< Return to Video

Avtar Singh

  • 0:15 - 0:16
    ਮੇਰਾ ਨਾਮ ਜਸਵੰਤ ਸਿੰਘ
  • 0:16 - 0:19
    ਪਿੰਡ ਗਿਦਰੀ, ਤਹਿਸੀਲ ਪੈਲ,
  • 0:19 - 0:21
    ਜ਼ਿਲ੍ਹਾ ਲੁਧਿਆਣਾ।
  • 0:21 - 0:23
    ਮੇਰੇ ਪਿਤਾ ਦਾ ਨਾਮ ਸਰਦਾਰ ਉਜਾਗਰ ਸਿੰਘ।
  • 0:24 - 0:26
    ਮੇਰਾ ਭਰਾ ਅਵਤਾਰ ਸਿੰਘ ਸੀਗਾ,
  • 0:26 - 0:29
    ਸੰਘਰਸ਼ ਦੇ ਵਿੱਚ ਪੁਲਿਸ ਫੜ੍ਹਦੀ ਰਹੀ।
  • 0:32 - 0:33
    ਪਹਿਲਾਂ ਕਈ ਵਾਰੀ ਫੜ੍ਹਿਆ, ਫਿਰ ਜੇਲ੍ਹ ਭੇਜ ਦਿੱਤਾ।
  • 0:33 - 0:35
    ਜਦੋਂ ਗੋਲੀ ਲੱਗੀ ਸੀ ਮੁਕਾਬਲੇ ਦੇ ਵਿੱਚ,
  • 0:35 - 0:37
    ਫਿਰ ਅਸੀਂ ਪੇਸ਼ ਕਰਾ ਦਿੱਤਾ।
  • 0:38 - 0:41
    ਪ੍ਰਸ਼ੋਤਮ ਸੀਗਾ, ਪ੍ਰਸ਼ੋਤਮ ਦੇ ਪੇਸ਼ ਕਰਾਇਆ,
  • 0:41 - 0:43
    ਤਿੰਨ ਸਾਲ ਨਾਭੇ ਰਿਹਾ।
  • 0:43 - 0:46
    ਨਾਭੇ ਰਹਿਣ ਤੋਂ ਬਾਅਦ ਜ਼ਮਾਨਤ ਕਰਾ ਕੇ ਪਿੰਡ ਆ ਗਿਆ।
  • 0:46 - 0:48
    ਪਿੰਡ ਇਹ ਛੇ ਕੁ ਮਹੀਨੇ ਰਿਹਾ।
  • 0:48 - 0:50
    ਏਥੇ ਇਹ ਆਪਣੇ ਦੋਸਤਾਂ ਨੂੰ ਮਿਲਦਾ-ਮੁਲਦਾ ਰਿਹਾ,
  • 0:50 - 0:52
    ਜਿਹੜੇ ਜੇਲ੍ਹ 'ਚੋਂ ਬਾਹਰ ਆਏ ਸੀ।
  • 0:54 - 0:55
    ਸਾਨੂੰ ਤਾਂ ਉਦਣ ਹੀ ਪਤਾ ਲੱਗਿਆ।
  • 0:55 - 0:57
    ਸਾਨੂੰ ਵੀ ਫੜ੍ਹ ਲੈਂਦੇ ਸੀ।
  • 0:57 - 0:58
    ਕਦੇ ਭੱਜ ਜਾਂਦਾ ਸੀ,
  • 0:58 - 0:59
    ਕਦੇ ਸਾਹਨੇਵਾਲ ਲੈ ਜਾਂਦੇ ਸੀ,
  • 0:59 - 1:02
    ਖੰਨੇਵਾਲ ਵੀ ਲੈ ਜਾਂਦੇ ਸੀ, ਕਦੇ ਲੁਧਿਆਣੇ ਡੇਲੂ-ਡੁੱਲੂ ।
  • 1:04 - 1:08
    ਜਦੋਂ ਇੱਥੋਂ ਪਿੰਡੋਂ ਫੜ੍ਹਨ ਆਏ ਉਹਨੂੰ ਅੱਠ ਕੁ ਵਜੇ
  • 1:09 - 1:11
    ਪਟਿਆਲੇ ਸਟਾਫ਼ ਵਾਲੇ,
  • 1:11 - 1:14
    ਉਦੋਂ ਸੰਤ ਕੁਮਾਰ, ਬਲਦੇਵ ਸਿੰਘ ਬਰਾੜ ਦੀ
  • 1:14 - 1:16
    ਡਿਊਟੀ ਸੀ ਪੈਲ 'ਚ ਆਪਣੇ।
  • 1:16 - 1:18
    ਇਹ ਦੋਨੋਂ ਜਣੇ ਫੜ੍ਹਨ ਆਏ ਸੀ।
  • 1:20 - 1:21
    ਇਹ ਭੱਜ ਲਿਆ ਇਹਨਾਂ ਮੂਹਰੇ।
  • 1:21 - 1:23
    ਜਦੋਂ ਪਤਾ ਲੱਗਿਆ ਇਹ ਪੁਲਿਸ ਵਾਲੇ
  • 1:23 - 1:24
    ਸਿਵਲ ਵਰਦੀ ਵਿੱਚ।
  • 1:25 - 1:27
    ਫੇਰ ਸਾਡੇ ਗੁਆਂਢ ਕੋਠੀ ਆ,
  • 1:29 - 1:32
    ਭੱਜੇ-ਭੱਜੇ ਜਾਂਦੇ ਛਾਲ ਮਾਰੀ ਕੋਠੇ ਤੋਂ,
  • 1:32 - 1:33
    ਉਹਦਾ ਪੈਰ ਲੱਗਿਆ ਕਿੱਲੇ 'ਤੇ।
  • 1:33 - 1:35
    ਉੱਥੋਂ ਤਾਂ ਇਹ ਤੁਰ ਗਿਆ ਅਗਾਂਹ।
  • 1:35 - 1:38
    ਕੰਧ ਟੱਪਣ ਲੱਗਿਆ, ਉੱਥੇ ਬੇਰੀ ਸੀਗੀ,
  • 1:38 - 1:41
    ਗੁਆਂਢੀ ਦੱਸਦੇ ਸੀ, ਮੈਨੂੰ ਤਾ ਆਪ ਫੜ੍ਹ ਲਿਆ ਪੁਲਿਸ ਨੇ।
  • 1:42 - 1:44
    ਉਹਦੀ ਬੇਰੀ ਵਿੱਚ ਪੱਗ ਫਸ ਗਈ।
  • 1:44 - 1:45
    ਉਹਦੇ ਵਾਲ ਫੜ੍ਹਕੇ,
  • 1:45 - 1:47
    ਬਾਹਾਂ ਬੰਨ੍ਹ ਕੇ, ਇੱਥੇ ਵੀ ਬਹੁਤ ਕੁੱਟਿਆ ਢਾਹ ਕੇ
  • 1:47 - 1:48
    ਲੱਤਾਂ-ਲੁੱਤਾਂ ਮਾਰੀਆਂ ਢਿੱਡ 'ਚ।
  • 1:49 - 1:52
    ਫੇਰ ਅਸੀਂ ਸਵੇਰੇ ਗੁਆਂਢ ਪਿੰਡ ਦੇ ਬੰਦੇ ਲੈ ਕੇ ਗਏ ਪੈਲ।
  • 1:53 - 1:54
    ਸਾਨੂੰ ਮਿਲਣ ਤਾਂ ਦਿੱਤਾ ਨਹੀਂ।
  • 1:55 - 1:56
    ਬਰਾੜ ਸੀਗਾ ਉੱਥੇ,
  • 1:56 - 1:58
    ਕਹਿੰਦਾ, ਕੋਈ ਨਹੀਂ ਪੁੱਛਗਿੱਛ ਕਰਨੀ ਆ।
  • 1:58 - 2:01
    ਪੁਲਿਸ ਵਾਲੇ ਨੇ ਦੱਸਿਆ ਕਿ ਪੁੱਠਾ ਲਟਕਾਇਆ,
  • 2:01 - 2:03
    ਚੱਡੇ-ਚੁੱਡੇ ਪਾੜ ਦਿੱਤੇ।
  • 2:03 - 2:04
    ਦੋ-ਤਿੰਨ ਘੰਟੇ ਪੈਲ ਵੀ ਰੱਖਿਆ,
  • 2:05 - 2:06
    ਫਿਰ ਪਟਿਆਲੇ ਲੈ ਗਏ।
  • 2:07 - 2:08
    ਬਰਾੜ ਨਾਲ ਆਇਆ।
  • 2:08 - 2:10
    ਸੰਤ ਕੁਮਾਰ ਵੀ ਨਾਲ ਆਇਆ ਸੀ,
  • 2:10 - 2:11
    ਸੀ.ਏ. ਸਟਾਫ਼ ਪਟਿਆਲਾ ਤੋਂ।
  • 2:11 - 2:13
    ਉੱਥੋਂ ਇੱਕ ਮੁੰਡੇ ਦਾ ਨਾਮ ਲੈ ਦਿੱਤਾ,
  • 2:13 - 2:15
    ਕੁਲਵਿੰਦਰ ਸਿੰਘ, ਪਿੰਕੀ ਨਾਉਂ ਸੀ ਉਹਦਾ।
  • 2:15 - 2:16
    ਪੁਲਿਸ ਦਾ ਟਾਊਟ,
  • 2:16 - 2:18
    ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ
  • 2:18 - 2:20
    ਉਹਨੂੰ ਪੁਲਿਸ ਨੇ ਟਾਊਟ ਦੀ ਨੌਕਰੀ ਦਿੱਤੀ ਸੀ।
  • 2:22 - 2:24
    ਸਾਨੂੰ ਸੁਨੇਹਾ ਨਹੀਂ ਮਿਲਿਆ ਉਸ ਤੋਂ ਬਾਅਦ।
  • 2:24 - 2:27
    ਸੈਣੀ ਦਾ ਕੇਸ ਵੀ ਸੀ,
  • 2:27 - 2:30
    ਸੁਮੈਦ ਸਿੰਘ ਸੈਣੀ ਐਸ.ਐਸ.ਪੀ. ਸੀ ਲੁਧਿਆਣੇ।
  • 2:33 - 2:35
    ਉਸ ਤੋਂ ਬਾਅਦ ਨੌ ਬੰਦੇ ਮਰ ਗਏ ਸੀ ਪੁਲਿਸ ਦੇ।
  • 2:35 - 2:37
    ਚੰਡੀਗੜ੍ਹ ਧਮਾਕਾ ਹੋਇਆ ਸੀ,
  • 2:37 - 2:38
    ਉਹਦੇ 'ਚ ਇਹਦਾ ਨਾਮ ਆਇਆ ਸੀ।
  • 2:38 - 2:41
    ਇੱਕ ਹੋਰ ਮੁੰਡੇ ਦਾ ਨਾਮ ਆਇਆ ਸੀ ਸਾਡੇ ਬੁਰਜੀਓਂ।
  • 2:44 - 2:46
    ਇੱਕ ਦਰਸ਼ਨ ਸਿੰਘ ਹੁੰਦਾ ਸੀ ਡੇਲ੍ਹੋਂ,
  • 2:46 - 2:48
    ਉਹਨੇ ਬਹੁਤ ਮੁੰਡੇ ਮਾਰੇ।
  • 2:48 - 2:51
    ਉਹਨੇ ਸਾਨੂੰ ਮਿਲਣ ਨਹੀਂ ਦਿੱਤਾ, ਪੰਚਾਇਤ ਨੂੰ।
  • 2:51 - 2:53
    ਉਸ ਤੋਂ ਬਾਅਦ ਉਹਨਾਂ ਨੇ ਝੂਠਾ ਮੁਕਾਬਲਾ ਬਣਾ ਦਿੱਤਾ।
  • 2:55 - 2:56
    ਸਾਨੂੰ ਨਹੀਂ ਦੱਸਿਆ ਕਿ ਹੈਗਾ ਵੀ ਕਿ ਨਹੀਂ।
  • 2:58 - 3:00
    ਸਾਨੂੰ ਵੀ ਫੜ੍ਹ ਲਿਆ ਸੀ ਪੁਲਿਸ ਨੇ।
  • 3:00 - 3:03
    ਪ੍ਰਾਇਮਰੀ ਦੀ ਪੜ੍ਹਾਈ ਉਹਨਾਂ ਦੀ ਇੱਥੇ ਪਿੰਡੋਂ,
  • 3:04 - 3:06
    ਦਸਵੀਂ ਬਿਲਾਸਪੁਰ ਤੋਂ।
  • 3:07 - 3:09
    ਦਸਵੀਂ ਤੋਂ ਬਾਅਦ ਉਹਨਾਂ ਨੇ ਡਰਾਈ ਕਾਲਜ
  • 3:09 - 3:13
    ਗੁਰੂ ਨਾਨਕ ਨਗਰ ਤੋਂ ਪਲੱਸ ਟੂ ਕੀਤੀ।
  • 3:13 - 3:17
    ਫਿਰ ਖਾਲਸਾ ਕਾਲਜ ਲੁਧਿਆਣੇ ਪੜ੍ਹਨ ਲੱਗ ਗਏ।
  • 3:19 - 3:21
    ਉੱਥੋਂ ਉਹਨਾਂ ਨੇ ਬੀ.ਏ. ਕੀਤੀ।
  • 3:22 - 3:25
    ਉੱਥੋਂ ਹੀ ਉਹਨੂੰ ਪੁਲਿਸ ਨੇ ਫੜ੍ਹ ਲਿਆ ਸੀ।
  • 3:25 - 3:27
