-
ਮੈ ਜਦੋ ਆਪਣੀ PHD ਕਰ ਰਿਹਾ ਸੀ
-
ਮੈ ਸਾਊਥ ਚ ਲੋਕਾਂ ਦਾ Water Management ਦੇਖਿਆ
-
ਮੇਰੇ ਗਾਈਡ ਨੇ ਵੀ ਮੈਨੂੰ ਇੱਕ ਵਾਰੀ ਦੱਸਿਆ
-
ਉਹਨਾਂ ਦੇ ਉਧਰ ਜੋ ਪੀਣ ਵਾਲਾ ਪਾਣੀ ਹੈ
-
ਜਿਹੜਾ ਪੰਜ ਰੁਪਇਆ ਦਾ 25 ਲੀਟਰ ਮੁੱਲ ਮਿਲਦਾ ਹੈ
-
Normally ਇੱਕ ਦਿਨ ਗੱਲ ਹੋਈ ਉਹ ਕਹਿੰਦੇ ਕਿ
-
ਇਹਨਾਂ ਪਾਣੀ ਨਾ ਡੋਲ ਸਾਡੇ ਕੋਲ ਪੰਜ ਦਰਿਆ ਨਹੀਂ ਹੈਗੇ
-
ਸਾਊਥ ਵਿੱਚ ਸਾਡੇ ਕੋਲ ਇੱਕ ਵੀ ਦਰਿਆ ਨਹੀਂ ਹੈ
-
ਅਸੀਂ Water Reserve ਕਰਦੇ ਹਾਂ
-
ਇਹੋ ਜਿਹੀਆਂ ਚੀਜ਼ਾਂ ਕਰਦੇ ਹਾਂ
-
ਮੈ ਕਿਹਾ ਸਾਡੇ ਕੋਲ ਉਹ ਵੀ polluted ਨੇ
-
ਉਹਨਾਂ ਦੀ ਗੱਲ ਮੇਰੇ ਮਨ ਚ ਘਰ ਕਰ ਗਈ
-
ਇਹ ਤਾ ਬਹੁਤ ਵੱਡਾ ਆਉਣ ਵਾਲੇ ਸ਼ਮੇ 'ਚ,
-
ਪੰਜਾਬ ਕੋਲ ਕੁਝ ਵੀ ਨਹੀਂ ਰਹਿਣਾ
-
ਲੋਕ ਇਹੀ ਸੋਚਦੇ ਆ ਕੇ ਅੱਜ ਵੀ ਪੰਜਾਬ 'ਚ
-
ਪੰਜ ਦਰਿਆ ਵੱਗਦੇ ਨੇ
-
ਜਿਹੜੀ ਅਸਲੀ ਹਕੀਕਤ ਹੈ ਉਹ ਢਾਈ ਦਰਿਆਵਾਂ ਦੇ ਨੇੜੇ ਤੇੜੇ ਹੈ
-
ਸਤਲੁਜ ਤੇ ਰਾਵੀ ਦਾ ਤਾ Almost ਆਪਾ ਕਹਿ ਦਇਏ
-
ਪਾਣੀ ਉਸ ਲੈਵਲ ਦਾ ਏਕੁਇਲਿਟੀ Wise ਨਹੀਂ ਰਿਹਾ,
-
ਦੂਜੇ ਦਾ Flow Wise ਨੀ ਰਿਹਾ
-
ਬਿਆਸ ਦੇ ਆਪਾ ਕੰਡੇ ਬੈਠੇ ਹਾਂ ਤੁਸੀ ਦੇਖ ਸਕਦੇ ਹੋ
-
ਬਿਆਸ ਚ ਵੀ ਕਿਵੇਂ pollutents ਪੈ ਰਹੇ ਨੇ
-
ਜਦੋ ਮੇਰੀ PHD ਖਤਮ ਹੋਈ ਤਾ,
-
ਮੈ ਪੰਜਾਬ ਚ ਆਪਣੀ ਜੋਬ ਸ਼ੁਰੂ ਕੀਤੀ
-
ਫਿਰ ਮੈ ਇਹਨਾਂ ਨੂੰ ਵੀ ਕਿਹਾ ਕੇ ਆਪਾ ਕੁਝ ਸ਼ੁਰੂ ਕਰੀਏ
-
ਇਹਨਾਂ ਦਾ ਵੀ Schedule ਨਹੀਂ ਬਣਿਆ,
-
ਮੇਰਾ ਵੀ ਨਹੀਂ ਬਣਿਆ
-
ਮੈ ਇਕ ਦਿਨ ਸੋਚਿਆ ਕੇ ਜੇ ਐਵੇ Discussion ਕਰਦੇ ਰਹੇ
-
ਐਵੇਂ ਹੀ ਉਮਰ ਲੰਘ ਜਾਣੀ ਆ ਕੁਝ ਨਹੀਂ ਹੋ ਸਕਦਾ
-
ਇੱਕ ਦਿਨ ਮੇਰੇ ਮਨ ਚ ਆਈ ਅੱਜ ਮੇਰੀ ਹੈ ਛੁੱਟੀ ਹੈ
-
ਅੱਜ ਮੈ ਜਾਨਾ ਸਤਲੁਜ
-
ਮੈ ਇੱਕ ਐਤਵਾਰ ਦੇਖ ਕ ਆਇਆ,
-
ਇੱਕ ਛੁੱਟੀ ਹੀ ਹੁੰਦੀ ਸੀ
