-
ਮੇਰਾ ਨਾਮ ਚਰਨਜੀਤ ਕੌਰ,
-
ਪਤੀ ਦਾ ਨਾਮ ਤੇਜਾ ਸਿੰਘ।
-
ਪਿੰਡ ਫਤਿਹਗੜ੍ਹ ਸਿਬੀਆਂ, ਤਹਿਸੀਲ ਜਗਰਾਉਂ,
-
ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਾਂ।
-
ਸੁਭਾਅ ਤਾਂ ਬਹੁਤ ਵਧੀਆ ਸੀਗਾ ਤੇ ਪਾਠ ਕਰਦੇ ਸੀਗੇ।
-
ਸਾਡੇ ਚਾਰ ਲੜਕੇ, ਦੋ ਲੜਕੀਆਂ ਸੀਗੀਆਂ।
-
ਛੋਟਾ ਲੜਕਾ ਤਾਂ ਸਾਲ ਦਾ ਹੀ ਸੀਗਾ
-
ਜਦੋਂ ਇਹ ਗੱਲ ਸਾਡੇ ਨਾਲ ਹੋ ਗਈ।
-
ਇੰਨੇ ਛੋਟੇ ਸੀਗੇ ਜਿਹੜੇ ਹੁਣ ਤੱਕ
-
20-21 ਸਾਲ ਹੋ ਗਏ ਆ,
-
ਹੁਣ ਤੱਕ ਆਪਣਾ ਟਾਈਮ ਪਤਾ ਨੀ ਕਿਵੇਂ ਲੰਘਾ ਹੁੰਦਾ
-
ਉਹ ਤਾਂ ਸਾਰਿਆਂ ਨੂੰ ਪਤਾ ਵੀ ਕਿੰਨਾ ਮੁਸ਼ਕਲ ਹੋ ਜਾਂਦਾ।
-
ਉਹ ਤਾਂ ਪਹਿਲਾਂ ਏਥੋਂ ਸਾਡੇ ਪਿੰਡ ਦਾ,
-
ਪੰਜਾਬ ਸਿੰਘ ਖਾਲਸਾ ਜਿਹੜਾ ਉਹ ਸੀਗਾ।
-
ਉਹਦੇ ਨਾਲ ਚੰਗੀ ਬੋਲਬਾਣੀ ਸੀਗੀ।
-
ਉੱਥੇ ਜਦੋਂ ਉਹ ਕਿਸੇ ਨਾਲ ਸਾਂਝੀ ਰਲਿਆ ਹੋਇਆ ਸੀ
-
ਤੇ ਸਾਡਾ ਉੱਥੇ ਖੇਤ ਸੀਗਾ ਨਾਲ।
-
ਉਹਨੇ ਪਾਣੀ ਪੂਣੀ ਵੀ ਕੱਸੀ ਦਾ ਆਪ ਹੀ ਲਾ ਦੇਣਾ
-
ਕਹਿਣਾ ਤੂੰ ਇਕੱਲਾ ਔਖਾ ਹੋਵੇਂਗਾ,
-
ਜਾਨੀ ਏਨੀ ਲਿਹਾਜ਼ ਸੀਗੀ ਉਹਦੇ ਨਾਲ।
-
ਪੰਜਾਬ ਸਿੰਘ ਖਾਲਸਾ ਲਿਬਰੇਸ਼ਨ ਫੋਰਸ ਦਾ ਮੈਂਬਰ ਸੀਗਾ।
-
ਉਹਦੇ ਨਾਲ ਹੀ ਉਹ ਸਾਡੇ ਆਉਂਦਾ ਜਾਂਦਾ ਸੀਗਾ।
-
ਉਹਦੇ ਨਾਲ ਹੋਰ ਵੀ ਮੁੰਡੇ ਆ ਜਾਂਦੇ ਸੀਗੇ।
-
ਕਈ ਵਾਰ ਬਾਹਰ ਖੇਤ ਵਿੱਚ ਵੀ ਮਿਲ ਲੈਂਦੇ ਸੀਗੇ
-
ਜਾਂ ਚਾਹ ਪਾਣੀ ਪੀਂਦੇ ਸੀ।
-
ਜੇ ਕਿਸੇ ਨੇ ਰੋਟੀ ਖਾਣੀ ਹੁੰਦੀ ਸੀ,
-
ਰੋਟੀ ਖਾ ਲੈਂਦੇ ਸੀਗੇ।
-
ਕੀਤਾ ਤਾ ਜੇ ਪੁਲਿਸ ਵਾਲਿਆਂ ਨੂੰ ਉਹ ਆਉਣਗੇ ਪਤਾ ਲੱਗੂ
-
ਆਉਂਦੇ ਆ ਸਾਨੂੰ ਫੜ ਲੈ ਕੇ ਗਏ ਆ।
-
ਹੁਣ ਜੇ ਇਹਨਾਂ ਨੂੰ ਜਵਾਬ ਦਿੰਦੇ ਸੀ
-
ਚਾਹ ਪਾਣੀ ਜਾਂ ਰੋਟੀ ਪਾਣੀ ਤੋਂ,
-
ਇਹ ਉਦੋਂ ਅਗਲਾ ਪਤਾ ਵੀ ਗੋਲੀਆਂ ਨਿਘਾ ਦਿੰਦੇ ਸੀਗੇ।
-
ਬਾਕੀ ਸਿੱਖ ਹੋਣ ਦੇ ਨਾਤੇ
-
ਫਿਰ ਇਹਨਾਂ ਨੂੰ ਜਵਾਬ ਵੀ ਨਹੀਂ ਦੇ ਸਕਦੇ ਸੀ।
-
ਕੋਈ ਵੀ ਨਹੀਂ ਦੇ ਸਕਦਾ ਸੀਗਾ।
-
ਉਦੋਂ ਫਿਰ ਦੇਣੀ ਪੈਂਦੀ ਸੀ ਚਾਹ ਪਾਣੀ।
-
ਏਸੇ ਕੰਮ ਦੇ ਵਿੱਚ ਪੁਲਿਸ ਵਾਲਿਆਂ ਨੇ ਚੱਕ ਲਿਆ ਸੀਗਾ।
-
ਪਹਿਲਾਂ ਤਾਂ ਇੱਕ ਵਾਰੀ ਚੱਕ ਕੇ ਜੇਲ ਵਿੱਚ
-
ਦੋ ਕੁ ਸਾਲ ਰਹੇ ਸੀਗੇ।
-
ਫਿਰ ਉਦੋਂ ਮਗਰੋਂ ਜਦੋਂ ਜਮਾਨਤ ਕਰਾ ਕੇ ਲਿਆਂਦੀ,
-
ਕੇਸ ਬਾਅਦ ਵਿੱਚ ਖਤਮ ਹੋਇਆ।
-
ਇਹ ਪਨਾਹ ਦਾ ਕੇਸ ਪਾਤਾ ਵੀ ਤੁਸੀਂ ਚਾਹ ਪਾਣੀ ਦਿੰਨੇ ਆ।
-
ਤਾਂ ਫਿਰ ਹਾਲੇ ਥੋੜੇ ਦਿਨ ਹੋਏ ਸੀ,
-
ਦੁਬਾਰਾ ਫਿਰ ਲੈ ਗਏ, ਉੱਥੋਂ ਜੇਲ ਚੋਂ ਲਿਆਂਦਿਆਂ ਨੂੰ।
-
ਫਿਰ ਉਹਨਾਂ ਨੇ ਕੁੱਟ ਮਾਰ ਕੇ,
-
ਫਿਰ ਜਾਣੀ ਕੋਈ ਕਹਿ ਕੂਹ ਕੇ
-
ਕਿਸੇ ਅਫਸਰ ਨੂੰ ਘਰੇ ਲੈ ਆਂਦਾ।
-
ਘਰੇ ਲਿਆਣ ਕੇ ਫਿਰ ਹਫਤਾ ਵੀ ਨਹੀਂ ਸੀ ਹੋਇਆ,
-
ਫਿਰ ਨਹੀਂ ਮੁੜ ਕੇ ਸਾਨੂੰ ਦੁਬਾਰਾ ਦਿਖਾਇਆ।
-
ਫਿਰ ਜਦੋ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ
-
ਉਹ ਜਥੇਦਾਰ ਸੀ,
-
ਇਸ ਫੋਰਸ ਦਾ ਉਹ ਮਾਰਿਆ ਗਿਆ,
-
ਲੁਧਿਆਣੇ ਘੇਰਿਆ ਗਿਆ ਸੀ।
-
ਬਾਅਦ ਵਿੱਚ ਫਿਰ ਤਾਂ ਉਦੋਂ ਬਹੁਤ ਜਿਆਦਾ ਮਾਰਦੇ ਸੀ।
-
ਬੇਅੰਤ ਸਿੰਘ ਨੇ ਇਹ ਕੰਮ ਕਰਵਾਇਆ ਸੀਗਾ।
-
ਜਿਹੜਾ ਕੋਈ ਚਾਹ ਪਾਣੀ ਵੀ ਦਿੰਦਾ ਆ,
-
ਉਹਨਾਂ ਨੂੰ ਵੀ ਚੱਕ ਲਓ।
-
ਕੁੱਟਮਾਰ ਤਾਂ ਹੁਣ ਜਿੱਦਾਂ ਪੁਲਿਸ ਵਾਲੇ ਕੁੱਟਦੇ
-
ਉਵੇਂ ਹੀ ਕੁੱਟਿਆ ਸੀ,
-
ਤੁਰਨ ਜੋਗਾ ਨਹੀਂ ਛੱਡਦੇ ਬੰਦੇ ਨੂੰ।
-
ਉਦਾਂ ਕੰਧ ਫੜ ਕੇ ਖੜੇ ਹੋਵੋ ਤਾਂ
-
ਤਾਂਵੀ ਨਹੀਂ ਖੜਿਆ ਜਾਂਦਾ ਸੀਗਾ।
-
ਜਦੋਂ ਬੈਠਣਾ ਤੇ ਉਦੋਂ ਬੈਠ ਨਹੀਂ ਸੀ ਹੁੰਦਾ।
-
ਉੱਥੇ ਮੈਨੂੰ ਵੀ ਤਾਂ ਇਦਾਂ ਹੀ ਕੁੱਟਿਆ।
-
ਮੈਨੂੰ ਆਏ ਨੀ ਪਤਾ ਉੱਥੇ ਠਾਣੇਦਾਰ ਉਹ ਮਰ ਗਿਆ,
-
ਲੀਹਾਂ ਦਾ ਸੀ।
-
ਉਹ ਬਹੁਤ ਅੜਬ ਸੀਗਾ।
-
ਨਾਲੇ ਪਹਿਲਾਂ ਕੁੱਟ ਲਿਆ,
-
ਛਪੈਣਾਂ ਜਿਹੀਆਂ ਹੁੰਦੀਆਂ ਦੋ ਜਾਣੀਆ ਉਹ ਵੀ ਸੀਗੀਆਂ।
-
ਉਹਨਾਂ ਨੇ ਜੋਰ ਨਾਲ ਸਿਰ ਚ ਹੱਥ ਮਾਰ ਕੇ
-