    ਜਦੋਂ ਤਿੰਨ ਸਾਲ ਨਾਭੇ ਰਹਿ ਕੇ ਆਇਆ,
  • 3:27 - 3:29
    ਫਿਰ ਅੰਦਰ ਰਹਿ ਕੇ ਇਹਨੇ ਗਿਆਨੀ ਕੀਤੀ।
  • 3:30 - 3:32
    ਫਿਰ ਇਹ ਪਟਿਆਲੇ ਯੂਨੀਵਰਸਿਟੀ ਵੀ ਰਿਹਾ।
  • 3:33 - 3:35
    ਉੱਥੇ ਪ੍ਰਾਈਵੇਟ ਨੌਕਰੀ ਕਰਨ ਲੱਗ ਗਿਆ।
  • 3:36 - 3:41
    ਬਚਪਨ ਵਿੱਚ ਹਾਕੀ ਖੇਡਦਾ ਸੀ, ਚੰਗਾ ਸੀ,
  • 3:42 - 3:44
    ਅਣਖੀਲੇ ਸੁਭਾਅ ਦਾ ਸੀ, ਨਾ ਗਲਤ ਕਹਿੰਦਾ ਸੀ ਕਿਸੇ ਨੂੰ।
  • 3:44 - 3:46
    ਪਿੰਡ ਵਿੱਚ ਸਾਰੇ ਸਤਿਕਾਰ ਕਰਦੇ ਸੀ।
  • 3:46 - 3:48
    ਇੱਕ ਟਾਈਮ ਇਹੋ ਜਿਹਾ ਵੀ ਆ ਗਿਆ ਸੀ ਕਿ
  • 3:48 - 3:49
    ਪਿੰਡ ਵਾਲੇ ਸਰਵ ਸੰਮਤੀ ਨਾਲ ਸਰਪੰਚ ਬਣਾਉਣ ਲੱਗੇ ਸੀ।
  • 3:49 - 3:51
    ਫੜਨ ਤੋਂ ਪਹਿਲਾ
  • 3:51 - 3:52
    ਪਿੰਡ ਵਾਲੇ ਕਹਿੰਦੇ ਤੂੰ ਸਰਪੰਚ ਬਣ।
  • 3:53 - 3:54
    ਨਾ ਕਿਸੇ ਦੀ ਮਾੜੀ ਕਰਦਾ ਸੀ,
  • 3:55 - 3:57
    ਭਲਾ ਹੀ ਕਰਦਾ ਸੀ।
  • 3:57 - 3:59
    ਗਰੀਬ-ਗੁਰਬਿਆਂ ਦੇ ਹੱਕ ਵਿੱਚ ਬਹੁਤ ਸੀ।
  • 4:05 - 4:06
    ਦੋਸਤਾਂ ਨਾਲ ਖੁਸ਼ ਰਹਿੰਦਾ ਸੀ।
  • 4:08 - 4:10
    ਚੰਗੇ-ਚੰਗੇ ਦੋਸਤ ਸੀ।
  • 4:13 - 4:16
    ਚੰਗੇ-ਚੰਗੇ ਲੀਡਰਾਂ ਨਾਲ ਬਹੁਤ ਜਾਣ ਪਛਾਣ ਸੀ।
  • 4:17 - 4:20
    ਜਾਣ ਪਛਾਣ ਤਾਂ ਹੀ ਸੀ ਕਿਉਂਕਿ ਸਾਰੇ ਚੰਗਾ ਸਮਝਦੇ ਸੀ।
  • 4:22 - 4:23
    ਖੇਤੀਬਾੜੀ ਵੀ ਕਰਦੇ ਰਹੇ,
  • 4:23 - 4:25
    ਪੜ੍ਹ ਕੇ ਖੇਤੀ ਵੀ ਕਰਦੇ ਸੀਗੇ।
  • 4:27 - 4:29
    ਹਾਸੇ ਮਜ਼ਾਕ ਵਾਲਾ ਸੁਭਾਅ ਸੀਗਾ,
  • 4:29 - 4:30
    ਟਿੱਚਰ ਕਰਦੇ ਸੀਗੇ।
  • 4:32 - 4:34
    ਮਨ 'ਚ ਕੋਈ ਗੱਲ ਨਹੀਂ ਰੱਖਦੇ ਸੀਗੇ।
  • 4:34 - 4:37
    ਜੇ ਕੋਈ ਗੱਲ ਕਹਿੰਦਾ ਸੀਗਾ, ਭੁਲਾ ਦਿੰਦੇ ਸੀਗੇ।
  • 4:40 - 4:44
    ਜਦੋਂ ਅਟੈਕ ਹੋਇਆ ਦਰਬਾਰ ਸਾਹਿਬ 'ਤੇ,
  • 4:45 - 4:47
    ਉਦੋਂ ਸਾਡੇ ਰਿਸ਼ਤੇਦਾਰ ਵੀ ਕਹਿੰਦੇ ਸੀਗੇ
  • 4:48 - 4:50
    ਇਸ ਨਾਲੋਂ ਤਾਂ ਟੈਰੋਰਿਸਟ ਬਣ ਜਾਓ,
  • 4:51 - 4:52
    ਗੌਰਮਿੰਟ ਧੱਕਾ ਕਰਦੀ ਆ।
  • 4:53 - 4:56
    ਬਾਹਰ ਇਹ ਵਿੱਚੇ-ਵਿੱਚੇ ਕਹਿਣ ਲੱਗ ਪਿਆ ਸੀ।
  • 4:57 - 4:59
    ਕੋਈ ਫਾਇਦਾ ਨਹੀਂ ਰਿਹਾ ਹਿੰਦੋਸਤਾਨ 'ਚ।
  • 5:01 - 5:03
    ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਸੀ।
  • 5:03 - 5:06
    ਜਦੋਂ 82 'ਚ ਸੀ.ਆਰ.ਪੀ. ਲੱਗੀ ਇੱਥੇ,
  • 5:07 - 5:09
    ਸਾਰੀ ਡਾਕਟਰੀ ਹੋ ਗਈ ਸੀ।
  • 5:09 - 5:11
    ਫੇਰ 82 'ਚ ਪੰਜਾਬ ਪੁਲਿਸ ਦੀ ਭਰਤੀ ਰੋਕ 'ਤੀ ਸੀ।
  • 5:13 - 5:16
    ਡਾਕਟਰੀ ਹੋ ਗਈ ਸੀ ਸਾਰੀ, ਬੱਸ ਨੰਬਰ ਨਹੀਂ ਦਿੱਤੇ ਸੀ।
  • 5:16 - 5:18
    ਜਦੋ ਦਰਬਾਰਾ ਸਿੰਘ ਦੀ ਸਰਕਾਰ ਸੀ
  • 5:19 - 5:20
    ਫੇਰ ਸਾਡੇ ਇੱਕ ਮਾਮਾ ਜੀ ਚੰਡੀਗੜ੍ਹ,
  • 5:20 - 5:22
    ਉਹ ਕਹਿੰਦੇ ਇਹਨੂੰ ਨੌਕਰੀ ਦਵਾ ਦਿੰਨੇ ਆਂ।
  • 5:22 - 5:24
    ਕਹਿ-ਕੁਹਾ ਕੇ ਇਹ ਕਹਿੰਦਾ, ਨਹੀਂ,
  • 5:24 - 5:26
    ਇਸ ਗੌਰਮਿੰਟ ਦੀ ਨੌਕਰੀ ਨਹੀਂ ਕਰਨੀ।
  • 5:26 - 5:27
    ਸਾਡੇ ਨਾਲ ਏਨਾ ਧੱਕਾ ਹੋਇਆ ਹੈ ।
  • 5:27 - 5:29
    ਕਿਸ ਖਾਤਿਰ ਨੌਕਰੀ ਕਰੀਏ ਇਹਨਾਂ ਦੀ
  • 5:29 - 5:31
    ਕਹਿੰਦਾ, ਮੈਂ ਟੈਰੋਰਿਸਟ ਬਣ ਜਾਣਾ ਹੈ,
  • 5:31 - 5:32
    ਰਹਿਣਾ ਨਹੀਂ ਘਰੇ।
  • 5:33 - 5:34
    ਸਾਡੇ ਮਾਤਾ ਜੀ ਕਹਿੰਦੇ,
  • 5:34 - 5:37
    ਇਹ ਕੰਮ ਨਾ ਕਰੀਂ ਤੂੰ ਵੱਡਾ ਸਾਰਿਆਂ ਤੋਂ,
  • 5:37 - 5:38
    ਇਹ ਕੰਮ ਨਾ ਕਰੀਂ ਤੂੰ।
  • 5:39 - 5:41
    ਫੇਰ ਗੁਪਤ-ਗੁਪਤ ਮੁੰਡੇ ਆਉਂਦੇ ਰਹੇ।
  • 5:41 - 5:42
    ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਸਾਨੂੰ
  • 5:42 - 5:44
    ਦੌਰਾਹਾ ਪੁਲਿਸ ਫੜ੍ਹ ਕੇ ਲੈ ਗਈ,
  • 5:44 - 5:46
    ਮੈਨੂੰ, ਮੇਰੇ ਭਰਾ ਨੂੰ, ਮੇਰੇ ਪਿਤਾ ਜੀ ਨੂੰ।
  • 5:47 - 5:50
    ਪੁਲਿਸ ਵਾਲੇ ਕਹਿੰਦੇ, ਡੋਡੇ ਵੇਚਦਾ ਤੁਹਾਡਾ
  • 5:50 - 5:52
    ਉਦੋਂ ਇਹਦੇ ਕੋਲ ਟਰੱਕ ਹੁੰਦਾ ਸੀ।
  • 5:52 - 5:55
    ਪੰਚਾਇਤ ਵਾਲੇ ਵੀ ਕਹਿੰਦੇ, ਇਹੋ ਜਿਹੀ ਗੱਲ ਨਹੀਂ ਹੋ ਸਕਦੀ
  • 5:55 - 5:57
    ਅਸੀਂ ਜਾਣਦੇ ਹਾਂ ਇਸ ਪਰਿਵਾਰ ਨੂੰ।
  • 5:57 - 5:59
    ਜਦ ਇਹ ਖਾਂਦੇ ਨਹੀਂ, ਵੇਚਦੇ ਕਿੱਥੋਂ ਹੋਣਗੇ
  • 5:59 - 6:02
    ਉਹ ਕਹਿੰਦੇ ਸੀ ਪੇਸ਼-ਪੂਸ਼ ਕਰਾ ਦੇਣਗੇ,
  • 6:03 - 6:05
    ਪਰ ਉਹ ਪੇਸ਼ ਨਹੀਂ ਹੋਇਆ 10-12 ਦਿਨ।
  • 6:07 - 6:09
    ਫੇਰ ਮੁਕਾਬਲਾ ਹੋਇਆ ਲੁਧਿਆਣੇ,
  • 6:09 - 6:12
    ਇਹਦੇ ਦਿਲ 'ਚ ਗੋਲੀ ਲੱਗੀ।
  • 6:12 - 6:15
    ਮੁੰਡੇ ਕਹਿੰਦੇ, ਤੂੰ ਬਚਣਾ ਨਹੀਂ ਹੁਣ।
  • 6:15 - 6:17
    ਉਹ ਕਹਿੰਦਾ, ਨਹੀਂ, ਮੈਂ ਕਾਇਮ ਆਂ।
  • 6:17 - 6:21
    ਤੁਸੀਂ ਮੈਨੂੰ ਲੈ ਚੱਲੋ, ਮੈਂ ਠੀਕ ਹਾਂ।
  • 6:21 - 6:23
    ਫੇਰ ਅਸੀਂ ਗੁਪਤ ਇਲਾਜ ਕਰਵਾਇਆ ।
  • 6:23 - 6:26
    ਸਾਨੂੰ ਮੁੰਡਿਆਂ ਨੇ ਦੱਸਿਆ ਸੀ ਕਿ ਆਹ ਕੰਮ ਹੋ ਗਿਆ ਸੀ।
  • 6:26 - 6:28
    ਅਸੀਂ ਗੁਪਤ ਰੱਖਿਆ ਹੋਇਆ ਹੈ।
  • 6:28 - 6:31
    ਅਸੀਂ ਸਾਰਿਆਂ ਨੇ ਕਿਹਾ ਕਿ ਤੂੰ
  • 6:31 - 6:34
    ਕਿਉਂ ਕੰਮ ਕਰਦਾ ਇਹੋ ਜਿਹੇ
  • 6:34 - 6:37
    ਡੈਡੀ ਜੀ ਨੇ ਕਿਹਾ ਕਿ ਤੂੰ ਪੇਸ਼ ਹੋਜਾ
  • 6:38 - 6:40
    ਉਦੋਂ ਬਰਨਾਲਾ ਸਰਕਾਰ ਹੁੰਦੀ ਸੀ।
  • 6:41 - 6:42
    ਕਮਲਜੀਤ ਸਿੰਘ ਮੰਤਰੀ ਸੀ।
  • 6:42 - 6:44
    ਸਾਡੀ ਇੱਕ ਭੈਣ ਸੀ ਰਿਸ਼ਤੇਦਾਰਾਂ 'ਚੋਂ,
  • 6:44 - 6:46
    ਉਹ ਉਹਨਾਂ ਦੇ ਨਾਲ ਸੀ।
  • 6:46 - 6:47
    ਉਦੋਂ ਉਹਨਾਂ ਦੇ ਕਹਿਣ 'ਤੇ,
