< Return to Video

Gurdev Singh

  • 0:32 - 0:35
    ਮੈਂ ਅਮਰਜੀਤ ਸਿੰਘ, ਪਿਤਾ ਦਾ ਨਾਮ ਪਿਆਰਾ ਸਿੰਘ।
  • 0:36 - 0:37
    ਪਿੰਡ ਕੌੜੇ ਦਾ ਰਹਿਣ ਵਾਲਾ ਹਾਂ।
  • 0:38 - 0:39
    ਜ਼ਿਲ੍ਹਾ ਗੁਰਦਾਸਪੁਰ,
  • 0:41 - 0:43
    ਕੌਮ ਲੁਹਾਰ।
  • 0:45 - 0:48
    ਅਸੀਂ ਗੁਰਦੇਵ ਸਿੰਘ ਬਾਰੇ ਗੱਲਬਾਤ ਕਰ ਰਹੇ ਹਾਂ।
  • 0:50 - 0:53
    ਗੁਰਦੇਵ ਸਿੰਘ ਬਹੁਤ, ਮਤਲਬ
  • 0:55 - 0:57
    ਗੁਰਬਾਣੀ ਪੜ੍ਹਨ ਵਾਲਾ ਤੇ ਸੁਣਨ ਵਾਲਾ ਸੀ।
  • 0:59 - 1:02
    ਸ਼ੁਰੂ ਦੇ ਵਿੱਚ ਉਹਨਾਂ ਨੇ ਪਿੰਡ ਕੌੜੇ ਤੋਂ
  • 1:02 - 1:05
    ਵਿੱਦਿਆ ਪ੍ਰਾਪਤ ਕੀਤੀ ਪੰਜਵੀਂ ਕਲਾਸ ਤੱਕ।
  • 1:06 - 1:08
    ਉਸ ਤੋਂ ਬਾਅਦ ਘੁਮਾਣ ਵਿੱਚ,
  • 1:09 - 1:10
    ਸਰਕਾਰੀ ਹਾਈ ਸਕੂਲ ਘੁਮਾਣ,
  • 1:11 - 1:12
    ਉੱਥੇ ਸਕੂਲ ਜਾਂਦੇ ਸੀ।
  • 1:12 - 1:14
    ਦਸ ਜਮਾਤਾਂ ਉੱਥੇ ਕੀਤੀਆਂ ਇਹਨਾਂ ਨੇ।
  • 1:17 - 1:19
    ਗੁਰਬਾਣੀ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ।
  • 1:21 - 1:22
    ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ।
  • 1:23 - 1:26
    ਦੋਨੋ ਟਾਈਮ ਗੁਰਬਾਣੀ ਸੁਣਦੇ ਸੀ, ਪੜ੍ਹਦੇ ਸੀ।
  • 1:29 - 1:31
    ਛੋਟੇ-ਛੋਟੇ ਬੱਚਿਆਂ ਨੂੰ ਗੁਰਬਾਣੀ ਸਿਖਾਲਦੇ ਸੀ।
  • 1:33 - 1:36
    ਕੁਝ ਇਹੋ ਜਿਹੀ ਘਟਨਾ ਸਾਡੇ ਨਾਲ ਵਾਪਰੀ
  • 1:37 - 1:38
    ਕਿ ਖਾੜਕੂ ਲਹਿਰ ਤੁਰ ਪਈ।
  • 1:40 - 1:42
    ਖਾੜਕੂ ਲਹਿਰ ਦੇ ਤੁਰਨ ਦੇ ਨਾਲ ਹੀ
  • 1:42 - 1:43
    ਆਪਣੀ ਖੇਤੀਬਾੜੀ ਕਰਦੇ ਸੀ।
  • 1:43 - 1:45
    ਨਾਲ ਗੁਰਦੇਵ ਸਿੰਘ ਖੇਤੀਬਾੜੀ ਕਰਦਾ ਸੀ ਸਾਡੇ ਨਾਲ।
  • 1:47 - 1:48
    ਅਸੀਂ ਤਿੰਨ ਭਰਾ ਸੀ,
  • 1:48 - 1:50
    ਸਤਨਾਮ ਸਿੰਘ, ਗੁਰਦੇਵ ਸਿੰਘ ਤੇ ਅਮਰਜੀਤ ਸਿੰਘ।
  • 2:04 - 2:05
    ਸਾਡੇ ਬੱਚੇ ਤਿੰਨ ਸੀ।
  • 2:06 - 2:13
    ਅਸੀਂ ਬੜੇ ਮਿਹਨਤ-ਮਜ਼ਦੂਰੀ ਕਰਕੇ ਉਹਨਾਂ ਨੂੰ ਪੜ੍ਹਾਇਆ।
  • 2:15 - 2:16
    ਜਿੱਥੇ ਉਹਨਾਂ ਨੂੰ ਪੜ੍ਹਾਇਆ,
  • 2:16 - 2:18
    ਆਹਿਸਤੇ-ਆਹਿਸਤੇ ਸਾਡੇ ਨਾਲ ਖੇਤੀਬਾੜੀ
  • 2:18 - 2:19
    ਦਾ ਕੰਮ ਡੇਹ ਪੈ ਕਰਨ।
  • 2:19 - 2:21
    ਪੜ੍ਹਾਈ ਵੀ ਜਾਂਦੇ ਰਹੇ ਆ ਤੇ ਖੇਤੀਬਾੜੀ ਦਾ ਵੀ
  • 2:21 - 2:23
    ਉਹ ਸਾਡੇ ਨਾਲ ਕੰਮ ਕਰਦੇ ਰਹੇ ਆ।
  • 2:24 - 2:25
    ਗੁਰਦੇਵ ਸਿੰਘ ਜਿਹੜਾ ਸੀ,
  • 2:26 - 2:28
    ਉਹ ਲੜਕਾ ਸਾਡਾ ਬੜਾ ਕਮਾਊ ਸੀ।
  • 2:29 - 2:30
    ਸਾਡੇ ਨਾਲ ਕੰਮ ਕਰਦਾ ਸੀ,
  • 2:31 - 2:32
    ਪੜ੍ਹਾਈ ਵੀ ਕਰਦਾ ਸੀ,
  • 2:33 - 2:34
    ਕੰਮ ਵੀ ਕਰਦਾ ਸੀ।
  • 2:34 - 2:37
    ਪੂਰੀ ਉਹ ਸਾਡੇ ਨਾਲ ਹੱਥ ਪਲੱਥੀ ਪਵਾ ਕੇ
  • 2:38 - 2:39
