ਅਫ਼ਗ਼ਾਨੀ ਕੁੜੀਆਂ ਨੂੰ ਪੜਾਉਣ ਦੀ ਕੋਸ਼ਿਸ਼
-
0:01 - 0:02ਜਦ ਮੈਂ ਗਿਆਰਾਂ ਸਾਲਾਂ ਦੀ ਸੀ
-
0:02 - 0:07ਮੈਨੂੰ ਯਾਦ ਹੈ ਮੈਂ ਆਪਣੇ ਘਰ ਵਿੱਚ ਇੱਕ ਸਵੇਰ
ਕਿਸੇ ਠਹਾਕੇ ਦੀ ਆਵਾਜ਼ ਨਾਲ ਉੱਠੀ। -
0:07 - 0:09ਮੇਰੇ ਵਾਲਿਦ ਬੀਬੀਸੀ ਦੀਆਂ ਖ਼ਬਰਾਂ ਸੁਣ ਰਹੇ ਸੀ
-
0:09 - 0:14ਆਪਣੇ ਸਲੇਟੀ ਰੰਗ ਦੇ ਛੋਟੇ ਜਿਹੇ ਰੇਡੀਓ ਉੱਪਰ।
-
0:14 - 0:16ਉਹਨਾਂ ਦੇ ਚਿਹਰੇ ਉੱਪਰ ਮੁਸਕਾਨ ਸੀ
ਜੋ ਉਸ ਵਕਤ ਅਜੀਬ ਸੀ -
0:16 - 0:20ਕਿਉਂਕਿ ਉਹਨਾਂ ਨੂੰ ਖ਼ਬਰਾਂ
ਹਮੇਸ਼ਾ ਪਰੇਸ਼ਾਨ ਕਰਦੀਆਂ ਹੁੰਦੀਆਂ ਸਨ -
0:20 - 0:25"ਤਾਲਿਬਾਨ ਖਤਮ ਹੋ ਗਿਆ" ਮੇਰੇ ਵਾਲਿਦ ਚਿੱਲਾਏ
-
0:25 - 0:28ਮੈਨੂੰ ਇਸਦਾ ਮਤਲਬ ਨਹੀਂ ਸੀ ਪਤਾ
-
0:28 - 0:33ਪਰ ਮੈਂ ਦੇਖ ਸਕਦੀ ਸੀ
ਮੇਰੇ ਵਾਲਿਦ ਬਹੁਤ ਹੀ ਜ਼ਿਆਦਾ ਖ਼ੁਸ਼ ਸੀ -
0:33 - 0:42"ਤੂੰ ਹੁਣ ਬਾਕਾਇਦਾ ਢੰਗ ਨਾਲ
ਸਕੂਲ ਜਾ ਸਕਦੀ ਏਂ", ਉਨ੍ਹਾਂ ਨੇ ਕਿਹਾ -
0:42 - 0:47ਉਹ ਸਵੇਰ ਮੈਂ ਕਦੇ ਨਹੀਂ ਭੁੱਲਦੀ
-
0:47 - 0:52"ਬਾਕਾੲਿਦਾ ਢੰਗ ਨਾਲ ਸਕੂਲ"
-
0:52 - 0:55ਦੇਖੋ, ਮੈਂ ਛੇ ਸਾਲ ਦੀ ਸੀ
ਜਦ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਉੱਪਰ ਕਬਜ਼ਾ ਕੀਤਾ -
0:55 - 0:59ਅਤੇ ਕੁੜੀਆਂ ਦਾ ਸਕੂਲ ਜਾਣਾ
ਗ਼ੈਰ-ਕਾਨੂੰਨੀ ਕਰਾਰ ਕਰ ਦਿੱਤਾ -
0:59 - 1:02ਇਸ ਲਈ ਅਗਲੇ ਪੰਜ ਸਾਲਾਂ ਤੱਕ ਮੈਨੂੰ
ਮੁੰਡਿਆਂ ਵਾਲੇ ਕਪੜੇ ਪਹਿਨਣੇ ਪੲੇ -