-
ਅਗਲੇ ਹਫਤੇ ਮੈ ਇਕੱਲੇ ਨੇ ਪਲਾਸਟਿਕ ਚੁੱਕਣੀ ਸ਼ੁਰੂ ਕਰ ਦਿੱਤੀ
-
ਹੌਲੀ ਹੌਲੀ ਇੰਸਟਰਾਗ੍ਰਾਮ ਤੇ ਪਾਇਆ
-
ਫਿਰ ਜਿਵੇ ਜਿਵੇ ਟੀਮ ਜੁੜਦੀ ਗਈ
-
ਹੌਲੀ ਹੌਲੀ ਅੱਜ ਇਹ Movement
-
ਜਿਹੜਾ ਆਪਣੇ ਆਪ ਚ ਬਹੁਤ ਅੱਗੇ ਸਟੈਪ ਵੱਧ ਰਹੇ ਨੇ
-
ਲੋਕ ਜੁੜ ਰਹੇ ਨੇ
-
Water Warriors ਪੰਜਾਬ Environment ਦੇ ਪੱਖੋਂ ਆਪਣੇ,
-
ਲੈਵਲ ਤੇ ਇੱਕ ਬਹੁਤ ਵੱਡੀ Movement ਬਣ ਚੁੱਕਾ ਹੈ
-
ਹੁਣ ਅਸੀਂ ਹਰ ਐਤਵਾਰ ਕਲੀਨਿੰਗ ਡਰਾਈਵ ਚਲਾਉਂਦੇ ਹਾਂ
-
ਜਿਸਦੇ ਵਿੱਚ ਅਸੀਂ ਦਰਿਆਵਾਂ ਦੇ ਕੰਢੇ ਸਾਫ ਕਰਦੇ ਹਾਂ
-
ਅਸੀਂ ਲੋਕਾਂ ਨੂੰ ਪਾਣੀ ਵਿੱਚ ਘਰ ਦਾ ਕੂੜਾ
-
ਧਾਰਮਿਕ ਸਮੱਗਰੀ ਜੋ decompose ਨਹੀਂ ਹੁੰਦੀਆਂ
-
ਉਹ ਸੁੱਟਣ ਤੋਂ ਰੋਕਦੇ ਹਾਂ
-
ਪਰ ਇਹ ਸ਼ੁਰੂਆਤ ਹੈ
-
ਮੇਨ ਏਮ ਤਾ ਦਰਿਆਵਾਂ ਨੂੰ Industrial Waste ਤੋਂ ਮੁਕਤ ਕਰਨਾ
-
ਲੁਧਿਆਣੇ ਤੋਂ ਪਿੱਛੇ
-
ਪੰਜਾਬ ਦਾ ਜਿਹੜਾ ਇੰਡਸਟਰੀਅਲ ਦਾ ਹੱਬ ਹੈ
-
ਸਤਲੁਜ ਸਾਫ ਪਾਣੀ ਲੈਕੇ ਆਉਂਦਾ
-
ਉਹ ਪੀਣ ਯੋਗ ਹੁੰਦਾ ਪਾਣੀ
-
ਉਹ ਪੀਣ ਯੋਗ ਹੁੰਦਾ ਪਾਣੀ
-
ਲੁਧਿਆਣਾ ਖਤਮ ਹੁੰਦੇ ਹੀ ਉਹ ਜ਼ਹਿਰ ਬਣ ਜਾਂਦਾ
-
ਸਾਰਾ Industrial Waste
-
ਪਿਊਰੀਫਾਈ ਕੀਤੇ ਬਿਨਾ ਹੀ ਡੰਪ ਕੀਤਾ ਜਾਂਦਾ
-
ਇਹ ਪਾਣੀ ਰਾਜਸਥਾਨ ਤੱਕ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਿਹਾ
-
ਜਿਹੜਾ ਪਾਣੀ ਕਦੇ ਲੋਕਾਂ ਚ ਜਾਨ ਪਾਉਂਦਾ ਸੀ,
-
ਉਹੀ ਅੱਜ ਉਹਨਾਂ ਦੀ ਜਾਨ ਲੈ ਰਿਹਾ
-
ਤੁਸੀ ਅੱਗੇ ਜਾਕੇ ਦੇਖੋ ਪਿੰਡਾਂ ਵਿੱਚ ਕਿਵੇਂ
-
ਇਹ ਪਾਣੀ ਜਾਨਲੇਵਾ ਬਿਮਾਰੀਆਂ ਬਣ ਰਿਹਾ
-
ਲੋਕ ਕੈਂਸਰ, ਕਾਲੇ ਪੀਲੀਆਂ ਨਾਲ ਮਰ ਰਹੇ ਨੇ
-
Disable ਬੱਚੇ ਪੈਦਾ ਹੋ ਰਹੇ ਨੇ ਅਬੋਹਰ ਵਿੱਚ
-
ਪਾਣੀ ਚ ਜਦੋ ਤੁਸੀ ਵੜਦੇ ਹੋ ਇਹ ਗੰਦਾ ਪਾਣੀ ਕਰਕੇ ਸਮੱਸਿਆ ਨਹੀਂ ਆਉਂਦੀ ?