ਮੇਰੇ ਅੱਖਾਂ ਦਾ ਖੂਨ ਵੀ,
-
ਸਾਰਾ ਮੂੰਹ ਹੀ ਨੀਲਾ ਹੋ ਗਿਆ ਸੀ।
-
ਮੂੰਹ ਤੇ ਕੁਝ ਨਹੀਂ ਸੀ ਮਾਰਿਆ,
-
ਸਿਰ ਵਿੱਚ ਮਾਰਿਆ
-
ਸਿਰ ਦੀ ਸੱਟ ਨਾਲ ਹੀ ਆਏ ਹੋ ਗਿਆ ਸੀਗਾ।
-
ਪਹਿਲਾਂ ਤਾਂ ਫੜ ਕੇ ਲੈ ਕੇ ਜਾਂਦੇ ਸੀ ਜਦੋ ਕੁੱਟਕੇ ਤੇ
-
ਫਿਰ ਮਗਰੋਂ ਜਦੋਂ ਬਹਿ ਜਾਓ ਫਿਰ ਕਿੰਨਾ ਚਿਰ,
-
ਅੰਗ ਤਾਂ ਮੁੜਦੇ ਨਹੀਂ ਸੀ ਆਪਦੀਆਂ ਲੱਤਾਂ ਬਾਹਾਂ ਤਾ।
-
ਫਿਰ ਜਦੋਂ ਦੂਜੀਆਂ ਨਾਲ ਦੀਆਂ ਹੋਰ ਬੀਬੀਆਂ ਸੀਗੀਆਂ,
-
ਉਹਨਾਂ ਨੇ ਫੜ ਕੇ ਬਿਠਾਉਣਾ ਤੇ ਇੱਕਦਮ ਡਿੱਗਣਾ,
-
ਗੋਡੇ ਗਾਡੇ ਮੁੜਨੇ ਨਾ ਉਦੋਂ।
-
ਫਿਰ ਮਗਰੋਂ ਉਹਨਾਂ ਨੇ ਗੋਲੀਆਂ ਗਾਲੀਆਂ ਲੈ ਕੇ ਆਉਣੀਆਂ
-
ਮਾੜੀਆਂ ਮੋਟੀਆਂ, ਰੋਟੀ ਖਾਓ, ਰੋਟੀ ਕਿੱਥੇ ਲੰਘਦੀ ਆ।
-
ਉਹਨਾਂ ਨੇ ਕਹਿਣਾ ਤੁਸੀਂ ਰੋਟੀ ਜਿਆਦਾ,
-
ਅੱਧੀ ਰੋਟੀ ਖਾ ਲੈਣੀ
-
ਤਿੰਨ ਚਾਰ ਦਿਨ ਮੈਨੂੰ ਉੱਥੇ ਕੁੱਟਦੇ ਰਹੇ ਸੀ।
-
ਅੱਧੀ ਰੋਟੀ ਖਾ ਲੈਣੀ ਤੇ ਮੁੜ ਕੇ ਕਹਿਣਾ ਹੋਰ ਖਾਓ।
-
ਫਿਰ ਉਹ ਕਿੱਥੋਂ ਲੰਘਦੀ ਆ ਰੋਟੀ,
-
ਕਹਿਣਾ ਤੁਸੀਂ ਛੇਤੀ-ਛੇਤੀ ਦੀ ਰੋਟੀ ਖਾਓ
-
ਜ਼ਿਆਦੇ ਖਾਵੋ ਰੋਟੀਆਂ,
-
ਤੁਹਾਡਾ ਇੱਥੋਂ ਅੰਨ ਜਲ ਖਤਮ ਹੋਵੇ।
-
ਮੈ ਕਿਹਾ ਤੁਸੀਂ ਲੈ ਕੇ ਕਾਹਤੋਂ ਆਏ ਹੋ ਸਾਨੂੰ,
-
ਸਾਡਾ ਕਸੂਰ ਕੀ ਆ।
-
ਇੱਕ ਸਾਲ ਪਹਿਲਾਂ ਇਹਨਾਂ ਨੂੰ ਖਤਮ ਵੀ ਕਰਤਾ ਸੀਗਾ।
-
ਫਿਰ ਬਾਅਦ ਵਿੱਚ ਲੈ ਕੇ ਗਏ ਆ,
-
ਸ਼ੱਕ ਕੱਢਦੇ ਸੀ ਕਿ ਹੁਣ ਵੀ ਕੋਈ
-
ਇਹਨਾਂ ਕੋਲੇ ਆਉਂਦਾ ਆ।
-
ਪੁੱਛਦੇ ਵੀ ਸੀਗੇ ਕਿ ਕੁਲਦੀਪ ਸਿੰਘ ਸ਼ੇਖਪੁਰੇ ਵਾਲਾ ਕੀਪਾ
-
ਉਹ ਤੁਹਾਡੇ ਕੋਲੇ ਆਉਂਦਾ ਆ।
-
ਮੈਂ ਕਿਹਾ, ਮੈਂ ਤਾਂ ਉਹ ਦੇਖਿਆ ਵੀ ਨਹੀਂ।
-
ਹੁਣ ਉਹਨੇ ਸਾਡੇ ਕੋਲੇ ਕੀ ਕਰਨ ਆਉਣਾ।
-
ਸੱਚ ਨਹੀਂ ਸੀ ਮੰਨਦੇ ਉਹ।
-
ਕਿਸੇ ਟਾਈਮ ਕੋਈ ਹੋਰ ਨਾਲ ਦੀਆਂ ਬੁੜੀਆਂ ਵੀ ਸੀਗੀਆਂ।
-
ਜੇ ਉਹਨਾਂ ਨੂੰ ਸ਼ੱਕ ਪੈ ਜਾਂਦੀ ਸੀ
-
ਉਹਨਾਂ ਨੂੰ ਕਦੇ ਡੇਲੋ ਠਾਣੇ ਉਥੇ ਲਜਾ ਕੇ ਕੁੱਟਦੇ ਸੀ,
-
ਕਦੇ ਸੁਧਾਰ ਲੈ ਜਾਣਾ ਤੇ ਕਿਤੇ ਜਗਰਾਉਂ।
-
ਮੈਂ ਕਹਿੰਦੀ ਸੀ ਕਿਤੇ ਮੈਨੂੰ ਵੀ ਨਾ ਆਏ ਲਈ ਫਿਰਨ,
-
ਇੰਨੀ ਕੁੱਟ ਕਿੱਥੋਂ ਖਾਧੀ ਜਾਂਦੀ ਆ।
-
ਮੈਨੂੰ ਤਾਂ ਇੱਥੇ ਜਗਰਾਉਂ ਚ ਹੀ ਰੱਖਿਆ ਸਟਾਫ ਵਿੱਚ।
-
ਫਿਰ ਤੀਜੇ ਦਿਨ ਇਕ ਇਥੋਂ ਦਾ ਡੀਐਸਪੀ
-
ਉਹ ਰਿਟਾਇਰ ਹੋਇਆ ਸੀਗਾ,
-
ਉਹਨੇ ਜਾ ਕੇ ਫਿਰ ਤੀਜੇ ਦਿਨ ਛਡਾ ਕੇ ਲਿਆਇਆ ਸੀਗਾ
-
ਕਹਿੰਦਾ ਕਿ ਇਹ ਕੋਈ ਨਹੀਂ ਹੈਗੀ ਗੱਲ ਇਨਾਂ ਦੇ ਵਿੱਚ,
-
ਉਹਨਾਂ ਨੂੰ ਤੁਸੀਂ ਮਾਰਤਾ,
-
ਹੁਣ ਇਹਨਾਂ ਨੂੰ ਕਾਹਤੋਂ ਤੰਗ ਕਰਦੇ ਹੋ।
-
ਇਹ ਬੀਬੀ ਕਿਹੜਾ ਉਹਨਾਂ ਦੇ ਨਾਲ ਜਾਂਦੀ ਆ,
-
ਘਰੇ ਰਹਿੰਦੀ ਆ ਆਪਦੇ ਬੱਚੇ ਪਾਲਣ ਦਿਓ।
-
ਉਹ ਹੁੰਦਾ ਚਾਰ ਜਣੇ ਉੱਪਰ ਚੜ ਕੇ
-
ਮੂਦਾ ਪਾ ਕੇ ਬੰਦੇ ਨੂੰ ਅੰਗੂਠੇ ਬੰਨ ਕੇ
-
ਉਧਰੋਂ ਮੇਰੀਆਂ ਬਾਹਾਂ ਬੰਨ ਲਈਆਂ ਮੇਰੀ ਚੁੰਨੀ ਦੇ ਨਾਲ
-
ਫਿਰ ਉੱਪਰ ਆਏ ਜਾ ਕੇ ਇੱਥੋਂ ਤੱਕ ਲਿਜਾਂਦੇ ਸੀਗੇ
-
ਉਹ ਜਾਣੀ ਮੈਨੂੰ ਵੀ ਆਏ ਸਰਕਦਾ ਖੂਨ ਪਾਣੀ,
-
ਜਿੱਦਾਂ ਅਗਾਂਹ ਕੁਝ ਤੁਰਦਾ ਹੁੰਦਾ ਐਵੇ ਲੱਗਦਾ ਸੀ।
-
ਫੇਰ ਉਹਨਾਂ ਦੇ ਨਾਲ ਹੀ ਲੱਤਾਂ ਲੁੱਤਾਂ 'ਚ ਜਾਨ,
-
ਖੂਨ ਪਾਣੀ ਇੱਕ ਬਣ ਜਾਂਦਾ।
-
ਫਿਰ ਬਾਅਦ ਵਿੱਚ ਕਰੰਟ ਵੀ ਲਾਇਆ।
-
ਉਹ ਪਟੇ ਜਿਹੇ ਵੀ ਮਾਰਦੇ ਸੀ।
-
ਪਾਣੀ 'ਚ ਵੀ ਡਬੋਇਆ ਸੀ ਮੈਨੂੰ।
-
ਫਿਰ ਆਣ ਕੇ ਮਹੀਨਾ ਭਰ ਮੇਰਾ ਸਿਰ ਨਹੀਂ ਵਾਹ ਹੋਇਆ।
-
ਹੌਲੀ ਹੌਲੀ ਇੱਕ ਸਾਡੇ ਉਹਦੇ ਵੀ ਭਰਾ ਨੂੰ
-
ਐਵੇ ਗੱਲ ਹੋਈ ਸੀਗੀ
-
ਉਹਨੇ ਮਸਾ ਮੇਰਾ ਬਾਲ ਸਿੱਧੇ ਕੀਤੇ ਸੀਗੇ,
-
ਨਲਾ ਕੇ ਮੈਨੂੰ।
-
ਜਦੋਂ ਘਰੇ ਲੈ ਕੇ ਆਂਦਾ ਛੁਡਾ ਕੇ
-
ਉਦੋਂ ਸਾਰੇ ਲੋਕ ਆਲੇ ਦੁਆਲ ਦੇਖਣ,
-
ਕਹਿੰਦੇ ਨਹੀਂ ਸੀ ਬਚ ਜਾਊਗੀ, ਆਏ ਹੋਇਆ ਕਿਵੇਂ ਦੇਖੀਏ।
-
ਦਵਾਈ ਬੂਟੀ ਮਾੜੀ ਮੋਟੀ ਲੈਂਦੇ ਰਹੇ,
-
ਹੋਰ ਮਦਦ ਸਾਡੀ ਕਿਹਨੇ ਕਰਨੀ ਸੀ।
-
ਡੇਢ ਮਹੀਨਾ ਮੇਰੇ ਤੋਂ ਹਿੱਲ ਨਹੀਂ ਹੋਇਆ ਮੰਜੇ ਤੋਂ।
-