    ਸਾਨੂੰ ਭੋਜਨ-ਪਾਣੀ ਛਕਾਉਂਦਾ ਸੀ,
  • 2:39 - 2:42
    ਜਵਾਨ ਅਸੀਂ ਕਰਲੇ, ਤਕੜੇ ਹੋਗੇ ਸੀ।
  • 2:43 - 2:45
    ਕੁਝ ਇਹੋ ਜਿਹਾ ਸਮਾਂ ਆ ਗਿਆ ਜਿਹਦੇ ਵਿੱਚ
  • 2:47 - 2:49
    ਖਾੜਕੂ ਲਹਿਰ ਤੁਰ ਪਈ।
  • 2:50 - 2:51
    ਖਾੜਕੂ ਜਿਹੜੇ ਸਾਡੇ
  • 2:53 - 2:55
    ਮੋਟਰ ਦੇ ਲਾਗੋਂ ਦੀ ਰੋਜ਼ ਲੰਘਦੇ ਸੀ।
  • 2:56 - 2:59
    ਤੇ ਪੁਲਿਸ ਦੇ ਮੁਖਬਰਾਂ ਨੇ ਸਾਡੇ ਤੇ ਸ਼ਿਕਾਇਤ ਕੀਤੀ,
  • 3:00 - 3:02
    ਇਹਨਾਂ ਦੇ ਕੋਲ ਖਾੜਕੂ ਆਉਂਦੇ ਆ।
  • 3:03 - 3:05
    ਖਾੜਕੂ ਸਾਡੇ ਕੋਲ ਆਉਂਦੇ ਨਹੀਂ ਸੀ,
  • 3:05 - 3:06
    ਲਾਗੋਂ ਦੀ ਲੰਘਦੇ ਸੀ।
  • 3:07 - 3:10
    ਕਮਾਦ, ਕਮਾਦਾਂ ਦੇ ਵਿੱਚ ਲੁਕਦੇ ਸੀ, ਲੰਘਦੇ ਸੀ ਰੋਜ਼।
  • 3:11 - 3:15
    ਸਾਡੇ ਉੱਤੇ ਖਾੜਕੂਆਂ ਦਾ ਇਲਜ਼ਾਮ ਲਾਤਾ,
  • 3:17 - 3:19
    ਵੀ ਇਹਨਾਂ ਕੋਲ ਖਾੜਕੂ ਆਉਂਦੇ ਆ।
  • 3:20 - 3:22
    ਮੈਂ ਆਪਣੇ ਬਾਹਰੋਂ ਤੁਰਿਆ ਆਉਂਦਾ ਸੀ ਪਹਿਲੇ ਦਿਨ,
  • 3:22 - 3:24
    ਜਿਸ ਦਿਨ ਸਾਡੇ ਕੋਲ ਇਹ ਸਰਕਾਰ,
  • 3:25 - 3:26
    ਪੁਲਿਸ ਗਈ ਆ।
  • 3:27 - 3:31
    ਗਈ ਆ ਤੇ ਮੈਨੂੰ ਰਸਤੇ ਵਿੱਚ ਆਉਂਦਾ ਮਿਲਿਆ ਤੇ
  • 3:31 - 3:32
    ਮੈਨੂੰ ਕਹਿੰਦਾ ਤੇਰਾ ਘਰ ਕਿੱਥੇ ਆ?
  • 3:34 - 3:36
    ਤੇਰੇ ਲੀੜੇ ਬੜੇ ਭਿੱਜੇ ਆ,
  • 3:37 - 3:39
    ਤੂੰ ਤੇ ਖਾੜਕੂਆਂ 'ਚੋਂ ਆਇਆ।
  • 3:40 - 3:42
    ਮੈਂ ਕਿਹਾ, ਮੈਂ ਤਾਂ ਖਾੜਕੂ ਵੇਖਿਆ ਨੀ ਹਜੇ ਤੱਕ ਕੋਈ।
  • 3:43 - 3:45
    ਆਖੇ, ਤੇਰਾ ਘਰ ਕਿੱਥੇ ਆ? ਚੱਲ ਘਰ ਵਿਖਾ।
  • 3:46 - 3:49
    ਜਦ ਮੈਂ ਘਰ ਗਿਆ ਤੇ ਮੈਨੂੰ ਆਖਣ ਲੱਗਾ ਵੀ,
  • 3:50 - 3:52
    ਤੇਰੇ ਮੁੰਡੇ ਕਿੱਥੇ ਆ?
  • 3:53 - 3:55
    ਮੈਂ ਆਖਿਆ ਉਹ ਆਪਣੇ ਕਾਰੋਬਾਰ ਕਰਦੇ ਹੋਣਗੇ।
  • 3:55 - 3:57
    ਬਾਹਰ ਪੱਠੇ ਪਾਉਂਦੇ ਹੋਣਗੇ, ਕੋਈ ਪੜਨ ਗਏ ਆ।
  • 3:59 - 4:00
    ਚੱਲ ਗਿਆ
  • 4:01 - 4:05
    ਦੂਸਰਾ ਦਿਨ ਹੋਇਆ ਤੇ ਉਹ ਘਰ ਆ ਗਿਆ।
  • 4:06 - 4:08
    ਬੰਦੇ ਕਿੱਥੇ ਆ ਤੇਰੇ।
  • 4:09 - 4:11
    ਮੈਂ ਆਖਿਆ, ਉਹ ਤੇ ਪੜ੍ਹਨ ਗਏ ਆ ਸਕੂਲ।
  • 4:11 - 4:13
    ਰਾਤ ਦੇ ਇੱਕ ਵਜੇ ਆਏ ਆ।
  • 4:14 - 4:18
    ਆਖੇ, ਪੇਸ਼ ਕਰਵਾ ਬੰਦੇ।
  • 4:18 - 4:19
    ਚੱਲ ਤੂੰ ਚੱਲ।
  • 4:20 - 4:21
    ਮੈਂ ਆਖਿਆ, ਵੀ ਚਲੋ ਮੈਂ ਚੱਲਦਾ,
  • 4:21 - 4:23
    ਬੰਦਿਆਂ ਦਾ ਤੇ ਪਤਾ ਕੋਈ ਨਹੀਂ।
  • 4:23 - 4:24
    ਮੈਨੂੰ ਲੈ ਚੱਲੋ ਜਿੱਥੇ ਖੜਨਾ
  • 4:26 - 4:29
    ਆਖੇ, ਤੁਸੀਂ ਖਾੜਕੂਆਂ ਨੂੰ ਪ੍ਰਸ਼ਾਦੇ ਛਕਾਉਂਦੇ ਹੋ।
  • 4:30 - 4:31
    ਮੈਂ ਕਿਹਾ, ਵੀ ਅਸੀਂ ਤੇ ਆਪਣੀ ਰੋਟੀ,
  • 4:31 - 4:33
    ਸਾਡੇ ਕੋਲੋਂ ਪੂਰੀ ਨਹੀਂ ਹੁੰਦੀ,
  • 4:33 - 4:35
