-
ਮੇਰਾ ਨਾਮ ਜਸਵੰਤ ਸਿੰਘ
-
ਪਿੰਡ ਗਿਦਰੀ, ਤਹਿਸੀਲ ਪੈਲ,
-
ਜ਼ਿਲ੍ਹਾ ਲੁਧਿਆਣਾ।
-
ਮੇਰੇ ਪਿਤਾ ਦਾ ਨਾਮ ਸਰਦਾਰ ਉਜਾਗਰ ਸਿੰਘ।
-
ਮੇਰਾ ਭਰਾ ਅਵਤਾਰ ਸਿੰਘ ਸੀਗਾ,
-
ਸੰਘਰਸ਼ ਦੇ ਵਿੱਚ ਪੁਲਿਸ ਫੜ੍ਹਦੀ ਰਹੀ।
-
ਪਹਿਲਾਂ ਕਈ ਵਾਰੀ ਫੜ੍ਹਿਆ, ਫਿਰ ਜੇਲ੍ਹ ਭੇਜ ਦਿੱਤਾ।
-
ਜਦੋਂ ਗੋਲੀ ਲੱਗੀ ਸੀ ਮੁਕਾਬਲੇ ਦੇ ਵਿੱਚ,
-
ਫਿਰ ਅਸੀਂ ਪੇਸ਼ ਕਰਾ ਦਿੱਤਾ।
-
ਪ੍ਰਸ਼ੋਤਮ ਸੀਗਾ, ਪ੍ਰਸ਼ੋਤਮ ਦੇ ਪੇਸ਼ ਕਰਾਇਆ,
-
ਤਿੰਨ ਸਾਲ ਨਾਭੇ ਰਿਹਾ।
-
ਨਾਭੇ ਰਹਿਣ ਤੋਂ ਬਾਅਦ ਜ਼ਮਾਨਤ ਕਰਾ ਕੇ ਪਿੰਡ ਆ ਗਿਆ।
-
ਪਿੰਡ ਇਹ ਛੇ ਕੁ ਮਹੀਨੇ ਰਿਹਾ।
-
ਏਥੇ ਇਹ ਆਪਣੇ ਦੋਸਤਾਂ ਨੂੰ ਮਿਲਦਾ-ਮੁਲਦਾ ਰਿਹਾ,
-
ਜਿਹੜੇ ਜੇਲ੍ਹ 'ਚੋਂ ਬਾਹਰ ਆਏ ਸੀ।
-
ਸਾਨੂੰ ਤਾਂ ਉਦਣ ਹੀ ਪਤਾ ਲੱਗਿਆ।
-
ਸਾਨੂੰ ਵੀ ਫੜ੍ਹ ਲੈਂਦੇ ਸੀ।
-
ਕਦੇ ਭੱਜ ਜਾਂਦਾ ਸੀ,
-
ਕਦੇ ਸਾਹਨੇਵਾਲ ਲੈ ਜਾਂਦੇ ਸੀ,
-
ਖੰਨੇਵਾਲ ਵੀ ਲੈ ਜਾਂਦੇ ਸੀ, ਕਦੇ ਲੁਧਿਆਣੇ ਡੇਲੂ-ਡੁੱਲੂ ।
-
ਜਦੋਂ ਇੱਥੋਂ ਪਿੰਡੋਂ ਫੜ੍ਹਨ ਆਏ ਉਹਨੂੰ ਅੱਠ ਕੁ ਵਜੇ
-
ਪਟਿਆਲੇ ਸਟਾਫ਼ ਵਾਲੇ,
-
ਉਦੋਂ ਸੰਤ ਕੁਮਾਰ, ਬਲਦੇਵ ਸਿੰਘ ਬਰਾੜ ਦੀ
-
ਡਿਊਟੀ ਸੀ ਪੈਲ 'ਚ ਆਪਣੇ।
-
ਇਹ ਦੋਨੋਂ ਜਣੇ ਫੜ੍ਹਨ ਆਏ ਸੀ।
-
ਇਹ ਭੱਜ ਲਿਆ ਇਹਨਾਂ ਮੂਹਰੇ।
-
ਜਦੋਂ ਪਤਾ ਲੱਗਿਆ ਇਹ ਪੁਲਿਸ ਵਾਲੇ
-