ਉਦੋਂ ਮਗਰੋ ਬਾਅਦ ਵਿੱਚ ਮੈਂ ਦਵਾਈ ਲੈਣ ਗਈ ਸੀ ਤਾਂ
-
ਮੇਰਾ ਐਕਸੀਡੈਂਟ ਹੋ ਗਿਆ ਇੱਕ ਮੇਰੀ ਗੁਆਂਢ ਸੀ ਨਾਲ।
-
ਉਦੋਂ ਵੀ ਮੇਰੇ ਉੱਪਰ ਟਰੈਕਟਰ ਚੜ ਗਿਆ ਸੀ।
-
ਜਦੋਂ ਦਾ ਕੁੱਟਿਆ ਮਾਰਿਆ ਉਦੋਂ ਦੇ ਦਵਾਈਆਂ ਚ ਪਏ।
-
ਮੈਂ ਕਦੇ ਸਿਰ ਦੁਖਦੇ ਦੀ ਗੋਲੀ ਵੀ
-
ਨਹੀਂ ਸੀ ਪਹਿਲਾਂ ਤਾਂ ਖਾਦੀ।
-
ਹੁਣ ਕੰਮ ਤਾਂ ਮੇਰੇ ਕੋਲੋਂ ਕੋਈ ਨਹੀਂ ਹੁੰਦਾ ਹੈਗਾ।
-
ਬਸ ਮਾੜਾ ਮੋਟਾ ਤੁਰੀ ਫਿਰਦੀ ਆ, ਜੀਂਦੀ ਆ ਜਾਣੀ।
-
ਆਹੀ ਦੋ ਉਹਨਾਂ ਨੇ ਐਲਬਮਾਂ ਜਿਹੀਆਂ ਰੱਖਤੀਆਂ,
-
ਜਿਹੜਾ ਉਹ ਐਸਐਸਪੀ ਸ਼ਾਇਦ ਚਾਹਲ ਸੀਗਾ ਉਦੋਂ।
-
ਉਹਨੇ ਰੱਖਤੀਆਂ ਕਹਿੰਦਾ ਕਿ ਪਛਾਣ ਇਹਨਾਂ ਚੋਂ
-
ਜਦੋਂ ਮੈਨੂੰ ਲੈ ਕੇ ਗਏ ਘਰੋਂ
-
ਤਾਂ ਮੈਂ ਉਹ ਦੇਖੀ ਗਈ।
-
ਮੁੜਕੇ ਫਿਰ ਮਗਰੋਂ ਕਹਿੰਦਾ ਤੇਰੀ
-
ਨਿਗਹਾ ਤਾਂ ਨਹੀਂ ਥੋੜੀ।
-
ਤੂੰ ਕੁਝ ਦੱਸਦੀ ਨਹੀਂ ਆਹ ਮੁੰਡੇ ਨੂੰ ਮੈਂ ਜਾਣਦੀ ਆ।
-
ਮੈਂ ਕਿਹਾ ਨਿਗ੍ਹਾ ਤਾਂ ਮੇਰੀ ਹੈਗੀ ਬਹੁਤ
-
ਅੱਜ ਤੋਂ 20-21 ਸਾਲ ਪਹਿਲਾਂ ਦੀ ਤਾਂ ਗੱਲ ਆ।
-
ਮੈਂ ਕਿਹਾ ਨਿਗਹਾ ਤਾਂ ਮੇਰੀ ਹੈਗੀ ਆ,
-
ਮੈਂ ਇਹਨਾਂ ਨੂੰ ਜਾਣਦੀ ਨਹੀਂ ਕਿਸੇ ਨੂੰ,
-
ਤਾ ਫਿਰ ਦੁਬਾਰਾ ਦੇਖ ਐਲਬਮ ਤੇ ਕੁਰਸੀ ਤੇ ਬਿਠਾ ਲਿਆ ਮੈਨੂੰ।
-
ਪਹਿਲਾਂ ਮੈਂ ਖੜੀ ਸੀ, ਮੈਂ ਡਰਦੀ ਸੀ
-
ਮੈਂ ਕਿਹਾ ਵੀ ਐਵੇਂ ਕਹੀ ਜਾਂਦੇ ਕੁਰਸੀ ਤੇ ਬਹਿ ਜਾ,
-
ਮੈਂ ਬੈਠੀ ਫਿਰ ਮੈਨੂੰ ਕੁੱਟਣਗੇ।
-
ਮੈਂ ਖੜੀ ਰਹੀ, ਕਹਿੰਦਾ ਬਹਿ ਜਾ ਤੂੰ ਕੁਰਸੀ ਤੇ
-
ਫਿਰ ਉੱਥੇ ਮੇਜ ਤੇ ਮੂਹਰੇ ਐਲਬਮਾਂ ਦੋ ਰੱਖਤੀਆਂ।
-
ਫਿਰ ਮੈਂ ਉਹ ਦੇਖਦੀ ਰਹੀ,
-
ਦੁਬਾਰਾ ਫਿਰ ਆਖੇ ਦੇਖ ਇਹਨਾਂ ਚੋਂ ਪਛਾਣ
-
ਕਿਹਨੂੰ ਤੂੰ ਜਾਣਦੀ ਆ।
-
ਮੈਂ ਕਿਹਾ ਮੈਂ ਇਹਨਾਂ ਚੋਂ ਕਿਸੇ ਨੂੰ ਨਹੀਂ ਜਾਣਦੀ
-
ਫਿਰ ਕਹਿੰਦੇ ਲੈਜੋ।
-
ਫਿਰ ਮੈਨੂੰ ਪਾਣੀ 'ਚ ਡਬੋਣ ਲੱਗ ਗਈਆਂ।
-
ਪਹਿਲਾਂ ਰਾਤ ਨੂੰ ਉਹਨਾਂ ਨੇ ਪਾਣੀ 'ਚ ਡਬੋਇਆ
-
ਲਿਜਾਣ ਸਾਰ ਹੀ ਅੱਥਣੇ ਦਿਨ ਛਿਪੇ ਹਨੇਰੇ ਜਿਹੇ ਹੋਏ
-
ਆਏ 7:00 ਵਜੇ ਤੋਂ ਬਾਅਦ ਆਏ ਸੀ।
-
ਫਿਰ ਮਗਰੋਂ ਸਵੇਰ ਨੂੰ ਫਿਰ ਸੱਦ ਲਿਆ।
-
ਪਾਣੀ ਦੀ ਬਾਲਟੀ ਭਰੀ ਹੁੰਦੀ ਸੀ
-
ਫਿਰ ਵਿੱਚ ਡਬੋਕੇ ਤੇ ਕੁਝ ਟਾਈਮ
-
ਬੋਲਿਆ ਨਹੀਂ ਗਿਆ ਮੇਰੇ ਕੋਲੋਂ, ਮੈਂ ਬੋਲੀ ਨਹੀਂ।
-
ਮੁੜਕੇ ਉਹ ਖਬਰੇ ਡਰ ਗਏ।
-
ਗਾਲ ਗੂਲ ਨਹੀਂ ਮੈਨੂੰ ਕੋਈ ਵੀ ਕੱਢੀ
-
ਨਾਮ ਲੈ ਕੇ ਬੁਲਾਉਂਦੇ ਸੀਗੇ।
-
ਚਰਨਜੀਤ ਸਾਡੇ ਵੱਲੋਂ ਝਾਕ ਉਹ ਕਹੀ ਜਾਂਦਾ ਸੀਗਾ,
-
ਜੇ ਤਾਂ ਅੱਖਾਂ ਵਿੱਚ ਪਤਾ ਨਹੀਂ ਕਿਹੜੀ ਕੋਈ ਲਕੀਰ
-
ਲਕੂਰ ਦੀ ਨਿਸ਼ਾਨੀ ਫੇਰ ਤਾਂ ਆਖੇ ਠੀਕ ਆ,
-
ਨਹੀਂ ਅਖੇ ਬਸ ਇਹ ਗਈ।
-
ਤਾਂ ਫਿਰ ਮੈਂ ਮੁੜ ਕੇ ਪੰਜ ਸੱਤ ਮਿੰਟ ਤਾ ਬੈਠੀ ਰਹੀ
-
ਜਦੋਂ ਆਏ ਜਿਹੇ ਹੋ ਕੇ।
-
ਫਿਰ ਮਗਰੋਂ ਮੈਨੂੰ ਕਹਿੰਦੇ ਕਿ ਅੱਖਾਂ ਖੋਲ,
-
ਮੈਂ ਸਾਹ ਜਿਹਾ ਲੈ ਕੇ ਮੁੜ ਕੇ ਅੱਖਾਂ ਖੋਲੀਆਂ
-
ਫੇਰ ਕਹਿੰਦੇ ਠੀਕ ਹੈ, ਫਿਰ ਮੈਨੂੰ ਛੱਡ ਤਾ।
-
ਉਦੋਂ ਬਾਅਦ ਜਦੋਂ ਤੀਜੇ ਦਿਨ ਸਾਨੂੰ
-
ਦੋ ਦੋ ਵਾਰੀ ਕੁੱਟਦੇ ਸੀ ਆਥਣ ਸਵੇਰ,
-
ਜਦੋਂ ਤੀਜੇ ਦਿਨ ਛੱਡਿਆ ਤੇ ਉਦੋਂ ਮੇਰੇ
-
ਕੰਨਾਂ ਵਿੱਚੋਂ ਖੂਨ ਨਿਕਲਦਾ ਸੀਗਾ।
-
ਮੁੱਲਾਪੁਰ ਡਾਕਟਰ ਕੋਲ ਗਏ ਕੰਨਾਂ ਵਾਲੇ ਕੋਲ
-
ਉਹ ਕਹਿੰਦਾ ਆਏ ਕਿਵੇਂ ਹੋਇਆ ਤੁਹਾਡੇ ਨਾਲ,
-
ਫਿਰ ਜਦੋਂ ਦੱਸਿਆ ਪੁਲਿਸ ਦੇ ਕੁੱਟੇ ਹੋਏ ਆ,
-
ਕਹਿੰਦੇ ਤੁਸੀਂ ਵੀ ਸਿੱਖ ਆ।
-
ਫਿਰ ਉਹ ਡਾਕਟਰ ਕਹਿੰਦਾ ਮੈਂ ਦਵਾਈ ਦੇਊਂਗਾ,
-
ਫਰੀ ਇਲਾਜ ਕਰੂੰਗਾ ਪੈਸਾ ਕੋਈ ਨਹੀਂ ਲੈਣਾ।
-
ਫਿਰ ਸਾਡੇ ਕੋਲੋ ਪੈਸਾ ਕੋਈ ਨਹੀਂ ਲਿਆ ਸੀ,
-
ਫਿਰ ਉਹਦੇ ਨਾਲ ਮੇਰੇ ਕੰਨ ਠੀਕ ਹੋ ਗਏ ਸੀਗੇ।
-
ਉਹ ਸਕੂਟਰ ਸਟਾਰਟ ਕਰਕੇ,
-
ਉਹਦੇ ਵਿੱਚ ਤਾਰਾਂ ਜਿਹੀਆਂ ਇੱਥੇ ਧੌਣ ਤੇ ਲਾਉਂਦੇ ਸੀ
-
ਫਿਰ ਕਹਿੰਦੇ ਸੀ ਪਾਣੀ ਦੀ ਬਾਲਟੀ ਸਿੱਟੋ,
-
ਇੱਥੇ ਹੱਥਾਂ ਤੇ ਲਾਉਂਦੇ ਸੀ ਗਲ ਤੇ ਏਥੇ।
-
ਆਈ ਜਾਣੀ ਤਕਲੀਫ ਜਿਹੀ ਹੁੰਦੀ ਸੀ,
-
