣ ਤੇ ਲਾਉਂਦੇ ਸੀ
  • 9:25 - 9:27
    ਫਿਰ ਕਹਿੰਦੇ ਸੀ ਪਾਣੀ ਦੀ ਬਾਲਟੀ ਸਿੱਟੋ,
  • 9:27 - 9:30
    ਇੱਥੇ ਹੱਥਾਂ ਤੇ ਲਾਉਂਦੇ ਸੀ ਗਲ ਤੇ ਏਥੇ।
  • 9:32 - 9:34
    ਆਈ ਜਾਣੀ ਤਕਲੀਫ ਜਿਹੀ ਹੁੰਦੀ ਸੀ,
  • 9:34 - 9:37
    ਜਿੱਦਾਂ ਮਾਸ ਖਿੱਚ ਹੋਈ ਜਾਂਦਾ, ਆਏ ਹੁੰਦਾ ਸੀ।
  • 9:38 - 9:42
    ਫੇਰ ਮੁੜ ਕੇ ਪਟੇ ਵੀ ਮਾਰੇ ਉਹਨਾਂ ਨੇ।
  • 9:48 - 9:50
    ਜਿਵੇ ਪੁਲਿਸ ਵਾਲੇ ਬੰਦਿਆਂ ਨੂੰ ਕੁੱਟਦੇ ਸੀ,
  • 9:50 - 9:53
    ਉਵੇਂ ਜਨਾਨੀਆਂ ਨੂੰ ਕੁੱਟਦੇ ਸੀ।
  • 9:53 - 9:56
    ਫਿਰ ਤਾਂ ਜਦੋਂ ਮੈਨੂੰ ਡੀਐਸਪੀ ਨੇ ਕਿਹਾ ਬੇਟਾ ਆਜਾ ਕਹਿੰਦਾ,
  • 9:57 - 10:00
    ਪਹਿਲਾ ਮੈਂ ਕਿਹਾ ਹੁਣ ਪਤਾ ਨਹੀਂ ਕਿਹੜਾ ਹੋਰ ਆ ਗਿਆ,
  • 10:00 - 10:01
    ਕੋਈ ਕੁਟਵਾਉਣ ਦੀ ਖਾਤਰ ਮੈਨੂੰ।
  • 10:01 - 10:03
    ਹੁਣ ਫਿਰ ਮੈਨੂੰ ਕੁੱਟਣ ਨੂੰ ਸੱਦਿਆ ਇਹਨਾਂ ਨੇ।
  • 10:04 - 10:07
    ਫਿਰ ਕਹਿੰਦਾ ਬੇਟਾ ਤੇਰੀ ਕੋਈ ਚੀਜ਼ ਤਾਂ ਨਹੀਂ ਸੀ ਕੋਈ
  • 10:07 - 10:08
    ਆਪਦੇ ਉੱਪਰ ਕੱਪੜਾ ਲੈਣ ਨੂੰ ਲਿਆਈ ਹੋਵੇ,
  • 10:09 - 10:10
    ਮੈਂ ਪੈਰਾਂ 'ਚ ਚੱਪਲੀਆਂ ਵੀ ਨਹੀਂ ਪਾਕੇ ਆਈ।
  • 10:10 - 10:12
    ਮੈਨੂੰ ਪਤਾ ਹੀ ਨਹੀਂ ਮੈਂ ਚੱਪਲੀਆਂ ਵੀ ਲੈ ਕੇ ਜਾਵਾਂ।
  • 10:13 - 10:16
    ਮੈਂ ਆਖਾ ਮੇਰੀਆਂ ਚੱਪਲੀਆਂ ਸੀਗੀਆਂ।
  • 10:17 - 10:19
    ਫਿਰ ਉਹ ਛਪੈਣਾ ਨੇ ਲਿਆਣ ਕੇ ਮੇਰੇ ਪੈਰਾਂ 'ਚ
  • 10:19 - 10:20
    ਚੱਪਲੀਆਂ ਪਾਈਆਂ
  • 10:20 - 10:23
    ਤਾਂ ਫਿਰ ਉਹਦੇ ਨਾਲ ਜਿਹੜੇ ਮੁੰਡੇ ਬਾਡੀਗਾਰਡ ਸੀ
  • 10:23 - 10:24
    ਡੀਐਸਪੀ ਦੇ,
  • 10:24 - 10:26