-
ਗੰਦਾ ਪਾਣੀ ਹੈ, ਪਰ ਅਸੀਂ ਕੀ ਕਰ ਸਕਦੇ ਹਾਂ
-
ਏਥੇ ਬਹੁਤ ਸਾਰੇ ਲੋਕਾਂ ਨੂੰ ਕਾਲਾ ਪੀਲੀਆਂ
-
ਏਥੇ ਇੱਕ ਪਰਿਵਾਰ ਹੈ ਉਹ ਸਾਰਾ ਹੀ ਖਤਮ ਹੋ ਗਿਆ,
-
ਇੱਕ ਵੀ ਨਹੀਂ ਬਚਿਆ
-
ਮੇਰੇ ਵੱਡੇ ਬੱਚੇ ਨੂੰ ਪੀਲੀਆਂ, ਰੰਗ ਕਾਲਾ ਹੋ ਗਿਆ
-
ਮੇਰਾ ਮੁੰਡਾ ਬਹੁਤ ਸੁਨੱਖਾ ਸੀ
-
ਕਾਲਾ ਰੰਗ ਪੈ ਗਿਆ ਸੜੀ ਗਿਆ ਖੂਨ,
-
ਖੂਨ ਗਾੜਾ ਹੋ ਗਿਆ
-
ਖਤਮ ਹੋ ਗਿਆ ਸੀ ਜੇ ਅਸੀਂ ਦੋ ਘੰਟੇ ਨਾ ਲੈਕੇ ਜਾਂਦੇ
-
ਉਦੋਂ ਕੋਰੋਨਾ ਦਾ ਵੀ ਪੂਰਾ ਜ਼ੋਰ ਸੀ
-
ਰਾਜਸਥਾਨ ਜਾਣੀ ਹੈ ਗੱਡੀ,
-
ਅੱਜ ਸ਼ਾਮ ਨੂੰ ਪੰਜ ਵਜੇ ਤੁਰ ਜਾਣੀ ਆ
-
ਕਈ ਨੁਕਸ ਹੈਗੇ ਨੇ ਉਹ ਦੱਸਣਗੇ
-
ਸਾਰਾ ਕੁਝ ਪਾਣੀ ਕਰਕੇ ਹੀ ਹੈ
-
ਖਾਣ ਪੀਣ ਦਾ ਤਾ ਤੁਹਾਨੂੰ ਪਿੰਡਾਂ ਦਾ ਪਤਾ ਹੀ ਹੈ
-
ਸਾਰੀ ਚੀਜ਼ ਤਾਜ਼ੀ ਹੈ
-
ਇਸ ਤੋਂ ਥੱਲੇ ਹਾਲਾਤ ਬਹੁਤ ਮਾੜੇ ਨੇ ਲੋਕਾਂ ਦੇ
-
ਆਪਣੇ ਤਾ ਸਤਲੁਜ ਨੇੜੇ ਰਲਦਾ ਕੁਝ ਨਾ ਕੁਝ ਫਰਕ ਪੈਂਦਾ ਪਾਣੀ ਦਾ
-
ਇਸਤੋਂ ਅੱਗੇ ਤਾ ਮਿਕਸ ਹੀ ਹੋਈ ਜਾਂਦਾ ਗੰਦਾ ਪਾਣੀ
-
ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਏਥੇ
-
ਤੁਹਾਨੂੰ ਦੇ ਦਿੰਦੇ ਆ ਪਾਣੀ ਪੀਣ ਨੂੰ ਤੁਸੀ ਪੀ ਲਵੋਗੇ
-
ਤੁਸੀ ਫਿਲਟਰ ਦਾ ਪੀਂਦੇ ਹੋ,
-
ਤੁਸੀ ਇਹ ਨਹੀਂ ਪੀ ਸਕਦੇ ਸਾਨੂੰ ਪੀਣਾ ਪੈਣਾ ਹੈ
-
ਮੇਰਾ ਸਤਾਰਾਂ ਸਾਲ ਦਾ ਬੱਚਾ ਹੈ
-
ਐਵੇ ਲੱਗਦਾ ਜਿਵੇ ਬਹੁਤ ਉਮਰ ਹੋ ਗਈ
-
ਉਸਦੇ ਵੀ ਚਿੱਟੇ ਧੋਲੇ ਆਏ ਪਏ ਨੇ
-
ਸਿਰ ਬਿਲਕੁਲ ਹੀ ਚਿੱਟਾ ਹੈ
-
ਇਹ 13 ਸਾਲ ਦੀ ਹੈ
-
ਏਦੇ ਉੱਤੇ ਹੁਣੇ ਵੀ ਬੁਢਾਪਾ ਆ ਗਿਆ
-
ਇਹਨਾਂ ਦਾ ਹੁਣ ਜਿਹੜੀਆਂ ਫਸਲਾਂ ਨੇ
-
ਇਸਦੇ ਉੱਤੇ ਵੀ ਬਹੁਤ ਜਿਆਦਾ ਅਸਰ ਹੈ
-
ਬੋਰ ਉੱਤੇ ਨੇ, ਗੰਦਾ ਪਾਣੀ ਫਸਲਾਂ ਚ ਵੀ ਆ ਰਿਹਾ
-
ਉਹੀ ਫਸਲਾਂ ਸਹੀ ਨਹੀਂ ਹੋ ਰਹੀਆਂ
-
ਇਨਸਾਨਾਂ ਤੇ ਵੀ ਆ ਜਿਹੜੇ ਖਾਂਦੇ ਨੇ ਉਹਨਾਂ ਨੂੰ
-
ਜਿਹੜਾ ਪਾਣੀ ਪੀਂਦੇ ਆ ਅਸੀਂ ਉਸਦਾ ਬੱਚਿਆਂ ਤੇ ਵੀ ਅਸਰ ਹੈ
-
ਕਈ ਮਰੀਜ਼ਾਂ ਦੀਆਂ ਜਾਨਾਂ ਵੀ ਚਲੀਆਂ ਗਈਆ
-
ਜੇ ਅਸੀਂ ਇਸਨੂੰ ਉਬਾਲ ਵੀ ਲਈਏ ਤਾ ਪਾਣੀ ਥੱਲੇ ਜੰਮ ਜਾਂਦਾ
-
ਪੱਥਰ ਵਾਂਗੂ ਜੰਮਦਾ ਕੈਮੀਕਲ ਜੰਮਦਾ
-
ਜਾਮਣੀ ਰੰਗ ਦੀ ਚਾਹ ਬਣਦੀ ਹੈ
-