1:02 - 1:04ਆਪਣੀ ਵੱਡੀ ਭੈਣ ਲੲੀ ਜਿਸਨੂੰ
ਬਿਲਕੁਲ ਵੀ ਇਜ਼ਾਜ਼ਤ ਨਹੀਂ ਸੀ -
1:04 - 1:10ਘਰੋਂ ਬਾਹਰ ਨਿਕਲਣ ਦੀ
ਇੱਕ ਖੂਫੀਆ ਸਕੂਲ ਜਾਣ ਤੱਕ ਵੀ -
1:10 - 1:14ਇਹੀ ਇੱਕੋ-ਇੱਕ ਤਰੀਕਾ ਸੀ
ਕਿ ਅਸੀਂ ਦੋਵੇਂ ਤਾਲੀਮ ਕਰ ਸਕਦੇ -
1:14 - 1:17ਹਰ ਦਿਨ, ਅਸੀਂ ਰਾਸਤਾ ਬਦਲ ਕੇ ਜਾਂਦੇ
-
1:17 - 1:22ਤਾਂ ਕਿ ਕੋਈ ਸਾਡੇ ਉੱਪਰ ਸ਼ੱਕ ਨਾ ਕਰੇ
ਕਿ ਅਸੀਂ ਕਿੱਥੇ ਚੱਲੇ ਆ -
1:22 - 1:24ਅਸੀਂ ਲਿਫਾਫਿਆਂ ਵਿੱਚ ਕਿਤਾਬਾਂ ਲੁਕੋ ਲੈਂਦੇ
-
1:24 - 1:30ਤਾਂ ਕਿ ਲੱਗੇ ਕਿ ਅਸੀਂ ਸਮਾਨ ਖਰੀਦਣ ਚੱਲੇ ਆ
-
1:30 - 1:32ਸਕੂਲ ਇੱਕ ਘਰ ਵਿੱਚ ਸੀ
-
1:32 - 1:38ਅਸੀਂ 100 ਤੋਂ ਵੱਧ
ਇੱਕ ਨਿੱਕੂ ਜਿਹੇ ਕਮਰੇ ਵਿੱਚ ਹੁੰਦੀਆਂ -
1:38 - 1:44ਠੰਡ ਵਿੱਚ ਤਾਂ ਇਹ ਨਿੱਘ ਦਿੰਦਾ
ਪਰ ਗਰਮੀਆਂ ਵਿੱਚ ਇਹ ਤਪ ਜਾਂਦਾ -
1:44 - 1:46ਸਾਨੂੰ ਪਤਾ ਸੀ ਸਾਡੀ ਜ਼ਿੰਦਗੀ ਦਾਅ ਉੱਤੇ ਸੀ
-
1:46 - 1:51ਅਧਿਆਪਕ, ਵਿਦਿਆਰਥੀ ਤੇ ਸਾਡੇ ਵਾਲਦੈਨ
-
1:51 - 1:53ਕਦੇ ਕਦੇ ਸਕੂਲ ਵਿੱਚ
ਅਚਾਨਕ ਸਾਨੂੰ ਛੁੱਟੀ ਕਰ ਦਿੱਤੀ ਜਾਂਦੀ -
1:53 - 1:57ਕਈ ਵਾਰ ਹਫਤੇ ਲਈ ਵੀ,
ਕਿਉਂਕਿ ਤਾਲਿਬਾਨ ਨੂੰ ਸ਼ੱਕ ਹੋ ਜਾਂਦਾ -
1:57 - 2:00ਅਸੀਂ ਅਕਸਰ ਸੋਚਿਆ ਕਰਦੇ ਕਿ
ਉਹ ਸਾਡੇ ਬਾਰੇ ਕੀ ਜਾਣਦੇ ਹਨ -
2:00 - 2:03ਕੀ ਉਹ ਸਾਡਾ ਪਿੱਛਾ ਕਰ ਰਹੇ ਹਨ?
-
2:03 - 2:06ਕੀ ਉਹਨਾਂ ਨੂੰ ਸਾਡੀ ਰਿਹਾਇਸ਼ ਦਾ ਪਤਾ ਹੈ?
