-
ਮੈ ਜਦੋ ਆਪਣੀ PHD ਕਰ ਰਿਹਾ ਸੀ
-
ਮੈ ਸਾਊਥ ਚ ਲੋਕਾਂ ਦਾ water management ਦੇਖਿਆ
-
ਮੇਰੇ ਗਾਈਡ ਨੇ ਵੀ ਮੈਨੂੰ ਇੱਕ ਵਾਰੀ ਦੱਸਿਆ
-
ਉਹਨਾਂ ਦੇ ਉਧਰ ਜੋ ਪੀਣ ਵਾਲਾ ਪਾਣੀ ਹੈ
-
ਜਿਹੜਾ ਪੰਜ ਰੁਪਇਆ ਦਾ 25 ਲੀਟਰ ਮੁੱਲ ਮਿਲਦਾ ਹੈ
-
Normally ਇੱਕ ਦਿਨ ਗੱਲ ਹੋਈ ਉਹ ਕਹਿੰਦੇ ਕਿ
-
ਇਹਨਾਂ ਪਾਣੀ ਨਾ ਡੋਲ ਸਾਡੇ ਕੋਲ ਪੰਜ ਦਰਿਆ ਨਹੀਂ ਹੈਗੇ
-
ਸਾਊਥ ਵਿੱਚ ਸਾਡੇ ਕੋਲ ਇੱਕ ਵੀ ਦਰਿਆ ਨਹੀਂ ਹੈ
-
ਅਸੀਂ water reserve ਕਰਦੇ ਹਾਂ
-
ਇਹੋ ਜਿਹੀਆਂ ਚੀਜ਼ਾਂ ਕਰਦੇ ਹਾਂ
-
ਮੈ ਕਿਹਾ ਸਾਡੇ ਕੋਲ ਉਹ ਵੀ polluted ਨੇ
-
ਉਹਨਾਂ ਦੀ ਗੱਲ ਮੇਰੇ ਮਨ ਚ ਘਰ ਕਰ ਗਈ
-
ਇਹ ਤਾ ਵੱਡਾ ਆਉਣ ਵਾਲੇ ਸ਼ਮੇ 'ਚ,
-
ਪੰਜਾਬ ਕੋਲ ਕੁਝ ਵੀ ਨਹੀਂ ਰਹਿਣਾ
-
ਲੋਕ ਇਹੀ ਸੋਚਦੇ ਆ ਕੇ ਅੱਜ ਵੀ ਪੰਜਾਬ 'ਚ
-
ਪੰਜ ਦਰਿਆ ਵੱਗਦੇ ਨੇ
-
ਜਿਹੜੀ ਅਸਲੀ ਹਕੀਕਤ ਹੈ ਉਹ ਢਾਈ ਦਰਿਆਵਾਂ ਦੇ ਨੇੜੇ ਤੇੜੇ ਹੈ
-
ਸਤਲੁਜ ਤੇ ਰਾਵੀ ਦਾ ਤਾ Almost ਆਪਾ ਕਹਿ ਦਇਏ
-
ਪਾਣੀ ਉਸ ਲੈਵਲ ਦਾ ਏਕੁਇਲਿਟੀ Wise ਨਹੀਂ ਰਿਹਾ,
-
ਦੂਜੇ ਦਾ flow wise ਨੀ ਰਿਹਾ
-
ਬਿਆਸ ਦੇ ਆਪਾ ਕੰਡੇ ਬੈਠੇ ਹਾਂ ਤੁਸੀ ਦੇਖ ਸਕਦੇ ਹੋ
-
ਬਿਆਸ ਚ ਵੀ ਕਿਵੇਂ pollutents ਕਿਵੇਂ ਪੈ ਰਹੇ ਨੇ
-
ਜਦੋ ਮੇਰੀ PHD ਖਤਮ ਹੋਈ ਤਾ,
-
ਮੈ ਪੰਜਾਬ ਚ ਆਪਣੀ ਜੋਬ ਸ਼ੁਰੂ ਕੀਤੀ
-
ਫਿਰ ਮੈ ਇਹਨਾਂ ਨੂੰ ਵੀ ਕਿਹਾ ਕੇ ਆਪਾ ਕੁਝ ਸ਼ੁਰੂ ਕਰੀਏ
-
