< Return to Video

Gurdev Singh

  • 0:32 - 0:35
    ਮੈਂ ਅਮਰਜੀਤ ਸਿੰਘ, ਪਿਤਾ ਦਾ ਨਾਮ ਪਿਆਰਾ ਸਿੰਘ।
  • 0:36 - 0:37
    ਪਿੰਡ ਕੌੜੇ ਦਾ ਰਹਿਣ ਵਾਲਾ ਹਾਂ।
  • 0:38 - 0:39
    ਜ਼ਿਲ੍ਹਾ ਗੁਰਦਾਸਪੁਰ,
  • 0:41 - 0:43
    ਕੌਮ ਲੁਹਾਰ।
  • 0:45 - 0:48
    ਅਸੀਂ ਗੁਰਦੇਵ ਸਿੰਘ ਬਾਰੇ ਗੱਲਬਾਤ ਕਰ ਰਹੇ ਹਾਂ।
  • 0:50 - 0:53
    ਗੁਰਦੇਵ ਸਿੰਘ ਬਹੁਤ, ਮਤਲਬ
  • 0:55 - 0:57
    ਗੁਰਬਾਣੀ ਪੜ੍ਹਨ ਵਾਲਾ ਤੇ ਸੁਣਨ ਵਾਲਾ ਸੀ।
  • 0:59 - 1:02
    ਸ਼ੁਰੂ ਦੇ ਵਿੱਚ ਉਹਨਾਂ ਨੇ ਪਿੰਡ ਕੌੜੇ ਤੋਂ
  • 1:02 - 1:05
    ਵਿੱਦਿਆ ਪ੍ਰਾਪਤ ਕੀਤੀ ਪੰਜਵੀਂ ਕਲਾਸ ਤੱਕ।
  • 1:06 - 1:08
    ਉਸ ਤੋਂ ਬਾਅਦ ਘੁਮਾਣ ਵਿੱਚ,
  • 1:09 - 1:10
    ਸਰਕਾਰੀ ਹਾਈ ਸਕੂਲ ਘੁਮਾਣ,
  • 1:11 - 1:12
    ਉੱਥੇ ਸਕੂਲ ਜਾਂਦੇ ਸੀ।
  • 1:12 - 1:14
    ਦਸ ਜਮਾਤਾਂ ਉੱਥੇ ਕੀਤੀਆਂ ਇਹਨਾਂ ਨੇ।
  • 1:17 - 1:19
    ਗੁਰਬਾਣੀ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ।
  • 1:21 - 1:22
    ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ।
  • 1:23 - 1:26
    ਦੋਨੋ ਟਾਈਮ ਗੁਰਬਾਣੀ ਸੁਣਦੇ ਸੀ, ਪੜ੍ਹਦੇ ਸੀ।
  • 1:29 - 1:31
    ਛੋਟੇ-ਛੋਟੇ ਬੱਚਿਆਂ ਨੂੰ ਗੁਰਬਾਣੀ ਸਿਖਾਲਦੇ ਸੀ।
  • 1:33 - 1:36
    ਕੁਝ ਇਹੋ ਜਿਹੀ ਘਟਨਾ ਸਾਡੇ ਨਾਲ ਵਾਪਰੀ
  • 1:37 - 1:38
    ਕਿ ਖਾੜਕੂ ਲਹਿਰ ਤੁਰ ਪਈ।
  • 1:40 - 1:42
    ਖਾੜਕੂ ਲਹਿਰ ਦੇ ਤੁਰਨ ਦੇ ਨਾਲ ਹੀ
  • 1:42 - 1:43
    ਆਪਣੀ ਖੇਤੀਬਾੜੀ ਕਰਦੇ ਸੀ।
  • 1:43 - 1:45