-
2:06 - 2:09ਅਸੀਂ ਖ਼ੌਫ਼ਜ਼ਦਾ ਹੁੰਦੇ ਸੀ
-
2:09 - 2:16ਪਰ ਫਿਰ ਵੀ ਅਸੀਂ ਸਕੂਲ ਵਿੱਚ ਹੋਣਾ ਚਾਹੁੰਦੇ ਸੀ
-
2:16 - 2:20ਮੈਂ ਕਾਫ਼ੀ ਖੁਸ਼ਕਿਸਮਤ ਹਾਂ
ਕਿ ਮੈਨੂੰ ਐਸਾ ਪਰਿਵਾਰ ਮਿਲਿਆ -
2:20 - 2:26ਜਿੱਥੇ ਪੜਾਈ ਦੀ ਕਦਰ ਹੁੰਦੀ ਸੀ
ਅਤੇ ਧੀਆਂ ਖਜ਼ਾਨਾ ਸਨ -
2:26 - 2:31ਮੇਰਾ ਨਾਨਾ ਆਪਣੇ ਸਮਿਆਂ ਦਾ ਕਮਾਲ ਬੰਦਾ ਸੀ
-
2:31 - 2:34ਅਫ਼ਗ਼ਾਨਿਸਤਾਨ ਦੇ ਇੱਕ ਦੂਰ ਦਰਾਜ਼ ਸੂਬੇ ਦਾ
ਇੱਕ ਪੂਰਾ ਰਵਾਇਤੀ ਬੰਦਾ -
2:34 - 2:38ਉਹਨੇ ਅਾਪਣੀ ਧੀ - ਮੇਰੀ ਅੰਮੀ ਨੂੰ ਜ਼ਬਰਨ
-
2:38 - 2:44ਸਕੂਲ ਭੇਜਿਆ ਅਤੇ ਪੜਨਾਨੇ ਨੇ
ਨਾਨੇ ਨੂੰ ਬਦਖਲ ਕਰ ਦਿੱਤਾ -
2:44 - 2:48ਪਰ ਪੜਾਈ ਤੋਂ ਬਾਅਦ
ਮੇਰੀ ਮਾਂ ਅਧਿਆਪਕ ਲੱਗ ਗਈ -
2:48 - 2:51ਇਹ ਹੈ ਉਹ
-
2:51 - 2:54ਦੋ ਸਾਲ ਪਹਿਲਾਂ
ਉਹ ਰਿਟਾਇਰ ਹੋ ਗਈ, ਪਰ ਸਿਰਫ ਘਰ ਨੂੰ -
2:54 - 2:59ਗੁਆਂਢ ਦੀਆਂ ਕੁੜੀਆਂ ਤੇ ਔਰਤਾਂ ਲਈ
ਸਕੂ਼ਲ ਬਣਾਉਣ ਲਈ -
2:59 - 3:03ਅਤੇ ਮੇਰੇ ਅੱਬਾ - ਇਹ ਰਹੇ
-
3:03 - 3:10ਉਹ ਸਾਡੇ ਪਰਿਵਾਰ ਵਿੱਚੋਂ ਪਹਿਲੇ ਸਨ
ਜਿਨ੍ਹਾਂ ਨੂੰ ਸਿੱਖਿਆ ਮਿਲੀ -
3:10 - 3:12ਇਹ ਸਵਾਲ ਤਾਂ ਪੈਦਾ ਹੀ ਨਹੀਂ ਹੋ ਸਕਦਾ ਸੀ
ਕਿ ਉਹਨਾਂ ਦੇ ਬੱਚਿਆਂ -
3:12 - 3:17ਅਤੇ ਧੀਆਂ ਨੂੰ ਸਿੱਖਿਆ ਨਾ ਮਿਲਦੀ
-
3:17 - 3:22ਸਾਰੇ ਜ਼ੋਖਿਮਾਂ ਦੇ ਬਾਵਜੂਦ
ਤਾਲਿਬਾਨੀ ਦਹਿਸ਼ਤ ਦੇ ਬਾਵਜੂਦ -
3:22 - 3:30ਉਹਨਾਂ ਲਈ ਵੱਡਾ ਜ਼ੋਖਿਮ
ਸਾਡਾ ਅਨਪੜ ਨਾ ਰਹਿ ਜਾਣਾ ਸੀ -
3:30 - 3:33ਤਾਲਿਬਾਨ ਦੇ ਦਿਨਾਂ ਬਾਰੇ ਮੈਨੂੰ ਯਾਦ ਹੈ
-
3:33 - 3:38ਬਹੁਤ ਵਾਰੀ ਮੈਂ ਜ਼ਿੰਦਗੀਆਂ ਦੀਆਂ
ਇਹਨਾਂ ਤਲਖੀਆਂ ਤੋਂ ਤੰਗ ਆ ਜਾਂਦੀ ਸੀ -
3:38 - 3:42ਅਤੇ ਏਨਾ ਡਰ ਜਾਂਦੀ ਸੀ
