< Return to Video

Sawarn Singh GDP 3 36

  • 0:01 - 0:02
    ਮੇਰਾ ਨਾਮ ਰਵਿੰਦਰ ਕੌਰ
  • 0:03 - 0:05
    ਮੇਰੇ ਪਤੀ ਸੀ ਉਹ
  • 0:05 - 0:08
    ਬਸ ਏਨਾ ਹੀ ਦੱਸਿਆ ਜਿਨ੍ਹਾਂ ਨੇ ਰਿਸ਼ਤਾ ਕਰਵਾਇਆ
  • 0:08 - 0:11
    ਵਿਆਹ ਕੀਤਾ ਭੈਣ ਜੀ ਦਾ ਵਿਆਹ ਕੀਤਾ, ਰਿਸ਼ਤਾ ਕੀਤਾ
  • 0:11 - 0:13
    ਉਹਨਾਂ ਨੇ ਇਹੀ ਦੱਸਿਆ, ਕਿ ਮੁੰਡੇ ਦੀਆਂ ਦੁਕਾਨਾਂ ਨੇ
  • 0:14 - 0:14
    ਵਰਕਸ਼ਾਪ ਚਲਾਉਂਦਾ
  • 0:16 - 0:18
    ਵਰਕਸ਼ਾਪ ਆ ਘਰ ਦੇ ਅੱਗੇ
  • 0:18 - 0:20
    ਅੱਗੇ ਦੁਕਾਨ ਆ ਪਿੱਛੇ ਮਕਾਨ
  • 0:20 - 0:22
    ਮਕਾਨ ਕਰਾਏ ਤੇ ਦਿੱਤਾ ਸੀ
  • 0:22 - 0:23
    ਵਰਕਸ਼ਾਪ ਚਲਾਉਂਦਾ
  • 0:24 - 0:26
    ਪਾਸਪੋਰਟ ਬਣਿਆ ਹੋਇਆ
  • 0:26 - 0:28
    ਉਹਨਾਂ ਦੇ ਸਾਰੇ ਬਾਹਰ ਰਹਿੰਦੇ ਆ
  • 0:28 - 0:30
    ਉਹਨੇ ਵੀ ਬਾਹਰ ਚਲਿਆ ਜਾਣਾ,
  • 0:30 - 0:32
    ਸਾਨੂੰ ਤਾ ਇਹ ਦੱਸਿਆ ਏਹਨੇ ਵੀ ਬਾਹਰ ਚਲਿਆ ਜਾਣਾ
  • 0:32 - 0:34
    ਘਰ ਵਿੱਚ ਕਿਸੇ ਗੱਲ ਦੀ ਤੰਗੀ ਨਹੀਂ,
  • 0:34 - 0:35
    ਸਭ ਕੁਝ ਵਧੀਆ ਜ਼ਮੀਨ ਵੀ ਹੈਗੀ
  • 0:36 - 0:38
    ਕਾਰੋਬਾਰ ਵੀ ਮੁੰਡੇ ਦਾ ਠੀਕ ਹੈ
  • 0:39 - 0:40
    ਇਹ ਸਾਨੂੰ ਦੱਸਿਆ ਹੀ ਨਹੀਂ
  • 0:40 - 0:42
    ਇਹ ਕੋਈ ਕਿਸੇ ਕੰਮ ਚ ਹੈ ਜਾ ਨਹੀਂ
  • 0:42 - 0:44
    ਇਹੋ ਜਿਹੀ ਕੋਈ ਗੱਲ ਨਹੀਂ
  • 0:44 - 0:46
    15-20 ਦਿਨ ਹੀ ਹੋਏ ਸੀ ਵਿਆਹ ਨੂੰ
  • 0:47 - 0:51
    ਸਾਡੀ ਹਵੇਲੀ ਹੈ ਉੱਥੇ, ਉੱਥੇ ਸੁੱਤੇ ਸੀ ਆਪਾ
  • 0:52 - 0:54
    ਮੈਂ ਬਾਥਰੂਮ ਆਈ ਸਵੇਰ ਦੇ ਟਾਈਮ ਤੇ
  • 0:56 - 0:58
    ਬਾਹਰ ਦੇਖਿਆ ਪੁਲਿਸ ਹੀ ਪੁਲਿਸ ਸੀ
  • 0:59 - 1:01
    ਉਹਨਾਂ ਮੈਨੂੰ ਪੁੱਛਿਆ ਕਿ ਤੁਹਾਡੇ ਤੁਹਾਡੇ ਪਤੀ ਕਿੱਥੇ ਹਨ
  • 1:01 - 1:03
    ਮੈਂ ਕਿਹਾ ਉਹ ਅੰਦਰ ਸੁੱਤੇ ਹਨ
  • 1:03 - 1:06
    ਫਿਰ ਮੈਂ ਕਿਹਾ ਤੁਸੀਂ ਨਾ ਆਵੋ, ਮੈਂ ਉਠਾ ਕੇ ਲਿਆਉਣੀ ਆ
  • 1:07 - 1:09
    ਜਦੋਂ ਮੈਂ ਉਠਾਣ ਗਈ ਤਾਂ,
  • 1:09 - 1:11
    ਪੁਲਿਸ ਵਾਲੇ ਮੇਰੇ ਮਗਰ ਹੀ ਆ ਗਏ
  • 1:11 - 1:14
    ਉੱਥੋਂ ਹੀ ਉਹਨੂੰ ਫੜ ਕੇ ਲੈ ਗਏ
  • 1:14 - 1:16
    ਮੈਨੂੰ ਏਨਾ ਪਤਾ ਨਹੀਂ ਸੀ,
  • 1:16 - 1:18
    ਕਿਉਂ ਫੜ ਕੇ ਲੈ ਕੇ ਗਏ ਨੇ ਤੇ ਕਿਉਂ ਨਹੀਂ
  • 1:18 - 1:21
    ਮੈਂ ਪੁੱਛਦੀ ਹੀ ਰਹਿ ਗਈ, ਗੱਡੀ ਚ ਬਿਠਾ ਕੇ ਲੈ ਗਏ
  • 1:21 - 1:22
    ਕੱਪੜੇ ਵੀ ਨਹੀਂ ਪਾਉਣ ਦਿੱਤੇ
  • 1:22 - 1:24
    ਕਛਹਿਰਾ ਤੇ ਬਨੈਣ ਪਾਈ ਹੋਈ ਸੀ, ਸਿਰਫ ਉਹਨਾਂ ਦੇ
  • 1:25 - 1:26
    ਬਟਾਲੇ ਦੀ ਪੁਲਿਸ ਸੀ
  • 1:27 - 1:29
    ਗੋਬਿੰਦ ਰਾਮ ਐਸ ਐਸ ਪੀ ਸੀ ਉਦੋਂ
  • 1:29 - 1:31
    ਉਹ ਵਾਲੀ ਪੁਲਿਸ ਫੜ ਕੇ ਲੈ ਗਈ
  • 1:31 - 1:33
    ਗੱਡੀ ਵਿੱਚ ਹੋਰ ਵੀ ਕਾਫੀ ਬੰਦੇ ਫੜਕੇ,
  • 1:33 - 1:33
    ਬਿਠਾਏ ਹੋਏ ਸੀ ਉਹਨਾਂ ਨੇ
  • 1:34 - 1:38
    ਪੰਜ ਛੇ ਦਿਨ ਪੁਲਿਸ ਵਾਲਿਆਂ ਨੇ ਉਹਨੂੰ ਨਹੀਂ ਸੀ ਛੱਡਿਆ
  • 1:38 - 1:40
    ਫਿਰ ਪੰਜ ਛੇ ਦਿਨਾਂ ਬਾਅਦ,
  • 1:40 - 1:41
    ਫਿਰ ਮੈਂ ਆਪਣੇ ਡੈਡੀ ਨੂੰ ਜਾ ਕੇ ਦੱਸਿਆ
  • 1:43 - 1:46
    ਉਹਨਾਂ ਦਾ ਇੱਕ ਫਰੈਂਡ ਹੈ, ਸਰਪੰਚ ਰਜਿੰਦਰ ਸਿੰਘ
  • 1:47 - 1:48
    ਉਹ ਉਹਨਾਂ ਨੂੰ ਨਾਲ ਲੈ ਕੇ ਆਏ
  • 1:49 - 1:51
    ਫਿਰ ਸਾਰੀ ਦੌੜ ਭੱਜ ਕੀਤੀ
  • 1:51 - 1:52
    ਕਿਸੇ ਨੂੰ ਮਿਲ ਮਿਲਾ ਕੇ,
  • 1:52 - 1:54
    ਫਿਰ ਉਹਨਾਂ ਨੂੰ ਉਥੋਂ ਫਿਰ ਛੁਡਾਇਆ
  • 1:55 - 1:57
    ਜਦੋਂ ਲੈ ਕੇ ਆਏ ਤਾਂ ਬਹੁਤ ਮਾਰਿਆ ਸੀ ਉਹਨਾਂ ਨੂੰ
  • 1:57 - 2:00
    ਤੁਰਿਆ ਵੀ ਨਹੀਂ ਸੀ ਜਾਂਦਾ ਉਹਨਾਂ ਕੋਲੋਂ
  • 2:00 - 2:02
    ਬਹੁਤ ਸੱਟਾਂ ਮਾਰੀਆਂ
  • 2:03 - 2:05
    ਜਿਹੜੇ ਮੁੰਡੇ ਫੜ ਕੇ ਲੈ ਗਏ ਸੀ
  • 2:05 - 2:06
    ਕਹਿੰਦੇ ਉਹਨਾਂ ਨੇ ਦੱਸਿਆ ਸੀ ਕਿ
  • 2:06 - 2:08
    ਇਸ ਦਾ ਵੀ ਨਾਮ ਵਿੱਚ ਸੀ
  • 2:08 - 2:10
    ਜੋ ਅੱਤਵਾਦੀ ਫੜੇ ਸੀ
  • 2:10 - 2:13
    ਉਹਨਾਂ ਨੇ ਇਸ ਦਾ ਵੀ ਨਾਮ ਲਿਆ ਸੀ
  • 2:14 - 2:15
    ਉਦੋਂ ਐਸ ਐਸ ਪੀ ਗੋਬਿੰਦ ਰਾਮ
  • 2:15 - 2:19
    ਐਵੇਂ ਹੀ ਫੜ ਫੜ ਕੇ ਲਿਜਾ ਰਿਹਾ ਸੀ
  • 2:20 - 2:22
    ਜਦੋ ਇਹਨਾਂ ਨੂੰ ਪੁਲਿਸ ਨੇ ਫੜਿਆ
  • 2:23 - 2:28
    ਦੂਸਰੇ ਦਿਨ ਫਿਰ ਅਸੀਂ ਰਾਤ ਨੂੰ ਹਵੇਲੀ ਵਿੱਚ ਸੁੱਤੇ ਸੀ
  • 2:28 - 2:29
    ਉਹਨਾਂ ਦੇ ਤਾਇਆ ਜੀ
  • 2:33 - 2:35
    ਪੁਲਿਸ ਰਾਤ ਆਈ ਤੇ ਉਹਨਾਂ ਨੂੰ ਫੜ ਕੇ ਲੈ ਗਈ
  • 2:35 - 2:37
    ਘਰ ਉਹਨਾਂ ਨੂੰ ਦੱਸਣ ਦਾ ਮੌਕਾ ਹੀ ਨਹੀਂ ਦਿੱਤਾ
  • 2:37 - 2:39
    ਮੈ ਘਰ ਜਾਕੇ ਦੱਸਾ, ਉਹ ਹਵੇਲੀ ਸੁੱਤੇ ਸੀ
  • 2:40 - 2:43
    ਆਪਾ ਘਰ ਜਾਕੇ ਦੱਸ ਦਇਏ, ਪੁਲਿਸ ਵਾਲਿਆਂ ਨੂੰ ਕਿਹਾ
  • 2:44 - 2:45
    ਉਹ ਮੰਨੇ ਨਹੀਂ
  • 2:45 - 2:48
    ਸਾਨੂੰ ਕੋਈ ਪਤਾ ਨਹੀਂ ਉਹ ਫੜਕੇ ਲੈ ਗਈ ਪੁਲਿਸ
  • 2:51 - 2:53
    ਸਵੇਰੇ ਉੱਠ ਕੇ ਸਾਰੇ ਦੇਖਦੇ ਰਹੇ ਆਏ ਨਹੀਂ
  • 2:53 - 2:56
    ਅਸੀਂ ਸੋਚਿਆ ਕਿ ਖੇਤਾਂ ਚ ਗਏ ਨੇ
  • 2:55 - 2:57
    ਜਦੋ ਸਾਨੂੰ ਪਿੰਡ ਦੇ ਲੋਕਾਂ ਨੇ ਦੱਸਿਆ,
  • 2:57 - 3:00
    ਉਹ ਸ਼ਾਇਦ ਰਾਤ ਪੁਲਿਸ ਦੀਆਂ ਗੱਡੀਆਂ ਘੁੰਮਦੀਆਂ ਸੀ
  • 3:00 - 3:02
    ਕਿਤੇ ਫੜਕੇ ਤਾ ਨਹੀਂ ਲੈ ਗਏ
  • 3:01 - 3:02
    ਅਸੀਂ ਪਤਾ ਕੀਤਾ
  • 3:03 - 3:06
    ਸਾਨੂੰ ਪਤਾ ਲੱਗਾ ਕਿ ਪੁਲਿਸ ਫੜ ਕੇ ਲੈ ਗਈ
  • 3:06 - 3:06
    ਵੱਡੇ ਭਾਈ ਸਾਹਿਬ ਨੂੰ
  • 3:08 - 3:11
    ਫਿਰ ਦੋਨਾਂ ਨੂੰ ਫੜਕੇ ਉੱਥੇ ਉਹਨਾਂ ਨੂੰ ਵੀ ਮਾਰਿਆ
  • 3:12 - 3:14
    ਦੋਨੇ ਭਰਾਵਾਂ ਨੂੰ ਪੁਲਿਸ ਨੇ ਬਹੁਤ ਮਾਰਿਆ
  • 3:16 - 3:18
    ਵੱਡੇ ਭਾਈ ਸਾਹਿਬ ਨੂੰ ਛੱਡ ਦਿੱਤਾ, ਚਾਰ ਕੁ ਦਿਨਾਂ ਬਾਅਦ
  • 3:19 - 3:21
    ਪਰ ਇਹਨਾਂ ਨੂੰ ਨਹੀਂ ਛੱਡਿਆ ਉਹਨਾਂ ਨੇ
  • 3:21 - 3:23
    ਇਹਨਾਂ ਨੂੰ ਦੂਸਰੇ-ਤੀਸਰੇ ਦਿਨ ਛੱਡਿਆ
  • 3:24 - 3:26
    ਬਹੁਤ ਹਾਲਤ ਮਾੜੀ ਸੀ, ਬਹੁਤ ਮਾਰਿਆ ਉਹਨਾਂ ਨੂੰ
  • 3:27 - 3:29
    ਉਹਨਾਂ ਦੀਆਂ ਲੱਤਾਂ ਤੇ ਮੈਂ ਹੱਥ ਵੀ ਲਾਉਂਦੀ ਸੀ
  • 3:29 - 3:31
    ਕਹਿੰਦੇ ਸੀ ਲੱਤਾਂ ਤੇ ਹੱਥ ਨਾ ਲਾ
  • 3:34 - 3:35
    ਪਤਾ ਨਹੀਂ ਕੀ ਫੇਰਿਆ ਸੀ ਲੱਤਾਂ ਤੇ
  • 3:36 - 3:38
    ਹੱਥ ਵੀ ਨਹੀਂ ਸੀ ਲੱਗਦਾ ਉਹਨਾਂ ਤੇ
  • 3:38 - 3:41
    ਉਸ ਤੋਂ ਬਾਅਦ ਵੀ ਪੁਲਿਸ ਨੇ ਫਿਰ ਕਿੰਨੇ ਵਾਰੀ ਫੜਿਆ
  • 3:42 - 3:46
    ਪੰਜ ਛੇ ਮਹੀਨੇ ਬਾਅਦ ਫੜ ਕੇ ਲੈ ਜਾਂਦੇ ਸੀ ਪੁਲਿਸ ਉਹਨਾਂ ਨੂੰ
  • 3:46 - 3:46
    ਪਰ ਛਡਾ ਲੈਂਦੇ ਸੀ ਆਪਾਂ
  • 3:46 - 3:49
    ਫਿਰ ਇੱਕ ਵਾਰੀ ਮੇਰੀ ਭੈਣ ਦੀ ਮੈਰਿਜ ਸੀ ਛੋਟੀ ਦੀ
  • 3:50 - 3:52
    ਮੇਰੇ ਤੋਂ ਵੱਡੀ ਵੈਸੇ, ਮੈਰਿਜ ਉਹਨਾਂ ਦੀ ਬਾਅਦ ਚ ਹੋਈ ਆ।
  • 3:53 - 3:56
    ਫਿਰ ਆਪਾਂ ਘਰ ਸੁੱਤੇ ਸੀ ਰਾਤ ਦੋਨੇ ਜਾਣੇ
  • 3:56 - 3:59
    ਘਰ ਦੇ ਬਾਕੀ ਪਰਿਵਾਰ ਵੀ ਸਾਰੇ ਸੁੱਤੇ
  • 3:59 - 4:01
    ਉੱਥੇ ਨਾ ਰਾਤ ਗੇਟ ਖੜਕਿਆ ਸਾਡਾ
  • 4:01 - 4:03
    ਬਾਰਿਸ਼ ਬਹੁਤ ਆ ਰਹੀ ਉਸ ਦਿਨ
  • 4:03 - 4:06
    ਰਾਤ ਜਦੋਂ ਮੈਂ ਸੋਚਿਆ ਕਿ ਬਾਹਰ ਬਿਜਲੀ ਖੜਕੀ
  • 4:06 - 4:08
    ਬੜੀ ਜ਼ੋਰ ਦੀ ਖੜਾਕਾ ਜਿਹਾ ਹੋਇਆ ਬਾਹਰ
  • 4:09 - 4:12
    ਮੈਂ ਇਹਨਾਂ ਨੂੰ ਕਿਹਾ ਬਾਹਰ ਜਾ ਕੇ ਦੇਖੋ
  • 4:12 - 4:14
    ਇਹ ਦੇਖਣ ਲੱਗੇ ਤੇ ਬਾਹਰ ਪੁਲਿਸ ਹੀ ਪੁਲਿਸ ਸੀ ਸਾਡੇ
  • 4:14 - 4:17
    ਬਾਹਰੋ ਉਸੇ ਵੇਲੇ ਉਹਨਾਂ ਨੂੰ ਨਾਲ ਫੜ ਕੇ ਲੈ ਗਏ ਰਾਤ
  • 4:17 - 4:19
    ਸਾਨੂੰ ਉਹਨਾਂ ਨੇ ਦੱਸਿਆ ਕਹਿੰਦੇ ਵੈਸੇ ਹੀ ਅਸੀਂ ਖੜਨਾ,
  • 4:19 - 4:21
    ਕੋਈ ਗੱਲ ਨਹੀਂ ਛੱਡ ਦਵਾਂਗੇ ਕੋਈ ਗੱਲ ਨਹੀਂ
  • 4:21 - 4:23
    ਫਿਕਰ ਨਾ ਕਰੋ, ਬਸ ਸਾਨੂੰ ਇਸ ਤਰਾਂ ਕਹਿੰਦੇ ਰਹੇ
  • 4:23 - 4:26
    ਅਗਲੇ ਦਿਨ ਅਸੀਂ ਪਤਾ ਕੀਤਾ ਕਾਨੂੰਵਨ ਥਾਣੇ ਵਿੱਚ
  • 4:26 - 4:27
    ਕਹਿੰਦੇ ਇਥੇ ਨੀ ਲੈਕੇ ਆਏ
  • 4:27 - 4:29
    ਫਿਰ ਪਤਾ ਕੀਤਾ ਕਹਿੰਦੇ ਗੁਰਦਾਸਪੁਰ ਥਾਣੇ ਵਿੱਚ
  • 4:31 - 4:35
    ਫੇਰ ਬਾਅਦ ਚ ਪੁਲਿਸ ਸਾਡੇ ਘਰ ਆਈ ਦੂਸਰੇ ਤੀਸਰੇ ਦਿਨ
  • 4:35 - 4:36
    ਇਹਨਾਂ ਨੂੰ ਨਹੀਂ ਛੱਡਿਆ
  • 4:37 - 4:39
    ਇਹਨਾਂ ਨੂੰ ਤਾਂ ਪੁਲਿਸ ਨੇ ਬਹੁਤ ਮਾਰਿਆ ਉਥੇ