    ਨਾਲ ਗੁਰਦੇਵ ਸਿੰਘ ਖੇਤੀਬਾੜੀ ਕਰਦਾ ਸੀ ਸਾਡੇ ਨਾਲ।
  • 1:47 - 1:48
    ਅਸੀਂ ਤਿੰਨ ਭਰਾ ਸੀ,
  • 1:48 - 1:50
    ਸਤਨਾਮ ਸਿੰਘ, ਗੁਰਦੇਵ ਸਿੰਘ ਤੇ ਅਮਰਜੀਤ ਸਿੰਘ।
  • 2:04 - 2:05
    ਸਾਡੇ ਬੱਚੇ ਤਿੰਨ ਸੀ।
  • 2:06 - 2:13
    ਅਸੀਂ ਬੜੇ ਮਿਹਨਤ-ਮਜ਼ਦੂਰੀ ਕਰਕੇ ਉਹਨਾਂ ਨੂੰ ਪੜ੍ਹਾਇਆ।
  • 2:15 - 2:16
    ਜਿੱਥੇ ਉਹਨਾਂ ਨੂੰ ਪੜ੍ਹਾਇਆ,
  • 2:16 - 2:18
    ਆਹਿਸਤੇ-ਆਹਿਸਤੇ ਸਾਡੇ ਨਾਲ ਖੇਤੀਬਾੜੀ
  • 2:18 - 2:19
    ਦਾ ਕੰਮ ਡੇਹ ਪੈ ਕਰਨ।
  • 2:19 - 2:21
    ਪੜ੍ਹਾਈ ਵੀ ਜਾਂਦੇ ਰਹੇ ਆ ਤੇ ਖੇਤੀਬਾੜੀ ਦਾ ਵੀ
  • 2:21 - 2:23
    ਉਹ ਸਾਡੇ ਨਾਲ ਕੰਮ ਕਰਦੇ ਰਹੇ ਆ।
  • 2:24 - 2:25
    ਗੁਰਦੇਵ ਸਿੰਘ ਜਿਹੜਾ ਸੀ,
  • 2:26 - 2:28
    ਉਹ ਲੜਕਾ ਸਾਡਾ ਬੜਾ ਕਮਾਊ ਸੀ।
  • 2:29 - 2:30
    ਸਾਡੇ ਨਾਲ ਕੰਮ ਕਰਦਾ ਸੀ,
  • 2:31 - 2:32
    ਪੜ੍ਹਾਈ ਵੀ ਕਰਦਾ ਸੀ,
  • 2:33 - 2:34
    ਕੰਮ ਵੀ ਕਰਦਾ ਸੀ।
  • 2:34 - 2:37
    ਪੂਰੀ ਉਹ ਸਾਡੇ ਨਾਲ ਹੱਥ ਪਲੱਥੀ ਪਵਾ ਕੇ
  • 2:38 - 2:39
    ਸਾਨੂੰ ਭੋਜਨ-ਪਾਣੀ ਛਕਾਉਂਦਾ ਸੀ,
  • 2:39 - 2:42
    ਜਵਾਨ ਅਸੀਂ ਕਰਲੇ, ਤਕੜੇ ਹੋਗੇ ਸੀ।
  • 2:43 - 2:45
    ਕੁਝ ਇਹੋ ਜਿਹਾ ਸਮਾਂ ਆ ਗਿਆ ਜਿਹਦੇ ਵਿੱਚ
  • 2:47 - 2:49
    ਖਾੜਕੂ ਲਹਿਰ ਤੁਰ ਪਈ।
  • 2:50 - 2:51
    ਖਾੜਕੂ ਜਿਹੜੇ ਸਾਡੇ
  • 2:53 - 2:55
    ਮੋਟਰ ਦੇ ਲਾਗੋਂ ਦੀ ਰੋਜ਼ ਲੰਘਦੇ ਸੀ।
  • 2:56 - 2:59
    ਤੇ ਪੁਲਿਸ ਦੇ ਮੁਖਬਰਾਂ ਨੇ ਸਾਡੇ ਤੇ ਸ਼ਿਕਾਇਤ ਕੀਤੀ,
  • 3:00 - 3:02
    ਇਹਨਾਂ ਦੇ ਕੋਲ ਖਾੜਕੂ ਆਉਂਦੇ ਆ।
  • 3:03 - 3:05