ਜਿੱਦਾਂ ਮਾਸ ਖਿੱਚ ਹੋਈ ਜਾਂਦਾ, ਆਏ ਹੁੰਦਾ ਸੀ।
-
ਫੇਰ ਮੁੜ ਕੇ ਪਟੇ ਵੀ ਮਾਰੇ ਉਹਨਾਂ ਨੇ।
-
ਜਿਵੇ ਪੁਲਿਸ ਵਾਲੇ ਬੰਦਿਆਂ ਨੂੰ ਕੁੱਟਦੇ ਸੀ,
-
ਉਵੇਂ ਜਨਾਨੀਆਂ ਨੂੰ ਕੁੱਟਦੇ ਸੀ।
-
ਫਿਰ ਤਾਂ ਜਦੋਂ ਮੈਨੂੰ ਡੀਐਸਪੀ ਨੇ ਕਿਹਾ ਬੇਟਾ ਆਜਾ ਕਹਿੰਦਾ,
-
ਪਹਿਲਾ ਮੈਂ ਕਿਹਾ ਹੁਣ ਪਤਾ ਨਹੀਂ ਕਿਹੜਾ ਹੋਰ ਆ ਗਿਆ,
-
ਕੋਈ ਕੁਟਵਾਉਣ ਦੀ ਖਾਤਰ ਮੈਨੂੰ।
-
ਹੁਣ ਫਿਰ ਮੈਨੂੰ ਕੁੱਟਣ ਨੂੰ ਸੱਦਿਆ ਇਹਨਾਂ ਨੇ।
-
ਫਿਰ ਕਹਿੰਦਾ ਬੇਟਾ ਤੇਰੀ ਕੋਈ ਚੀਜ਼ ਤਾਂ ਨਹੀਂ ਸੀ ਕੋਈ
-
ਆਪਦੇ ਉੱਪਰ ਕੱਪੜਾ ਲੈਣ ਨੂੰ ਲਿਆਈ ਹੋਵੇ,
-
ਮੈਂ ਪੈਰਾਂ 'ਚ ਚੱਪਲੀਆਂ ਵੀ ਨਹੀਂ ਪਾਕੇ ਆਈ।
-
ਮੈਨੂੰ ਪਤਾ ਹੀ ਨਹੀਂ ਮੈਂ ਚੱਪਲੀਆਂ ਵੀ ਲੈ ਕੇ ਜਾਵਾਂ।
-
ਮੈਂ ਆਖਾ ਮੇਰੀਆਂ ਚੱਪਲੀਆਂ ਸੀਗੀਆਂ।
-
ਫਿਰ ਉਹ ਛਪੈਣਾ ਨੇ ਲਿਆਣ ਕੇ ਮੇਰੇ ਪੈਰਾਂ 'ਚ
-
ਚੱਪਲੀਆਂ ਪਾਈਆਂ
-
ਤਾਂ ਫਿਰ ਉਹਦੇ ਨਾਲ ਜਿਹੜੇ ਮੁੰਡੇ ਬਾਡੀਗਾਰਡ ਸੀ
-
ਡੀਐਸਪੀ ਦੇ,
-
ਉਹ ਜਾਣੀ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਏ
-
ਪੁਲਿਸ ਵਾਲਿਆਂ ਨੂੰ, ਕਹਿੰਦੇ ਕੀ ਕੱਢ ਲਿਆ
-
ਹੁਣ ਅਸੀਂ ਮਰੀ ਪਈ ਨੂੰ ਲੈ ਚੱਲੇ ਆ ਘਰ ਨੂੰ।
-
ਤੁਸੀਂ ਕੀ ਕੱਢ ਲਿਆ ਇਹਦੇ ਵਿੱਚੋਂ ਕੁਛ ਮਿਲਿਆ ਤੁਹਾਨੂੰ,
-
ਫਿਰ ਕੋਈ ਉਦੋਂ ਬੋਲਦਾ ਨਹੀਂ ਸੀਗਾ।
-
ਡੀਐਸਪੀ ਨੇ ਨੌਕਰੀ ਆਪਦੀ ਛੱਡਤੀ ਸੀ
-
ਰਿਟਾਇਰ ਹੋਣ ਤੋਂ ਪਹਿਲਾਂ ਕਹਿੰਦਾ ਮੈ
-
ਇਹਨਾਂ ਅੱਤਿਆਚਾਰ ਨਹੀਂ ਚੱਲਦਾ।
-
ਉਹਨਾਂ ਨੂੰ ਆਏ ਜਿਹੜੇ ਹੁਣ ਆਰਡਰ ਮਾਰਦੇ ਸੀਗੇ
-
ਕੇਪੀਐਸ ਗਿੱਲ ਹੋਣੀ, ਉਹਨਾਂ ਨੂੰ ਪਤਾ ਸੀ
-
ਅਸੀਂ ਇਹਨਾਂ ਲੋਕਾਂ ਨੂੰ ਕਿਉਂ ਤੰਗ ਕਰਦੇ ਆ ਆਪਦਿਆਂ ਨੂੰ,
-
ਫਿਰ ਇਹ ਕੀ ਕਰਨਗੇ ਇਹਨਾਂ ਦੇ ਅਗਾਂਹ,
-
ਹੁਣ ਸਾਡੇ ਜਵਾਕ ਪੁਲਿਸ ਵਾਲਿਆਂ ਨੂੰ ਚੰਗਾ ਥੋੜੋ ਸਮਝਦੇ ਆ।
-
ਲੋਕ ਤਾਂ ਹੁੱਬ ਕੇ ਕਹਿੰਦੇ ਕੁੜੀ ਮੈਂ ਲੱਖ
-
ਰੁਪਈਆ ਦੇ ਕੇ ਪੁਲਿਸ ਚ ਭਰਤੀ ਕਰਾਤੀ
-
ਸਾਨੂੰ ਤਾਂ ਗੁੱਸਾ ਆਉਂਦਾ ਪੁਲਿਸ ਵਾਲਿਆਂ ਤੇ ਹੁਣ ਵੀ।
-
ਜਿੰਨਾ ਚਿਰ ਜ਼ਿੰਦਗੀ ਰਹੂਗੀ
-
ਉਨਾ ਚਿਰ ਸਾਰਿਆਂ ਨੂੰ ਉਹਨਾਂ ਤੇ ਗੁੱਸਾ ਹੀ ਆਊਗਾ,
-
ਪੁਲਿਸ ਵਾਲੇ ਵੀ ਕੋਈ ਬੰਦੇ ਆ।
-
ਜਿਹੜਾ ਨਜਾਇਜ਼ ਲੋਕਾਂ ਨੂੰ ਘਰੇ ਬੈਠਿਆਂ ਨੂੰ
-
ਚੱਕ ਕੇ ਲਜਾ ਕੇ ਤੰਗ ਕਰਦੇ,
-
ਕੋਈ ਕਤਲ ਕੀਤਾ ਹੋਵੇ ਫਿਰ ਵੀ ਅਗਲਾ ਕਹਿ ਦਿੰਦਾ।
-
ਅਸੀਂ ਤਾਂ ਇਕ ਆਪਦਾ ਘਰ ਗਵਾ ਕੇ
-
ਜੇ ਦੁੱਧ ਪਾਉਂਦੇ ਸੀਗੇ 10-12 ਕਿਲੋ
-
ਉਦੋਂ ਸਾਡੇ ਪਸ਼ੂ ਜਿਆਦਾ ਹੁੰਦੇ ਸੀ ਤਾਂ
-
ਉਹਦੇ ਵਿੱਚੋਂ ਵੀ ਅਸੀਂ ਆਪਦਾ 4-5 ਕਿਲੋ ਹੀ ਪਾਉਂਦੇ ਸੀ,
-
ਪੰਜ ਛੇ ਕਿਲੋ ਉਹਨਾਂ ਨੂੰ ਪਿਲਾ ਦਿੰਦੇ ਸੀਗੇ।
-
ਆਏ ਤਾਂ ਦੱਸਦੇ ਕੁਝ ਨਹੀਂ ਸੀ
-
ਅਸੀਂ ਕਾਹਤੋਂ ਚੱਕ ਕੇ ਲੈ ਕੇ ਚੱਲੇ ਆ,
-
ਬਸ ਇੱਥੋਂ ਛੱਡ ਜਾਣਾ ਸੀ।
-
ਅਸੀਂ ਕਹਿੰਦੇ ਸੀ ਹਾਲੇ ਤਾਂ ਠੀਕ ਵੀ ਨਹੀਂ ਹੋਇਆ,
-
ਤੁਰ ਵੀ ਨਹੀਂ ਹੁੰਦਾ
-
ਕੋਈ ਨਹੀਂ ਅਸੀਂ ਗੱਡੀ ਚ ਲੈ ਕੇ ਜਾਣਾ ਇੱਥੋਂ ਛੱਡ ਦੇਣਾ।
-
ਫਿਰ ਮਗਰੋਂ ਜਦੋਂ ਕਿਸੇ ਸਰਪੰਚ ਨੇ ਆਣ ਕੇ ਹੋ ਜਾਣਾ ਕੋਲੇ
-
ਕਿੱਥੇ ਲੈ ਕੇ ਚੱਲੇ ਆ
-
ਤਾ ਫਿਰ ਕਹਿਣਾ ਅਸੀਂ ਲੁਧਿਆਣੇ ਲੈ ਕੇ ਚੱਲੇ ਆ
-
ਉਹਨੂੰ ਦੱਸ ਦੇਣਾ ਅਸੀਂ ਲੁਧਿਆਣੇ ਜਾਂ ਜਗਰਾਉਂ
-
ਟਾਫ 'ਚ ਲੈ ਚੱਲੇ ਆ।
-
ਫਿਰ ਸਾਨੂੰ ਲਾਸ਼ ਵੀ ਨਹੀਂ ਦਿੱਤੀ।
-
ਅਖਬਾਰ ਤੇ ਅਣਪਛਾਤੇ ਇੱਕ ਮੁੰਡੇ ਦਾ ਨਾਮ ਲਿਖਿਆ
-
ਅਵਤਾਰ ਸਿੰਘ ਉਹਤੋਂ ਪਛਾਣਿਆ ਇੱਕ ਕੋਠਿਆਂ ਦਾ ਸੀ।
-
ਉਦੋਂ ਉਹ ਵੀ ਮੇਰੇ ਸਾਹਮਣੇ ਕੁੱਟਿਆ ਕਰਕੇ।
-
ਉਦੋਂ ਤਾਂ ਮੈਨੂੰ ਕੁਝ ਨਹੀਂ ਕਿਹਾ,
-
ਮੈਨੂੰ ਸਾਲ ਬਾਅਦ ਫਿਰ ਜਿਆਦਾ ਕੁੱਟਿਆ
-
ਉਦੋਂ ਤਾਂ ਮਾੜਾ ਮੋਟਾ ਹੀ।
-
ਸਾਲ ਬਾਅਦ ਇੱਥੇ ਕੀ ਸੀਗਾ ਸਾਡੇ ਕੋਲੇ,
-
ਜਿਹਦੀ ਕੋਈ ਜਾਣ ਪਛਾਣ ਮਤਲਬ ਹੋਊ ਉਨਾਂ ਦੇ ਨਾਲ,
-
ਉਹਨੂੰ ਤਾਂ ਤੁਸੀਂ ਪਹਿਲਾਂ ਹੀ ਖਤਮ ਕਰਤਾ
-
ਸਾਲ ਬਾਅਦ ਫਿਰ ਮੈਂ ਕੀ ਕਰਦੀ ਸੀ,