  • 4:39 - 4:42
    ਸਾਨੂੰ ਕਿਸੇ ਨੇ ਆ ਕੇ ਦੱਸਿਆ ਪੁਲਿਸ ਵਾਲੇ ਨੇ
  • 4:45 - 4:48
    ਤੁਹਾਨੂੰ ਉਹਦਾ ਸੁਨੇਹਾ ਕਿ ਪੁਲਿਸ ਨੇ ਮੈਨੂੰ ਮਾਰ ਦੇਣਾ
  • 4:48 - 4:51
    ਮੈਨੂੰ ਛਡਵਾ ਲਓ ਅੱਜ ਕਿਸੇ ਤਰ੍ਹਾਂ ਵੀ
  • 4:52 - 4:55
    ਸਾਡੇ ਇੱਕ ਤਾਇਆ ਜੀ ਆ ਉਹਨਾਂ ਦਾ ਬੇਟਾ ਵੀ
  • 4:55 - 4:57
    ਐਸਐਚਓ ਸਰਦਾਰ ਨੋਕ ਸਿੰਘ
  • 4:58 - 5:01
    ਉਹ ਤਰਨ ਤਾਰਨ ਥਾਣੇ ਵਾਲੇ ਲੱਗੇ ਸੀ ਉਦੋਂ
  • 5:01 - 5:03
    ਮੇਰੇ ਜਿਹੜੇ ਸੋਹਰਾ ਸਾਹਿਬ ਆ
  • 5:03 - 5:05
    ਉਹ ਉਹਨਾਂ ਨੂੰ ਮਿਲਣ ਵਾਸਤੇ ਗਏ
  • 5:06 - 5:08
    ਕਿਸੇ ਵੀ ਤਰ੍ਹਾਂ ਸਾਨੂੰ ਮੁੰਡੇ ਨੂੰ ਛਡਾ ਦਓ
  • 5:09 - 5:10
    ਲੇਕਿਨ ਉਸ ਟਾਈਮ ਤੇ ਪੁਲਿਸ ਸੁਣਦੀ ਨਹੀਂ ਸੀ
  • 5:10 - 5:12
    ਕੋਈ ਵੀ ਰਿਸ਼ਤੇਦਾਰ ਵੀ ਨਹੀਂ ਸੁਣਦਾ ਆਪਣੀ
  • 5:14 - 5:16
    ਫਿਰ ਸਾਡੇ ਘਰ ਰਾਤ ਪੁਲਿਸ ਆਈ
  • 5:16 - 5:18
    ਉਹ ਇਦਾਂ ਸਾਡੇ ਘਰ ਦਾ ਨਕਸ਼ਾ ਬਣਾ ਕੇ ਲੈ ਗਏ
  • 5:18 - 5:20
    ਆਪਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਆਏ
  • 5:20 - 5:23
    ਉਹ ਕਹਿੰਦੇ ਵੈਸੇ ਅਸੀਂ ਨਕਸ਼ਾ ਬਣਾ ਕੇ ਖੜਨਾ
  • 5:22 - 5:24
    ਏਦਾਂ ਹੀ ਨਕਸ਼ਾ ਬਣਾ ਕੇ ਘਰ ਦਾ ਲੈ ਗਏ
  • 5:25 - 5:27
    ਫਿਰ ਉਹਨਾਂ ਨੇ ਦੂਸਰੇ ਤੀਸਰੇ ਦਿਨ
  • 5:27 - 5:28
    ਉਹਨਾਂ ਤੇ ਕੇਸ ਬਣਾਤਾ
  • 5:29 - 5:31
    ਉਹਨਾਂ ਨੇ ਕੇਸ ਇਹ ਬਣਾ ਬਣਾਇਆ ਵੀ ਆਪਾਂ
  • 5:31 - 5:32
    ਇਹਨਾਂ ਦੇ ਘਰ ਵਿੱਚ ਛਾਪਾ ਮਾਰਿਆ,
  • 5:32 - 5:34
    ਇਹਨਾਂ ਦੇ ਘਰ ਵਿੱਚ ਮੁੰਡੇ ਬੈਠੇ ਸੀ
  • 5:35 - 5:38
    ਅੱਤਵਾਦੀ ਬੈਠੇ ਸੀ ਤੇ ਮੀਟਿੰਗ ਕਰਦੇ ਪਏ ਸੀ ਝੂਠ ਹੀ
  • 5:39 - 5:41
    ਆਪਾਂ ਜਦੋਂ ਘਰ ਆਏ ਆ ਐਂਟਰੀ ਕੀਤੀ
  • 5:41 - 5:43
    ਬਾਕੀ ਮੁੰਡੇ ਭੱਜ ਗਏ ਤੇ ਇਹਨੂੰ ਅਸੀਂ ਫੜ ਲਿਆ
  • 5:43 - 5:46
    ਝੂਠ ਹੀ ਪਰਚਾ ਕੇਸ ਬਣਾਤਾ
  • 5:46 - 5:48
    ਫਿਰ ਇਹਨਾਂ ਨੂੰ ਮੁੜਕੇ ਜੇਲ ਭੇਜ ਦਿੱਤਾ
  • 5:48 - 5:50
    ਇੱਕ ਮਹੀਨਾ ਇਹ ਜੇਲ ਚ ਰਹੇ ਗੁਰਦਾਸਪੁਰ
  • 5:51 - 5:54
    ਫਿਰ ਉਥੋਂ ਛਡਵਾ ਕੇ ਲਿਆਂਦਾ
  • 5:54 - 5:57
    ਇਕ ਮਹੀਨੇ ਬਾਅਦ ਇਹਨਾਂ ਦੀ ਜਮਾਨਤ ਕਰਾ ਕੇ ਲਿਆਂਦੀ
  • 5:56 - 5:58
    ਕੇਸ ਚਲਦਾ ਰਿਹਾ ਜ਼ਮਾਨਤ ਕਰਾ ਕੇ ਘਰ ਲਿਆਂਦਾ
  • 5:58 - 6:00
    ਇਕ ਮਹੀਨੇ ਬਾਅਦ ਛੱਡਿਆ ਉਹਨਾਂ ਨੂੰ
  • 6:01 - 6:07
    ਉਸ ਤੋਂ ਬਾਅਦ ਫਿਰ ਇਲੈਕਸ਼ਨ ਤੇ ਖੜੇ ਹੋਏ
  • 6:10 - 6:12
    1991 ਦੀਆਂ ਇਲੈਕਸ਼ਨ ਹੋਈਆਂ ਜਦੋਂ
  • 6:12 - 6:17
    ਇਲੈਕਸ਼ਨ ਵਿੱਚ ਵੀ ਬਾਅਦ ਚ ਦੌੜ ਭੱਜ ਕਰਦੇ ਰਹੇ
  • 6:17 - 6:19
    ਬਾਅਦ ਵਿੱਚ ਪੋਸਟਮੋਨ ਹੋ ਗਈਆਂ ਇਲੈਕਸ਼ਨਾਂ
  • 6:20 - 6:22
    ਫਿਰ ਵੀ ਪੁਲਿਸ ਵਾਲੇ ਸਾਰੇ ਕਹਿਣ ਲੱਗੇ ਕਿ
  • 6:23 - 6:25
    ਉਹਨਾਂ ਨੂੰ ਫਿਰ ਪੁਲਿਸ ਨੇ ਫੜ ਲਿਆ
  • 6:25 - 6:26
    ਇਹ ਇਲੈਕਸ਼ਨ ਤੇ ਖੜਾ,
  • 6:26 - 6:28
    ਮੁੰਡੇ ਅੱਤਵਾਦੀ ਦੀ ਮਦਦ ਕਰਦੇ ਸੀ
  • 6:28 - 6:31
    ਇਸ ਤਰ੍ਹਾਂ ਹੀ ਉਹਨਾਂ ਨੂੰ ਤੰਗ ਕਰਨ ਲੱਗ ਗਏ
  • 6:31 - 6:33
    ਘਰ ਦਿਆਂ ਨੂੰ ਪੇਸ਼ ਕਰਾਓ, ਆਪਾਂ ਦਿੱਲੀ ਚਲੇ ਗਏ
  • 6:34 - 6:37
    ਦਿੱਲੀ ਚਲੇ ਗਏ ਤੇ ਇੱਥੇ ਪੁਲਿਸ ਨੇ ਰੋਜ਼ ਕਹਿਣਾ
  • 6:37 - 6:40
    ਉਹਨੂੰ ਪੇਸ਼ ਕਰੋ ਪੇਸ਼ ਕਰੋ, ਆਪਾਂ ਪੇਸ਼ ਕਰ ਦਿੱਤਾ
  • 6:41 - 6:43
    ਬਾਅਦ ਚ 15 ਕੁ ਦਿਨਾਂ ਬਾਅਦ ਪੇਸ਼ ਕੀਤਾ ਉਹਨਾਂ ਨੂੰ
  • 6:43 - 6:45
    ਇੱਥੇ ਕਾਨਵਨ ਥਾਣੇ 'ਚ ਪੇਸ਼ ਕੀਤਾ
  • 6:46 - 6:48
    ਉਸ ਤੋਂ ਬਾਅਦ ਫਿਰ ਉਹਨਾਂ ਨੇ ਝੂਠਾ ਹੀ ਕੇਸ ਬਣਾ ਕੇ
  • 6:49 - 6:51
    ਫਿਰ ਉਹਨਾਂ ਨੂੰ ਜੇਲ ਭੇਜ ਦਿੱਤਾ
  • 6:51 - 6:52
    ਏਦਾਂ ਹੀ ਕੇਸ ਬਣਾਇਆ ਕਿ
  • 6:52 - 6:53
    ਅਸੀਂ ਅੱਤਵਾਦੀ ਇਹਨਾਂ ਦੇ ਘਰ ਵਿੱਚ ਆਏ
  • 6:55 - 6:57
    ਆਪਾਂ ਛਾਪਾ ਮਾਰਿਆ ਤੇ ਅੱਤਵਾਦੀ ਦੌੜ ਗਏ
  • 7:00 - 7:01
    ਇਹਨੂੰ ਅਸੀਂ ਫੜ ਲਿਆ
  • 7:01 - 7:02
    ਇੱਕ ਪਿੰਡ ਦਾ ਮੁੰਡਾ ਹੋਰ ਹੈ
  • 7:02 - 7:05
    ਨਰਿੰਦਰ ਸਿੰਘ ਸਾਡੇ ਪਿੰਡ ਦਾ
  • 7:04 - 7:07
    ਉਹਨੂੰ ਵੀ ਫੜ ਲਿਆ ਪੁਲਿਸ ਨੇ
  • 7:06 - 7:09
    ਇਹਨਾਂ ਦੋਨਾਂ ਦੇ ਉੱਤੇ ਕੇਸ ਬਣਾਤਾ
  • 7:09 - 7:10
    ਫਿਰ ਇਹਨਾਂ ਨੂੰ ਅੰਮ੍ਰਿਤਸਰ ਜੇਲ ਭੇਜ ਦਿੱਤਾ
  • 7:11 - 7:14
    ਉਦੋਂ ਛੋਟਾ ਬੱਚਾ ਮੇਰਾ ਹੋਣ ਵਾਲਾ ਸੀ
  • 7:16 - 7:18
    ਉਦੋਂ ਵੀ ਇਹਨਾਂ ਨੂੰ ਪੁਲਿਸ ਨੇ ਬਹੁਤ ਜ਼ਿਆਦਾ ਮਾਰਿਆ
  • 7:18 - 7:20
    ਮਾਰ ਕੇ ਫਿਰ ਹੀ ਕੇਸ ਪਾਇਆ ਬਾਅਦ ਚ
  • 7:20 - 7:21
    ਫਿਰ ਅੰਮ੍ਰਿਤਸਰ ਜੇਲ ਚ ਰਹੇ
  • 7:25 - 7:26
    ਫਿਰ ਬੇਟਾ ਹੋਇਆ ਬਾਅਦ ਵਿੱਚ
  • 7:26 - 7:29
    ਉਦੋਂ ਵੀ ਇਹ ਜੇਲ੍ਹ ਵਿੱਚ ਹੀ ਜਦੋਂ ਬੇਟਾ ਹੋਇਆ
  • 7:30 - 7:32
    ਮੈਂ ਬੇਟੇ ਨੂੰ ਇੱਕ ਮਹੀਨੇ ਦੇ ਨੂੰ ਹੀ
  • 7:32 - 7:34
    ਜਦੋਂ ਕੇਸ ਤਰੀਕ ਤੇ ਆਉਂਦੇ ਸੀ ਗੁਰਦਾਸਪੁਰ
  • 7:34 - 7:35
    ਫਿਰ ਮੈਂ ਇਹਨਾਂ ਨੂੰ ਮਿਲਾਣ ਆਉਂਦੀ ਸੀ
  • 7:35 - 7:37
    ਕਚਹਿਰੀ ਵਿੱਚ ਬੱਚੇ ਨੂੰ
  • 7:38 - 7:42
    ਉਸ ਤੋਂ ਬਾਅਦ ਫਿਰ ਜੇਲ ਵਿੱਚ ਵੀ
  • 7:42 - 7:43
    ਇਸ ਤਰਾਂ ਦੀਆਂ ਗੱਲਾਂ ਹੋਣ ਲੱਗ ਗਈਆਂ ਕਿ
  • 7:43 - 7:45
    ਜਦੋਂ ਗੁਰਦਾਸਪੁਰ ਤਰੀਕ ਤੇ ਲੈ ਕੇ ਆਂਦੇ ਸੀ
  • 7:45 - 7:48
    ਏਦਾਂ ਕਹਿੰਦੇ ਸੀ ਕਿ ਤੁਹਾਨੂੰ ਗੱਡੀ ਵਿੱਚ ਮਾਰ ਦੇਣਾ
  • 7:48 - 7:50
    ਜਿਦਾ ਮੁਕਾਬਲਾ ਬਣਾ ਦੇਣਾ
  • 7:51 - 7:52
    ਤੁਸੀਂ ਗੱਡੀ ਚ ਦੋੜੇ ਹੋ
  • 7:52 - 7:54
    ਦੌੜਨ ਦੀ ਕੋਸ਼ਿਸ਼ ਕੀਤੀ ਆਪਾਂ ਗੋਲੀ ਚਲਾ ਦਿੱਤੀ
  • 7:55 - 7:58
    ਇਹਨਾਂ ਨੂੰ ਡਰ ਲੱਗਿਆ ਕਿ ਸਾਨੂੰ ਤਰੀਖ ਤੇ ਖੜਨਾ
  • 7:58 - 7:59
    ਰਸਤੇ ਚ ਮਾਰ ਦੇਣਾ
  • 8:01 - 8:03
    ਇਹ ਫਿਰ ਬਹਾਨੇ ਨਾਲ ਉਥੇ ਐਡਮਿਟ ਹੋ ਗਏ ਹੋਸਪਿਟਲ ਚ
  • 8:03 - 8:05
    ਜੇਲ ਚ ਹੋਸਪਿਟਲ ਹੁੰਦੇ ਆ
  • 8:05 - 8:07
    ਉਥੇ ਪੇਟ ਦਰਦ, ਲੂਜ ਮੋਸ਼ਨ ਦੇ ਨਾਲ,
  • 8:07 - 8:11
    ਮਤਲਬ ਬਹਾਨਾ ਬਣਾ ਕੇ ਐਡਮਿਟ ਹੋ ਗਏ
  • 8:11 - 8:13
    ਫਿਰ ਮੈਂ ਇਹਨਾਂ ਨੂੰ ਅੰਮ੍ਰਿਤਸਰ ਮਿਲਾ ਕੇ ਲਿਆਈ ਬੇਟੇ ਨੂੰ
  • 8:13 - 8:15
    ਉਹਨਾਂ ਨੇ ਸੁਨੇਹਾ ਭੇਜਿਆ ਕਿ,
  • 8:15 - 8:17
    ਮੈਨੂੰ ਬੱਚੇ ਨੂੰ ਮਿਲਾ ਦਿਓ ਏਥੇ
  • 8:18 - 8:18
    ਮੈਂ ਤਰੀਕ ਤੇ ਨਹੀਂ ਆਉਣਾ
  • 8:18 - 8:19
    ਦੋ ਤਿੰਨ ਤਰੀਕਾਂ ਤੇ ਨਹੀਂ ਆਏ
  • 8:20 - 8:22
    ਫਿਰ ਉਸ ਤੋਂ ਬਾਅਦ
  • 8:22 - 8:25
    ਫਿਰ ਬਾਜਵਾ ਸਾਡੇ ਇਲਾਕੇ ਦਾ ਮੰਤਰੀ
  • 8:25 - 8:27
    ਪ੍ਰਤਾਪ ਸਿੰਘ ਬਾਜਵਾ
  • 8:27 - 8:30
    ਉਹਨੂੰ ਆਪਾਂ ਕਿਹਾ ਤੇ ਫਿਰ ਉਹਨੇ ਜਮਾਨਤ ਕਰਾਈ
  • 8:33 - 8:35
    ਉਹ ਆਪਣੀ ਗੱਡੀ ਚ ਲੈ ਕੇ ਆਇਆ ਉਥੋਂ
  • 8:35 - 8:37
    ਜਮਾਨਤ ਕਰਾ ਕੇ ਆਪਣੇ ਕੋਲੋਂ ਰੱਖਿਆ
  • 8:37 - 8:38
    ਫਿਰ ਉਸ ਤੋਂ ਬਾਅਦ ਆਪਾਂ ਦਿੱਲੀ ਚੱਲ ਗਏ
  • 8:39 - 8:41
    ਇੱਥੇ ਆਪਾਂ ਰਹੇ ਹੀ ਨਹੀਂ ਲਾਧੂਪੁਰ
  • 8:42 - 8:43
    ਫਿਰ ਅਸੀਂ ਦਿੱਲੀ ਚੱਲ ਗਏ
  • 8:44 - 8:46
    ਅਸੀਂ ਦਿੱਲੀ ਸੀ ਤੇ ਮਗਰੋਂ
  • 8:46 - 8:51
    ਸਾਡੇ ਪਿੰਡ ਵਿੱਚ ਕੋਈ ਮੁੰਡੇ ਅੱਤਵਾਦੀ ਆ
  • 8:51 - 8:53
    ਸਾਡੇ ਪਿੰਡ ਦਾ ਥਾਣੇਦਾਰ ਸ਼ਿੰਗਾਰਾ ਸਿੰਘ
  • 8:54 - 8:56
    ਉਹਨੂੰ ਮੁੰਡਿਆਂ ਨੇ ਮਾਰਿਆ
  • 8:56 - 8:59
    ਤੂੰ ਟਾਊਟ ਕਰਦਾ ਤੂੰ ਸਾਡੀਆਂ ਸੂਹ ਦਿੰਨਾ ਪੁਲਿਸ ਨੂੰ
  • 9:01 - 9:03
    ਮੁੰਡਿਆਂ ਨੇ ਜਾ ਕੇ ਉਹਨੂੰ ਦਬਕੇ ਮਾਰੇ
  • 9:04 - 9:06
    ਤੂੰ ਇਦਾਂ ਸੂਹ ਨਹੀਂ ਸਾਡੀ ਦੇਣੀ ਹੈਗੀ
  • 9:07 - 9:10
    ਉਹਨੂੰ ਮੁੰਡਿਆਂ ਨੇ ਮਾਰਿਆ ਵੀ ਥੱਪੜ ਥੁੱਪੜ ਮਾਰੇ
  • 9:11 - 9:12
    ਸਾਡੀ ਉਹਨਾਂ ਨਾਲ ਓਪੋਜੀਸ਼ਨ ਸੀ
  • 9:14 - 9:16
    ਮੇਰੇ ਜੇਠ ਜਿਹੜੇ ਪਿੰਡ ਰਹਿੰਦੇ ਆ ਸੈਕਟਰੀ ਸਾਹਿਬ
  • 9:16 - 9:18
    ਉਹਨਾਂ ਨਾਲ ਓਪੋਜੀਸ਼ਨ ਸੀ ਉਹਨਾਂ ਦੀ
  • 9:18 - 9:22
    ਉਹਨਾਂ ਨੇ ਕਿਹਾ ਤੁਹਾਡੇ ਅੱਤਵਾਦੀਆਂ ਨਾਲ ਲਿੰਕ ਨੇ
  • 9:22 - 9:24
    ਤੁਸੀਂ ਸਾਨੂੰ ਜਾਣ ਕੇ ਚਪੇੜਾਂ ਮਰਾਈਆਂ
  • 9:24 - 9:26
    ਮੁੰਡਿਆਂ ਕੋਲੋਂ ਅੱਤਵਾਦੀਆਂ ਕੋਲੋਂ