    ਉਹ ਜਾਣੀ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਏ
  • 10:26 - 10:28
    ਪੁਲਿਸ ਵਾਲਿਆਂ ਨੂੰ, ਕਹਿੰਦੇ ਕੀ ਕੱਢ ਲਿਆ
  • 10:28 - 10:30
    ਹੁਣ ਅਸੀਂ ਮਰੀ ਪਈ ਨੂੰ ਲੈ ਚੱਲੇ ਆ ਘਰ ਨੂੰ।
  • 10:30 - 10:33
    ਤੁਸੀਂ ਕੀ ਕੱਢ ਲਿਆ ਇਹਦੇ ਵਿੱਚੋਂ ਕੁਛ ਮਿਲਿਆ ਤੁਹਾਨੂੰ,
  • 10:34 - 10:37
    ਫਿਰ ਕੋਈ ਉਦੋਂ ਬੋਲਦਾ ਨਹੀਂ ਸੀਗਾ।
  • 10:40 - 10:41
    ਡੀਐਸਪੀ ਨੇ ਨੌਕਰੀ ਆਪਦੀ ਛੱਡਤੀ ਸੀ
  • 10:41 - 10:44
    ਰਿਟਾਇਰ ਹੋਣ ਤੋਂ ਪਹਿਲਾਂ ਕਹਿੰਦਾ ਮੈ
  • 10:44 - 10:46
    ਇਹਨਾਂ ਅੱਤਿਆਚਾਰ ਨਹੀਂ ਚੱਲਦਾ।
  • 10:47 - 10:49
    ਉਹਨਾਂ ਨੂੰ ਆਏ ਜਿਹੜੇ ਹੁਣ ਆਰਡਰ ਮਾਰਦੇ ਸੀਗੇ
  • 10:49 - 10:52
    ਕੇਪੀਐਸ ਗਿੱਲ ਹੋਣੀ, ਉਹਨਾਂ ਨੂੰ ਪਤਾ ਸੀ
  • 10:52 - 10:55
    ਅਸੀਂ ਇਹਨਾਂ ਲੋਕਾਂ ਨੂੰ ਕਿਉਂ ਤੰਗ ਕਰਦੇ ਆ ਆਪਦਿਆਂ ਨੂੰ,
  • 10:55 - 10:57
    ਫਿਰ ਇਹ ਕੀ ਕਰਨਗੇ ਇਹਨਾਂ ਦੇ ਅਗਾਂਹ,
  • 10:58 - 11:01
    ਹੁਣ ਸਾਡੇ ਜਵਾਕ ਪੁਲਿਸ ਵਾਲਿਆਂ ਨੂੰ ਚੰਗਾ ਥੋੜੋ ਸਮਝਦੇ ਆ।
  • 11:02 - 11:04
    ਲੋਕ ਤਾਂ ਹੁੱਬ ਕੇ ਕਹਿੰਦੇ ਕੁੜੀ ਮੈਂ ਲੱਖ
  • 11:04 - 11:06
    ਰੁਪਈਆ ਦੇ ਕੇ ਪੁਲਿਸ ਚ ਭਰਤੀ ਕਰਾਤੀ
  • 11:06 - 11:08
    ਸਾਨੂੰ ਤਾਂ ਗੁੱਸਾ ਆਉਂਦਾ ਪੁਲਿਸ ਵਾਲਿਆਂ ਤੇ ਹੁਣ ਵੀ।
  • 11:09 - 11:11
    ਜਿੰਨਾ ਚਿਰ ਜ਼ਿੰਦਗੀ ਰਹੂਗੀ
  • 11:11 - 11:13
    ਉਨਾ ਚਿਰ ਸਾਰਿਆਂ ਨੂੰ ਉਹਨਾਂ ਤੇ ਗੁੱਸਾ ਹੀ ਆਊਗਾ,
  • 11:13 - 11:15
    ਪੁਲਿਸ ਵਾਲੇ ਵੀ ਕੋਈ ਬੰਦੇ ਆ।
  • 11:18 - 11:19
    ਜਿਹੜਾ ਨਜਾਇਜ਼ ਲੋਕਾਂ ਨੂੰ ਘਰੇ ਬੈਠਿਆਂ ਨੂੰ
  • 11:19 - 11:21
    ਚੱਕ ਕੇ ਲਜਾ ਕੇ ਤੰਗ ਕਰਦੇ,
