< Return to Video

Avtar Singh

  • 0:15 - 0:16
    ਮੇਰਾ ਨਾਮ ਜਸਵੰਤ ਸਿੰਘ
  • 0:16 - 0:19
    ਪਿੰਡ ਗਿਦਰੀ, ਤਹਿਸੀਲ ਪੈਲ,
  • 0:19 - 0:21
    ਜ਼ਿਲ੍ਹਾ ਲੁਧਿਆਣਾ।
  • 0:21 - 0:23
    ਮੇਰੇ ਪਿਤਾ ਦਾ ਨਾਮ ਸਰਦਾਰ ਉਜਾਗਰ ਸਿੰਘ।
  • 0:24 - 0:26
    ਮੇਰਾ ਭਰਾ ਅਵਤਾਰ ਸਿੰਘ ਸੀਗਾ,
  • 0:26 - 0:29
    ਸੰਘਰਸ਼ ਦੇ ਵਿੱਚ ਪੁਲਿਸ ਫੜ੍ਹਦੀ ਰਹੀ।
  • 0:32 - 0:33
    ਪਹਿਲਾਂ ਕਈ ਵਾਰੀ ਫੜ੍ਹਿਆ, ਫਿਰ ਜੇਲ੍ਹ ਭੇਜ ਦਿੱਤਾ।
  • 0:33 - 0:35
    ਜਦੋਂ ਗੋਲੀ ਲੱਗੀ ਸੀ ਮੁਕਾਬਲੇ ਦੇ ਵਿੱਚ,
  • 0:35 - 0:37
    ਫਿਰ ਅਸੀਂ ਪੇਸ਼ ਕਰਾ ਦਿੱਤਾ।
  • 0:38 - 0:41
    ਪ੍ਰਸ਼ੋਤਮ ਸੀਗਾ, ਪ੍ਰਸ਼ੋਤਮ ਦੇ ਪੇਸ਼ ਕਰਾਇਆ,
  • 0:41 - 0:43
    ਤਿੰਨ ਸਾਲ ਨਾਭੇ ਰਿਹਾ।
  • 0:43 - 0:46
    ਨਾਭੇ ਰਹਿਣ ਤੋਂ ਬਾਅਦ ਜ਼ਮਾਨਤ ਕਰਾ ਕੇ ਪਿੰਡ ਆ ਗਿਆ।
  • 0:46 - 0:48
    ਪਿੰਡ ਇਹ ਛੇ ਕੁ ਮਹੀਨੇ ਰਿਹਾ।
  • 0:48 - 0:50
    ਏਥੇ ਇਹ ਆਪਣੇ ਦੋਸਤਾਂ ਨੂੰ ਮਿਲਦਾ-ਮੁਲਦਾ ਰਿਹਾ,
  • 0:50 - 0:52
    ਜਿਹੜੇ ਜੇਲ੍ਹ 'ਚੋਂ ਬਾਹਰ ਆਏ ਸੀ।
  • 0:54 - 0:55
    ਸਾਨੂੰ ਤਾਂ ਉਦਣ ਹੀ ਪਤਾ ਲੱਗਿਆ।
  • 0:55 - 0:57
    ਸਾਨੂੰ ਵੀ ਫੜ੍ਹ ਲੈਂਦੇ ਸੀ।
  • 0:57 - 0:58
    ਕਦੇ ਭੱਜ ਜਾਂਦਾ ਸੀ,
  • 0:58 - 0:59
    ਕਦੇ ਸਾਹਨੇਵਾਲ ਲੈ ਜਾਂਦੇ ਸੀ,
  • 0:59 - 1:02
    ਖੰਨੇਵਾਲ ਵੀ ਲੈ ਜਾਂਦੇ ਸੀ, ਕਦੇ ਲੁਧਿਆਣੇ ਡੇਲੂ-ਡੁੱਲੂ ।
  • 1:04 - 1:08
    ਜਦੋਂ ਇੱਥੋਂ ਪਿੰਡੋਂ ਫੜ੍ਹਨ ਆਏ ਉਹਨੂੰ ਅੱਠ ਕੁ ਵਜੇ
  • 1:09 - 1:11
    ਪਟਿਆਲੇ ਸਟਾਫ਼ ਵਾਲੇ,
  • 1:11 - 1:14