ਨੀਲੀ ਚਾਹ ਬਣ ਜਾਂਦੀ ਹੈ
-
smell ਆਉਂਦੀ ਆ ਆਪਣੀ ਦੇ ਵਿੱਚੋ ਗੰਦੀ
-
ਮੇਰਾ ਭਰਾ ਗੁਰਦੀਪ ਸਿੰਘ
-
ਜਿਸਦੀ ਉਮਰ 28 ਸਾਲ ਹੈ
-
ਉਸਨੂੰ 2018 ਦੇ ਵਿੱਚ ਕੈਂਸਰ ਦੀ ਸਮੱਸਿਆ ਆਈ,
-
ਨਾਲ ਕਾਲੇ ਪੀਲੀਏ ਦੀ ਸਮੱਸਿਆ ਆਈ
-
ਉਸਦੀ ਨੌਜਵਾਨ ਉਮਰ ਸੀ
-
ਮੈ ਪੁੱਛਿਆ ਇਸਨੂੰ ਕੈਂਸਰ ਕਿਵੇਂ ਹੋਇਆ
-
ਕਿਉਂਕਿ ਸਾਡੇ ਪਰਿਵਾਰ ਨੂੰ ਕਿਸੇ ਨੂੰ ਕੈਂਸਰ ਨਹੀਂ ਸੀ
-
ਅਸੀਂ ਇਸਦਾ ਕਾਰਨ ਪੁੱਛਿਆ
-
ਪਤਾ ਲੱਗਿਆ ਗੰਦਾ ਪਾਣੀ
-
ਉਹਨਾਂ ਨੇ ਪੁੱਛਿਆ ਕਿੱਥੇ ਰਹਿੰਦੇ ਹੋ
-
ਤਾ ਅਸੀਂ ਦੱਸਿਆ ਏਥੇ ਰਹਿੰਦੇ ਹਾਂ ਤੇ ਨਾਲ ਗੰਦਾ ਨਾਲਾ ਚੱਲਦਾ
-
ਉਹ ਕਹਿੰਦੇ ਉਹ ਪਾਣੀ ਬਹੁਤ ਗੰਦਾ
-
ਜਿਸਦੇ ਕਰਕੇ ਇਹ ਸਮੱਸਿਆ ਆਈ ਹੈ
-
ਹੋ ਸਕਦਾ ਹੈ ਤੁਹਾਨੂੰ ਵੀ ਹੋ ਜਾਵੇ ਆਉਣ ਵਾਲੇ ਸ਼ਮੇ ਦੇ ਵਿੱਚ
-
ਸਰਕਾਰਾ ਦੇ ਵਲੋ ਕੈਂਸਰ ਵਾਲੇ ਮਰੀਜ਼ ਨੂੰ
-
5 ਲੱਖ ਦਾ ਆਯੁਸ਼ਮਾਨ ਕਾਰਡ ਤੋਂ ਇਲਾਜ਼ ਦਿੱਤਾ ਜਾਂਦਾ
-
ਮੇਰਾ ਕਹਿਣਾ ਇਹਨਾਂ ਸਕੀਮਾਂ ਦੇ ਨਾਲੋਂ
-
ਜੇ ਆਪਾ ਹੱਲ ਕੱਢ ਲਈਏ
-
ਕੈਂਸਰ ਹੋਵੇ ਹੀ ਨਾ ਕਿਸੇ ਨੂੰ
-
ਦੋਵੇਂ ਸਕੀਮਾਂ ਵਰਤਣ ਤੋਂ ਬਾਅਦ ਵੀ
-
ਮੇਰਾ ਭਰਾ ਬਚ ਨਹੀਂ ਸਕਿਆ ਬਿਮਾਰੀ ਤੋਂ
-
ਇਸ ਕਰਕੇ ਇਸਦਾ ਹੱਲ ਹੋਣਾ ਬਹੁਤ ਜਰੂਰੀ ਹੈ
-
ਆਲੇ ਦੁਆਲੇ ਜਿਹੜੇ ਪਿੰਡ ਨੇ ਉਹਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ
-
ਆਉਣ ਵਾਲੇ ਸ਼ਮੇ ਚ ਬਹੁਤ ਵੱਡਾ ਨੁਕਸਾਨ ਹੋਏਗਾ
-
ਤੁਸੀ ਦਰਿਆ ਦੀ ਗੱਲ ਕਰ ਰਹੇ ਹੋ
-
ਜੇ ਦਰਿਆ ਸਾਫ ਵਹੇ GDP ਨਹੀਂ ਵੱਧਦੀ
-
ਜੇ ਦਰਿਆ ਗੰਦਾ ਹੋ ਜਾਵੇ ਤਾ
-
GDP 3 ਵਾਰ ਵੱਧ ਜਾਂਦੀ ਹੈ
-
ਇਸ ਕਰਕੇ ਤੁਸੀ ਦੇਖਿਆ ਕਿਸੇ,
-
ਫਾਇਨਾਂਸ ਮਨਿਸਟਰ ਨੇ ਦਿਖਾਇਆ ਹੋਵੇ
-
ਇਹ ਬਹੁਤ ਗਲਤ ਕੰਮ ਹੋ ਰਿਹਾ ਇਸਨੂੰ ਠੀਕ ਕੀਤਾ ਜਾਵੇ
-
ਜਦੋ ਨਦੀ ਸਾਫ ਵਹਿੰਦੀ ਹੈ
-
ਉਸਦੇ ਆਸ ਪਾਸ ਇੰਡਸਟਰੀ ਲਗਾਈ
-
ਜਿਹੜਾ ਗੰਦ ਸੁੱਟਦੀ ਹੈ ਨਦੀ ਦੇ ਵਿੱਚ
-
ਜੋ ਤੁਹਾਡੇ ਸਾਹਮਣੇ ਹੀ ਹੈ
-
ਜਿਹੜਾ ਤੁਸੀ ਗੰਦ ਸੁੱਟਿਆ ਉਸਦੇ ਨਾਲ GDP ਵੱਧ ਗਈ
-
ਜਿਸ ਨਾਲ ਇੰਡਸਟਰੀ grow ਕਰ ਰਹੀ ਹੈ
-
ਫਿਰ ਜਦੋ ਉਸਦੇ ਵਿੱਚ ਗੰਦ ਫ਼ਲੌ ਕਰਦਾ ਹੈ
-
ਜਿਹੜਾ ਪਾਣੀ ਹੈ ਉਹ ਤੁਸੀ ਵੀ ਪੀਂਦੇ ਹੋ ਮੈ ਵੀ ਪੀਂਦਾ ਹਾਂ