ਕਿ ਅੱਗੇ ਕੁਛ ਨਹੀਂ ਦਿਖਦਾ ਹੁੰਦਾ ਸੀ -
3:42 - 3:45ਮੈਂ ਸਭ ਛੱਡ ਦੇਣਾ ਚਾਹੁੰਦੀ ਸੀ
-
3:45 - 3:49ਪਰ ਮੇਰੇ ਪਿਤਾ
-
3:49 - 3:51ਉਹ ਕਿਹਾ ਕਰਦੇ
-
3:51 - 3:53ਸੁਣ ਧੀਏ
-
3:53 - 3:56ਤੂੰ ਆਪਣੀ ਜ਼ਿੰਦਗੀ ਵਿੱਚ
ਆਪਣਾ ਸਭ ਕੁਝ ਗੁਆ ਸਕਦੀ ਹੈ -
3:56 - 4:01ਤੇਰੇ ਪੈਸੇ ਚੋਰੀ ਹੋ ਸਕਦੇ ਹਨ।
ਲਾਮ ਵੇਲੇ ਤੈਨੂੰ ਘਰ ਛੱਡਣਾ ਪੈ ਸਕਦਾ ਹੈ। -
4:01 - 4:03ਪਰ ਇੱਕ ਚੀਜ ਤਾਂ ਵੀ ਹਮੇਸ਼ਾ ਤੇਰੇ ਨਾਲ ਰਹੇਗੀ
-
4:03 - 4:07ਤੇ ਉਹ ਇੱਥੇ ਹੈ
-
4:07 - 4:12ਅਤੇ ਜੇਕਰ ਸਾਨੂੰ ਆਪਣਾ ਖੂਨ ਵੇਚ ਕੇ ਵੀ
ਤੁਹਾਨੂੰ ਪੜਾਉਣਾ ਪਿਆ -
4:12 - 4:15ਅਸੀਂ ਪੜਾਵਾਂਗੇ
-
4:15 - 4:20ਇਸਲਈ, "ਕੀ ਤੂੰ ਹੁਣ ਵੀ ਨਹੀਂ ਪੜਨਾ ਚਾਹੁੰਦੀ ?"
-
4:20 - 4:23ਅੱਜ ਮੈਂ 22 ਸਾਲਾਂ ਦੀ ਹਾਂ
-
4:23 - 4:26ਮੈਂ ਇੱਕ ਅਜਿਹੇ ਦੇਸ਼ ਤੋਂ ਹਾਂ ਜੋ ਖਤਮ ਹੋ ਗਿਆ ਸੀ
-
4:26 - 4:29ਕਈ ਦਹਾਕਿਆਂ ਦੇ ਯੁੱਧ ਨਾਲ।
-
4:29 - 4:34ਮੇਰੀ ਉਮਰ ਤੱਕ ਦੀਆਂ 6% ਕੁੜੀਆਂ ਵੀ
ਹਾਈ ਸਕੂਲ ਤੱਕ ਨਹੀਂ ਪਹੁੰਚਦੀਆਂ -
4:34 - 4:37ਤੇ ਜੇਕਰ ਮੇਰਾ ਪਰਿਵਾਰ ਵੀ
ਬਹੁਤਾ ਪ੍ਰਤੀਬੱਧ ਨਾ ਹੁੰਦਾ -
4:37 - 4:39ਤਾਂ ਮੈਂ ਵੀ ਉਹਨਾਂ ਵਿੱਚੋਂ ਇੱਕ ਹੁੰਦੀ
-
4:39 - 4:45ਸਗੋਂ, ਹੁਣ ਅੱਜ ਇੱਥੇ ਮਿਡਲਬਰਗ ਕਾਲਜ
ਦੀ ਇਕ ਪੋਸਟ-ਗ੍ਰੈਜੁਏਟ ਖੜੀ ਹੈ -
4:45 - 4:55(ਤਾੜੀਆਂ)
-
4:55 - 4:58ਜਦ ਮੈਂ ਅਫ਼ਗ਼ਾਨਿਸਤਾਨ, ਆਪਣੇ ਨਾਨੇ ਕੋਲ ਵਾਪਿਸ ਆਈ
-
4:58 - 5:02ਜਿਸਨੂੰ ਆਪਣੀਆਂ ਧੀਆਂ ਨੂੰ ਪੜਾਉਣ ਕਾਰਨ
ਬਦਖਲ ਕਰ ਦਿੱਤਾ ਗਿਆ ਸੀ -
5:02 - 5:06ਉਸਨੇ ਸਭ ਤੋਂ ਪਹਿਲਾਂ ਆ ਕੇ ਮੈਨੂੰ ਵਧਾਈ ਦਿੱਤੀ।
-