-
ਮੈਨੂੰ ਕਾਹਤੋਂ ਕੁੱਟਿਆ ਉਹਨਾਂ ਨੇ।
-
ਏਨਾ ਨਹੀਂ ਨਾ ਸੁਣਦੇ ਹੈਗੇ।
-
ਸਾਨੂੰ ਕਿਹੜਾ ਹੁਣ ਪੁਲਿਸ ਵਾਲਿਆਂ ਦਾ ਸੀ,
-
ਕੀ ਕਰਨਾ ਤੁਹਾਨੂੰ ਹੁਣ ਲਜਾ ਕੇ ਕੁੱਟਣਾ ਜਾ
-
ਬਿਠਾਉਣਾ ਲਿਜਾ ਕੇ।
-
ਇਹ ਹੋ ਸਕਦਾ ਮਾਰ ਵੀ ਦਿੰਦੇ।
-
ਕਹਿੰਦੇ ਸੀਗੇ, ਫਲਾਣੇ ਕੋਲੇ ਉਹ ਸਵਰਨ ਸਿੰਘ ਸੀਗਾ
-
ਇੱਥੇ ਐਸਐਸਪੀ ਉਹਦੇ ਭਾਣਜੇ ਨੂੰ ਜਾਣਦੇ ਆ,
-
ਉਹ ਬਹੁਤ ਅੜਬ ਆ
-
ਉਹਦੇ ਕੋਲੇ ਅਸੀਂ ਤੁਹਾਨੂੰ ਛੱਡ ਦੇਣਾ
-
ਉਹ ਮਿਰਚਾਂ ਵਾਲੀ ਬੋਰੀ 'ਚ ਮੂੰਹ ਪਵਾ ਕੇ ਕੁੱਟਦੇ ਆ।
-
ਉਹਦੇ ਸਾਹਮਣੇ ਅਸੀਂ ਕੁਝ ਕਹਿ ਵੀ ਨਹੀਂ ਸੀ ਸਕਦੇ।
-
ਸਾਨੂੰ ਨਾ ਉੱਥੇ ਲੈ ਕੇ ਜਾਇਓ ਜਾਂ ਨਾ ਕੁੱਟੋ।
-
ਲੈ ਜਾਓ ਵੀਰ ਜੀ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ
-
ਹੁਣ ਤੁਹਾਡੇ ਵੱਸ ਵਿੱਚ ਆ ਅਸੀਂ ਤਾਂ।
-
ਉੱਥੇ ਵੜਦਿਆਂ ਜਦੋਂ ਸਟਾਫ ਵਿੱਚ ਆਏ ਸੀ,
-
ਹੁਣ ਮੈਨੂੰ ਨਹੀਂ ਇਹਨਾਂ ਨੇ ਜੀਹਂਦੀ ਬਾਹਰ ਕੱਢਣਾ।
-
ਕਹਿੰਦੇ ਸੀ ਤੇਰੇ ਜਵਾਕਾਂ ਦਾ,
-
ਮੈਂ ਕਿਹਾ ਆਪੇ ਪਰਮਾਤਮਾ,
-
ਅੱਗੇ ਅਸੀਂ ਕੀ ਕਰ ਲਿਆ
-
ਹੁਣ ਸਾਲ ਬਾਅਦ ਤੁਸੀਂ ਮੈਨੂੰ ਮਾਰ ਦੇਵੋਗੇ
-
ਮੈਂ ਕੀ ਕਰਲੂਗੀ।
-
ਮੈਂ ਉਹਨਾਂ ਕੋਲ ਰਹਿ ਕੇ ਵੀ ਕੀ ਕਰਲੂਗੀ।
-
ਆਪੇ ਜਿਹਨੇ ਚੁੰਝ ਲਾਈ ਆ
-
ਆਪੇ ਹੀ ਦਊ ਉਹਨਾਂ ਨੂੰ ਖਾਣ ਨੂੰ।
-
ਮੈਂ ਤਾਂ ਆਪ ਹੈਰਾਨ ਆ ਏਨਾ ਕਿਵੇਂ ਝੱਲ ਲਿਆ।
-
ਮੈਨੂੰ ਨਹੀਂ ਸੀ ਪਤਾ ਲੱਗਦਾ
-
ਜਿੱਦਾਂ ਆਪੇ ਪਰਮਾਤਮਾ ਹੀ ਸਹਾਰੀ ਜਾਂਦਾ ਮੇਰੀ ਕੁੱਟ ਵੀ।
-
ਬਾਅਦ ਵਿੱਚ ਤਾਂ ਤਕਲੀਫ ਹੁੰਦੀ ਸੀ,
-
ਉਦੋਂ ਮੈਨੂੰ ਪਤਾ ਨਹੀਂ ਲੱਗਿਆ
-
ਕਿਵੇਂ ਇੰਨਾ ਕੁਝ ਮੇਰੇ ਨਾਲ ਵਾਪਰਿਆ ਤੇ
-
ਮੈਂ ਏਨਾ ਝੱਲ ਗਈ।
-
ਉਦੋਂ ਕਹਿੰਦੇ ਸੀਗੇ,
-
ਪੇਸ਼ ਕਰਾ ਦੋ ਲੈਣ ਆਏ ਸੀ ਏਥੇ
-
ਜਦੋਂ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ
-
ਜਿੱਦਣ ਮਾਰਿਆ ਗਿਆ,
-
ਉਦਣ ਹੀ ਜਾਣੀ, ਉਹਨਾਂ ਨੇ ਸਾਰੇ ਜਿੱਥੇ ਜਿੱਥੇ
-
ਮਾੜਾ ਮੋਟਾ ਪਤਾ ਸੀ ਉਥੇ ਆਪਦੀਆਂ ਗੱਡੀਆਂ
-
ਕੋਈ 50- 60 ਹੋਣਗੀਆਂ ਜਿਹੜੀਆਂ ਆਈਆਂ ਸੀ ਏਥੇ।
-
ਅਸੀਂ ਤਾਂ ਇੱਥੇ ਬੈਠੇ,
-
ਇੱਥੇ ਸਾਡਾ ਤੂਤ ਭਾਰਾ ਸਾਰਾ ਹੁੰਦਾ ਸੀਗਾ,
-
ਇਧਰਲੇ ਪਾਸੇ ਸੀਗੇ।
-
ਉਹ ਗੱਡੀਆਂ ਲੰਘੀ ਜਾਣ ਉਹਨਾਂ ਨੂੰ ਘਰ ਦਾ ਨਹੀਂ ਸੀ ਪਤਾ
-
ਤਾਂ ਉਹ ਅਗਾਂਹ ਲੰਘੀ ਜਾਣ ਤੇ
-
ਅਸੀਂ ਕਹੀਏ ਆਹ ਤਾਂ ਕਿਸੇ ਚੰਗੇ ਤਕੜੇ ਨੂੰ
-
ਫੜ ਲਿਆਏ ਕੋਈ ਜਥੇਦਾਰ ਜਿੱਦਾਂ ਹੁੰਦਾ।
-
ਇਹ ਤਾਂ ਬਾਹਲੀ ਪੁਲਿਸ ਤੁਰੀ ਫਿਰਦੀ ਆ।
-
ਕਿੰਨੀਆਂ ਗੱਡੀਆਂ ਲੰਘ ਗਏ ਕਿੱਧਰੋਂ ਆਏ ਆ।
-
ਉੱਪਰ ਦੀ ਗੇੜਾ ਦੇ ਕੇ ਇੱਧਰ ਦੀ ਲੰਘੇ ਤੇ
-
ਆਏ ਲੰਘ ਗਏ ਅਗਾਂਹ।
-
ਮੁੜ ਕੇ ਜਦੋਂ ਪਿੱਛੇ ਮੁੜਨ ਲੱਗੀਆਂ
-
ਕਿਸੇ ਨੇ ਘਰ, ਕੋਈ ਵਿੱਚ ਬੈਠਾ ਹੋਊਗਾ,
-
ਜਿਹੜਾ ਪਹਿਲਾਂ ਆਇਆ ਹੋਇਆ ਹੋਊਗਾ,
-
ਉਹਨੇ ਦੱਸਿਆ ਇਹ ਗਲੀ ਚ ਘਰ ਆ।
-
ਫਿਰ ਉਹ ਜਦੋਂ ਇੱਥੇ ਇੱਕਦਮ ਸਾਡੇ ਕਣਕ
-
ਵਾਲਾ ਡਰੰਮ ਪਿਆ ਸੀ, ਬੋਰੀਆਂ ਸੀ।
-
ਅਸੀਂ ਕਣਕ ਵੇਚੀ ਨਾ ਉਦੋਂ।
-
ਇਧਰ ਇੱਕ ਕਮਰਾ ਜਿਹਾ ਸੀਗਾ
-
ਉਹਦੇ ਵਿੱਚ ਉਹੀ ਲਾਈਆਂ ਸੀ।
-
ਉਹਨਾਂ ਨੇ ਉਹ ਬੋਰੀਆਂ ਵੀ ਪਾੜਤੀਆਂ,
-
ਕਣਕ ਵਾਲੇ ਡਰਮ 'ਚ ਵੀ ਆਪਦੇ ਸੂਏ ਸਾਏ ਮਾਰੇ,
-
ਕਿੱਥੇ ਆ ਕਿੱਥੇ ਚਲਾ ਗਿਆ।
-
ਪਹਿਲਾਂ ਬਾਹਰ ਜਾ ਕੇ ਆਇਆ ਸੀ
-
ਤਾਂ ਫਿਰ ਮੁੜ ਕੇ ਜਾਣਾ ਸੀਗਾ,
-
ਚੱਲ ਬਾਹਰ ਹੀ ਨਿਕਲਜਾ ਮੈਂ ਆਪਦੀ ਜਾਨ ਬਚਾਲਾ।
-
ਉਹ ਜਾ ਨਹੀਂ ਹੋਇਆ ਪਾਸਪੋਰਟ ਰਿਨਿਊ ਨਹੀਂ ਕੀਤਾ
-
ਪੁਲਿਸ ਵਾਲਿਆਂ ਨੇ,
-
ਉਹਨਾਂ ਨੇ ਜਦੋਂ ਇੱਥੇ ਆਣ ਕੇ ਰੇਡ ਮਾਰੀ ਸਾਡੇ ਤੇ
-
ਪੁੱਛਿਆ ਮੈਨੂੰ ਕਹਿੰਦੇ ਵੀ ਕਿੱਥੇ ਆ,
-
ਮੈਂ ਕਿਹਾ ਉਹ ਦਿੱਲੀ ਗਏ ਆ
-
ਤੁਹਾਡੀ ਆਖੇ ਜਮੀਨ ਕਿੱਥੇ ਆ,
-
ਮੈਂ ਕਿਹਾ ਜਮੀਨ ਉਦੋਂ ਸਾਡੀ ਗਹਿਣੇ ਕੀਤੀ ਸੀਗੀ,
-
ਬਾਹਰ ਜਾਣ ਵਾਸਤੇ।
-
ਮੈਂ ਕਿਹਾ ਸਾਡੀ ਤਾਂ ਜਮੀਨ ਗਹਿਣੇ ਕੀਤੀ ਆ,