    ਉਦੋਂ ਸੰਤ ਕੁਮਾਰ, ਬਲਦੇਵ ਸਿੰਘ ਬਰਾੜ ਦੀ
  • 1:14 - 1:16
    ਡਿਊਟੀ ਸੀ ਪੈਲ 'ਚ ਆਪਣੇ।
  • 1:16 - 1:18
    ਇਹ ਦੋਨੋਂ ਜਣੇ ਫੜ੍ਹਨ ਆਏ ਸੀ।
  • 1:20 - 1:21
    ਇਹ ਭੱਜ ਲਿਆ ਇਹਨਾਂ ਮੂਹਰੇ।
  • 1:21 - 1:23
    ਜਦੋਂ ਪਤਾ ਲੱਗਿਆ ਇਹ ਪੁਲਿਸ ਵਾਲੇ
  • 1:23 - 1:24
    ਸਿਵਲ ਵਰਦੀ ਵਿੱਚ।
  • 1:25 - 1:27
    ਫੇਰ ਸਾਡੇ ਗੁਆਂਢ ਕੋਠੀ ਆ,
  • 1:29 - 1:32
    ਭੱਜੇ-ਭੱਜੇ ਜਾਂਦੇ ਛਾਲ ਮਾਰੀ ਕੋਠੇ ਤੋਂ,
  • 1:32 - 1:33
    ਉਹਦਾ ਪੈਰ ਲੱਗਿਆ ਕਿੱਲੇ 'ਤੇ।
  • 1:33 - 1:35
    ਉੱਥੋਂ ਤਾਂ ਇਹ ਤੁਰ ਗਿਆ ਅਗਾਂਹ।
  • 1:35 - 1:38
    ਕੰਧ ਟੱਪਣ ਲੱਗਿਆ, ਉੱਥੇ ਬੇਰੀ ਸੀਗੀ,
  • 1:38 - 1:41
    ਗੁਆਂਢੀ ਦੱਸਦੇ ਸੀ, ਮੈਨੂੰ ਤਾ ਆਪ ਫੜ੍ਹ ਲਿਆ ਪੁਲਿਸ ਨੇ।
  • 1:42 - 1:44
    ਉਹਦੀ ਬੇਰੀ ਵਿੱਚ ਪੱਗ ਫਸ ਗਈ।
  • 1:44 - 1:45
    ਉਹਦੇ ਵਾਲ ਫੜ੍ਹਕੇ,
  • 1:45 - 1:47
    ਬਾਹਾਂ ਬੰਨ੍ਹ ਕੇ, ਇੱਥੇ ਵੀ ਬਹੁਤ ਕੁੱਟਿਆ ਢਾਹ ਕੇ
  • 1:47 - 1:48
    ਲੱਤਾਂ-ਲੁੱਤਾਂ ਮਾਰੀਆਂ ਢਿੱਡ 'ਚ।
  • 1:49 - 1:52
    ਫੇਰ ਅਸੀਂ ਸਵੇਰੇ ਗੁਆਂਢ ਪਿੰਡ ਦੇ ਬੰਦੇ ਲੈ ਕੇ ਗਏ ਪੈਲ।
  • 1:53 - 1:54
    ਸਾਨੂੰ ਮਿਲਣ ਤਾਂ ਦਿੱਤਾ ਨਹੀਂ।
  • 1:55 - 1:56
    ਬਰਾੜ ਸੀਗਾ ਉੱਥੇ,
  • 1:56 - 1:58
    ਕਹਿੰਦਾ, ਕੋਈ ਨਹੀਂ ਪੁੱਛਗਿੱਛ ਕਰਨੀ ਆ।
  • 1:58 - 2:01
    ਪੁਲਿਸ ਵਾਲੇ ਨੇ ਦੱਸਿਆ ਕਿ ਪੁੱਠਾ ਲਟਕਾਇਆ,
  • 2:01 - 2:03
    ਚੱਡੇ-ਚੁੱਡੇ ਪਾੜ ਦਿੱਤੇ।
  • 2:03 - 2:04
    ਦੋ-ਤਿੰਨ ਘੰਟੇ ਪੈਲ ਵੀ ਰੱਖਿਆ,
  • 2:05 - 2:06
    ਫਿਰ ਪਟਿਆਲੇ ਲੈ ਗਏ।
  • 2:07 - 2:08