  • 9:26 - 9:28
    ਉਸ ਤੋਂ ਬਾਅਦ ਸਾਡੀ ਦੁਸ਼ਮਣੀ ਪੈ ਗਈ
  • 9:28 - 9:29
    ਬਹੁਤ ਜਿਆਦਾ ਉਹਨਾਂ ਨਾਲ
  • 9:35 - 9:37
    ਇਹਨਾਂ ਨੂੰ ਝੂਠ ਹੀ ਕਾਗਜ ਪੱਤਰ ਬਣਾ ਦਿੱਤੇ
  • 9:37 - 9:39
    ਸਰਬਨ ਸਿੰਘ ਜਿਹੜਾ ਉਹ ਭਗੋੜਾ ਆ
  • 9:39 - 9:41
    ਕਾਗਜ਼ਾਂ ਪੱਤਰਾਂ ਵਿੱਚ ਭਗੋੜਾ ਕਰਾਤਾ ਉਹਨੂੰ
  • 9:43 - 9:46
    ਇਹਨਾਂ ਨੂੰ ਇਹ ਫਸੇਗਾ ਤੇ ਸਾਰਾ ਪਰਿਵਾਰ ਫਸੇਗਾ
  • 9:46 - 9:48
    ਉਹਨੇ ਇਸ ਤਰ੍ਹਾਂ ਕਾਰਵਾਈ ਸ਼ੁਰੂ ਕਰਤੀ
  • 9:50 - 9:52
    ਉਹਨੂੰ ਜਦੋਂ ਚਪੇੜਾਂ ਮਾਰੀਆਂ ਮੁੰਡਿਆਂ ਨੇ
  • 9:52 - 9:53
    ਇਹ ਦਿੱਲੀ ਸੀ
  • 9:53 - 9:55
    ਉਹਨੇ ਸਾਡੇ ਤੇ ਕੇਸ ਨਾਲ ਲਿਖਾ ਦਿੱਤਾ
  • 9:55 - 9:58
    ਮੈਨੂੰ ਸਰਵਨ ਸਿੰਘ ਨੇ ਵੀ ਨਾਲ ਚਪੇੜਾਂ ਮਾਰੀਆਂ
  • 9:58 - 9:59
    ਅਸੀਂ ਦਿੱਲੀ ਸੀ
  • 9:59 - 10:00
    ਸਾਨੂੰ ਉੱਥੇ ਪਤਾ ਪਤਾ ਲੱਗਾ ਕਿ,
  • 10:00 - 10:01
    ਤੁਸੀਂ ਤਾਂ ਦਿੱਲੀ ਬੈਠੇ ਹੋ
  • 10:01 - 10:03
    ਤਾਂ ਵੀ ਤੁਹਾਡਾ ਨਾਮ ਪਿੰਡ ਲੱਗਦਾ ਪਿਆ ਆ
  • 10:04 - 10:06
    ਫਿਰ ਇੱਥੇ ਮੰਡੀ ਦੇ ਦਿਨ ਸੀ
  • 10:06 - 10:09
    ਉਹਨਾਂ ਕੋਲ ਟਰੱਕ ਸੀ ਦਿੱਲੀ
  • 10:09 - 10:10
    ਟਰੱਕ ਚਲਾਉਣ ਲੱਗ ਗਏ
  • 10:11 - 10:13
    ਇੱਥੇ ਕਣਕ ਦੀ ਮੰਡੀ ਸੀ
  • 10:14 - 10:16
    ਮੰਡੀ ਦੇ ਵਿੱਚ ਕਹਿੰਦੇ ਟਰੱਕ ਲਗਾਉਣਾ ਹੈ
  • 10:16 - 10:18
    ਮੰਡੀ 'ਚ ਕੰਮ ਕਰਨ ਵਾਸਤੇ ਲਿਆਣਾ ਟਰੱਕ ਇੱਥੇ
  • 10:19 - 10:20
    ਫਿਰ ਇਹ ਟਰੱਕ ਲੈ ਕੇ ਆਏ
  • 10:20 - 10:23
    ਜਦੋਂ ਇਹ ਇੱਥੇ ਆਏ ਤੇ ਫਿਰ ਇਹਨਾਂ ਨੂੰ ਪਤਾ ਲੱਗਾ
  • 10:25 - 10:26
    ਜਦੋਂ ਇਹ ਦਿੱਲੀਓਂ ਚੱਲੇ ਆ
  • 10:26 - 10:29
    ਉਸ ਤੋਂ ਇੱਕ ਦਿਨ ਪਹਿਲਾਂ ਹੀ ਉਹ ਸ਼ਿੰਗਾਰਾ ਸਿੰਘ ਨੂੰ
  • 10:29 - 10:31
    ਅੱਤਵਾਦੀਆਂ ਨੇ ਮਾਰਤਾ ਉਹਨੂੰ ਘਰ ਹੀ
  • 10:31 - 10:33
    ਇਹ ਦਿੱਲੀਓਂ ਆ ਰਹੇ ਸੀ ਉਸ ਟਾਈਮ
  • 10:34 - 10:36
    ਜਦੋਂ ਇਹ ਪਿੰਡ ਦੇ ਲਾਗੇ ਸਠਿਆਲੀ ਪੁੱਜੇ
  • 10:37 - 10:39
    ਇਹਨਾਂ ਨੂੰ ਪਤਾ ਲੱਗਾ ਕਿ ਉਹ ਮੁੰਡਿਆਂ ਨੇ ਮਾਰ ਦਿੱਤਾ
  • 10:39 - 10:41
    ਲੇਕਿਨ ਨਾਮ ਤੁਹਾਡਾ ਲੱਗਦਾ ਪਿਆ ਉਥੇ
  • 10:41 - 10:44
    ਇਹ ਉਥੇ ਟਰੱਕ ਛੱਡ ਕੇ ਤੇ ਆਪ ਫਿਰ ਲੁੱਕ ਗਏ
  • 10:44 - 10:46
    ਲੁਕ ਛਿਪ ਕੇ ਰਹਿਣ ਲੱਗ ਪਏ
  • 10:48 - 10:50
    ਮੇਰੇ ਦਿੱਲੀ ਵਾਲੇ ਜੇਠ ਜਿਹੜੇ ਉਹਨਾਂ ਦਾ ਬੇਟਾ ਨਾਲ ਸੀ
  • 10:50 - 10:53
    ਉਹ ਟਰੱਕ ਲੈ ਕੇ ਕਾਨਵਾਨ ਓਹਨੇ ਟਰੱਕ ਖੜਾ ਕੀਤਾ
  • 10:53 - 10:55
    ਆਪ ਉਹ ਪਿੰਡ ਚਲ ਗਿਆ ਲਾਧੂਪੁਰ
  • 10:57 - 10:59
    ਉਸੇ ਵੇਲੇ ਟਰੱਕ ਜਿਹੜਾ ਸਾਡਾ ਪੁਲਿਸ ਫੜ ਕੇ ਲੈ ਗਈ
  • 11:01 - 11:03
    ਫਿਰ ਮੁੰਡੇ ਨੂੰ ਵੀ ਪੁਲਿਸ ਫੜ ਕੇ ਲੈ ਗਈ
  • 11:03 - 11:05
    ਪਿੰਡ ਚਲੇ ਗਏ ਉਥੇ ਮੁੰਡੇ ਨੂੰ ਵੀ ਫੜ ਕੇ ਲੈ ਆਂਦਾ
  • 11:05 - 11:06
    ਉਹਨੂੰ ਵੀ ਪੁਲਿਸ ਨੇ ਬਹੁਤ ਮਾਰਿਆ
  • 11:06 - 11:11
    15-16 ਦਿਨ ਥਾਣੇ ਵਿੱਚ ਗੁਰਦਾਸਪੁਰ
  • 11:12 - 11:13
    ਫਿਰ ਇਹ ਲੁੱਕ ਛਿਪ ਗਏ
  • 11:13 - 11:16
    ਫਿਰ ਸਾਡੀ ਪੁਲਿਸ ਸਾਨੂੰ ਸਾਰਿਆਂ ਨੂੰ ਤੰਗ ਕਰਨ ਲੱਗ ਗਈ
  • 11:16 - 11:18
    ਫਿਰ ਆਪਾਂ ਸਾਰੇ ਲੁੱਕ ਛਿਪ ਗਏ
  • 11:18 - 11:20
    ਮੇਰੇ ਡੈਡੀ ਆ ਉੱਥੇ ਉਹਨਾਂ ਨੂੰ ਵੀ ਫੜ ਕੇ ਲੈ ਆਏ
  • 11:20 - 11:22
    ਅੱਠ ਨੌ ਦਿਨ ਕੰਨਵਨ ਥਾਣੇ ਵਿੱਚ
  • 11:22 - 11:23
    ਉਹਨਾਂ ਨੂੰ ਵੀ ਰੱਖਿਆ ਤੇ ਬਹੁਤ ਮਾਰਿਆ
  • 11:25 - 11:28
    ਇਧਰੋਂ ਮੇਰੇ ਸੋਹਰਾ ਸਾਹਿਬ ਨੂੰ ਵੀ ਬਹੁਤ ਮਾਰਦੀ ਰਹੀ ਪੁਲਿਸ
  • 11:28 - 11:31
    ਉਹਨਾਂ ਨੂੰ ਵੀ ਫੜ ਕੇ ਥਾਣੇ ਵਿੱਚ ਹੀ ਰੱਖਿਆ
  • 11:31 - 11:33
    ਸਾਡੀਆਂ ਫਿਰ ਫਸਲਾਂ ਵੱਢਣੀਆਂ ਸ਼ੁਰੂ ਕਰਤੀਆਂ
  • 11:33 - 11:36
    ਸਾਡੇ ਘਰ ਕੋਈ ਰਿਸ਼ਤੇਦਾਰ ਵੀ ਨਹੀਂ ਆ ਸਕਦਾ
  • 11:36 - 11:37
    ਜਿਹੜਾ ਕੋਈ ਰਿਸ਼ਤੇਦਾਰ ਵੀ ਆਉਂਦਾ ਸੀ,
  • 11:37 - 11:39
    ਉਹਨੂੰ ਵੀ ਪੁਲਿਸ ਆਪ ਫੜ ਲੈਂਦੀ ਸੀ
  • 11:41 - 11:42
    ਫਸਲਾਂ ਵੱਢ ਲਈਆਂ
  • 11:42 - 11:46
    ਜਦੋਂ ਇਹ ਟਰੱਕ ਲੈ ਕੇ ਦਿੱਲੀਓਂ ਆਏ
  • 11:47 - 11:49
    ਮੇਰੇ ਸੋਹਰਾ ਸਾਹਿਬ ਦਿੱਲੀ ਸੀ ਉਦੋਂ
  • 11:50 - 11:54
    ਮੈਂ ਤੇ ਮੇਰੇ ਸੋਹਰਾ ਸਾਹਿਬ ਅਸੀਂ ਦਿੱਲੀਓਂ ਬੱਸ ਚ ਆਏ
  • 11:54 - 11:55
    ਇਹ ਟਰੱਕ ਲੈ ਕੇ ਆ ਗਏ
  • 11:55 - 11:56
    ਇੱਕ ਦਿਨ ਪਹਿਲਾਂ ਚੱਲੇ ਸਾਡੇ ਤੋਂ
  • 11:57 - 11:59
    ਸਾਨੂੰ ਪਤਾ ਨਹੀਂ ਸੀ ਕਿ ਪਿੰਡ ਵਿੱਚ ਆਹ ਕੁਛ ਹੋ ਗਿਆ
  • 11:59 - 12:01
    ਮੈਂ ਵੀ ਉੱਥੋਂ ਬੱਚੇ ਲੈ ਕੇ ਆਪਣੇ ਆ ਗਈ
  • 12:01 - 12:02
    ਸੋਹਰਾ ਸਾਹਿਬ ਦੇ ਨਾਲ
  • 12:03 - 12:06
    ਜਦੋਂ ਮੈਂ ਕਾਨਵਣ ਆਈ, ਇੱਥੇ ਆ ਕੇ ਮੈਨੂੰ ਪਤਾ ਚੱਲਿਆ
  • 12:06 - 12:08
    ਇੱਥੇ ਸਾਡੇ ਚਾਚਾ ਜੀ ਆ
  • 12:09 - 12:10
    ਉਹਨਾਂ ਦੇ ਘਰ ਮੈਂ ਬੈਠ ਗਈ
  • 12:10 - 12:12
    ਉੱਥੇ ਮੈਨੂੰ ਆ ਕੇ ਪਤਾ ਚੱਲਿਆ ਤੁਹਾਡੇ ਪਿੰਡ ਵਿੱਚ
  • 12:13 - 12:14
    ਸ਼ਿੰਗਾਰਾ ਸਿੰਘ ਨੂੰ ਮਾਰ ਦਿੱਤਾ ਮੁੰਡਿਆਂ ਨੇ
  • 12:14 - 12:17
    ਤੁਹਾਡਾ ਨਾਮ ਲੱਗਦਾ ਤੇ ਤੁਹਾਨੂੰ ਵੀ ਪੁਲਿਸ ਨੇ ਫੜਨਾ
  • 12:17 - 12:20
    ਤੁਹਾਡੇ ਜੇ ਆਦਮੀਆਂ ਨੂੰ ਫੜਨਾ ਤੇ ਤੁਹਾਨੂੰ ਵੀ ਫੜਨਾ
  • 12:22 - 12:24
    ਮੇਰੇ ਸੋਹਰਾ ਸਾਹਿਬ ਤੇ ਤੁਰ ਕੇ ਚਲੇ ਗਏ
  • 12:24 - 12:25
    ਮੈਂ ਰਿਕਸ਼ਾ ਕਰਕੇ ਗਈ
  • 12:26 - 12:29
    ਜਦੋਂ ਮੈਂ ਗਈ ਤੇ ਅੱਗੇ ਪਿੰਡ ਦੇ ਲਾਗੇ ਪਹੁੰਚੀ
  • 12:30 - 12:32
    ਉਥੇ ਸ਼ਿੰਗਾਰੇ ਦਾ ਸੰਸਕਾਰ ਕਰਦੇ ਪਏ ਸੀ
  • 12:32 - 12:35
    ਸਾਰੇ ਪਿੰਡ ਦੇ ਉੱਥੇ ਲੋਕੀ ਆਏ ਸੀ ਸੜਕ ਤੇ
  • 12:35 - 12:38
    ਉਹਨਾਂ ਨੇ ਸਾਰਿਆਂ ਨੇ ਮੈਨੂੰ ਦੇਖ ਲਿਆ ਕਿ ਆਈ ਹੈ
  • 12:38 - 12:41
    ਜਦੋਂ ਮੈਂ ਘਰ ਆਈ
  • 12:41 - 12:44
    ਉਸੇ ਵੇਲੇ ਸਾਡੇ ਤਾਇਆ ਜੀ ਨੂੰ ਕਿਸੇ ਨੇ ਦੱਸਿਆ ਕਿ
  • 12:44 - 12:46
    ਕੁੜੀ ਘਰ ਆ ਗਈ ਹੈ
  • 12:46 - 12:48
    ਉਸੇ ਵੇਲੇ ਮੈਨੂੰ ਆ ਕੇ ਕਹਿਣ ਲੱਗੇ ਕੁੜੀਏ,
  • 12:48 - 12:49
    ਤੂੰ ਘਰ ਵਿੱਚ ਨਾ ਰਹਿ
  • 12:49 - 12:52
    ਉਹ ਕਹਿੰਦੇ ਅਸੀਂ ਹੁਣੇ ਲੇਡੀ ਪੁਲਿਸ ਲਿਆਉਣ ਲੱਗੇ ਆ
  • 12:52 - 12:54
    ਤੈਨੂੰ ਫੜ ਕੇ ਲੈ ਜਾਣਾ, ਤੂੰ ਚਲ ਜਾ ਇੱਥੋਂ
  • 12:55 - 12:57
    ਮੈਨੂੰ ਇਸ ਪਿੰਡਾਂ ਬਾਰੇ ਏਨਾ ਪਤਾ ਵੀ ਨਹੀਂ ਸੀ
  • 12:58 - 12:59
    ਫਿਰ ਮੈਨੂੰ ਸਮਝ ਨਾ ਆਵੇ ਮੈਂ ਜਾਵਾਂ ਕਿੱਥੇ
  • 12:59 - 13:01
    ਮੈਂ ਆਪਣੇ ਤਾਏ ਦੇ ਘਰ ਹੀ ਪਹਿਲਾਂ ਗਈ
  • 13:01 - 13:05
    ਉਹਨਾਂ ਨੇ ਵੀ ਮੈਨੂੰ ਕਿਹਾ ਤੂੰ ਇੱਥੇ ਨਹੀਂ ਰਹਿ ਸਕਦੀ
  • 13:05 - 13:07
    ਕਿਉਂਕਿ ਸਾਡਾ ਨੇੜੇ ਦਾ ਰਿਸ਼ਤਾ ਹੈ
  • 13:07 - 13:09
    ਪੁਲਿਸ ਸਾਨੂੰ ਵੀ ਤੰਗ ਕਰ ਸਕਦੀ ਹੈ
  • 13:09 - 13:12
    ਸਾਡੇ ਇੱਕ ਪਿੰਡ ਵਿੱਚ ਹੋਰ ਚਾਚਾ ਲੱਗਦੇ ਆ
  • 13:12 - 13:14
    ਉਹ ਰਿਟਾਇਰ ਥਾਣੇਦਾਰ ਸੀ
  • 13:15 - 13:17
    ਮੈਂ ਕਿਹਾ ਉਹਨਾਂ ਦੇ ਘਰ ਚਲੀ ਜਾਨੀ ਆ
  • 13:18 - 13:20
    ਉਹਨਾਂ ਦੇ ਘਰ ਗਈ ਉਹਨਾਂ ਨੇ ਵੀ ਕਹਿ ਦਿੱਤਾ ਕਿ
  • 13:20 - 13:22
    ਸਾਡੇ ਘਰ ਨਹੀਂ ਰਹਿਣਾ ਸਾਡਾ ਨੇੜੇ ਦਾ ਰਿਸ਼ਤਾ
  • 13:22 - 13:24
    ਸਾਨੂੰ ਵੀ ਤੰਗ ਕਰ ਸਕਦੀ ਆ ਪੁਲਿਸ
  • 13:24 - 13:26
    ਮੈਂ ਫਿਰ ਆਪਣੇ ਘਰ ਆ ਗਈ ਬੱਚੇ ਲੈ ਕੇ
  • 13:27 - 13:28
    ਫਿਰ ਮੇਰੀ ਜੇਠਾਣੀ ਕਹਿੰਦੀ
  • 13:29 - 13:31
    ਮੇਰੀ ਜੇਠਾਣੀ ਦੀ ਭੈਣ ਲਾਗੇ ਪਿੰਡ ਕੀੜੀ
  • 13:32 - 13:34
    ਉਹ ਕਹਿੰਦੇ ਤੂੰ ਉਹਨਾਂ ਦੇ ਘਰ ਚਲ ਜਾ
  • 13:35 - 13:37
    ਮੈਂ ਉਹਨਾਂ ਦੇ ਘਰ ਚੱਲੀ ਤੇ ਰਸਤੇ ਚ
  • 13:37 - 13:39
    ਇੱਕ ਸਾਡੇ ਪਿੰਡ ਚ ਤਾਏ ਦਾ ਮੁੰਡਾ ਜੇਠ
  • 13:41 - 13:43
    ਉਹਨਾਂ ਦੇ ਘਰ ਗਈ ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਕਿ
  • 13:44 - 13:45
    ਤੂੰ ਸਾਡੇ ਘਰ ਨਾ ਰਹਿ ਇੱਥੋਂ ਚੱਲ ਜਾ
  • 13:46 - 13:47
    ਮੈਂ ਫਿਰ ਬੱਚੇ ਲੈ ਕੇ ਆਪਣੀ ਜਠਾਣੀ ਦੀ
  • 13:47 - 13:49
    ਭੈਣ ਦੇ ਘਰ ਚਲੀ ਗਈ