-
ਚੱਕ ਲਓ ਹੁਣ ਉਹ ਤਾਂ ਬਾਹਰ ਚਲਿਆ ਗਿਆ ਕੰਜਰ।
-
ਉਹ ਚਲਾ ਗਿਆ, ਮੈਂ ਕਿਹਾ ਨਹੀਂ ਆਊਗਾ ਮੁੜ ਕੇ।
-
ਉਹ ਤਾਂ ਹਲੇ ਪਤਾ ਕਰਨ ਦਿੱਲੀ ਨੂੰ ਗਿਆ ਆ।
-
ਕਿਹੜੇ ਏਜੰਟ ਕੋਲੇ ਮੈਂ ਕਿਹਾ ਮਲਕੀਤ ਵੀਰ ਜੀ
-
ਜਿਹੜਾ ਉਹਦੇ ਕੋਲੇ ਗਏ ,
-
ਮੈਂ ਕਿਹਾ ਉਹ ਮੇਰੇ ਮਾਮਾ ਜੀ ਦਾ ਮੁੰਡਾ ਹੀ ਬਣਿਆ ਹੋਇਆ।
-
ਉਹ ਕਹਿੰਦਾ ਮੈਂ ਤੈਨੂੰ ਬਾਹਰ ਕੱਢ ਦਿੰਨਾ ਆ।
-
ਕਹਿੰਦੇ ਲੈ ਏਡੇ ਵੱਡੇ ਐਮਐਲਏ ਨਾਲ ਮਲਕੀਤ ਬੀਰਮੀ ਨਾਲ
-
ਤੁਹਾਡਾ ਲਿੰਕ ਆ ਤੁਸੀਂ ਤਾਂ ਇੱਕ ਮਿੰਟ ਚ
-
ਛਡਾ ਸਕਦੇ ਹੋ ਕਹਿੰਦੇ।
-
ਅਸੀਂ ਲੈਣ ਤਾਂ ਆ ਗਏ ਤੁਹਾਨੂੰ ਐਵੇਂ ਜਾਣੀ ਕਹਿੰਦੇ ਰਹੇ।
-
ਫਿਰ ਮੈਨੂੰ ਲੈ ਗਏ ਸੀਗੇ।
-
ਇਥੇ ਘਰੋਂ ਹੀ ਥੋੜਾ ਕੁੱਟਿਆ ਤੇ
-
ਫਿਰ ਉੱਥੇ ਜਾ ਕੇ ਉਹਨਾਂ ਨੇ ਕੁੱਟਿਆ ਸੀ।
-
ਫਿਰ ਕਹਿੰਦੇ ਜਿੰਨਾ ਚਿਰ ਪੇਸ਼ ਨਹੀਂ ਹੁੰਦਾ,
-
ਉਨਾ ਚਿਰ ਤੈਨੂੰ ਨਹੀਂ ਛੱਡਣਾ।
-
ਮੈਂ ਕਿਹਾ ਤੁਸੀਂ ਮੈਨੂੰ ਛੱਡ ਦੋ,
-
ਮੈਂ ਜਦੋਂ ਆਪਦੀਆਂ ਸਕੀਰੀਆਂ ਸਕੂਰੀਆ ਵਿੱਚ ਦੇਖ ਕੇ
-
ਜੇ ਕਿਤੇ ਉੱਥੇ ਆ ਗਿਆ, ਅੱਬਲ ਤਾ ਆਜੂ,
-
ਪੇਸ਼ ਹੋਜੂ ਤੇ ਵੀ ਫਿਰ ਅਸੀਂ ਪੇਸ਼ ਕਰਾਦਾਂਗੇ।
-
ਫਿਰ ਆਏ ਕਹਿਣ ਤੇ ਛੱਡਤਾ
-
ਬੰਦੇ ਵੀ ਇੱਥੋਂ ਪਿੰਡੋਂ ਗਏ।
-
ਘਰੇ ਆ ਕੇ ਫਿਰ ਕਹਿੰਦੇ ਪੇਸ਼ ਕਰਾਉਣਾ,
-
ਅਸੀਂ ਕੁਝ ਨਹੀਂ ਕਹਿੰਦੇ।
-
ਫਿਰ ਅਸੀਂ ਪੇਸ਼ ਕਰਵਾਇਆ ਸੀ।
-
ਪੇਸ਼ ਕਰਵਾਇਆ ਫਿਰ ਉਹਨਾਂ ਨੇ ਛੱਡਿਆ ਨਹੀਂ
-
18 ਦਿਨ ਕੁੱਟਮਾਰ ਬਹੁਤ ਕੀਤੀ।
-
ਇੱਥੇ ਸੂਜਾਪੁਰ ਕਲਾਰਾਂ ਦੇ ਕੋਲ ਪੰਜ ਜਣਿਆਂ ਦਾ
-
ਇੱਥੇ ਮੁਕਾਬਲਾ ਬਣਾ ਕੇ ਤੇ ਇੱਕ ਇੱਥੇ ਪਿੰਡ 'ਚ
-
ਘਰ ਉਹਨਾਂ ਦਾ ਕੋਈ ਸੀਆਈਡੀ 'ਚ ਸੀਗਾ
-
ਪੁਲਿਸ ਵਿੱਚ ਸੀਗਾ ਉਹਦਾ ਭਰਾ ਸੀਗਾ।
-
ਉਹਨੇ ਦੱਸਿਆ ਕਹਿੰਦਾ ਕਿ ਮੈਨੂੰ ਤਾਂ
-
ਸਿਬੀਆਂ ਆਲਾ ਗਿਆਨੀ ਲੱਗਦਾ,
-
ਉਹ ਵੀ ਵਿੱਚ ਹੀ ਸੀਗਾ।
-
ਜਦੋਂ ਉਹਨਾਂ ਨੇ ਇੱਥੇ ਸਸਕਾਰ ਕੀਤਾ,
-
ਜਗਰਾਉਂ ਹੀ ਕਰਤਾ।
-
ਸਾਨੂੰ ਫਿਰ ਮਗਰੋਂ ਕਹਿੰਦੇ ਆ
-
ਰਾਖ ਲੈਜੋ ਚੱਕ ਕੇ, ਫੁੱਲ ਆਪਦੇ ਚੱਕ ਲਿਓ,
-
ਕੱਢ ਲਿਓ ਵਿੱਚੋਂ ਤੇ ਆਪਦੇ ਪਛਾਣਕੇ।
-
ਉਹਨਾਂ ਵਿੱਚ ਸਾਨੂੰ ਕੀ ਪਛਾਣ ਸੀ
-
ਅੰਦਾਜੇ ਦੇ ਨਾਲ ਹੀ ਲੈ ਆਂਦੇ।
-
ਸਾਰਾ ਕੁਝ ਇਕੱਠਾ ਕਰਕੇ,
-
ਸਾਨੂੰ ਤਾਂ ਆਏ ਵੀ ਨਹੀਂ ਯਕੀਨ ਹੈਗਾ।
-
ਉਹ ਉਹਦੀ ਲਾਸ਼ ਸੀ, ਉਹ ਸਸਕਾਰ ਕੀਤਾ ਹੋਇਆ ਸੀ
-
ਜਾਂ ਕਿਸੇ ਹੋਰ ਦਾ ਸੀਗਾ।
-
ਜੇ ਸਾਨੂੰ ਕੁਝ ਦਿਖਾਉਂਦੇ ਤਾਂ ਹੀ ਪਤਾ ਲੱਗਦਾ।
-
ਉਹ ਤਾ ਉੱਥੇ ਜਿਹੜੇ ਮੂਹਰਲੇ ਵਿਚ ਪੁਲਿਸ ਵਾਲੇ ਸੀ
-
ਉਹੀ ਦੱਸਦੇ ਸੀਗੇ ਸਾਨੂੰ।
-
ਆਏ ਕੁੱਟਦੇ ਆ,
-
ਇੱਕ ਵਾਰੀ ਜਦੋਂ ਤੀਜੇ ਦਿਨ ਬਾਅਦ ਮੈਨੂੰ ਛੱਡਤਾ ਸੀ
-
ਤਾਂ ਕਹਿੰਦੇ ਸੀ ਕਿ ਨਾਲੇ ਰੋਟੀ ਦੇ ਪੈਸੇ ਦੇ ਦਿਓ ਤੇ
-
ਨਾਲੇ ਮੇਰੀਆਂ ਬਾਲੀਆਂ ਸੀਗੀਆਂ
-
ਤਾਂ ਉਹ ਮੇਰੀਆਂ ਉਹਨਾਂ ਨੇ ਲਾ ਲਈਆਂ ਸੀ,
-
ਉਦੋਂ ਸਮਾਨ ਲਾ ਲੈਦੇ ਸੀ ਜੇ ਕੁਝ ਕੋਲ ਹੋਵੇ।
-
ਉਹ ਮੈਂ ਬਾਲੀਆਂ ਲੈਣ ਗਈ ਸੀ
-
ਪਹਿਲਾਂ ਤਾਂ ਸਾਨੂੰ ਲੰਘਣ ਨਹੀਂ ਦਿੱਤਾ।
-
ਇੱਕ ਉਥੇ ਇੰਸਪੈਕਟਰ ਸੀ,
-
ਉਹ ਗਰੋਏ ਦਾ ਸੀਗਾ,
-
ਉਥੇ ਮੇਰਾ ਪਿੰਡ ਆ ਪੇਕਿਆਂ ਦਾ ਜਲੰਧਰ ਤੋਂ ਅਗਾਂਹ ਆ ।
-
ਉਹ ਪਹਿਲਾਂ ਵੀ ਇਥੇ ਜਦੋਂ ਸਾਡੇ ਆਇਆ ਸੀ
-
ਕਹਿੰਦਾ ਕਿ ਤੂੰ ਕਿਥੋਂ ਦੀ ਆ ਤੇਰਾ ਪਿੰਡ ਕਿਹੜਾ ਆ,
-
ਮੈਂ ਕਿਹਾ ਮੇਰਾ ਪਿੰਡ ਜਲੰਧਰ ਵਾਲਾ ਆ।
-
ਇਹਨੂੰ ਮੈਂ ਕੀ ਦੱਸਣਾ ਮੇਰਾ ਫਲਾਣਾ ਪਿੰਡ ਆ
-
ਫਲਾਣਾ ਪਿੰਡ ਆ।
-
ਮੁੜ ਕੇ ਮਗਰੋਂ ਉੱਥੇ ਜਾ ਕੇ ਫਿਰ ਕਹਿੰਦਾ ਉਰੇ ਆ ਚਰਨਜੀਤ
-
ਕਹਿੰਦਾ ਮੈਂ ਤੇਰੀ ਮਦਦ ਕਰ ਸਕਦਾ।
-
ਮੈਨੂੰ ਕਹਿੰਦਾ ਤੂੰ ਪਿੰਡ ਦੱਸ
-
ਤੇਰਾ ਪਿੰਡ ਕਿਹੜਾ ਪੇਕਿਆਂ ਦਾ,
-
ਕਹਿੰਦਾ ਮੈਨੂੰ ਬੋਲੀ ਤੋਂ ਪਤਾ ਲੱਗਿਆ
-
ਤੂੰ ਦੁਆਬੇ ਦੀ ਆ।
-
ਮੈਂ ਕਿਹਾ ਹਾਂਜੀ ਭਾਜੀ
-
ਮੈਂ ਕਿਹਾ ਜਲੰਧਰ ਕੋਲ ਆ ਬਹਿਰਾਮ ਸਰਿਸ਼ਤਾ,
-
ਕਹਿੰਦਾ ਉੱਥੇ ਤੁਹਾਡਾ ਘਰ ਕਿੱਥੇ ਕ ਆ।