  • 6:47 - 6:49
    ਪੇਸ਼ ਕਰਾਤਾ ਸੀ ਪ੍ਰਸ਼ੋਤਮ ਦੇ ਪੈਲ।
  • 6:49 - 6:50
    ਦੋ ਸਾਲ ਉੱਥੇ ਰੱਖਿਆ।
  • 6:50 - 6:51
    ਫੇਰ ਜ਼ਮਾਨਤ ਕਰਵਾਈ।
  • 6:51 - 6:52
    ਫੇਰ ਮੋਰਿੰਡੇ ਵਾਲੇ ਲੈ ਗਏ,
  • 6:52 - 6:53
    ਕੋਈ ਮੋਰਿੰਡੇ ਕੇਸ ਸੀ
  • 6:54 - 6:55
    ਉਹਨਾਂ ਫੇਰ ਨਾਭੇ ਭੇਜ ਦਿੱਤਾ।
  • 6:55 - 6:59
    ਫੇਰ ਅਸੀਂ ਜ਼ਮਾਨਤ ਕਰਾਈ ਤਿੰਨ ਸਾਲ ਬਾਅਦ।
  • 7:00 - 7:04
    ਫਿਰ ਖੇਤੀ ਕੀਤੀ, ਨੌਕਰੀ ਵੀ ਕੀਤੀ ਪਟਿਆਲੇ।
  • 7:04 - 7:06
    ਫੇਰ ਭੰਗੂ-ਭੰਗੂ ਸੀ ਕੋਈ,
  • 7:06 - 7:09
    ਉਹ ਲੈ ਗਿਆ, ਕਹਿੰਦਾ, ਨੌਕਰੀ ਕਰ ਮੇਰੇ ਨਾਲ।
  • 7:11 - 7:13
    ਫੇਰ ਜਦੋਂ ਪਤਾ ਲੱਗਿਆ,
  • 7:13 - 7:15
    ਪੁਲਿਸ ਵਾਲੇ ਕਹਿੰਦੇ, ਪੇਸ਼ ਕਰਾਓ।
  • 7:15 - 7:17
    ਸਾਨੂੰ ਫੜ੍ਹ ਕੇ ਲੈ ਗਏ।
  • 7:18 - 7:20
    ਕੋਈ ਐਸਾ ਥਾਣਾ ਨਹੀਂ ਪੈਲ 'ਚ
  • 7:20 - 7:22
    ਜਿਹੜਾ ਅਸੀਂ ਨਾ ਦੇਖਿਆ ਹੋਵੇ।
  • 7:25 - 7:27
    ਸਾਡੇ ਪਿਤਾ ਦੀ ਬਹੁਤ ਬੇਇੱਜ਼ਤੀ ਕੀਤੀ।
  • 7:28 - 7:29
    ਉਹ ਫੌਜ 'ਚੋਂ ਆਏ ਸੀ।
  • 7:30 - 7:32
    ਦਾੜ੍ਹੀ ਪੱਟਦੇ ਸੀ, ਪਟੇ ਮਾਰਦੇ ਸੀ,
  • 7:32 - 7:33
    ਗਾਲ੍ਹਾਂ ਕੱਢਦੇ ਸੀ।
  • 7:35 - 7:38
    ਪੈਲ ਦੇ ਜਿਹੜੇ ਸੀ ਅਸੀਂ ਨਾਮ ਵੀ ਲੈਂਦੇ ਹਾਂ
  • 7:38 - 7:39
    ਜਿਨ੍ਹਾਂ ਜਿੰਨ੍ਹਾਂ ਨੇ ਕੀਤਾ
  • 7:40 - 7:42
    ਸਾਨੂੰ ਸਾਹਨੇਵਾਲ ਰੱਖਿਆ।, ਮੇਰੇ ਚੱਡੇ ਪਾੜ ਦਿੱਤੇ।
  • 7:43 - 7:45
    ਪੁੱਠਾ ਲਟਕਾ ਦਿੰਦੇ ਸੀ, ਬੰਨ੍ਹ ਦਿੰਦੇ ਸੀ।
  • 7:45 - 7:47
    ਸੌਣ ਨਹੀਂ ਦਿੰਦੇ ਸੀ।
  • 7:47 - 7:48
    ਯਾਨੀ ਬਹੁਤ ਤਸ਼ੱਦਦ ਕਰਦੇ ਸੀ।
  • 7:51 - 7:52
    ਫੇਰ ਮਨਮੋਹਨ ਸਿੰਘ ਡਿਪਟੀ ਸੀ,
  • 7:52 - 7:54
    ਉਹਨਾਂ ਨੇ ਪਿੰਡ ਨੂੰ ਘੇਰਾ ਪਾ ਲਿਆ।
  • 7:56 - 7:57
    ਮੈਨੂੰ ਬਹੁਤ ਕੁੱਟਿਆ।
  • 7:57 - 7:59
    ਮੇਰੇ ਪਿੰਡ ਦੇ ਇੱਕ ਹੋਰ ਮੁੰਡੇ ਨੂੰ ਵੀ ਕੁੱਟਿਆ।
  • 7:59 - 8:00
    ਮੈਨੂੰ ਵੱਧ ਕੁੱਟਿਆ।
  • 8:00 - 8:02
    ਮੈਨੂੰ ਕਹਿੰਦੇ ਸੀ, ਤੇਰਾ ਭਰਾ ਭੱਜਿਆ ਹੋਇਆ ਹੈ,
  • 8:02 - 8:04
    ਦੱਸ ਕਿੱਥੇ ਆ ਉਹ
  • 8:04 - 8:06
    ਗਾਲ੍ਹ-ਗੂਲ੍ਹ ਤਾਂ ਮਾਮੂਲੀ ਜਿਹੀ ਗੱਲ ਸੀ,
  • 8:07 - 8:09
    ਚੱਡੇ ਬਹੁਤ ਪਾੜਦੇ ਸੀ
  • 8:10 - 8:12
    ਅਸੀਂ ਕਿਹਾ ਕਿ ਉਹ ਜੇਲ੍ਹ ਵਿੱਚ ਹੀ ਆ ।
  • 8:12 - 8:15
    ਕਹਿੰਦੇ, ਤੁਸੀਂ ਜ਼ਮਾਨਤ ਕਿਉਂ ਕਰਾਉਂਦੇ ਓ ਉਹਦੀ
  • 8:19 - 8:20
    ਫੇਰ ਡੇਲੋਂ ਲੈ ਗਏ
  • 8:23 - 8:25
    ਉੱਥੇ ਵੀ ਮੈਨੂੰ ਇਹਨਾਂ ਨੇ ਕੁੱਟਿਆ
  • 8:25 - 8:26
    ਦੱਸ ਕਹਿੰਦੇ ਤੇਰਾ ਭਰਾ ਕਿੱਥੇ ਆ
  • 8:26 - 8:27
    ਮੈ ਕਿਹਾ ਜੇਲ ਚ ਆ
  • 8:31 - 8:34
    ਸਾਨੂੰ ਕਾਨੂੰਨੀ ਜ਼ਮਾਨਤ ਵੀ ਨਹੀਂ ਕਰਾਉਣ ਦਿੰਦੇ ਸੀ,
  • 8:34 - 8:38
    ਏਨਾ ਬੁਰਾ ਕਰਦੇ ਸੀ।
  • 8:38 - 8:40
    ਸਾਡੀ ਮਾਤਾ ਨੂੰ ਬਿਠਾ ਕੇ ਲੈ ਜਾਂਦੇ ਸੀ,
  • 8:41 - 8:44
    ਬਿਲਾਸਪੁਰ ਲਿਜਾ ਕੇ ਛੱਡ ਦਿੰਦੇ ਸੀ।
  • 8:44 - 8:45
    ਥਾਣੇ ਨਹੀਂ ਲੈ ਕੇ ਗਏ।
  • 8:46 - 8:47
    ਰਿਸ਼ਤੇਦਾਰਾਂ ਦੇ ਜਾਹ ਕੇ
  • 8:47 - 8:50
    ਦਬਕੇ ਮਾਰਦੇ ਸੀ ਕਿ ਪੇਸ਼ ਕਰਾਓ,
  • 8:50 - 8:52
    ਨਹੀਂ ਤਾਂ ਸਾਰਾ ਟੱਬਰ ਬੰਨ੍ਹ ਕੇ ਲੈ ਜਾਵਾਂਗੇ।
  • 8:52 - 8:55
    ਜੋ ਕੁਝ ਵੀ ਕਰ ਸਕਦੇ ਸੀ, ਕੀਤਾ,
  • 8:55 - 8:56
    ਪੂਰਾ ਜ਼ੋਰ ਲਾਇਆ।
  • 8:56 - 9:00
    ਇਸ ਤਰ੍ਹਾਂ ਕਿਹਦੀ-ਕਿਹਦੀ ਡਿਟੇਲ ਦੇਈਏ
  • 9:01 - 9:03
    ਪੈਲ ਤਾ ਸਾਨੂੰ ਹਫ਼ਤੇ ਬਾਅਦ ਲੈ ਜਾਂਦੇ ਸੀ
  • 9:05 - 9:11
    ਸੰਤ ਕੁਮਾਰ ਵੀ ਲੈ ਕੇ ਗਿਆ, ਬਰਾੜ ਵੀ ਲੈ ਕੇ ਗਿਆ।
  • 9:11 - 9:14
    ਇੱਕ ਕੰਗ-ਕੰਗ ਸੀ, ਉਹ ਲੈ ਕੇ ਗਿਆ।
  • 9:15 - 9:17
    ਫੇਰ ਇੱਕ ਸੀ ਭੁੱਲਰ ਥਾਣੇਦਾਰ।
  • 9:17 - 9:21
    ਇੱਕ ਮਨਮੋਹਨ ਸਿੰਘ ਡਿਪਟੀ ਖੰਨੇ ਸੀਗਾ,
  • 9:21 - 9:22
    ਉਹ ਲੈ ਕੇ ਗਿਆ।
  • 9:23 - 9:25
    ਇੱਕ ਮਿੱਤਲ-ਮਿੱਤਲ ਸੀ ਇੱਥੇ ਡੇਲ੍ਹੂ,
  • 9:25 - 9:26
    ਉਹ ਲੈ ਕੇ ਗਿਆ।
  • 9:26 - 9:28
    ਫੇਰ ਇੱਕ ਸ਼ਿਵ ਕੁਮਾਰ ਸੀ ਪਟਿਆਲੇ
  • 9:28 - 9:31
    ਜਿਹੜਾ ਡੀ.ਆਈ.ਜੀ. ਬਣ ਗਿਆ ਹੁਣ।
  • 9:32 - 9:36
    ਉਦੋਂ ਐਸ.ਪੀ. ਸੀ ਲੁਧਿਆਣੇ, ਸਰਾਭਾ ਨਗਰ,
  • 9:36 - 9:37
    ਉਹ ਫੜ੍ਹ ਕੇ ਲੈ ਗਿਆ।
  • 9:38 - 9:40
    ਮੇਨ-ਮੇਨ ਦੱਸ ਦਿੱਤਾ ਤੁਹਾਨੂੰ।
  • 9:40 - 9:43
    ਇਸ ਤਰ੍ਹਾਂ ਤਾਂ ਬਹੁਤ ਸੀਗੇ, ਇੱਕ ਅੱਧਾ ਹੋਵੇ ਤਾਂ ਦੱਸੀਏ।
  • 9:43 - 9:46
    ਜਿਹੜਾ ਇੱਕ ਮੇਰਾ ਭਰਾ ਸੀ, ਉਹਨੂੰ ਪੋਲੀਓ ਸੀ,
  • 9:46 - 9:48
    ਉਹਨੂੰ ਨਹੀਂ ਮਾਰਦੇ ਸੀ।
  • 9:48 - 9:52
    ਮੇਰੇ ਪਿਤਾ ਦੀ ਦਾੜ੍ਹੀ ਪੱਟਦੇ ਸੀ, ਧੱਕੇ ਮਾਰਦੇ ਸੀ।
  • 9:52 - 9:54
    ਪਟੇ ਵੀ ਮਾਰੇ ਸੀ ਪ੍ਰਸ਼ੋਤਮ ਨੇ ਉਹਦੇ।
  • 9:55 - 9:56
    ਮੈਨੂੰ ਕੁੱਟਦੇ ਸੀ,
  • 9:57 - 9:59
    ਮੈਨੂੰ ਤਾ ਕਹਿੰਦੇ ਸੀ ਤੂੰ ਅਗਾਂਹ ਸੁਨੇਹੇ ਦਿੰਨਾ
  • 9:59 - 10:00
    ਤੇਰੇ ਲਿੰਕ ਨੇ
  • 10:01 - 10:03
    ਮਹੀਨਾ-ਮਹੀਨਾ ਨਹੀਂ ਛੱਡਦੇ ਸੀ,
  • 10:04 - 10:07
    ਕਦੇ ਮਹੀਨਾ, ਕਦੇ ਹਫ਼ਤਾ, ਕਦੇ ਦੱਸ ਦਿਨ।
  • 10:08 - 10:10
    ਲੋਕ ਹੀ ਸਾਡੇ ਡੰਗਰ ਬੰਨ੍ਹਦੇ ਰਹੇ।
  • 10:10 - 10:12
    ਲੋਕ ਹੀ ਸਾਡੀ ਖੇਤੀ ਕਰਦੇ ਰਹੇ।
  • 10:12 - 10:13
    ਲੋਕ ਹੀ ਸਾਡਾ ਕੰਮ ਕਰਦੇ ਸੀ,
  • 10:13 - 10:15
    ਸਾਨੂੰ ਤਾਂ ਕਰਨ ਨਹੀਂ ਦਿੰਦੇ ਸੀ।