  • 11:21 - 11:23
    ਕੋਈ ਕਤਲ ਕੀਤਾ ਹੋਵੇ ਫਿਰ ਵੀ ਅਗਲਾ ਕਹਿ ਦਿੰਦਾ।
  • 11:24 - 11:26
    ਅਸੀਂ ਤਾਂ ਇਕ ਆਪਦਾ ਘਰ ਗਵਾ ਕੇ
  • 11:27 - 11:29
    ਜੇ ਦੁੱਧ ਪਾਉਂਦੇ ਸੀਗੇ 10-12 ਕਿਲੋ
  • 11:29 - 11:31
    ਉਦੋਂ ਸਾਡੇ ਪਸ਼ੂ ਜਿਆਦਾ ਹੁੰਦੇ ਸੀ ਤਾਂ
  • 11:31 - 11:35
    ਉਹਦੇ ਵਿੱਚੋਂ ਵੀ ਅਸੀਂ ਆਪਦਾ 4-5 ਕਿਲੋ ਹੀ ਪਾਉਂਦੇ ਸੀ,
  • 11:35 - 11:37
    ਪੰਜ ਛੇ ਕਿਲੋ ਉਹਨਾਂ ਨੂੰ ਪਿਲਾ ਦਿੰਦੇ ਸੀਗੇ।
  • 11:38 - 11:39
    ਆਏ ਤਾਂ ਦੱਸਦੇ ਕੁਝ ਨਹੀਂ ਸੀ
  • 11:39 - 11:41
    ਅਸੀਂ ਕਾਹਤੋਂ ਚੱਕ ਕੇ ਲੈ ਕੇ ਚੱਲੇ ਆ,
  • 11:41 - 11:42
    ਬਸ ਇੱਥੋਂ ਛੱਡ ਜਾਣਾ ਸੀ।
  • 11:44 - 11:46
    ਅਸੀਂ ਕਹਿੰਦੇ ਸੀ ਹਾਲੇ ਤਾਂ ਠੀਕ ਵੀ ਨਹੀਂ ਹੋਇਆ,
  • 11:46 - 11:46
    ਤੁਰ ਵੀ ਨਹੀਂ ਹੁੰਦਾ
  • 11:46 - 11:49
    ਕੋਈ ਨਹੀਂ ਅਸੀਂ ਗੱਡੀ ਚ ਲੈ ਕੇ ਜਾਣਾ ਇੱਥੋਂ ਛੱਡ ਦੇਣਾ।
  • 11:49 - 11:52
    ਫਿਰ ਮਗਰੋਂ ਜਦੋਂ ਕਿਸੇ ਸਰਪੰਚ ਨੇ ਆਣ ਕੇ ਹੋ ਜਾਣਾ ਕੋਲੇ
  • 11:52 - 11:54
    ਕਿੱਥੇ ਲੈ ਕੇ ਚੱਲੇ ਆ
  • 11:54 - 11:55
    ਤਾ ਫਿਰ ਕਹਿਣਾ ਅਸੀਂ ਲੁਧਿਆਣੇ ਲੈ ਕੇ ਚੱਲੇ ਆ
  • 11:55 - 11:57
    ਉਹਨੂੰ ਦੱਸ ਦੇਣਾ ਅਸੀਂ ਲੁਧਿਆਣੇ ਜਾਂ ਜਗਰਾਉਂ
  • 11:57 - 11:59
    ਟਾਫ 'ਚ ਲੈ ਚੱਲੇ ਆ।
  • 12:00 - 12:02
    ਫਿਰ ਸਾਨੂੰ ਲਾਸ਼ ਵੀ ਨਹੀਂ ਦਿੱਤੀ।
  • 12:02 - 12:06
    ਅਖਬਾਰ ਤੇ ਅਣਪਛਾਤੇ ਇੱਕ ਮੁੰਡੇ ਦਾ ਨਾਮ ਲਿਖਿਆ
  • 12:06 - 12:09
    ਅਵਤਾਰ ਸਿੰਘ ਉਹਤੋਂ ਪਛਾਣਿਆ ਇੱਕ ਕੋਠਿਆਂ ਦਾ ਸੀ।
  • 12:09 - 12:11
    ਉਦੋਂ ਉਹ ਵੀ ਮੇਰੇ ਸਾਹਮਣੇ ਕੁੱਟਿਆ ਕਰਕੇ।
  • 12:12 - 12:13