ਇਹਨਾਂ ਦਾ ਵੀ schedule ਨਹੀਂ ਬਣਿਆ,
-
ਮੇਰਾ ਵੀ ਨਹੀਂ ਬਣਿਆ
-
ਮੈ ਇਕ ਦਿਨ ਸੋਚਿਆ ਕੇ ਜੇ ਐਵੇ discussion ਕਰਦੇ ਰਹੇ
-
ਐਵੇਂ ਹੀ ਉਮਰ ਲੰਘ ਜਾਣੀ ਆ ਕੁਝ ਨਹੀਂ ਹੋ ਸਕਦਾ
-
ਇੱਕ ਦਿਨ ਮੇਰੇ ਮਨ ਚ ਆਈ ਅੱਜ ਮੇਰੀ ਹੈ ਛੁੱਟੀ ਹੈ
-
ਅੱਜ ਮੈ ਜਾਨਾ ਸਤਲੁਜ
-
ਮੈ ਇੱਕ ਐਤਵਾਰ ਦੇਖ ਕ ਆਇਆ,
-
ਇੱਕ ਛੁੱਟੀ ਹੀ ਹੁੰਦੀ ਸੀ
-
ਅਗਲੇ ਹਫਤੇ ਮੈ ਇਕੱਲੇ ਨੇ ਪਲਾਸਟਿਕ ਚੁੱਕਣੀ ਸ਼ੁਰੂ ਕਰ ਦਿੱਤੀ
-
ਹੌਲੀ ਹੌਲੀ ਇੰਸਟਰਾਗ੍ਰਾਮ ਤੇ ਪਾਇਆ
-
ਫਿਰ ਜਿਵੇ ਜਿਵੇ ਟੀਮ ਜੁੜਦੀ ਗਈ
-
ਹੌਲੀ ਹੌਲੀ ਅੱਜ ਇਹ movement
-
ਜਿਹੜਾ ਆਪਣੇ ਆਪ ਚ ਬਹੁਤ ਅੱਗੇ ਸਟੈਪ ਵੱਧ ਰਹੇ ਨੇ
-
ਲੋਕ ਜੁੜ ਰਹੇ ਨੇ
-
water warriors ਪੰਜਾਬ environment ਦੇ ਪੱਖੋਂ ਆਪਣੇ,
-
ਲੈਵਲ ਤੇ ਇੱਕ ਬਹੁਤ ਵੱਡੀ movement ਬਣ ਚੁੱਕਾ ਹੈ
-
ਹੁਣ ਅਸੀਂ ਹਰ ਐਤਵਾਰ ਕਲੀਨਿੰਗ ਡਰਾਈਵ ਚਲਾਉਂਦੇ ਹਾਂ
-
ਜਿਸਦੇ ਵਿੱਚ ਅਸੀਂ ਦਰਿਆਵਾਂ ਦੇ ਕੰਢੇ ਸਾਫ ਕਰਦੇ ਹਾਂ
-
ਅਸੀਂ ਲੋਕਾਂ ਨੂੰ ਪਾਣੀ ਵਿੱਚ ਘਰ ਦਾ ਕੂੜਾ
-
ਧਾਰਮਿਕ ਸਮੱਗਰੀ ਜੋ decompose ਨਹੀਂ ਹੁੰਦੀਆਂ
-
ਉਹ ਸੁੱਟਣ ਤੋਂ ਰੋਕਦੇ ਹਾਂ
-
ਪਰ ਇਹ ਸ਼ੁਰੂਆਤ ਹੈ
-
ਮੇਨ ਏਮ ਤਾ ਦਰਿਆਵਾਂ ਨੂੰ ਇੰਡਸਟਰੀਆ waste ਤੋਂ ਮੁਕਤ ਕਰਨਾ
-
ਲੁਧਿਆਣੇ ਤੋਂ ਪਿੱਛੇ,
-
ਪੰਜਾਬ ਦਾ ਜਿਹੜਾ ਇੰਡਸਟਰੀਅਲ ਦਾ ਹੱਬ ਹੈ
-
ਸਤਲੁਜ ਸਾਫ ਪਾਣੀ ਲੈਕੇ ਆਉਂਦਾ
-
ਉਹ ਪੀਣ ਯੋਗ ਹੁੰਦਾ ਪਾਣੀ