  • 10:18 - 10:21
    ਅਸੀਂ ਸਿਆਲ 'ਚ ਵੀ ਕੋਠੇ ਉੱਤੇ
  • 10:21 - 10:23
    ਸੌਂਦੇ ਰਹੇ ਆਂ ਰਜਾਈਆਂ ਲੈ ਕੇ।
  • 10:26 - 10:28
    ਝਾੜੀਆਂ ਵਿੱਚ ਲੁਕ-ਲੁਕ ਕੇ ਸੌਂਦੇ ਰਹੇ ਹਾਂ।
  • 10:28 - 10:29
    ਏਨੀ ਦਹਿਸ਼ਤ ਪਾਈ ਸੀ ਪੁਲਿਸ ਨੇ।
  • 10:29 - 10:31
    ਆਏ ਰਹਿੰਦੇ ਸੀ,
  • 10:33 - 10:35
    ਮੈਨੂੰ ਕੁੱਟਦੇ ਸੀ,
  • 10:38 - 10:40
    ਮੈਨੂੰ ਫੜ੍ਹ ਕੇ ਲੈ ਗਏ ਪੈਲ,
  • 10:40 - 10:41
    ਉੱਥੇ ਮਹੀਨਾ ਰੱਖਿਆ।
  • 10:41 - 10:43
    ਡੈਡੀ ਮੇਰੇ ਦੇ ਪਟੇ ਮਾਰੇ, ਧੱਕੇ ਮਾਰੇ ਸੀ।
  • 10:43 - 10:45
    ਕਹਿੰਦੇ ਸੀ, ਆਏ ਕਰ ਦਿਆਂਗੇ, ਮੁੰਡੇ ਨੂੰ ਪੇਸ਼ ਕਰ
  • 10:45 - 10:47
    ਤੂੰ ਅਜੇ ਪੁਲਿਸ ਦੇ ਹੱਥ ਨਹੀਂ ਦੇਖੇ
  • 10:47 - 10:50
    ਇਹੋ ਜਿਹੀਆਂ ਗੱਲਾਂ, ਕੀ ਦੱਸੀਏ ਤੁਹਾਨੂੰ।
  • 10:50 - 10:52
    ਕੁੱਟਮਾਰ ਮੇਰੇ ਨਾਲ ਕਈ ਵਾਰ ਹੋਈ ਆ,
  • 10:53 - 10:56
    ਪਟੇ-ਪੁਟੇ ਵਾਲੀ ਤਾਂ ਗੱਲ ਹੀ ਕੁਝ ਨਹੀਂ ਸੀ,
  • 10:56 - 10:58
    ਚੱਡੇ ਪਾੜ ਦਿੰਦੇ ਸੀ,
  • 10:58 - 11:01
    ਪਿੱਛੇ ਹੱਥ ਬੰਨ੍ਹ ਦਿੰਦੇ ਸੀ, ਵਾਲ ਖੋਲ੍ਹ ਦਿੰਦੇ ਸੀ,
  • 11:01 - 11:04
    ਪੁੱਠਾ ਲਟਕਾ ਦਿੰਦੇ ਸੀ।
  • 11:06 - 11:08
    ਭੋਂਣੀ ਉਤਾਂਹ ਨੂੰ ਕਰ ਦਿੰਦੇ ਸੀ।
  • 11:09 - 11:14
    ਆਪ ਚਾਹ ਪੀਂਦੇ ਸੀ, ਤੱਤਾ ਪਾਣੀ ਪਾ ਦਿੰਦੇ ਸੀ।
  • 11:16 - 11:18
    ਇੱਕ-ਦੋ ਵਾਰ ਮੈਂ ਭੱਜ ਗਿਆ ਸੀ ਗੱਡੀ 'ਚੋਂ।
  • 11:18 - 11:21
    ਇੱਕ ਵਾਰ ਮੈਂ ਧੱਕਾ ਮਾਰ ਕੇ
  • 11:21 - 11:22
    ਪੁਲਿਸ ਵਾਲੇ ਨੂੰ ਭੱਜ ਗਿਆ,
  • 11:22 - 11:25
    ਕੰਧ ਟੱਪ ਗਿਆ।
  • 11:25 - 11:27
    ਫੇਰ ਮੇਰਾ ਇੱਕ ਗੋਡਾ ਕੱਢ ਦਿੰਦੇ ਸੀ,
  • 11:27 - 11:29
    ਤਾਂ ਕਿ ਭੱਜੇ ਨਾ।
  • 11:35 - 11:37
    ਜਦੋਂ ਪਿਸ਼ਾਬ ਕਰਨ ਜਾਣਾ, ਫੇਰ ਪਾ ਦਿੰਦੇ ਸੀ,
  • 11:37 - 11:43
    ਫੇਰ ਕੱਢ ਦਿੰਦੇ ਸੀ ਕਿ ਭੱਜੇ ਨਾ ਇੱਥੇ ਬੈਠਾ ਰਹੇ।
  • 11:47 - 11:49
    ਮੇਰੇ ਤੋਂ ਸਿੱਧਾ ਤੁਰ ਨਹੀਂ ਹੁੰਦਾ।
  • 11:50 - 11:53
    ਮੇਰੀ ਢੁਈ 'ਚ ਤੇ ਲੱਤਾਂ 'ਚ ਚੀਸਾਂ ਨਿਕਲਦੀਆਂ।
  • 11:54 - 11:56
    ਹੁਣ ਵੀ ਦਵਾਈ ਲੈਨਾ ਮੈਂ।
  • 12:03 - 12:05
    ਮੈਥੋਂ ਪੱਗ ਨਹੀਂ ਬੰਨ੍ਹ ਹੁੰਦੀ,
  • 12:05 - 12:07
    ਬਾਂਹ ਉਤਾਂਹ ਨਹੀਂ ਚੱਕ ਹੁੰਦੀ।
  • 12:08 - 12:11
    ਆਹ ਬਾਹਾਂ ਤਾਂ ਕਈ ਵਾਰ ਪਿੱਛੇ ਬੰਨ੍ਹੀਆਂ,
  • 12:11 - 12:12
    ਪੁੱਠਾ ਲਟਕਾ ਦਿੰਦੇ ਸੀ।
  • 12:14 - 12:18
    ਅਜੇ ਵੀ ਕਦੇ-ਕਦੇ ਦਰਦ ਕਰਦੀਆਂ ਨੇ ਲੱਤਾਂ,
  • 12:19 - 12:21
    ਚਾਰ-ਪੰਜ ਵਾਰ ਫੜ੍ਹੇ ਗਏ ਸੀ ਡੇਲ੍ਹੂੰ।
  • 12:25 - 12:28
    ਸਾਡੇ ਪਿੰਡ ਸੁਸਾਇਟੀ ਆ, ਉੱਥੇ ਲੁਕ ਕੇ ਰਹਿੰਦਾ ਸੀ।
  • 12:46 - 12:49
    ਨਾਲ ਦਾ ਪੁਲਿਸ ਵਾਲਾ ਦੱਸਦਾ ਸੀ ਪਿੰਡ ਲਹਿਰੇ ਦਾ,
  • 12:49 - 12:52
    ਉਹਦਾ ਵੀ ਨਾਮ ਆ ਗਿਆ ਸੀ ਵਿੱਚ।
  • 12:53 - 12:54
    ਸਾਨੂੰ ਮੁੰਡੇ ਨੇ ਦੱਸਿਆ ਕਿ
  • 12:54 - 12:56
    ਇਸ ਤਰ੍ਹਾਂ ਪੱਟ ਚੀਰ ਦਿੱਤੇ ਸੀ,
  • 12:56 - 12:57
    ਵਿੱਚ ਲੂਣ ਪਾਇਆ ਸੀ।
  • 12:57 - 12:59
    ਤੁਰਿਆ ਨਹੀਂ ਜਾਂਦਾ ਸੀ,
  • 12:59 - 13:01
    ਉਹਦੀ ਰੀੜ੍ਹ ਦੀ ਹੱਡੀ ਕੰਮ ਨਹੀਂ ਕਰਦੀ ਸੀ।
  • 13:01 - 13:04
    ਲੈਟਰੀਨ-ਬਾਥਰੂਮ ਚੁੱਕ ਕੇ ਹੀ ਲਿਜਾਂਦੇ ਸੀ।
  • 13:04 - 13:07
    ਕਿਤੇ ਵੀ ਚੁੱਕ ਕੇ ਈ ਗੱਡੀ 'ਚ ਪਾਉਂਦੇ ਸੀ।
  • 13:07 - 13:08
    ਬੁਰਾ ਹਾਲ ਸੀ ਉਹਦਾ।
  • 13:08 - 13:09
    ਸਿਆਣ ਨਹੀਂ ਹੁੰਦੀ ਸੀ।
  • 13:10 - 13:15
    ਇੱਕ ਵਾਰੀ ਕਿਤੇ ਰੇਡ ਪੈ ਗਈ ਰਾਤ ਨੂੰ।
  • 13:19 - 13:20
    ਉਹਨੂੰ ਕਹਿੰਦੇ, ਉੱਠ
  • 13:20 - 13:21
    ਉਹ ਕਹਿੰਦਾ, "ਮੇਰੇ ਕੋਲ ਉੱਠ ਨਹੀਂ ਹੁੰਦਾ।
  • 13:21 - 13:25
    ਪੁਲਿਸ ਵਾਲੇ ਉਹਨੂੰ ਜਿਪਸੀ 'ਚ ਛੱਡ ਗਏ।
  • 13:25 - 13:27
    ਥੋੜ੍ਹਾ ਬਹੁਤਾ ਮੀਂਹ ਵੀ ਆਇਆ ਉਸ ਰਾਤ।
  • 13:27 - 13:28
    ਉਹ ਕਹਿੰਦਾ, ਅਸੀਂ ਜਾਂਦੇ ਸੀ ਲਾਹੁਣ।
  • 13:28 - 13:29
    ਸਾਨੂੰ ਵੀ ਕੁੱਟਦੇ ਸੀ।
  • 13:29 - 13:31
    ਕਹਿੰਦੇ ਸੀ, ਤੂੰ ਕਿਉਂ ਜਾਂਦਾ ਲਾਹੁਣ
  • 13:31 - 13:35
    ਇੱਕ ਜਣੇ ਨੂੰ ਪੁੱਠਾ ਲਟਕਾ ਗਏ ਪਟਿਆਲੇ,
  • 13:36 - 13:37
    ਭੌਣੀ ਤੇ ਬੰਨ੍ਹ ਕੇ
  • 13:37 - 13:40
    ਕਿਸੇ ਹੋਰ ਪਾਸੇ ਜਾਣਾ ਰੇਡ ਮਾਰਨ।
  • 13:40 - 13:44
    ਟਾਕੀ ਦੇ ਨਾਲ ਬੰਨ੍ਹ ਕੇ ਰੱਸਾ ਛੱਡ ਗਏ,
  • 13:46 - 13:48
    ਉਹ ਦੋ ਘੰਟੇ ਬਾਅਦ ਫੇਰ ਪੇਸ਼ ਹੋਇਆ।
  • 13:49 - 13:51
    ਬਹੁਤ ਤਸ਼ੱਦਦ ਕੀਤਾ।
  • 13:51 - 13:52
    ਉਹ ਕਹਿੰਦਾ, ਤੁਰਨ ਜੋਗਾ ਨਹੀਂ ਰਹਿ ਗਿਆ ਸੀ,
  • 13:52 - 13:54
    ਰੀੜ੍ਹ ਦੀ ਹੱਡੀ ਕੰਮ ਕਰਨਾ ਛੱਡ ਗਈ ਸੀ।
  • 13:54 - 13:56
    ਐਨਾ ਤਸ਼ੱਦਦ ਕੀਤਾ
  • 14:04 - 14:06
    ਸਾਡੇ ਘਰ ਦੇ ਤਿੰਨ ਦਰ ਹੁੰਦੇ ਸੀ,
  • 14:06 - 14:07
    ਇੱਕ ਏਧਰ, ਇੱਕ ਏਧਰ, ਇੱਕ ਏਥੇ।
  • 14:07 - 14:08
    ਤਿੰਨਾਂ ਦਰਾਂ 'ਤੇ ਪੁਲਿਸ ਆ ਗਈ।
  • 14:08 - 14:11
    ਕੁਦਰਤੀ ਉਹਨਾਂ ਨੇ ਦਰ ਖੜ੍ਹਕਾਇਆ।
  • 14:11 - 14:13
    ਮੈਨੂੰ ਪਤਾ ਲੱਗ ਗਿਆ ਕਿ ਪੁਲਿਸ ਆ।
  • 14:13 - 14:16
    ਸਾਲਟਾਂ ਸੀ ਉਹਨਾਂ ਕੋਲ ਕਿਉਂਕਿ ਜਾਣਦੇ ਸੀ।
  • 14:16 - 14:21
    ਇੱਕ ਲੱਖਾ, ਇੱਕ ਬਲਬੀਰ ਬਰਾੜ ਦਾ ਡਰਾਈਵਰ,
  • 14:21 - 14:26
    ਇੱਕ ਪੱਪੀ-ਪੱਪੀ ਪ੍ਰਾਈਵੇਟ ਯੂਨੀਅਨ ਦਾ ਕੈਟ।
  • 14:29 - 14:31