    ਉਦੋਂ ਤਾਂ ਮੈਨੂੰ ਕੁਝ ਨਹੀਂ ਕਿਹਾ,
  • 12:13 - 12:15
    ਮੈਨੂੰ ਸਾਲ ਬਾਅਦ ਫਿਰ ਜਿਆਦਾ ਕੁੱਟਿਆ
  • 12:15 - 12:16
    ਉਦੋਂ ਤਾਂ ਮਾੜਾ ਮੋਟਾ ਹੀ।
  • 12:17 - 12:20
    ਸਾਲ ਬਾਅਦ ਇੱਥੇ ਕੀ ਸੀਗਾ ਸਾਡੇ ਕੋਲੇ,
  • 12:20 - 12:24
    ਜਿਹਦੀ ਕੋਈ ਜਾਣ ਪਛਾਣ ਮਤਲਬ ਹੋਊ ਉਨਾਂ ਦੇ ਨਾਲ,
  • 12:24 - 12:26
    ਉਹਨੂੰ ਤਾਂ ਤੁਸੀਂ ਪਹਿਲਾਂ ਹੀ ਖਤਮ ਕਰਤਾ
  • 12:26 - 12:28
    ਸਾਲ ਬਾਅਦ ਫਿਰ ਮੈਂ ਕੀ ਕਰਦੀ ਸੀ,
  • 12:28 - 12:30
    ਮੈਨੂੰ ਕਾਹਤੋਂ ਕੁੱਟਿਆ ਉਹਨਾਂ ਨੇ।
  • 12:33 - 12:35
    ਏਨਾ ਨਹੀਂ ਨਾ ਸੁਣਦੇ ਹੈਗੇ।
  • 12:37 - 12:39
    ਸਾਨੂੰ ਕਿਹੜਾ ਹੁਣ ਪੁਲਿਸ ਵਾਲਿਆਂ ਦਾ ਸੀ,
  • 12:39 - 12:40
    ਕੀ ਕਰਨਾ ਤੁਹਾਨੂੰ ਹੁਣ ਲਜਾ ਕੇ ਕੁੱਟਣਾ ਜਾ
  • 12:40 - 12:42
    ਬਿਠਾਉਣਾ ਲਿਜਾ ਕੇ।
  • 12:42 - 12:43
    ਇਹ ਹੋ ਸਕਦਾ ਮਾਰ ਵੀ ਦਿੰਦੇ।
  • 12:43 - 12:47
    ਕਹਿੰਦੇ ਸੀਗੇ, ਫਲਾਣੇ ਕੋਲੇ ਉਹ ਸਵਰਨ ਸਿੰਘ ਸੀਗਾ
  • 12:47 - 12:50
    ਇੱਥੇ ਐਸਐਸਪੀ ਉਹਦੇ ਭਾਣਜੇ ਨੂੰ ਜਾਣਦੇ ਆ,
  • 12:50 - 12:51
    ਉਹ ਬਹੁਤ ਅੜਬ ਆ
  • 12:51 - 12:53
    ਉਹਦੇ ਕੋਲੇ ਅਸੀਂ ਤੁਹਾਨੂੰ ਛੱਡ ਦੇਣਾ
  • 12:53 - 12:56
    ਉਹ ਮਿਰਚਾਂ ਵਾਲੀ ਬੋਰੀ 'ਚ ਮੂੰਹ ਪਵਾ ਕੇ ਕੁੱਟਦੇ ਆ।
  • 12:57 - 13:00
    ਉਹਦੇ ਸਾਹਮਣੇ ਅਸੀਂ ਕੁਝ ਕਹਿ ਵੀ ਨਹੀਂ ਸੀ ਸਕਦੇ।
  • 13:00 - 13:02
    ਸਾਨੂੰ ਨਾ ਉੱਥੇ ਲੈ ਕੇ ਜਾਇਓ ਜਾਂ ਨਾ ਕੁੱਟੋ।
  • 13:03 - 13:05
    ਲੈ ਜਾਓ ਵੀਰ ਜੀ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ
  • 13:05 - 13:07