  • 13:49 - 13:50
    ਰਾਤ ਮੈਂ ਉੱਥੇ ਰਹੀ
  • 13:50 - 13:52
    ਸਵੇਰੇ ਉਹ ਵੀ ਮੈਨੂੰ ਕਹਿਣ ਲੱਗੇ ਕਿ
  • 13:52 - 13:54
    ਤੂੰ ਤਿਆਰ ਹੋ ਤੈਨੂੰ ਅਸੀਂ ਕਿਸੇ ਹੋਰ ਰਿਸ਼ਤੇਦਾਰ ਦੇ
  • 13:54 - 13:55
    ਛੱਡ ਆਉਣੇ ਹਾਂ
  • 13:56 - 13:58
    ਇੱਥੇ ਸਾਨੂੰ ਵੀ ਨੁਕਸਾਨ ਹੋ ਸਕਦਾ
  • 13:58 - 13:59
    ਮੈਂ ਫਿਰ ਉਹਨਾਂ ਨੂੰ ਕਿਹਾ ਕਿ
  • 13:59 - 14:01
    ਤੁਸੀਂ ਮੈਨੂੰ ਕਿਸੇ ਤਰ੍ਹਾਂ ਬੱਸ ਚ ਬਿਠਾ ਦੋ ਪਠਾਨਕੋਟ
  • 14:01 - 14:03
    ਮੈਂ ਚਲੀ ਜਾਣਾ ਮੇਰੇ ਪੇਕੇ ਆ ਉੱਥੇ
  • 14:03 - 14:05
    ਮੈਨੂੰ ਉਸ ਟਾਈਮ ਨਹੀਂ ਪਤਾ ਸੀ ਕਿ
  • 14:05 - 14:08
    ਮੇਰੇ ਡੈਡੀ ਨੂੰ ਫੜ ਲਿਆ ਪੁਲਿਸ ਨੇ
  • 14:08 - 14:10
    ਉਹਨਾਂ ਨੂੰ ਵੀ ਤੰਗ ਕਰਦੇ ਪਏ ਸੀ
  • 14:10 - 14:11
    ਮੈਨੂੰ ਕੁਝ ਨਹੀਂ ਸੀ ਪਤਾ
  • 14:13 - 14:14
    ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਪਿੰਡਾਂ ਵਿੱਚੋਂ
  • 14:14 - 14:16
    ਮੇਰੇ ਜੇਠਾਣੀ ਦਾ ਜਿਹੜਾ ਜੀਜਾ ਆ
  • 14:18 - 14:19
    ਮੈਨੂੰ ਸਾਈਕਲ ਤੇ ਛੱਡ ਕੇ ਆਇਆ
  • 14:19 - 14:20
    ਰੋਡ ਤੇ ਚੜ੍ਹਾ ਕੇ
  • 14:20 - 14:22
    ਉੱਥੇ ਮੈਨੂੰ ਬੱਸ ਤੇ ਬਿਠਾਇਆ ਗੁਰਦਾਸਪੁਰ ਦੀ ਬੱਸ ਤੇ
  • 14:22 - 14:24
    ਗੁਰਦਾਸਪੁਰ ਤੋਂ ਫਿਰ ਮੈਂ ਪਠਾਨਕੋਟ ਗਈ
  • 14:25 - 14:26
    ਪਠਾਨਕੋਟ ਮੇਰੇ ਮਾਮੇ ਆ
  • 14:26 - 14:28
    ਮੈਂ ਆਪਣੇ ਮਾਮਿਆਂ ਦੇ ਘਰ ਚਲੀ ਗਈ
  • 14:28 - 14:30
    ਉੱਥੇ ਮੇਰੀ ਮਾਮੀ ਨੇ ਦੱਸਿਆ
  • 14:30 - 14:32
    ਇਸ ਤਰ੍ਹਾਂ ਰਾਤ ਤੇਰੇ ਡੈਡੀ ਨੂੰ ਵੀ ਫੜ ਕੇ ਲੈ ਗਏ
  • 14:35 - 14:36
    ਮੈਂ ਫਿਰ ਪਿੰਡ ਗਈ ਨਹੀਂ ਆਪਣੇ,
  • 14:36 - 14:39
    ਫਿਰ ਮਾਮਿਆਂ ਕੋਲ ਹੀ ਰਹੀ
  • 14:39 - 14:41
    ਉੱਥੇ ਫਿਰ ਮੈਂ ਕਦੀ ਪੇਕੇ ਚੱਲ ਜਾਣਾ
  • 14:41 - 14:43
    ਕਦੀ ਫਿਰ ਮਾਮਿਆਂ ਦੇ ਆ ਜਾਣਾ
  • 14:43 - 14:44
    ਏਦਾਂ ਟਾਈਮ ਪਾਸ ਕੀਤਾ
  • 14:44 - 14:46
    ਜਦੋਂ ਪੁਲਿਸ ਨੂੰ ਪਤਾ ਲੱਗਦਾ ਪਿੰਡ ਉਥੇ ਪੁਲਿਸ ਪੈਂਦੀ
  • 14:46 - 14:48
    ਫਿਰ ਮੈਂ ਉਥੇ ਬਹੁਤ ਘੱਟ ਜਾਂਦੀ
  • 14:48 - 14:50
    ਕਦੀ ਕਦੀ ਇੱਕ ਦਿਨ ਜਾਣਾ ਤੇ ਆ ਜਾਣਾ ਵਾਪਸ
  • 14:50 - 14:54
    ਫਿਰ ਮੈਂ ਮਾਮਿਆਂ ਦੇ ਤਿੰਨ ਮਹੀਨੇ ਰਹੀ
  • 14:56 - 14:59
    ਫਿਰ ਮਾਮਿਆਂ ਦੇ ਉਥੇ ਮੈਂ ਇਕ ਕਮਰਾ ਲੈ ਲਿਆ ਕਰਾਏ ਤੇ
  • 15:00 - 15:02
    ਮੈਂ ਕਿਹਾ ਉਥੇ ਰਹਿ ਲਉਗੀ
  • 15:04 - 15:07
    ਉਥੇ ਵੀ ਜਿਹੜਾ ਸ਼ਿੰਗਾਰਾ ਸਿੰਘ
  • 15:07 - 15:08
    ਸਾਡੇ ਪਿੰਡ ਦਾ ਥਾਣੇਦਾਰ ਮਾਰਿਆ ਸੀ
  • 15:08 - 15:10
    ਉਹਦੀ ਭੂਆ ਉਥੇ ਰਹਿੰਦੀ ਸੀ ਪਠਾਨਕੋਟ
  • 15:11 - 15:13
    ਉਹ ਮੇਰੇ ਨਾਨਕਿਆਂ ਦੇ ਘਰ ਦੇ ਲਾਗੇ ਘਰ ਸੀ ਉਹਨਾਂ ਦਾ
  • 15:14 - 15:16
    ਇੱਕ ਮੇਰੀ ਮਾਸੀ ਦੀ ਕੁੜੀ ਵਿਆਹੀ ਆ ਉੱਥੇ
  • 15:17 - 15:19
    ਉਹਦੀ ਵੀ ਮਾਮੀ ਸੱਸ ਲੱਗਦੀ ਆ ਉਹ
  • 15:20 - 15:22
    ਉਹਦੀ ਸੱਸ ਨੂੰ ਜਾ ਕੇ ਕਹਿੰਦੀ ਮੈਨੂੰ ਪਤਾ
  • 15:22 - 15:23
    ਉਹ ਕੁੜੀ ਇੱਥੇ ਰਹਿੰਦੀ ਆ
  • 15:23 - 15:25
    ਮੈਂ ਪੁਲਿਸ ਨੂੰ ਫੜਾ ਦੇਣਾ ਉਹਨੂੰ
  • 15:26 - 15:28
    ਮਾਸੀ ਦੀ ਕੁੜੀ ਦੀ ਸੱਸ ਨੇ ਮੈਨੂੰ ਦੱਸਿਆ
  • 15:29 - 15:32
    ਮੈਂ ਉਸੇ ਵੇਲੇ ਫਿਰ ਮੈਂ ਚਲੀ ਗਈ
  • 15:32 - 15:34
    ਫਿਰ ਮੈਂ ਚਲੀ ਗਈ ਆਪਣੀ ਮਾਸੀ ਕੋਲ ਲੁਧਿਆਣੇ
  • 15:35 - 15:36
    ਉੱਥੇ ਮੈਂ ਥੋੜੇ ਦਿਨ ਰਹੀ
  • 15:36 - 15:39
    ਉੱਥੋਂ ਫਿਰ ਆਪਾਂ ਹਜ਼ੂਰ ਸਾਹਿਬ ਚਲੇ ਗਏ
  • 15:39 - 15:40
    ਹਜ਼ੂਰ ਸਾਹਿਬ ਪ੍ਰੋਗਰਾਮ ਬਣਾਇਆ
  • 15:40 - 15:42
    ਹਜ਼ੂਰ ਸਾਹਿਬ ਚਲੇ ਗਏ
  • 15:42 - 15:43
    ਉੱਥੇ ਇਹ ਵੀ ਆ ਗਏ
  • 15:43 - 15:46
    ਆਪਾਂ ਉੱਥੇ ਮਹੀਨਾ ਇੱਕ ਹਜ਼ੂਰ ਸਾਹਿਬ ਹੀ ਰਹੇ
  • 15:46 - 15:48
    ਫਿਰ ਲੁੱਕ ਗਏ ਉੱਥੇ
  • 15:48 - 15:49
    ਫਿਰ ਮਹੀਨੇ ਤੋਂ ਵੱਧ ਉੱਥੇ ਰਹਿ ਨਹੀਂ ਸਕਦੇ
  • 15:50 - 15:54
    ਜਦੋਂ ਆਪਾਂ ਵਾਪਸ ਆਏ, ਇਹ ਦਿੱਲੀ ਉੱਤਰ ਗਏ
  • 15:54 - 15:58
    ਮੈਂ ਆਪਣੇ ਮੰਮੀ ਦੇ ਨਾਲ, ਮੇਰੇ ਮੰਮੀ ਵੀ ਨਾਲ ਗਏ
  • 15:58 - 16:00
    ਬੱਚਿਆਂ ਨੂੰ ਸੰਭਾਲਣੇ ਦੀ ਤੰਗੀ
  • 16:00 - 16:01
    ਫਿਰ ਮੰਮੀ ਨੂੰ ਵੀ ਨਾਲ ਲੈ ਗਈ
  • 16:01 - 16:03
    ਇੱਕ ਮੇਰੇ ਚਾਚਾ ਜੀ ਦਾ ਬੇਟਾ ਉਹ ਨਾਲ ਚਲ ਗਿਆ
  • 16:04 - 16:07
    ਜਦੋਂ ਵਾਪਸ ਆਈ ਤੇ ਮੈਂ ਪਿੰਡ ਗਈ
  • 16:08 - 16:10
    ਮੈਂ ਆਪਣੇ ਮੰਮੀ ਨੂੰ ਰਸਤੇ ਚ ਹੀ ਕਿਹਾ
  • 16:10 - 16:14
    ਮੰਮੀ ਜੇ ਮੈਨੂੰ ਹੁਣ ਕਿਤੇ ਰਹਿਣ ਦਾ ਥਾਂ ਨਾ ਮਿਲਿਆ
  • 16:14 - 16:16
    ਮੈਂ ਤਾਂ ਕਿਤੇ ਨਹਿਰ 'ਚ ਪੈ ਕੇ ਮਰ ਜਾਣਾ
  • 16:16 - 16:17
    ਬੱਚੇ ਲੈ ਕੇ
  • 16:18 - 16:20
    ਜਦੋਂ ਮੈਂ ਪਿੰਡ ਗਈ ਉੱਥੇ ਫਿਰ ਸਾਨੂੰ ਕਿਸੇ ਨੇ
  • 16:20 - 16:23
    ਮੇਰੇ ਡੈਡੀ ਨੂੰ ਪਹਿਲਾਂ ਹੀ ਦੱਸ ਦਿੱਤਾ
  • 16:23 - 16:25
    ਤੁਹਾਡੇ ਪੁਲਿਸ ਨੇ ਬਹੁਤ ਰੇਡ ਕਰਨਾ
  • 16:27 - 16:28
    ਤੁਹਾਨੂੰ ਸਾਰਿਆਂ ਨੂੰ ਫੜ ਕੇ ਲੈ ਜਾਣਾ
  • 16:31 - 16:33
    ਮੇਰੇ ਉੱਥੇ ਇੱਕ ਸਹੇਲੀ ਆ
  • 16:33 - 16:34
    ਫਿਰ ਮੈਂ ਉਹਦੇ ਨਾਲ ਗੱਲ ਕੀਤੀ
  • 16:35 - 16:36
    ਉਹਦੇ ਡੈਡੀ ਦਿੱਲੀ ਰਹਿੰਦੇ ਆ
  • 16:36 - 16:39
    ਮੈਂ ਉਹਨਾਂ ਕੋਲ ਫਿਰ ਦੁਬਾਰਾ ਦਿੱਲੀ ਚਲੀ ਗਈ
  • 16:42 - 16:44
    ਮੇਰੇ ਦਿੱਲੀ ਵਾਲੇ ਜੇਠ ਨੇ
  • 16:44 - 16:46
    ਉਹਨਾਂ ਦਾ ਇੱਕ ਪਲਾਟ ਆ ਛੋਟਾ ਜਿਹਾ
  • 16:46 - 16:48
    ਉਹਨਾਂ ਨੇ ਇੱਕ ਕਮਰਾ ਬਣਾ ਕੇ ਦਿੱਤਾ ਮੈਨੂੰ
  • 16:48 - 16:50
    ਫਿਰ ਮੈਂ ਉੱਥੇ ਦਸ ਕੁ ਦਿਨ ਰਹੀ
  • 16:50 - 16:53
    ਇਕੱਲੀ ਸੀ ਬੇਟਾ ਮੈਂ ਆਪਣੀ ਮੰਮੀ ਕੋਲ ਛੱਡ ਗਈ
  • 16:55 - 16:56
    ਇਕੱਲੀ ਫਿਰ ਦਸ ਕੁ ਦਿਨ ਰਹੀ
  • 16:57 - 16:59
    ਨਾ ਉੱਥੇ ਲਾਈਟ, ਨਾ ਪਾਣੀ ਕੁਛ ਨਹੀਂ
  • 16:59 - 17:01
    ਇਕੱਲੀ ਹੀ ਰਹਿੰਦੀ ਸੀ
  • 17:01 - 17:03
    ਘਰ ਦੇ ਲਾਗੇ ਕੋਈ ਘਰ ਨਹੀਂ ਸੀ ਹੈਗਾ
  • 17:03 - 17:05
    ਕੋਈ ਦੋ ਤਿੰਨ ਕਿਲੋਮੀਟਰ ਦੂਰ ਜਾ ਕੇ
  • 17:05 - 17:07
    ਮੈਂ ਇੱਕ ਬਾਲਟੀ 'ਚ ਪਾਣੀ ਲੈ ਕੇ ਆਉਂਦੀ ਪੀਣ ਵਾਸਤੇ
  • 17:09 - 17:11
    ਮੈਂ ਦਸ ਕੁ ਦਿਨ ਰਹੀ ਫਿਰ ਉਸ ਤੋਂ ਬਾਅਦ
  • 17:13 - 17:14
    ਮੈਂ ਇੱਥੇ ਆਪਣੇ ਜੇਠ ਨੂੰ ਕਿਹਾ
  • 17:14 - 17:16
    ਮੇਰੇ ਜੇਠ ਲੁੱਕ ਛਿਪ ਕੇ ਰਾਤ ਨੂੰ ਮਿਲਣ ਆਉਂਦੇ ਸੀ
  • 17:16 - 17:18
    ਕੋਈ ਚੀਜ਼ ਦੀ ਲੋੜ ਹੈ ਤੇ ਦੱਸ
  • 17:18 - 17:20
    ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਥੇ ਨਹੀਂ ਰਹਿਣਾ
  • 17:21 - 17:23
    ਮੈਨੂੰ ਕਿਤੇ ਹੋਰ ਛੱਡ ਦਿਓ
  • 17:24 - 17:26
    ਉਹ ਥਾਣੇ ਵਿੱਚ ਲੱਗੇ ਸੀ ਉੱਥੇ
  • 17:26 - 17:27
    ਉਹਨਾਂ ਨੇ ਉੱਥੇ ਐਪਲੀਕੇਸ਼ਨ ਦਿੱਤੀ
  • 17:27 - 17:29
    ਇਸ ਤਰ੍ਹਾਂ ਉਹਦੇ ਬੱਚੇ ਆ
  • 17:29 - 17:31
    ਮੈਂ ਆਪਣੇ ਕੋਲ ਲਿਆਉਣਾ ਚਾਹੁੰਦਾ ਹਾਂ
  • 17:33 - 17:35
    ਫਿਰ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ
  • 17:35 - 17:37
    ਫਿਰ ਮੈਂ ਆਪਣੇ ਜੇਠ ਕੋਲ ਚਲੀ ਗਈ
  • 17:37 - 17:39
    ਮੈਂ ਉੱਥੇ ਹੀ ਸ਼ਮਾ ਕੱਢਿਆ
  • 17:40 - 17:43
    ਫਿਰ ਉਹਨਾਂ ਨੇ ਕਿਸੇ ਨਾਲ ਮਿਲ ਮੁਲ ਕੇ
  • 17:46 - 17:48
    ਉਹਨੂੰ ਕਿਹਾ ਪੇਸ਼ ਕਰਾ ਦੇਵੋ ਪੁਲਿਸ ਵਾਲਿਆਂ ਨੂੰ
  • 17:48 - 17:49
    ਜੀਹਦੇ ਕਿਸੇ ਨਾਲ ਗੱਲ ਕੀਤੀ
  • 17:49 - 17:51
    ਉਹਨਾਂ ਕਿਹਾ ਪੇਸ਼ ਕਰਾ ਦਓ
  • 17:55 - 17:57
    ਸਰਵਨ ਸਿੰਘ ਨੂੰ ਪੇਸ਼ ਕਰਾ ਦਓ
  • 17:57 - 17:59
    ਫਿਰ ਪੁਲਿਸ ਤੁਹਾਨੂੰ ਤੰਗ ਨਹੀਂ ਕਰੇਗੀ
  • 18:00 - 18:01
    ਉਹਨਾਂ ਨੇ ਫਿਰ ਇੱਕ ਆਪਣੇ ਯਾਰ ਦੋਸਤਾਂ ਨੂੰ
  • 18:01 - 18:04
    ਕਿਸੇ ਨੂੰ ਮਿਲ ਕੇ ਇੱਥੇ ਗੱਲ ਕੀਤੀ
  • 18:04 - 18:06
    ਅੰਮ੍ਰਿਤਸਰ ਡੀਆਰ ਭੱਟੀ ਤਿੰਨ ਜ਼ਿਲ੍ਹਿਆਂ ਦਾ ਆਈ ਜੀ
  • 18:07 - 18:10
    ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਕੋਈ ਗੱਲ ਨਹੀਂ