-
ਮੈਂ ਕਿਹਾ ਸਾਡਾ ਪਿੰਡ ਦੇ ਵਿਚਾਲੇ ਘਰ ਆ ,
-
ਸੈਣੀਆਂ ਦਾ ਜੀਤ ਮਾਸਟਰ ਆ,
-
ਉਹ ਸੈਣੀ ਆ ਤੇ ਅਸੀਂ ਜੱਟ ਹੁੰਨੇ ਆ।
-
ਉਹ ਜਿਹੜਾ ਇੰਸਪੈਕਟਰ ਉਹ ਵੀ ਸੈਣੀ ਸੀਗਾ।
-
ਮੈਂ ਕਿਹਾ ਉਹਨਾਂ ਦੇ ਕੋਲ ਆ,
-
ਮਾਸਟਰ ਨੂੰ ਤਾਂ ਜਾਣਦੇ ਹੀ ਹੁੰਦੇ ਆ ਲੋਕ।
-
ਮੈਂ ਕਿਹਾ ਉਹਨਾਂ ਦੇ ਨਾਲ ਆ ਸਾਡਾ ਘਰ।
-
ਕਹਿੰਦਾ ਉਹ ਤਾਂ ਮੇਰਾ ਦੋਸਤ ਆ ਜੀਤ ਮਾਸਟਰ,
-
ਮੈਂ ਤਾਂ ਉੱਥੇ ਕਹਿੰਦਾ ਆਉਂਦਾ ਹੁੰਨਾ ਤੁਹਾਡੇ ਪਿੰਡ।
-
ਮੈਂ ਕਿਹਾ ਫਿਰ ਮੈਨੂੰ ਤਾਂ ਕੀ ਪਤਾ,
-
ਤੁਸੀਂ ਆਉਂਦੇ ਜਾਂ ਨਹੀਂ ਆਉਂਦੇ।
-
ਫਿਰ ਜਦੋਂ ਮੈਨੂੰ ਕੁੱਟਣ ਲੱਗੇ
-
ਫਿਰ ਕਹਿੰਦਾ ਜਿਹੜੀ ਗੱਲ ਜਿੱਦਾਂ ਕਿਸੇ ਏਜੰਟ ਕੋਲੇ ਗਏ
-
ਦਿੱਲੀ ਗਏ ਜਾਂ ਤੁਹਾਨੂੰ ਸੱਚ ਦੱਸੀ ਜਾਂਦੀ ਆ।
-
ਜਦੋਂ ਮੈਂ ਬਾਲੀਆਂ ਫੜਨ ਗਈ ਸੀ
-
ਉਦੋਂ ਵੀ ਕੁੱਟਿਆ ਹੋਇਆ ਸੀਗਾ।
-
ਇੱਥੇ ਕਮੀਜ਼ ਦੇ ਨਾਲ ਵੀ ਖੂਨ
-
ਜਿਹਾ ਲੱਗਿਆ ਹੋਇਆ ਸੀਗਾ।
-
ਫਿਰ ਮੈਂ ਕਿਹਾ ਇੱਥੇ ਕੀ ਮਾਰਿਆ,
-
ਉਹ ਵੀ ਪੁੱਛ ਕੇ ਮੈਂ ਗੱਲ ਕਰ ਸਕਦਾ ਆ।
-
ਮੈਂ ਵੀ ਦੇਖਦੀ ਸੀ ਇਧਰਲੇ ਕਮਰਿਆਂ
-
ਵਿੱਚ ਲੈ ਕੇ ਜਾਂਦੇ ਸੀਗੇ।
-
ਇਧਰਲੇ ਕਮਰੇ ਮੈਂ ਹੌਲੀ ਹੌਲੀ ਜਦੋਂ ਉੱਪਰ ਦੀ ਆਉਂਦੀ ਸੀ
-
ਤਾਂ ਫਿਰ ਅੰਦਰੋਂ ਮੈਨੂੰ ਹਨੇਰੇ ਚ ਦੀਦਾ
-
ਤਾਂ ਕੁਝ ਨਹੀਂ ਸੀ ਬਾਹਰ,
-
ਹੱਥ ਦਿਸਿਆ ਹੱਥ ਖੜਾ ਕੀਤਾ ਸ਼ਾਇਦ।
-
ਫਿਰ ਉਹ ਪੁਲਿਸ ਵਾਲੇ ਰੇਡ ਤੇ ਗਏ ਸੀ।
-
ਬਾਕੀ ਇੱਕ ਦੋ ਹੀ ਸੀਗੇ,
-
ਉਹਨਾਂ ਤੋਂ ਪੁੱਛ ਕੇ ਮੈਂ ਗੱਲ ਕਰ ਸਕਦਾ
-
ਉਹ ਕਹਿੰਦੇ ਕਰਲਾ ਤਾਂ ਫਿਰ ਪੁੱਛਿਆ ਠੀਕ-ਠਾਕ ਆ ਹੁਣ,
-
ਤੁਸੀਂ ਕੀ ਕਰੋਗੇ,
-
ਮੈਨੂੰ ਤਾਂ ਇਹਨਾਂ ਨੇ ਛੱਡਣਾ ਨਹੀਂ ਹੈਗਾ।
-
ਅੱਗੇ ਕਦੇ ਨਹੀਂ ਜ਼ਿੰਦਗੀ ਵਿੱਚ,
-
ਜੇ ਕੋਈ ਮਰ ਵੀ ਜਾਵੇ ਤਾਂ ਵੀ
-
ਨਹੀਂ ਕਦੇ ਰੋਂਦਾ ਦੇਖਿਆ ਸੀ।
-
ਉਦੋਂ ਜਾਣੀ ਅੱਖਾਂ ਭਰ ਆਈਆ।
-
ਤੁਸੀਂ ਹੁਣ ਬਾਅਦ ਚ ਕੀ ਕਰੋਗੇ।
-
ਮੈਂ ਕਿਹਾ ਹੁਣ ਦੇਖੀ ਜਾਊ ਕੀ ਪਤਾ
-
ਹੁਣ ਅਗਾਂਹ ਦਾ ਕੀ ਦੱਸ ਸਕਦੀ ਆ ਮੈਂ।
-
ਮੈਂ ਕਿਹਾ ਹੁਣ ਤਾ ਕੋਸ਼ਿਸ਼ ਕਰਾਂਗੇ।
-
ਅਸੀਂ ਭੱਜੇ ਨੱਠੇ ਫਿਰਦੇ ਆ,
-
ਜਿਹੜਾ ਕੋਈ ਦੱਸ ਦਵੇ ਉਸ ਕੋਲੇ ਜਾਵੋ,
-
ਉਹਦੀ ਸਿਫਾਰਿਸ਼ ਲਾਵੋ, ਉਹਦੇ ਕੋਲ ਜਾਵੋ,
-
ਆਏ ਕਰਦੇ ਫਿਰਦੇ ਆ।
-
ਨਹੀਂ, ਆਖੇ ਮੁਸ਼ਕਿਲ ਆ,
-
ਹੁਣ ਨਹੀਂ ਛੱਡਣਾ ਇਹਨਾਂ ਨੇ ਮਾਰ ਦੇਣਗੇ।
-
ਆਏ ਕਹਿ ਕੇ ਚੱਲ ਫਿਰ ਮੈਂ ਉਥੋਂ ਤੁਰ ਪਈ।
-
ਤੂੰ ਕੀ ਕਰਨ ਆਈ ਸੀ ਹੁਣ ਫਿਰ ਤੈਨੂੰ ਲੈ ਕੇ ਆਏ,
-
ਮੈਂ ਬਾਲੀਆਂ ਲੈਣ ਆਈ ਸੀ।
-
ਉਹ ਕਹਿੰਦੇ ਸੀ ਤੂੰ ਹੀ ਆਈ ਲੈਣ
-
ਹੋਰ ਕਿਸੇ ਨੂੰ ਨਹੀਂ ਮਿਲਣੀਆਂ ਤੂੰ ਆਪਦੀਆਂ,
-
ਬਾਲੀਆਂ ਨਾਲੇ ਰੋਟੀ ਦੇ ਪੈਸੇ ਦੇ ਜਿਓ।
-
ਉਹ ਸਾਡੇ ਚਾਚੇ ਦਾ ਮੁੰਡਾ ਸੀ ਨਾਲ
-
ਇੱਕ ਮੁੰਡਾ ਸਾਡਾ ਛੋਟਾ ਸੀ ਉਹਨੂੰ ਮੈਂ ਨਾਲ ਲੈ ਗਈ।
-
ਉੱਥੇ ਅਸੀਂ ਫਿਰ ਪਹਿਲਾਂ ਤਾਂ ਬੈਠੇ ਰਹੇ
-
ਉਹੀ ਚਰਨਜੀਤ ਆਇਆ ਜਦੋਂ ਕਿਸੇ ਰੇਡ ਤੇ ਜਾ ਕੇ
-
ਫਿਰ ਉਹ ਕਹਿੰਦਾ ਅੱਜ ਤੂੰ ਕੀ ਕਰਨ ਆਈ ਆ
-
ਮੈਂ ਕਿਹਾ ਭਾਜੀ ਮੇਰੀਆਂ ਬਾਲੀਆਂ
-
ਬੂਲੀਆਂ ਕਹਿੰਦੇ ਸੀ ਲੈ ਜਾਇਓ।
-
ਦਿੰਦੇ ਨਹੀਂ, ਕਹਿ ਦਿੰਦੇ ਮੁਣਸ਼ੀ ਹੈਨੀ ਗਾ।
-
ਤਾਂ ਫਿਰ ਉਹਨੇ ਉਹਨਾਂ ਨੂੰ ਦਬਕਾ ਮਾਰਿਆ ਕਹਿੰਦਾ
-
ਦਿਓ ਕੁੜੀ ਦੀਆਂ ਬਾਲੀਆਂ
-
ਫਿਰ ਉਹਨਾਂ ਸਾਨੂੰ ਅੰਦਰ ਨੰਘਾ ਲਿਆ।
-
ਅੰਦਰ ਨੰਘਾ ਕੇ ਤੇ ਫਿਰ ਮੁਣਸ਼ੀ ਨੇ
-
ਕੱਢ ਕੇ ਫੜਾਤੀਆਂ ਬਾਲੀਆਂ,
-
ਇੱਕ ਘੜੀ ਸੀਗੀ ਮੇਰੀ ਬਾਹਰਲੀ ਘੜੀ ਸੀ,
-
ਮੇਰਾ ਭਰਾ ਗਿਆ ਸੀ ਬਾਹਰ।
-
ਉਹ ਕਹਿੰਦੇ ਬਾਲੀਆਂ ਸੋਨੇ ਦੀਆਂ,
-
ਮੈਂ ਕਿਹਾ ਸੋਨੇ ਦੀਆਂ।
-
ਉਹ ਫਿਰ ਮੈਨੂੰ ਉਹਨਾਂ ਨੇ ਫੜਾਤੀਆਂ
-
₹150 ਰੁਪਇਆ ਲੈ ਲਿਆ ਰੋਟੀ ਦਾ।
-
ਉਹ ਅਸੀਂ ਦੇ ਕੇ ਉਦੋਂ ਮਾੜਾ ਜਿਹਾ ਦੇਖਿਆ ਅਖੀਰਲੀ ਵਾਰ,
-
ਉਦੋਂ ਬਾਅਦ ਵਿੱਚ ਤਾਂ ਫਿਰ ਸਾਨੂੰ ਨਹੀਂ ਦਿਖਾਇਆ।
-
ਕੋਈ ਕਹਿੰਦਾ ਸੀ ਅੱਖਾਂ ਕੱਢਤੀਆਂ,
-