    ਮੈਂ ਦਰ ਖੋਲ੍ਹਿਆ ਤਾਂ ਮੈਨੂੰ ਕਹਿੰਦੇ,
  • 14:31 - 14:32
    ਕਿੱਥੇ ਆ ਅਵਤਾਰ ਸਿੰਘ ਗੋਨੀ
  • 14:32 - 14:34
    ਮੈਂ ਕਿਹਾ, ਸੁਸਾਇਟੀ ਗਿਆ ਹੋਇਆ।
  • 14:34 - 14:35
    ਮੈਂ ਬਾਹਰ ਨਿਕਲ ਗਿਆ।
  • 14:36 - 14:39
    ਸਾਡਾ ਇੱਕ ਇੱਥੇ ਬਰਾਂਡਾ ਹੁੰਦਾ ਸੀ ਪਹਿਲਾਂ,
  • 14:40 - 14:41
    ਉਹਦੇ ਇੱਕ ਟਾਕੀ ਸੀ।
  • 14:45 - 14:48
    ਉੱਥੇ ਲੱਖਾ ਖੜ੍ਹਾ ਸੀ, ਲਖਵਿੰਦਰ ਲੱਖਾ।
  • 14:48 - 14:49
    ਉਹਨੇ ਏਧਰ ਦੇਖਿਆ ਕਿ ਅੰਦਰ ਹੀ ਆ।
  • 14:49 - 14:51
    ਉਹਨੇ ਕਿਹਾ, ਗੋਨੀ, ਕੁੰਡਾ ਖੋਲ੍ਹ, ਕੁੰਡਾ ਖੋਲ੍ਹ
  • 14:51 - 14:53
    ਉਹ ਉਸ ਦਰ ਤੋਂ ਭੱਜ ਗਿਆ।
  • 15:03 - 15:05
    ਗੁਆਂਢੀਆਂ ਦੇ ਘਰ, ਇੱਕ ਮਸ਼ੀਨ ਹੁੰਦੀ ਏ
  • 15:05 - 15:06
    ਭੁੱਕਾ ਵੱਢਣ ਵਾਲੀ,
  • 15:06 - 15:08
    ਉਹਦੇ ਚੱਕਰ 'ਤੇ ਉਹ ਪੈਰ ਰੱਖੇ,
  • 15:08 - 15:10
    ਉਹ ਚੱਕਰ ਘੁੰਮ ਜਾਇਆ ਕਰੇ।
  • 15:17 - 15:21
    ਪਿੱਛੋਂ ਪੁਲਿਸ ਵਾਲੇ ਨੇ ਲੱਤਾਂ ਖਿੱਚੀਆਂ।
  • 15:21 - 15:23
    ਉਹ ਛੁਡਾ ਕੇ ਪੌੜੀਆਂ ਚੜ੍ਹ ਗਿਆ ਤੇ
  • 15:23 - 15:25
    ਕੋਠੇ ਤੋਂ ਛਾਲ ਮਾਰੀ।
  • 15:25 - 15:27
    ਉਹਦਾ ਪੈਰ ਵੱਜਿਆ ਕਿੱਲੇ 'ਤੇ,
  • 15:28 - 15:30
    ਠੁੱਡ ਮਾਰ ਕੇ ਭੱਜ ਗਿਆ, ਕੰਧ ਟੱਪ ਗਿਆ।
  • 15:32 - 15:34
    ਉੱਥੇ ਇੱਕ ਬੇਰੀ ਸੀ,
  • 15:36 - 15:38
    ਉਹਦੀ ਪੱਗ ਫਸ ਗਈ ਬੇਰੀ 'ਚ।
  • 15:38 - 15:40
    ਉਹ ਪੱਗ ਕੱਢਣ ਲੱਗ ਗਿਆ।
  • 15:40 - 15:42
    ਏਨੇ ਨੂੰ ਉਹ ਆ ਕੇ ਚਿੰਬੜ ਗਏ।
  • 15:42 - 15:44
    ਪੱਗ ਉਹਨੇ ਉੱਥੇ ਛੱਡ 'ਤੀ।
  • 15:44 - 15:47
    ਵਾਲ ਖੁੱਲ੍ਹੇ ਸੀ, ਕੁੱਟਦੇ ਲੈਕੇ ਗਏ ਸੀ
  • 15:47 - 15:49
    ਮੈਂ ਤਾਂ ਭੱਜ ਗਿਆ ਸੀ
  • 15:49 - 15:52
    ਮਾਤਾ ਦੱਸਦੀ ਸੀ ਇਸ ਤਰ੍ਹਾਂ ਕੋਢਾ ਕੀਤਾ ਹੋਇਆ ਸੀ,
  • 15:52 - 15:54
    ਠੁੱਡ ਮਾਰਦੇ ਸੀ ਢੁਈ 'ਚ, ਨਾਲੇ ਬੱਟ ਮਾਰਦੇ ਸੀ।
  • 15:54 - 15:56
    ਪਿੱਛੋਂ ਦੀ ਬਾਹਵਾਂ ਬੰਨ੍ਹ ਦਿੱਤੀਆਂ।
  • 15:56 - 15:58
    ਏਥੇ ਚੱਕੀ ਸੀਗੀ ਸਾਹਮਣੇ,
  • 15:58 - 15:59
    ਚੱਕੀ ਦੇ ਕੋਲ ਬਾਹਵਾਂ ਬੰਨ੍ਹੀਆਂ
  • 16:00 - 16:03
    ਢਿੱਡ ਵਿੱਚ ਠੁੱਡ ਮਾਰਦੇ ਸੀ ਨਾਲੇ ਬੱਟ ਮਾਰਦੇ ਸੀ।
  • 16:03 - 16:06
    ਫੇਰ ਅਚਾਨਕ ਪੰਡਤ ਆ ਗਿਆ,
  • 16:06 - 16:09
    ਕੁਦਰਤੀ ਹੀ ਆ ਗਿਆ ਉਹ।
  • 16:10 - 16:12
    ਉਹਨੇ ਪੁੱਛਿਆ, ਕੀ ਗੱਲ ਆ
  • 16:16 - 16:17
    ਜਿਵੇ ਜਿਵੇ ਉਹ ਬੋਲਦੇ ਸੀ,
  • 16:17 - 16:19
    ਪੰਡਤ ਹੀ ਦੱਸਦਾ ਸੀ
  • 16:19 - 16:22
    ਉਹਨਾਂ ਨੇ ਬਾਹਾਂ ਟਾਈਟ ਕਰਕੇ ਜਿਪਸੀ ਨਾਲ ਬੰਨ੍ਹ ਦਿੱਤੀਆਂ
  • 16:25 - 16:28
    ਉਹਨੇ ਆਕੇ ਥੋੜੀਆਂ ਬਾਹਾਂ ਢਿਲੀਆਂ ਕਰਾਈਆ
  • 16:28 - 16:30
    ਕੁੱਟਣੋ ਉਹ ਹਟੇ ਨਹੀਂ ਸੀ
  • 16:30 - 16:31
    ਠੁੱਡੇ ਮਾਰੀ ਜਾਂਦੇ ਸੀ
  • 16:31 - 16:33
    ਫੇਰ ਲੈ ਗਏ ਸੀ
  • 16:36 - 16:38
    ਉਹਨੇ ਕਿਹਾ ਕਿ ਨੁਹਾ ਕੇ ਲੈ ਕੇ ਆਓ,
  • 16:41 - 16:42
    ਕਿੰਨਾ ਮੁਸ਼ਕ ਮਾਰਦਾ ਹੈ।
  • 16:42 - 16:43
    ਮੈਂ ਇਸ ਤਰ੍ਹਾਂ ਕੀ ਪੁੱਛਗਿੱਛ ਕਰਨੀ
  • 16:43 - 16:45
    ਇਹਦੇ ਕੱਪੜੇ-ਕੁੱਪੜੇ ਤਾਂ ਪਵਾਓ।
  • 16:45 - 16:47
    ਫੇਰ ਪੁਲਿਸ ਵਾਲਾ ਦੱਸਦਾ ਸੀ ਕਿ
  • 16:51 - 16:53
    ਇਹਨੂੰ ਨੁਹਾ ਕੇ ਲੈ ਕੇ ਆਏ।
  • 16:55 - 16:59
    ਪੁਲਿਸ ਵਾਲੇ ਦਾ ਕੁੜਤਾ-ਪਜਾਮਾ ਦਿੱਤਾ,
  • 16:59 - 17:00
    ਉਹ ਪਵਾਇਆ।
  • 17:01 - 17:03
    ਫੇਰ ਉਸ ਤੋਂ ਬਾਅਦ ਦਰਸ਼ਨ ਸਿੰਘ ਇੰਸਪੈਕਟਰ
  • 17:03 - 17:05
    ਡੇਲ੍ਹੋਂ ਲੈ ਆਇਆ।
  • 17:06 - 17:08
    ਉੱਥੇ ਦਰਸ਼ਨ ਸਿੰਘ ਨੇ ਅਵਤਾਰ ਸਿੰਘ ਦਾ
  • 17:08 - 17:09
    ਮੁਕਾਬਲਾ ਬਣਾਇਆ ਸੀ।
  • 17:09 - 17:11
    ਨੰਗਲ ਵਾਲੇ ਸੂਏ ਤੇ ਲਿਜਾਕੇ
  • 17:11 - 17:13
    ਦੋ ਬੰਦੇ ਰਾੜਾ ਸਾਹਿਬ ਤੋਂ ਫੜੇ ਸੀ,
  • 17:14 - 17:15
    ਇੱਕ ਰੱਖ ਲਿਆ ਸੀ,
  • 17:15 - 17:17
    ਇੱਕ ਦਾ ਮੁਕਾਬਲਾ ਬਣਾ ਦਿੱਤਾ।
  • 17:20 - 17:22
    ਪੁਲਿਸ ਵਾਲੇ ਹੁਣ ਵੀ ਨਹੀਂ ਮੰਨਦੇ,
  • 17:23 - 17:25
    ਕਹਿੰਦੇ, ਅਸੀਂ ਤਾਂ ਫੜੇ ਹੀ ਨਹੀਂ।
  • 17:26 - 17:27
    ਸਾਡੇ ਕੋਲ ਕੋਈ ਸਬੂਤ ਨਹੀਂ।
  • 17:28 - 17:31
    ਲੋਕਾਂ ਕੋਲੋਂ ਸੁਣੀ-ਸੁਣਾਈ ਪਤਾ ਤਾਂ ਲੱਗ ਹੀ ਜਾਂਦਾ।
  • 17:32 - 17:35
    ਦਰਸ਼ਨ ਸਿੰਘ ਇੰਸਪੈਕਟਰ ਨੇ ਮੁਕਾਬਲਾ ਬਣਾਇਆ ਸੀ।
  • 17:40 - 17:41
    ਮਿੱਤਲ-ਮਿੱਤਲ ਹੁੰਦਾ ਸੀ ਇੱਕ,
  • 17:50 - 17:52
    ਉਹਨੇ ਮੈਨੂੰ ਕਿਹਾ, ਉਰੇ ਗੋਨੀ ਦੇ ਭਾਈਆ।
  • 17:52 - 17:53
    ਅਵਤਾਰ ਸਿੰਘ ਦਾ ਨਾਮ ਗੋਨੀ ਸੀ।
  • 17:54 - 17:55
    ਮੈਨੂੰ ਕਹਿੰਦਾ, ਬੰਦਾ ਬਣ ਜਾ।
  • 17:55 - 17:57
    ਮੈਂ ਕਿਹਾ, ਮੈਂ ਤਾਂ ਬੰਦਾ ਹੀ ਆ ਜੀ।
  • 17:57 - 17:59
    ਫੇਰ ਕਹਿੰਦਾ, ਤੂੰ ਵੀ ਇਹੋ ਜਿਹੇ ਕੰਮ ਛੱਡ ਦੇ।
  • 17:59 - 18:02
    ਕਹਿੰਦਾ , ਤੇਰੇ ਭਰਾ ਦਾ ਤਾ ਕੰਮ ਕਰਤਾ, ਤੇਰਾ ਵੀ ਹੋਜੂ
  • 18:03 - 18:05
    ਮੈਂ ਕਿਹਾ, ਮੇਰੇ ਤਾਂ ਕੋਈ ਕੰਮ ਨਹੀਂ ਇਹੋ ਜਿਹੇ।
  • 18:06 - 18:09
    ਕਹਿੰਦਾ, ਕੱਲ੍ਹ ਨੂੰ ਸੰਦਲਾਂ ਭੋਗ ਆ।
  • 18:09 - 18:11
    ਉਸ ਤੋਂ ਬਾਅਦ ਵੇਖੀਂ।
  • 18:17 - 18:19
    ਅਗਲੇ ਦਿਨ ਅਖਬਾਰ ਵਿੱਚ ਆਇਆ,
  • 18:19 - 18:22
    ਉਹਨੇ ਮੈਨੂੰ ਫੇਰ ਹਾਕ ਮਾਰੀ ਕਿ ਆਹ ਪੜ੍ਹ ਲਾ,
  • 18:22 - 18:24
    ਛੇ ਦੇ ਛੇ ਈ ਮਾਰ ਤੇ