ਸਿਵਲ ਵਰਦੀ ਵਿੱਚ।
-
ਫੇਰ ਸਾਡੇ ਗੁਆਂਢ ਕੋਠੀ ਆ,
-
ਭੱਜੇ-ਭੱਜੇ ਜਾਂਦੇ ਛਾਲ ਮਾਰੀ ਕੋਠੇ ਤੋਂ,
-
ਉਹਦਾ ਪੈਰ ਲੱਗਿਆ ਕਿੱਲੇ 'ਤੇ।
-
ਉੱਥੋਂ ਤਾਂ ਇਹ ਤੁਰ ਗਿਆ ਅਗਾਂਹ।
-
ਕੰਧ ਟੱਪਣ ਲੱਗਿਆ, ਉੱਥੇ ਬੇਰੀ ਸੀਗੀ,
-
ਗੁਆਂਢੀ ਦੱਸਦੇ ਸੀ, ਮੈਨੂੰ ਤਾ ਆਪ ਫੜ੍ਹ ਲਿਆ ਪੁਲਿਸ ਨੇ।
-
ਉਹਦੀ ਬੇਰੀ ਵਿੱਚ ਪੱਗ ਫਸ ਗਈ।
-
ਉਹਦੇ ਵਾਲ ਫੜ੍ਹਕੇ,
-
ਬਾਹਾਂ ਬੰਨ੍ਹ ਕੇ, ਇੱਥੇ ਵੀ ਬਹੁਤ ਕੁੱਟਿਆ ਢਾਹ ਕੇ
-
ਲੱਤਾਂ-ਲੁੱਤਾਂ ਮਾਰੀਆਂ ਢਿੱਡ 'ਚ।
-
ਫੇਰ ਅਸੀਂ ਸਵੇਰੇ ਗੁਆਂਢ ਪਿੰਡ ਦੇ ਬੰਦੇ ਲੈ ਕੇ ਗਏ ਪੈਲ।
-
ਸਾਨੂੰ ਮਿਲਣ ਤਾਂ ਦਿੱਤਾ ਨਹੀਂ।
-
ਬਰਾੜ ਸੀਗਾ ਉੱਥੇ,
-
ਕਹਿੰਦਾ, ਕੋਈ ਨਹੀਂ ਪੁੱਛਗਿੱਛ ਕਰਨੀ ਆ।
-
ਪੁਲਿਸ ਵਾਲੇ ਨੇ ਦੱਸਿਆ ਕਿ ਪੁੱਠਾ ਲਟਕਾਇਆ,
-
ਚੱਡੇ-ਚੁੱਡੇ ਪਾੜ ਦਿੱਤੇ।
-
ਦੋ-ਤਿੰਨ ਘੰਟੇ ਪੈਲ ਵੀ ਰੱਖਿਆ,
-
ਫਿਰ ਪਟਿਆਲੇ ਲੈ ਗਏ।
-
ਬਰਾੜ ਨਾਲ ਆਇਆ।
-
ਸੰਤ ਕੁਮਾਰ ਵੀ ਨਾਲ ਆਇਆ ਸੀ,
-
ਸੀ.ਏ. ਸਟਾਫ਼ ਪਟਿਆਲਾ ਤੋਂ।
-
ਉੱਥੋਂ ਇੱਕ ਮੁੰਡੇ ਦਾ ਨਾਮ ਲੈ ਦਿੱਤਾ,
-
ਕੁਲਵਿੰਦਰ ਸਿੰਘ, ਪਿੰਕੀ ਨਾਉਂ ਸੀ ਉਹਦਾ।
-
ਪੁਲਿਸ ਦਾ ਟਾਊਟ,
-
ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ
-
ਉਹਨੂੰ ਪੁਲਿਸ ਨੇ ਟਾਊਟ ਦੀ ਨੌਕਰੀ ਦਿੱਤੀ ਸੀ।
-