5:06 - 5:08ਉਹ ਮੇਰੀ ਡਿਗਰੀ ਦੀਆਂ ਤਾਂ ਤਾਰੀਫਾਂ ਕਰਦੇ ਹੀ ਹਨ
-
5:08 - 5:10ਸਗੋਂ ਇਹ ਵੀ ਦੱਸਦੇ ਹਨ ਕਿ ਮੈਂ ਪਹਿਲੀ ਔਰਤ ਹਾਂ
-
5:10 - 5:12ਮੈਂ ਪਹਿਲੀ ਔਰਤ ਹਾਂ
-
5:12 - 5:16ਜਿਸਨੇ ਉਸਨੂੰ ਕਾਬੁਲ ਦੀਆਂ ਗਲੀਆਂ ਦੀ ਸੈਰ ਕਰਵਾਈ।
-
5:16 - 5:21(ਤਾੜੀਆਂ)
-
5:21 - 5:24ਮੇਰੇ ਪਰਿਵਾਰ ਨੂੰ ਮੇਰੇ ਉੱਤੇ ਯਕੀਨ ਹੈ
-
5:24 - 5:29ਮੇਰੇ ਖੁਆਬ ਵੱਡੇ ਹਨ
ਪਰ ਵਾਲਦੈਨ ਦੇ ਖੁਆਬ ਉਸ ਤੋਂ ਵੀ ਵੱਡੇ ਹਨ -
5:29 - 5:33ਇਸੇ ਕਾਰਨ ਮੈਂ 10X10 ਦੀ ਗਲੋਬਲ ਅਬੈਂਸਡਰ ਹਾਂ
-
5:33 - 5:36ਜੋ ਔਰਤ-ਸਿੱਖਿਆ ਦੀ ਇੱਕ ਗਲੋਬਲ ਮੁਹਿੰਮ ਹੈ
-
5:36 - 5:38ਇਸ ਕਰਕੇ ਮੈਂ ਸੋਲਾ (SOLA) ਦੀ ਨੀਂਹ ਰੱਖੀ
-
5:38 - 5:41ਜੋ ਪਹਿਲਾ , ਸ਼ਾਇਦ ਪਹਿਲਾ ਰਿਹਾਇਸ਼ੀ ਸਕੂਲ ਹੈ
-
5:41 - 5:43ਅਫ਼ਗ਼ਾਨਿਸਤਾਨ ਵਿੱਚ ਕੁੜੀਆਂ ਲਈ।
-
5:43 - 5:48ਇਕ ਦੇਸ਼ ਜਿਸ ਵਿੱਚ ਕੁੜੀਆਂ ਦੀ ਸਿੱਖਿਆ
ਹਾਲੇ ਵੀ ਜ਼ੋਖਿਮ ਭਰੀ ਹੈ -
5:48 - 5:52ਮੈਨੂੰ ਬੜਾ ਦਿਲਚਸਪ ਲੱਗਦੈ ਜਦ ਮੈਂ
ਆਪਣੇ ਸਕੂ਼ਲ ਵਿੱਚ ਤਾਲਿਬਾਂ ਨੂੰ ਦੇਖਦੀ ਹਾਂ -
5:52 - 5:58ਕਾਮਯਾਬੀ ਲਈ ਜ਼ਨੂੰਨ ਭਾਲਦੇ ਹੋਏ
-
5:58 - 6:01ਅਤੇ ਉਹਨਾਂ ਦੇ ਵਾਲਦੈਨ ਨੂੰ
-
6:01 - 6:05ਜੋ ਮੇਰੇ ਵਾਲਦੈਨ ਵਾਂਗ ਹੀ ਉਹਨਾਂ ਲਈ ਲੜ ਰਹੇ ਹਨ
-
6:05 - 6:14ਖ਼ਤਰਨਾਕ ਬਗਾਵਤ ਦੇ ਬਾਵਜੂਦ।
-
6:14 - 6:17ਅਹਿਮਦ ਵਾਂਗ, (ਇਹ ਉਸਦਾ ਅਸਲੀ ਨਾਂ ਨਹੀਂ ਹੈ)
-
6:17 - 6:19ਤੇ ਮੈਂ ਤੁਹਾਨੂੰ ਉਸਦਾ ਅਸਲੀ ਚਿਹਰਾ
ਨਹੀਂ ਦਿਖਾ ਸਕਦੀ -
6:19 - 6:23ਪਰ ਅਹਿਮਦ ਮੇਰੇ ਤਾਲਿਬਾਂ ਵਿੱਚੋਂ
ਇੱਕ ਦਾ ਵਾਲਿਦ ਹੈ। -
6:23 - 6:27ਮਹੀਨੇ ਕੁ ਪਹਿਲਾਂ, ਉਹ ਤੇ ਉਸਦੀ ਧੀ
-