    ਖਾੜਕੂ ਸਾਡੇ ਕੋਲ ਆਉਂਦੇ ਨਹੀਂ ਸੀ,
  • 3:05 - 3:06
    ਲਾਗੋਂ ਦੀ ਲੰਘਦੇ ਸੀ।
  • 3:07 - 3:10
    ਕਮਾਦ, ਕਮਾਦਾਂ ਦੇ ਵਿੱਚ ਲੁਕਦੇ ਸੀ, ਲੰਘਦੇ ਸੀ ਰੋਜ਼।
  • 3:11 - 3:15
    ਸਾਡੇ ਉੱਤੇ ਖਾੜਕੂਆਂ ਦਾ ਇਲਜ਼ਾਮ ਲਾਤਾ,
  • 3:17 - 3:19
    ਵੀ ਇਹਨਾਂ ਕੋਲ ਖਾੜਕੂ ਆਉਂਦੇ ਆ।
  • 3:20 - 3:22
    ਮੈਂ ਆਪਣੇ ਬਾਹਰੋਂ ਤੁਰਿਆ ਆਉਂਦਾ ਸੀ ਪਹਿਲੇ ਦਿਨ,
  • 3:22 - 3:24
    ਜਿਸ ਦਿਨ ਸਾਡੇ ਕੋਲ ਇਹ ਸਰਕਾਰ,
  • 3:25 - 3:26
    ਪੁਲਿਸ ਗਈ ਆ।
  • 3:27 - 3:31
    ਗਈ ਆ ਤੇ ਮੈਨੂੰ ਰਸਤੇ ਵਿੱਚ ਆਉਂਦਾ ਮਿਲਿਆ ਤੇ
  • 3:31 - 3:32
    ਮੈਨੂੰ ਕਹਿੰਦਾ ਤੇਰਾ ਘਰ ਕਿੱਥੇ ਆ?
  • 3:34 - 3:36
    ਤੇਰੇ ਲੀੜੇ ਬੜੇ ਭਿੱਜੇ ਆ,
  • 3:37 - 3:39
    ਤੂੰ ਤੇ ਖਾੜਕੂਆਂ 'ਚੋਂ ਆਇਆ।
  • 3:40 - 3:42
    ਮੈਂ ਕਿਹਾ, ਮੈਂ ਤਾਂ ਖਾੜਕੂ ਵੇਖਿਆ ਨੀ ਹਜੇ ਤੱਕ ਕੋਈ।
  • 3:43 - 3:45
    ਆਖੇ, ਤੇਰਾ ਘਰ ਕਿੱਥੇ ਆ? ਚੱਲ ਘਰ ਵਿਖਾ।
  • 3:46 - 3:49
    ਜਦ ਮੈਂ ਘਰ ਗਿਆ ਤੇ ਮੈਨੂੰ ਆਖਣ ਲੱਗਾ ਵੀ,
  • 3:50 - 3:52
    ਤੇਰੇ ਮੁੰਡੇ ਕਿੱਥੇ ਆ?
  • 3:53 - 3:55
    ਮੈਂ ਆਖਿਆ ਉਹ ਆਪਣੇ ਕਾਰੋਬਾਰ ਕਰਦੇ ਹੋਣਗੇ।
  • 3:55 - 3:57
    ਬਾਹਰ ਪੱਠੇ ਪਾਉਂਦੇ ਹੋਣਗੇ, ਕੋਈ ਪੜਨ ਗਏ ਆ।
  • 3:59 - 4:00
    ਚੱਲ ਗਿਆ
  • 4:01 - 4:05
    ਦੂਸਰਾ ਦਿਨ ਹੋਇਆ ਤੇ ਉਹ ਘਰ ਆ ਗਿਆ।
  • 4:06 - 4:08
    ਬੰਦੇ ਕਿੱਥੇ ਆ ਤੇਰੇ।
  • 4:09 - 4:11
    ਮੈਂ ਆਖਿਆ, ਉਹ ਤੇ ਪੜ੍ਹਨ ਗਏ ਆ ਸਕੂਲ।
  • 4:11 - 4:13
    ਰਾਤ ਦੇ ਇੱਕ ਵਜੇ ਆਏ ਆ।
  • 4:14 - 4:18
    ਆਖੇ, ਪੇਸ਼ ਕਰਵਾ ਬੰਦੇ।
  • 4:18 - 4:19