    ਤੇ ਖਾੜਕੂਆਂ ਨੂੰ ਕਿੱਥੋਂ ਪ੍ਰਸ਼ਾਦੇ ਛਕਾਉਣੇ ਆ।
  • 4:36 - 4:38
    ਅਸੀਂ ਕਿਸੇ ਖਾੜਕੂ ਨੂੰ ਪ੍ਰਸ਼ਾਦੇ ਨਹੀਂ ਛਕਾਏ।
  • 4:39 - 4:40
    ਵਾਪਸ ਚੱਲ ਗਿਆ।
  • 4:40 - 4:42
    ਰਾਤ ਫਿਰ ਮੁੜ ਕੇ ਆ ਗਿਆ।
  • 4:43 - 4:44
    ਉਸ ਦਿਨ ਰਾਤ ਆਇਆ ਤੇ
  • 4:44 - 4:48
    ਜਿਹੜਾ ਸਾਡਾ ਮੁੰਡਾ ਗੁਰਦੇਵ ਸਿੰਘ ਸੀ,
  • 4:48 - 4:50
    ਉਹਨੂੰ ਅਸੀਂ ਅੱਗੇ-ਪਿੱਛੇ ਕਰਤਾ।
  • 4:52 - 4:55
    ਅਮਰਜੀਤ ਨੂੰ ਤੇ ਸਤਨਾਮ ਨੂੰ ਮੈਂ ਇੱਥੇ ਘਰ ਰੱਖ ਲਿਆ।
  • 4:56 - 4:59
    ਘਰ ਰੱਖ ਲਿਆ ਤੇ ਪੁਲਿਸ ਆ ਗਈ।
  • 5:00 - 5:04
    ਪੁਲਿਸ ਆਣ ਕੇ, ਉਹਨਾਂ ਨੇ ਸਾਡਾ ਬੂਹਾ ਬੰਦ ਸੀ,
  • 5:04 - 5:06
    ਬਾਹਰ ਗਲੀ ਲੰਮੀ ਸੀ,
  • 5:06 - 5:08
    ਅਸੀਂ ਬੂਹਾ ਬਾਹਰੋਂ ਬੰਦ ਕੀਤਾ ਸੀ।
  • 5:08 - 5:09
    ਕੰਧ ਛੋਟੀ-ਛੋਟੀ ਸੀ।
  • 5:10 - 5:13
    ਤੇ ਪੁਲਿਸ ਕੰਧ ਦੇ ਉੱਤੋਂ ਦੀ ਲੰਘ ਆਈ ਅੰਦਰ।
  • 5:13 - 5:17
    ਅਸੀਂ ਦੋਵੇਂ ਜੀਅ ਅੰਦਰ, ਮੈਂ ਤੇ ਮੇਰੇ ਘਰ ਵਾਲੀ,
  • 5:17 - 5:21
    ਤੇ ਨਾਲ ਹੀ ਉਹ ਬੱਚੇ ਦੋਵੇਂ ਅੰਦਰ।
  • 5:22 - 5:24
    ਸਾਨੂੰ ਆਖਣ ਲੱਗੇ, ਬਾਹਰ ਨਿਕਲੋ, ਅਸੀਂ ਬੂਹਾ ਨਾ ਖੋਲ੍ਹੀਏ।
  • 5:25 - 5:27
    ਉਹਨਾਂ ਨੇ ਧੱਕੇ ਮਾਰ ਕੇ ਬੂਹਾ ਤੋੜਤਾ।
  • 5:28 - 5:30
    ਸਾਨੂੰ ਉਹਨਾਂ ਨੇ ਬਾਹਰ ਕੱਢ ਲਿਆ।
  • 5:31 - 5:32
    ਬਾਹਰ ਕੱਢ ਕੇ ਆਖਣ ਲੱਗੇ,
  • 5:32 - 5:34
    ਇਹਨੂੰ ਗੋਲੀ ਮਾਰੋ ਬੁੱਢੇ ਨੂੰ ਪਹਿਲਾਂ,
  • 5:34 - 5:35
    ਇਹ ਝੂਠ ਬੜਾ ਮਾਰਦਾ,
  • 5:35 - 5:37
    ਉਹ ਸਭ ਖਾੜਕੂ ਆਉਂਦੇ ਆ।
  • 5:38 - 5:39
    ਸਾਨੂੰ ਨਾਲ ਲੈ ਗਏ।
  • 5:39 - 5:41
    ਨਾਲ ਲੈ ਕੇ ਤੇ ਸਾਨੂੰ ਆਖਦੇ,
  • 5:41 - 5:43
    ਤੁਸੀਂ ਜਿਹੜਾ ਗੁਰਦੇਵ ਸਿੰਘ ਆ,
  • 5:43 - 5:45
    ਉਹਨੂੰ ਵੀ ਸਾਨੂੰ ਪੇਸ਼ ਕਰਾਓ ਹੁਣੇ।
  • 5:47 - 5:51
    ਫਿਰ ਅਸੀਂ ਉਹਨੂੰ ਉੱਥੇ ਲੈ ਗਏ, ਗੁਰਦੇਵ ਸਿੰਘ ਦੇ ਕੋਲ।
  • 5:51 - 5:54
    ਫਿਰ ਉਹਨਾਂ ਗੁਰਦੇਵ ਸਿੰਘ ਨੂੰ ਆਪਣੇ ਕਾਬੂ ਕਰ ਲਿਆ।
  • 5:55 - 5:58
    ਫਿਰ ਕਾਬੂ ਕਰ ਲਿਆ, ਫਿਰ ਉਹ ਥਾਣੇ ਲੈ ਗਏ।
  • 6:01 - 6:05
    ਗੁਰਦੁਆਰੇ ਉਹਨਾਂ ਨੂੰ ਫੜਕੇ ਕੇਸਾਂ ਤੋਂ ਘਰ ਲਿਆਏ।
  • 6:05 - 6:07
    ਅਸੀਂ ਦੋਨੋ ਭਰਾ, ਸਤਨਾਮ ਸਿੰਘ ਤੇ ਮੈਂ ਅਮਰਜੀਤ ਸਿੰਘ,
  • 6:07 - 6:08
    ਸੁੱਤੇ ਪਏ ਸੀ।
  • 6:09 - 6:10
    ਸਾਨੂੰ ਵੀ ਇਹਨਾਂ ਨੇ ਫੜ ਲਿਆ।
  • 6:12 - 6:16
    ਤਿੰਨਾਂ ਭਰਾਵਾਂ ਦੇ ਕੇਸ ਬੰਨ੍ਹ ਕੇ ਇੱਕ ਦੂਸਰੇ ਦੇ ਨਾਲ,
  • 6:16 - 6:18
    ਗੱਡੀ ਦੇ ਵਿੱਚ ਸੁੱਟ ਲਿਆ।
  • 6:19 - 6:20
    ਲੱਤਾਂ ਸਾਡੀਆਂ ਬੰਨ੍ਹ ਦਿੱਤੀਆਂ ਗਈਆਂ,
  • 6:20 - 6:22
    ਬਾਹਾਂ ਪਿੱਛੇ ਨੂੰ ਬੰਨ੍ਹ ਦਿੱਤੀਆਂ ਗਈਆਂ।