    ਬਰਾੜ ਨਾਲ ਆਇਆ।
  • 2:08 - 2:10
    ਸੰਤ ਕੁਮਾਰ ਵੀ ਨਾਲ ਆਇਆ ਸੀ,
  • 2:10 - 2:11
    ਸੀ.ਏ. ਸਟਾਫ਼ ਪਟਿਆਲਾ ਤੋਂ।
  • 2:11 - 2:13
    ਉੱਥੋਂ ਇੱਕ ਮੁੰਡੇ ਦਾ ਨਾਮ ਲੈ ਦਿੱਤਾ,
  • 2:13 - 2:15
    ਕੁਲਵਿੰਦਰ ਸਿੰਘ, ਪਿੰਕੀ ਨਾਉਂ ਸੀ ਉਹਦਾ।
  • 2:15 - 2:16
    ਪੁਲਿਸ ਦਾ ਟਾਊਟ,
  • 2:16 - 2:18
    ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ
  • 2:18 - 2:20
    ਉਹਨੂੰ ਪੁਲਿਸ ਨੇ ਟਾਊਟ ਦੀ ਨੌਕਰੀ ਦਿੱਤੀ ਸੀ।
  • 2:22 - 2:24
    ਸਾਨੂੰ ਸੁਨੇਹਾ ਨਹੀਂ ਮਿਲਿਆ ਉਸ ਤੋਂ ਬਾਅਦ।
  • 2:24 - 2:27
    ਸੈਣੀ ਦਾ ਕੇਸ ਵੀ ਸੀ,
  • 2:27 - 2:30
    ਸੁਮੈਦ ਸਿੰਘ ਸੈਣੀ ਐਸ.ਐਸ.ਪੀ. ਸੀ ਲੁਧਿਆਣੇ।
  • 2:33 - 2:35
    ਉਸ ਤੋਂ ਬਾਅਦ ਨੌ ਬੰਦੇ ਮਰ ਗਏ ਸੀ ਪੁਲਿਸ ਦੇ।
  • 2:35 - 2:37
    ਚੰਡੀਗੜ੍ਹ ਧਮਾਕਾ ਹੋਇਆ ਸੀ,
  • 2:37 - 2:38
    ਉਹਦੇ 'ਚ ਇਹਦਾ ਨਾਮ ਆਇਆ ਸੀ।
  • 2:38 - 2:41
    ਇੱਕ ਹੋਰ ਮੁੰਡੇ ਦਾ ਨਾਮ ਆਇਆ ਸੀ ਸਾਡੇ ਬੁਰਜੀਓਂ।
  • 2:44 - 2:46
    ਇੱਕ ਦਰਸ਼ਨ ਸਿੰਘ ਹੁੰਦਾ ਸੀ ਡੇਲ੍ਹੋਂ,
  • 2:46 - 2:48
    ਉਹਨੇ ਬਹੁਤ ਮੁੰਡੇ ਮਾਰੇ।
  • 2:48 - 2:51
    ਉਹਨੇ ਸਾਨੂੰ ਮਿਲਣ ਨਹੀਂ ਦਿੱਤਾ, ਪੰਚਾਇਤ ਨੂੰ।
  • 2:51 - 2:53
    ਉਸ ਤੋਂ ਬਾਅਦ ਉਹਨਾਂ ਨੇ ਝੂਠਾ ਮੁਕਾਬਲਾ ਬਣਾ ਦਿੱਤਾ।
  • 2:55 - 2:56
    ਸਾਨੂੰ ਨਹੀਂ ਦੱਸਿਆ ਕਿ ਹੈਗਾ ਵੀ ਕਿ ਨਹੀਂ।
  • 2:58 - 3:00
    ਸਾਨੂੰ ਵੀ ਫੜ੍ਹ ਲਿਆ ਸੀ ਪੁਲਿਸ ਨੇ।
  • 3:00 - 3:03
    ਪ੍ਰਾਇਮਰੀ ਦੀ ਪੜ੍ਹਾਈ ਉਹਨਾਂ ਦੀ ਇੱਥੇ ਪਿੰਡੋਂ,
  • 3:04 - 3:06