    ਚੱਲ ਤੂੰ ਚੱਲ।
  • 4:20 - 4:21
    ਮੈਂ ਆਖਿਆ, ਵੀ ਚਲੋ ਮੈਂ ਚੱਲਦਾ,
  • 4:21 - 4:23
    ਬੰਦਿਆਂ ਦਾ ਤੇ ਪਤਾ ਕੋਈ ਨਹੀਂ।
  • 4:23 - 4:24
    ਮੈਨੂੰ ਲੈ ਚੱਲੋ ਜਿੱਥੇ ਖੜਨਾ
  • 4:26 - 4:29
    ਆਖੇ, ਤੁਸੀਂ ਖਾੜਕੂਆਂ ਨੂੰ ਪ੍ਰਸ਼ਾਦੇ ਛਕਾਉਂਦੇ ਹੋ।
  • 4:30 - 4:31
    ਮੈਂ ਕਿਹਾ, ਵੀ ਅਸੀਂ ਤੇ ਆਪਣੀ ਰੋਟੀ,
  • 4:31 - 4:33
    ਸਾਡੇ ਕੋਲੋਂ ਪੂਰੀ ਨਹੀਂ ਹੁੰਦੀ,
  • 4:33 - 4:35
    ਤੇ ਖਾੜਕੂਆਂ ਨੂੰ ਕਿੱਥੋਂ ਪ੍ਰਸ਼ਾਦੇ ਛਕਾਉਣੇ ਆ।
  • 4:36 - 4:38
    ਅਸੀਂ ਕਿਸੇ ਖਾੜਕੂ ਨੂੰ ਪ੍ਰਸ਼ਾਦੇ ਨਹੀਂ ਛਕਾਏ।
  • 4:39 - 4:40
    ਵਾਪਸ ਚੱਲ ਗਿਆ।
  • 4:40 - 4:42
    ਰਾਤ ਫਿਰ ਮੁੜ ਕੇ ਆ ਗਿਆ।
  • 4:43 - 4:44
    ਉਸ ਦਿਨ ਰਾਤ ਆਇਆ ਤੇ
  • 4:44 - 4:48
    ਜਿਹੜਾ ਸਾਡਾ ਮੁੰਡਾ ਗੁਰਦੇਵ ਸਿੰਘ ਸੀ,
  • 4:48 - 4:50
    ਉਹਨੂੰ ਅਸੀਂ ਅੱਗੇ-ਪਿੱਛੇ ਕਰਤਾ।
  • 4:52 - 4:55
    ਅਮਰਜੀਤ ਨੂੰ ਤੇ ਸਤਨਾਮ ਨੂੰ ਮੈਂ ਇੱਥੇ ਘਰ ਰੱਖ ਲਿਆ।
  • 4:56 - 4:59
    ਘਰ ਰੱਖ ਲਿਆ ਤੇ ਪੁਲਿਸ ਆ ਗਈ।
  • 5:00 - 5:04
    ਪੁਲਿਸ ਆਣ ਕੇ, ਉਹਨਾਂ ਨੇ ਸਾਡਾ ਬੂਹਾ ਬੰਦ ਸੀ,
  • 5:04 - 5:06
    ਬਾਹਰ ਗਲੀ ਲੰਮੀ ਸੀ,
  • 5:06 - 5:08
    ਅਸੀਂ ਬੂਹਾ ਬਾਹਰੋਂ ਬੰਦ ਕੀਤਾ ਸੀ।
  • 5:08 - 5:09
    ਕੰਧ ਛੋਟੀ-ਛੋਟੀ ਸੀ।
  • 5:10 - 5:13
    ਤੇ ਪੁਲਿਸ ਕੰਧ ਦੇ ਉੱਤੋਂ ਦੀ ਲੰਘ ਆਈ ਅੰਦਰ।
  • 5:13 - 5:17
    ਅਸੀਂ ਦੋਵੇਂ ਜੀਅ ਅੰਦਰ, ਮੈਂ ਤੇ ਮੇਰੇ ਘਰ ਵਾਲੀ,
  • 5:17 - 5:21
    ਤੇ ਨਾਲ ਹੀ ਉਹ ਬੱਚੇ ਦੋਵੇਂ ਅੰਦਰ।
  • 5:22 - 5:24