  • 6:22 - 6:23
    ਤੇ ਕੇਸ ਜਿਹੜੇ ਸੀ,
  • 6:23 - 6:26
    ਉਹ ਇੱਕ ਦੂਜੇ ਦੇ ਨਾਲ ਬੰਨ੍ਹ ਦਿੱਤੇ ਗਏ।
  • 6:27 - 6:30
    ਇੱਥੋਂ ਸਾਨੂੰ ਰਸਤੇ ਵਿੱਚ ਇੱਕ ਪੁੱਲ ਪੈਂਦਾ
  • 6:30 - 6:33
    ਨਹਿਰ ਦੇ ਉੱਤੇ, ਖੜ੍ਹਾ ਕਰ ਲਿਆ ਸਾਨੂੰ ਉਹਨਾਂ ਨੇ।
  • 6:33 - 6:35
    ਬਾਹਰ ਕੱਢਿਆ ਗੱਡੀ ਦੇ ਵਿੱਚੋਂ ਤੇ
  • 6:35 - 6:38
    ਸਾਡੀ ਮਾਰ-ਕੁਟਾਈ ਸ਼ੁਰੂ ਕਰ ਦਿੱਤੀ ਉਹਨਾਂ ਨੇ।
  • 6:38 - 6:41
    ਮਾਰ-ਕੁਟਾਈ ਕਰਨ ਤੋਂ ਉਪਰੰਤ,
  • 6:41 - 6:43
    ਬਾਅਦ ਵਿੱਚ ਉਹ ਥਾਣੇ ਲੈ ਗਏ।
  • 6:44 - 6:46
    ਸਾਨੂੰ ਉਹਨਾਂ ਨੇ ਤਿੰਨ ਦਿਨ ਭੁੱਖਿਆਂ ਰੱਖਿਆ,
  • 6:46 - 6:49
    ਨਾ ਕੋਈ ਰੋਟੀ ਨਾ ਕੋਈ ਪਾਣੀ ਦਿੱਤਾ ਉਹਨਾਂ ਨੇ।
  • 6:51 - 6:53
    ਸ਼ਾਮ ਨੂੰ ਪੁਲਿਸ ਵਾਲੇ ਦਾਰੂ ਪੀ ਕੇ,
  • 6:53 - 6:56
    ਇਕੱਲੇ-ਇਕੱਲੇ ਨੂੰ ਜਾਕੇ ਕਮਰੇ ਦੇ ਵਿੱਚ ਲੈ ਜਾਂਦੇ ਸੀ
  • 6:56 - 6:58
    ਤੇ ਕੁੱਟਦੇ-ਮਾਰਦੇ ਸੀ।
  • 6:59 - 7:01
    ਪਹਿਲਾਂ ਗੁਰਦੇਵ ਸਿੰਘ ਨੂੰ ਫੜਿਆ ਉਹਨਾਂ ਨੇ।
  • 7:01 - 7:05
    ਗੁਰਦੇਵ ਸਿੰਘ ਕੋਲੋਂ ਉਹਨਾਂ ਨੇ ਪੁੱਛ-ਗਿੱਛ ਕੀਤੀ।
  • 7:05 - 7:08
    ਪੁੱਛ-ਗਿੱਛ ਦੇ ਦੌਰਾਨ ਕੋਈ ਵੀ ਇਹੋ ਜਿਹੀ ਗੱਲ
  • 7:08 - 7:10
    ਨਹੀਂ ਉਹਦੇ ਕੋਲੋਂ ਬਰਾਮਦ ਹੋਈ ਕਿ
  • 7:10 - 7:13
    ਜਿਹੜੀ ਖਾੜਕੂਆਂ ਦੇ ਨਾਲ ਸਬੰਧ ਹੋਵੇ,
  • 7:13 - 7:16
    ਜਾਂ ਕੋਈ ਉਹਦੇ ਕੋਲ ਕੋਈ ਸਮਾਨ ਇਹੋ ਜਿਹਾ ਹੋਵੇ।
  • 7:17 - 7:20
    ਗੁਰਦੇਵ ਸਿੰਘ ਨੂੰ ਉਹਨਾਂ ਨੇ ਜਿਹੜਾ ਪੁੱਠਾ ਟੰਗ ਦਿੱਤਾ,
  • 7:22 - 7:24
    ਲੱਤਾਂ ਉੱਪਰ ਕਰ ਦਿੱਤੀਆਂ,
  • 7:24 - 7:26
    ਸਿਰ ਥੱਲੇ ਕਰ ਦਿੱਤਾ ਤੇ ਤਸੀਹੇ ਦੇਣ ਲੱਗੇ।
  • 7:27 - 7:29
    ਉਸ ਤੋਂ ਬਾਅਦ, ਚਾਰ ਘੰਟੇ ਦੇ ਬਾਅਦ,
  • 7:30 - 7:32
    ਸਾਨੂੰ ਸਤਨਾਮ ਸਿੰਘ ਨੂੰ ਫੜ ਕੇ ਲੈ ਗਏ
  • 7:32 - 7:34
    ਮੇਰੇ ਲਾਗੋ, ਕਮਰੇ ਦੇ ਵਿੱਚੋਂ।
  • 7:34 - 7:35
    ਉਹਨੂੰ ਬੜਾ ਮਾਰਿਆ,
  • 7:35 - 7:38
    ਉਹਨਾ ਨੂੰ ਵੀ ਇਸ ਤਰ੍ਹਾਂ ਕੀਤਾ ਉਹਨਾਂ ਨੇ, ਪੁਲਿਸ ਵਾਲੇ ਨੇ।
  • 7:38 - 7:40
    ਤੇ ਬਕਾਉਂਦੇ ਰਹੇ ਕਿ ਤੁਹਾਡੇ ਕੋਲੋਂ ਖਾੜਕੂ ਆਉਂਦੇ ਆ,
  • 7:40 - 7:42
    ਦੱਸੋ ਸਾਨੂੰ ਕਿਹੜੇ ਆਉਂਦੇ ਆ।
  • 7:43 - 7:44
    ਉਸ ਤੋਂ ਬਾਅਦ ਮੇਰੀ ਵਾਰੀ ਆ ਗਈ,
  • 7:44 - 7:46
    ਮੈਂ ਅਮਰਜੀਤ ਸਿੰਘ।
  • 7:47 - 7:49
    ਮੇਰੀ ਵਾਰੀ ਆਉਣ ਤੋਂ ਬਾਅਦ ਮੈਨੂੰ ਇਹਨਾਂ ਬੜੀ
  • 7:49 - 7:52
    ਮਾਰ-ਕੁਟਾਈ ਕੀਤੀ ਤੇ ਚੱਡੇ-ਚੂਡੇ ਵੀ ਉਹਨਾਂ ਨੇ ਪਾੜੇ।
  • 7:53 - 7:57
    ਤੇ ਸਤਨਾਮ ਸਿੰਘ ਨੂੰ ਫਿਰ ਦੁਬਾਰਾ ਲੈ ਗਏ ਰਾਤ ਦੇ ਵੇਲੇ
  • 7:58 - 8:01
    ਸਤਨਾਮ ਸਿੰਘ ਦੀਆਂ ਉਹਨਾਂ ਨੇ ਲੱਤਾਂ-ਬਾਹਾਂ ਤੋੜੀਆਂ।