    ਦਸਵੀਂ ਬਿਲਾਸਪੁਰ ਤੋਂ।
  • 3:07 - 3:09
    ਦਸਵੀਂ ਤੋਂ ਬਾਅਦ ਉਹਨਾਂ ਨੇ ਡਰਾਈ ਕਾਲਜ
  • 3:09 - 3:13
    ਗੁਰੂ ਨਾਨਕ ਨਗਰ ਤੋਂ ਪਲੱਸ ਟੂ ਕੀਤੀ।
  • 3:13 - 3:17
    ਫਿਰ ਖਾਲਸਾ ਕਾਲਜ ਲੁਧਿਆਣੇ ਪੜ੍ਹਨ ਲੱਗ ਗਏ।
  • 3:19 - 3:21
    ਉੱਥੋਂ ਉਹਨਾਂ ਨੇ ਬੀ.ਏ. ਕੀਤੀ।
  • 3:22 - 3:25
    ਉੱਥੋਂ ਹੀ ਉਹਨੂੰ ਪੁਲਿਸ ਨੇ ਫੜ੍ਹ ਲਿਆ ਸੀ।
  • 3:25 - 3:27
    ਜਦੋਂ ਤਿੰਨ ਸਾਲ ਨਾਭੇ ਰਹਿ ਕੇ ਆਇਆ,
  • 3:27 - 3:29
    ਫਿਰ ਅੰਦਰ ਰਹਿ ਕੇ ਇਹਨੇ ਗਿਆਨੀ ਕੀਤੀ।
  • 3:30 - 3:32
    ਫਿਰ ਇਹ ਪਟਿਆਲੇ ਯੂਨੀਵਰਸਿਟੀ ਵੀ ਰਿਹਾ।
  • 3:33 - 3:35
    ਉੱਥੇ ਪ੍ਰਾਈਵੇਟ ਨੌਕਰੀ ਕਰਨ ਲੱਗ ਗਿਆ।
  • 3:36 - 3:41
    ਬਚਪਨ ਵਿੱਚ ਹਾਕੀ ਖੇਡਦਾ ਸੀ, ਚੰਗਾ ਸੀ,
  • 3:42 - 3:44
    ਅਣਖੀਲੇ ਸੁਭਾਅ ਦਾ ਸੀ, ਨਾ ਗਲਤ ਕਹਿੰਦਾ ਸੀ ਕਿਸੇ ਨੂੰ।
  • 3:44 - 3:46
    ਪਿੰਡ ਵਿੱਚ ਸਾਰੇ ਸਤਿਕਾਰ ਕਰਦੇ ਸੀ।
  • 3:46 - 3:48
    ਇੱਕ ਟਾਈਮ ਇਹੋ ਜਿਹਾ ਵੀ ਆ ਗਿਆ ਸੀ ਕਿ
  • 3:48 - 3:49
    ਪਿੰਡ ਵਾਲੇ ਸਰਵ ਸੰਮਤੀ ਨਾਲ ਸਰਪੰਚ ਬਣਾਉਣ ਲੱਗੇ ਸੀ।
  • 3:49 - 3:51
    ਫੜਨ ਤੋਂ ਪਹਿਲਾ
  • 3:51 - 3:52
    ਪਿੰਡ ਵਾਲੇ ਕਹਿੰਦੇ ਤੂੰ ਸਰਪੰਚ ਬਣ।
  • 3:53 - 3:54
    ਨਾ ਕਿਸੇ ਦੀ ਮਾੜੀ ਕਰਦਾ ਸੀ,
  • 3:55 - 3:57
    ਭਲਾ ਹੀ ਕਰਦਾ ਸੀ।
  • 3:57 - 3:59
    ਗਰੀਬ-ਗੁਰਬਿਆਂ ਦੇ ਹੱਕ ਵਿੱਚ ਬਹੁਤ ਸੀ।
  • 4:05 - 4:06
    ਦੋਸਤਾਂ ਨਾਲ ਖੁਸ਼ ਰਹਿੰਦਾ ਸੀ।
  • 4:08 - 4:10
    ਚੰਗੇ-ਚੰਗੇ ਦੋਸਤ ਸੀ।
  • 4:13 - 4:16
    ਚੰਗੇ-ਚੰਗੇ ਲੀਡਰਾਂ ਨਾਲ ਬਹੁਤ ਜਾਣ ਪਛਾਣ ਸੀ।
  • 4:17 - 4:20