  • 18:11 - 18:13
    ਵੱਧ ਤੋਂ ਵੱਧ ਕੇਸ ਹੀ ਇਹਦੇ ਤੇ ਪਾ ਦਵਾਂਗੇ
  • 18:13 - 18:15
    ਇਹਨੂੰ ਤੁਸੀਂ ਪੇਸ਼ ਕਰਾ ਦਓ
  • 18:16 - 18:18
    ਕੋਈ ਵੀ ਜਾਨੀ ਨੁਕਸਾਨ ਇਹਦਾ ਨਹੀਂ ਹੋਏਗਾ
  • 18:21 - 18:22
    ਫਿਰ ਮੈਂ ਪਿੰਡ ਆਈ
  • 18:22 - 18:25
    ਇਥੋਂ ਆਪਾਂ ਪਿੰਡ ਦੇ ਇਕ ਸਰਪੰਚ ਨੂੰ
  • 18:25 - 18:27
    ਇਕ ਮੈਂਬਰ ਸੀ ਪਿੰਡ ਦਾ
  • 18:27 - 18:30
    ਸੋਹਰਾ ਸਾਹਬ ਮੇਰੇ, ਇਕ ਮੇਰਾ ਦਿੱਲੀ ਵਾਲਾ ਜੇਠ
  • 18:30 - 18:33
    ਆਪਾਂ ਸਾਰੇ ਉਥੇ ਉਹਨਾਂ ਨੂੰ ਪੇਸ਼ ਕਰਾਉਣ ਗਏ
  • 18:33 - 18:34
    ਮੈਂ ਵੀ ਨਾਲ ਗਈ
  • 18:34 - 18:36
    ਉਥੇ ਪੇਸ਼ ਕਰਵਾਇਆ ਪੁਲਿਸ ਨੂੰ
  • 18:36 - 18:38
    ਉਹਨਾਂ ਨੇ ਕਿਹਾ ਕੋਈ ਗੱਲ ਨਹੀਂ
  • 18:38 - 18:41
    ਉਹਨਾਂ ਨੂੰ ਉੱਥੇ ਰੱਖ ਲਿਆ ਤੇ ਤੁਸੀਂ ਜਾਓ ਏਥੋਂ
  • 18:41 - 18:43
    ਕੱਲ ਤੁਸੀਂ ਗੁਰਦਾਸਪੁਰ ਮਿਲ ਲਿਓ ਜਾ ਕੇ
  • 18:45 - 18:47
    ਫਿਰ ਗੁਰਦਾਸਪੁਰ ਆਏ
  • 18:47 - 18:49
    ਅਗਲੇ ਦਿਨ ਆਪਾਂ ਵਾਪਿਸ ਆ ਗਏ ਤੇ,
  • 18:49 - 18:51
    ਅਗਲੇ ਦਿਨ ਗੁਰਦਾਸਪੁਰ ਮਿਲਣ ਗਏ ਉਹਨਾਂ ਨੂੰ
  • 18:55 - 18:58
    ਉੱਥੇ ਇੱਕ ਥਾਣਾ ਸੀ, ਮੈਨੂੰ ਹੁਣ ਪਤਾ ਨਹੀਂ ਕਿੱਥੇ ਆ
  • 18:58 - 19:01
    ਮੈਂ ਆਪਣੇ ਸੋਹਰਾ ਸਾਹਿਬ ਨਾਲ ਗਈ ਸੀ
  • 19:04 - 19:05
    ਜਦੋਂ ਅੰਦਰ ਮਿਲਣ ਗਏ
  • 19:05 - 19:07
    ਅੰਦਰ ਤੇ ਜਾਣ ਹੀ ਨਹੀਂ ਦਿੰਦੇ ਸੀ ਪਹਿਲਾਂ
  • 19:11 - 19:12
    ਮੇਰੇ ਜੇਠ ਪੁਲਿਸ ਵਿੱਚ ਹੀ ਸੀ
  • 19:12 - 19:14
    ਉਹਨਾਂ ਨੇ ਪਰਮਿਸ਼ਨ ਲਈ ਤੇ ਆਪਾਂ ਵੀ ਨਾਲ ਗਏ
  • 19:15 - 19:17
    ਇਹਨਾਂ ਨੂੰ ਉਥੇ ਹਵਾਲਾਤ ਚ ਬੰਦ ਕੀਤਾ ਸੀ
  • 19:19 - 19:23
    ਉਹ ਕਹਿੰਦੇ ਕਿ ਮੇਰੇ ਕੋਲ ਤੁਰਿਆ ਨਹੀਂ ਜਾਂਦਾ
  • 19:23 - 19:25
    ਮੈਨੂੰ ਬਹੁਤ ਮਾਰਿਆ ਪੁਲਿਸ ਨੇ
  • 19:25 - 19:27
    ਮੇਰੇ ਕੋਲੋਂ ਨੀ ਚਲਿਆ ਜਾਂਦਾ ਮੈਨੂੰ ਇਹਨਾਂ ਨੇ ਮਾਰ ਦੇਣਾ
  • 19:28 - 19:30
    ਮੈਨੂੰ ਕਿਸੇ ਤਰਾਂ ਨਾਲ ਛੁਡਾ ਲਓ
  • 19:32 - 19:35
    ਫਿਰ ਉਥੇ ਪੁਲਿਸ ਵਾਲੇ ਕਹਿਣ ਲੱਗੇ ਤੁਸੀਂ ਜਾਓ
  • 19:35 - 19:36
    ਸਾਨੂੰ ਭਜਾ ਦਿੱਤਾ ਉਥੋਂ
  • 19:37 - 19:39
    ਆਪਾਂ ਬਾਹਰ ਆ ਕੇ ਇਕ ਸੜਕ ਜਿਹੀ ਵਿੱਚ ਆਉਂਦੀ ਹੈ
  • 19:40 - 19:42
    ਮੋੜ ਕੱਟ ਕੇ ਅੰਦਰ ਆ ਥਾਣਾ
  • 19:42 - 19:44
    ਆਪਾਂ ਬਾਹਰ ਮੋੜ ਤੇ ਖੜੇ ਹੋ ਗਏ
  • 19:44 - 19:48
    ਥੋੜੀ ਦੇਰ ਬਾਅਦ ਉਥੋਂ ਇੱਕ ਗੱਡੀ ਅੰਦਰੋਂ ਨਿਕਲੀ
  • 19:50 - 19:51
    ਆਪਾਂ ਗੱਡੀ ਰੋਕੀ
  • 19:51 - 19:53
    ਉਹ ਸਾਨੂੰ ਕਹਿਣ ਪਿੱਛੇ ਹਟ ਜਾਓ
  • 19:53 - 19:55
    ਅਸੀਂ ਗੱਡੀ ਅੱਗੇ ਹੋ ਕੇ ਮੇਰੇ ਜੇਠ ਨੇ ਰੋਕੀ
  • 19:57 - 19:58
    ਜਦੋਂ ਇਹਨਾਂ ਨੂੰ ਪਿੱਛੇ ਦੇਖਿਆ
  • 19:58 - 20:00
    ਪਿੱਛੇ ਡੈਡ ਬੋਡੀ ਪਈ ਸੀ ਇਹਨਾਂ ਦੀ
  • 20:01 - 20:02
    ਉਸ ਤੋਂ ਬਾਅਦ ਉਹ ਕਹਿੰਦੇ,
  • 20:02 - 20:04
    ਇਹਨੂੰ ਹੋਸਪਿਟਲ ਲੈ ਕੇ ਚੱਲੇ ਹਾਂ
  • 20:04 - 20:05
    ਤੁਸੀਂ ਉਥੇ ਆ ਜਾਓ
  • 20:05 - 20:06
    ਬਾਅਦ ਚ ਫਿਰ ਪਤਾ ਨਹੀਂ ਲੱਗਿਆ
  • 20:06 - 20:08
    ਕੀ ਕੀਤਾ ਤੇ ਕੀ ਨਹੀਂ
  • 20:09 - 20:11
    ਦੂਸਰੇ ਦਿਨ ਅਖਬਾਰ ਚ ਇਹ ਆ ਗਿਆ ਕਿ
  • 20:11 - 20:13
    ਅਸੀਂ ਇਸਨੂੰ ਹਥਿਆਰ ਬਰਾਮਦ ਕਰਨ ਵਾਸਤੇ
  • 20:13 - 20:14
    ਗੱਡੀ ਤੇ ਲਿਜਾ ਰਹੇ ਸੀ
  • 20:15 - 20:18
    ਗੱਡੀ ਦੇ ਵਿੱਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ
  • 20:19 - 20:20
    ਹਮਲੇ ਦੇ ਵਿੱਚ ਇਹ ਫਰਾਰ ਹੋ ਗਿਆ
  • 20:22 - 20:24
    ਅਖਬਾਰ ਚ ਇਹ ਕਹਾਣੀ ਬਣਾ ਕੇ ਦੱਸ ਦਿੱਤੀ ਸਾਨੂੰ
  • 20:24 - 20:27
    ਸਾਨੂੰ ਦੁਬਾਰਾ ਦੱਸਿਆ ਨਹੀਂ ਕੀ ਕੀਤਾ ਕੀ ਨਹੀਂ ਕੀਤਾ
  • 20:28 - 20:29
    ਡੈਡ ਬੋਡੀ ਨੀ ਸਾਨੂੰ ਦਿੱਤੀ
  • 20:30 - 20:32
    ਮੇਰਾ ਨਾਮ ਗੁਰਚਰਨ ਸਿੰਘ ਹੈ
  • 20:33 - 20:35
    ਸਰਮ ਸਿੰਘ ਮੇਰਾ ਸਭ ਤੋਂ ਛੋਟਾ ਲੜਕਾ ਸੀ
  • 20:37 - 20:38
    ਮੇਰੀ ਜਿੰਦਗੀ ਜਿਹੜੀ
  • 20:39 - 20:41
    ਉਹ ਬਚਪਨ ਤੋਂ ਹੀ ਸਿਆਸਤ ਵਿੱਚ ਸੀ
  • 20:41 - 20:43
    ਘਰ ਦੀ ਗਰੀਬੀ ਦੀ ਹਾਲਤ ਕਰਕੇ
  • 20:44 - 20:46
    ਕਿਉਂਕਿ ਬਾਪ ਪਹਿਲਾਂ ਮਰ ਚੁੱਕਿਆ ਸੀ
  • 20:46 - 20:48
    ਵੱਡਾ ਭਰਾ ਸੀ ਉਹਦੀ ਵੀ ਮੌਤ ਹੋ ਗਈ ਸੀ
  • 20:50 - 20:52
    ਮੁੜ ਕੇ ਆਣ ਕੇ ਘਰ ਦੇ ਕੰਮ ਵਿੱਚ ਲੱਗ ਜਾਣਾ
  • 20:52 - 20:55
    ਮਗਰ ਜਦੋਂ ਕੋਈ ਵੀ ਮੋਰਚਾ ਪੰਥ ਵੱਲੋਂ ਲੱਗਣਾ
  • 20:55 - 20:57
    ਕਿਰਤੀਆਂ ਵੱਲੋਂ ਲੱਗਣਾ
  • 20:58 - 21:00
    ਉਸ ਮੋਰਚੇ ਵਿੱਚ ਹੀ ਤੁਰ ਜਾਣਾ ਮੋਰਚੇ ਤੋਂ ਆਣ ਕੇ
  • 21:00 - 21:02
    ਫਿਰ ਕੰਮ ਵਿੱਚ ਲੱਗ ਜਾਣਾ
  • 21:02 - 21:05
    ਸਾਰੀ ਜ਼ਿੰਦਗੀ ਜਿਹੜੀ ਇਸੇ ਤਰ੍ਹਾਂ ਹੀ ਲੰਘੀ
  • 21:05 - 21:09
    ਉਸ ਤੋਂ ਬਾਅਦ ਦੇਸ਼ ਆਜ਼ਾਦ ਹੋਣ ਤੋਂ ਵੀ
  • 21:09 - 21:13
    ਇਹਨਾਂ ਨੇ ਮੁੜ ਕੇ ਮੈਨੂੰ ਜੇਲ ਅੰਦਰ ਦੇ ਦਿੱਤਾ
  • 21:13 - 21:15
    ਤਕਰੀਬਨ ਤਿੰਨ ਕੁ ਸਾਲ ਜੇਲ 'ਚ ਰਿਹਾ
  • 21:16 - 21:18
    ਸਾਲ ਕੁ ਪਿੰਡ ਦੀ ਨਜ਼ਰਬੰਦੀ ਕੱਟੀ
  • 21:21 - 21:23
    ਇਹ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ
  • 21:23 - 21:25
    ਉਹ ਸਰਵਣ ਸਿੰਘ ਉੱਤੇ ਪੈਂਦਾ ਰਿਹਾ
  • 21:26 - 21:28
    ਉਹਦਾ ਬਚਪਨ ਤੋਂ ਹੀ ਰੁਝਾਨ ਜਿਹੜਾ
  • 21:28 - 21:30
    ਇਸ ਪਾਸੇ ਨੂੰ ਹੁੰਦਾ ਰਿਹਾ
  • 21:30 - 21:32
    ਸਿੱਖੀ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ
  • 21:32 - 21:35
    ਪੜ੍ਹਦਾ ਰਿਹਾ ਤੇ ਨਾਲ ਧਿਆਨ ਕਰਦਾ ਰਿਹਾ
  • 21:35 - 21:38
    ਨਾਲ ਹੀ ਜਦੋਂ ਪਿੰਡ ਦੇ ਵਿੱਚ ਕੋਈ
  • 21:38 - 21:41
    ਆਪਣੇ ਘਰ ਬੰਦੇ ਆਉਣੇ
  • 21:41 - 21:43
    ਉਹਨਾਂ ਨੂੰ ਪ੍ਰਸ਼ਾਦਾ ਵਗੈਰਾ ਵੀ ਛਕਾਉਣਾ
  • 21:43 - 21:46
    ਜਿਸ ਤਰ੍ਹਾਂ ਨਕਸੀਆਂ ਦਾ ਗਰੁੱਪ ਉਦੋਂ ਸੀਗਾ ਜਾਂ
  • 21:46 - 21:50
    ਇਸ ਤਰ੍ਹਾਂ ਉਹਨਾਂ ਦੇ ਕੋਲ ਪ੍ਰਸ਼ਾਦੇ ਵਗੈਰਾ ਛਕਾਉਣ ਲਈ
  • 21:50 - 21:51
    ਉਹਨੇ ਸਾਰੀ ਸੇਵਾ ਕਰਨੀ
  • 21:52 - 21:53
    ਉਹਦਾ ਅਸਰ ਉਹਦੇ ਉੱਤੇ ਸੀ
  • 21:54 - 21:57
    ਜਦੋਂ ਥਾਣੇ ਦੇ ਅੰਦਰੋਂ ਗੱਡੀ ਲੈ ਕੇ ਨਿਕਲੇ ਆ
  • 21:57 - 21:59
    ਸਟਾਰ ਦੇ ਵਿੱਚੋਂ
  • 22:00 - 22:03
    ਆਪਣੇ ਬਖਤੌਰ ਸਿੰਘ ਨੇ ਮੈਨੂੰ ਆਵਾਜ਼ ਮਾਰੀ
  • 22:03 - 22:06
    ਪਿਤਾ ਜੀ ਇਹਨੂੰ ਫਿਰ ਮਾਰ ਦਿੱਤਾ ਲੈ ਕੇ ਚੱਲੇ ਨੇ
  • 22:07 - 22:09
    ਮੈਂ ਕਿਹਾ ਉਦੋਂ ਹੀ ਯਕੀਨ ਹੋ ਗਿਆ ਸੀ
  • 22:09 - 22:12
    ਜਦੋਂ ਲੰਮਾ ਪਾਇਆ ਤੇ ਇਹਨਾਂ ਨੇ ਇਹ ਗੱਲ ਕਹੀ ਆ
  • 22:13 - 22:16
    ਗੱਡੀ ਜਿਹੜੀ ਉਹਦੇ ਵਿੱਚ ਕਾਫੀ ਪੁਲਿਸ ਵਾਲੇ ਬੈਠੇ ਸੀ
  • 22:16 - 22:17
    ਉਹ ਲੰਮਾ ਪਾਇਆ ਸੀ
  • 22:18 - 22:21
    ਦੋ ਥਾਣੇਦਾਰ ਅੱਗੇ ਬੈਠੇ ਸੀਗੇ
  • 22:21 - 22:23
    ਜਿਹਨਾਂ ਵਿੱਚੋਂ ਇੱਕ ਨੇ ਇਹ ਗੱਲ ਮੈਨੂੰ ਕਹੀ ਆ
  • 22:23 - 22:26
    ਗਾੜੀ ਨਾ ਆਈ ਇਹ ਬੇਹੋਸ਼ ਹੋ ਗਿਆ
  • 22:26 - 22:28
    ਇਹਨੂੰ ਹਸਪਤਾਲ ਲੈ ਕੇ ਚੱਲੇ ਆ
  • 22:28 - 22:31
    ਜੇ ਉਹਨਾਂ ਮਾਰਿਆ ਨਾ ਹੁੰਦਾ ਥਾਣੇ ਵਿੱਚ ਹੀ
  • 22:32 - 22:34
    ਤਾਂ ਉਹਨਾਂ ਨੂੰ ਇਹ ਗੱਲ ਕਹਿਣ ਦੀ ਕੀ ਲੋੜ ਸੀ
  • 22:34 - 22:36
    ਬੇਹੋਸ਼ ਹੋਇਆ ਤੇ ਥਾਣੇ ਹਸਪਤਾਲ ਲੈ ਕੇ ਚੱਲੇ ਆ
  • 22:36 - 22:38
    ਫਿਰ ਉਹ ਗੱਡੀ ਉਦਾਂ ਹੀ ਲੈ ਜਾਂਦੇ
  • 22:39 - 22:40
    ਇਸ ਕਰਕੇ ਥਾਣੇ ਹਸਪਤਾਲ ਤੇ
  • 22:40 - 22:42
    ਉਹਨਾਂ ਨੇ ਖੜਿਆ ਹੀ ਨਹੀਂ
  • 22:42 - 22:44
    ਇਹਦਾ ਮਤਲਬ ਮਾਰ ਕੇ ਫਿਰ ਹੀ ਖੜਿਆ ਉਹਨਾਂ ਨੇ ਘਰੋਂ
  • 22:44 - 22:46
    ਲਾਸ਼ ਨੂੰ ਕੁਰਦ ਪੁਰਦ ਕਰਨ ਵਾਸਤੇ
  • 22:46 - 22:48
    ਇੱਥੋਂ ਲੈ ਕੇ ਗਏ ਆ
  • 22:49 - 22:51
    ਕਿਹਾ ਵੀ ਉਹ ਦੌੜਨ ਜੋਗਾ
  • 22:52 - 22:54
    ਜਦੋਂ ਅਸੀਂ ਮੁਲਾਕਾਤ ਕੀਤੀ ਆ ਤੇ ਉਹਦੇ ਕੋਲੋਂ ਤੇ
  • 22:54 - 22:55
    ਉੱਠ ਕੇ ਖੜਾ ਨੀ ਸੀ ਹੁੰਦਾ
  • 22:55 - 22:56