  • 8:02 - 8:04
    ਉਸ ਤੋਂ ਬਾਅਦ ਫਿਰ ਤਿੰਨ ਦਿਨ ਸਾਨੂੰ
  • 8:04 - 8:06
    ਉਹਨਾਂ ਨੇ ਥਾਣੇ ਵਿੱਚ ਰੱਖਿਆ।
  • 8:07 - 8:10
    ਰਾਤ ਦੇ 12-1 ਵਜੇ ਦੇ ਸ਼ਮੇ
  • 8:10 - 8:12
    ਸਾਡੇ ਪਿੰਡ ਦੀ ਪੰਚਾਇਤ ਜਿਹੜੀ ਆ
  • 8:13 - 8:16
    ਸਰਦਾਰ ਗੁਲਜ਼ਾਰ ਸਿੰਘ ਸਰਪੰਚ
  • 8:16 - 8:18
    ਮੈਂਬਰ ਸਰਦਾਰ ਬੂਟਾ ਸਿੰਘ
  • 8:20 - 8:23
    ਤੇ ਕਈ ਪਿੰਡ ਦੇ ਹੋਰ ਮੋਤਬਰ ਆਗੂ ਜਿਹੜੇ ਸੀ
  • 8:23 - 8:25
    ਉਹਨਾਂ ਨੇ ਸਾਨੂੰ ਜਾਕੇ ਛੁਡਾ ਲਿਆ।
  • 8:35 - 8:38
    ਮੈਨੂੰ ਤੰਗ ਬਹੁਤ ਕਰਦੇ ਰਹੇ।
  • 8:39 - 8:40
    ਮਹਿੰਗਾ ਥਾਣੇਦਾਰ,
  • 8:41 - 8:45
    ਨਾਲ-ਨਾਲ ਹੋਰ ਪੁਲਿਸ, ਬਹੁਤ ਆਉਂਦੀ ਰਹੀ।
  • 8:46 - 8:49
    ਮੈਂ ਹੱਥ ਜੋੜਨੇ, ਪੈਸਾ ਬਹੁਤ ਦੇ-ਦੇ ਕੇ
  • 8:49 - 8:54
    ਮੈਂ ਛੁਡਾਉਂਦੀ ਰਹੀ ਮੇਰੇ ਪੁੱਤ ਨੂੰ।
  • 8:54 - 8:59
    ਫਿਰ ਚਾਰ ਵਾਰ ਮੈਂ ਛੁਡਾਇਆ, ਚਾਰ ਵਾਰ ਫਿਰ ਲੈ ਗਏ।
  • 9:00 - 9:02
    ਇੱਕ ਵਾਰ ਬਟਾਲੇ ਖੜਿਆ।
  • 9:02 - 9:07
    ਬਟਾਲੇ ਖੜ ਕੇ ਉੱਥੇ ਬੰਦ ਵਾ ਕਮਰਾ, ਉੱਥੇ ਵਾੜਿਆ ।
  • 9:07 - 9:11
    ਫਿਰ ਉੱਥੋਂ ਅਸੀਂ ਬਾਵਾ ਤਕੜੇ ਤਕੜੇ ਬੰਦੇ,
  • 9:11 - 9:13
    ਉਹਨਾਂ ਨੂੰ ਛੁਡਾ ਕੇ ਲਿਆਂਦਾ।
  • 9:14 - 9:16
    ਪੈਸਾ ਦੇ ਕੇ ਫਿਰ ਛੁਡਾਇਆ।
  • 9:16 - 9:18
    ਮਾਰ ਦੇਣ ਲੱਗੇ ਸੀ ਉੱਥੇ ਵੀ।
  • 9:19 - 9:21
    ਅੰਦਰ ਕਮਰਾ ਵਾ, ਬੰਦ ਵਾ ਉਹ।
  • 9:22 - 9:25
    ਮੁੜ ਕੇ ਛੁਡਾ ਕੇ ਲਿਆਂਦਾ ਉੱਥੋਂ ਵੀ।
  • 9:25 - 9:29
    ਉੱਥੋਂ 50 ਹਜ਼ਾਰ ਦੇ ਕੇ ਤੇ ਫਿਰ ਛੁਡਾਇਆ।
  • 9:30 - 9:31
    ਫਿਰ ਮੈਂ ਇੱਥੇ ਆਈ।
  • 9:34 - 9:38
    ਉੱਥੇ ਮੇਰਾ ਰਿਸ਼ਤੇਦਾਰ ਸੀ, ਮਿੰਨਤਾਂ ਬਹੁਤ ਕੀਤੀਆਂ।
  • 9:38 - 9:40
    ਕਰ-ਕਰ ਕੇ ਮਿੰਨਤਾਂ, ਛੁਡਾਉਂਦੇ ਰਹੇ।
  • 9:41 - 9:43
    ਫਿਰ ਥੋੜ੍ਹੀ ਜਿਹੀ ਪੈਲੀ ਉਹ ਮੈਂ ਵੇਚ ਕੇ,
  • 9:43 - 9:45
    ਉਹ ਮੈਂ ਆਪਣੇ ਬੱਚੇ ਨੂੰ ਫਿਰ ਛੁਡਾਇਆ।
  • 9:47 - 9:48
    ਫਿਰ ਲੈ ਗਏ।
  • 9:48 - 9:52
    ਫਿਰ ਸਾਨੂੰ ਰਾਤ ਗੋਲੀ ਲੱਗੇ ਖਲ੍ਹਿਆਰ ਕੇ ਮਾਰਨ,
  • 9:52 - 9:53
    ਵੀ ਮੁੰਡਾ ਕਿੱਥੇ ਲੁਕਾਇਆ
  • 9:54 - 9:56
    ਮੈ ਮੁੰਡਾ ਟਾਂਡੇ ਘੁਲਾਇਆ ਸੀਗਾ,
  • 9:56 - 10:00
    ਕਿਸੇ ਬੁੱਢੀ ਦੇ ਕੋਲ, ਰਾਤ ਕੱਟਣ ਨੂੰ,
  • 10:00 - 10:03
    ਇੱਥੇ ਦੋ ਰਾਤਾਂ ਮੇਰੇ ਬੱਚੇ ਨੂੰ ਰਹਿਣ ਦਿਓ।
  • 10:03 - 10:05
    ਉੱਥੇ ਘੁਲਾਇਆ ਟਾਂਡੇ।
  • 10:05 - 10:08
    ਤੇ ਉੱਥੋਂ ਫਿਰ ਸਾਨੂੰ ਤੰਗ ਕਰਕੇ,
  • 10:08 - 10:10
    ਫਿਰ ਸਾਨੂੰ ਗੱਡੀ 'ਚ ਪਾ ਕੇ ਲੈ ਗਏ ਉੱਥੇ।
  • 10:11 - 10:14
    ਟਾਂਡਿਓਂ ਫਿਰ ਮੁੰਡੇ ਨੂੰ ਬਹਾਕੇ ਲਿਆਂਦਾ ਅਸੀਂ।
  • 10:15 - 10:17