    ਜਾਣ ਪਛਾਣ ਤਾਂ ਹੀ ਸੀ ਕਿਉਂਕਿ ਸਾਰੇ ਚੰਗਾ ਸਮਝਦੇ ਸੀ।
  • 4:22 - 4:23
    ਖੇਤੀਬਾੜੀ ਵੀ ਕਰਦੇ ਰਹੇ,
  • 4:23 - 4:25
    ਪੜ੍ਹ ਕੇ ਖੇਤੀ ਵੀ ਕਰਦੇ ਸੀਗੇ।
  • 4:27 - 4:29
    ਹਾਸੇ ਮਜ਼ਾਕ ਵਾਲਾ ਸੁਭਾਅ ਸੀਗਾ,
  • 4:29 - 4:30
    ਟਿੱਚਰ ਕਰਦੇ ਸੀਗੇ।
  • 4:32 - 4:34
    ਮਨ 'ਚ ਕੋਈ ਗੱਲ ਨਹੀਂ ਰੱਖਦੇ ਸੀਗੇ।
  • 4:34 - 4:37
    ਜੇ ਕੋਈ ਗੱਲ ਕਹਿੰਦਾ ਸੀਗਾ, ਭੁਲਾ ਦਿੰਦੇ ਸੀਗੇ।
  • 4:40 - 4:44
    ਜਦੋਂ ਅਟੈਕ ਹੋਇਆ ਦਰਬਾਰ ਸਾਹਿਬ 'ਤੇ,
  • 4:45 - 4:47
    ਉਦੋਂ ਸਾਡੇ ਰਿਸ਼ਤੇਦਾਰ ਵੀ ਕਹਿੰਦੇ ਸੀਗੇ
  • 4:48 - 4:50
    ਇਸ ਨਾਲੋਂ ਤਾਂ ਟੈਰੋਰਿਸਟ ਬਣ ਜਾਓ,
  • 4:51 - 4:52
    ਗੌਰਮਿੰਟ ਧੱਕਾ ਕਰਦੀ ਆ।
  • 4:53 - 4:56
    ਬਾਹਰ ਇਹ ਵਿੱਚੇ-ਵਿੱਚੇ ਕਹਿਣ ਲੱਗ ਪਿਆ ਸੀ।
  • 4:57 - 4:59
    ਕੋਈ ਫਾਇਦਾ ਨਹੀਂ ਰਿਹਾ ਹਿੰਦੋਸਤਾਨ 'ਚ।
  • 5:01 - 5:03
    ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਸੀ।
  • 5:03 - 5:06
    ਜਦੋਂ 82 'ਚ ਸੀ.ਆਰ.ਪੀ. ਲੱਗੀ ਇੱਥੇ,
  • 5:07 - 5:09
    ਸਾਰੀ ਡਾਕਟਰੀ ਹੋ ਗਈ ਸੀ।
  • 5:09 - 5:11
    ਫੇਰ 82 'ਚ ਪੰਜਾਬ ਪੁਲਿਸ ਦੀ ਭਰਤੀ ਰੋਕ 'ਤੀ ਸੀ।
  • 5:13 - 5:16
    ਡਾਕਟਰੀ ਹੋ ਗਈ ਸੀ ਸਾਰੀ, ਬੱਸ ਨੰਬਰ ਨਹੀਂ ਦਿੱਤੇ ਸੀ।
  • 5:16 - 5:18
    ਜਦੋ ਦਰਬਾਰਾ ਸਿੰਘ ਦੀ ਸਰਕਾਰ ਸੀ
  • 5:19 - 5:20
    ਫੇਰ ਸਾਡੇ ਇੱਕ ਮਾਮਾ ਜੀ ਚੰਡੀਗੜ੍ਹ,
  • 5:20 - 5:22
    ਉਹ ਕਹਿੰਦੇ ਇਹਨੂੰ ਨੌਕਰੀ ਦਵਾ ਦਿੰਨੇ ਆਂ।
  • 5:22 - 5:24
    ਕਹਿ-ਕੁਹਾ ਕੇ ਇਹ ਕਹਿੰਦਾ, ਨਹੀਂ,