  • 18:24 - 18:27
    ਸੰਦਲਾਂ ਦੇ ਭੋਗ ਤੋਂ ਬਾਅਦ ਛੇ ਜਣੇ ਮਾਰ ਤੇ।
  • 18:28 - 18:30
    ਜਿਹੜੇ ਮੈਨੂੰ ਛੁਡਾਉਣ ਗਏ ਸੀ,
  • 18:31 - 18:34
    ਉਹਨਾਂ ਕਿਹਾ ਕਿ ਤੁਸੀਂ ਹੁਣ ਮੁਕਾਬਲਾ ਤਾਂ ਬਣਾਤਾ,
  • 18:34 - 18:35
    ਸਾਨੂੰ ਕੋਈ ਪਰੂਫ਼ ਤਾਂ ਦੇ ਦਿਓ।
  • 18:35 - 18:37
    ਸਾਨੂੰ ਕਹਿੰਦਾ, ਤੁਸੀਂ ਕੀ ਲੈਣਾ ਇਹੋ ਜਿਹੇ ਕੰਮਾਂ ਤੋਂ
  • 18:37 - 18:38
    ਪੁਲਿਸ ਨਾਲ ਦੁਸ਼ਮਣੀ ਚੰਗੀ ਨਹੀਂ ਹੁੰਦੀ।
  • 18:38 - 18:39
    ਤੁਸੀਂ ਕੀ ਲੈਣਾ ਪੁਲਿਸ ਤੋਂ
  • 18:39 - 18:41
    ਤੁਹਾਡਾ ਬੰਦਾ ਹੀ ਨਹੀਂ ਰਿਹਾ ਜਦੋ
  • 18:41 - 18:43
    ਸਾਨੂੰ ਆਹ ਜਵਾਬ ਦਿੱਤਾ ਉਹਨੇ।
  • 18:43 - 18:45
    ਨਾਲੇ, ਪਰੂਫ਼ ਕਿਸੇ ਨੇ ਨਹੀਂ ਦੇਣਾ।
  • 18:51 - 18:54
    ਚੰਗੇ-ਚੰਗੇ ਲੀਡਰਾਂ, ਆਪਣੇ ਪਿੰਡ ਦਾ ਮੁੰਡਾ,
  • 18:54 - 18:56
    ਹੁਣ ਤਾਂ ਉਹ ਕੈਨੇਡਾ ਚਲਾ ਗਿਆ।
  • 18:56 - 18:59
    ਉਹ ਪ੍ਰਧਾਨ ਹੁੰਦਾ ਸੀ ਪੈਲ ਅਕਾਲੀਆਂ ਦਾ।
  • 18:59 - 19:02
    ਉਹਨੂੰ ਇੱਕ-ਦੋ ਵਾਰ ਅਸੀਂ ਨਾਲ ਲੈ ਕੇ ਗਏ।
  • 19:02 - 19:05
    ਉਹਨੂੰ ਬਿਠਾ ਲਿਆ ਕਿ, ਤੂੰ ਕੀ ਲੈਣ ਆਉਣਾ
  • 19:07 - 19:09
    ਮਗਰ ਕੋਈ ਤੁਰਦਾ ਹੀ ਨਹੀਂ ਸੀ ਨਾਲ।
  • 19:09 - 19:11
    ਥਾਣੇ ਦੇ ਮੂਹਰੇ ਕੋਈ ਨਹੀਂ ਲੰਘਦਾ ਸੀ।
  • 19:13 - 19:16
    ਸਾਰੇ ਰਿਸ਼ਤੇਦਾਰ ਵੀ ਖਹਿੜਾ ਛੱਡ ਗਏ ਸੀ ਨਾਲ,
  • 19:17 - 19:19
    ਤੁਹਾਡਾ ਤਾ ਰੋਜ਼ ਦਾ ਇਹੀ ਕੰਮ ਹੋਇਆ ਰਹਿਣਾ
  • 19:19 - 19:21
    ਪੁਲਿਸ ਸਾਨੂੰ ਤੰਗ ਕਰਦੀ ਆ
  • 19:22 - 19:24
    ਸੰਸਕਾਰ ਦਾ ਪਤਾ ਨਹੀਂ,
  • 19:24 - 19:26
    ਏਨਾ ਸੰਸਕਾਰ ਤਾਂ ਕਾਹਦਾ ਕੀਤਾ ਹੋਣਾ।
  • 19:26 - 19:29
    ਏਨਾ ਦੱਸਦੇ ਸੀ ਕਿ ਪੋਸਟਮਾਰਟਮ ਕੀਤਾ ਸੀ ਸਮਰਾਲੇ।
  • 19:30 - 19:32
    ਪੁਲਿਸ ਵਾਲਾ ਹੀ ਦੱਸਦਾ ਸੀ ਕਿ
  • 19:32 - 19:34
    ਪੋਸਟਮਾਰਟਮ ਸਮਰਾਲੇ ਕੀਤਾ ਸੀ।
  • 19:34 - 19:37
    ਸੰਸਕਾਰ ਤਾਂ ਦੱਸਦੇ ਨਹੀਂ ਕਿ ਕੀਤਾ ਸੀ ਕਿ ਨਹੀਂ,
  • 19:38 - 19:40
    ਜਦੋਂ ਪੁਲਿਸ ਵਾਲੇ ਮੰਨਦੇ ਹੀ ਨਹੀਂ ਕਿ
  • 19:40 - 19:41
    ਉਹਨੂੰ ਫੜ੍ਹਿਆ ਸੀ।
  • 19:44 - 19:46
    ਪੋਸਟਮਾਰਟਮ ਦੀ ਰਿਪੋਰਟ ਹੈਗੀ ਤੁਹਾਡੇ ਕੋਲ?
  • 19:46 - 19:48
    ਨਾ, ਕੋਈ ਰਿਪੋਰਟ ਨਹੀਂ
  • 19:48 - 19:50
    ਕੋਈ ਪੁਲਿਸ ਵਾਲਾ, ਸਹਿਚਾਰ ਨਾਲ ਦੱਸਦਾ ਸੀ, ਫੜਿਆ ਸੀ
  • 19:50 - 19:52
    ਉੱਥੇ ਪੋਸਟਮਾਰਟਮ ਕਰਾ ਕੇ ਲੈਕੇ ਆਏ ਸੀ
  • 19:52 - 19:58
    ਉਹਦੀ ਕੋਈ ਚਿੱਠੀ, ਕੋਈ ਡਾਕੂਮੈਂਟ, ਪੜ੍ਹਾਈ ਦੇ ਸਾਡੇ,
  • 19:58 - 20:01
    ਮੇਰੇ ਭਰਾ ਦੇ, ਐਡੀ ਫਾਈਲ ਬੰਨ੍ਹ ਕੇ ਲੈ ਗਏ ਸੀ।
  • 20:01 - 20:02
    ਕੋਈ ਸਬੂਤ ਹੀ ਨਹੀਂ ਛੱਡਿਆ।
  • 20:03 - 20:05
    ਚਿੱਠੀਆਂ ਵੀ ਕੱਢੀਆਂ ਸੀ ਰਾਜਪਾਲ ਨੂੰ।
  • 20:05 - 20:07
    ਰਿੱਟ ਵੀ ਕੀਤੀ ਸੀ ਰਾਜਪਾਲ ਕੋਲ।
  • 20:07 - 20:09
    ਕੋਈ ਪਰੂਫ਼ ਛੱਡਿਆ ਹੀ ਨਹੀਂ।
  • 20:11 - 20:12
    ਇਹ 13 ਤਾਰੀਕ ਨੂੰ ਫੜ੍ਹਿਆ ਸੀ,
  • 20:12 - 20:15
    15 ਨੂੰ ਰਿੱਟ ਲਾਈ ਸੀ ਬਲ ਵਕੀਲ ਕੋਲੇ, ਲੁਧਿਆਣੇ।
  • 20:16 - 20:18
    ਉਹਦੇ ਕੋਲ ਚੱਲਦੇ ਸੀ ਦੋ-ਤਿੰਨ ਕੇਸ।
  • 20:19 - 20:22
    ਆਪਣਾ ਬਲ ਵਕੀਲ ਨਹੀਂ ਲੁਧਿਆਣੇ,
  • 20:22 - 20:23
    ਉਹਨੇ ਕਰਾਈ ਸੀ ਰਿੱਟ।
  • 20:23 - 20:24
    ਡਾਕਖਾਨੇ ਗਏ ਸੀ।
  • 20:24 - 20:27
    ਮਗਰ ਉਹਨੇ ਸਾਨੂੰ ਕਾਪੀ ਦਿੱਤੀ ਸੀ,
  • 20:27 - 20:28
    ਉਹ ਵੀ ਲੈ ਗਏ ਸੀ।
  • 20:28 - 20:30
    ਫੇਰ ਅਸੀਂ ਡੀ.ਐਸ. ਗਿੱਲ ਕੋਲ ਗਏ ਸੀ ਕੇਸ ਕਰਨ।
  • 20:30 - 20:32
    ਉਹ ਕਹਿੰਦਾ, ਤੁਹਾਡੇ ਕੋਲ ਰਿੱਟ ਹੀ ਹੈ ਨਹੀਂ,
  • 20:32 - 20:33
    ਕੋਈ ਨਕਲ ਹੀ ਹੈ ਨਹੀਂ,
  • 20:33 - 20:35
    ਕੇਸ ਕਾਹਦੇ 'ਤੇ ਕਰੀਏ
  • 20:35 - 20:37
    ਕੋਈ ਨਕਲ ਲੈ ਕੇ ਆਓ।
  • 20:37 - 20:38
    ਨਕਲ ਕਿੱਥੋਂ ਲੈ ਕੇ ਆਈਏ
  • 20:40 - 20:43
    ਕੋਈ ਡਾਕੂਮੈਂਟ, ਕੋਈ ਨਕਲ, ਭੋਰਾ ਕਾਗਜ਼
  • 20:43 - 20:45
    ਨਹੀਂ ਛੱਡਿਆ ਸੀ ਸਾਡੇ ਕੋਲ।
  • 20:47 - 20:52
    ਐਡੀ ਪੰਡੜੀ ਬੰਨ੍ਹ ਕੇ ਲੈ ਗਏ ਸੀ ਸਾਡੀ ਪੜ੍ਹਾਈ ਦੀ।
  • 20:52 - 20:54
    ਸਾਨੂੰ ਕੁਝ ਨਹੀਂ ਮਿਲਿਆ,
  • 20:57 - 21:00
    ਉਹ ਇੱਥੋਂ ਦਾ ਬਸ਼ਿੰਦਾ ਨਹੀਂ ਸੀ,
  • 21:00 - 21:03
    ਕੋਈ ਪਰੂਫ਼ ਹੀ ਨਹੀਂ ਸਾਡੇ ਕੋਲ।
  • 21:05 - 21:06
    ਪੂਰੀ ਘਾਟ ਪੈ ਗਈ ਸਾਨੂੰ।
  • 21:06 - 21:10
    ਮੈਂ 50 ਸਾਲ ਪਿੱਛੇ ਚਲਿਆ ਗਿਆ।
  • 21:12 - 21:17
    ਪਿਓ ਮੇਰਾ ਬਜ਼ੁਰਗ ਆ, ਤੁਰ-ਫਿਰ ਨਹੀਂ ਸਕਦਾ।
  • 21:17 - 21:19
    ਭਰਾ ਮੇਰੇ ਨੂੰ ਪੋਲੀਓ ਆ।
  • 21:19 - 21:21
    ਮਾਤਾ ਮੇਰੀ ਏਨੀ ਏਜ ਦੀ ਆ।
  • 21:21 - 21:23
    ਸਾਰਾ ਕੰਮ ਮੈਨੂੰ ਹੀ ਕਰਨਾ ਪੈ ਗਿਆ,
  • 21:24 - 21:26
    ਜਦ ਸਾਰਾ ਕੁਝ ਉਹਨੇ ਕਰਨਾ ਸੀ।
  • 21:29 - 21:32
    ਪਹਿਲਾਂ ਤਾ ਪੁਲਿਸ ਵਿਚ ਭਰਤੀ ਹੋ ਗਿਆ ਸੀ
  • 21:32 - 21:34
    ਪਹਿਲਾਂ ਤਾ ਇਹੋ ਜਿਹੀ ਗੱਲ ਕੋਈ ਨਹੀਂ ਸੀ
  • 21:35 - 21:37
    ਪਹਿਲਾਂ ਤਾਂ ਵਿਆਹ ਦੀ ਤਿਆਰੀ ਕਰਦੇ ਸੀ।
  • 21:37 - 21:39
    ਕਹਿੰਦੇ ਸੀ, ਵਿਆਹ ਕਰਵਾਵਾਂਗੇ, ਨੌਕਰੀ ਕਰਾਂਗੇ।
  • 21:39 - 21:40
    ਭਰਤੀ ਵੀ ਹੋ ਗਏ ਸੀ ਪੰਜਾਬ ਪੁਲਿਸ 'ਚ।
  • 21:40 - 21:42
    ਇੱਕ ਪਿੰਡ ਦਾ ਮੁੰਡਾ ਹੋਰ ਸੀ,
  • 21:42 - 21:45
    ਖੂਨ-ਖਾਨ ਕੱਢ ਲਿਆ ਸੀ 82 'ਚ।
  • 21:48 - 21:52