-
ਉਹ ਪੀਣ ਯੋਗ ਹੁੰਦਾ ਪਾਣੀ
-
ਲੁਧਿਆਣਾ ਖਤਮ ਹੁੰਦੇ ਹੀ ਉਹ ਜ਼ਹਿਰ ਬਣ ਜਾਂਦਾ
-
ਸਾਰਾ ਇੰਡਸਟਰੀਅਲ waste
-
ਪਿਊਰੀਫਾਈ ਕੀਤੇ ਬਿਨਾ ਹੀ ਡੰਪ ਕੀਤਾ ਜਾਂਦਾ
-
ਇਹ ਪਾਣੀ ਰਾਜਸਥਾਨ ਤੱਕ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਿਹਾ
-
ਜਿਹੜਾ ਪਾਣੀ ਕਦੇ ਲੋਕਾਂ ਚ ਜਾਨ ਪਾਉਂਦਾ ਸੀ,
-
ਉਹੀ ਅੱਜ ਉਹਨਾਂ ਦੀ ਜਾਨ ਲੈ ਰਿਹਾ
-
ਤੁਸੀ ਅੱਗੇ ਜਾਕੇ ਦੇਖੋ ਪਿੰਡਾਂ ਵਿੱਚ ਕਿਵੇਂ
-
ਇਹ ਪਾਣੀ ਜਾਨਲੇਵਾ ਬਿਮਾਰੀਆਂ ਬਣ ਰਿਹਾ
-
ਲੋਕ ਕੈਂਸਰ, ਕਾਲੇ ਪੀਲੀਆਂ ਨਾਲ ਮਰ ਰਹੇ ਨੇ
-
Disable ਬੱਚੇ ਪੈਦਾ ਹੋ ਰਹੇ ਨੇ ਅਬੋਹਰ ਵਿੱਚ
-
ਪਾਣੀ ਚ ਜਦੋ ਤੁਸੀ ਵੜਦੇ ਹੋ ਇਹ ਗੰਦਾ ਪਾਣੀ ਕਰਕੇ ਸਮੱਸਿਆ ਨਹੀਂ ਆਉਂਦੀ ?
-
ਗੰਦਾ ਪਾਣੀ ਹੈ, ਪਰ ਅਸੀਂ ਕੀ ਕਰ ਸਕਦੇ ਹਾਂ
-
ਏਥੇ ਬਹੁਤ ਸਾਰੇ ਲੋਕਾਂ ਨੂੰ ਕਾਲਾ ਪੀਲੀਆਂ
-
ਏਥੇ ਇੱਕ ਪਰਿਵਾਰ ਹੈ ਉਹ ਸਾਰਾ ਹੀ ਖਤਮ ਹੋ ਗਿਆ,
-
ਇੱਕ ਵੀ ਨਹੀਂ ਬਚਿਆ
-
ਮੇਰੇ ਵੱਡੇ ਬੱਚੇ ਨੂੰ ਪੀਲੀਆਂ, ਰੰਗ ਕਾਲਾ ਹੋ ਗਿਆ
-
ਮੇਰਾ ਮੁੰਡਾ ਬਹੁਤ ਸੁਨੱਖਾ ਸੀ
-
ਕਾਲਾ ਰੰਗ ਪੈ ਗਿਆ ਸੜੀ ਗਿਆ ਖੂਨ,
-
ਖੂਨ ਗਾੜਾ ਹੋ ਗਿਆ
-
ਖਤਮ ਹੋ ਗਿਆ ਸੀ ਜੇ ਅਸੀਂ ਦੋ ਘੰਟੇ ਨਾ ਲੈਕੇ ਜਾਂਦੇ
-
ਉਦੋਂ ਕੋਰੋਨਾ ਦਾ ਵੀ ਪੂਰਾ ਜ਼ੋਰ ਸੀ
-
ਰਾਜਸਥਾਨ ਜਾਣੀ ਹੈ ਗੱਡੀ,
-
ਅੱਜ ਸ਼ਾਮ ਨੂੰ ਪੰਜ ਵਜੇ ਤੁਰ ਜਾਣੀ ਆ
-
ਕਈ ਨੁਕਸ ਹੈਗੇ ਨੇ ਉਹ ਦੱਸਣਗੇ
-