-
ਤੁਸੀ ਕਹਿੰਦੇ ਸੀ ਜਿਆਦਾ ਨੁਕਸਾਨ ਹੁੰਦਾ ਸਿਹਤ ਦਾ
-
ਤੁਸੀ ਸਾਰਾ Process ਦੇਖ ਲਿਓ
-
ਤੁਸੀ ਡਾਕਟਰ ਕੋਲ ਗਏ, ਤੁਸੀ ਬਿਮਾਰ ਹੋ ਗਏ
-
ਤੁਸੀ ਡਾਕਟਰ ਨੂੰ ਫੀਸ ਦਿੱਤੀ, ਉਸਨੇ ਫੀਸ ਲਈ
-
ਇਹ illegally ਹੋ ਜਾਏ
-
ਇਸ ਦਾ ਮਤਲਬ ਇਹੀ ਹੈ GDP ਫਿਰ ਵੱਧ ਗਈ
-
ਕਦੇ ਤੁਸੀ 800 -900 ਕਰੋੜ ਦਾ ਪ੍ਰੋਜੈਕਟ
-
ਲੈਕੇ ਆ ਜਾਂਦੇ ਹੋ ਸਾਫ ਕਰਨ ਵਾਸਤੇ
-
GDP ਫਿਰ ਵੱਧ ਗਈ
-
ਤਿੰਨ ਵਾਰ GDP ਵੱਧ ਜਾਂਦੀ ਹੈ
-
ਸਮੱਸਿਆ ਕਿਸਨੂੰ ਹੈ
-
ਕਿਉਂ ਰੋਕਣਗੇ ਸਰਕਾਰਾਂ ਦਾ ਕੀ ਇਸ਼ਾਰਾ ਹੈ ਕੀ ਇਰਾਦਾ ਹੈ
-
ਇਸਨੂੰ ਬੰਦ ਕੀਤਾ ਜਾਵੇ
-
ਉਹਨਾਂ ਨੂੰ ਤਾ ਫਾਇਦਾ ਹੋ ਰਿਹਾ ਹੈ
-
ਤੁਸੀ ਇੱਕ ਹੋਰ ਦੇਖੋ, ਜਦੋ ਸਾਰਾ ਬਿਮਾਰ ਹੋਕੇ ਦੇਖਦੇ ਹਾਂ
-
ਜਿਹੜੀ ਸਾਡੀ ਸਿਹਤ, ਦਵਾਈਆ ਖਾਣਾ
-
ਜਿੰਨੀਆਂ ਦਵਾਈਆਂ ਜਿਆਦਾ ਵਿੱਕਦੀਆਂ, ਫਿਰ GDP ਵੱਧ ਜਾਂਦੀ ਹੈ
-
ਜਿਨ੍ਹਾਂ ਤੁਸੀ ਬਿਮਾਰ ਹੋਵੋਗੇ
-
ਜਿੰਨੀਆਂ ਤੁਹਾਡੀਆਂ ਸਿਹਤ ਦੀਆ ਸਮੱਸਿਆਵਾਂ ਨੇ
-
ਉਹ ਤਾ economic growth ਤਾ ਹੋ ਗਈ
-
So I think we need to understand
-
ਜਿਹੜਾ ਇਹ ਵੱਡਾ ਡਿਜ਼ਾਈਨ ਹੈ
-
ਜਿਨ੍ਹਾਂ ਚਿਰ ਇਸਨੂੰ ਸਮਝਕੇ ਨਹੀਂ ਚੱਲਾਂਗੇ
-
ਸਾਨੂੰ ਸਮਝ ਨਹੀਂ ਆਵੇਗਾ ਇਹ ਨਾਲਾ ਬੰਦ ਕਰਨ 'ਚ
-
ਕਿਸਦਾ interest ਕਿਉਂ ਨਹੀਂ ਹੈਗਾ
-
ਇਹ ਸੋਚਣ ਵਾਲੀ ਗੱਲ ਹੈ
-
ਦੂਜੀ ਗੱਲ ਇਹ ਵੀ ਹੈ ਕੇ Mindset ਵੀ ਹੈ
-
Mindset ਬਣਾ ਦਿੱਤਾ ਗਿਆ ਕਿ
-
ਇਹ Economic Growth ਹੋ ਰਹੀ ਹੈ
-
ਇਹ ਤਾ ਸਾਨੂੰ ਸਹਿਣਾ ਹੀ ਪਵੇਗਾ
-
we have to live with it
-
ਦਵਿੰਦਰ ਜੀ , ਕੰਵਰ ਜੀ ਅਸੀਂ ਜਾਕੇ ਆਏ
-
ਧਰਾਂਗ ਵਾਲਾ ਪਿੰਡ ਇੱਕ ਪਿੰਡ ਹੋਰ ਸੀ ਨਾਲ
-
50% ਬੰਦੇ ਬਿਮਾਰ ਨੇ
-
ਕਿਸੇ ਨੂੰ ਕਾਲਾ ਪੀਲੀਆਂ, ਕਿਸੇ ਨੂੰ ਕੈਂਸਰ
-
ਕਿਸੇ ਨੂੰ Skin Synopsis ਇਹ ਹਾਲ ਹੋਇਆ ਪਿਆ
-
2021 ਦੇ ਵਿੱਚ ਸਾਡੇ ਪਿੰਡ 11 ਮੌਤਾਂ ਹੋਈਆ ਕੈਂਸਰ ਨਾਲ
-
ਅੱਠ ਪਿੰਡ ਤਾ ਹੁਣ ਮੌਜੂਦਾ ਕੈਂਸਰ ਦੇ
-
ਚਾਲੀ ਮੰਦਬੁੱਧੀ ਬੱਚੇ ਨੇ
-
Skin ਦੀ ਸਮੱਸਿਆ ਬਹੁਤ ਲੋਕਾਂ ਨੂੰ ਹੈ
-
ਦੰਦ ਲੋਕਾਂ ਦੇ ਬਹੁਤ ਖਰਾਬ ਨੇ