ਸਾਨੂੰ ਸੁਨੇਹਾ ਨਹੀਂ ਮਿਲਿਆ ਉਸ ਤੋਂ ਬਾਅਦ।
-
ਸੈਣੀ ਦਾ ਕੇਸ ਵੀ ਸੀ,
-
ਸੁਮੈਦ ਸਿੰਘ ਸੈਣੀ ਐਸ.ਐਸ.ਪੀ. ਸੀ ਲੁਧਿਆਣੇ।
-
ਉਸ ਤੋਂ ਬਾਅਦ ਨੌ ਬੰਦੇ ਮਰ ਗਏ ਸੀ ਪੁਲਿਸ ਦੇ।
-
ਚੰਡੀਗੜ੍ਹ ਧਮਾਕਾ ਹੋਇਆ ਸੀ,
-
ਉਹਦੇ 'ਚ ਇਹਦਾ ਨਾਮ ਆਇਆ ਸੀ।
-
ਇੱਕ ਹੋਰ ਮੁੰਡੇ ਦਾ ਨਾਮ ਆਇਆ ਸੀ ਸਾਡੇ ਬੁਰਜੀਓਂ।
-
ਇੱਕ ਦਰਸ਼ਨ ਸਿੰਘ ਹੁੰਦਾ ਸੀ ਡੇਲ੍ਹੋਂ,
-
ਉਹਨੇ ਬਹੁਤ ਮੁੰਡੇ ਮਾਰੇ।
-
ਉਹਨੇ ਸਾਨੂੰ ਮਿਲਣ ਨਹੀਂ ਦਿੱਤਾ, ਪੰਚਾਇਤ ਨੂੰ।
-
ਉਸ ਤੋਂ ਬਾਅਦ ਉਹਨਾਂ ਨੇ ਝੂਠਾ ਮੁਕਾਬਲਾ ਬਣਾ ਦਿੱਤਾ।
-
ਸਾਨੂੰ ਨਹੀਂ ਦੱਸਿਆ ਕਿ ਹੈਗਾ ਵੀ ਕਿ ਨਹੀਂ।
-
ਸਾਨੂੰ ਵੀ ਫੜ੍ਹ ਲਿਆ ਸੀ ਪੁਲਿਸ ਨੇ।
-
ਪ੍ਰਾਇਮਰੀ ਦੀ ਪੜ੍ਹਾਈ ਉਹਨਾਂ ਦੀ ਇੱਥੇ ਪਿੰਡੋਂ,
-
ਦਸਵੀਂ ਬਿਲਾਸਪੁਰ ਤੋਂ।
-
ਦਸਵੀਂ ਤੋਂ ਬਾਅਦ ਉਹਨਾਂ ਨੇ ਡਰਾਈ ਕਾਲਜ
-
ਗੁਰੂ ਨਾਨਕ ਨਗਰ ਤੋਂ ਪਲੱਸ ਟੂ ਕੀਤੀ।
-
ਫਿਰ ਖਾਲਸਾ ਕਾਲਜ ਲੁਧਿਆਣੇ ਪੜ੍ਹਨ ਲੱਗ ਗਏ।
-
ਉੱਥੋਂ ਉਹਨਾਂ ਨੇ ਬੀ.ਏ. ਕੀਤੀ।
-
ਉੱਥੋਂ ਹੀ ਉਹਨੂੰ ਪੁਲਿਸ ਨੇ ਫੜ੍ਹ ਲਿਆ ਸੀ।
-
ਜਦੋਂ ਤਿੰਨ ਸਾਲ ਨਾਭੇ ਰਹਿ ਕੇ ਆਇਆ,
-
ਫਿਰ ਅੰਦਰ ਰਹਿ ਕੇ ਇਹਨੇ ਗਿਆਨੀ ਕੀਤੀ।
-
ਫਿਰ ਇਹ ਪਟਿਆਲੇ ਯੂਨੀਵਰਸਿਟੀ ਵੀ ਰਿਹਾ।
-
ਉੱਥੇ ਪ੍ਰਾਈਵੇਟ ਨੌਕਰੀ ਕਰਨ ਲੱਗ ਗਿਆ।
-
ਬਚਪਨ ਵਿੱਚ ਹਾਕੀ ਖੇਡਦਾ ਸੀ, ਚੰਗਾ ਸੀ,