  • 5:24 - 5:26
    ਇਸ ਗੌਰਮਿੰਟ ਦੀ ਨੌਕਰੀ ਨਹੀਂ ਕਰਨੀ।
  • 5:26 - 5:27
    ਸਾਡੇ ਨਾਲ ਏਨਾ ਧੱਕਾ ਹੋਇਆ ਹੈ ।
  • 5:27 - 5:29
    ਕਿਸ ਖਾਤਿਰ ਨੌਕਰੀ ਕਰੀਏ ਇਹਨਾਂ ਦੀ
  • 5:29 - 5:31
    ਕਹਿੰਦਾ, ਮੈਂ ਟੈਰੋਰਿਸਟ ਬਣ ਜਾਣਾ ਹੈ,
  • 5:31 - 5:32
    ਰਹਿਣਾ ਨਹੀਂ ਘਰੇ।
  • 5:33 - 5:34
    ਸਾਡੇ ਮਾਤਾ ਜੀ ਕਹਿੰਦੇ,
  • 5:34 - 5:37
    ਇਹ ਕੰਮ ਨਾ ਕਰੀਂ ਤੂੰ ਵੱਡਾ ਸਾਰਿਆਂ ਤੋਂ,
  • 5:37 - 5:38
    ਇਹ ਕੰਮ ਨਾ ਕਰੀਂ ਤੂੰ।
  • 5:39 - 5:41
    ਫੇਰ ਗੁਪਤ-ਗੁਪਤ ਮੁੰਡੇ ਆਉਂਦੇ ਰਹੇ।
  • 5:41 - 5:42
    ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਸਾਨੂੰ
  • 5:42 - 5:44
    ਦੌਰਾਹਾ ਪੁਲਿਸ ਫੜ੍ਹ ਕੇ ਲੈ ਗਈ,
  • 5:44 - 5:46
    ਮੈਨੂੰ, ਮੇਰੇ ਭਰਾ ਨੂੰ, ਮੇਰੇ ਪਿਤਾ ਜੀ ਨੂੰ।
  • 5:47 - 5:50
    ਪੁਲਿਸ ਵਾਲੇ ਕਹਿੰਦੇ, ਡੋਡੇ ਵੇਚਦਾ ਤੁਹਾਡਾ
  • 5:50 - 5:52
    ਉਦੋਂ ਇਹਦੇ ਕੋਲ ਟਰੱਕ ਹੁੰਦਾ ਸੀ।
  • 5:52 - 5:55
    ਪੰਚਾਇਤ ਵਾਲੇ ਵੀ ਕਹਿੰਦੇ, ਇਹੋ ਜਿਹੀ ਗੱਲ ਨਹੀਂ ਹੋ ਸਕਦੀ
  • 5:55 - 5:57
    ਅਸੀਂ ਜਾਣਦੇ ਹਾਂ ਇਸ ਪਰਿਵਾਰ ਨੂੰ।
  • 5:57 - 5:59
    ਜਦ ਇਹ ਖਾਂਦੇ ਨਹੀਂ, ਵੇਚਦੇ ਕਿੱਥੋਂ ਹੋਣਗੇ
  • 5:59 - 6:02
    ਉਹ ਕਹਿੰਦੇ ਸੀ ਪੇਸ਼-ਪੂਸ਼ ਕਰਾ ਦੇਣਗੇ,
  • 6:03 - 6:05
    ਪਰ ਉਹ ਪੇਸ਼ ਨਹੀਂ ਹੋਇਆ 10-12 ਦਿਨ।
  • 6:07 - 6:09
    ਫੇਰ ਮੁਕਾਬਲਾ ਹੋਇਆ ਲੁਧਿਆਣੇ,
  • 6:09 - 6:12
    ਇਹਦੇ ਦਿਲ 'ਚ ਗੋਲੀ ਲੱਗੀ।
  • 6:12 - 6:15
    ਮੁੰਡੇ ਕਹਿੰਦੇ, ਤੂੰ ਬਚਣਾ ਨਹੀਂ ਹੁਣ।
  • 6:15 - 6:17