ਸਾਰਾ ਕੁਝ ਪਾਣੀ ਕਰਕੇ ਹੀ ਹੈ
-
ਖਾਣ ਪੀਣ ਦਾ ਤਾ ਤੁਹਾਨੂੰ ਪਿੰਡਾਂ ਦਾ ਪਤਾ ਹੀ ਹੈ
-
ਸਾਰੀ ਚੀਜ਼ ਤਾਜ਼ੀ ਹੈ
-
ਇਸ ਤੋਂ ਥੱਲੇ ਹਾਲਾਤ ਬਹੁਤ ਮਾੜੇ ਨੇ ਲੋਕਾਂ ਦੇ
-
ਆਪਣੇ ਤਾ ਸਤਲੁਜ ਨੇੜੇ ਰਲਦਾ ਕੁਝ ਨਾ ਕੁਝ ਫਰਕ ਪੈਂਦਾ ਪਾਣੀ ਦਾ
-
ਇਸਤੋਂ ਅੱਗੇ ਤਾ ਮਿਕਸ ਹੀ ਹੋਈ ਜਾਂਦਾ ਗੰਦਾ ਪਾਣੀ
-
ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਏਥੇ
-
ਤੁਹਾਨੂੰ ਦੇ ਦਿੰਦੇ ਆ ਪਾਣੀ ਪੀਣ ਨੂੰ ਤੁਸੀ ਪੀ ਲਵੋਗੇ
-
ਤੁਸੀ ਫਿਲਟਰ ਦਾ ਪੀਂਦੇ ਹੋ,
-
ਤੁਸੀ ਇਹ ਨਹੀਂ ਪੀ ਸਕਦੇ ਸਾਨੂੰ ਪੀਣਾ ਪੈਣਾ ਹੈ
-
ਮੇਰਾ ਸਤਾਰਾਂ ਸਾਲ ਦਾ ਬੱਚਾ ਹੈ
-
ਐਵੇ ਲੱਗਦਾ ਜਿਵੇ ਬਹੁਤ ਉਮਰ ਹੋ ਗਈ
-
ਉਸਦੇ ਵੀ ਚਿੱਟੇ ਧੋਲੇ ਆਏ ਪਏ ਨੇ
-
ਸਿਰ ਬਿਲਕੁਲ ਹੀ ਚਿੱਟਾ ਹੈ
-
ਇਹ 13 ਸਾਲ ਦੀ ਹੈ
-
ਏਦੇ ਉੱਤੇ ਹੁਣੇ ਵੀ ਬੁਢਾਪਾ ਆ ਗਿਆ
-
ਇਹਨਾਂ ਦਾ ਹੁਣ ਜਿਹੜੀਆਂ ਫਸਲਾਂ ਨੇ
-
ਇਸਦੇ ਉੱਤੇ ਵੀ ਬਹੁਤ ਜਿਆਦਾ ਅਸਰ ਹੈ
-
ਬੋਰ ਉੱਤੇ ਨੇ, ਗੰਦਾ ਪਾਣੀ ਫਸਲਾਂ ਚ ਵੀ ਆ ਰਿਹਾ
-
ਉਹੀ ਫਸਲਾਂ ਸਹੀ ਨਹੀਂ ਹੋ ਰਹੀਆਂ
-
ਇਨਸਾਨਾਂ ਤੇ ਵੀ ਆ ਜਿਹੜੇ ਖਾਂਦੇ ਨੇ ਉਹਨਾਂ ਨੂੰ
-
ਜਿਹੜਾ ਪਾਣੀ ਪੀਂਦੇ ਆ ਅਸੀਂ ਉਸਦਾ ਬੱਚਿਆਂ ਤੇ ਵੀ ਅਸਰ ਹੈ
-
ਕਈ ਮਰੀਜ਼ਾਂ ਦੀਆਂ ਜਾਨਾਂ ਵੀ ਚਲੀਆਂ ਗਈਆ
-
ਜੇ ਅਸੀਂ ਇਸਨੂੰ ਉਬਾਲ ਵੀ ਲਈਏ ਤਾ ਪਾਣੀ ਥੱਲੇ ਜੰਮ ਜਾਂਦਾ
-
ਪੱਥਰ ਵਾਂਗੂ ਜੰਮਦਾ ਕੈਮੀਕਲ ਜੰਮਦਾ
-
ਜਾਮਣੀ ਰੰਗ ਦੀ ਚਾਹ ਬਣਦੀ ਹੈ