ਉਬਲਿਆ ਪਾਣੀ ਪਾਇਆ ਛਾਲੇ ਹੋਏ ਪਏ ਆ।
-
ਜਾਣੀ ਉਹ ਅਗਾਂਹ ਦੀ ਅਗਾਂਹ ਗੱਲਾਂ ਹੀ ਸੁਣਦੇ ਸੀ।
-
ਅਸੀਂ ਦੇਖਿਆ ਤਾ ਹੈਨੀ ਗਾ।
-
ਅਠਾਰਵੇਂ ਦਿਨ ਉਥੇ ਮੁਕਾਬਲਾ ਬਣਾ ਕੇ
-
ਅਖਬਾਰ ਚ ਖਬਰ ਆ ਗਈ ਸਵੇਰ ਨੂੰ,
-
ਸੂਜਾਪੁਰ ਕਲਾਰਾਂ ਪੰਜ ਜਣੇ ਮਾਰਤੇ ਉਥੇ।
-
ਕਾਰਵਾਈ ਚੱਲਦੀ ਨਹੀਂ ਸੀ ਕੋਈ ਵੀ,
-
ਕਾਰਵਾਈ ਤਾਂ ਕਰਦੇ ਜੇ ਸਾਡੀ ਕੋਈ ਸੁਣਦਾ ਹੁੰਦਾ।
-
ਉਹ ਤਾਂ ਮੈਨੂੰ ਜਿਦਣ ਲੈ ਕੇ ਗਏ ਆ
-
ਨਾਲ ਸਾਡੇ ਚਾਚੇ ਦਾ ਘਰ ਇਧਰ,
-
ਉਹਨੂੰ ਅਸੀਂ ਮਾਸੀ ਕਹਿੰਦੇ ਸੀ
-
ਹੁਣ ਤਾਂ ਉਹ ਹੈਨੀਗੇ।
-
ਕਿਸੇ ਨੂੰ ਨਹੀਂ ਪਤਾ, ਪਹਿਲਾਂ ਅੰਦਰ ਬਾਹਰ
-
ਉਥੇ ਘਰੇ ਤਲਾਸ਼ੀ ਲੈ ਕੇ ਦੇਖ ਕੇ,
-
ਇਧਰ ਅਖੇ ਲਾਈਟ ਜਗਾਓ,
-
ਮੈਂ ਕਿਹਾ ਇੱਧਰ ਤਾਂ ਲਾਈਟ ਹੈਨੀਗੀ।
-
ਫਿਰ ਮੈਂ ਮੋਮਬੱਤੀ ਜਗਾਈ ਦੇਖ ਕੇ
-
ਤਾਂ ਕਹਿੰਦੇ ਕਿ ਆਪ ਕਿੱਥੇ ਆ।
-
ਆਪ ਸਾਡੀ ਉਹ ਫੋਟੋ ਵੱਡੀ ਉਹ ਪਈ ਸੀ
-
ਅੰਗੀਠੀ ਤੇ ਮੈਂ ਕਿਹਾ ਆਹ ਸੀ,
-
ਮੈਂ ਕਿਹਾ ਆਹ ਬੈਠੇ ਆ।
-
ਇੱਕਦਮ ਹੀ ਉਹਨੇ ਕਿਹਾ ਪਤਾ ਨਹੀਂ ਕੋਈ ਹੋਰ ਬੈਠਾ,
-
ਮੈਂ ਕਿਹਾ ਹੋਰ ਕੀ ਕਹਾ ਤੁਹਾਨੂੰ, ਪਤਾ ਤਾਂ ਹੈ
-
ਤੁਹਾਨੂੰ ਸਾਰਾ ਕੁਝ ਅਸੀਂ ਮਾਰਤਾ
-
ਹੁਣ ਕਿੰਨੇ ਕੁ ਬਣ ਗਏ ਹੋਰ, ਉੱਗ ਖੜੇ।
-
ਤਾਂ ਫਿਰ ਮੁੜ ਕੇ ਮਗਰੋਂ ਖੜ ਕੇ ਲੈ ਲਈ ਤਲਾਸ਼ੀ,
-
ਸਾਰੇ ਅੰਦਰ ਬਾਹਰ ਦੇਖ ਲਿਆ
-
ਕੋਈ ਹੋਰ ਖਾੜਕੂ ਨਾ ਇਹਨਾਂ ਕੋਲੇ ਆਉਂਦਾ ਹੋਵੇ।
-
ਇਹਨਾਂ ਦੀ ਮਦਦ ਨਾ ਕੋਈ ਕਰਦਾ ਹੋਵੇ।
-
ਆਏ ਦੇਖਣ ਆਉਂਦੇ ਸੀਗੇ।
-
ਫੇਰ ਮਗਰੋਂ ਕਹਿੰਦੇ ਚੱਲ ਤੈਨੂੰ ਵੀ ਲੈ ਕੇ ਜਾਣਾ
-
ਮੈਂ ਕਿਹਾ ਮੈਨੂੰ ਕਾਹਤੋਂ ਲੈ ਕੇ ਜਾਣਾ।
-
ਮੈਂ ਕੀ ਕੀਤਾ ਤੇ ਜਦ ਤੁਸੀਂ ਜਿਹਨੂੰ ਕਹਿੰਦੇ ਸੀ
-
ਇਹਦਾ ਕਸੂਰ ਆ ਇਹ ਚਾਹ ਪਾਣੀ ਪਿਲਾਉਂਦਾ
-
ਉਹਨੂੰ ਤੁਸੀਂ ਮਾਰਤਾ।
-
ਮੈਨੂੰ ਵੀ ਹੁਣ ਤੁਸੀਂ ਲੈ ਕੇ ਜਾਣਾ,
-
ਚੱਲ ਚੱਲ ਕਹਿੰਦੇ
-
ਮੈਂ ਕੰਧ ਦੇ ਨਾਲ ਨਾਲ ਤੁਰੀ ਜਾਂਦੀ
-
ਮੈਂ ਕਿਹਾ ਉੱਧਰ ਮਾਸੀ ਕਾ ਬਾਰ ਖੁੱਲਾ ਹੋਊਗਾ।
-
ਮੈਂ ਉਹਨੂੰ ਆਵਾਜ਼ ਮਾਰੀ, ਮੈ ਕਿਹਾ ਮਾਸੀ
-
ਕਿਸੇ ਨੂੰ ਪਤਾ ਤਾਂ ਹੋਵੇ ਤੁਸੀ ਮੈਨੂੰ ਲੈ ਚੱਲੇ ਆ।
-
ਉਹ ਕਹਿੰਦੀ ਉਹ ਤਾਂ ਹਾਲੇ ਉਹਦੀ ਮੈਨੂੰ ਆਵਾਜ਼ ਨਾ ਸੁਣੀ,
-
ਉਹ ਕਹਿੰਦਾ ਮਾਸੀ ਕਿਹੜੀ ਤੇਰੀ
-
ਮੈਂ ਕਿਹਾ ਹੋਊਗੀ ਕੋਈ ਮੇਰੀ ਮਾਸੀ,
-
ਕਿਸੇ ਨੂੰ ਪਤਾ ਤਾਂ ਹੋਣਾ ਚਾਹੀਦਾ
-
ਤੁਸੀਂ ਮੈਨੂੰ ਲੈ ਚੱਲੇ ਆ।
-
ਅੱਧੀ ਰਾਤੋਂ ਮੈਂ ਕਿਹਾ ਹਨੇਰੇ ਹੋਏ
-
ਤਾ ਕਹਿੰਦੇ ਕਿਸੇ ਮਾਸੀ ਮੁਸੀ ਨੇ ਨਹੀਂ ਇੱਥੇ ਆਉਣਾ।
-
ਫਿਰ ਉਹ ਸਾਡਾ ਚਾਚਾ ਰੋਟੀ ਖਾਂਦਾ ਸੀ
-
ਉਹ ਮੂਹਰ ਦੀ ਹੋਇਆ ਭੱਜ ਕੇ
-
ਤਾਂ ਵੇਖ ਕੇ ਚਰਨਜੀਤ ਦੀ ਆਵਾਜ਼ ਆ
-
ਮਾਸੀ ਨੇ ਦੱਸਿਆ ਉਹਨੂੰ।
-
ਜਦ ਨੂੰ ਉਹਨਾਂ ਨੇ ਆਪਦੀ ਉਹ ਜੀਪ ਜਿਹੀ ਲੈ ਗਏ
-
ਲਿਜਾ ਕੇ ਉੱਥੇ ਜਦੋਂ ਗੱਡੀ ਦੀ ਲਾਈਨ ਕੋਲੇ
-
ਮੈਂ ਕਿਹਾ ਹੁਣ ਪਤਾ ਨਹੀਂ ਮੈਨੂੰ
-
ਲੁਧਿਆਣੇ ਲਿਜਾਣਗੇ ਜਾ ਜਗਰਾਓਂ ਲਿਜਾਣਗੇ
-
ਪਤਾ ਨਹੀਂ ਕਿੱਥੇ ਲੈ ਕੇ ਜਾਣਗੇ।
-
ਮੈਂ ਆਪਦੇ ਮਨ 'ਚ ਡਰਦੀ ਡਰਦੀ ਸੋਚੀ ਜਾਨੀ
-
ਪਤਾ ਨਹੀਂ ਹੁਣ ਮੇਰਾ ਕੀ ਬਣੂਗਾ।
-
ਉਹ ਮੈਂ ਸੀ, ਮੈਂ ਆਕੜ ਪਈ ਉਹਨਾਂ ਦੇ ਮੂਹਰੇ।
-
ਉਹ ਅੜਬ ਜੇਹਾ ਸੀ ਹਰਨੇਕ ਸਿੰਘ ਥਾਣੇਦਾਰ।
-
ਅਸੀਂ ਤਾਂ ਪੱਠੇ ਉਹ ਵੱਡੀ ਕੁੜੀ ਸਾਡੀ,
-
ਮੈਂ ਰੁੱਗ ਲਾਏ ਪੱਠੇ ਕੁਤਰ ਕੇ ਸਵੇਰ ਨੂੰ ਪਾਏ ਪਸ਼ੂਆਂ ਨੂੰ
-
ਉਧਰੋਂ ਉਹਨਾਂ ਨੇ ਲਿਆਣ ਕੇ ਆਪਦੀ ਗੱਡੀ ਲਾਤੀ ਇਥੇ।
-
ਇੱਕ ਦਿਨ ਪਹਿਲਾਂ ਹੀ ਤਰੀਕ ਸੀ
-
ਉਦੋਂ ਜੇਲ ਵਿੱਚ ਸੀ।
-
ਜਦ ਆਣ ਕੇ ਕਹਿੰਦੇ ਤੇਜਾ ਸਿੰਘ ਕਿੱਥੇ ਆ,
-
ਮੈਂ ਭੱਠਿਆਂ ਟੋਕਰਾ ਭਰ ਕੇ ਸਿੱਟਤਾ ਪਸ਼ੂ ਮੂਹਰੇ,
-
ਇੱਕ ਹੋਰ ਭਰ ਕੇ ਸਿੱਟਤਾ
-
ਫਿਰ ਮੈਂ ਕਿਹਾ ਹਾਂ ਦੱਸ ਤੂੰ ਕੀ ਕਹਿੰਦਾ ਹੁਣ
-
ਮੈਂ ਆਈ ਕਿਹਾ,
-
ਕਹਿੰਦਾ ਕਿ ਮੈਂ ਪੁੱਛਦਾ ਤੇਜਾ ਸਿੰਘ ਕਿੱਥੇ ਆ
-
ਮੈਂ ਕਿਹਾ ਕਿੰਨੇ ਕ ਤੇਜਾ ਸਿੰਘ ਬਣਦੇ ਆ।