6:27 - 6:30SOLA ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ ਸਨ
-
6:30 - 6:37ਉਹ ਕਤਲ ਹੁੰਦੇ-ਹੁੰਦੇ ਬਚੇ
-
6:37 - 6:42ਸੜਕ ਉੱਪਰ ਹੋਏ ਬੰਬ-ਹਮਲਿਆਂ ਤੋਂ।
-
6:42 - 6:45ਜਦ ਉਹ ਘਰ ਪਹੁੰਚਿਆ ਤਾਂ ਫੋਨ ਵੱਜਿਆ
-
6:45 - 6:48ਕੋਈ ਚੇਤਾਵਨੀ ਭਰੀ ਆਵਾਜ਼ ਵਿੱਚ ਬੋਲਿਆ
-
6:48 - 6:51ਕਿ ਜੇ ਉਸਨੇ ਆਪਣੀ ਧੀ ਨੂੰ ਦੁਬਾਰਾ ਸਕੂਲ ਭੇਜਿਆ
-
6:51 - 6:54ਤਾਂ ਉਹ ਦੁਬਾਰਾ ਕੋਸ਼ਿਸ਼ ਕਰਨਗੇ।
-
6:54 - 6:58"ਜੇ ਤੂੰ ਚਾਹੁੰਦੈ, ਮੈਨੂੰ ਹੁਣੇ ਮਾਰ ਦੇ।
-
6:58 - 7:02ਪਰ ਮੈਂ ਆਪਣੀ ਧੀ ਦੀ ਜ਼ਿੰਦਗੀ
ਬਰਬਾਦ ਨਹੀਂ ਹੋਣ ਦਿਆਂਗਾ -
7:02 - 7:06ਤੁਹਾਡੇ ਪੁਰਾਣੇ ਅਤੇ ਪੱਛੜੇ ਵਿਚਾਰਾਂ ਲਈ।"
-
7:06 - 7:09ਮੈਂ ਅਫ਼ਗ਼ਾਨਿਸਤਾਨ ਬਾਰੇ ਜੋ ਕੁਝ ਸਮਝਿਆ ਹੈ
-
7:09 - 7:12ਅਤੇ ਉਹ ਕੁਛ ਇਹ ਕਿ
ਜਿਸਨੂੰ ਪੱਛਮ ਨੇ ਖਾਰਿਜ ਹੀ ਕੀਤਾ ਹੈ -
7:12 - 7:16ਅਤੇ ਜੋ ਸਾਡੇ ਵਿੱਚੋਂ
ਬਹੁਤੀਆਂ ਸਫਲ ਕੁੜੀਆਂ ਪਿੱਛੇ ਹੈ -
7:16 - 7:23ੲਿੱਕ ਪਿਤਾ ਹੈ ਜੋ ਆਪਣੀ ਧੀ ਦੀ ਕਦਰ ਕਰਦਾ ਹੈ
-
7:23 - 7:28ਅਤੇ ਜੋ ਉਸਦੀ ਕਾਮਯਾਬੀ ਵਿੱਚ
ਆਪਣੀ ਕਾਮਯਾਬੀ ਦੇਖਦਾ ਹੈ -
7:28 - 7:31ਮੈਂ ਇਹ ਨਹੀਂ ਕਹਿੰਦੀ ਕਿ ਮਾਵਾਂ
ਸਫਲਤਾ ਲਈ ਮਦਦ ਨਹੀਂ ਕਰਦੀਆਂ -
7:31 - 7:36ਸਗੋਂ ਉਹ ਤਾਂ ਸ਼ੁਰੂਅਾਤੀ ਤੇ
ਭਰੋਸੇਮੰਦ ਮਾਰਗਦਰਸ਼ਕ ਹੈ -
7:36 - 7:39ਆਪਣੀਆਂ ਧੀਆਂ ਦੇ ਰੌਸ਼ਨ ਭਵਿੱਖ ਲਈ।
-
7:39 - 7:43ਪਰ ਅਫ਼ਗ਼ਾਨਿਸਤਾਨ ਵਿਚਲੇ ਮਾਹੌਲ ਦੇ ਪ੍ਰਸੰਗ ਵਿੱਚ
-
7:43 - 7:46ਸਾਨੂੰ ਮਰਦਾਂ ਦੇ ਸਮਰਥਨ ਦੀ ਲੋੜ ਹੈ।
-
7:46 - 7:50ਤਾਲਿਬਾਨ ਰਾਜ ਵਿੱਚ ਜਦ ਕੁੜੀਆਂ ਸਕੂਲ ਜਾਂਦੀਆਂ ਸਨ
-
7:50 - 7:52100 ਦੇ ਕਰੀਬ
-