-
ਜਿਹੜੇ ਹੱਡੀਆਂ ਦੇ ਰੋਗ ਨੇ, ਜੋੜ ਦੁੱਖਣੇ,
-
ਢੂਹੀ ਦੀਆਂ ਸਮੱਸਿਆਵਾਂ ਨੇ
-
ਉਹ ਬਹੁਤ ਜਿਆਦਾ ਨੇ ਲੱਗਭਗ ਸਭ ਨੂੰ ਹੀ ਹੈ
-
ਇਹ ਘਰ ਘਰ ਹੀ ਹੈ
-
ਇਹੋ ਜਿਹਾ ਕੋਈ ਘਰ ਨਹੀਂ
-
ਜਿਥੇ Patient ਕੋਈ ਦਵਾਈ ਨਾ ਲੈ ਰਿਹਾ ਹੋਵੇ
-
ਜਦੋ ਇਹ ਮੀਡਿਆ ਚ ਗੱਲ ਗਈ
-
ਹੋਰ ਦੋਸਤਾਂ ਮਿੱਤਰਾਂ ਨਾਲ ਵੀ ਗੱਲ ਹੋਈ
-
ਸਾਡੇ ਕੋਲ ਪਿੰਡ ਹੈ ਬੁਰਜ ਮੁਹਾਰ
-
ਉਥੇ ਵੀ ਬਹੁਤ ਜਿਆਦਾ ਵੱਡੀ ਗਿਣਤੀ 'ਚ
-
ਕੈਂਸਰ ਦੇ patient ਨੇ ਮੰਦਬੁਧੀ ਬੱਚੇ ਨੇ
-
ਹੌਲੀ ਹੌਲੀ ਜਦੋ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਗੱਲ ਬਾਤ ਹੋਈ
-
ਹੁਣ ਇਹ ਪਤਾ ਲੱਗ ਰਿਹਾ ਹੈ ਕੇ ਹਰੇਕ ਪਿੰਡ 'ਚ
-
ਹਰੇਕ ਘਰ ਘਰ ਚ ਇਹ ਜਿਹੜੀ ਨਹਿਰ ਹੈ
-
ਇਹ ਸਾਨੂੰ ਕੈਂਸਰ, ਬਿਮਾਰੀਆਂ ਵੰਡ ਰਹੀ ਹੈ
-
ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਨੇ
-
ਜਿਵੇ ਕਿ ਆਮ ਲੋਕਾਂ ਦੇ ਤੇਜਾਬ ਬਣਨਾ
-
ਪਿੰਡ ਚ 80 % ਲੋਕ ਸਵੇਰੇ ਉੱਠਣ ਸਾਰ
-
ਤੇਜਾਬ ਦਾ ਕੈਪਸੂਲ ਖਾਂਦੇ ਨੇ
-
ਡਾਕਟਰ ਵੀ ਇਹ ਕਹਿ ਕੇ ਦੇ ਦਿੰਦੇ ਨੇ ਤੁਸੀ ਸਵੇਰੇ ਉੱਠ ਕੇ
-
ਗੋਲੀ ਜਾ ਕੈਪਸੂਲ ਖਾ ਲਿਆ ਕਰੋ ਬਸ ਠੀਕ ਹੈ
-
ਇਸਦੇ ਕੀ Side Effects ਹੁੰਦੇ ਨੇ
-
ਉਹ 2-4 ਸਾਲਾਂ ਬਾਅਦ ਪਤਾ ਲੱਗਦਾ
-
ਕਈ ਸਾਲ ਪਹਿਲਾ ਮੈ ਤੁਹਾਨੂੰ ਆਪਣੀ ਗੱਲ ਦੱਸਦਾ
-
ਅਸੀਂ ਸੇਮ ਵਾਲੇ ਨਾਲੇ ਵਿੱਚੋ ਚੁੱਕ ਕੇ ਪਾਣੀ ਲਾਇਆ
-
ਉਦੋਂ ਨਹੀਂ ਸੀ ਪਤਾ
-
ਇਹ ਪਹਿਲੀ ਵਾਰ ਉਦੋਂ ਕਾਲਾ ਪਾਣੀ ਆਇਆ ਸੀ
-
ਸ਼ਾਇਦ ਮੈਨੂੰ ਪਹਿਲੀ ਵਾਰ ਪਤਾ ਸੀ
-
ਅਸੀਂ ਉਸ ਪਾਣੀ ਨੂੰ ਲਾ ਲਿਆ
-
ਕਈ ਲੋਕਾਂ ਨੇ ਕਿਹਾ ਕੇ ਪਾਣੀ ਕਾਲਾ
-
ਅਸੀਂ ਕਿਹਾ ਵੈਸੇ ਹੀ ਹੋਣਾ ਕੋਈ ਕਾਰਨ ਹੋਣਾ
-
ਕਈ ਦਿਨਾਂ ਦਾ ਰੁਕਿਆ ਇਸ ਕਰਕੇ ਕਾਲਾ
-
ਪਰ ਪਤਾ ਬਾਅਦ ਚ ਲੱਗਿਆ
-
ਜਦੋ ਕਣਕ ਤੋਂ ਬਾਅਦ ਨਰਮਾ ਬੀਜਿਆ
-
ਨਰਮਾ ਨਹੀਂ ਉੱਗਿਆ
-
ਫਿਰ ਸਾਨੂੰ ਦੁਆਰਾ ਬੀਜਣਾ ਪਿਆ
-
ਓਦੋਂ ਪਤਾ ਲੱਗਿਆ ਕੇ ਇਹ ਜਿਹੜਾ ਪਾਣੀ ਹੈ
-
ਉਹ ਸਾਫ ਨਹੀਂ, ਇਹ ਕੈਮੀਕਲ ਵਾਲਾ ਹੈ
-
ਜਿਹੜਾ ਜਮੀਨ ਦੀ ਸਿਹਤ ਤੇ ਵੀ ਏਨਾ ਅਸਰ ਪਾਉਂਦਾ
-
ਅਸੀਂ ਬਾਗਬਾਨੀ ਕਰਦੇ ਹਾਂ ਪਿਛਲੇ 15 ਸਾਲਾਂ ਤੋਂ