    ਉਹ ਕਹਿੰਦਾ, ਨਹੀਂ, ਮੈਂ ਕਾਇਮ ਆਂ।
  • 6:17 - 6:21
    ਤੁਸੀਂ ਮੈਨੂੰ ਲੈ ਚੱਲੋ, ਮੈਂ ਠੀਕ ਹਾਂ।
  • 6:21 - 6:23
    ਫੇਰ ਅਸੀਂ ਗੁਪਤ ਇਲਾਜ ਕਰਵਾਇਆ ।
  • 6:23 - 6:26
    ਸਾਨੂੰ ਮੁੰਡਿਆਂ ਨੇ ਦੱਸਿਆ ਸੀ ਕਿ ਆਹ ਕੰਮ ਹੋ ਗਿਆ ਸੀ।
  • 6:26 - 6:28
    ਅਸੀਂ ਗੁਪਤ ਰੱਖਿਆ ਹੋਇਆ ਹੈ।
  • 6:28 - 6:31
    ਅਸੀਂ ਸਾਰਿਆਂ ਨੇ ਕਿਹਾ ਕਿ ਤੂੰ
  • 6:31 - 6:34
    ਕਿਉਂ ਕੰਮ ਕਰਦਾ ਇਹੋ ਜਿਹੇ
  • 6:34 - 6:37
    ਡੈਡੀ ਜੀ ਨੇ ਕਿਹਾ ਕਿ ਤੂੰ ਪੇਸ਼ ਹੋਜਾ
  • 6:38 - 6:40
    ਉਦੋਂ ਬਰਨਾਲਾ ਸਰਕਾਰ ਹੁੰਦੀ ਸੀ।
  • 6:41 - 6:42
    ਕਮਲਜੀਤ ਸਿੰਘ ਮੰਤਰੀ ਸੀ।
  • 6:42 - 6:44
    ਸਾਡੀ ਇੱਕ ਭੈਣ ਸੀ ਰਿਸ਼ਤੇਦਾਰਾਂ 'ਚੋਂ,
  • 6:44 - 6:46
    ਉਹ ਉਹਨਾਂ ਦੇ ਨਾਲ ਸੀ।
  • 6:46 - 6:47
    ਉਦੋਂ ਉਹਨਾਂ ਦੇ ਕਹਿਣ 'ਤੇ,
  • 6:47 - 6:49
    ਪੇਸ਼ ਕਰਾਤਾ ਸੀ ਪ੍ਰਸ਼ੋਤਮ ਦੇ ਪੈਲ।
  • 6:49 - 6:50
    ਦੋ ਸਾਲ ਉੱਥੇ ਰੱਖਿਆ।
  • 6:50 - 6:51
    ਫੇਰ ਜ਼ਮਾਨਤ ਕਰਵਾਈ।
  • 6:51 - 6:52
    ਫੇਰ ਮੋਰਿੰਡੇ ਵਾਲੇ ਲੈ ਗਏ,
  • 6:52 - 6:53
    ਕੋਈ ਮੋਰਿੰਡੇ ਕੇਸ ਸੀ
  • 6:54 - 6:55
    ਉਹਨਾਂ ਫੇਰ ਨਾਭੇ ਭੇਜ ਦਿੱਤਾ।
  • 6:55 - 6:59
    ਫੇਰ ਅਸੀਂ ਜ਼ਮਾਨਤ ਕਰਾਈ ਤਿੰਨ ਸਾਲ ਬਾਅਦ।
  • 7:00 - 7:04
    ਫਿਰ ਖੇਤੀ ਕੀਤੀ, ਨੌਕਰੀ ਵੀ ਕੀਤੀ ਪਟਿਆਲੇ।
Title:
Avtar Singh
Video Language:
Punjabi
Duration:
33:08
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Show all

Punjabi subtitles

Incomplete

Revisions Compare revisions