    ਸਾਨੂੰ ਆਖਣ ਲੱਗੇ, ਬਾਹਰ ਨਿਕਲੋ, ਅਸੀਂ ਬੂਹਾ ਨਾ ਖੋਲ੍ਹੀਏ।
  • 5:25 - 5:27
    ਉਹਨਾਂ ਨੇ ਧੱਕੇ ਮਾਰ ਕੇ ਬੂਹਾ ਤੋੜਤਾ।
  • 5:28 - 5:30
    ਸਾਨੂੰ ਉਹਨਾਂ ਨੇ ਬਾਹਰ ਕੱਢ ਲਿਆ।
  • 5:31 - 5:32
    ਬਾਹਰ ਕੱਢ ਕੇ ਆਖਣ ਲੱਗੇ,
  • 5:32 - 5:34
    ਇਹਨੂੰ ਗੋਲੀ ਮਾਰੋ ਬੁੱਢੇ ਨੂੰ ਪਹਿਲਾਂ,
  • 5:34 - 5:35
    ਇਹ ਝੂਠ ਬੜਾ ਮਾਰਦਾ,
  • 5:35 - 5:37
    ਉਹ ਸਭ ਖਾੜਕੂ ਆਉਂਦੇ ਆ।
  • 5:38 - 5:39
    ਸਾਨੂੰ ਨਾਲ ਲੈ ਗਏ।
  • 5:39 - 5:41
    ਨਾਲ ਲੈ ਕੇ ਤੇ ਸਾਨੂੰ ਆਖਦੇ,
  • 5:41 - 5:43
    ਤੁਸੀਂ ਜਿਹੜਾ ਗੁਰਦੇਵ ਸਿੰਘ ਆ,
  • 5:43 - 5:45
    ਉਹਨੂੰ ਵੀ ਸਾਨੂੰ ਪੇਸ਼ ਕਰਾਓ ਹੁਣੇ।
  • 5:47 - 5:51
    ਫਿਰ ਅਸੀਂ ਉਹਨੂੰ ਉੱਥੇ ਲੈ ਗਏ, ਗੁਰਦੇਵ ਸਿੰਘ ਦੇ ਕੋਲ।
  • 5:51 - 5:54
    ਫਿਰ ਉਹਨਾਂ ਗੁਰਦੇਵ ਸਿੰਘ ਨੂੰ ਆਪਣੇ ਕਾਬੂ ਕਰ ਲਿਆ।
  • 5:55 - 5:58
    ਫਿਰ ਕਾਬੂ ਕਰ ਲਿਆ, ਫਿਰ ਉਹ ਥਾਣੇ ਲੈ ਗਏ।
  • 6:01 - 6:05
    ਗੁਰਦੁਆਰੇ ਉਹਨਾਂ ਨੂੰ ਫੜਕੇ ਕੇਸਾਂ ਤੋਂ ਘਰ ਲਿਆਏ।
  • 6:05 - 6:07
    ਅਸੀਂ ਦੋਨੋ ਭਰਾ, ਸਤਨਾਮ ਸਿੰਘ ਤੇ ਮੈਂ ਅਮਰਜੀਤ ਸਿੰਘ,
  • 6:07 - 6:08
    ਸੁੱਤੇ ਪਏ ਸੀ।
  • 6:09 - 6:10
    ਸਾਨੂੰ ਵੀ ਇਹਨਾਂ ਨੇ ਫੜ ਲਿਆ।
  • 6:12 - 6:16
    ਤਿੰਨਾਂ ਭਰਾਵਾਂ ਦੇ ਕੇਸ ਬੰਨ੍ਹ ਕੇ ਇੱਕ ਦੂਸਰੇ ਦੇ ਨਾਲ,
  • 6:16 - 6:18
    ਗੱਡੀ ਦੇ ਵਿੱਚ ਸੁੱਟ ਲਿਆ।
  • 6:19 - 6:20
    ਲੱਤਾਂ ਸਾਡੀਆਂ ਬੰਨ੍ਹ ਦਿੱਤੀਆਂ ਗਈਆਂ,
  • 6:20 - 6:22
    ਬਾਹਾਂ ਪਿੱਛੇ ਨੂੰ ਬੰਨ੍ਹ ਦਿੱਤੀਆਂ ਗਈਆਂ।
  • 6:22 - 6:23
    ਤੇ ਕੇਸ ਜਿਹੜੇ ਸੀ,
  • 6:23 - 6:26