7:52 - 7:54ਯਾਦ ਰਹੇ ਕਿ ਇਸ ਵਕਤ ਇਹ ਗ਼ੈਰਕਾਨੂੰਨੀ ਸੀ।
-
7:54 - 7:59ਪਰ ਅੱਜ, ਅਫ਼ਗ਼ਾਨਿਸਤਾਨ ਵਿੱਚ ਤੀਹ ਲੱਖ
ਤੋਂ ਜ਼ਿਆਦਾ ਕੁੜੀਆਂ ਸਕੂਲ ਜਾਂਦੀਆਂ ਹਨ। -
7:59 - 8:07(ਤਾੜੀਆਂ)
-
8:07 - 8:13ਇੱਥੋਂ ਅਮਰੀਕਾ ਤੋਂ ਅਫ਼ਗ਼ਾਨਿਸਤਾਨ
ਬਹੁਤ ਵੱਖਰੇ ਕਿਸਮ ਦਾ ਲੱਗਦਾ ਹੈ -
8:13 - 8:18ਮੈਂ ਦੇਖਿਆ ਹੈ ਕਿ ਅਮਰੀਕੀ ਬਦਲਾਅ
ਨੂੰ ਬੜਾ ਸਹਿਜ/ਸਥਾਈ ਮੰਨਦੇ ਹਨ -
8:18 - 8:21ਪਰ ਮੈਨੂੰ ਡਰ ਹੈ ਕਿ ਇਸ ਬਦਲਾਅ ਨਾਲ
ਤਾਂ ਵੀ ਕੁਝ ਨਹੀਂ ਵਾਪਰਨਾ -
8:21 - 8:25ਅਮਰੀਕੀ ਫੌਜਾਂ ਦੇ ਮੁੜ ਪਰਤਣ ਮਗਰੋਂ ਵੀ।
-
8:25 - 8:29ਪਰ ਹੁਣ ਜਦ ਮੈਂ ਅਫ਼ਗ਼ਾਨਿਸਤਾਨ ਵਾਪਸ ਜਾਂਦੀ ਹਾਂ
-
8:29 - 8:34ਜਦ ਮੈਂ ਆਪਣੇ ਸਕੂਲ ਵਿੱਚ
ਤਾਲਿਬਾਂ ਨੂੰ ਦੇਖਦੀ ਹਾਂ -
8:34 - 8:36ਅਤੇ ਉਹਨਾਂ ਦੇ ਵਾਲਦੈਨ ਜੋ ਉਹਨਾਂ ਲਈ ਲੜਦੇ ਹਨ
-
8:36 - 8:41ਅਤੇ ਉਹਨਾਂ ਨੂੰ ਹੌਂਸਲਾ ਦਿੰਦੇ ਹਨ, ਮੈਨੂੰ
ਭਵਿੱਖ ਬਹੁਤ ਵਧੀਆ ਦਿਖਦਾ ਹੈ -
8:41 - 8:44ਅਤੇ ਇੱਕ ਸਥਾਈ ਬਦਲਾਅ।
-
8:44 - 8:53ਮੇਰੇ ਲਈ ਅਫ਼ਗ਼ਾਨਿਸਤਾਨ
ਇੱਕ ਉਮੀਦ ਤੇ ਸੰਭਾਵਨਾ ਨਾਲ ਭਰਿਆ ਦੇਸ਼ ਹੈ -
8:53 - 8:56ਅਤੇ ਹਰ ਇੱਕ ਦਿਨ
-
8:56 - 8:59SOLA ਦੀਆਂ ਕੁੜੀਆਂ
ਮੈਨੂੰ ਇਹ ਮਹਿਸੂਸ ਕਰਾਉਂਦੀਆਂ ਹਨ। -
8:59 - 9:03ਮੇਰੇ ਵਾਂਗ ਉਹ ਵੀ ਵੱਡੇ ਸੁਪਨੇ ਲੈਂਦੀਆਂ ਹਨ।
-
9:03 - 9:04ਧੰਨਵਾਦ।
-
9:04 - 9:31(ਤਾੜੀਆਂ)
- Title:
- ਅਫ਼ਗ਼ਾਨੀ ਕੁੜੀਆਂ ਨੂੰ ਪੜਾਉਣ ਦੀ ਕੋਸ਼ਿਸ਼
- Speaker:
- ਸ਼ਬਾਨਾ ਬਸੀਜ ਰਾਸਿਖ
- Description:
-