    ਦੌੜਨਾ ਉਹਨੇ ਕਿੱਧਰ ਸੀ
  • 22:56 - 22:59
    ਜਿੰਦੇ ਹੋਣ ਦਾ ਸ਼ੱਕ ਤੇ ਤਾਂ ਹੋਵੇ
  • 22:59 - 23:02
    ਜੇ ਉਸ ਵੇਲੇ ਉਥੇ ਜੋਤੀ ਜਾਨ ਉਹਦੇ 'ਚ ਹੁੰਦੀ ਸੀ
  • 23:02 - 23:04
    ਅੱਧਿਓਂ ਵੱਧ ਉਦੋਂ ਹੀ ਮਰਿਆ ਸੀ
  • 23:07 - 23:09
    ਉਹਨਾਂ ਨੇ ਅਖਬਾਰਾਂ ਵਿੱਚ ਸਾਰੀ ਖਬਰ ਪੜ੍ਹੀ
  • 23:09 - 23:11
    ਸਾਡੀ ਖਬਰ ਵੀ ਪੜ੍ਹੀ
  • 23:11 - 23:14
    ਉਹਨਾਂ ਨੇ ਫਿਰ ਕੇਸ ਕੀਤਾ
  • 23:14 - 23:18
    ਦਿੱਲੀ ਸੁਪਰੀਮ ਕੋਰਟ 'ਚ
  • 23:18 - 23:21
    ਸੁਪਰੀਮ ਕੋਰਟ ਨੇ ਉਹਦੀ ਇਨਕੁਆਇਰੀ ਵਾਸਤੇ
  • 23:21 - 23:23
    ਸਾਰੀ ਗੱਲ ਜਿਹੜੀ ਆ
  • 23:23 - 23:26
    ਜ਼ਿਲ੍ਹਾ ਗੁਰਦਾਸਪੁਰ ਦੇ ਸੈਸ਼ਨ ਜੱਜ ਨੂੰ ਲਿਖੀ
  • 23:26 - 23:29
    ਛੇਆਂ ਮਹੀਨਿਆਂ ਦੇ ਅੰਦਰ ਅੰਦਰ ਇਨਕੁਆਇਰੀ ਕਰਕੇ ਭੇਜੋ
  • 23:29 - 23:31
    ਇਹ ਕੇਸ ਜਿਹੜਾ ਕਿੱਦਾਂ ਹੋਇਆ
  • 23:32 - 23:35
    ਮਗਰ ਇੱਥੇ ਸਟੇਸ਼ਨ ਜੱਜ ਨੇ ਇਨਕੁਆਇਰੀ ਕੀਤੀ
  • 23:36 - 23:39
    ਜਿਹੜੀ ਇਨਕੁਆਇਰੀ ਜਦੋਂ ਬੰਦ ਗਈ ਉੱਥੇ
  • 23:39 - 23:41
    ਸੁਪਰੀਮ ਕੋਰਟ 'ਚ
  • 23:41 - 23:44
    ਉੱਥੇ ਦਾ ਜਿਹੜਾ ਅਫਸਰ ਸੀ ਵੱਡਾ ਜੱਜ
  • 23:46 - 23:50
    ਉਹਨੂੰ ਪਤਾ ਨਹੀਂ ਕੀ ਸਿਫਾਰਿਸ਼ ਪਈ ਜਾਂ ਕੀ ਹੋਇਆ
  • 23:50 - 23:52
    ਰਿਟਾਇਰ ਵੀ ਹੋਣ ਵਾਲਾ ਸੀਗਾ
  • 23:52 - 23:56
    ਉਹਨੇ ਉਹ ਪੜ੍ਹ ਕੇ ਕਿਹਾ ਮੈਂ ਇਹ ਕੇਸ ਫਾਈਲ ਕਰਦਾ
  • 23:56 - 23:58
    ਇੱਥੇ ਇਹਨੂੰ ਬੰਦ ਕਰ ਦਿੰਨਾ
  • 23:59 - 24:00
    ਉਸ ਤੋਂ ਬਾਅਦ
  • 24:02 - 24:05
    ਇਹ ਦੇਖ ਕੇ ਬੜੀ ਉੱਥੋਂ ਦੇ ਵਕੀਲਾਂ ਨੂੰ ਹੈਰਾਨੀ ਹੋਈ
  • 24:05 - 24:07
    ਇਹ ਕੀ ਬਣਿਆ
  • 24:09 - 24:11
    ਉਹ ਜਿਹਨਾਂ ਵਕੀਲਾਂ ਨੇ ਪੜ੍ਹੀ ਸੀ ਉਹ ਕਹਿਣ ਲੱਗੇ
  • 24:11 - 24:14
    ਜੱਜ ਤੇ ਕਰ ਗਿਆ ਇਹ ਸਿੱਧੇ ਤੌਰ ਦੇ ਉੱਤੇ ਲਿਖਿਆ
  • 24:17 - 24:24
    ਜਿਹੜਾ ਆਪਣੇ ਐਸਪੀ ਨੇ ਭੱਟੀ ਦੇ
  • 24:24 - 24:26
    ਜਿਹੜਾ ਪੇਸ਼ ਕਰਨ ਦਾ ਇਹ ਕਹਿੰਦੇ ਆ ਉਹ ਨਹੀਂ
  • 24:27 - 24:29
    ਕਿਉਂਕਿ ਜਿਹੜਾ ਥਾਣੇਦਾਰ ਸੀ ਸਾਡੇ ਕਾਨੂੰਵਣ ਦਾ
  • 24:30 - 24:32
    ਉਹਨੇ ਲਿਖ ਕੇ ਦਿੱਤਾ ਹਲਫੀਆ ਬਿਆਨ
  • 24:32 - 24:35
    ਮੇਰੇ ਕੋਲ ਪੇਸ਼ ਹੋਇਆ ਸੀਗਾ ਤੇ ਮੈਂ ਪੇਸ਼ ਕੀਤਾ
  • 24:38 - 24:41
    ਇਹ ਭੱਟੀ ਦੇ ਪੇਸ਼ ਹੋਣਾ ਸਾਬਤ ਨਹੀਂ ਕਰ ਸਕੇ
  • 24:42 - 24:43
    ਜਿਹੜਾ ਪੁਲਿਸ ਨੇ ਇਹ ਕਿਹਾ
  • 24:44 - 24:46
    ਉਹ ਹਥਿਆਰਾਂ ਦੀ ਬਨਾਮਦਗੀ ਵਾਸਤੇ ਚੱਲੇ ਸੀ
  • 24:46 - 24:48
    ਉਹ ਮਫਰੂਰ ਹੋ ਗਿਆ
  • 24:48 - 24:50
    ਉਹ ਮਫਰੂਰ ਵੀ ਨਹੀਂ ਤੇ ਭੱਜਿਆ ਨਹੀਂ
  • 24:52 - 24:55
    ਜਦੋਂ ਇਹ ਪੜੀ ਸਾਰੇ ਵਕੀਲਾਂ ਨੇ
  • 24:56 - 24:58
    ਮੁੜ ਕੇ ਉਹਨੇ ਕੇਸ ਬੰਦ ਕਰ ਦਿੱਤਾ
  • 24:58 - 25:00
    ਵਕੀਲ ਵੀ ਹੈਰਾਨ ਸੀ ਇਹ ਕੀ ਹੋਇਆ
  • 25:00 - 25:03
    ਇਹ ਤੇ ਕਾਨੂੰਨ ਨਾਲ ਵੀ ਮਜ਼ਾਕ ਹੋਣ ਰਿਹਾ ਹੈ
  • 25:07 - 25:11
    ਉਹਤੋਂ ਬਾਅਦ ਮੁੜ ਕੇ ਫਿਰ ਹਾਈ ਕੋਰਟ 'ਚ ਕੇਸ ਕੀਤਾ
  • 25:12 - 25:17
    ਹਾਈਕੋਰਟ ਨੇ ਕਿਹਾ ਵੀ ਤੁਸੀਂ ਆਪਣੇ ਇਸਤਗਾਸਾ ਕਰ ਲਓ
  • 25:18 - 25:20
    ਐਫ ਆਈਆਰ ਦੇਣ ਨਹੀਂ ਕਰਨੀ ਇਸਤਗਾਸਾ ਕਰ ਲਵੋ
  • 25:21 - 25:23
    ਮੁੜ ਕੇ ਸੁਪਰੀਮ ਕੋਰਟ 'ਚ ਕੀਤਾ
  • 25:24 - 25:25
    ਸੁਪਰੀਮ ਕੋਰਟ ਨੇ ਵੀ ਉਹੋ ਹੀ ਕਿਹਾ
  • 25:26 - 25:29
    ਨਹੀਂ, ਹਾਈ ਕੋਰਟ ਦਾ ਫੈਸਲਾ ਜਿਹੜਾ ਉਹ ਠੀਕ ਆ
  • 25:29 - 25:31
    ਤੁਸੀਂ ਇਸਤਗਾਸਾ ਕਰ ਲਵੋ
  • 25:32 - 25:35
    ਇਸਤਗਾਸਾ ਕੀਤਾ ਹੁਣ ਇਸਕਾਸਾ ਚੱਲ ਰਿਹਾ
  • 25:35 - 25:39
    ਜਿਹਦੇ ਵਿੱਚ ਪਹਿਲਾਂ ਤੋਂ ਪੇਸ਼ ਨਹੀਂ ਸੀ ਹੁੰਦੇ ਮੁਲਜ਼ਮ
  • 25:40 - 25:42
    ਬਾਅਦ ਵਿੱਚ ਜਮਾਨਤਾਂ ਕਰਵਾ ਕੇ ਤੇ ਪੇਸ਼ ਹੋਏ ਆ
  • 25:43 - 25:45
    ਹੁਣ ਉਹਦੀ ਤਰੀਕ ਜਿਹੜੀ ਹੈ ਉਹ ਚੱਲ ਰਹੀ ਆ
  • 25:45 - 25:46
    ਦੇਖੋ ਕੀ ਬਣਦਾ
  • 25:46 - 25:49
    ਮਗਰ ਇਤਹਾਫ ਦੇ ਉੱਤੇ ਇਤਬਾਰ ਕੋਈ ਨਹੀਂ
  • 25:49 - 25:51
    ਇਹਨਾਂ ਦਾ ਵੀ ਕੀ ਕਰਨਾ ਕਿ ਨਹੀਂ ਅਜੇ ਵੀ
  • 25:51 - 25:55
    ਲਟਕਾਉਣ ਦੀ ਕੋਸ਼ਿਸ਼ ਹਰ ਕੇਸ ਨੂੰ ਕੀਤੀ ਚਲੀ ਜਾ ਰਹੀ ਹੈ
  • 25:57 - 25:58
    ਮੁਆਵਜ਼ੇ ਦਾ ਕੇਸ ਸੀ ਇੱਕ
  • 26:01 - 26:03
    ਜਿਹੜਾ ਇੱਕ ਕਾਨੂੰਨ ਆ
  • 26:03 - 26:05
    ਜਿਨਾਂ ਦੀ ਕੋਈ ਆਮਦਨ ਨਹੀਂ ਹੈਗੀ
  • 26:05 - 26:06
    ਉਹਨਾਂ ਨੂੰ ਸਰਕਾਰੀ ਤੌਰ ਦੇ ਉੱਤੇ
  • 26:06 - 26:09
    ਜਿਹੜੇ ਫੀਸ ਵਗੈਰਾ ਲੱਗਦੀ ਉਹ ਨਹੀਂ ਲੱਗੇਗੀ
  • 26:10 - 26:11
    ਬੱਚਿਆਂ ਵੱਲੋਂ ਕੇਸ ਕੀਤਾ ਉਹ
  • 26:13 - 26:15
    ਬੱਚਿਆਂ ਦੀ ਕੋਈ ਜਾਇਦਾਦ ਨਹੀਂ ਸੀ
  • 26:15 - 26:17
    ਉਹਨੂੰ ਵੀ ਕਹਿ ਦਿੱਤਾ ਨਹੀਂ
  • 26:17 - 26:19
    ਇਹਦੇ ਵਾਸਤੇ ਸੈਸ਼ਨ ਜੱਜ ਫੈਸਲਾ ਕਰੇਗਾ
  • 26:20 - 26:23
    ਸੈਸ਼ਨ ਦੇ ਕੇਸ ਗਿਆ ਗੱਲ ਲਟਕਾਉਣ ਵਾਲੀ ਸੀਗੀ
  • 26:23 - 26:25
    ਸੈਸ਼ਨ ਨੇ ਵੀ ਇਹ ਕਹਿ ਦਿੱਤਾ ਨਹੀਂ
  • 26:25 - 26:27
    ਇਹਦੇ ਤੇ ਪੈਸੇ ਲਾਓ ਜਿੰਨੇ ਬਣਦੇ ਆ
  • 26:28 - 26:31
    ਉਹਦੇ ਉੱਤੇ ਮੁਸ਼ਕਿਲ ਨਾਲ ਪੈਸੇ ਵੀ ਲਾਏ
  • 26:31 - 26:33
    ਪੈਸੇ ਲਾਉਣ ਤੋਂ ਬਾਅਦ ਅੱਜ ਤੱਕ
  • 26:33 - 26:35
    ਉਹ ਕੇਸ ਫਿਰ ਵਿੱਚੀ ਲਟਕੀ ਚਲਿਆ ਜਾਂਦਾ
  • 26:35 - 26:37
    ਕਈ ਮਹੀਨੇ ਦੀ ਤਰੀਕ ਪੈਂਦੀ ਹੈ
  • 26:37 - 26:39
    ਕਦੀ ਤਰੀਕ ਪੈਂਦੀ ਨਹੀਂ
  • 26:39 - 26:42
    ਨਾ ਕਿਸੇ ਵਲੋਂ ਉਹ ਕੇਸ ਨੂੰ ਲਾਇਆ ਜਾਂਦਾ ਨਾ ਕੁਝ
  • 26:42 - 26:46
    ਇਹ ਹਾਲਤ ਆ ਸਾਡੇ ਹਿੰਦੁਸਤਾਨ ਦੀ ਸਰਕਾਰ ਦੀ
  • 26:46 - 26:50
    ਇੱਥੋਂ ਦੀਆਂ ਅਦਾਲਤਾਂ ਦੀ ਇਸ ਵਾਸਤੇ
  • 26:51 - 26:54
    ਇਹ ਸਾਰੀ ਪੁਜ਼ੀਸ਼ਨ ਜਿਹੜੀ ਹੈ ਇਹ ਹੋਈ ਆ
  • 26:54 - 26:56
    ਜਿਹਦੇ ਨਾਲ ਅੱਜ ਵੀ ਹਾਲਤ ਜਿਹੜੀ ਹੈ
  • 26:56 - 26:58
    ਉਹ ਮਾੜੀ ਆ
  • 26:58 - 27:00
    ਪਰ ਉਹ ਕੇਸ ਲੜੇ ਜਾ ਰਹੇ ਆ ਕੀਤਾ ਕਿ ਜਾਏ
  • 27:01 - 27:03
    ਅਸੀਂ ਚਾਹੁੰਦੇ ਹਾਂ ਕਿਸੇ ਢੰਗ ਦੇ ਨਾਲ
  • 27:03 - 27:05
    ਲੋਕਾਂ ਦੇ ਸਾਹਮਣੇ ਇਹ ਗੱਲ ਜਿਹੜੀ ਹੈ ਜਾਵੇ
  • 27:06 - 27:08
    ਇੱਥੇ ਇਨਸਾਫ਼ ਜਿਹੜਾ ਉਹ ਨਹੀਂ ਮਿਲ ਰਿਹਾ
  • 27:10 - 27:12
    ਥਾਣੇ ਵਿੱਚ ਤੇ ਜ਼ਿਆਦਾ ਤੇ ਰੱਖਿਆ ਹੀ ਹੈ
  • 27:12 - 27:15
    ਬਾਕੀ ਥੋੜਾ ਬਹੁਤਾ ਜਿਹੜਾ ਤਸ਼ੱਦਦ ਉਹ ਕਰਦੇ ਹੁੰਦੇ ਆ
  • 27:15 - 27:17
    ਉਹਨੂੰ ਲਿਆਓ ਜੀ ਸਰਵਣ ਨੂੰ ਲਿਆਓ
  • 27:17 - 27:19
    ਕਿੱਥੇ ਹੈਗਾ ਪਤਾ ਕਰੋ ਦੱਸੋ
  • 27:19 - 27:21
    ਮੈਂ ਕਹਿਣਾ ਵੀ ਜੋ ਤੁਹਾਡੀ ਮਰਜ਼ੀ ਕਹੀ ਜਾਓ
  • 27:21 - 27:24
    ਮੈਂ ਤੁਹਾਡੇ ਕੋਲ ਬੈਠੇ ਆ ਮੈਂ ਕਿੱਥੇ ਲੱਭਣਾ
  • 27:24 - 27:25
    ਉਹਦਾ ਕੀ ਪਤਾ ਕਿੱਥੇ ਆ ਕਿੱਥੇ ਨਹੀਂ
  • 27:28 - 27:29
    ਉਹ ਫਿਰ ਤਿੰਨ ਕੁ ਮਹੀਨੇ ਤੋਂ ਬਾਅਦ
  • 27:29 - 27:31
    ਜਦੋਂ ਗੱਲ ਹੋ ਗਈ ਪੇਸ਼ ਕਰਨ ਦੀ
  • 27:33 - 27:36
    ਇੱਕ ਉਹਨਾਂ ਨੇ ਕੀਤਾ ਕਿ ਫਸਲ ਜਿਹੜੀ ਆ
  • 27:36 - 27:40
    ਉਹ ਵੀ ਸਾਰੀ ਵੱਢ ਲਈ ਥਾਣੇ ਵਿੱਚ ਜਦੋਂ ਮੈਨੂੰ ਰੱਖਿਆ
  • 27:41 - 27:42
    ਬਾਹਰ ਫਸਲ ਜਿਹੜੀ ਆ ਉਹ ਵੱਢ ਲਈ
  • 27:44 - 27:47
    ਆਪਣੇ ਪਿੰਡ ਚੌਂਕੀ ਬਿਠਾਈ ਹੋਈ ਸੀ
  • 27:48 - 27:49
    ਚੌਂਕੀ ਬਿਠਾਲਣ ਦੇ ਬਾਵਜੂਦ
  • 27:50 - 27:52
    ਜਿਹੜੇ ਮਕਾਨ 'ਚ ਅਸੀਂ ਰਹਿੰਦੇ ਸੀ
  • 27:52 - 27:54
    ਇੱਕ ਭਲਾ ਪੁਰਸ਼ ਕੋਈ ਸੀਗਾ
  • 27:54 - 27:56
    ਪਤਾ ਨਹੀਂ ਉਹਨੂੰ ਕਿੱਥੋਂ ਸੂਹ ਮਿਲੀ
  • 27:56 - 27:58
    ਉਸ ਬੰਦੇ ਨੇ ਮੈਨੂੰ ਇਹ ਗੱਲ ਕਹੀ
  • 27:58 - 28:00
    ਤੁਸੀਂ ਇਹ ਮਕਾਨ ਜਿਹੜਾ ਛੱਡ ਦਿਓ
  • 28:01 - 28:05
    ਹੋਰ ਕਿਤੇ ਚਲ ਜਾਓ ਤੇ ਇਹ ਠੀਕ ਨਹੀਂ ਤੁਹਾਡੇ ਲਈ
  • 28:06 - 28:08
    ਤਾਂ ਮੈਂ ਕਿਹਾ ਵੀ ਹੋਰ ਕਿਥੇ
  • 28:08 - 28:10
    ਕਹਿੰਦਾ ਜਿੱਥੇ ਵੀ ਮਰਜ਼ੀ ਜਾਓ ਇਹ ਮਕਾਨ ਛੱਡ ਦਿਓ
  • 28:11 - 28:14
    ਮੈਂ ਘਰ ਵਾਲੀ ਨੂੰ ਕਿਹਾ
  • 28:15 - 28:18
    ਆਹ ਗੱਲ ਕਿਸੇ ਚੰਗੇ ਬੰਦੇ ਨੇ ਕਹੀ ਆ