    ਜਦੋਂ ਸੀ.ਆਰ.ਪੀ. ਲਾ 'ਤੀ ਸੀ ਪਟਿਆਲੇ।
  • 21:53 - 21:56
    ਜਿਨ੍ਹਾਂ ਮੁੰਡਿਆਂ ਨੂੰ ਨੰਬਰ ਦੇਣੇ ਸੀ, ਉਹ ਰੋਕ 'ਤੇ ਸੀ।
  • 22:00 - 22:04
    84 ਤੋਂ ਬਾਅਦ ਇਹ ਨੇਵੀ 'ਚ ਵੀ ਭਰਤੀ ਹੋਣ ਗਿਆ ਸੀ।
  • 22:10 - 22:13
    ਜਦੋਂ ਪਹਿਲੀ ਵਾਰ ਲੈ ਗਏ ਸੀ ਫੜ੍ਹ ਕੇ,
  • 22:18 - 22:21
    ਉਦੋਂ ਕੁਝ ਪੁਲਿਸ ਵਾਲੇ ਚੰਗੇ ਵੀ ਸੀ
  • 22:22 - 22:24
    ਜਦੋ ਮੈਨੂੰ ਫੜ ਲੈਂਦੇ ਸੀ
  • 22:24 - 22:26
    ਉਦੋਂ ਕੁਝ ਪੁਲਿਸ ਵਾਲੇ ਅਜਿਹੇ ਵੀ ਸੀ
  • 22:26 - 22:28
    ਜਿਹੜੇ ਪੈਸੇ ਦੇ ਦਿੰਦੇ ਸੀ ਕਿ ਚਾਹ-ਪਾਣੀ,
  • 22:28 - 22:29
    ਮੰਗਵਾ ਲਈ ਬਾਹਰ ਤੋਂ ਪਰ ਕਿਸੇ ਨੂੰ ਦੱਸੀ ਨਾ।
  • 22:31 - 22:35
    ਇੱਕ ਪੁਲਿਸ ਵਾਲੇ ਨੇ ਇਹ ਸੁਨੇਹਾ ਦਿੱਤਾ ਸੀ ਕਿ
  • 22:36 - 22:41
    ਹੱਥ ਹਿਲਾਉਂਦਾ ਸੀ ਇਸ ਤਰ੍ਹਾਂ,
  • 22:43 - 22:45
    ਸਾਡੇ ਘਰ ਕਹਿ ਦੇਣਾ ਕਿ ਮੇਰੇ ਮਗਰ ਨਾ ਆਉਣ।
  • 22:45 - 22:46
    ਇਹਨਾਂ ਛੱਡਣਾ ਤਾਂ ਹੈ ਨਹੀਂ ਮੈਨੂੰ।
  • 22:46 - 22:49
    ਪਿੱਛੇ ਆਉਣਾ ਬੇਕਾਰ ਹੈ, ਹੁਣ ਨਾ ਆਇਓ।
  • 22:49 - 22:51
    ਹੁਣ ਆਸ ਬੰਦ ਆ
  • 22:51 - 22:52
    ਅਸੀਂ ਆਜ਼ਾਦੀ ਚਾਹੁੰਦੇ ਆਂ।
  • 22:53 - 22:55
    15 ਅਗਸਤ, 26 ਜਨਵਰੀ
  • 22:55 - 22:58
    ਸਾਨੂੰ ਇਹ ਦਿਨ ਚੰਗੇ ਈ ਨਹੀਂ ਲੱਗਦੇ।
  • 22:58 - 23:00
    ਸਾਨੂੰ ਪਤਾ ਅਸੀਂ ਇਸ ਮੁਲਕ 'ਚ ਰਹਿੰਦੇ ਆਂ,
  • 23:02 - 23:04
    ਪਰ ਅਸੀਂ ਇੱਥੇ ਰਹਿਣਾ ਹੀ ਨਹੀਂ ਚਾਹੁੰਦੇ।
  • 23:05 - 23:06
    ਇੱਥੋਂ ਵਾਲੇ ਲੀਡਰਾਂ 'ਤੇ ਸਾਨੂੰ
  • 23:06 - 23:07
    ਕੋਈ ਯਕੀਨ ਨਹੀਂ ਰਿਹਾ,
  • 23:07 - 23:09
    ਸਭ ਵਿਕੇ ਨੇ।
  • 23:09 - 23:10
    ਤੁਸੀਂ ਵੀ ਜਾਣਦੇ ਓ।
  • 23:13 - 23:15
    ਸ਼੍ਰੋਮਣੀ ਕਮੇਟੀ 'ਚ ਵੀ ਓਹੀ ਲੀਡਰ ਬੈਠੇ ਨੇ।
  • 23:15 - 23:19
    ਪਹਿਲਾਂ ਆਪਾਂ ਪੜ੍ਹਦੇ ਹੀ ਸੀ ਕਿ ਗੌਰਮਿੰਟ ਆਹ ਕਰਦੀ।
  • 23:20 - 23:22
    ਟੌਹੜੇ ਹੋਰੀਂ ਆਹ ਕਰਦੇ ਸੀ ਸ਼੍ਰੋਮਣੀ ਕਮੇਟੀ ਵਿੱਚ।
  • 23:23 - 23:25
    ਮੇਰੇ ਕੋਲ ਰਸਾਲੇ ਪਏ ਨੇ,
  • 23:25 - 23:26
    ਮੇਰੇ ਕੋਲ ਸਾਰੀ ਡਿਟੇਲ ਆ
  • 23:26 - 23:28
    ਮੈਂ ਰਸਾਲੇ ਪੜ੍ਹਦਾ ਰਹਿਨਾ,
  • 23:29 - 23:31
    ਮੈਨੂੰ ਸਾਰਾ ਪਤਾ ਕਿ ਇਹ ਆਹ ਕੁਝ ਕਰਦੇ ਸੀ।
  • 23:31 - 23:33
    ਇਹ ਅੱਜ ਓਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਬੈਠੇ।
  • 23:33 - 23:35
    ਉਹਨਾਂ ਕੀ ਸੁਧਾਰ ਕਰ 'ਤਾ ਉੱਥੇ
  • 23:35 - 23:36
    ਕੋਈ ਸੁਧਾਰ ਨਹੀਂ ਹੋਇਆ।
  • 23:36 - 23:37
    ਜਿਵੇਂ ਭਿੰਡਰਾਂਵਾਲੇ ਹੁੰਦੇ ਸੀ।
  • 23:37 - 23:39
    ਅਸੀਂ ਟਕਸਾਲ ਨੂੰ ਮਾੜਾ ਨਹੀਂ ਕਹਿੰਦੇ,
  • 23:39 - 23:40
    ਟਕਸਾਲ ਦੇ ਲੋਕ ਮਾੜੇ ਆ।
  • 23:42 - 23:46
    ਮੇਰੀ ਮਾਤਾ ਕਹਿੰਦੀ ਰਹਿੰਦੀ ਕਿ ਮੇਰਾ ਮੁੰਡਾ ਆਊਗਾ
  • 23:46 - 23:48
    ਵਾਪਸ ਆਊਗਾ।
  • 23:51 - 23:52
    ਉਹ ਕਹਿੰਦੀ, ਮੈਂ ਰੋਟੀ ਖਾਣ ਲਈ ਨਾ ਕਹਿੰਦੀ,
  • 23:52 - 23:54
    ਸ਼ਾਇਦ ਬਚ ਜਾਂਦਾ।
  • 23:54 - 23:55
    ਉਹ ਬੱਸ ਚੜ੍ਹਨ ਵਾਲਾ ਸੀ,
  • 23:55 - 23:57
    ਮੈਂ ਕਿਹਾ, ਰੋਟੀ ਬਣਾਉਣੀ ਆਂ ਤੇਰੇ ਲਈ,
  • 23:57 - 23:58
    ਰੋਟੀ ਖਾ ਕੇ ਜਾਈਂ।
  • 23:59 - 24:00
    ਮੈਂ ਹਾਕ ਕਿਉਂ ਮਾਰੀ
  • 24:02 - 24:04
    ਉਸ ਤੋਂ ਥੋੜ੍ਹੇ ਚਿਰ ਬਾਅਦ ਉਹਦੀ ਡੈੱਥ ਹੋ ਗਈ।
  • 24:05 - 24:06
    ਮੇਰੀ ਨਾਨੀ ਆ,
  • 24:08 - 24:10
    ਉਹਦਾ ਬਾਹਲਾ ਆ ਗੋਨੀ-ਗੋਨੀ ਕਰਦੀ ਰਹਿੰਦੀ।
  • 24:10 - 24:11
    ਉਹਨੇ ਹੀ ਨਾਉਂ ਰੱਖਿਆ ਸੀ ਉਹਦਾ।
  • 24:18 - 24:22
    ਉਸ ਟਾਈਮ ਮੈਂ ਥਾਣੇ ਖੁਦ ਜਾਂਦਾ ਰਿਹਾ ਹਾਂ।
  • 24:22 - 24:26
    ਚੋਰ-ਉਚੱਕੇ ਹੁੰਦੇ ਸੀ ਜਾ ਕੋਈ ਕੁੜੀ ਦਾ ਕੇਸ ਆ,
  • 24:26 - 24:28
    ਉਹਨਾਂ ਨੂੰ ਪੁਲਿਸ ਕੁਝ ਨਹੀਂ ਕਹਿੰਦੀ ਸੀ।
  • 24:28 - 24:30
    ਬੱਸ ਖਾੜਕੂਆਂ ਦੇ ਪਿੱਛੇ ਪਈ ਸੀ।
  • 24:30 - 24:32
    ਉਹਨਾਂ ਨੂੰ ਅੱਤਵਾਦੀ ਕਹਿੰਦੇ ਸੀ
  • 24:34 - 24:38
    ਚੋਰ-ਉਚੱਕਿਆਂ ਲਈ ਟਾਈਮ ਹੀ ਨਹੀਂ ਸੀ
  • 24:38 - 24:40
    ਉਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੰਦੇ ਸੀ।
  • 24:41 - 24:43
    ਪੁਲਿਸ ਨਿਜ਼ਾਆਤੀਆਂ ਕਰਨ ਲੱਗੀ ਹੋਈ ਸੀ।
  • 24:44 - 24:49
    ਕੁਝ ਪੈਸੇ ਦਾ ਲੋਭ, ਕੁਝ ਤਰੱਕੀਆਂ, ਕੁਝ ਬਾਦਲਾਂ ਦਾ ਹੱਥ ਸੀ।
  • 24:50 - 24:52
    ਉਦੋਂ ਇਹੀ ਹਾਉਮਾ ਬਣਾਇਆ ਸੀ ਇਹਨਾਂ ਨੂੰ ਖਤਮ ਕਰੋ
  • 24:52 - 24:54
    ਜਿਵੇ ਮਰਜੀ ਖਤਮ ਕਰੋ
  • 24:54 - 24:56
    ਮਗਰ ਚੋਰ-ਉਚੱਕੇ ਲੁੱਟ ਕਰਦੇ,
  • 24:56 - 24:57
    ਖੋਹ ਕਰਦੇ, ਕੋਈ ਡੋਡੇ ਵੇਚਦਾ।
  • 24:57 - 24:58
    ਉਹਨਾਂ ਨੂੰ ਥਾਣੇ ਅੰਦਰ ਹੀ ਨਹੀਂ ਸੀ ਵੜਨ ਦਿੰਦੇ।
  • 24:58 - 25:00
    ਉਹਨਾਂ ਨੂੰ ਕਹਿੰਦੇ ਸੀ, ਮੁੜ ਜਾਓ।
  • 25:00 - 25:01
    ਜੇ ਕੋਈ ਲੜਾਈ ਦਾ ਮਸਲਾ ਸੀ,
  • 25:01 - 25:03
    ਕਹਿੰਦੇ ਸੀ, ਪੰਚਾਇਤਾਂ 'ਚ ਨਿਬੇੜੋ।
  • 25:03 - 25:06
    ਸੌ-ਸੌ ਬੰਦਾ ਥਾਣੇ ਵਿੱਚ ਬੈਠਾ ਹੁੰਦਾ ਸੀ
  • 25:08 - 25:10
    ਇਹੀ ਖਾੜਕੂਆਂ ਦੇ ਕੇਸ 'ਚ।
  • 25:13 - 25:16
    ਸਾਡੇ ਪੈਲ ਥਾਣਾ, ਹੁਣ ਤਾਂ ਦੋਰਾਹਾ ਲਾ 'ਤਾ,
  • 25:16 - 25:18
    ਪਹਿਲਾਂ ਸਾਡਾ ਪੈਲ ਥਾਣਾ ਮਸ਼ਹੂਰ ਹੁੰਦਾ ਸੀ।
  • 25:19 - 25:23
    ਪਹਿਲਾਂ-ਪਹਿਲਾਂ ਅਸੀਂ ਗੁਰਦਾਸਪੁਰ ਸੁਣਦੇ ਹੁੰਦੇ ਸੀ,