    ਹੁਣ ਤੁਹਾਡੇ ਵੱਸ ਵਿੱਚ ਆ ਅਸੀਂ ਤਾਂ।
  • 13:09 - 13:11
    ਉੱਥੇ ਵੜਦਿਆਂ ਜਦੋਂ ਸਟਾਫ ਵਿੱਚ ਆਏ ਸੀ,
  • 13:11 - 13:14
    ਹੁਣ ਮੈਨੂੰ ਨਹੀਂ ਇਹਨਾਂ ਨੇ ਜੀਹਂਦੀ ਬਾਹਰ ਕੱਢਣਾ।
  • 13:14 - 13:16
    ਕਹਿੰਦੇ ਸੀ ਤੇਰੇ ਜਵਾਕਾਂ ਦਾ,
  • 13:16 - 13:17
    ਮੈਂ ਕਿਹਾ ਆਪੇ ਪਰਮਾਤਮਾ,
  • 13:18 - 13:19
    ਅੱਗੇ ਅਸੀਂ ਕੀ ਕਰ ਲਿਆ
  • 13:19 - 13:21
    ਹੁਣ ਸਾਲ ਬਾਅਦ ਤੁਸੀਂ ਮੈਨੂੰ ਮਾਰ ਦੇਵੋਗੇ
  • 13:21 - 13:22
    ਮੈਂ ਕੀ ਕਰਲੂਗੀ।
  • 13:23 - 13:25
    ਮੈਂ ਉਹਨਾਂ ਕੋਲ ਰਹਿ ਕੇ ਵੀ ਕੀ ਕਰਲੂਗੀ।
  • 13:25 - 13:27
    ਆਪੇ ਜਿਹਨੇ ਚੁੰਝ ਲਾਈ ਆ
  • 13:27 - 13:29
    ਆਪੇ ਹੀ ਦਊ ਉਹਨਾਂ ਨੂੰ ਖਾਣ ਨੂੰ।
Title:
LDH 7 61 Teja Singh
Video Language:
Punjabi
Duration:
27:19
Gurdeep Dhaliwal edited Punjabi subtitles for LDH 7 61 Teja Singh
Gurdeep Dhaliwal edited Punjabi subtitles for LDH 7 61 Teja Singh
Gurdeep Dhaliwal edited Punjabi subtitles for LDH 7 61 Teja Singh
Gurdeep Dhaliwal edited Punjabi subtitles for LDH 7 61 Teja Singh
Gurdeep Dhaliwal edited Punjabi subtitles for LDH 7 61 Teja Singh
Gurdeep Dhaliwal edited Punjabi subtitles for LDH 7 61 Teja Singh
Gurdeep Dhaliwal edited Punjabi subtitles for LDH 7 61 Teja Singh
Gurdeep Dhaliwal edited Punjabi subtitles for LDH 7 61 Teja Singh
Show all

Punjabi subtitles

Incomplete

Revisions Compare revisions