  • 28:18 - 28:21
    ਹੁਣ ਚਲੋ ਕੀ ਕਰੀਏ ਕਰਨਾ ਕੀ ਸੀ ਕਿ
  • 28:21 - 28:24
    ਪਹਿਲਾ ਮਕਾਨ ਜਿਹੜਾ ਆਪਣੇ ਬਖਤੌਰ ਸੰਭਾਲਾ ਸੀਗਾ
  • 28:25 - 28:27
    ਉਹ ਬੰਦ ਸੀ ਜਿੰਦਾ ਲੱਗਿਆ ਸੀ
  • 28:27 - 28:29
    ਅਸੀਂ ਹਵੇਲੀ ਚ ਰਹਿੰਦੇ ਸੀ
  • 28:30 - 28:32
    ਉਥੋਂ ਛੱਡ ਕੇ ਤੇ ਇੱਥੇ ਚੁੱਲਾ ਬਣਾ ਕੇ
  • 28:33 - 28:37
    ਰਾਤ ਹੀ ਮੁੜ ਕੇ ਇਥੇ ਆ ਗਏ ਤੇ ਦੂਜੇ ਦਿਨ ਰਹੇ
  • 28:37 - 28:39
    ਦੂਜੇ ਦਿਨ ਰਾਤ ਨੂੰ ਇਨੀ ਗੋਲੀ ਚੱਲੀ
  • 28:41 - 28:44
    ਸਾਡੇ ਬੂਹੇ ਵੀ ਸਾਰੇ ਜਿਹੜੇ ਆ
  • 28:44 - 28:45
    ਵਿੱਚੋ ਵਿੱਚੋ ਗੋਲੀਆਂ ਹੋ ਗਏ
  • 28:45 - 28:47
    ਕੋਠਾ ਜਿਹੜਾ ਸੀ ਉਹ ਵੀ ਢਾਹ ਦਿੱਤਾ
  • 28:49 - 28:50
    ਜਿਹੜਾ ਲੈਂਟਰ ਵਾਲਾ ਸੀ ਉਹ ਰਹਿ ਗਿਆ
  • 28:50 - 28:52
    ਜਿਹੜਾ ਬਾਲਿਆਂ ਵਾਲਾ ਤੇ ਦੂਜਾ ਸੀ
  • 28:52 - 28:54
    ਉਹ ਸਾਰਾ ਢਾਹ ਢੇਰੀ ਕਰ ਦਿੱਤਾ
  • 28:56 - 28:58
    ਸਾਨੂੰ ਉਸ ਵੇਲੇ ਆਇਆ ਵੀ ਚਲੋ
  • 28:58 - 28:59
    ਇਹ ਜਿਹੜੀ ਗੱਲ ਕਹੀ ਸੀ ਕਿ ਚੰਗੇ ਬੰਦੇ ਨੇ
  • 29:00 - 29:03
    ਉਹਦਾ ਵਿਚਾਰੇ ਦਾ ਭਲਾ ਹੋਵੇ ਜਾਨਾਂ ਵੱਚ ਗਈਆਂ
  • 29:04 - 29:05
    ਇੱਕ ਗਾਈ ਤੇ ਝੋਟੀ ਸੀਗੀ
  • 29:05 - 29:08
    ਜਿਹੜੇ ਵਿੱਚ ਉਹਨਾਂ ਨੂੰ ਗੋਲੀਆਂ ਲੱਗਣ ਕਰਕੇ ਗਾਈ
  • 29:08 - 29:09
    ਜਿਹੜੀ ਉਹ ਵੀ ਮਰੀ ਸੀ
  • 29:11 - 29:14
    ਵਿਹੜੇ ਦੇ ਵਿੱਚ ਜਦੋਂ ਤੜਕੇ ਜਾ ਕੇ ਦੇਖਿਆ
  • 29:14 - 29:16
    ਇਨੇ ਰੌਂਦ ਚੜੇ ਹੋਏ ਸੀਗੇ
  • 29:17 - 29:20
    ਮੁੜ ਕੇ ਪੁਲਿਸ ਆਈ ਆਪਣੇ ਮਿਲਟਰੀ ਵਾਲੇ ਆਏ
  • 29:21 - 29:23
    ਕੋਈ ਪਤਾ ਨਹੀਂ ਉਹਨਾਂ ਨੇ ਕੀ ਲਿਖਿਆ ਤੇ ਕੀ ਨਹੀਂ
  • 29:23 - 29:25
    ਉਦੋਂ ਇਹਨਾਂ ਤੇ ਪਤਾ ਹੀ ਨਹੀਂ ਸੀ ਲੱਗਦਾ
  • 29:25 - 29:26
    ਨਾ ਕੋਈ ਗੱਲ ਦੱਸਦਾ ਸੀਗਾ
  • 29:27 - 29:29
    ਪੈਸੇ ਲੈਣ ਵਾਸਤੇ ਜਾਂ ਵੈਰ ਕੱਢਣ ਵਾਸਤੇ
  • 29:29 - 29:32
    ਇੱਕ ਦੂਜੇ ਦਾ ਪੰਜਾਬ ਵਿੱਚ ਤਬਾਹੀ ਮਾਰੀ
  • 29:33 - 29:35
    ਕਈ ਪੋਲੀਟੀਕਲ ਬੰਦਿਆਂ ਦੇ ਬਿਆਨ ਵੀ ਆਏ
  • 29:35 - 29:40
    ਹੁਣ ਅਗਾਂਹ 10-15 ਸਾਲ ਤੱਕ ਪੰਜਾਬ ਵਿੱਚ ਕੋਈ
  • 29:40 - 29:42
    ਆਪਣੇ ਘੋੜੀ ਚੜ ਕੇ ਵਿਆਹੁਣ ਨਹੀਂ ਜਾਏਗਾ
  • 29:43 - 29:46
    ਮਤਲਬ ਨੌਜਵਾਨ ਸਾਰੇ ਜਿਹੜੇ ਇਹਨਾਂ ਖਤਮ ਕਰ ਦਿੱਤੇ
  • 29:47 - 29:49
    ਇਹ ਹਾਲਤ ਸੀ ਉਹਨਾਂ ਵਕਤਾਂ ਦੇ ਵਿੱਚ
  • 29:49 - 29:51
    ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ
  • 29:51 - 29:53
    ਕਿਹੜੇ ਵੇਲੇ ਕਿਹਦੀ ਜਾਨ ਨਿਕਲ ਜਾਣੀ ਆ
  • 29:55 - 29:58
    ਇੰਨਾ ਤੇ ਹੈਗਾ ਸੀ ਕਿ ਸ਼ਾਇਦ ਉਹ ਆ ਹੀ ਜਾਣ
  • 29:58 - 30:01
    ਉਮੀਦ ਤੇ ਹੈਗੀ ਸੀ ਕਿ ਸ਼ਾਇਦ ਆ ਹੀ ਜਾਣ
  • 30:01 - 30:03
    ਕੀ ਪਤਾ ਉਹਨਾਂ ਨੇ ਇਦਾਂ ਹੀ ਸੁੱਟ ਦਿੱਤਾ ਕਿਤੇ
  • 30:04 - 30:06
    ਸ਼ਾਇਦ ਬਾਅਦ ਚ ਠੀਕ ਹੋ ਗਏ ਹੋਣ ਜਿੰਦਾ ਹੋ ਗਏ ਹੋਣ
  • 30:06 - 30:08
    ਸਾਡੇ ਤੋਂ ਲੁੱਕ ਛਿਪ ਕੇ ਪੁਲਿਸ ਤੋਂ ਰਹਿੰਦੇ ਆ
  • 30:08 - 30:10
    ਪਰ ਸਾਨੂੰ ਤਾਂ ਮਿਲੇ ਨਹੀਂ
  • 30:10 - 30:11
    ਪਰ ਜਿੱਦਾਂ ਲੋਕਾਂ ਨਾਲ ਹੋਇਆ
  • 30:11 - 30:14
    ਜਿਸ ਤਰਾਂ ਹੋਰਨਾ ਲੋਕਾਂ ਦੇ ਬੱਚੇ ਮਾਰੇ ਇਸ ਤਰਾਂ
  • 30:14 - 30:16
    ਫਿਰ ਉਮੀਦ ਟੁੱਟ ਜਾਂਦੀ ਹੈ ਬਾਕੀ ਨਹੀਂ ਬਚੇ
  • 30:16 - 30:18
    ਸਾਡੇ ਕਿਥੇ ਛੱਡਿਆ ਹੋਏਗਾ ਉਹਨਾਂ ਨੂੰ
  • 30:20 - 30:21
    ਸਾਨੂੰ ਦੱਸੋ ਕੀ ਕੀਤਾ ਉਹਨਾਂ ਨੂੰ
  • 30:21 - 30:23
    ਸਾਨੂੰ ਦੱਸਣ ਤੇ ਸਹੀ ਪੁਲਿਸ ਵਾਲੇ
  • 30:23 - 30:26
    ਆਪਾਂ ਮਾਰ ਦਿੱਤ ਜਾ ਦੋੜਾਇਆ ਜਾ ਕੀ ਕੀਤਾ
  • 30:26 - 30:27
    ਕੁਝ ਦੱਸਦੇ ਨਹੀਂ
  • 30:27 - 30:29
    ਪੁਲਿਸ ਵਾਲਿਆਂ ਕੋਲ ਕੋਈ ਪਰੂਫ ਨੀ ਹੈਗਾ
  • 30:29 - 30:32
    ਦੱਸਦੇ ਨਹੀਂ ਕੋਈ ਉਹ ਜਦੋਂ ਕੋਈ ਬਿਆਨ ਦਿੰਦੇ ਆ
  • 30:33 - 30:36
    ਉੱਥੇ ਜਿਹੜੇ ਕਾਗਜ਼ ਪੱਤਰ ਹੁੰਦੇ ਦਿੰਦੇ ਆ ਆਪਣੇ ਉਹ
  • 30:36 - 30:38
    ਕਦੀ ਕੋਈ ਕੁਝ ਕਹਿ ਦਿੰਦੇ
  • 30:38 - 30:40
    ਕਦੀ ਕਹਿੰਦੇ ਉਹ ਪਾਕਿਸਤਾਨ ਚਲਾ ਗਿਆ
  • 30:41 - 30:43
    ਉਹਨਾਂ ਦੇ ਬਿਆਨ ਰਲਦੇ ਨਹੀਂ ਹੈਗੇ
  • 30:44 - 30:47
    ਮਲਕੀਤ ਸਿੰਘ ਹੈਗਾ ਉਹ ਐਸ ਐਚ ਓ ਰਿਟਾਇਰ ਹੋ ਗਿਆ
  • 30:47 - 30:48
    ਹੁਣ ਰਿਟਾਇਰ ਹੋਇਆ
  • 30:48 - 30:55
    ਜਿਹੜਾ ਕਰਮਜੀਤ ਸਿੰਘ ਉਹ ਹੁਣ ਡੀਐਸਪੀ ਰਿਟਾਇਰ ਹੋਇਆ
  • 30:55 - 30:58
    ਜਿਹੜਾ ਮਹਿੰਦਰ ਸਿੰਘ ਹੈ ਮੈਨੂੰ ਉਹਦਾ ਰੈਂਕ ਨਹੀਂ ਪਤਾ
  • 30:58 - 30:59
    ਉਹ ਵੀ ਰਿਟਾਇਰ ਹੋ ਗਿਆ
  • 30:59 - 31:01
    ਰਿਟਾਇਰ ਹੋ ਗਏ ਤਿੰਨੋ ਹੀ
  • 31:02 - 31:05
    ਚਾਰ ਵਜੇ ਤੋਂ ਬਾਅਦ ਲੋਕੀ ਬਾਹਰ ਨਹੀਂ ਨਿਕਲ ਸਕਦੇ ਸੀ
  • 31:06 - 31:07
    ਮਤਲਬ ਕਿ ਪਤਾ ਹੀ ਨਹੀਂ ਲੱਗਦਾ
  • 31:07 - 31:09
    ਪੁਲਿਸ ਕਿਹੜੀ ਤੇ ਅੱਤਵਾਦੀ ਕਿਹੜੇ ਆ
  • 31:09 - 31:12
    ਰਾਤ ਜੇ ਅੱਤਵਾਦੀ ਲੋਕਾਂ ਦੇ ਘਰਾਂ ਵਿੱਚ ਆ ਜਾਂਦੇ ਸੀ
  • 31:12 - 31:14
    ਰੋਟੀ ਵਗੈਰਾ ਖਾਂਦੇ ਸੀ
  • 31:14 - 31:16
    ਬਾਅਦ ਵਿੱਚ ਸਵੇਰ ਨੂੰ ਪੁਲਿਸ ਆ ਜਾਂਦੀ ਸੀ
  • 31:16 - 31:18
    ਲੋਕਾਂ ਦੇ ਘਰਾਂ ਵਿੱਚ
  • 31:18 - 31:20
    ਤੁਸੀਂ ਅੱਤਵਾਦੀਆਂ ਨੂੰ ਰੋਟੀ ਖਵਾਈ ਆ
  • 31:20 - 31:22
    ਉਹ ਜ਼ੋਰ ਨਾਲ ਰੋਟੀ ਖਾਂਦੇ ਸੀ
  • 31:22 - 31:25
    ਲੋਕੀ ਪਰੇਸ਼ਾਨ ਹੀ ਹਰ ਗੱਲ ਵਿੱਚ ਪਰੇਸ਼ਾਨ ਹੀ ਸੀ
  • 31:25 - 31:26
    ਕੁਝ ਸਮਝ ਨਹੀਂ ਆਉਂਦਾ ਸੀ
  • 31:26 - 31:28
    ਨਜਾਇਜ਼ ਹੀ ਪੁਲਿਸ ਤੰਗ ਬਹੁਤ ਕਰਦੀ ਸੀ ਉਹਨਾਂ ਨੂੰ
  • 31:28 - 31:30
    ਭਾਵੇਂ ਨਹੀਂ ਵੀ ਰੋਟੀ ਕੋਈ ਖਾ ਗਿਆ
  • 31:30 - 31:32
    ਤਾਂ ਵੀ ਪੁਲਿਸ ਤੰਗ ਕਰੀ ਜਾਂਦੀ ਸੀ ਉਹਨਾਂ ਨੂੰ
  • 31:34 - 31:36
    ਉਸ ਟਾਈਮ ਤੇ ਤਾਂ ਪੁਲਿਸ ਹੀ ਸਭ ਕੁਝ ਕਰਦੀ ਸੀ
  • 31:36 - 31:37
    ਪੁਲਿਸ ਦਾ ਹੀ ਹੈਗਾ ਸੀ
  • 31:39 - 31:41
    ਜੋ ਮਰਜ਼ੀ ਪੁਲਿਸ ਕਰ ਸਕਦੀ ਸੀ
  • 31:41 - 31:43
    ਸੁਣਾਈ ਨਹੀਂ ਸੀ ਕਿਸੇ ਗੱਲ ਦੀ
  • 31:43 - 31:46
    ਇਹਨਾਂ ਦਾ ਇੱਕ ਕੋਟ ਮੇਰੇ ਕੋਲ ਪਿਆ
  • 31:47 - 31:49
    ਹੋਰ ਮੇਰੇ ਕੋਲ ਕੋਈ ਚੀਜ਼ ਨਹੀਂ ਪਈ
  • 31:49 - 31:50
    ਸਵੈਟਰ ਵੀ ਹੈਗੇ ਆ
  • 31:50 - 31:53
    ਸਵੈਟਰ ਆ ਕੋਟ ਪਿਆ ਬਸ ਹੋਰ ਕੁਛ ਨਹੀਂ
  • 31:54 - 31:57
    ਮਤਲਬ ਜਦੋਂ ਕਦੀ ਕਿਤੇ ਰਹਿਣਾ ਕਦੀ ਕਿਤੇ ਰਹਿਣਾ
  • 31:57 - 31:59
    ਕੱਪੜੇ ਜਿੱਥੇ ਜਾਣਾ ਉੱਥੇ ਛੱਡ ਛੁੱਡ ਦੇਣੇ
  • 31:59 - 32:01
    ਕੱਪੜੇ ਮੈਨੂੰ ਮਿਲੇ ਹੀ ਨਹੀਂ ਇਹਨਾਂ ਦੇ
  • 32:01 - 32:02
    ਕੋਈ ਪਿੰਡ ਰਹਿ ਗਏ
  • 32:02 - 32:06
    ਮਤਲਬ ਕੰਡੀਸ਼ਨ ਇਦਾਂ ਦੀ ਵੀ ਕੱਪੜੇ ਦਿਮਾਗ 'ਚ ਨਹੀਂ
  • 32:06 - 32:07
    ਕੱਪੜੇ ਇਹਨੂੰ ਸੰਭਾਲਾਂ ਮੈਂ
  • 32:07 - 32:10
    ਜਦੋਂ ਇਦਾਂ ਦੀ ਕੰਡੀਸ਼ਨ ਹੋ ਗਈ ਮੇਰੀ
  • 32:12 - 32:13
    ਮੇਰੇ ਕੋਲ ਇੱਕ ਕੋਟ ਪਿਆ
  • 32:13 - 32:15
    ਜਿਹੜਾ ਵਿਆਹ ਵਾਲੇ ਦਿਨ ਪਾਇਆ ਸੀ ਇਹਨਾਂ ਨੇ
  • 32:16 - 32:18
    ਉਹ ਪਿਆ ਮੇਰੇ ਕੋਲ ਤੇ ਸਵੈਟਰ ਪਿਆ ਇਕ
  • 32:19 - 32:20
    ਪਹਿਲਾਂ ਤਾਂ ਇਨਸਾਫ ਇਹ ਮਿਲਣਾ ਚਾਹੀਦਾ ਕਿ
  • 32:20 - 32:21
    ਮੈਨੂੰ ਇਹ ਪਤਾ ਲੱਗੇ
  • 32:21 - 32:23
    ਮੇਰੇ ਪਤੀ ਨੂੰ ਕੀਤਾ ਕੀ ਏਹਨਾਂ ਨੇ
  • 32:23 - 32:25
    ਉਹਨੂੰ ਕਿਸ ਤਰਾਂ ਮਾਰਿਆ ਜਾਂ ਕੀ ਕੀਤਾ
  • 32:25 - 32:27
    ਕਿਸ ਤਰਾਂ ਮਾਰਿਆ ਕਿਸ ਤਰਾਂ ਨਹੀਂ ਮਾਰਿਆ
  • 32:27 - 32:29
    ਇਹ ਮੈਨੂੰ ਪਹਿਲਾਂ ਪਤਾ ਲੱਗਣਾ ਚਾਹੀਦਾ
  • 32:29 - 32:31
    ਫਿਰ ਜੇ ਮਾਰਿਆ ਜੋ ਵੀ ਕੀਤਾ
  • 32:31 - 32:33
    ਇਹਨਾਂ ਨੂੰ ਸਜ਼ਾ ਤੇ ਹੋਣੀ ਚਾਹੀਦੀ ਹੈ
  • 32:34 - 32:36
    ਇਹਨਾਂ ਨੂੰ ਵੀ ਇਸ ਤਰ੍ਹਾਂ ਹੋਵੇ ਤੇ ਫਿਰ ਹੀ ਪਤਾ ਲੱਗਦਾ
  • 32:38 - 32:39
    ਫਿਰ ਠੰਡ ਪਏਗੀ
  • 32:40 - 32:41
    ਜੇ ਇਹਨਾਂ ਨੂੰ ਵੀ ਅੱਗੇ
  • 32:41 - 32:42
    ਇਹੋ ਜਿਹੀਆਂ ਤੰਗੀਆਂ ਝੱਲਣੀਆਂ ਪੈਣ
  • 32:43 - 32:46