  • 25:23 - 25:24
    ਓਹੀ ਕੁਝ ਇੱਥੇ ਹੁੰਦਾ ਸੀ।
  • 25:26 - 25:29
    ਸਾਡੇ ਦੋ ਕਿਲੋਮੀਟਰ ਬੇਅੰਤ ਦਾ ਪਿੰਡ ਆ,
  • 25:29 - 25:31
    ਕੋਟਲੀ ਮੁੱਖ ਮੰਤਰੀ ਬੇਅੰਤ ਦਾ।
  • 25:31 - 25:33
    ਉਸਨੇ ਸਪੈਸ਼ਲ ਡਿਊਟੀ ਲਗਾਈ ਸੀ ਕਿ
  • 25:33 - 25:35
    ਇਹਨਾਂ ਨੂੰ ਤਾਂ ਕੁੱਟਣਾ ਹੀ ਕੁੱਟਣਾ,
  • 25:35 - 25:37
    ਜਿਹੜਾ ਇਹਨਾਂ ਦੇ ਮਗਰ ਆਉਂਦਾ ਢਾਹ ਲਓ।
  • 25:37 - 25:41
    ਜਿਹੜੇ ਖਾੜਕੂ ਤੁਰੇ ਫਿਰਦੇ ਸਾਨੂੰ ਪੁੱਛਦੇ,
  • 25:41 - 25:42
    ਵੋਟ ਕਿਹਨੂੰ ਪਾਈ
  • 25:42 - 25:44
    ਮੈਂ ਕਿਹਾ ਕਿ, ਕਿਸੇ ਨੂੰ ਨਹੀਂ ਪਾਈ
  • 25:44 - 25:45
    ਕਹਿੰਦੇ, ਕਿਉਂ ਨਹੀਂ ਪਾਈ
  • 25:45 - 25:46
    ਅਸੀਂ ਕਿਹਾ, ਕਿਉਂ ਪਾਈਏ
  • 25:47 - 25:48
    ਸਾਨੂੰ ਮਾਰ ਦਿੰਦੇ।
  • 25:56 - 25:58
    ਸਾਡੇ ਸਾਹਮਣੇ ਦਿਹਾੜੂ ਪਿੰਡ ਵਿੱਚ ਮੁਕਾਬਲਾ ਬਣਾਇਆ ਸੀ
  • 25:58 - 26:00
    ਇਹਨਾਂ ਬੱਬਰ ਖਾਲਸਾ ਵਾਲਿਆਂ ਨਾਲ।
  • 26:02 - 26:03
    ਉਹਨਾਂ ਕਈ ਪੁਲਿਸ ਵਾਲੇ ਮਾਰੇ ਸੀ।
  • 26:06 - 26:10
    ਉਦੋਂ ਰੂੜੀਆਂ-ਰਾੜੀਆਂ ਢੋਂਦੇ ਸੀ ਲੋਕ।
  • 26:10 - 26:12
    ਹਾੜ੍ਹ ਦਾ ਮਹੀਨਾ ਸੀ ਉਦੋਂ।
  • 26:12 - 26:14
    ਢੋਇਆ ਚ ਲੁੱਕ ਕੇ ਬਚੇ ਸੀ ਇਹ
  • 26:14 - 26:17
    ਉਹ ਅਸਲ ਮੁਕਾਬਲਾ ਹੋਇਆ ਸੀ, ਹੋਰ ਕੋਈ ਨਹੀਂ।
  • 26:17 - 26:20
    ਸਾਡੇ ਇੱਥੇ ਪੁਲ 'ਤੇ ਇੱਕ ਸ਼ੇਰਾ-ਸ਼ੇਰਾ ਹੁੰਦਾ ਸੀ,
  • 26:21 - 26:23
    ਇੱਕ ਸੀ ਬਲਬੀਰ ਸਿੰਘ।
  • 26:26 - 26:28
    ਕੰਧਾਂ ਵਿੱਚ ਗੋਲੀਆਂ ਲੱਗੀਆਂ ਸੀ,
  • 26:28 - 26:29
    ਉਹ ਫੜ੍ਹ ਕੇ ਮਾਰੇ ਸੀ।
  • 26:29 - 26:30
    ਮੁਕਾਬਲਾ ਤਾਂ ਕੋਈ ਹੋਇਆ ਹੀ ਨਹੀਂ।
  • 26:30 - 26:33
    ਇੱਕ ਹੀ ਮੁਕਾਬਲਾ ਖੰਨੇ ਹੋਇਆ ਸੀ,
  • 26:42 - 26:46
    ਪਹਿਲਾਂ ਪਟਾ ਉਹਨਾਂ ਮੇਰੇ ਗੋਡੇ ਥੱਲਿਓਂ ਹੀ ਪਾਇਆ।
  • 26:51 - 26:55
    ਕਹਿੰਦਾ ਲੱਖਿਆ ਇਹ ਉਹ ਆ ਜਿਹੜਾ ਜਿਪਸੀ ਚੋ ਭੱਜ ਗਿਆ ਸੀ
  • 26:55 - 26:57
    ਉਹ ਵਾਪਿਸ ਮੁੜ ਆਇਆ
  • 26:57 - 27:00
    ਫੇਰ ਇੱਕ ਜਣੇ ਨੇ ਮੇਰਾ ਗੋਡਾ ਫੜ੍ਹਿਆ ਤੇ
  • 27:00 - 27:02
    ਕੜੱਕ ਦੀ ਆਵਾਜ਼ ਆਈ।
  • 27:02 - 27:04
    ਮੈਨੂੰ ਮਹਿਸੂਸ ਨਹੀਂ ਹੋਇਆ।
  • 27:10 - 27:16
    ਜਦੋਂ ਮੈਂ ਉੱਠਣ ਲੱਗਿਆ ਤਾਂ ਇੱਕਦਮ ਡਿੱਗ ਪਿਆ।
  • 27:17 - 27:20
    ਇੱਕ ਬਾਹਰ ਪੁਲਿਸ ਵਾਲਾ ਖੜ੍ਹਾ ਸੀ ਸੰਤਰੀ।
  • 27:20 - 27:21
    ਕਹਿੰਦਾ, ਕੀ ਹੋਇਆ
  • 27:21 - 27:23
    ਮੈਂ ਕਿਹਾ, ਮੇਰੀ ਲੱਤ ਨੂੰ ਪਤਾ ਨਹੀਂ ਕੀ ਹੋਇਆ।
  • 27:23 - 27:24
    ਮੇਰੀ ਲੱਤ ਨਹੀਂ ਲੱਗਦੀ।
  • 27:25 - 27:27
    ਦੂਸਰਾ ਕਹਿੰਦਾ, ਗੋਡਾ ਕੱਢ ਤਾ ਇਹਦਾ।
  • 27:27 - 27:29
    ਪਹਿਲਾਂ ਭੱਜ ਗਿਆ ਸੀ, ਫੇਰ ਭੱਜ ਸਕਦਾ,
  • 27:29 - 27:30
    ਇਸ ਲਈ ਗੋਡਾ ਕੱਢ ਤਾ ਇਹਦਾ।
  • 27:30 - 27:31
    ਜਦੋਂ ਲੈਟਰੀਨ-ਬਾਥਰੂਮ ਜਾਂਦਾ ਸੀ,
  • 27:31 - 27:33
    ਜਾਂ ਤਾਂ ਫੜ੍ਹ ਕੇ ਲਿਜਾਂਦੇ ਸੀ ਜਾਂ
  • 27:33 - 27:37
    ਗੋਡਾ ਚੜ੍ਹਾ ਦਿੰਦੇ ਸੀ।
  • 27:37 - 27:39
    ਹੌਲਦਾਰ ਸੀ ਇੱਕ
  • 27:39 - 27:41
    ਉਹਨੇ ਆਏ ਫੜਿਆ ਤੇ ਗੋਡਾ ਪੈ ਗਿਆ
  • 27:41 - 27:43
    ਕਈ ਵਾਰੀ ਕੱਢਿਆ,
  • 27:44 - 27:46
    ਕਹਿੰਦਾ ਭੱਜ ਜਾਂਦਾ ਸੀ ਇਹ
  • 27:46 - 27:48
    ਕਹਿੰਦਾ, ਜਿਪਸੀ 'ਚੋਂ ਭੱਜ ਗਿਆ ਸੀ,
  • 27:48 - 27:49
    ਫੇਰ ਭੱਜ ਸਕਦਾ।
  • 27:50 - 27:53
    ਕਿਤੇ ਜਾਵੇ ਨਾ, ਏਥੇ ਹੀ ਬੈਠਾ ਰਹੇ
  • 27:53 - 27:56
    ਕਮਰੇ 'ਚ ਹੀ ਬਿਠਾਈ ਰੱਖਦੇ ਸੀ ਹਵਾਲਾਤ 'ਚ
  • 27:56 - 27:57
    ਹੀ ਜੂੜੀ ਰੱਖਦੇ ਸੀ।
  • 27:59 - 28:05
    ਟਾਰਚਰ ਤਾਂ ਜੀ ਇਕ ਗੋਲ ਟੰਬਾ ਜਿਹਾ ਹੁੰਦਾ
  • 28:05 - 28:06
    ਪੰਜ ਕੁ ਫੁੱਟ ਦਾ
  • 28:06 - 28:09
    ਉਹਦੇ ਵਿੱਚ ਲੱਤਾਂ ਫਸਾ ਕੇ
  • 28:09 - 28:12
    ਲੱਤਾਂ ਪਿੱਛੇ ਨੂੰ ਕਰ ਦਿੰਦੇ ਸੀ ਢੁਈ ਮਗਰ
  • 28:14 - 28:17
    ਫੇਰ ਸਾਰੇ ਕੱਪੜੇ ਉਤਾਰ ਦਿੰਦੇ ਸੀ
  • 28:18 - 28:20
    ਬਾਹਵਾਂ ਪਿੱਛੇ ਨੂੰ ਬੰਨ੍ਹ ਦਿੰਦੇ ਸੀ
  • 28:20 - 28:22
    ਜ਼ਲੀਲ ਕਰਦੇ ਸੀ ਬਹੁਤ
  • 28:27 - 28:29
    ਜੂੜਾ ਖੋਲ੍ਹ ਕੇ ਕਿ ਹੱਥ ਪੈ ਜਾਵੇ
  • 28:29 - 28:31
    ਪਿਛਾਂਹ ਨੂੰ ਖਿੱਚਦੇ ਸੀ
  • 28:31 - 28:33
    ਇਕ ਜਣਾ ਵਿਚਕਾਰ ਲੱਤ ਫਸਾ ਲੈਂਦਾ ਸੀ
  • 28:33 - 28:35
    ਕਿ ਨਾ ਅਗਾਂਹ ਨੂੰ ਹੋ ਸਕੇ ਨਾ ਪਿਛਾਂਹ ਨੂੰ
  • 28:36 - 28:38
    ਇੱਕ ਜਣਾ ਆਹ ਗੋਡਾ ਫੜ ਲੈਂਦਾ ਸੀ
  • 28:38 - 28:40
    ਇਕ ਜਣਾ ਆਹ ਗੋਡਾ ਫੜ੍ਹ ਲੈਂਦਾ ਸੀ
  • 28:40 - 28:42
    ਦੋ ਜਣੇ ਪੈਰਾਂ ਦੇ ਵਿੱਚ ਪੈਰ
  • 28:42 - 28:44
    ਫਸਾ ਕੇ ਆਏ ਵਧਾਈ ਜਾਂਦੇ ਸੀ
  • 28:45 - 28:50
    ਫੇਰ ਧੌਣੀ ਬੰਨ੍ਹ ਕੇ ਲਟਕਾ ਦਿੰਦੇ ਸੀ ਪੁੱਠਾ ਛੱਤ ਨਾਲ
  • 28:51 - 28:54
    ਇਕ ਖੜ੍ਹਾ ਰਹਿ ਪੈਣ ਨਹੀਂ ਦੇਣਾ,
  • 28:56 - 28:58
    ਬਸ ਇਹੀ ਕੁਝ ਸੀ
  • 28:58 - 29:02
    ਪੁੱਠਾ ਲਟਕਾ ਦੇਣਾ ਤੇ ਚੱਡੇ ਪਾੜ ਦੇਣੇ
  • 29:02 - 29:04
    ਪੈਣ ਨਹੀਂ ਦੇਣਾ,
Title:
Avtar Singh
Video Language:
Punjabi
Duration:
33:08
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Gurdeep Dhaliwal edited Punjabi subtitles for Avtar Singh
Show all

Punjabi subtitles

Incomplete

Revisions Compare revisions