    ਉਹ ਇੱਕ ਦੂਜੇ ਦੇ ਨਾਲ ਬੰਨ੍ਹ ਦਿੱਤੇ ਗਏ।
  • 6:27 - 6:30
    ਇੱਥੋਂ ਸਾਨੂੰ ਰਸਤੇ ਵਿੱਚ ਇੱਕ ਪੁੱਲ ਪੈਂਦਾ
  • 6:30 - 6:33
    ਨਹਿਰ ਦੇ ਉੱਤੇ, ਖੜ੍ਹਾ ਕਰ ਲਿਆ ਸਾਨੂੰ ਉਹਨਾਂ ਨੇ।
  • 6:33 - 6:35
    ਬਾਹਰ ਕੱਢਿਆ ਗੱਡੀ ਦੇ ਵਿੱਚੋਂ ਤੇ
  • 6:35 - 6:38
    ਸਾਡੀ ਮਾਰ-ਕੁਟਾਈ ਸ਼ੁਰੂ ਕਰ ਦਿੱਤੀ ਉਹਨਾਂ ਨੇ।
  • 6:38 - 6:41
    ਮਾਰ-ਕੁਟਾਈ ਕਰਨ ਤੋਂ ਉਪਰੰਤ,
  • 6:41 - 6:43
    ਬਾਅਦ ਵਿੱਚ ਉਹ ਥਾਣੇ ਲੈ ਗਏ।
  • 6:44 - 6:46
    ਸਾਨੂੰ ਉਹਨਾਂ ਨੇ ਤਿੰਨ ਦਿਨ ਭੁੱਖਿਆਂ ਰੱਖਿਆ,
  • 6:46 - 6:49
    ਨਾ ਕੋਈ ਰੋਟੀ ਨਾ ਕੋਈ ਪਾਣੀ ਦਿੱਤਾ ਉਹਨਾਂ ਨੇ।
  • 6:51 - 6:53
    ਸ਼ਾਮ ਨੂੰ ਪੁਲਿਸ ਵਾਲੇ ਦਾਰੂ ਪੀ ਕੇ,
  • 6:53 - 6:56
    ਇਕੱਲੇ-ਇਕੱਲੇ ਨੂੰ ਜਾਕੇ ਕਮਰੇ ਦੇ ਵਿੱਚ ਲੈ ਜਾਂਦੇ ਸੀ
  • 6:56 - 6:58
    ਤੇ ਕੁੱਟਦੇ-ਮਾਰਦੇ ਸੀ।
  • 6:59 - 7:01
    ਪਹਿਲਾਂ ਗੁਰਦੇਵ ਸਿੰਘ ਨੂੰ ਫੜਿਆ ਉਹਨਾਂ ਨੇ।
  • 7:01 - 7:05
    ਗੁਰਦੇਵ ਸਿੰਘ ਕੋਲੋਂ ਉਹਨਾਂ ਨੇ ਪੁੱਛ-ਗਿੱਛ ਕੀਤੀ।
  • 7:05 - 7:08
    ਪੁੱਛ-ਗਿੱਛ ਦੇ ਦੌਰਾਨ ਕੋਈ ਵੀ ਇਹੋ ਜਿਹੀ ਗੱਲ
  • 7:08 - 7:10
    ਨਹੀਂ ਉਹਦੇ ਕੋਲੋਂ ਬਰਾਮਦ ਹੋਈ ਕਿ
  • 7:10 - 7:13
    ਜਿਹੜੀ ਖਾੜਕੂਆਂ ਦੇ ਨਾਲ ਸਬੰਧ ਹੋਵੇ,
  • 7:13 - 7:16
    ਜਾਂ ਕੋਈ ਉਹਦੇ ਕੋਲ ਕੋਈ ਸਮਾਨ ਇਹੋ ਜਿਹਾ ਹੋਵੇ।
Title:
Gurdev Singh
Video Language:
Punjabi
Duration:
20:06
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Show all

Punjabi subtitles

Incomplete

Revisions Compare revisions