    ਇਹ ਵੀ ਜੇਲਾਂ ਚ ਰੁਲਣ ਇਹਨਾਂ ਦੇ ਵੀ ਬੱਚੇ ਰੁਲਣ
  • 32:46 - 32:48
    ਇਹਨਾਂ ਨੂੰ ਪਤਾ ਲੱਗੇ ਕਿਸ ਤਰਾਂ ਬੱਚੇ ਰੁਲਦੇ
  • 32:49 - 32:51
    ਕੁਝ ਮੰਮੀ ਦੀ ਵੀ ਸਿਹਤ ਮਾੜੀ ਤੇ ਪਾਪਾ ਦੀ ਵੀ
  • 32:54 - 32:55
    ਕੁਝ ਮੇਰੀ ਟੈਂਸ਼ਨ ਦੇ ਨਾਲ
  • 33:05 - 33:08
    ਸਵੇਰੇ ਦੋ ਫਰਵਰੀ ਦੀ ਅਖਬਾਰ ਵਿੱਚ
  • 33:09 - 33:10
    ਸਵੇਰੇ ਸਵੇਰੇ ਅਖਬਾਰ ਆਈ ਘਰ ਚ
  • 33:10 - 33:14
    ਅਖਬਾਰ ਚ ਪੜਿਆ ਤੇ ਉਹਨਾਂ ਨੇ ਇਦਾਂ ਦੱਸ ਦਿੱਤਾ
  • 33:14 - 33:18
    ਉਹ ਦੌੜ ਗਏ ਤੇ ਫਿਰ ਅਸੀਂ ਤਾਂ ਘਬਰਾ ਗਏ
  • 33:18 - 33:19
    ਇਹ ਕੀ ਚੱਕਰ ਬਣਿਆ
  • 33:19 - 33:21
    ਉਹਨਾਂ ਨੇ ਕਿਹਾ ਹੋਸਪਿਟਲ ਲੈ ਕੇ ਚੱਲੇ ਆ
  • 33:21 - 33:24
    ਇਹਨਾਂ ਨੇ ਕਹਾਣੀ ਹੋਰ ਹੀ ਬਣਾ ਕੇ ਦੱਸ ਦਿੱਤੀ
  • 33:25 - 33:26
    ਅਖਬਾਰ ਚ ਇਹ ਲਿਖਿਆ ਸੀ ਕਿ
  • 33:26 - 33:28
    ਆਪਾਂ ਕਾਨੂੰਵਣ ਨੂੰ ਗ੍ਰਿਫਤਾਰ ਕੀਤਾ
  • 33:29 - 33:31
    ਪੇਸ਼ ਵਾਲੀ ਗੱਲ ਹੀ ਨਹੀਂ ਲਿਖੀ ਅਖਬਾਰ ਵਿੱਚ
  • 33:32 - 33:33
    ਇਹ ਲਿਖਿਆ ਹੀ ਨਹੀਂ ਕਿ
  • 33:33 - 33:35
    ਅੰਮ੍ਰਿਤਸਰ ਪੇਸ਼ ਕੀਤਾ ਜਾਂ ਕੀ ਕੀਤਾ
  • 33:35 - 33:36
    ਕੋਈ ਗੱਲ ਨਹੀਂ ਲਿਖੀ
  • 33:36 - 33:39
    ਸਿਰਫ ਏਨਾ ਲਿਖਿਆ ਕਿ ਅਸੀਂ ਅੰਮ੍ਰਿਤਸਰ ਤੋਂ ਕਾਨੂੰਵਣ
  • 33:39 - 33:42
    ਬਾਜ਼ਾਰ ਚੋਂ ਸਰਵਨ ਸਿੰਘ ਨੂੰ ਗ੍ਰਿਫਤਾਰ ਕੀਤਾ
  • 33:44 - 33:46
    ਜਿਹੜਾ ਮਲਕੀਤ ਸਿੰਘ ਉਦੋਂ ਇਹ ਐਸਐਚਓ ਲੱਗਾ ਸੀ
  • 33:46 - 33:48
    ਦਰੰਗਲੇ ਥਾਣੇ ਵਿੱਚ
  • 33:49 - 33:51
    ਪਤਾ ਨੀਂ ਚੌਂਕੀ ਆ ਉਥੇ ਜਾ ਥਾਣਾ ਆ ਦਰੰਗਲੇ
  • 33:52 - 33:54
    ਉਹ ਵੀ ਗੁਰਦਾਸਪੁਰ ਜ਼ਿਲ੍ਹੇ ਚ ਹੀ ਪੈਂਦਾ
  • 33:55 - 33:56
    ਇਹਨਾਂ ਨੇ ਕਿਹਾ ਕਿ ਦਰੰਗਲੇ
  • 33:56 - 33:59
    ਹਥਿਆਰ ਬਰਾਮਦ ਕਰਨ ਵਾਸਤੇ ਲਿਜਾ ਰਹੇ ਸੀ ਗੱਡੀ ਵਿੱਚ
  • 33:59 - 34:01
    ਹਜੇ ਰਸਤੇ ਵਿੱਚ ਆਪਾਂ ਪਹੁੰਚੇ ਹਾਂ
  • 34:02 - 34:04
    ਰਸਤੇ ਚ ਅੱਤਵਾਦੀਆਂ ਨੇ ਸਾਡੀ ਗੱਡੀ ਤੇ
  • 34:04 - 34:05
    ਹਮਲਾ ਕਰ ਦਿੱਤਾ
  • 34:06 - 34:08
    ਆਪਸ ਚ ਫਾਇਰਿੰਗ ਹੋਣ ਲੱਗ ਗਈ ਸਾਡੀ
  • 34:09 - 34:10
    ਫਾਇਰਿੰਗ ਦੇ ਦੌਰਾਨ ਇਹ ਸਰਵਨ ਸਿੰਘ
  • 34:10 - 34:12
    ਫਰਾਰ ਹੋ ਗਿਆ ਦੌੜ ਗਿਆ ਸਾਡੇ ਕੋਲੋਂ
  • 34:12 - 34:14
    ਇਹ ਕਹਾਣੀ ਬਣਾ ਕੇ ਉਹਨਾਂ ਦੱਸ ਦਿੱਤੀ
  • 34:16 - 34:18
    ਜੋ ਕੁਝ ਆਪਾਂ ਪੇਸ਼ ਕੀਤਾ ਜਾਂ ਆਪਾਂ ਮਿਲੇ
  • 34:18 - 34:20
    ਉਹਦੇ ਬਾਰੇ ਤਾਂ ਕੁਝ ਲਿਖਿਆ ਹੀ ਨਹੀਂ
  • 34:20 - 34:21
    ਅਖਬਾਰ ਚ ਕੁਝ ਨਹੀਂ ਲਿਖਿਆ
  • 34:24 - 34:26
    ਜਦੋਂ ਮੇਰੇ ਸੋਹਰਾ ਸਾਹਿਬ ਨੂੰ ਫੜ ਕੇ ਲੈ ਗਈ ਪੁਲਿਸ
  • 34:27 - 34:29
    ਉੱਥੇ ਉਹਨਾਂ ਨੂੰ ਬਹੁਤ ਤੰਗ ਕਰਦੀ ਰਹੀ
  • 34:29 - 34:30
    ਮਾਰਦੀ ਕੁੱਟਦੀ ਰਹੀ
  • 34:30 - 34:32
    ਇਹੀ ਕਹਿਣਾ ਕਿ ਅਸੀਂ ਤੁਹਾਡੀ ਨੂੰਹ ਨੂੰ ਵੀ
  • 34:32 - 34:33
    ਫੜ ਕੇ ਲੈ ਜਾਣਾ
  • 34:33 - 34:35
    ਤੁਹਾਡੇ ਬੱਚੇ ਵੀ ਫੜ ਕੇ ਲੈ ਜਾਂਦੇ ਹਾਂ ਇੱਥੇ
  • 34:35 - 34:37
    ਫਿਰ ਤੁਸੀਂ ਸਰਵਨ ਸਿੰਘ ਨੂੰ ਪੇਸ਼ ਕਰਾਓਗੇ ਹੀ
  • 34:37 - 34:39
    ਫਿਰ ਮੇਰੇ ਭਰਾ ਨੂੰ ਫੜ ਕੇ ਲਿਆਂਦਾ
  • 34:43 - 34:46
    ਉਹਨਾਂ ਨੇ ਮਤਲਬ ਕਿ ਮੇਰਾ ਭਰਾ ਘਰ ਬੈਠਾ ਸੀ
  • 34:46 - 34:49
    ਸਿਵਲ 'ਚ ਹੀ ਗੱਡੀ ਗਈ ਪੁਲਿਸ ਦੀ
  • 34:50 - 34:51
    ਉਹਨਾਂ ਨੇ ਸੋਚਿਆ ਕੋਈ ਗੈਸਟ ਆਏ ਆ
  • 34:52 - 34:54
    ਸਿਵਲ ਗੱਡੀ ਵਿੱਚੋਂ ਜਿਹੜੇ ਪੁਲਿਸ ਵਾਲੇ ਨਿਕਲੇ
  • 34:54 - 34:58
    ਉਹਨਾਂ ਨੇ ਕਿਹਾ ਲਾਗੇ ਪਿੰਡ ਘਸੋੜਾ ਚੌਂਕੀ ਪੈਂਦੀ ਆ
  • 34:58 - 34:59
    ਕਹਿੰਦੇ ਉੱਥੇ ਲੈ ਕੇ ਚੱਲੇ ਆ
  • 35:00 - 35:02
    ਕੋਈ ਗੱਲ ਨਹੀਂ ਕੁਝ ਨਹੀਂ ਕਹਾਂਗੇ
  • 35:02 - 35:04
    ਫੇਰ ਬਾਅਦ ਚ ਇਹਨਾਂ ਨੇ ਘਸੋੜਾ ਪਤਾ ਕੀਤਾ
  • 35:05 - 35:07
    ਉਥੇ ਵੀ ਨਹੀਂ ਹੈਗੇ
  • 35:07 - 35:09
    ਫਿਰ ਤਾਰਾਗੜ੍ਹ ਇੱਕ ਪਿੰਡ ਪੈਂਦਾ ਉਥੇ ਥਾਣਾ ਆ
  • 35:09 - 35:11
    ਉੱਥੇ ਪਤਾ ਕੀਤਾ ਉੱਥੇ ਵੀ ਨਹੀਂ ਹੈਗੇ
  • 35:11 - 35:13
    ਫਿਰ ਬਾਅਦ ਚ ਹੋਲੀ ਹੋਲੀ ਪਤਾ ਕਰਦੇ ਪਤਾ ਲੱਗਿਆ
  • 35:14 - 35:15
    ਕਾਨੂੰਵਣ ਫੜ ਕੇ ਖੜਿਆ
  • 35:16 - 35:18
    ਕਾਨੂੰਵਣ ਮੇਰੇ ਭਰਾ ਨੂੰ ਏਨਾ ਜਿਆਦਾ ਮਾਰਿਆ
  • 35:18 - 35:20
    ਬਹੁਤ ਹੀ ਜਿਆਦਾ ਉਹਨੂੰ ਮਾਰਿਆ
  • 35:20 - 35:22
    ਉਹ ਦੀਆ ਲੱਤਾਂ ਵੀ ਚੀਰ ਦਿੱਤੀਆਂ ਫੜ ਕੇ
  • 35:22 - 35:24
    ਪੈਰ ਏਨੇ ਸੁੱਝ ਗਏ
  • 35:25 - 35:27
    ਮੇਰੇ ਭਰਾ ਨੂੰ ਗੰਦੀਆਂ ਗਾਲਾਂ ਕੱਢਦੇ
  • 35:27 - 35:29
    ਮੇਰੇ ਵੱਲੋਂ ਗੰਦ ਬੋਲਦੇ ਸੀ
  • 35:30 - 35:32
    ਮੇਰੇ ਭਰਾ ਨੂੰ ਤੇਰੀ ਭੈਣ ਨੂੰ ਅਸੀਂ ਇਦਾਂ ਕਰਨਾ
  • 35:35 - 35:36
    ਮੇਰੇ ਸੋਹਰਾ ਸਾਹਿਬ ਨੂੰ ਵੀ
  • 35:36 - 35:38
    ਕਦੀ ਬੁੱਢਿਆ ਬੁੱਢਿਆ ਕਰਕੇ ਕਰਨਾ
  • 35:38 - 35:39
    ਕਦੀ ਮੇਰੇ ਭਰਾ ਨੂੰ ਕਹਿਣਾ ਕਿ
  • 35:39 - 35:42
    ਇਹਨੂੰ ਗੰਦੀਆਂ ਗਾਲਾਂ ਕੱਢ
  • 35:43 - 35:44
    ਉਹਨੇ ਅੱਗੋਂ ਇਹੀ ਕਹਿਣਾ ਕਿ
  • 35:44 - 35:46
    ਤੁਸੀਂ ਮੈਨੂੰ ਜੋ ਮਰਜੀ ਕਰ ਲਓ
  • 35:46 - 35:48
    ਮੈਂ ਇਹਨਾਂ ਨੂੰ ਕੋਈ ਗਾਲ ਨਹੀਂ ਕੱਢਣੀ
  • 35:48 - 35:50
    ਫਿਰ ਹੋਰ ਵੀ ਜਿਆਦਾ ਮਾਰਦੇ ਸੀ
  • 35:52 - 35:54
    ਹੁਣ ਵੀ ਮੇਰੇ ਭਰਾ ਦੇ ਇੰਨੀਆਂ ਜਿਆਦਾ ਦਰਦਾਂ ਹੁੰਦੀਆਂ
  • 35:54 - 35:56
    ਸਾਰੇ ਸਰੀਰ ਚ ਦਰਦਾਂ ਹੁੰਦੀਆਂ
  • 35:56 - 35:58
    ਪੈਰਾਂ ਚ ਤੇ ਬਹੁਤ ਜਿਆਦਾ ਦਰਦ ਹੁੰਦੀ ਆ
  • 36:00 - 36:02
    ਪੁਲਿਸ ਦੀ ਮਾਰ ਦੇ ਨਾਲ
  • 36:03 - 36:05
    ਉਹ ਬਹੁਤ ਹੀ ਬਿਚਾਰਾ ਬੁੱਢਾ ਜਿਹਾ ਹੋ ਗਿਆ ਹੁਣ
  • 36:06 - 36:07
    ਇੰਨਾ ਪੁਲਿਸ ਨੇ ਉਹਨੂੰ ਮਾਰਿਆ
  • 36:09 - 36:10
    ਇਸ ਤਰ੍ਹਾਂ ਜਨਾਨੀਆਂ ਦਾ ਟਾਊਟ ਬਣਾ ਕੇ
  • 36:10 - 36:13
    ਸਾਡੇ ਘਰ ਭੇਜਦੇ ਸੀ ਤੇ ਮੈਨੂੰ ਲੱਭਦੇ ਸੀ
  • 36:13 - 36:16
    ਉਹਨਾਂ ਨੂੰ ਇਹ ਪਤਾ ਸੀ ਕਿ ਛੋਟਾ ਦੁੱਧ ਪੀਂਦਾ ਬੱਚਾ
  • 36:17 - 36:19
    ਬੱਚੇ ਨੂੰ ਫੜਾਂਗੇ ਤੇ ਫਿਰ ਤੇ ਆਪੇ ਪੇਸ਼ ਕਰਨਗੇ
  • 36:20 - 36:23
    ਉਸ ਟਾਈਮ ਤੇ ਮਤਲਬ ਕਿ ਮੇਰਾ ਬੇਟਾ ਜਿਹੜਾ ਸੀ
  • 36:23 - 36:25
    ਮੈਂ ਦਿੱਲੀ ਜਦੋਂ ਚਲੀ ਗਈ ਤੇ ਮੇਰਾ ਬੇਟਾ
  • 36:25 - 36:26
    ਮੇਰੇ ਮੰਮੀ ਕੋਲ ਰਹਿੰਦਾ ਸੀ
  • 36:26 - 36:28
    ਉੱਥੇ ਜਦੋਂ ਪੁਲਿਸ ਆਉਂਦੀ ਤੇ ਸਾਡੇ ਆਂਢ ਗੁਆਂਢ ਵਾਲੇ
  • 36:28 - 36:30
    ਮੇਰੇ ਬੇਟੇ ਨੂੰ ਲੁਕੋ ਲੈਂਦੇ ਸੀ
  • 36:31 - 36:33
    ਉਹ ਪੁੱਛਦੇ ਸੀ ਕਿ ਜੇ ਬੇਟਾ ਲੱਭ ਜਾਵੇ
  • 36:33 - 36:34
    ਤਾਂ ਬੇਟੇ ਨੂੰ ਫੜ ਕੇ ਲੈ ਜਾਣਾ ਸੀ
  • 36:34 - 36:36
    ਸਾਡੇ ਆਂਢੀ ਗੁਆਂਢੀ ਇੱਥੇ ਚੰਗੇ ਸੀ ਮੇਰੇ ਪੇਕਿਆਂ ਦੇ
  • 36:37 - 36:39
    ਉਹਨਾਂ ਨੇ ਮੁੰਡੇ ਨੂੰ ਫਟਾਫਟ ਲੁਕਾ ਦੇਣਾ ਕਿਤੇ
  • 36:40 - 36:41
    ਉਹ ਪੁੱਛਦੇ ਰਹੇ ਉੱਥੇ ਪੁਲਿਸ ਵਾਲੇ
  • 36:41 - 36:43
    ਮੁੰਡਾ ਕਿੱਥੇ ਆ
  • 36:43 - 36:45
    ਉਹਨਾਂ ਕਿਹਾ ਸਾਡੇ ਕੋਲ ਨਹੀਂ ਉਹ ਨਾਲ ਲੈ ਗਈ ਆ
Title:
Sawarn Singh GDP 3 36
Video Language:
Punjabi
Duration:
39:01
Gurdeep Dhaliwal edited Punjabi subtitles for Sawarn Singh GDP 3 36
Gurdeep Dhaliwal edited Punjabi subtitles for Sawarn Singh GDP 3 36
Gurdeep Dhaliwal edited Punjabi subtitles for Sawarn Singh GDP 3 36
Gurdeep Dhaliwal edited Punjabi subtitles for Sawarn Singh GDP 3 36
Gurdeep Dhaliwal edited Punjabi subtitles for Sawarn Singh GDP 3 36
Gurdeep Dhaliwal edited Punjabi subtitles for Sawarn Singh GDP 3 36
Gurdeep Dhaliwal edited Punjabi subtitles for Sawarn Singh GDP 3 36
Gurdeep Dhaliwal edited Punjabi subtitles for Sawarn Singh GDP 3 36
Show all

Punjabi subtitles

Incomplete

Revisions Compare revisions