-
ਪਿਛਲੇ 15 ਸਾਲਾਂ ਤੋਂ ਸਾਡੇ ਬਾਗ ਬਹੁਤ ਵਧੀਆ ਸੀ
-
ਪਿਛਲ਼ੇ 3 ਸਾਲਾਂ ਤੋਂ ਜਿਹੜੇ ਸਾਡੇ ਬਾਗ ਨੇ
-
ਉਹ ਹੌਲੀ ਹੌਲੀ ਖਰਾਬ ਹੋਣੇ ਸ਼ੁਰੂ ਹੋਏ
-
ਅਸੀਂ ਡਿਪਾਰਟਮੈਂਟ ਨੂੰ ਵੀ ਪੁੱਛਦੇ ਸੀ
-
ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ, ਬਾਗਾਂ ਨੂੰ ਕੀ ਸਮੱਸਿਆ ਹੈ
-
ਜਦੋ ਨਹਿਰਾਂ ਚ ਦੇਖਿਆ ਕਾਲਾ ਪਾਣੀ ਆ ਰਿਹਾ ਸੀ
-
ਉਸ ਤੋਂ ਬਾਅਦ ਹੌਲੀ ਹੌਲੀ ਸੋਚਣਾ ਸ਼ੁਰੂ ਕੀਤਾ
-
ਇਸਦਾ ਮੂਲ ਕਾਰਨ ਕੀ ਹੈ
-
ਸਾਲ ਕ ਪਹਿਲਾਂ ਸਾਨੂੰ ਲੁਧਿਆਣਾ ਜਾਣ ਦਾ ਵੀ ਮੌਕਾ ਮਿਲਿਆ
-
ਅਸੀਂ ਦੇਖਿਆ ਉਹ ਏਨਾ ਕਾਲਾ ਪਾਣੀ ਸੀ
-
ਜਿਹੜੇ ਕਿੰਨੂੰ ਦੇ ਬਾਗ ਨੇ
-
ਇਸਨੂੰ ਆਪਾ ਨਹਿਰ ਦਾ ਹੀ ਪਾਣੀ ਲਾ ਸਕਦੇ ਹਾਂ
-
ਧਰਤੀ ਆਲਾ ਪਾਣੀ ਆਪਾ ਕਿੰਨੂੰ ਨੂੰ ਲਾ ਨਹੀਂ ਸਕਦੇ
-
ਨਹਿਰ ਦਾ ਪਾਣੀ ਜਿਹੜਾ ਪਿੱਛੋਂ
-
ਬੁੱਢੇ ਨਾਲੇ ਆਲਾ ਕਾਲਾ ਪਾਣੀ
-
ਜਿਹੜਾ ਸਾਡੀਆਂ ਨਹਿਰਾਂ ਚ ਆ ਰਿਹਾ
-
ਜਦੋ ਦੇਖਦੇ ਸੀ ਨਹਿਰਾਂ ਚ ਕਾਲਾ ਪਾਣੀ ਬਾਗ ਸੁੱਖਦੇ ਸੁੱਖਦੇ
-
ਇਸ ਸਾਲ ਤਾ ਜਿਹੜੇ ਸਾਡੇ ਅਬੋਹਰ ਇਲਾਕੇ ਦੇ
-
60 % ਬਾਗ ਇਸ ਕਾਲੇ ਪਾਣੀ ਦੇ ਕਰਕੇ ਸੁੱਕ ਗਏ
-
10 ਸਾਲਾਂ ਚ ਬਾਗ ਤਿਆਰ ਹੁੰਦਾ ਫਲ ਦੇਣ ਲੱਗਦਾ
-
ਕਿਸਾਨ ਦੀ ਸਾਰੀ ਆਰਥਿਕਤਾ ਜਿਹੜਾ ਜੋ ਵੀ
-
ਉਹਦੇ ਕੋਲ ਜਮਾਂ ਪੂੰਜੀ ਉਸਦੇ ਉੱਤੇ ਲਾ ਦਿੰਦਾ
-
ਮੈਨੂੰ ਚੰਗਾ ਮੁਨਾਫ਼ਾ ਆਊਗਾ
-
ਜਦੋ ਚੰਗਾ ਮੁਨਾਫ਼ਾ ਦੇਣ ਦੇ ਨੇੜੇ ਜਾਂਦਾ ਬਾਗ ਤਾ,
-
ਬਾਗ ਸੁੱਕਣ ਲੱਗ ਪਏ
-
ਇਹ ਤਾ ਬਹੁਤ ਵੱਡਾ ਨੁਕਸਾਨ ਹੈ ਇਸ ਏਰੀਏ ਨੂੰ
-
ਸਰਕਾਰਾ ਹੋਰ ਫਸਲ ਦਾ ਤਾ,
-
10-15 ਹਜ਼ਾਰ ਮੁਆਵਜ਼ਾ ਦੇ ਦਿੰਦੀਆਂ ਨੇ
-
ਪਰ ਜਿਹੜਾ ਬਾਗਾਂ ਦਾ ਉਹਦਾ ਤਾ ਬਹੁਤ ਵੱਡਾ ਨੁਕਸਾਨ ਹੈ
-
ਸਰਕਾਰਾ ਨੂੰ ਤਾ ਬਹੁਤ ਵੱਡੇ ਪੱਧਰ ਤੇ ਸੋਚਣਾ ਪਊ
-
ਕਿੰਨੇ ਵੱਡੇ ਪੱਧਰ ਦਾ ਨੁਕਸਾਨ ਹੈ ਜਿਮੀਂਦਾਰ ਦਾ
-
ਏਥੇ ਕਿਸੇ ਨੇ ਨਹੀਂ ਆਉਣਾ ਤੁਹਾਨੂੰ ਕਹਿਣ
-
ਤੁਸੀ ਦਰਿਆਵਾਂ ਨੂੰ ਬਚਾਓ
-
ਕਿਸੇ ਸਿਸਟਮ ਨੇ ਨਹੀਂ ਆਉਣਾ
-
ਕਿਸੇ ਕੰਪਨੀ ਨੇ ਨਹੀਂ ਆਉਣਾ
-
ਕਿਉਂਕਿ ਤੁਹਾਡੇ ਕੋਲ ਪਾਣੀ ਖਤਮ ਹੋਊਗਾ
-
ਤਾ ਹੀ ਉਹ ਬੋਤਲ ਬੰਦ ਪਾਣੀ ਵੇਚਣਗੇ
-