    ਸਾਨੂੰ ਆਖਦੇ ਸੀ, ਤੈਨੂੰ ਅੰਦਰੋਂ ਛੱਡਣਾ ਨਹੀਂ
  • 10:17 - 10:19
    ਜਿੰਨਾ ਚਿਰ ਮੁੰਡਾ ਪੇਸ਼ ਨਾ ਕਰੇਂਗੀ।
  • 10:20 - 10:22
    ਪੇਸ਼ ਨਾ ਕਰੇਂਗੀ, ਛੱਡਣਾ ਨਹੀਂ ਅਸੀਂ ਤੁਹਾਨੂੰ।
  • 10:23 - 10:27
    ਫੇਰ ਸਾਨੂੰ ਕੰਢ ਉੱਤੋਂ ਦੀ ਗੋਲੀਆਂ ਮਾਰਨ ਲੱਗੇ,
  • 10:27 - 10:30
    ਸਾਨੂੰ ਖਲ੍ਹਿਆਰ ਕੇ ਚੋਂ ਮਾਵਾਂ ਪੁੱਤਾਂ ਨੂੰ।
  • 10:31 - 10:32
    ਮੈਂ ਵਿਚਕਾਰ ਖਲੋ ਗਈ,
  • 10:32 - 10:34
    ਵੀ ਮਾਰ ਦਿਓ, ਮੈਨੂੰ ਵੀ ਮਾਰ ਦਿਓ
  • 10:34 - 10:37
    ਜੇ ਮੇਰੇ ਬੱਚੇ ਮਾਰਦੇ ਨੇ ਤੇ ਮੈਂ ਕੀ ਕਰਨਾ ਇੱਥੇ।
  • 10:37 - 10:40
    ਮੈ ਕੀ ਕਰਨਾ, ਮੇਰਾ ਕੀ ਕੰਮ ਆ ਏਥੇ
  • 10:40 - 10:42
    ਮੈਨੂੰ ਮਾਰ ਦਿਓ ਨਾਲ ਹੀ।
  • 10:43 - 10:46
    ਫੇਰ ਮੈਂ ਉੱਥੋਂ, ਉਹਨਾਂ ਨੇ ਆਖਿਆ ਪੇਸ਼ ਕਰ।
  • 10:47 - 10:50
    ਫਿਰ ਅਸੀਂ ਉੱਥੋਂ ਮੁੰਡਾ ਲਿਆ ਕੇ ਪੇਸ਼ ਕੀਤਾ।
  • 10:51 - 10:52
    ਅਸੀਂ ਆਖਿਆ, ਮਾਰਿਓ ਨਾ।
  • 10:53 - 10:56
    ਹੱਥ ਜੋੜੇ ਆ, ਵੀ ਮਾਰਿਓ ਨਾ ਮੇਰੇ ਬੱਚੇ ਨੂੰ।
  • 10:57 - 11:01
    ਤੁਸੀਂ ਪੈਸਾ ਜਿੰਨਾ ਲੈਣਾ, ਲਓ, ਮਾਰਿਓ ਨਾ।
  • 11:01 - 11:04
    ਪਰ ਉਹਨਾਂ ਮੇਰੇ ਬੱਚੇ ਨੂੰ ਬਹੁਤ ਹਾਲਤ ਮੰਦੀ ਕਰਕੇ,
  • 11:05 - 11:09
    ਪੁੱਠਾ ਲਟਕਾ-ਲਟਕਾ ਕੇ, ਤਸੀਹੇ ਬੜੇ ਦਿੱਤੇ।
  • 11:09 - 11:12
    ਰੋਟੀ ਦੇ ਕੇ ਗਏ, ਰੋਟੀ ਲੰਘਣ ਨਹੀਂ ਦਿੱਤੀ ਗਾੜੀ
  • 11:13 - 11:15
    ਗਾੜੀ ਰੋਟੀ ਨੀ ਸਾਨੂੰ ਉਹਨਾਂ ਨੇ ਦਿੱਤੀ
  • 11:15 - 11:17
    ਮੈ ਲਿਖ ਕੇ ਗਈ ਆ ਚਲ ਤੂੰ ਵੀ ਅੰਦਰ।
  • 11:18 - 11:20
    ਫੇਰ ਇਹ ਜਿਹੜਾ ਗੁਰਦੇਵ ਸਿੰਘ ਸੀਗਾ,
  • 11:21 - 11:24
    ਇਹਨੂੰ ਉਹਨਾਂ ਨੇ ਪੁੱਠਾ ਕਰਕੇ ਲਟਕਾਇਆ ਤਾਹਾ,
  • 11:26 - 11:27
    ਲੱਤਾਂ ਬੰਨ੍ਹ ਕੇ।
  • 11:30 - 11:34
    ਇੱਕ ਮੁਨਸ਼ੀ ਜਿਹੜਾ ਸੀ, ਉਹ ਚੰਗਾ ਸੀ ਥਾਣੇ ਵਿੱਚ,
  • 11:36 - 11:37
    ਉਹਨੇ ਮੈਨੂੰ ਅਗਾਂਹ ਲੰਘਾਤਾ।
  • 11:38 - 11:40
    ਪੁਲਿਸ ਨਹੀਂ ਸੀ ਕੋਈ ਵੀ ਉੱਥੇ ਅੰਦਰ ਹੋਰ
  • 11:41 - 11:45
    ਅਗਾਂਹ ਲੰਘਾਇਆ, ਤਾਂ ਆਂਦਾ ਵੀ ਗੱਲਬਾਤ ਕਰਲਾ।
  • 11:46 - 11:48
    ਉਸ ਵੇਲੇ ਮੈਨੂੰ ਇਹ ਗੁਰਦੇਵ ਸਿੰਘ ਨੇ ਕਿਹਾ,
  • 11:48 - 11:50
    ਵੀ ਇਹਨਾਂ ਨੇ ਮੈਨੂੰ ਮਾਰ ਦੇਣਾ ਵਾ,
  • 11:50 - 11:51
    ਇਹਨਾਂ ਛੱਡਣਾ ਨਹੀਂ।
  • 11:52 - 11:57
    ਦਿਨ ਚੜ੍ਹਿਆ ਤੇ ਇੱਥੇ ਆ ਗਿਆ ਮਹਿੰਗਾ ਥਾਣੇਦਾਰ,
  • 11:58 - 12:01
    ਬਈ ਤੁਹਾਡਾ ਬੰਦਾ ਉੱਥੇ ਲੈ ਆਓ ਆਪਣਾ
  • 12:02 - 12:03
    ਆਜੋ ਚੱਲੀਏ।
  • 12:04 - 12:09
    ਮੈਂ ਪੰਚਾਇਤ ਨਾਲ ਆਪਣੇ ਇੱਕ-ਦੋ ਬੰਦੇ ਲਏ ਨਾਲ।
  • 12:09 - 12:10
    ਅਸੀਂ ਜਾ ਕੇ ਆਖਿਆ, ਵੀ ਕਿੱਥੇ ਆ?