-
ਨੀਲੀ ਚਾਹ ਬਣ ਜਾਂਦੀ ਹੈ
-
smell ਆਉਂਦੀ ਆ ਆਪਣੀ ਦੇ ਵਿੱਚੋ ਗੰਦੀ
-
ਮੇਰਾ ਭਰਾ ਗੁਰਦੀਪ ਸਿੰਘ
-
ਜਿਸਦੀ ਉਮਰ 28 ਸਾਲ ਹੈ
-
ਉਸਨੂੰ 2018 ਦੇ ਵਿੱਚ ਕੈਂਸਰ ਦੀ ਸਮੱਸਿਆ ਆਈ,
-
ਨਾਲ ਕਾਲੇ ਪੀਲੀਏ ਦੀ ਸਮੱਸਿਆ ਆਈ
-
ਉਸਦੀ ਨੌਜਵਾਨ ਉਮਰ ਸੀ
-
ਮੈ ਪੁੱਛਿਆ ਇਸਨੂੰ ਕੈਂਸਰ ਕਿਵੇਂ ਹੋਇਆ
-
ਕਿਉਂਕਿ ਸਾਡੇ ਪਰਿਵਾਰ ਨੂੰ ਕਿਸੇ ਨੂੰ ਕੈਂਸਰ ਨਹੀਂ ਸੀ
-
ਅਸੀਂ ਇਸਦਾ ਕਾਰਨ ਪੁੱਛਿਆ
-
ਪਤਾ ਲੱਗਿਆ ਗੰਦਾ ਪਾਣੀ
-
ਉਹਨਾਂ ਨੇ ਪੁੱਛਿਆ ਕਿੱਥੇ ਰਹਿੰਦੇ ਹੋ
-
ਤਾ ਅਸੀਂ ਦੱਸਿਆ ਏਥੇ ਰਹਿੰਦੇ ਹਾਂ ਤੇ ਨਾਲ ਗੰਦਾ ਨਾਲਾ ਚੱਲਦਾ
-
ਉਹ ਕਹਿੰਦੇ ਉਹ ਪਾਣੀ ਬਹੁਤ ਗੰਦਾ
-
ਜਿਸਦੇ ਕਰਕੇ ਇਹ ਸਮੱਸਿਆ ਆਈ ਹੈ
-
ਹੋ ਸਕਦਾ ਹੈ ਤੁਹਾਨੂੰ ਵੀ ਹੋ ਜਾਵੇ ਆਉਣ ਵਾਲੇ ਸ਼ਮੇ ਦੇ ਵਿੱਚ
-
ਸਰਕਾਰਾ ਦੇ ਵਲੋ ਕੈਂਸਰ ਵਾਲੇ ਮਰੀਜ਼ ਨੂੰ
-
5 ਲੱਖ ਦਾ ਆਯੁਸ਼ਮਾਨ ਕਾਰਡ ਤੋਂ ਇਲਾਜ਼ ਦਿੱਤਾ ਜਾਂਦਾ
-
ਮੇਰਾ ਕਹਿਣਾ ਇਹਨਾਂ ਸਕੀਮਾਂ ਦੇ ਨਾਲੋਂ
-
ਜੇ ਆਪਾ ਹੱਲ ਕੱਢ ਲਈਏ
-
ਕੈਂਸਰ ਹੋਵੇ ਹੀ ਨਾ ਕਿਸੇ ਨੂੰ
-
ਦੋਵੇਂ ਸਕੀਮਾਂ ਵਰਤਣ ਤੋਂ ਬਾਅਦ ਵੀ
-
ਮੇਰਾ ਭਰਾ ਬਚ ਨਹੀਂ ਸਕਿਆ ਬਿਮਾਰੀ ਤੋਂ
-
ਇਸ ਕਰਕੇ ਇਸਦਾ ਹੱਲ ਹੋਣਾ ਬਹੁਤ ਜਰੂਰੀ ਹੈ
-
ਆਲੇ ਦੁਆਲੇ ਜਿਹੜੇ ਪਿੰਡ ਨੇ ਉਹਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ
-
ਆਉਣ ਵਾਲੇ ਸ਼ਮੇ ਚ ਬਹੁਤ ਵੱਡਾ ਨੁਕਸਾਨ ਹੋਏਗਾ