ਤੁਹਾਨੂੰ ਕੈਂਸਰ ਹੋਵੇਗਾ ਤਾਹੀ ਉਹ ਦਵਾਈਆਂ ਵੇਚਣਗੇ
-
ਸਮੱਸਿਆ ਖੜੀ ਕਰਕੇ
-
ਉਹ ਆਪ ਹੱਲ ਤੁਹਾਨੂੰ ਵੇਚ ਸਕਦੇ ਨੇ
-
ਉਹ ਵੇਚਕੇ ਉਹਨਾਂ ਨੇ ਕਮਾਈ ਕਰਨੀ ਹੈ
-
ਦੇਖਣਾ ਅਸੀਂ ਹੈ ਅਸੀਂ ਇਸਦੇ ਵਿੱਚੋ ਕੀ ਕੱਢਣਾ ਹੈ
-
ਕੀ ਬਚਾਉਣਾ ਹੈ
-
ਅਸੀਂ ਸਾਰੇ ਸਾਂਝੇ ਪੰਜਾਬ ਦੇ ਲੋਕਾਂ ਨੂੰ
-
ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੇ ਇਹ ਖਿੱਤਾ
-
ਸ਼ੁਰੂ ਤੋਂ ਹੀ ਭਾਵੇਂ ਮੁਗ਼ਲ ਹੋਣ, ਭਾਵੇਂ ਗੋਰੇ ਹੋਣ
-
ਭਾਵੇਂ ਅੱਜ ਦੀਆਂ ਸਰਕਾਰਾਂ ਹੋਣ
-
ਇਹਨਾਂ ਦੇ ਦਿਮਾਗਾਂ ਚ ਇਹ ਗੱਲ ਵਸੀ ਹੋਈ ਹੈ
-
ਇਹ ਉਹੀ ਲੋਕ ਨੇ ਜਿਹੜੇ ਸਭ ਤੋਂ
-
ਵਧੀਆ ਜਿੰਦਗੀ ਜਿਆਉਂਦੇ ਰਹੇ ਨੇ
-
ਬਗਾਵਤਾਂ ਚ ਹਿੱਸਾ ਲੈਂਦੇ ਰਹੇ ਨੇ
-
ਦੇਸ ਨੂੰ ਆਜ਼ਾਦ ਕਰਨ ਤੇ ਦੂਜਿਆਂ ਤੇ ਦਰਦ ਨੂੰ
-
ਆਪਣਾ ਦਰਦ ਸਮਝਣ ਵਾਲੇ ਲੋਕ ਨੇ
-
ਇਸ ਖਿੱਤੇ ਤੋਂ ਬਗੈਰ ਦੁਨੀਆ ਦਾ ਕੋਈ
-
ਅਜਿਹਾ ਖਿੱਤਾ ਨਹੀਂ ਹੋਇਆ ਜਿਨ੍ਹਾਂ ਨੇ
-
ਦੂਜਿਆਂ ਦੀ ਲੜਾਈ ਆਪਣੀ ਲੜਾਈ ਸਮਝਕੇ ਲੜੀ ਹੈ
-
ਤੁਸੀ ਸਾਡੇ ਨਾਲ ਆਓਗੇ ਇਹ ਲੜਾਈ ਬਹੁਤ ਵੱਡੀ ਹੋਊਗੀ
-
ਸਾਨੂੰ ਤੁਹਾਡੇ ਕੋਲੋਂ ਇਹ ਉਮੀਦ ਹੈਗੀ
-
ਇਹ ਲੜਾਈ ਚ ਛੋਟਾ ਜੇਹਾ ਹਿੱਸਾ ਪਾ ਰਹੇ ਹਾਂ
-
ਤੁਸੀ ਇਸ ਲੜਾਈ ਦੇ ਵਿੱਚ ਹਿੱਸਾ ਪਾਓਗੇ ਤਾ
-
ਇਹ ਲੜਾਈ ਬਹੁਤ ਵੱਡੀ ਹੋ ਸਕਦੀ ਹੈ
-
ਜਦੋ ਲੜਾਈ ਵੱਡੀ ਹੁੰਦੀ ਹੈ ਸੰਗਰਸ਼ ਹੁੰਦਾ
-
ਸੰਗਰਸ਼ ਜਿੱਤੇ ਵੀ ਜਾਂਦੇ ਨੇ
-
ਕਿਉਂਕਿ ਹਮੇਸ਼ਾ ਆਪਣਾ ਇਤਿਹਾਸ ਇਹ ਰਿਹਾ ਕਿ
-
ਲੜਾਈ ਕਿਸੇ ਵੀ ਮਸਲੇ ਤੇ ਹੋਵੇ ਕਿੰਨੀ ਵੱਡੀ ਲੜਾਈ ਹੋਵੇ
-
ਆਪਾ ਨੇ ਅੱਜ ਤੱਕ ਹਾਰ ਨੀ ਮੰਨੀ
-
ਹਰ ਮਸਲੇ ਨੂੰ ਜਿਸਨੂੰ ਹੱਥ ਪਾਇਆ ਉਸਨੂੰ ਸਿਰੇ ਚਾੜ੍ਹਿਆ
-
ਇਹੀ ਅਪੀਲ ਹੈ ਆਪਣੇ ਇਤਿਹਾਸ ਨੂੰ
-
ਆਪਣੀਆਂ ਜੜਾ ਨੂੰ ਯਾਦ ਕਰਦੇ ਹੋਏ
-
ਇਹਨਾਂ ਛੋਟੇ ਛੋਟੇ ਨੂੰ ਮਸਲਿਆਂ ਭਾਵੇਂ ਉਹ ਘਰ ਦਾ ਮਸਲਾ
-
ਘਰੇਲੂ ਮਸਲੇ, ਗੁਆਂਢੀਆਂ ਨਾਲ ਲੜਾਈ ਹੈ
-
ਪਿੰਡ ਦੀ ਚੌਧਰ ਹੈ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਛੱਡਕੇ
-
ਜਿਹੜਾ ਵੱਡੇ ਤੋਰ ਤੇ ਸੰਸਾਰਿਕ ਤੌਰ ਤੇ ਹਮਲਾ ਹੋ ਰਿਹਾ
-
ਉਸਦੇ ਵਾਸਤੇ ਉਸਦੇ ਖਿਲਾਫ ਹੋਈਏ
-
ਇਸ ਮਸਲੇ ਦਾ ਹੱਲ ਕਰੀਏ