ਇੱਕ ਐਸੇ ਦੇਸ਼ ਦੂ ਕਲਪਨਾ ਕਰੋ ਜਿੱਥੇ ਕੁੜੀਆਂ ਚੋਰੀ-ਛਿੋਪੇ ਸਕੂਲ ਜਾਂਦੀਆਂ ਹਨ ਅਤੇ ਇਹ ਡਰ ਵੀ ਹੁੰਦਾ ਹੈ ਕਿ ਫੜੇ ਜਾਣ ਉੱਪਰ ਮਾਰੀਆਂ ਜਾਣਗੀਆਂ। ਇਹ ਤਾਲਿਬਾਨੀ ਹਕੂਮਤ ਅਧੀਨ ਅਫ਼ਗ਼ਾਨਿਸਤਾਨ ਦੀ ਕਹਾਣੀ ਹੈ ਜਿੱਥੇ ਖਤਰੇ ਦੇ ਬਦਲ ਅੱਜ ਵੀ ਉਵੇਂ ਹੀ ਨੇ। 22 ਸਾਲਾ ਸ਼ਬਾਨਾ ਬਸੀਜ ਰਾਸਿਖ ਕੁੜੀਆਂ ਦਾ ਇੱਕ ਸਕੂਲ ਚਲਾਉਂਦੀ ਹੈ। ਉਸਨੂੰ ਅਜਿਹੇ ਪਰਿਵਾਰ ਦਾ ਹਿੱਸਾ ਹੋਣ ਦਾ ਮਾਣ ਹੈ ਜੋ ਧੀਆਂ ਨੂੰ ਪੜਾਉਣ ਵਿੱਚ ਯਕੀਨ ਰੱਖਦਾ ਹੈ। ਉਹ ਅਜਿਹੇ ਪਿਤਾ ਦੀ ਕਹਾਣੀ ਦੱਸਦੀ ਹੈ ਜਿਸਨੇ ਜਾਨ ਦੀਆਂ ਧਮਕੀਆਂ ਦੇ ਬਾਵਜੂਦ ਵੀ ਆਪਣੀ ਧੀ ਨੂੰ ਪੜਾਇਆ। (TEDxWomen ਵਿੱਚ ਫਿਲਮਾਇਆ)
- Video Language:
- English
- Team:
closed TED
- Project:
- TEDTalks
- Duration:
- 09:36
![]() |
Satdeep Gill approved Punjabi subtitles for Dare to educate Afghan girls | |
![]() |
Satdeep Gill edited Punjabi subtitles for Dare to educate Afghan girls | |
![]() |
Parveer Singh accepted Punjabi subtitles for Dare to educate Afghan girls | |
![]() |
Parveer Singh edited Punjabi subtitles for Dare to educate Afghan girls | |
![]() |
Gaurav Jhammat edited Punjabi subtitles for Dare to educate Afghan girls | |
![]() |
Gaurav Jhammat edited Punjabi subtitles for Dare to educate Afghan girls | |
![]() |
Gaurav Jhammat edited Punjabi subtitles for Dare to educate Afghan girls | |
![]() |
Gaurav Jhammat edited Punjabi subtitles for Dare to educate Afghan girls |