  • 12:11 - 12:12
    ਆਂਦਾ ਉਹ ਵੀ
  • 12:12 - 12:13
    ਅਸੀਂ ਵੇਖਿਆ ਤੇ ਮਰਿਆ ਅੰਦਰ
  • 12:14 - 12:16
    ਆਂਦਾ, ਜੇ ਚੁੱਕਣਾ ਤੇ ਚੁੱਕ ਲਓ,
  • 12:18 - 12:21
    ਜੇ ਨਹੀਂ ਚੁੱਕਣਾ ਤੇ ਅਸੀਂ ਪੁਲਿਸ ਨੂੰ ,
  • 12:21 - 12:22
    ਅਸੀਂ ਦਰਿਆ 'ਚ ਲੱਗੇ ਪਾਉਣ।
  • 12:24 - 12:27
    ਸਰਦਾਰ ਮਹਿੰਗਾ ਸਿੰਘ ਜਿਹੜਾ ਐਸ.ਐਚ.ਓ. ਥਾਣੇਦਾਰ ਸੀ,
  • 12:27 - 12:29
    ਉਹਨਾ ਨੇ ਕੀਤਾ ਕਿ ਪਿੰਡ ਦੇ
  • 12:29 - 12:30
    ਚਾਰ-ਚੁਫੇਰੇ ਪੁਲਿਸ ਲਾ ਦਿੱਤੀ ਹੋਈ।
  • 12:31 - 12:34
    ਧਮਕੀ ਮਾਰੀ ਘਰਦਿਆਂ ਨੂੰ ਕਿ ਜੇ ਤੁਸੀਂ
  • 12:34 - 12:36
    ਕੋਈ ਅਦਾਲਤੀ ਕੇਸ ਕਰਦੇ ਆਂ,
  • 12:37 - 12:39
    ਜਾਂ ਤੁਸੀਂ ਕੋਈ ਕਾਰਵਾਈ ਸਾਡੇ ਬਰਖਿਲਾਫ ਕਰੋਗੇ,
  • 12:40 - 12:42
    ਤੇ ਅਸੀਂ ਜਿਹੜੇ ਦੂਸਰੇ ਤੁਹਾਡੇ ਲੜਕੇ ਆ,
  • 12:42 - 12:44
    ਅਮਰਜੀਤ ਸਿੰਘ ਤੇ ਸਤਨਾਮ ਸਿੰਘ,
  • 12:44 - 12:47
    ਇਹਨਾਂ ਦੋਵਾਂ ਨੂੰ ਪੁਲਿਸ ਮੁਕਾਬਲਾ ਬਣਾ ਕੇ
  • 12:47 - 12:48
    ਤੇ ਮਾਰ ਦਿੱਤਾ ਜਾਏਗਾ, ਦਰਿਆ ਉੱਤੇ ਖੜ੍ਹ ਕੇ।
  • 12:50 - 12:52
    ਜੋ ਮੇਰੇ ਪਿਤਾ ਜੀ ਸਰਦਾਰ ਪਿਆਰਾ ਸਿੰਘ,
  • 12:52 - 12:54
    ਉਹਨਾਂ ਨੇ ਸੋਚਿਆ ਕਿ ਮੇਰਾ ਇੱਕ ਤੇ ਲੜਕਾ
  • 12:54 - 12:57
    ਜਿਹੜਾ ਗੁਜ਼ਰ ਚੁੱਕਾ, ਜੋ ਕਿ ਘਰ ਦਾ ਮੋਢੀ ਸੀ,
  • 12:57 - 12:59
    ਸਾਰਾ ਕੰਮ-ਕਾਰੋਬਾਰ ਕਰਨ ਵਾਲਾ ਸੀ।
  • 13:00 - 13:02
    ਘਰ ਦਾ ਜੋ ਵੀ ਕੁਝ ਕਰਨ ਵਾਲਾ,
  • 13:03 - 13:06
    ਪੜ੍ਹਿਆ ਲਿਖਿਆ ਸੀ , ਗੁਰਬਾਣੀ ਪੜਦਾ ਸੀ
  • 13:06 - 13:08
    ਤੇ ਪੜ੍ਹਾਉਂਦਾ ਸੀ, ਗੁਰਦੁਆਰੇ ਸੇਵਾ ਕਰਦਾ ਸੀ।
  • 13:09 - 13:11
    ਉਹਨਾਂ ਸੋਚਿਆ ਕਿ ਜੇ ਦੋ ਲੜਕੇ ਜਿਹੜੇ ਆ,
  • 13:11 - 13:13
    ਇਹਨਾਂ ਨੂੰ ਮਾਰ ਦਿੱਤਾ ਗਿਆ,
  • 13:13 - 13:16
    ਤੇ ਘਰ ਦਾ ਜਿਹੜਾ ਵਾ, ਮਤਲਬ ਬਹੁਤ ਨੁਕਸਾਨ ਹੋਵੇਗਾ।
  • 13:17 - 13:19
    ਉਹਨਾਂ ਨੇ ਸਰਦਾਰ ਮਹਿੰਗਾ ਸਿੰਘ ਦੀ
  • 13:19 - 13:22
    ਧਮਕੀ ਦੇ ਨਾਲ ਡਰਦਿਆਂ ਹੀ,
  • 13:23 - 13:24
    ਮਤਲਬ, ਕੋਈ ਕਾਰਵਾਈ ਨਹੀਂ ਕੀਤੀ।
  • 13:25 - 13:28
    ਹੁਣ ਸਰਦਾਰ ਪਿਆਰਾ ਸਿੰਘ ਦਾ ਲੜਕਾ ਜਿਹੜਾ,
  • 13:28 - 13:29
    ਗੁਰਦੇਵ ਸਿੰਘ, ਗੁਜ਼ਰ ਗਿਆ
  • 13:29 - 13:31
    ਤੇ ਮੈਂ, ਅਮਰਜੀਤ ਸਿੰਘ ਸੀ।
  • 13:32 - 13:35
    ਮੈ ਇਕੱਲਾ ਇੱਥੇ ਘਰ ਦੇ ਵਿੱਚੋ ਉਹਨਾਂ ਦਾ ਲੜਕਾ
  • 13:36 - 13:37
    ਜੋ ਸਰਦਾਰ ਸਤਨਾਮ ਸਿੰਘ ਸੀ,
  • 13:38 - 13:42
    ਉਹ ਕੁਝ ਦੇਰ ਤੱਕ ਮੰਜੀ ਦੇ ਉੱਤੇ ਪਿਆ ਰਿਹਾ।
  • 13:42 - 13:43
    ਉਹਨਾਂ ਦੀਆਂ ਲੱਤਾਂ-ਬਾਹਾਂ ਜਿਹੜੀਆਂ ਸੀ,
  • 13:43 - 13:44
    ਕੰਮ ਨਹੀਂ ਸੀ ਕਰਦੀਆਂ,
  • 13:44 - 13:45
    ਪੁਲਿਸ ਨੇ ਮਾਰਿਆ ਇੰਨਾ ਸੀ,
  • 13:45 - 13:46
    ਉਹਨਾਂ ਦੇ ਚੱਡੇ ਪਾੜੇ ਸੀ।
  • 13:47 - 13:49
    ਉਹਨਾਂ ਦਾ ਜਿਹੜਾ ਸਰੀਰ ਸੀ ਕੰਮ ਕਰਨੋ ਹੱਟ ਗਿਆ,
  • 13:49 - 13:53
    ਕਿਉਂਕਿ ਪੁਲਿਸ ਦੇ ਤਸੀਹੇ ਸੀ ਉਹ ਬਹੁਤ ਜਿਆਦਾ ਸੀ।
  • 13:53 - 13:56
    ਉਹ ਤਸੀਹਿਆਂ ਦੇ ਨਾਲ ਹੀ ਉਹਨਾਂ ਦੀ ਵੀ
  • 13:56 - 13:57
    ਕੁਝ ਦੇਰ ਬਾਅਦ ਡੈੱਥ ਹੋ ਗਈ,
  • 13:57 - 13:59
    ਸਰਦਾਰ ਸਤਨਾਮ ਸਿੰਘ ਦੀ।
  • 14:00 - 14:03
    ਸਤਨਾਮ ਸਿੰਘ ਦੇ ਦੋ ਲੜਕੇ ਸੀ, ਇੱਕ ਲੜਕੀ ਸੀ।
  • 14:04 - 14:07
    ਸਤਨਾਮ ਸਿੰਘ ਦੀ ਮਤਲਬ ਵਜ੍ਹਾ ਦੇ ਕਰਕੇ
  • 14:07 - 14:08
    ਉਹਨਾਂ ਦੀ ਡੈਥ ਹੋ ਗਈ।
  • 14:08 - 14:10
    ਲੜਕੇ ਵੀ ਜਿਹੜੇ ਆ ਆਪਣੇ ਪਿਤਾ ਦਾ
  • 14:10 - 14:13
    ਦੁੱਖ ਨਾ ਸਹਾਰਦੇ ਹੋਏ, ਉਹ ਵੀ ਗੁਜ਼ਰ ਗਏ।
  • 14:14 - 14:17
    ਪੋਤੇ ਸੀ ਦੋ ਸਤਨਾਮ ਸਿੰਘ ਦੇ।
  • 14:19 - 14:21
    ਇੱਕ ਦਿਨ ਤੇ ਰੋਂਦਾ ਪਿਆ ਸੀ,
  • 14:21 - 14:23
    ਵੀ ਮੈਂ ਹੁਣ ਕੀ ਕਰੂੰਗਾ
  • 14:23 - 14:25
    ਮੈਂ ਕਿੱਥੋਂ ਲਿਆ ਕੇ ਕਮਾਈ ਖਵਾਊਂ
  • 14:26 - 14:31
    ਉਹ ਮਰ ਗਿਆ, ਉਹ ਵੀ ਤਿੰਨ ਕੁ ਮਹੀਨੇ ਪਿਓ ਦੇ ਮਗਰੋਂ।
  • 14:33 - 14:36
    ਬਾਅਦ ਵਿੱਚ ਛੋਟਾ, ਬੁਖਾਰ ਉਹਨੂੰ ਚੜ੍ਹਿਆ।
  • 14:37 - 14:40
    ਬੁਖਾਰ ਚੜ੍ਹਿਆ ਤੇ ਬੜਾ ਉਹ ਤਰਲੇ ਲਵੇ,
  • 14:40 - 14:43
    ਮੈਨੂੰ ਬੀਬੀ ਬਚਾ ਲਓ, ਮੈਨੂੰ ਬਚਾ ਲਓ।
  • 14:43 - 14:45
    ਅਸੀਂ ਲੈ ਕੇ ਗਏ ਬਿਆਸ।
  • 14:45 - 14:49
    ਰਾਹ 'ਚ ਗੱਡੀ, ਮੀਂਹ ਵਧਿਆ ਸੀ, ਗੱਡੀ ਰੁਕ ਗਈ,
  • 14:50 - 14:54
    ਗੱਡੀ ਖੁੱਭ ਗਈ ਸੀ, ਗੱਡੀ ਨਿਕਲੀ ਨਾ ਛੇਤੀ।
  • 14:54 - 14:56
    ਫਿਰ ਅਸੀਂ ਇੱਥੇ ਲੈ ਕੇ ਚੱਲੇ ਘੁਮਾਣੀ ਲੈ ਕੇ ਆਏ,
  • 14:56 - 14:59
    ਉੱਥੇ ਸੜਕ ਤੇ ਪੂਰਾ ਹੋ ਗਿਆ।
  • 14:59 - 15:01
    ਡਾਕਟਰ ਵੇਖਣ ਡਿਆ ਪਿਆ ਅੱਖਾਂ
  • 15:02 - 15:06
    ਵੇਖਦਿਆਂ-ਵੇਖਦਿਆਂ ਖਤਮ ਹੋ ਗਿਆ।
  • 15:08 - 15:09
    ਹੁਣ ਸਤਨਾਮ ਸਿੰਘ ਦੀ ਲੜਕੀ ਜਿਹੜੀ ਆ,
  • 15:09 - 15:12
    ਇੱਕ ਸਾਡੇ ਕੋਲ, ਰਮਨਦੀਪ ਕੌਰ।
  • 15:12 - 15:15
    ਜੋ ਕਿ ਉਹਦੀ ਮਾਤਾ, ਸਤਨਾਮ ਸਿੰਘ ਦੀ ਵਾਈਫ,
  • 15:15 - 15:16
    ਬੀਬੀ ਕਵਲਜੀਤ ਕੌਰ,
  • 15:17 - 15:19
    ਸਰਦਾਰ ਪਿਆਰਾ ਸਿੰਘ, ਮਾਤਾ ਚਰਨ ਕੌਰ,
  • 15:19 - 15:21
    ਜੋ ਸਾਡੇ ਕੋਲ ਰਹਿ ਰਹੇ ਨੇ,
  • 15:22 - 15:26
    ਆਪਣਾ ਗੁਜ਼ਰ-ਗੁਜ਼ਾਰਾ ਕਰ ਰਹੇ ਨੇ, ਬਹੁਤ ਤੰਗੀ ਦੇ ਨਾਲ।
  • 15:26 - 15:28
    ਲੜਕੀ ਜਿਹੜੀ ਸਾਡੀ ਰਮਨਦੀਪ ਕੌਰ,
  • 15:28 - 15:30
    ਉਹ ਸਕੂਲ ਦੇ ਵਿੱਚ ਪੜ੍ਹਾਈ ਕਰਦੀ ਆ।
  • 15:31 - 15:34
    ਉਹਨਾਂ ਦੀ ਵੀ ਬਹੁਤ ਹਾਲਤ ਜਿਹੜੀ ਨਾਜ਼ੁਕ ਆ,
  • 15:34 - 15:35
    ਖਰਚੇ ਪੱਖੋਂ।
  • 15:36 - 15:38
    ਕੁਝ ਘਰ ਦੇ ਗ੍ਰਹਿਸਥੀ ਕਾਰਨ,
  • 15:39 - 15:41
    ਜਿਹੜਾ ਕਿ ਉਹਨਾਂ ਦਾ ਪੂਰਾ
  • 15:41 - 15:43
    ਕੋਈ ਇਹੋ ਜਿਹਾ ਸਾਥ ਨਹੀਂ ਕੋਈ ਵੀ ਦੇ ਰਿਹਾ।
  • 15:44 - 15:46
    ਮੈਂ, ਅਮਰਜੀਤ ਸਿੰਘ ਆਪਣਾ,
  • 15:46 - 15:49
    ਮੇਰੇ ਤਿੰਨ ਬੱਚੇ ਹਨ, ਮੇਰੀ ਵਾਈਫ ਆ,
  • 15:50 - 15:53
    ਤੇ ਮੇਰਾ ਆਪਣਾ ਮਸੀ ਘਰ ਦਾ ਗੁਜ਼ਰ-ਗੁਜ਼ਾਰਾ
  • 15:53 - 15:54
    ਚੱਲ ਰਿਹਾ ਵਾ।
  • 15:55 - 15:57
    ਮੈਂ ਮੈਸਨ ਦਾ ਕੰਮ ਕਰਦਾ,
  • 15:58 - 16:02
    ਤੇ ਆਪਣਾ ਘਰਦਿਆਂ ਦੇ ਨਾਲ ਥੋੜ੍ਹਾ ਸਹਿਯੋਗ ਦਈਦਾ,
  • 16:02 - 16:05
    ਜਿੰਨਾ ਵੀ ਹੋ ਸਕੇ, ਪਰ ਪੂਰਾ ਸਹਿਯੋਗ ਨਹੀਂ ਦਿੱਤਾ ਜਾਂਦਾ।
  • 16:06 - 16:10
    ਏਸੇ ਕਰਕੇ ਜੋ ਸਰਕਾਰ ਨੇ ਸਾਡੇ ਨਾਲ
  • 16:10 - 16:14
    ਇਹੋ ਜਿਹੀ ਘਟਨਾ ਵਾਪਰੀ ਆ ਉਹ ਦੁਖਦਾਇਕ ਆ,
  • 16:15 - 16:20
    ਕਿਉਂਕਿ ਸਾਡੇ ਕੋਲ ਕਮਾਈ ਕਰਨ ਵਾਲੇ ਜਿਹੜੇ ਆਦਮੀ ਸੀ,
  • 16:20 - 16:22
    ਉਹ ਚਲੇ ਗਏ ਹਨ।
Title:
Gurdev Singh
Video Language:
Punjabi
Duration:
20:06
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Gurdeep Dhaliwal edited Punjabi subtitles for Gurdev Singh
Show all

Punjabi subtitles

Incomplete

Revisions Compare revisions